BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦੀ ਹੋਣੀ
20 ਸਾਲ ਬਾਅਦ ਵੀ ਕੁਲਜੀਤ ਸਿੰਘ ਢੱਟ ਦੇ ਕਾਤਲਾਂ ਨੂੰ ਸਜ਼ਾ ਨਹੀਂ
ਅੰਮ੍ਰਿਤਸਰ ਟਾਈਮਜ਼ ਬਿਊਰੋ

 

20 ਸਾਲ ਪਹਿਲਾਂ ਪੰਜਾਬ ਪੁਲਿਸ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਭਾਣਜ-ਜੁਆਈ ਕੁਲਜੀਤ ਸਿੰਘ ਢੱਟ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਉਸ ਦੇ ਪਿੰਡ ਗੜ੍ਹੀ ਤੋਂ ਚੁੱਕ ਕੇ ਇਕ ਝੂਠੇ ਪੁਲਿਸ ਮੁਕਾਬਲੇ ਵਿਚ ਮਾਰ ਦਿੱਤਾ ਸੀ ਪਰ ਪੁਲਿਸ ਨੇ ਅਜੇ ਤਕ ਉਸ ਦਾ ਕੋਈ ਥਹੁ ਪਤਾ ਨਹੀਂ ਦੱਸਿਆ ਅਤੇ ਨਾ ਹੀ ਉਸ ਦੀ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਸ਼ਹੀਦ ਭਗਤ ਦੀ ਭੈਣ ਬੀਬੀ ਪਰਕਾਸ਼ ਕੌਰ ਆਪਣੇ ਜੁਆਈ ਦੇ ਕਾਤਲਾਂ ਨੂੰ ਸਜ਼ਾ ਦੁਆਉਣ ਲਈ 98 ਸਾਲਾਂ ਦੀ ਉਮਰ ਵਿਚ ਵੀ ਅਦਾਲਤਾਂ ਦੇ ਗਲਿਆਰਿਆਂ ਵਿਚ ਠੋਕਰਾਂ ਖਾ ਰਹੀ ਹੈ

 

ਚੰਡੀਗੜ੍ਹ: ਸ਼ਹੀਦ ਭਗਤ ਸਿੰਘ ਨੂੰ ਕੌਣ ਨਹੀਂ ਜਾਣਦਾ ਭਾਰਤ ਦੀ ਅਜ਼ਾਦੀ ਲਈ ਜਾਨ ਵਾਰਨ ਵਾਲੇ ਇਸ ਯੋਧੇ ਦਾ ਨਾਂਅ ਸਦਾ ਹੀ ਸਤਿਕਾਰ ਵਜੋਂ ਲਿਆ ਜਾਂਦਾ ਹੈ ਕੋਈ ਇਹ ਸੋਚ ਵੀ ਨਹੀਂ ਸਕਦਾ ਕਿ ਪੰਜਾਬ ਪੁਲਿਸ ਸ਼ਹੀਦ ਭਗਤ ਸਿੰਘ ਦੇ ਭਾਣਜਾ ਜੁਆਈ ਕੁਲਜੀਤ ਸਿੰਘ ਢੱਟ ਨੂੰ ਘਰੋਂ ਚੁੱਕ ਕੇ ਮਾਰ ਸਕਦੀ ਹੈ ਅਤੇ ਮਗਰੋਂ ਇਸ ਵਾਰਦਾਤ ਤੋਂ ਮੁੱਕਰ ਸਕਦੀ ਹੈ ਪਰ ਹੋਇਆ ਇਸੇ ਤਰ੍ਹਾਂ ਹੀ ਹੈ ਜਿਸ ਤੋਂ ਪੰਜਾਬ ਪੁਲਿਸ ਅਤੇ ਭਾਰਤੀ ਰਾਜਤੰਤਰ ਦਾ ਕਰੂਪ ਚਿਹਰਾ ਪ੍ਰਗਟ ਹੁੰਦਾ ਹੈ

ਭਗਤ ਸਿੰਘ ਦੀ ਸਕੀ ਭੈਣ ਹੋਣ ਦੇ ਨਾਤੇ ਸਾਰੇ ਲੋਕ ਬੀਬੀ ਪਰਕਾਸ਼ ਕੌਰ ਤੇ ਪੈਰੀਂ ਹੱਥ ਲਾਉਂਦੇ ਹਨ ਉਹ ਇਕ ਸ਼ਹੀਦ ਦੀ ਭੈਣ ਹੈ ਜਿਸ ਨੇ ਮੁਲਕ ਦੀ ਆਜ਼ਾਦੀ ਲਈ ਜਾਨ ਦੀ ਬਾਜ਼ੀ ਲਗਾ ਦਿੱਤੀ ਪਰ ਦੂਜੇ ਪਾਸੇ ਬੀਬੀ ਪਰਕਾਸ਼ ਕੌਰ ਦੀ ਹੋਣੀ, ਪੰਜਾਬ ਪੁਲਿਸ ਦੇ ਕਾਰਿਆਂ ਦੀ ਦਾਸਤਾਨ ਕਹਿੰਦੀ ਨਜ਼ਰ ਆਉਂਦੀ ਹੈ

ਪਰਕਾਸ਼ ਕੌਰ ਦੇ ਜੁਆਈ ਕੁਲਜੀਤ ਸਿੰਘ ਢੱਟ (35) ਨੂੰ ਪੁਲਿਸ ਨੇ 23 ਜੁਲਾਈ 1989 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਗੜ੍ਹੀ ਪਿੰਡ ਵਿਚ ਉਸ ਦੇ ਘਰੋਂ ਚੁੱਕ ਲਿਆ ਉਸ ਨੂੰ ਨਾਲ ਲਗਦੇ ਪਿੰਡ ਦੇ ਸਰਪੰਚ ਦੇ ਕਤਲ ਦੇ ਮਾਮਲੇ ਵਿਚ ਹਿਰਾਸਤ ਵਿਚ ਲਿਆ ਗਿਆ ਸੀ ਉਸ ਵੇਲੇ ਅਜੀਤ ਸਿੰਘ ਸੰਧੂ ਦਸੂਹਾ ਤਹਿਸੀਲ ਦਾ ਡੀਐਸਪੀ ਸੀ ਤੇ ਜਸਪਾਲ ਸਿੰਘ ਐਸਐਚਓ ਸੀ ਪੁਲਿਸ ਨੇ ਬੜੀ ਹੁਸ਼ਿਆਰੀ ਨਾਲ 25 ਜੁਲਾਈ ਨੂੰ ਇਹ ਕਹਿ ਦਿੱਤਾ ਕਿ ਕੁਲਜੀਤ ਸਿੰਘ ਢੱਟ ਰਾਤ ਨੂੰ ਪੁਲਿਸ ਹਿਰਾਸਤ ਵਿਚੋਂ ਫ਼ਰਾਰ ਹੋ ਗਿਆ ਪੁਲਿਸ ਵਲੋਂ ਕੋਈ ਠੋਸ ਹੁੰਗਾਰਾ ਨਾ ਮਿਲਣ ਮਗਰੋਂ ਪਰਕਾਸ਼ ਕੌਰ ਅਤੇ ਭਗਤ ਸਿੰਘ ਦੀ ਭਾਣਜੀ ਗੁਰਮੀਤ ਕੌਰ ਨੇ 9 ਸਤੰਬਰ 1989 ਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸਰਵਉਚ ਅਦਾਲਤ ਨੇ ਇਸ ਮਾਮਲੇ ਦੀ ਪੜਤਾਲ ਲਈ 1990 ਵਿਚ ਜਸਟਿਸ ਐਚਐਲ ਰਣਦੇਵ ਦੀ ਅਗਵਾਈ ਵਿਚ ਇਕ ਕਮਿਸ਼ਨ ਬਣਾ ਦਿੱਤਾ ਕਮਿਸ਼ਨ ਨੇ 1993 ਵਿਚ ਆਪਣੀ ਰਿਪੋਰਟ ਪੇਸ਼ ਕੀਤੀ ਜਿਸ ਵਿਚ ਅਜੀਤ ਸਿੰਘ ਸੰਧੂ, ਜਸਪਾਲ ਸਿੰਘ, ਸਰਦੂਲ ਸਿੰਘ, ਸੀਤਾ ਰਾਮ ਅਤੇ ਬਸਰਾ ਨੂੰ ਦੋਸ਼ੀ ਠਹਿਰਾਇਆ ਗਿਆ

ਦੋਸ਼ੀ ਪੁਲਿਸ ਅਫ਼ਸਰਾਂ ਨੇ ਕਮਿਸ਼ਨ ਦੀ ਰਿਪੋਰਟ ਉਪਰ ਇਤਰਾਜ਼ ਕੀਤਾ ਪਰ ਉਨ੍ਹਾਂ ਨੇ ਇਹ ਮੰਨਿਆ ਕਿ ਉਨ੍ਹਾਂ ਨੇ ਕੁਲਜੀਤ ਢੱਟ ਨੂੰ ਹਿਰਾਸਤ ਵਿਚ ਲਿਆ ਸੀ ਇਸ ਤੋਂ ਬਾਅਦ ਸਰਕਾਰ ਨੇ ਦਬਾਅ ਵਿਚ ਆ ਕੇ ਡੀਆਈਜੀ ਜੇਪੀ ਵਿਰਦੀ (ਹੁਣ ਵਧੀਕ ਡੀਜੀਪੀ) ਦੀ ਅਗਵਾਈ `ਚ ਇਕ ਜਾਂਚ ਕਮੇਟੀ ਬਣਾ ਦਿੱਤੀ ਇਸ ਨੇ ਪੰਜ ਪੁਲਿਸ ਅਫ਼ਸਰਾ ਖਿਲਾਫ਼ ਨਾਜਾਇਜ਼ ਹਿਰਾਸਤ ਵਿਚ ਰੱਖਣ ਦੇ ਕੇਸ ਵਿਚ ਪਰਚਾ ਦਰਜ ਕਰਵਾ ਦਿੱਤਾ

ਉਸ ਵੇਲੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਜਸਟਿਸ ਏ ਐਸ ਆਨੰਦ ਨੇ ਇਸ ਮਾਮਲੇ ਵਿਚ ਪੁਲਿਸ ਦੇ ਡੀ ਆਈ ਜੀ ਵਿਰਦੀ ਦੀ ਖੂਬ ਖਿਚਾਈ ਕੀਤੀ ਅਤੇ ਕਿਹਾ ਕਿ ਉਹ ਪੁਲਿਸ ਅਧਿਕਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਤੋਂ ਬਾਅਦ ਇਸ ਕੇਸ ਦੀਆਂ ਧਾਰਾਵਾਂ ਬਦਲ ਕੇ ਦੋਸ਼ੀ ਪੁਲਿਸ ਅਫ਼ਸਰਾਂ ਖਿਲਾਫ਼ ਤਾਜ਼ੀਰਾਤੇ ਹਿੰਦ ਦੀ ਦਫ਼ਾ 364 (ਕਤਲ ਕਰਨ ਕੇ ਮਕਸਦ ਨਾਲ ਬੰਦੀ ਬਣਾਉਣਾ), ਦਫਾ 498 ਅਤੇ ਦਫ਼ਾ 120-ਬੀ ਲਗਾਈ ਗਈ ਸੁਪਰੀਮ ਕੋਰਟ ਨੇ ਹੁਕਮ ਕੀਤਾ ਕਿ ਇਨ੍ਹਾਂ ਪੰਜਾਂ ਪੁਲਿਸ ਅਫ਼ਸਰਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ

ਪ੍ਰਕਾਸ਼ ਕੌਰ ਨੂੰ ਫਿਰ ਸੁਪਰੀਮ ਕੋਰਟ ਦਾ ਹੁਕਮ ਲਾਗੂ ਕਰਵਾਉਣ ਲਈ ਅਦਾਲਤ ਦਾ ਦਰਵਾਜਾ ਖੜਕਾਉਣਾ ਪਿਆ ਇਸ ਮਾਮਲੇ ਵਿਚ ਸੁਪਰੀਮ ਕੋਰਟ ਦੇ ਇਨ੍ਹਾਂ ਹੁਕਮਾਂ ਦੇ ਬਾਰਾਂ ਸਾਲ ਮਗਰੋਂ ਵੀ ਹਾਈਕੋਰਟ ਨੇ ਅਜੇ ਤੱਕ ਕੋਈ ਫੈਸਲਾ ਨਹੀਂ ਦਿੱਤਾ ਪ੍ਰਕਾਸ਼ ਕੌਰ ਦਾ ਕਹਿਣਾ ਹੈ ਕਿ ਮੈਂ ਸਮਝਦੀ ਹਾਂ ਕਿ ਮਰਨ ਤੋਂ ਪਹਿਲਾਂ ਇਸ ਕੇਸ ਨੂੰ ਬੰਦ ਕਰਵਾਉਣ ਲਈ ਇਕ ਹੋਰ ਅਰਜ਼ੀ ਦਾਇਰ ਕਰ ਦੇਵਾਂ

ਓਧਰ ਕੁਲਜੀਤ ਸਿੰਘ ਢੱਟ ਦੀ ਨਾਜਾਇਜ਼ ਹੱਤਿਆ ਲਈ ਪੰਜ ਦੋਸ਼ੀ ਪੁਲਿਸ ਅਧਿਕਾਰੀਆਂ ਵਿਚੋਂ ਇਕ ਅਜੀਤ ਸਿੰਘ ਸੰਧੂ ਨੇ ਮਈ 1997 ਵਿਚ ਅੰਬਾਲਾ ਨੇੜੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਸੀ ਇਸ ਮਾਮਲੇ ਦੀ ਸਿਤਮਜ਼ਰੀਫ਼ੀ ਇਹ ਹੈ ਕਿ ਭਾਰਤੀ ਮੀਡੀਆ ਖਾਸ ਕਰਕੇ ਭਾਰਤ ਦੇ ਕੌਮੀ ਅਖ਼ਬਾਰਾਂ ਨੇ ਅਜੀਤ ਸਿੰਘ ਸੰਧੂ ਨੂੰ ਨਾਇਕ ਬਣਾ ਕੇ ਪੇਸ਼ ਕੀਤਾ, ਉਸ ਦੀ ਆਤਮ ਹੱਤਿਆ ਬਾਰੇ ਅਖ਼ਬਾਰਾਂ ਨੇ 100 ਤੋਂ ਆਰਟੀਕਲ ਲਿਖੇ ਤੇ ਉਸ ਨੂੰ ਇਕ ਬਹਾਦਰ ਪੁਲਿਸ ਅਫ਼ਸਰ ਗਰਦਾਨਿਆ ਕਿਸੇ ਨੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਇਹ ਪੁਲਿਸ ਅਫ਼ਸਰ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨ ਲਈ ਜਿੰਮੇਵਾਰ ਸੀ

ਦੋ ਹੋਰ ਪੁਲਿਸ ਅਫ਼ਸਰ ਜਸਪਾਲ ਸਿੰਘ ਅਤੇ ਸੀਤਾ ਰਾਮ ਵੱਖ ਵੱਖ ਕੇਸਾਂ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ ਜਸਪਾਲ ਸਿੰਘ ਨੂੰ ਜਸਵੰਤ ਸਿੰਘ ਖਾਲੜਾ ਦੇ ਕਤਲ ਕੇਸ `ਚ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਹੋਈ ਹੈ

ਇਸ ਮਾਮਲੇ ਵਿਚ ਦੋ ਗਵਾਹਾਂ ਵਿਚੋਂ ਇਕ ਕੁਲਦੀਪ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਦੂਜੇ ਗਵਾਹ 80 ਸਾਲਾ ਗੁਰਮੀਤ ਸਿੰਘ ਆਪਣੇ ਪੁੱਤਰ ਦੇ ਕਤਲ ਮਗਰੋਂ ਬਿਲਕੁਲ ਟੁੱਟ ਚੁੱਕੇ ਹਨ ਉਨ੍ਹਾਂ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਇਸ ਲਈ ਕੀਤਾ ਗਿਆ ਕਿ ਉਹ ਢੱਟ ਕੇਸ ਵਿਚ ਗਵਾਹ ਹਨ ਗੜ੍ਹੀ ਪਿੰਡ ਦੇ ਗੁਰਮੇਲ ਸਿੰਘ ਇਕ ਹੋਰ ਗਵਾਹ ਹਨ, ਜਿਨ੍ਹਾਂ ਦੀ ਉਮਰ 90 ਤੋਂ ਉਪਰ ਹੈ ਅਤੇ ਦਿਲ ਦੇ ਮਰੀਜ਼ ਹਨ ਉਨ੍ਹਾਂ ਨੂੰ ਇਕ ਵਾਰ ਹਾਰਟ ਅਟੈਕ ਹੋ ਚੁੱਕਾ ਹੈ ਇਸ ਕੇਸ ਦੇ ਵਿਚ ਮੁੱਖ ਗਵਾਹ ਪਿਆਰਾ ਸਿੰਘ ਦੀ ਵੀ 90 ਸਾਲ ਦੀ ਉਮਰ ਵਿਚ ਮੌਤ ਹੋ ਗਈ ਹੈ ਗੁਰਮੇਲ ਸਿੰਘ ਤੇ ਗੁਰਮੀਤ ਸਿੰਘ ਦੀ ਸਿਹਤ ਵੀ ਠੀਕ ਨਹੀਂ ਰਹਿੰਦੀ

ਹੁਣ ਪ੍ਰਕਾਸ਼ ਕੌਰ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਚੀਫ਼ ਜਸਟਿਸ ਟੀ ਐਸ ਠਾਕੁਰ ਕੋਲ ਇਕ ਨਵੀਂ ਅਰਜ਼ੀ ਦਾਇਰ ਕੀਤੀ ਹੈ, ਜਿਸ ਵਿਚ ਕੁਲਜੀਤ ਸਿੰਘ ਢੱਟ ਕੇਸ ਦੀ ਸੁਣਵਾਈ ਕਰਨ ਲਈ ਕਿਹਾ ਗਿਆ ਹੈ ਉਸ ਨੂੰ ਇਹ ਸਪੱਸ਼ਟ ਹੈ ਕਿ ਇਸ ਕੇਸ ਨੰੂ ਲਟਕਾਉਣਾ ਦੋਸ਼ੀਆਂ ਦੇ ਹੱਕ ਵਿਚ ਭੁਗਤਣਾ ਹੈ ਅਤੇ ਇਸ ਕੇਸ ਦੇ 12 ਸਾਲ ਬਾਅਦ ਵੀ ਜੱਜਮੈਂਟ ਨਾ ਸੁਣਾਏ ਜਾਣਾ, ਇਸੇ ਗੱਲ ਦਾ ਸੰਕੇਤ ਦਿੰਦਾ ਹੈ ਜਸਟਿਸ ਸਤੀਸ਼ ਕੁਮਾਰ ਮਿੱਤਲ ਨੇ 3 ਫਰਵਰੀ 2003 ਨੂੰ ਜ਼ਿਰਾਹ ਤੋਂ ਬਾਅਦ ਇਸ ਕੇਸ ਵਿਚ ਜੱਜਮੈਂਟ ਰਿਜ਼ਰਵ ਰੱਖ ਲਈ ਸੀ ਕੁਲਜੀਤ ਦੇ ਵੱਡੇ ਭਰਾ ਹਰਭਜਨ ਸਿੰਘ ਨੇ ਦੱਸਿਆ ਕਿ 1997 ਵਿਚ ਚਾਰ ਹੋਰ ਪੁਲਿਸ ਅਫ਼ਸਰਾਂ ਨੇ ਹਾਈਕੋਰਟ ਵਿਚ ਅਪੀਲ ਕੀਤੀ ਸੀ ਕਿ ਉਨ੍ਹਾਂ `ਤੇ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ ਕਿਉਂਕਿ ਰਾਜ ਸਰਕਾਰ ਨੇ ਇਸ ਦੀ ਪ੍ਰਵਾਨਗੀ ਨਹੀਂ ਲਈ ਹਾਈਕੋਰਟ ਨੇ ਹੁਸ਼ਿਆਰਪੁਰ ਸੈਸ਼ਨ ਕੋਰਟ ਵੱਲੋਂ ਇਨ੍ਹਾਂ ਖਿਲਾਫ਼ ਸ਼ੁਰੂ ਕੀਤੇ ਮੁਕੱਦਮੇ `ਤੇ ਰੋਕ ਲਾ ਦਿੱਤੀ ਸੀ

ਇਹ ਵੀ ਕਿੱਡੀ ਸਿਤਮਜ਼ਰੀਫ਼ੀ ਹੈ ਕਿ ਇਕ ਪਾਸੇ ਅਸੀਂ ਸ਼ਹੀਦ ਭਗਤ ਸਿੰਘ ਨੂੰ ਗੀਤਾਂ, ਨਾਟਕਾਂ ਅਤੇ ਫਿਲਮਾਂ ਵਿਚ ਇਕ ਸੂਝਵਾਨ ਕਰਾਂਤੀਕਾਰੀ ਵਜੋਂ ਪੇਸ਼ ਕਰ ਰਹੇ ਹਾਂ ਇਸੇ ਸਮੇਂ ਦੌਰਾਨ ਭਗਤ ਸਿੰਘ ਦੇ ਜੀਵਨ ਤੇ ਉਨ੍ਹਾਂ ਦੀ ਵਿਚਾਰਧਾਰਾ ਬਾਰੇ ਪੰਜ ਫਿਲਮਾਂ ਬਣ ਚੁੱਕੀਆਂ ਹਨ ਇਕ ਪਾਸੇ ਅਜੇ ਦੇਵਗਨ ਭਗਤ ਸਿੰਘ ਦੇ ਰੋਲ ਵਿਚ ਦਰਸ਼ਕਾਂ ਦਾ ਨਾਇਕ ਬਣਿਆ ਹੋਇਆ ਆਪਣੇ ਚੰਡੀਗੜ੍ਹ ਦੌਰੇ `ਤੇ ਲੋਕਾਂ ਨੂੰ ਆਟੋਗ੍ਰਾਫ਼ ਦੇ ਰਿਹਾ ਸੀ ਅਤੇ ਲੋਕ ਉਸ ਨਾਲ ਤਸਵੀਰਾਂ ਖਿਚਵਾਉਣ ਦਾ ਮਾਣ ਮਹਿਸੂਸ ਕਰ ਰਹੇ ਸਨ, ਦੂਜੇ ਪਾਸੇ ਸ਼ਹੀਦ ਦੇ ਪਰਿਵਾਰ ਮੈਂਬਰ ਪੁਲਿਸ ਦੀਆਂ ਧਾੜਾਂ ਤੋਂ ਆਪਣੀ ਜਾਨ ਲਕੋਂਦੇ ਫਿਰਦੇ ਸਨ

ਭਗਤ ਸਿੰਘ ਦੀ ਭਾਣਜੀ ਗੁਰਜੀਤ ਕੌਰ (ਪੁੱਤਰੀ ਪ੍ਰਕਾਸ਼ ਕੌਰ) ਅਤੇ ਹਰਭਜਨ ਸਿੰਘ ਨੂੰ 30 ਮਈ 2002 ਨੂੰ ਉਨ੍ਹਾਂ ਦੇ ਘਰ ਅੰਬਾਲਾ ਜੱਟਾਂ ਹੁਸ਼ਿਆਰਪੁਰ `ਚ 20 ਹਥਿਆਰਬੰਦ ਬੰਦਿਆਂ ਨੇ ਆ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੇ ਕੁਲਜੀਤ ਦਾ ਕਤਲ ਕਰਨ ਵਾਲਿਆਂ ਦਾ ਕੀ ਵਿਗਾੜ ਲਿਆ

4 ਨਵੰਬਰ 2009
 

Bookmark with

Reddit    Yahoo     Furl    Delicious

Name

Subject
Comment
ਹੋਰ ਪੜੋ

 
  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas