|
ਜੇ ਗੱਲ ਵਿਗੜ ਗਈ...
ਜਸਜੀਤ ਸਿੰਘ ਧਾਮੀ
ਕੈਲਗਰੀ:
ਗੁਰਦਾਸ
ਮਾਨ ਦਾ ਸ਼ੋਅ ਜੀ.
ਐਮ.
ਸਟਾਰ
ਪ੍ਰੋਡਕਸ਼ਨ ਵੱਲੋਂ
ਟੈਲਸ ਕਨਵੈਨਸ਼ਨ
ਸੈਂਟਰ ਕੈਲਗਰੀ ਵਿਖੇ ਕਰਵਾਇਆ ਗਿਆ।
ਇਸ ਸ਼ੋਅ ਦੀ
ਸੁਰੂਆਤ ਸਟੇਜ
ਦੀ
ਮਲਕਾ ਆਸ਼ਾ ਸ਼ਰਮਾ ਨੇ
ਪ੍ਰਭਾਵਸ਼ਾਲੀ ਢੰਗ ਨਾਲ ਕੀਤੀ।
ਇਸ ਸਮੇਂ ਉਨ੍ਹਾਂ ਆਪਣੇ ਸ਼ੇਅਰਾਂ
ਦੀ
ਬਰਸਾਤ ਕਰਦੇ ਹੋਏ ਗੁਰਦਾਸ ਮਾਨ ਨੂੰ ਸਟੇਜ ਉਪਰ ਆਉਣ ਲਈ ਸੱਦਾ
ਦਿੱਤਾ।
ਜਿਉਂ ਹੀ ਗੁਰਦਾਸ
ਮਾਨ ਸਟੇਜ ਉਪਰ ਆਏ
ਤਾਂ
ਲੋਕਾਂ ਨੇ ਉੁਨ੍ਹਾਂ ਦਾ ਤਾੜੀਆਂ
ਮਾਰ ਕੇ ਸਵਾਗਤ ਕੀਤਾ।
ਗੁਰਦਾਸ ਮਾਨ ਨੇ
ਪ੍ਰੋਗਰਾਮ ਦੀ
ਸ਼ੁਰੂਆਤ ਕਰਨ ਸਮੇਂ ਆਪਣਾ ਧਾਰਮਿਕ
ਗੀਤ
‘ਮੋਹਰੀ
ਰੱਖਿਓ ਲਾਜ ਗੁਰੂਦੇਵ ਦੇਵ’
ਨਾਲ
ਕੀਤੀ।
ਇਸ ਸਮੇਂ ਗੁਰਦਾਸ ਮਾਨ ਨੇ ਆਪਣੇ
ਸ਼ੇਅਰ ਪੇਸ਼
ਕੀਤੇ ਉਪਰੰਤ ਗੀਤ ਦੀ
ਸ਼ੁਰੂਆਤ ‘ਪਿਆਰ
ਜਿਹਾ
ਕੋਈ ਅਮ੍ਰਿਤ ਹੈ ਨਹੀਂ,
ਨਫਰਤ ਵਰਗੀ ਜ਼ਹਿਰ ਨਹੀਂ’।
ਪਿਉ ਵਰਗਾ
ਸਿਰ ਹੱਥ ਨਹੀਂ,
ਤੇ
ਮਾਂ ਵਰਗਾ ਕੋਈ ਪੈਰ ਨਹੀਂ
,
ਘੀ ਸ਼ੱਕਰ ਜਿਹਾ
ਨਾਤਾ ਹੈ ਨਈ,
ਇੱਟ ਕੁੱਤੇ ਜਿਹਾ
ਵੈਰ ਨਈ।
ਰਲਿਆਂ ਵਰਗਾ ਏਕਾ ਹੈ ਨਹੀਂ,
ਖਿਲਰ ਗਿਆਂ ਦੀ ਖੈਰ ਨਹੀਂ।
ਖਿਲਰ ਗਈ ਗੱਲ ਤੂੜੀ ਵਰਗੀ,
ਵਾਹ
ਲੱਗਿਆ
ਉੱਡ ਜਾਣੀ।
ਜੇ ਗੱਲ ਵਿਗੜ ਗਈ ਮੁੜਕੇ ਸੂਤ ਨਹੀਂ ਆਣੀ।
ਇਸ ਗਾਣੇ
ਦੀ ਅਜੇ ਸਮਾਪਤੀ ਹੀ ਹੋਈ ਸੀ ਤਾਂ ਇਕ ਵਿਅਕਤੀ ਨੇ ਸਟੇਜ ਸਾਹਮਣੇ
ਆ ਕੇ ਗੁਰਦਾਸ ਮਾਨ ਨਾਲ ਗੱਲ ਕੀਤੀ।
ਤੁਸੀਂ ਮੈਨੂੰ ਮਾਈਕ ਦੇਵੋ ਗੁਰਦਾਸ ਮਾਨ ਨੇ ਬਹੁਤ ਹੀ ਨਿਮਰਤਾ ਨਾਲ ਉਸ ਵਿਅਕਤੀ ਨੂੰ
ਮਾਈਕ ਦੇ ਦਿੱਤਾ।
ਉਸ ਵਿਅਕਤੀ ਨੇ ਦੱਸਿਆ ਕਿ ਆਪ ਦੇ
ਪ੍ਰਸੰਸਕ ਬਾਹਰ ਸੈਂਕੜਿਆਂ ਦੀ ਤਾਦਾਦ ਵਿਚ ਅੰਦਰ ਆਪ ਦਾ ਸ਼ੋਅ
ਦੇਖਣ ਲਈ ਖੜ੍ਹੇ ਹਨ ਪਰ ਸੁਰੱਖਿਆ ਕਰਮੀ ਵਾਲੇ ਉਨ੍ਹਾਂ
ਨੂੰ
ਅੰਦਰ ਨਹੀਂ ਆਉਣ ਦਿੰਦੇ।
ਜਿਨ੍ਹਾਂ ਵਿਚ ਅਮ੍ਰਿਤਧਾਰੀ
ਸਿੰਘ
ਵੀ ਹਨ।
ਉਸ ਤੋਂ ਬਾਅਦ ਸਟੇਜ
ਸੰਚਾਲਕ ਆਸ਼ਾ
ਸ਼ਰਮਾ ਨੇ
ਸਟੇਜ
ਤੇ ਪਹੁੰਚ ਕੇ ਮਾਈਕ ਆਪਣੇ ਕਬਜ਼ੇ ਵਿਚ ਲਿਆ ਅਤੇ ਕੁਝ ਲਾਈਨਾਂ ਇਸ
ਤਰ੍ਹਾਂ ਕਹੀਆਂ
‘‘
ਕਾਲ ਬਣਦੇ ਦੁਸ਼ਟਾਂ ਦੋਖੀਆਂ ਲਈ,
ਹੱਥ ਮਾੜੇ ਗਰੀਬ ਤੇ ਚੁੱਕਦੇ ਨਹੀਂ।
ਲੋੜ ਪਏ ਤਾਂ ਸੀਸ ਖੁਦ ਵਾਰ ਦਿੰਦੇ,
ਸਿਰ ਵੈਰੀ ਦਾ ਲਾਹੁਣ ਤੋਂ ਉੱਕਦੇ ਨਹੀਂ।
ਬੂਟਾ ਸਿੱਖੀ ਦਾ ਲਹੂ ਦੇ ਨਾਲ ਸਿੰਜਦੇ ਤਾਹੀਓ
ਫੁੱਲ ਇਹਦੇ ਕਦੇ ਸੁੱਕਦੇ ਨਹੀਂ।
ਬਿਨਾਂ ਸੀਸ ਜੋ ਲੜਨ
ਦੀ
ਜਾਂਚ ਰੱਖਦੇ,
ਉਸ ਕੌਮ ਦੇ ਲੋਕ ਕਦੇ ਮੁੱਕਦੇ ਨਹੀਂ।’’
ਉਪਰੰਤ ਗੁਰਦਾਸ ਮਾਨ ਨੇ ਆਪਣੇ ਸਰੋਤਿਆਂ
ਤੋਂ ਮੁਆਫੀ ਮੰਗਦੇ ਹੋਏ ਥੋੜ੍ਹੇ ਸਮੇਂ ਲਈ
ਪ੍ਰੋਗਰਾਮ ਬੰਦ ਕਰ
ਦਿੱਤਾ।
ਬਾਅਦ
ਵਿਚ
ਟੈਲਸ ਕਨਵੈਨਸ਼ਨ ਸੈਂਟਰ ਦੇ ਪ੍ਰਬੰਧਕਾਂ
ਨੇ
ਪੁਲਿਸ ਨੂੰ ਕਹਿ ਕੇ ਸ਼ੋਅ
ਦੀ
ਸਮਾਪਤੀ ਕਰਵਾ
ਦਿੱਤੀ
ਅਤੇ ਸ਼ੋਅ ਦੇਖਣ ਗਏ ਦਰਸ਼ਕਾਂ
ਨੂੰ
ਹਾਲ
ਖਾਲੀ
ਕਰਨ ਲਈ ਕਹਿ
ਦਿੱਤਾ।
ਇਸ ਸਮੇਂ ਸ਼ੋਅ ਕਰਵਾ ਰਹੇ
ਪ੍ਰਮੋਟਰਾਂ ਨਾਲ ਜਦੋਂ
ਗੱਲ ਕੀਤੀ ਗਈ ਤਾਂ
ਉਨ੍ਹਾਂ
ਦੱਸਿਆ ਜਦੋਂ ਅਸੀਂ ਇਹ ਹਾਲ ਬੁੱਕ ਕਰਵਾਇਆ ਸੀ
ਤਾਂ
ਹਾਲ
ਮੈਨੇਜਮੈਂਟ ਨੇ ਸਾਡੇ ਨਾਲ ਕੋਈ ਵੀ ਇਹੋ ਜਿਹੀ ਗੱਲ ਨਹੀਂ
ਕੀਤੀ ਸੀ ਕਿ ਕੋਈ ਵੀ ਅੰਮ੍ਰਿਤਧਾਰੀ
ਸਿੰਘ
ਕ੍ਰਿਪਾਨ ਪਾ ਕੇ ਹਾਲ ਅੰਦਰ ਨਹੀਂ ਆ ਸਕਦਾ।
ਬਾਅਦ ਵਿਚ ਉਨ੍ਹਾਂ ਨੇ ਆਪਣੀ ਸਕਿਉਰਟੀ ਕੋਲੋਂ ਅਜਿਹਾ ਕਰਵਾਇਆ ਹੈ ਜੋ ਕਿ ਸਰਾਸਰ
ਗਲਤ
ਹੈ।
5
ਅਗਸਤ
2009
|