BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਕਾਮਾਗਾਟਾਮਾਰੂ ਲਈ ਮੁਆਫ਼ੀ ਨਹੀਂ-25 ਲੱਖ ਡਾਲਰ ਮਿਲਣਗੇ!
ਕੈਨੇਡੀਅਨ ਪੰਜਾਬੀ ਭਾਈਚਾਰੇ ਵੱਲੋਂ ਸਰਕਾਰ ਤੇ ਆਗੂਆਂ ਦੀ ਮੀਟਿੰਗ ਖਿਲਾਫ ਰੋਸ ਪ੍ਰਦਰਸ਼ਨ
ਅੰਮ੍ਰਿਤਸਰ ਟਾਈਮਜ਼ ਬਿਊਰੋ

ਵੈਨਕੂਵਰ: 95ਵਰ੍ਹੇ ਪਹਿਲਾਂ ਕੈਨੇਡਾ ਦੀ ਧਰਤੀ ਤੋਂ ਨਸਲੀ ਕਾਨੂੰਨ ਅਧੀਨ ਭਾਰਤ ਵਾਪਸ ਮੋੜੇ ਗਏ ਸਮੁੰਦਰੀ ਬੇੜੇ ਕਾਮਾਗਾਟਾਮਾਰੂ ਦੀ ਦੁਖਾਂਤਕ ਘਟਨਾ ਲਈ ਇਥੋਂ ਦੇ ਹਾਊਸ ਆਫ ਕਾਮਨਜ਼ `ਚ ਮੁਆਫ਼ੀ ਮੰਗਣ ਦੇ ਯਤਨਾਂ ਨੂੰ ਉਸ ਵੇਲੇ ਗ੍ਰਹਿਣ ਲੱਗ ਗਿਆ, ਜਦੋਂ 25 ਲੱਖ ਡਾਲਰ ਦੀ ਗ੍ਰਾਂਟ ਖਾਤਰ ਆਪੇ ਬਣੇ ਕੁਝ ਆਗੂ ਸਮੁੱਚੇ ਭਾਈਚਾਰੇ ਵੱਲੋਂ ਸਰਕਾਰ ਨਾਲ ਗੱਲਬਾਤ ਕਰਨ ਲਈ ਇਕ ਮੀਟਿੰਗ `ਚ ਜਾ ਪਹੁੰਚੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਜੇਸਨ ਕੈਨੀ ਨਾਲ ਵੈਨਕੂਵਰ ਦੇ ਸਨਸੈੱਟ ਕਮਿਊਨਿਟੀ ਸੈਂਟਰ `ਚ ਹੋਈ `ਚੋਣਵੇਂ ਲੀਡਰਾਂ ਦੀ ਮੀਟਿੰਗ ਦੀ ਭਿਣਕ ਪੈਣ `ਤੇ ਪ੍ਰੋ: ਮੋਹਣ ਸਿੰਘ ਮੈਮੋਰੀਅਲ ਫਾਊਂਡੇਸ਼ਨ ਕੈਨੇਡਾ, ਕਾਮਾਗਾਟਾਮਾਰੂ ਦੇ ਸਵਾਰ ਵਿਅਕਤੀਆਂ ਦੇ ਵਾਰਿਸ ਪਰਿਵਾਰ, ਕਾਮਾਗਾਟਾਮਾਰੂ ਹੈਰੀਟੇਜ ਫਾਊਂਡੇਸ਼ਨ ਅਤੇ ਕੈਨੇਡੀਅਨ ਪਾਕਿਸਤਾਨੀ ਭਾਈਚਾਰੇ ਦੀਆਂ ਸੰਸਥਾਵਾਂ ਦੇ ਨੁਮਾਇੰਦੇ ਮੀਟਿੰਗ ਹਾਲ ਦੇ ਬਾਹਰ ਇਕੱਠੇ ਹੋ ਗਏ ਅਤੇ ਉਨ੍ਹਾਂ ਮੁਆਫ਼ੀ ਮੰਗਣ ਦੀ ਥਾਂ ਮੁਆਵਜ਼ਾ ਦੇਣ ਦੀ ਸਰਕਾਰੀ ਪੇਸ਼ਕਸ਼ ਠੁਕਰਾਉਂਦਿਆਂ ਰੋਸ ਪ੍ਰਦਰਸ਼ਨ ਕੀਤਾ ਕਾਮਾਗਾਟਾਮਾਰੂ ਦੁਖਾਂਤ ਸਬੰਧੀ 20 ਹਜ਼ਾਰ ਤੋਂ ਵੱਧ ਪਟੀਸ਼ਨ ਸਾਈਨ ਕਰਵਾ ਕੇ ਕੈਨੇਡਾ ਦੀ ਪਾਰਲੀਮੈਂਟ `ਚ ਪਹੁੰਚਾਉਣ ਦਾ ਕਾਰਜ ਨਿਭਾਉਂਦੇ ਮੇਲਾ ਗਦਰੀ ਬਾਬਿਆਂ ਦਾ ਸੰਸਥਾ ਵੱਲੋਂ ਸਾਹਿਬ ਸਿੰਘ ਥਿੰਦ ਨੇ ਕਿਹਾ ਕਿ ਕੈਨੇਡਾ ਭਰ `ਚ ਵਸਦੇ ਭਾਰਤੀ-ਪਾਕਿਸਤਾਨੀ, ਨਸਲਵਾਦੀ ਦੁਖਾਂਤ ਲਈ ਮੁਆਫ਼ੀ ਦੀ ਮੰਗ ਨੂੰ ਅਣਗੌਲਿਆਂ ਕਰਕੇ ਗ੍ਰਾਂਟ ਲੈਣੀ ਸਮੁੱਚੇ ਭਾਈਚਾਰੇ ਨਾਲ ਗੱਦਾਰੀ ਮੰਨਦੇ ਹਨ ਪੀੜਤ ਮੁਸਾਫਿਰਾਂ ਦੇ ਵਾਰਿਸ ਜਸਵਿੰਦਰ ਸਿੰਘ ਤੂਰ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਜਥੇਬੰਦੀ ਮੁਆਫ਼ੀ ਦੀ ਥਾਂ ਮੁਆਵਜ਼ੇ ਦੀ ਮੰਗ ਨੂੰ ਮੂਲੋਂ ਰੱਦ ਕਰਦੀ ਹੈ ਪਾਕਿਸਤਾਨੀ ਭਾਈਚਾਰੇ ਦੇ ਆਗੂ ਜਨਾਬ ਨਵੀਦ ਬੜੈਚ ਨੇ ਜ਼ੋਰਦਾਰ ਸ਼ਬਦਾਂ `ਚ ਕਿਹਾ ਕਿ ਉਹ ਸਰਕਾਰ ਨਾਲ ਤਦ ਤੱਕ ਕੋਈ ਗੱਲਬਾਤ ਲਈ ਤਿਆਰ ਨਹੀਂ, ਜਦੋਂ ਤੱਕ ਕੈਨੇਡਾ ਦੀ ਪਾਰਲੀਮੈਂਟ `ਚ ਨਸਲੀ ਵਿਤਕਰੇ ਲਈ ਮੁਆਫ਼ੀ ਨਹੀਂ ਮੰਗੀ ਜਾਂਦੀ ਕਾਮਾਗਾਟਾਮਾਰੂ ਹੈਰੀਟੇਜ ਫਾਊਂਡੇਸ਼ਨ ਦੇ ਆਗੂ ਹਰਭਜਨ ਸਿੰਘ ਗਿੱਲ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਚੀਨੀ ਲੋਕਾਂ ਤੋਂ ਕੈਨੇਡਾ ਅੰਦਰ ਹੈੱਡ ਟੈਕਸ ਲਈ ਮੁਆਫੀ ਮੰਗ ਸਕਦੀ ਹੈ, ਫਿਰ ਕਾਮਾਗਾਟਾਮਾਰੂ ਲਈ ਇਨਕਾਰ ਕਿਉਂ ਦੂਸਰੇ ਪਾਸੇ ਕਨਜ਼ਰਵੇਟਿਵ ਸਰਕਾਰ ਦੇ ਸੱਦੇ `ਤੇ ਮੁਆਫੀ ਦੀ ਥਾਂ ਢਾਈ ਮਿਲੀਅਨ ਡਾਲਰ ਦੀ ਪੇਸ਼ਕਸ਼ ਲਈ ਪੁੱਜਣ ਵਾਲਿਆਂ `ਚ ਖਾਲਸਾ ਦੀਵਾਨ ਸੁਸਾਇਟੀ, ਰੌਸ ਸਟਰੀਟ ਵੈਨਕੂਵਰ ਦੇ ਪ੍ਰਧਾਨ ਕਸ਼ਮੀਰ ਸਿੰਘ ਧਾਲੀਵਾਲ, ਸੋਹਣ ਸਿੰਘ ਦਿਓ ਤੇ ਹੋਰ ਪ੍ਰਬੰਧਕ, ਰਿਚਮੰਡ ਸਥਿਤ ਗੁਰਦੁਆਰੇ ਦੇ ਆਗੂ ਬਲਬੀਰ ਸਿੰਘ ਜਵੰਦਾ ਤੇ ਅਵਤਾਰ ਸਿੰਘ ਗੋਸਲ, ਵੈਨਕੂਵਰ ਦੇ ਖਾਲਸਾ ਦਰਬਾਰ ਗੁਰਦੁਆਰੇ ਦੇ ਆਗੂ ਸੁਰਜੀਤ ਸਿੰਘ ਗਿੱਲ, ਬਜ਼ੁਰਗ ਮੋਢੀ ਜੈੱਕ ਉੱਪਲ, ਪੰਜਾਬੀ ਮਾਰਕੀਟ ਵੈਨਕੂਵਰ ਦੇ ਕੇਵਲ ਪਾਵਲਾ ਤੇ ਹਰਿੰਦਰ ਸਿੰਘ ਤੂਰ ਤੋਂ ਇਲਾਵਾ ਟੋਰਾਂਟੋ ਤੋਂ ਲੰਬਾ ਸਫਰ ਤੈਅ ਕਰਕੇ ਪੁੱਜੇ ਇਕਬਾਲ ਰਾਮੂਵਾਲੀਆ ਸ਼ਾਮਿਲ ਸਨ

ਇਮੀਗ੍ਰੇਸ਼ਨ ਮੰਤਰੀ ਜੇਸਨ ਕੈਨੀ ਨੇ ਗ੍ਰਾਂਟ ਲਈ ਗਠਿਤ ਕਮੇਟੀ `ਚ ਤਿੰਨ ਵਿਅਕਤੀਆਂ : ਵੈਨਕੂਵਰ ਦੇ ਜੈੱਕ ਉੱਪਲ, ਟੋਰਾਂਟੋ ਦੇ ਇਕਬਾਲ ਰਾਮੂਵਾਲੀਆ ਅਤੇ ਮੌਂਟਰੀਅਲ ਦੀ ਰਤਨਾ ਘੋਸ਼ ਨੂੰ ਸ਼ਾਮਿਲ ਕਰਕੇ ਅਗਲੇਰੀ ਕਾਰਵਾਈ ਲਈ ਕਿਹਾ ਇਕ ਮੁਸਲਮਾਨ ਆਗੂ ਤਨਵੀਰ ਚੌਧਰੀ ਨੇ ਜਦੋਂ ਮੀਟਿੰਗ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਕੈਨੇਡਾ ਸਰਕਾਰ ਤੇ ਸਮਝੌਤਾ-ਪੱਖੀ ਆਗੂਆਂ ਖਿਲਾਫ਼ ਰੋਸ ਮੁਜ਼ਾਹਰੇ ਨੂੰ ਵੇਖਦਿਆਂ ਪੁਲਿਸ ਵੀ ਸੱਦੀ ਗਈ, ਪ੍ਰੰਤੂ ਸਥਿਤੀ ਕਾਬੂ ਹੇਠ ਰਹੀ ਰੋਸ ਪ੍ਰਦਰਸ਼ਨ ਕਰਨ ਵਾਲਿਆਂ `ਚ ਕੈਨੇਡੀਅਨ ਜੰਮਪਲ ਬੱਚੇ ਵੀ ਸ਼ਾਮਿਲ ਸਨ, ਜਿਹੜੇ ਹੱਥ `ਚ ਤਖ਼ਤੀਆਂ ਫੜ ਕੇ ਮੁਆਫੀ ਦੀ ਮੰਗ ਕਰ ਰਹੇ ਸਨ ਇਸ ਮੌਕੇ ਹਾਜ਼ਰ ਹੋਰਨਾਂ ਸ਼ਖਸੀਅਤਾਂ `ਚ ਸ਼ੇਰੇ-ਪੰਜਾਬ ਰੇਡੀਓ ਦੇ ਨਿਰਦੇਸ਼ਕ ਅਜੀਤ ਸਿੰਘ ਬਾਧ, ਜਸਬੀਰ ਸਿੰਘ ਸੰਧੂ, ਸੁਖਵਿੰਦਰ ਸਿੰਘ ਚੀਮਾ, ਕਿਰਨਪਾਲ ਗਰੇਵਾਲ, ਸਰਬਜੀਤ ਥਿੰਦ, ਰਣਮਿੰਦਰ ਰਾਣੂੰ, ਐਸ਼ਲੀ ਸੰਧੂ, ਵਿਸ਼ਾਲ ਥਿੰਦ, ਏਰਨ ਸਿੰਘ ਅਤੇ ਸ਼ਾਹ ਸ਼ਾਹਨੂਰ ਸੰਧੂ ਸਮੇਤ ਅਹਿਮ ਵਿਅਕਤੀ ਸ਼ਾਮਿਲ ਸਨ

5 ਅਗਸਤ 2009
 

Bookmark with

Reddit    Yahoo     Furl    Delicious

ਹੋਰ ਪੜੋ

 
  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas