|
ਕੈਨੇਡੀਅਨ ਸਿਟੀਜ਼ਨਸ਼ਿਪ ਐਕਟ ਵਿਚ ਸੋਧ
ਹਰੇਕ
ਕੈਨੇਡੀਅਨ ਦਾ
ਬੱਚਾ ਨਾਗਰਿਕ ਨਹੀਂ ਬਣ ਸਕੇਗਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਟੋਰਾਂਟੋ:
ਕੈਨੇਡਾ ਦੇ ਸਿਟੀਜ਼ਨਸ਼ਿਪ ਐਕਟ
ਵਿਚ
ਕੀਤੀ
ਗਈ
ਤਾਜ਼ਾ ਸੋਧ ਅਨੁਸਾਰ
ਵਿਦੇਸ਼ ਵਿਚ ਰਹਿ ਰਹੇ ਕੈਨੇਡਾ ਦੇ ਸਾਰੇ ਨਾਗਰਿਕਾਂ ਦੇ ਬੱਚੇ ਜਨਮ
ਤੋਂ ਹੀ ਕੈਨੇਡਾ
ਦੇ
ਨਾਗਰਿਕ ਨਹੀਂ
ਬਣ ਸਕਣਗੇ।
ਤਾਜ਼ਾ ਸੋਧ ਤੋਂ ਪਹਿਲਾਂ ਕੈਨੇਡਾ ਦੇ ਸਿਟੀਜ਼ਨ ਮਾਪੇ ਦਾ ਬੱਚਾ
ਵੀ ਆਪਣੇ ਆਪ ਕੈਨੇਡੀਅਨ ਨਾਗਰਿਕ ਹੋਇਆ ਕਰਦਾ ਸੀ ਪਰ ਹੁਣ ਇਸ
ਦੀਆਂ ਸੀਮਾਵਾਂ ਨਿਸ਼ਚਿਤ ਕਰ ਦਿੱਤੀਆਂ ਗਈਆਂ ਹਨ ਜਿਨ੍ਹਾਂ ਅਨੁਸਾਰ ਕੈਨੇਡਾ ਤੋਂ
ਬਾਹਰ ਰਹਿ ਰਹੇ ਕੈਨੇਡੀਅਨ ਨਾਗਰਿਕਾਂ ਦੀ ਅਗਲੀ ਪੀੜ੍ਹੀ
ਪ੍ਰਭਾਵਿਤ ਹੋਵੇਗੀ।
ਹੁਣ ਕੈਨੇਡਾ
ਤੋਂ
ਬਾਹਰ ਜਨਮੇ ਉਹੀ
ਬੱਚੇ ਕੈਨੇਡਾ ਦੀ ਨਾਗਰਿਕਤਾ ਦੇ ਜਨਮਸਿੱਧ ਅਧਿਕਾਰੀ ਹੋਣਗੇ
ਜਿਨ੍ਹਾਂ
ਦੇ
ਪਿਤਾ
ਜਾਂ
ਮਾਤਾ ਦਾ ਜਨਮ ਕੈਨੇਡਾ ਵਿਚ ਹੋਇਆ ਹੋਵੇ
ਜਾਂ
ਜਿਸ ਬੱਚੇ ਦੇ ਪਿਤਾ
ਜਾਂ ਮਾਂ ਨੇ ਕੈਨੇਡਾ
ਦੀ ਇਮੀਗ੍ਰੇਸ਼ਨ ਲੈ ਕੇ ਸਿਟੀਜ਼ਨਸ਼ਿਪ
ਪ੍ਰਾਪਤ ਕੀਤੀ ਹੋਵੇ।
ਜਿਸ
ਬੱਚੇ ਦੇ ਦਾਦਾ ਜਾਂ ਦਾਦੀ ਜਾਂ ਨਾਨਾ ਨਾਨੀ ਦਾ ਜਨਮ ਵਿਦੇਸ਼ ਵਿਚ
ਹੋਇਆ ਸੀ ਅਤੇ
ਉਨ੍ਹਾਂ ਨੂੰ ਨਾਗਰਿਕਤਾ ਵਿਦੇਸ਼ ਵਿਚ ਕੈਨੇਡੀਅਨ ਨਾਗਰਿਕ ਦਾ
ਬੱਚਾ ਹੋਣ ਕਰਕੇ ਦਿੱਤੀ ਗਈ ਸੀ,
ਉਸ ਦੇ ਕੈਨੇਡਾ ਤੋਂ ਬਾਹਰ ਜਨਮੇ
ਬੱਚੇ ਆਪਣੇ-ਆਪ ਸਿਟੀਜ਼ਨਸ਼ਿਪ ਦੇ ਹੱਕਦਾਰ ਨਹੀਂ ਰਹੇ ਹਨ।
ਇਸ ਦਾ ਭਾਵ ਹੈ ਕਿ ਵਿਦੇਸ਼ ਵਿਚ ਰਹਿੰਦਿਆਂ
ਕੈਨੇਡੀਅਨ
ਨਾਗਰਿਕ ਇਕ ਜਨਰੇਸ਼ਨ ਤੱਕ ਹੀ
ਨਾਗਰਿਕਤਾ ਅੱਗੇ ਦੇ ਸਕਦੇ ਹਨ।
ਅਗਲੀ ਪੀੜ੍ਹੀ ਦੇ ਬੱਚੇ ਕੈਨੇਡਾ ਵਿਚ ਪੈਦਾ ਹੋਣ
`ਤੇ
ਕੈਨੇਡੀਅਨ ਨਾਗਰਿਕਤਾ ਲੈ ਸਕਦੇ ਹਨ।
ਇਸ ਸੋਧ ਤੋਂ
ਪ੍ਰਭਾਵਿਤ
ਕੈਨੇਡੀਅਨ ਨਾਗਰਿਕ ਆਪਣੇ ਬੱਚਿਆਂ ਨੂੰ ਇਮੀਗ੍ਰੇਸ਼ਨ ਲਈ ਸਪਾਂਸਰ
ਕਰਕੇ ਕੈਨੇਡਾ ਵਿਚ ਦਾਖਲ ਕਰਵਾ ਸਕਦੇ ਹਨ।
ਗੋਦ ਲਏ ਬੱਚਿਆਂ
`ਤੇ
ਵੀ ਇਹ ਸ਼ਰਤ ਲਾਗੂ
ਕੀਤੀ ਗਈ ਹੈ ਪਰ ਕੈਨੇਡਾ
ਦੀ
ਕੇਂਦਰ ਜਾਂ
ਕਿਸੇ
ਸੂਬੇ ਦੀ ਸਰਕਾਰ ਲਈ ਵਿਦੇਸ਼ਾਂ
ਵਿਚ ਨੌਕਰੀ ਕਰਦੇ ਸਟਾਫ ਅਤੇ ਫੌਜੀਆਂ ਦੇ ਬੱਚਿਆਂ
`ਤੇ
ਇਹ ਸ਼ਰਤ ਲਾਗੂ ਨਹੀਂ
ਹੋਵੇਗੀ।
ਕੈਨੇਡਾ
ਵਿਚ ਕੰਮ ਕਰਦੇ ਵਿਦੇਸ਼ੀ ਰਾਜਦੂਤਕ ਅਧਿਕਾਰੀਆਂ ਦੇ ਕੈਨੇਡਾ
ਵਿਚ ਜਨਮੇ
ਬੱਚੇ ਵੀ ਨਾਗਰਿਕਤਾ ਦੇ ਹੱਕਦਾਰ ਨਹੀਂ ਹੋਣਗੇ।
ਜਿਹੜੇ
ਲੋਕਾਂ ਨੇ ਫਰਾਡ ਨਾਲ ਕੈਨੇਡੀਅਨ
ਸਿਟੀਜ਼ਨਸ਼ਿਪ ਲਈ ਹੋਵੇ ਉਨ੍ਹਾਂ
ਦੇ ਬੱਚੇ
ਵੀ ਨਾਗਰਿਕਤਾ
ਦੇ ਹੱਕਦਾਰ ਨਹੀਂ ਹੋਣਗੇ।
ਬਿੱਲ ਸੀ.
37
ਰਾਹੀਂ
ਸਿਟੀਜ਼ਨਸ਼ਿਪ ਐਕਟ ਵਿਚ ਸੋਧਾਂ
ਨੂੰ
ਪ੍ਰਵਾਨਗੀ
ਦਿੱਤੀ ਗਈ ਹੈ ਜੋ
17
ਅਪ੍ਰੈਲ 2009 ਤੋਂ
ਲਾਗੂ ਹੋ ਗਈਆਂ ਹਨ।
ਇਨ੍ਹਾਂ
ਸੋਧਾਂ
ਤੋਂ
ਜ਼ਿਆਦਾ ਗਿਣਤੀ ਵਿਚ ਕੈਨੇਡੀਅਨ ਮੂਲ ਦੇ ਅਮਰੀਕਾ ਵਿਚ ਰਹਿੰਦੇ ਲੋਕ
ਪ੍ਰਭਾਵਿਤ ਹੋਣਗੇ।
5
ਅਗਸਤ
2009
|