|
ਪੰਜਾਬੀ
ਢਾਬੇ
ਉਤੇ
ਲੱਗੀ
ਕਲਾਕਾਰਾਂ ਦੀ ਮਹਿਫਲ
ਮੰਗਲ
ਹਠੂਰ,
ਸੁਖੀ,
ਅਕਾਸ਼ਦੀਪ,
ਸੰਧੂ
ਤੇ
ਸੋਹੀ
ਨੇ ਰੰਗ
ਬੰਨਿਆ
ਡਿਕਸਨ/ਹੁਸਨ
ਲੜੋਆ
ਬੰਗਾ
ਇੱਥੇ ਹਾਈ ਵੇ
80
ਉੱਤੇ ਸਥਿਤ
ਪੰਜਾਬੀ ਢਾਬੇ ਵਲੋਂ ਜਿਵੇਂ ਕਿ ਵੱਖ
ਵੱਖ
ਤਿਓਹਾਰਾਂ ਸਮੇਂ ਕੋਈ ਨਾ ਕੋਈ ਪ੍ਰੋਗਰਾਮ ਕਰਵਾਇਆ ਜਾਂਦਾ
ਹੈ ਉਵੇਂ ਹੀ ਐਤਕਾਂ ਦੀਵਾਲੀ
ਦੇ ਸਬੰਧ ਵਿਚ ਵੱਖ ਵੱਖ ਕਲਾਕਾਰਾਂ ਦੀ ਦਿਤੀ ਹਾਜ਼ਰੀ ਨੇ ਮਹਿਫ਼ਲ ਨੂੰ ਰੰਗੀਨ ਕਰ
ਦਿਤਾ।
ਇਸ ਮੌਕੇ ਪੰਜਾਬੀ ਢਾਬੇ ਵਲੋਂ
ਕਰਵਾਏ ਇਸ ਸਮਾਗਮ ਵਿਚ
ਪੰਜਾਬੀ ਗਾਇਕਾ ਸੁਖਵੰਤ
ਸੁਖੀ,
ਪੰਜਾਬੀ ਗੀਤਾਂ ਦੇ ਰਚੇਤਾ ਮੰਗਲ ਹਠੂਰ,
ਪੰਜਾਬੀ ਗਾਇਕ ਅਕਾਸ਼ ਦੀਪ,
ਕੈਲੀਫੋਰਨੀਆ ਦੇ ਚਰਚਿਤ ਗਾਇਕ ਗੋਗੀ ਸੰਧੂ ਤੇ ਗਾਇਕ
ਪ੍ਰੀਤਮ ਸੋਹੀ ਨੇ ਆਪਣੀ ਗਾਇਕੀ ਰਾਹੀਂ
ਪੰਜਾਬੀ
ਸਰੋਤਿਆਂ
,
ਜਿਹੜੇ ਭਾਵੇਂ
ਥੋੜੀ ਗਿਣਤੀ ਵਿਚ ਹੀ ਸਨ,
ਨੂੰ ਆਪਣਾ ਆਪਣਾ
ਪ੍ਰਭਾਵ
ਦਿਤਾ।
ਸੁਖਵੰਤ ਸੁਖੀ ਤੇ ਅਕਾਸ਼ਦੀਪ ਨੇ ਡਿਊਟ ਗੀਤਾਂ ਤੋਂ ਇਲਾਵਾ
ਆਪਣੇ ਮਕਬੂਲੇ
ਹੋਏ ਸੋਲੋ
ਗੀਤ
ਵੀ ਗਾਏ।
ਮੰਗਲ ਹਠੂਰ,
ਜੋ ਕਾਫੀ ਸਮੇਂ
ਤੋਂ
ਵਾਰਿਸ ਭਰਾਵਾਂ ਦੀ ਜੋੜੀ ਵਾਸਤੇ ਲਿਖਦਾ ਰਿਹਾ ਹੈ,
ਨੇ ਪੁਰਾਤਨ ਸਮੇਂ ਦੇ ਪੰਜਾਬ ਤੇ ਮੌਜੂਦਾ ਨਸ਼ਈ
ਪੰਜਾਬ ਨਾਲ ਤੁਲਨਾ ਤੇ ਆਪਣੇ
ਤੁਕਾਤਾਂ ਰਾਹੀਂ ਪੰਜਾਬੀ
ਸਭਿਆਚਾਰ ਦੀ ਸਹੀ ਤਸਵੀਰ ਚਿੱਤਰ
ਕੇ
ਦਰਸ਼ਕਾਂ ਨੂੰ ਸਟੇਜ ਨਾਲ ਜੋੜ ਲਿਆ
ਗੋਗੀ
ਸੰਧੂ ਜੋ ਕੈਲੀਫੋਰਨੀਆ ਦਾ ਚਰਚਿਤ
ਗਾਇਕ ਹੈ
ਨੇ
ਆਪਣੀ ਵੱਖਰੀ ਸੁਰ
ਚਾਗਾ ਕੇ ਆਪਣਾ ਮਹਿਫ਼ਲ ਨੂੰ ਵੱਖਰਾ ਰੰਗ ਦਿਤਾ।
ਪ੍ਰੀਤਮ ਸੋਹੀ
ਨੇ
ਵੀ
ਦੋ
ਗੀਤਾਂ
ਨਾਲ
ਹਾਜ਼ਰੀ ਲਵਾਈ।
ਇਸ ਮੌਕੇ
ਮੱਖਣ ਲੁਹਾਰਾਂ ਵਾਲਾ ਗੀਤਕਾਰ ਵੀ ਦਰਸ਼ਕਾਂ ਦੇ ਸਨਮੁੱਖ ਹੋਇਆ।
ਇਸ
ਮੌਕੇ ਪੰਜਾਬੀ
ਢਾਬੇ ਦੇ ਮਾਲਕ ਸਿਕੰਦਰ ਸਿੰਘ ਗਰੇਵਾਲ,
ਮਨਜੀਤ ਸਿੰਘ ਸਿਵੀਆ,
ਕੁਲਦੀਪ ਗਰੇਵਾਲ,
ਭੁਪਿੰਦਰ ਸੰਘੇੜਾ,
ਸੁਖਦੇਵ ਸੁੱਖਾ ਤੇ ਹਰਭਜਨ ਸਿੱਧੂ ਨੇ ਗੀਤਕਾਰ ਮੰਗਲ ਹਠੂਰ
ਦਾ ਸਨਮਾਨ ਕੀਤਾ ਤੇ ਬਾਅਦ ਵਿਚ
ਸਾਰਿਆਂ ਨੇ ਖੂਬ ਮੌਜ ਮਸਤੀ ਕੀਤੀ।
4
ਨਵੰਬਰ
2009
|