BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਸੁਖਬੀਰ ਕਿਹੜੇ ਦੇਸ਼ `ਚ ਗਏ, ਕਿਸੇ ਨੂੰ ਪਤਾ ਨਹੀਂ!
ਅਦਾਲਤ, ਵਿਦੇਸ਼ ਮੰਤਰਾਲੇ ਅਤੇ ਉਚ ਅਧਿਕਾਰੀਆਂ ਨੂੰ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ
ਕੇਂਦਰ ਅਤੇ ਵੀਆਈਪੀ
ਸੁਰੱਖਿਆ ਨੂੰ ਜਾਣਕਾਰੀ ਦੇਣੀ ਜ਼ਰੂਰੀ, ਕਾਂਗਰਸ ਨੇ ਮੰਗਿਆ ਉਪ ਮੁੱਖ ਮੰਤਰੀ ਦੇ ਦੌਰੇ ਦਾ ਬਿਊਰਾ
ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਲੰਘੇ ਸ਼ੁੱਕਰਵਾਰ ਨੂੰ ਵਿਦੇਸ਼ ਦੌਰੇ `ਤੇ ਗਏ ਹਨ ਉਨ੍ਹਾਂ ਦੇ ਨਾਲ ਸਰਕਾਰੀ ਸਟਾਫ਼ ਵੀ ਗਿਆ ਹੈ ਇਸ ਦੇ ਬਾਵਜੂਦ ਸਰਕਾਰੀ ਅਧਿਕਾਰੀਆਂ ਨੂੰ ਪਤਾ ਨਹੀਂ ਕਿ ਸੁਖਬੀਰ ਸਿੰਘ ਕਿਥੇ ਅਤੇ ਕਿਉਂ ਗਏ ਹਨ? ਇਹੀ ਨਹੀਂ ਕੇਂਦਰ ਸਰਕਾਰ ਅਤੇ ਪੰਜਾਬ ਦੇ ਵੀਆਈਪੀ ਸੁਰੱਖਿਆ ਮੁਖੀ ਨੂੰ ਇਸ ਦੀ ਸੂਚਨਾ ਨਹੀਂ ਦਿੱਤੀ ਗਈ ਹੈ ਕਾਂਗਰਸ ਨੇ ਪੰਜਾਬ ਸਰਕਾਰ ਨੂੰ ਸੁਖਬੀਰ ਦੇ ਵਿਦੇਸ਼ੀ ਦੌਰੇ `ਤੇ ਉਂਗਲ ਚੁਕਦਿਆਂ ਬਿਊਰਾ ਮੰਗਿਆ ਹੈ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਪਣੀ ਵਿਦੇਸ਼ ਦੌਰੇ ਦਾ ਬਿਊਰਾ ਨਾ ਤਾਂ ਸੂਬਾ ਸਰਕਾਰ ਨੂੰ ਦਿਤਾ ਅਤੇ ਨਾ ਹੀ ਕੇਂਦਰ ਸਰਕਾਰ ਨੂੰ ਸੂਤਰਾਂ ਅਨੁਸਾਰ ਉਨ੍ਹਾਂ ਦਾ ਇਹ ਦੌਰਾ ਸਰਕਾਰੀ ਹੈ ਕਿਉਂਕਿ ਉਨ੍ਹਾਂ ਦੇ ਨਾਲ ਪੰਜ ਸਰਕਾਰੀ ਅਫ਼ਸਰਾਂ ਦੀ ਟੀਮ ਵੀ ਗਈ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਮੋਹਾਲੀ ਦੀ ਅਦਾਲਤ ਵਿਚ ਵਿਦੇਸ਼ ਜਾਣ ਦੀ ਬੇਨਤੀ ਕੀਤੀ, ਉਸ ਵਿਚ ਕਿਸੇ ਵੀ ਦੇਸ਼ ਦਾ ਕੋਈ ਵਿਸ਼ੇਸ਼ ਜ਼ਿਕਰ ਨਹੀਂ ਕੀਤਾ ਗਿਆ ਬਿਊਰੇ ਵਿਚ ਸਿਰਫ਼ ਇਹੀ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਸਰਕਾਰੀ ਕਾਰਜਾਂ ਲਈ ਵਿਦੇਸ਼ ਜਾਣਾ ਹੈ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਪੂਰਾ ਬਿਊਰਾ ਅਦਾਲਤ ਨੂੰ ਵੀ ਨਹੀਂ ਦਿਤਾ ਗਿਆ ਕਿਉਂਕਿ ਉਨ੍ਹਾਂ ਦੀ ਅਰਜ਼ੀ `ਤੇ ਵਿਰੋਧੀ ਧਿਰ ਇਤਰਾਜ਼ ਚੁਕ ਸਕਦੀ ਹੈ ਅਤੇ ਇਸ ਲਈ ਵਿਰੋਧੀ ਧਿਰ ਵੀ ਸਰਕਾਰ ਹੈ ਸੂਬਾ ਸਰਕਾਰ ਨੇ ਉਨ੍ਹਾਂ ਦੇ ਵਿਦੇਸ਼ ਤੋਂ ਪਰਤਣ ਮਗਰੋਂ ਅਦਾਲਤ ਵਿਚ ਪਾਸਪੋਰਟ ਜਮਾਂ ਕਰਾਉਣ ਦੀ ਗਾਰੰਟੀ ਲਈ ਹੈ

 

ਹਾਂਗਕਾਂਗ ਦੀ ਫ਼ਲਾਈਟ ਲਈ!

ਉਚ ਸਰਕਾਰੀ ਸੂਤਰਾਂ ਮੁਤਾਬਕ ਸੁਖਬੀਰ ਬਾਦਲ ਨੇ ਲੰਘੇ ਸ਼ੁੱਕਰਵਾਰ ਦੀ ਰਾਤ ਨਵੀਂ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਾਂਗਕਾਂਗ ਦੀ ਫ਼ਲਾਈਟ ਫੜੀ ਹੈ ਉਨ੍ਹਾਂ ਨਾਲ ਪੰਜਾਬ ਦੇ ਮੁੱਖ ਸਕੱਤਰ ਦੀ ਅਗਵਾਈ ਵਾਲੀ ਪੰਜ ਅਧਿਕਾਰੀਆਂ ਦੀ ਟੀਮ ਵੀ ਹੈ ਕੁਝ ਸੂਤਰਾਂ ਮੁਤਾਬਕ ਉਨਾਂ ਨਾਲ ਹਰਸਿਮਰਤ ਕੌਰ ਬਾਦਲ ਅਤੇ ਉਨਾਂ ਦੇ ਬੱਚੇ ਵੀ ਗਏ ਹਨ

ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਪ ਸਕੱਤਰ ਰਾਜਪਾਲ ਸਿੰਘ ਅਤੇ ਐਮਐਲਏ ਜੱਸੀ ਖੰਗੂੜਾ ਨੇ ਪੰਜਾਬ ਸਰਕਾਰ ਤੋਂ ਇਸ ਦੌਰੇ ਦਾ ਟੀਚਾ ਜਨਤਕ ਕਰਨ ਦੀ ਮੰਗ ਕੀਤੀ ਹੈ ਪੰਜਾਬ ਦੇ ਮੁੱਖ ਸਕੱਤਰ ਐਸਸੀ ਅਗਰਵਾਲ ਦਾ ਕਹਿਣਾ ਹੈ ਕਿ ਡਿਪਟੀ ਸੀਐਮ ਵਿਦੇਸ਼ੀ ਦੌਰੇ `ਤੇ ਗਏ ਹਨ ਉਹ ਕਿਥੇ ਹਨ ਤੇ ਕਿਉਂ ਗਏ ਹਨ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਕਿ ਉਪ ਮੁੱਖ ਮੰਤਰੀ ਦਾ ਇਹ ਯਾਤਰਾ ਸਰਕਾਰੀ ਹੈ ਜਾਂ ਨਿਜੀ ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਮੱੁਖ ਸੈਕਟਰੀ ਨੂੰ ਇਸ ਦੀ ਜਾਣਕਾਰੀ ਦੇਣੀ ਹੋਵੇਗੀ

ਡਿਪਟੀ ਸੀਐਮ ਦੇ ਮੁੱਖ ਸੈਕਟਰੀ ਵਿਸ਼ਵਜੀਤ ਖੰਨਾ ਕਹਿੰਦੇ ਹਨ ਕਿ ਡਿਪਟੀ ਸੀਐਮ ਵਿਦੇਸ਼ ਗਏ ਹੋਏ ਹਨ ਉਹ ਇਹ ਦੱਸਣ ਦੇ ਕਾਬਲ ਨਹੀਂ ਕਿ ਉਹ ਕਿਥੇ ਗਏ ਹਨ, ਕਿਉਂਕਿ ਉਨ੍ਹਾਂ ਦੀ ਯਾਤਰਾ ਗੁਪਤ ਹੈ ਸੂਬਾ ਸਰਕਾਰ ਦੇ ਬੁਲਾਰੇ ਕਿਸੇ ਵੀ ਜਾਣਕਾਰੀ ਤੋਂ ਇਨਕਾਰ ਕਰਦੇ ਹਨ ਪੰਜਾਬ ਇੰਟੈਲੀਜੈਂਸ ਮੁਖੀ ਅਤੇ ਵੀਵੀਆਈਪੀ ਸੁਰੱਖਿਆ ਮੁਖੀ ਸੁਰੇਸ਼ ਅਰੋੜਾ ਕਹਿੰਦੇ ਹਨ ਕਿ ਉਨ੍ਹਾਂ ਨੂੰ ਵਿਦੇਸ਼ੀ ਦੌਰੇ ਦਾ ਪਤਾ ਹੈ ਪਰ ਹਾਲੇ ਤਕ ਕੋਈ ਲਿਖ਼ਤ ਜਾਣਕਾਰੀ ਨਹੀਂ ਹੈ ਮੁੱਖ ਮੰਤਰੀ ਦੇ ਮੀਡੀਆ ਐਡਵਾਈਜ਼ਰ ਹਰਚਰਨ ਸਿੰਘ ਬੈਂਸ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਯੂਰਪ ਦੇ ਦੌਰੇ `ਤੇ ਗਏ ਹਨ

ਕੀ ਹੈ ਨਿਯਮ

ਨਿਯਮਾਂ ਤਹਿਤ ਵੀਆਈ ਜਾਂ ਉਚ ਸੁਰੱਖਿਆ ਪ੍ਰਾਪਤ ਲੋਕਾਂ ਨੂੰ ਨਿਜੀ ਜਾਂ ਸਰਕਾਰੀ ਵਿਦੇਸ਼ ਯਾਤਰਾ `ਤੇ ਜਾਣ ਤੋਂ  ਪਹਿਲਾਂ ਪੂਰੀ ਜਾਣਕਾਰੀ ਕੇਂਦਰੀ ਵਿਦੇਸ਼ ਅਤੇ ਘਰੇਲੂ ਵਿਭਾਗ ਨੂੰ ਸੂਚਿਤ ਕਰਨਾ ਜ਼ਰੂਰੀ ਹੁੰਦਾ ਹੈ ਇਹੀ ਨਹੀਂ ਵੀਆਈਪੀ ਸੁਰੱਖਿਆ ਅਤੇ ਇੰਟੈਲੀਜੈਂਸ ਨੂੰ ਇਸ ਦੀ ਸੂਚਨਾ ਜਾਣ ਤੋਂ ਪਹਿਲਾਂ ਦੇਣੀ ਹੁੰਦੀ ਹੈ ਇਹ ਸੂਚਨਾ ਲਿਖ਼ਤੀ ਹੁੰਦੀ ਹੈ ਨਾ ਕਿ ਮੌਖਿਕ ਜੇਕਰ ਅਦਾਲਤ ਵਿਚ ਕੋਈ ਮਾਮਲਾ ਵਿਚਾਰ ਅਧੀਨ ਹੈ ਤਾਂ ਅਦਾਲਤ ਵਿਚੋਂ ਮਨਜ਼ੂਰੀ ਲੈਣੀ ਹੁੰਦੀ ਹੈ ਗ੍ਰਹਿ ਮੰਤਰਾਲੇ ਦੇ ਵੀਆਈਪੀ ਸੁਰੱਖਿਆ ਨਾਲ ਸਬੰਧਤ ਸੰਯੁਕਤ ਸਕੱਤਰ ਕਹਿੰਦੇ ਹਨ ਕਿ ਉਨ੍ਹਾਂ ਨੂੰ ਸੁਖਬੀਰ ਦੀ ਯਾਤਰਾ ਦੀ ਕੋਈ ਸੂਚਨਾ ਨਹੀਂ ਹੈ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨਵਤੇਜ ਸਰਨਾ ਕਹਿੰਦੇ ਹਨ ਕਿ ਮੰਤਰਾਲੇ ਨੂੰ ਪੰਜਾਬ ਸਰਕਾਰ ਨੂੰ ਕੋਈ ਚਿੱਠੀ ਮਿਲੀ ਇਸ ਬਾਰੇ ਕੋਈ ਜਾਣਕਾਰੀ ਨਹੀਂ

30 sqMbr 2009
 

Bookmark with

Reddit    Yahoo     Furl    Delicious

ਹੋਰ ਪੜੋ

 
  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas