BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਇੰਟਰਵਿਊ  ਕੈਪਟਨ ਅਮਰਿੰਦਰ ਸਿੰਘ
ਕੇਪੀ ਦੀ ਬਿਆਨਬਾਜ਼ੀ ਕਾਂਗਰਸ ਨੂੰ ਨੁਕਸਾਨ ਪਹੁੰਚਾ ਸਕਦੀ ਹੈ` 

 

ਸੁਖਬੀਰ ਬਾਦਲ ਜਿੰਨੀ ਛੇਤੀ ਮੁੱਖ ਮੰਤਰੀ ਬਣੇ ਉਨਾ ਹੀ ਚੰਗਾ ਹੈ ਉਸ ਦੀ ਕੰਮ ਕਰਨ ਦੀ ਹੈਂਕੜਬਾਜ਼ੀ ਵਾਲੀ ਸ਼ੈਲੀ ਨੇ ਪਹਿਲਾਂ ਹੀ ਉਸ ਨੂੰ ਆਮ ਲੋਕਾਂ ਤੋਂ ਅਲੱਗ ਥਲੱਗ ਕਰ ਦਿੱਤਾ ਹੈ ਸੀਨੀਅਰ ਅਫ਼ਸਰਾਂ ਨਾਲ ਵੀ ਉਨ੍ਹਾਂ ਦਾ ਰਵੱਈਆ ਬਹੁਤ ਕੁਰੱਖਤ ਹੈ ਜਦੋਂ ਵੀ ਉਹ ਆਪਣਾ ਮੂੰਹ ਖੋਲ੍ਹਦਾ ਹੈ ਤਾਂ ਕਾਂਗਰਸ ਨੂੰ ਸੂਤ ਬੈਠਦਾ ਹੈ` -ਅਮਰਿੰਦਰ ਸਿੰਘ

 

ਮਈ ਮਹੀਨੇ `ਚ ਲੋਕ ਸਭਾ ਚੋਣਾਂ ਤੋਂ ਬਾਅਦ ਸੂਬੇ ਦੀ ਸਿਆਸਤ ਵਿਚ ਕੁਝ ਮੱਠੀ ਚਾਲ ਚੱਲ ਰਹੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੇ ਦਿਨੀਂ ਫੇਰ ਸੁਰਖੀਆਂ ਵਿਚ ਆ ਗਏ, ਜਦ ਪੰਜਾਬ ਪ੍ਰਦੇਸ਼ ਕਮੇਟੀ ਦੇ ਕਾਇਮ ਮੁਕਾਮ ਪ੍ਰਧਾਨ ਮਹਿੰਦਰ ਸਿੰਘ ਕੇਪੀ ਨੇ ਉਨਾਂ ਉਪਰ ਸ਼ਰੇਆਮ ਇਹ ਇਲਜ਼ਾਮ ਲਗਾਇਆ ਕਿ ਅਮਰਿੰਦਰ ਸਿੰਘ ਦਲਿਤ ਵਿਰੋਧੀ ਹਨ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਕੇਪੀ ਦੇ ਇਸ ਦੋਸ਼ ਨੂੰ ਰੱਦ ਕੀਤਾ ਹੈ ਪੇਸ਼ ਹੈ ਇਸ ਵਰਤਾਰੇ ਉਪਰ ਉਨਾਂ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ : 

ਸੁਆਲ : ਤੁਸੀਂ ਲੋਕ ਸਭਾ ਚੋਣਾਂ ਤੋਂ ਬਾਅਦ ਸਿਆਸੀ ਦ੍ਰਿਸ਼ ਤੋਂ ਅਲੋਪ ਹੋ ਗਏ ਸੀ

ਕੈਪਟਨ ਅਮਰਿੰਦਰ ਸਿੰਘ : ਮੈਂ ਸਰਗਰਮ ਰਿਹਾ ਹਾਂ ਮੈਨੂੰ ਸਿਰਫ਼ ਪਾਰਲੀਮੈਂਟ ਚੋਣਾਂ ਵਾਂਗ ਕੋਈ ਖਾਸ ਜਿੰਮੇਵਾਰੀ ਜਾਂ ਡਿਊਟੀ ਨਹੀਂ ਸੌਂਪੀ ਗਈ ਮੈਂ ਪਾਰਟੀ ਮਾਮਲਿਆਂ ਨੂੰ ਵੇਖ ਰਿਹਾ ਹਾਂ 

ਸੁਆਲ : ਤੁਹਾਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਉਣ ਦੀਆਂ ਗੱਲਾਂ ਚੱਲ ਰਹੀਆਂ ਹਨ

ਜਵਾਬ : ਮੈਂ ਵੀ ਇਹ ਸੁਣਿਆ ਹੈ ਪਰ ਇਸ ਵਿਚ ਜ਼ਿਆਦਾ ਮੀਡੀਆ ਦੀਆਂ ਕਿਆਸਅਰਾਈਆਂ ਹਨਅਜੇ ਤੱਕ ਮੈਨੂੰ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ ਕਿ ਮੈਂ ਸੂਬਾ ਕਾਂਗਰਸ ਦਾ ਪ੍ਰਧਾਨ ਬਣਾਂਗਾ 

ਸੁਆਲ : ਤੁਹਾਡੀ ਪਾਰਟੀ ਹਾਈ ਕਮਾਨ ਤੋਂ ਕੀ ਉਮੀਦ ਹੈ?

ਜਵਾਬ : ਮੇਰੀਆਂ ਕੋਈ ਆਸਾਂ ਉਮੀਦਾਂ ਨਹੀਂ ਹਨਇਹ ਸਭ ਕੁਝ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਉਪਰ ਨਿਰਭਰ ਕਰਦਾ ਹੈ ਜੇ ਉਹ ਪਾਰਟੀ ਵਿਚ ਇਸ ਖਾਸ ਜਿੰਮੇਵਾਰੀ ਲਈ ਮੈਨੂੰ ਚੁਣਦੇ ਹਨ ਤਾਂ ਮੈਂ ਇਸ ਨੂੰ 100 ਫੀਸਦੀ ਤੋਂ ਵੱਧ ਨਿਭਾਵਾਂਗਾਅਜੇ ਤੱਕ ਕਿਸੇ ਨੇ ਮੇਰੇ ਤੱਕ ਕਿਸੇ ਜਿੰਮੇਵਾਰੀ ਲਈ ਪਹੁੰਚ ਨਹੀਂ ਕੀਤੀ 

ਸੁਆਲ : ਕੀ ਤੁਸੀਂ ਸਮਝਦੇ ਹੋ ਕਿ ਪੰਜਾਬ ਵਿਚ ਕਾਂਗਰਸ ਦਾ ਪੱਕਾ ਪ੍ਰਧਾਨ ਹੋਣਾ ਚਾਹੀਦਾ ਹੈ

ਜਵਾਬ : ਹਾਂ ਉਹ ਪਾਰਟੀ ਲਈ ਬਹੁਤ ਚੰਗਾ ਹੈਜਦ ਮੈਂ 2002 ਵਿਚ ਮੁੱਖ ਮੰਤਰੀ ਬਣਿਆ ਉਸ ਵਕਤ ਮੈਂ ਪਾਰਟੀ ਦਾ ਸੂਬਾ ਪ੍ਰਧਾਨ ਵੀ ਸੀ ਪਹਿਲੀ ਗੱਲ ਮੈਂ ਇਹੀ ਕਹੀ ਸੀ ਕਿ ਸੂਬੇ ਵਿਚ ਪਾਰਟੀ ਦਾ ਪੱਕਾ ਪ੍ਰਧਾਨ ਹੋਣਾ ਚਾਹੀਦਾ ਹੈ 

ਸੁਆਲ : ਪਾਰਟੀ ਦੇ ਮੌਜੂਦਾ ਐਕਟਿੰਗ ਪ੍ਰਧਾਨ ਮਹਿੰਦਰ ਸਿੰਘ ਕੇਪੀ ਨੇ ਕਿਹਾ ਕਿ ਤੁਸੀਂ ਦਲਿਤ ਵਿਰੋਧੀ ਹੋ

ਜਵਾਬ : ਇਹ ਅਸਲ ਵਿਚ ਮੰਦਭਾਗੀ ਗੱਲ ਹੈ ਉਨ੍ਹਾਂ ਦੀ ਬਿਆਨਬਾਜ਼ੀ ਬੇਲੋੜੀ ਹੈ ਅਜਿਹੇ ਬਿਆਨ ਸਿਰਫ਼ ਪਾਰਟੀ ਨੂੰ ਨੁਕਸਾਨ ਹੀ ਪਹੁੰਚਾ ਸਕਦੇ ਹਨ, ਜੋ ਹਮੇਸ਼ਾ ਗਰੀਬਾਂ ਅਤੇ ਦਲਿਤਾਂ ਦੇ ਕਾਜ਼ ਲਈ ਮੋਹਰੀ ਰਹੀ ਹੈ 

ਸੁਆਲ : ਕੀ ਤੁਸੀਂ ਕੇਪੀ ਉਪਰ ਖਫ਼ਾ ਹੋ?

ਜਵਾਬ : ਨਹੀਂ! ਮੈਨੂੰ ਦੁੱਖ ਹੋਇਆ ਹੈ ਕੇਪੀ ਮੇਰੇ ਕੈਬਨਿਟ ਵਜ਼ੀਰ ਰਹੇ ਹਨ ਅਤੇ ਸਾਡੇ ਬਹੁਤ ਹੀ ਨਿੱਘੇ ਸਬੰਧ ਰਹੇ ਹਨਮੈਂ ਕਦੇ ਅਜਿਹਾ ਮੌਕਾ ਨਹੀਂ ਪੈਦਾ ਕੀਤਾ ਜਿਥੇ ਜਾਤ ਜਾਂ ਮਜ਼ਹਬ ਦੇ ਆਧਾਰ `ਤੇ ਬੋਲਿਆ ਜਾਂਦਾ ਹੋਵੇਮੇਰੇ ਸਿਆਸੀ ਜੀਵਨ ਦੇ 40 ਸਾਲਾਂ ਦੌਰਾਨ ਮੈਂ ਕਦੇ ਵੀ ਜਾਤਵਾਦ ਜਾਂ ਫਿਰਕੂ ਏਜੰਡੇ `ਤੇ ਕੰਮ ਨਹੀਂ ਕੀਤਾ

ਇਹ ਬਿਆਨ ਪੜ੍ਹ ਕੇ ਮੈਨੂੰ ਦਰਦ ਹੋਇਆ  

ਸੁਆਲ : ਪਰ ਕੇਪੀ ਨੇ ਇਹ ਵੀ ਇਲਜਾਮ ਲਗਾਇਆ ਹੈ ਕਿ ਜਦ ਸ਼ਮਸ਼ੇਰ ਸਿੰਘ ਦੂਲੋਂ ਸੂਬਾ ਕਾਂਗਰਸ ਦੇ ਪ੍ਰਧਾਨ ਸਨ ਤੁਹਾਡੀ ਉਨ੍ਹਾਂ ਨਾਲ ਵੀ ਨਹੀਂ ਬਣੀ, ਕਿਉਂਕਿ ਉਹ ਵੀ ਇਕ ਦਲਿਤ ਸਨ

ਜਵਾਬ : ਮੇਰੇ ਦੂਲੋਂ ਨਾਲ ਵੀ ਚੰਗੇ ਤਾਲੁਕਾਤ ਸਨਮੈਂ ਤੇ ਦੂਲੋਂ ਸਾਹਿਬ ਨੇ ਇਕੱਠਿਆਂ ਯਾਤਰਾ ਵੀ ਕੀਤੀ ਤੇ ਕਦੇ ਮੇਰੇ ਮਨ ਵਿਚ ਅਜਿਹੀ ਗੱਲ ਨਹੀਂ ਆਈ 

ਸੁਆਲ : ਇਹ ਵੀ ਕਿਹਾ ਜਾਂਦਾ ਹੈ ਕਿ ਕੇਪੀ ਨੇ ਇਹ ਬਿਆਨ ਤਾਂ ਦਿੱਤਾ ਕਿ ਕੀ ਤੁਹਾਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਨ ਤੋਂ ਰੋਕਿਆ ਜਾ ਸਕੇ

ਜਵਾਬ : ਮੈਨੂੰ ਇਸ ਬਾਰੇ ਕੁਝ ਨਹੀਂ ਪਤਾਪਰ ਜੇ ਕਿਸੇ ਨੂੰ ਮੇਰੇ ਨਾਲ ਕੋਈ ਖੁੰਧਕ ਹੈ ਅਤੇ ਮੈਨੂੰ ਸੂਬਾ ਪ੍ਰਧਾਨ ਵਜੋਂ ਨਹੀਂ ਵੇਖਣਾ ਚਾਹੁੰਦਾ ਤਾਂ ਉਹ ਇਹੀ ਗੱਲ ਕੁਲ ਹਿੰਦ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਦੱਸ ਸਕਦਾ ਹੈ ਉਸ ਨੂੰ ਜਨਤਕ ਤੌਰ `ਤੇ ਅਜਿਹੀ ਬਿਆਨਬਾਜ਼ੀ ਕਰਨ ਦੀ ਕੀ ਲੋੜ ਹੈ 

ਸੁਆਲ : ਕੇਪੀ ਦੇ ਬਿਆਨ ਉਪਰ ਪਾਰਟੀ ਦਾ ਪ੍ਰਤੀਕਰਮ ਕੀ ਹੈ?

ਜਵਾਬ : ਕਾਂਗਰਸੀ ਵਰਕਰ ਖੁਸ਼ ਨਹੀਂ ਹਨ ਤੁਸੀਂ ਵੇਖਿਆ ਹੋਵੇਗਾ ਕਿ ਉਨ੍ਹਾਂ ਵਿਚੋਂ ਬਹੁਤ ਸਾਰੇ ਹਾਲ ਹੀ ਵਿਚ ਹੋਈਆਂ ਪਾਰਟੀ ਰੈਲੀਆਂ ਤੋਂ ਦੂਰ ਰਹੇ ਹਨ 

ਸੁਆਲ : ਤੁਸੀਂ ਅਕਾਲੀ ਦਲ -ਬੀ ਜੇ ਪੀ ਦੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਹਾੜਾ ਦਰਜਾ ਦਿੰਦੇ ਹੋ

ਜਵਾਬ : ਇਹ ਬਹੁਤ ਮਾੜੀ ਰਹੀ ਹੈ ਅਤੇ ਪੰਜਾਬ ਵਿਚ ਮਾਲੀ ਐਮਰਜੈਂਸੀ ਲਾਉਣ ਦੀ ਜ਼ਰੂਰਤ ਹੈ ਬਿਜਲੀ ਦੀ ਹਾਲਤ ਬਦਤਰ ਤੋਂ ਬਦਤਰ ਹੋ ਰਹੀ ਹੈ ਬੁਨਿਆਦੀ ਵਿਕਾਸ ਬਿਲਕੁਲ ਜ਼ੀਰੋ ਦੇ ਬਰਾਬਰ ਹਨਕੋਈ ਨਵੀਂ ਸਨਅਤ ਨਹੀਂ ਆ ਰਹੀਸੂਬੇ ਵਿਚ ਖੜੋਤ ਆ ਗਈ ਹੈ ਛੇਤੀ ਹੀ ਤਨਖਾਹਾਂ ਦੇਣ ਲਈ ਸਰਕਾਰ ਕੋਲ ਕੋਈ ਪੈਸਾ ਨਹੀਂ ਹੋਵੇਗਾਜੇ ਸਬਸਿਡੀਆਂ ਬੰਦ ਕਰ ਦਿੱਤੀਆਂ ਜਾਣ ਤਾਂ ਸਰਕਾਰ ਕੁਝ ਚੰਗਾ ਕਰ ਸਕਦੀ ਹੈ 

ਸੁਆਲ : ਤੁਸੀਂ ਵੀ ਸਬਸਿਡੀਆਂ ਦਿੱਤੀਆਂ ਸਨ ਅਤੇ ਅਕਾਲੀਆਂ ਦਲ ਕਹਿੰਦਾ ਹੈ ਕਿ ਇਹ ਵਾਪਸ ਨਹੀਂ ਕੀਤੀਆਂ ਜਾ ਸਕਦੀਆਂ, ਕਿਉਂਕਿ ਇਹ ਉਨ੍ਹਾਂ ਦੇ ਚੋਣ ਮੈਨੀਫੈਸਟੋ ਦਾ ਹਿੱਸਾ ਹਨ

ਜਵਾਬ : 2002 ਵਿਚ ਕਾਂਗਰਸ ਨੇ ਵੀ ਆਪਣੇ ਚੋਣ ਮੈਨੀਫੈਸਟੋ ਵਿਚ ਸਬਸਿਡੀਆਂ ਅਤੇ ਮੁਫ਼ਤ ਬਿਜਲੀ ਦਾ ਵਾਅਦਾ ਕੀਤਾ ਸੀ ਪਰ ਅਸੀਂ ਮਾਲੀ ਹਾਲਤ ਨੂੰ ਦੇਖਦਿਆਂ ਪਹਿਲੇ ਦੋ ਸਾਲ ਇਹ ਸਬਸਿਡੀਆਂ ਨਹੀਂ ਦਿੱਤੀਆਂ ਅਕਾਲੀ ਸਰਕਾਰ ਉਸ ਵੇਲੇ ਖ਼ਜਾਨਾ ਬਿਲਕੁਲ ਖਾਲੀ ਛੱਡ ਕੇ ਗਈ ਸੀਜਦ ਮਾਲੀ ਹਾਲਤ ਠੀਕ ਹੋ ਗਈ ਤਾਂ ਅਸੀਂ ਉਸ ਵਕਤ ਹੀ ਸਬਸਿਡੀਆਂ ਜਾਰੀ ਕੀਤੀਆਂ ਸਨ 

ਸੁਆਲ : ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਬਸਿਡੀਆਂ ਖ਼ਤਮ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ

ਜਵਾਬ : ਉਹ ਸਿਰਫ਼ ਮੀਡੀਆ ਵਿਚ ਬਿਆਨ ਦਿੰਦੇ ਆ ਰਹੇ ਹਨ ਪਰ ਅਸਲ ਵਿਚ ਉਨ੍ਹਾਂ ਨੇ ਕੁਝ ਨਹੀਂ ਕੀਤਾ ਉਨ੍ਹਾਂ ਨੇ ਸਬਸਿਡੀਆਂ ਦੇ ਮਾਮਲੇ ਵਿਚ ਇਕ ਵੀ ਤਬਦੀਲੀ ਨਹੀਂ ਕੀਤੀ ਜੇ ਉਹ ਖਜ਼ਾਨਾ ਮੰਤਰੀ ਦੇ ਤੌਰ `ਤੇ ਕੋਈ ਫੈਸਲਾ ਵੀ ਨਹੀਂ ਲੈ ਸਕਦੇ ਫਿਰ ਉਨ੍ਹਾਂ ਨੂੰ ਇਸ ਅਹੁਦੇ `ਤੇ ਬਣੇ ਰਹਿਣ ਦਾ ਕੋਈ ਫਾਇਦਾ ਨਹੀਂ 

ਸੁਆਲ : ਕੀ ਜੇ ਸੁਖਬੀਰ ਬਾਦਲ ਮੁੱਖ ਮੰਤਰੀ ਬਣਦੇ ਹਨ, ਪੰਜਾਬ ਨੂੰ ਕੋਈ ਫਾਇਦਾ ਹੋਵੇਗਾ

ਜਵਾਬ : ਉਹ ਜਿੰਨੀ ਛੇਤੀ ਮੁੱਖ ਮੰਤਰੀ ਬਣੇ ਕਾਂਗਰਸ ਨੂੰ ਫਾਇਦਾ ਹੈ ਉਸ ਦੇ ਮੁਕਾਬਲੇ ਪਰਕਾਸ਼ ਸਿੰਘ ਬਾਦਲ ਅਜੇ ਵੀ ਸੁਲਝੇ ਹੋਏ, ਘਾਗ ਅਤੇ ਨਰਮ ਵਤੀਰੇ ਵਾਲੇ ਸਿਆਸਤਦਾਨ ਹਨ ਪਰ ਸੁਖਬੀਰ ਦੀ ਆਪਹੁਦਰੀਆਂ ਅਤੇ ਹੈਂਕੜਬਾਜ਼ੀ ਵਾਲੀ ਕਾਰਜ਼ਸ਼ੈਲੀ ਨੇ ਪਹਿਲਾਂ ਹੀ ਆਮ ਲੋਕਾਂ ਵਿਚ ਉਸ ਦੀ ਲੋਕਪ੍ਰਿਯਤਾ ਖ਼ਤਮ ਕਰ ਦਿੱਤੀ ਹੈ ਸੀਨੀਅਰ ਅਫ਼ਸਰਾਂ ਨਾਲ ਵੀ ਉਸ ਦਾ ਰਵੱਈਆ ਬਹੁਤ ਕੁਰੱਖਤ ਹੈ ਜਦੋਂ ਵੀ ਉਹ ਆਪਣਾ ਮੂੰਹ ਖੋਲ੍ਹਦਾ ਹੈ ਕਾਂਗਰਸ ਨੂੰ ਸੁਤ ਬੈਠਦਾ ਹੈ

7 ਅਕਤੂਬਰ 2009
 

Bookmark with

Reddit    Yahoo     Furl    Delicious

Name

Subject
Comment
ਹੋਰ ਪੜੋ

 
  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas