BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਪੰਜਾਬੀ ਗਾਇਕਾਂ ਨੇ ਪੰਜਾਬੀ ਢਾਬੇ ਉੱਤੇ ਲਾਈ ਮਹਿਫ਼ਲ

ਡਿਕਸਨ (ਕੈਲੀਫੋਰਨੀਆ)/ਹੁਸਨ ਲੜੋਆ ਬੰਗਾ:
ਡਿਕਸਨ ਵਿੱਚ ਆਪਣੀ ਵੱਖਰੀ ਪਹਿਚਾਣ ਰੱਖਣ ਵਾਲੇ ਪੰਜਾਬੀ ਢਾਬੇ ਵਿੱਚ ਮਨਜੀਤ ਸਿਵੀਆ ਅਤੇ ਗੁਰਇਕਬਾਲ ਸਿੰਘ ਕੰਗ ਵਲੋਂ ਪੰਜਾਬੀ ਕਲਾਕਾਰਾਂ ਦੀ ਮਹਿਫਲ ਦਾ ਪ੍ਰਬੰਧ ਕੀਤਾ ਗਿਆ। ਜਿਸ ਦੌਰਾਨ ਦੂਰਦਰਸ਼ਨ ਜਲੰਧਰ ਤੋਂ ਬੋਲੀਆਂ ਪਾ ਕੇ ਮਸ਼ਹੂਰ ਹੋਏ ਭੁਪਿੰਦਰ ਬੱਬਲ, ਕੈਲੀਫੋਰਨੀਆ ਦੇ ਗਾਇਕ ਗੋਗੀ ਸੰਧੂ, ਮਨਜੀਤ ਸੰਧੜ ਅਤੇ ਹੋਰ ਸਥਾਨਕ ਗਾਇਕਾਂ ਨੇ ਖੂਬ ਰੰਗ ਜਮਾਇਆ। ਇਸ ਮੌਕੇ ਭੁਪਿੰਦਰ ਬੱਬਲ ਨੇ ਵੱਖ ਵੱਖ ਗੀਤਾਂ ਤੋਂ ਇਲਾਵਾ ਲੋਕ ਬੋਲੀਆਂ ਹੇਕਾਂ ਨਾਲ ਗਾ ਕੇ ਡਾਲਰਾਂ ਦੀ ਵਰਖਾ ਕਰਵਾਈ। ਇਸੇ ਦੌਰਾਨ ਗੋਗੀ ਸੰਧੂ ਨੇ ਆਪਣੇ ਰੰਗ ਦਿਖਾਏ ਤੇ ਸਰਕਰਦਾ ਬਿਜਨੈਸਮੈਨ ਵਜੋਂ ਜਾਣੇ ਜਾਂਦੇ ਮਨਜੀਤ ਸੰਧੜ ਨੇ ਤਾਂ ਗੀਤ ਗਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਮੌਕੇ ਗਦਰੀ ਬਾਬੇ ਫਾਊਡੇਸ਼ਨ ਦੇ ਚਰਨ ਸਿੰਘ ਜੱਜ, ਚੇਅਰਮੈਨ ਕੁਲਦੀਪ ਸਿੰਘ ਧਾਲੀਵਾਲ ਤੇ ਇੰਡੀਆ ਤੋਂ ਵਿਸ਼ੇਸ਼ ਤੌਰ `ਤੇ ਪਹੁੰਚੇ ਪ੍ਰਸਿੱਧ ਲੇਖਕ ਸੁਰਿੰਦਰ ਮੰਡ ਨੇ ਗੁਰਇਕਬਾਲ ਸਿੰਘ ਗੁਰੀ ਨੂੰ ਪਲੇਕ ਦੇ ਕੇ ਸਨਮਾਨਤ ਵੀ ਕੀਤਾ। ਮਨਜੀਤ ਸਿਵੀਆ ਦੇ ਜੌੜੇ ਬੱਚੇ ਜੰਮਣ ਦੀ ਖੁਸ਼ੀ ਵਿਚ ਭੰਗੜਾ ਵੀ ਪਾਇਆ ਗਿਆ। ਇਸ ਪ੍ਰੋਗਰਾਮ ਵਿਚ ਹਾਜ਼ਰ ਬਿਜਨੈਸਮੈਨਾਂ ਵਿਚ ਜੈਸੀ ਥਾਂਦੀ, ਭੁਪਿੰਦਰ ਸੰਘੇੜਾ, ਹਰਜੀਤ ਸਵੈਚ, ਚਮਕੌਰ ਧਾਲੀਵਾਲ, ਜਸਬੀਰ ਸਿੰਘ, ਜਸਵਿੰਦਰ ਜੱਸੀ, ਵਿਜੈ ਕੁਮਾਰ, ਮੱਖਣ ਝੱਟੂ, ਲਖਵੀਰ ਸੰਘਾ, ਪ੍ਰੀਤ ਭੁਲਰ, ਦਿਲਬਰ ਮੰਡੂ, ਲਖਵੀਰ ਧਾਲੀਵਾਲ, ਮਨਜੀਤ ਘੋਲਾਈ, ਜਸਵਿੰਦਰ ਬੰਗਾ, ਸੁਰਿੰਦਰ ਸਿੰਘ ਗਰੇਵਾਲ, ਸੰਨੀ ਸਿੰਘ, ਗੋਗੀ ਘੁੰਮਣ ਅਤੇ ਹਰਜੋਤ ਵਿਰਕ ਸ਼ਾਮਲ ਸਨ।

30 sqMbr 2009
 

Bookmark with

Reddit    Yahoo     Furl    Delicious

ਹੋਰ ਪੜੋ

 
  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas