|
ਮਨਮੋਹਨ ਸਿੰਘ ਦੀ ਬੱਲੇ ਬੱਲੇ
ਉਪਰ
ਸਿੱਖਾਂ ਦੀ ਨਾਰਾਜ਼ਗੀ ਦਾ ਸਾਇਆ
-
ਜਦੋਂ
ਮਨਮੋਹਨ
ਸਿੰਘ
ਬੋਲਦੇ ਹਨ,
ਤਾਂ
ਦੁਨੀਆਂ
ਸੁਣਦੀ ਹੈ
;
ਬਰਾਕ
ਓਬਾਮਾ
ਨੇ
ਕੀਤੀ
ਰੱਜਵੀਂ
ਪ੍ਰਸ਼ੰਸਾ
-
ਗਰਮ
ਖਿਆਲੀ ਪਰਵਾਸੀ ਸਿੱਖਾਂ ਬਾਰੇ
ਕੀਤੀ
ਸਖਤ ਬਿਆਨਬਾਜ਼ੀ
ਵਿਰੁਧ
ਸਿੱਖਾਂ ਵਿਚ ਸਖ਼ਤ ਰੋਹ
ਟੋਰਾਂਟੋ/ਅੰਮ੍ਰਿਤਸਰ ਟਾਈਮਜ਼ ਬਿਊਰੋ:
ਭਾਰਤ
ਦੇ ਪ੍ਰਧਾਨ ਮੰਤਰੀ ਵਜੋਂ
ਡਾ.
ਮਨਮੋਹਨ ਸਿੰਘ
ਦੀ
ਪਹਿਲੀ ਕੈਨੇਡਾ ਫੇਰੀ ਕਾਫੀ ਚਰਚਾ ਦਾ ਵਿਸ਼ਾ ਬਣ ਗਈ ਹੈ।
ਜੀ-20
ਸਿਖਰ
ਸੰਮੇਲਨ ਵਿਚ ਜਿਥੇ ਮਨਮੋਹਨ ਸਿੰਘ ਦੁਨੀਆ ਦੇ ਪ੍ਰਮੁੱਖ ਆਗੂਆਂ
`ਚ
ਵਾਹ-ਵਾਹ
ਖੱਟ ਰਹੇ ਹਨ,
ਉਥੇ ਕਾਲੀ
ਸੂਚੀ
ਅਤੇ
ਖਾਲਿਸਤਾਨ ਪੱਖੀ ਸਰਗਰਮੀਆਂ ਦੇ ਮੁੱਦੇ
`ਤੇ
ਪਰਵਾਸੀ ਸਿੱਖਾਂ ਬਾਰੇ ਕੀਤੀ ਸਖਤ ਬਿਆਨਬਾਜ਼ੀ ਕਾਰਨ ਉਨ੍ਹਾਂ
ਨੇ
ਸਿੱਖ ਭਾਈਚਾਰੇ ਨਾਲ ਵਿਵਾਦ ਖੜ੍ਹਾ
ਕਰ
ਲਿਆ
ਹੈ।
ਸਾਊ
ਸੁਭਾਅ
ਦੇ ਸਮਝੇ ਜਾਂਦੇ ਡਾ.
ਮਨਮੋਹਨ
ਸਿੰਘ
ਨੇ
ਗਰਮ
ਖਿਆਲੀ ਪਰਵਾਸੀ
ਸਿੱਖਾਂ
ਬਾਰੇ
ਪਹਿਲੀ ਵਾਰ ਅਜਿਹੀ ਸਖਤ ਬਿਆਨਬਾਜ਼ੀ ਕੀਤੀ ਹੈ।
ਕੈਨੇਡਾ
ਪਹੁੰਚਦਿਆਂ
ਹੀ
ਮਨਮੋਹਨ ਸਿੰਘ ਨੇ ਗਰਮ ਖਿਆਲੀ ਸਿੱਖਾਂ ਦੇ ਜ਼ੋਰਦਾਰ
ਵਿਰੋਧ
ਨੂੰ ਨਜ਼ਰਅੰਦਾਜ ਕਰਦਿਆਂ ਉਨ੍ਹਾਂ
ਪਰਵਾਸੀ
ਸਿੱਖਾਂ ਦੀ ਕਾਲੀ ਸੂਚੀ
`ਤੇ
ਮੁੜ ਗੌਰ ਕਰਨ ਤੋਂ
ਨਾਂਹ
ਕਰ ਦਿੱਤੀ,
ਜਿਨ੍ਹਾਂ
ਨੇ
ਕੈਨੇਡਾ
ਸਮੇਤ
ਵੱਖ ਵੱਖ ਮੁਲਕਾਂ ਵਿਚ ਸਿਆਸੀ ਸ਼ਰਨ ਲਈ ਹੋਈ ਹੈ।
ਨਾਲ ਹੀ ਉਨਾਂ ਨੇ ਕੈਨੇਡਾ
ਦੇ
ਪ੍ਰਧਾਨ
ਮੰਤਰੀ ਕੋਲ ਮੁੜ ਇਹ ਮੰਗ ਦਹੁਰਾਈ ਕਿ ਉਹ ਕੈਨੇਡਾ
ਵਿਚ
ਸਿੱਖ
ਖਾੜਕੂਆਂ ਦੀਆਂ ਸਰਗਰਮੀਆਂ
`ਤੇ
ਰੋਕ ਲਗਾਉਣ।
ਬਾਅਦ
ਵਿਚ ਮਨਮੋਹਨ ਸਿੰਘ ਨੇ ਕਨਿਸ਼ਕ ਹਾਦਸੇ ਦੀ ਯਾਦਗਾਰ
`ਤੇ
ਸ਼ਰਧਾਂਜਲੀ
ਭੇਟ
ਕਰਨ ਮੌਕੇ
1984
ਦੇ ਸਿੱਖ ਵਿਰੋਧੀ
ਦੰਗਿਆਂ
ਲਈ ਭਾਰਤ
ਦੀ
ਤਰਫ਼ੋਂ
ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗਦਿਆਂ ਕਿਹਾ
ਕਿ 1984
ਦੌਰਾਨ
ਜੋ ਹੋਇਆ,
ਇਹ
ਨਹੀਂ
ਹੋਣਾ
ਚਾਹੀਦਾ
ਸੀ।
ਓਧਰ
ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਭਾਰਤ ਦੇ ਪ੍ਰਧਾਨ
ਮੰਤਰੀ
ਡਾ. ਮਨਮੋਹਨ ਸਿੰਘ ਨੂੰ ਮਹਾਨ ਅਤੇ ਵਿਲੱਖਣ ਵਿਸ਼ਵ ਆਗੂ
ਕਰਾਰ
ਦਿੱਤਾ
ਹੈ।
ਉਨ੍ਹਾਂ
ਨੇ ਡਾ.
ਮਨਮੋਹਨ ਸਿੰਘ ਦੀ ਆਰਥਿਕ ਮਾਮਲਿਆਂ ਸਬੰਧੀ ਡੂੰਘੀ ਸਮਝ ਤੇ ਜਾਣਕਾਰੀ ਦੀ ਸ਼ਲਾਘਾ
ਕਰਦਿਆਂ ਕਿਹਾ ਕਿ ਜਦੋਂ ਡਾ. ਮਨਮੋਹਨ
ਸਿੰਘ
ਬੋਲਦੇ ਹਨ ਤਾਂ ਸਭ ਸੁਣਦੇ ਹਨ।
ਉਨ੍ਹਾਂ
ਕਿਹਾ
ਕਿ
ਮਨਮੋਹਨ ਸਿੰਘ ਦੀ ਆਰਥਿਕ ਮਾਮਲਿਆਂ
ਸਬੰਧੀ
ਗੰਭੀਰ ਸਮਝ ਅਤੇ ਜਾਣਕਾਰੀ
ਜੀ-20
ਸਿਖਰ
ਸੰਮੇਲਨ ਲਈ
ਵੱਡੇ
ਪੱਧਰ
`ਤੇ
ਸਹਾਈ ਹੋ ਸਕਦੀ
ਹੈ।
ਉਨ੍ਹਾਂ ਕਿਹਾ
,’ਮੈਂ
ਆਖ ਸਕਦਾ ਹਾਂ ਕਿ ਇਥੇ ਜੀ-20
`ਚ
ਜਦੋਂ ਪ੍ਰਧਾਨ ਮੰਤਰੀ ਬੋਲਦੇ ਹਨ
ਤਾਂ
ਲੋਕ
ਸੁਣਦੇ ਹਨ,
ਖ਼ਾਸ ਕਰਕੇ
ਉਨ੍ਹਾਂ ਦੀ ਆਰਥਿਕ ਮਾਮਲਿਆਂ
ਸਬੰਧੀ
ਡੂੰਘੀ ਜਾਣਕਾਰੀ ਕਰਕੇ
ਲੋਕ ਉਨ੍ਹਾਂ
ਨੂੰ
ਸੁਣਦੇ ਹਨ ਅਤੇ ਇਸ ਕਰਕੇ
ਵੀ
ਕਿਉਂਕਿ ਉਹ ਇਹ ਵੀ ਸਮਝਦੇ ਹਨ ਕਿ ਜਦੋਂ
ਭਾਰਤ ਸਿਰਫ਼ ਖੇਤਰੀ ਸ਼ਕਤੀ ਨਹੀਂ ਬਲਕਿ ਵਿਸ਼ਵ ਸ਼ਕਤੀ ਬਣ ਕੇ ਉਭਰ ਰਿਹਾ ਹੈ
ਤਾਂ
ਇਹਦੀਆਂ ਵੱਡੀਆਂ
ਜ਼ਿੰਮੇਵਾਰੀਆਂ ਵੀ ਬਣਦੀਆਂ
ਹਨ,
ਜੋ ਇਸ ਨੇ ਵਿਸ਼ਵ ਭਾਈਚਾਰੇ ਨਾਲ ਰਲ
ਕੇ
ਨਿਭਾਉਣੀਆਂ ਹਨ ਤੇ ਅਮਨ ਅਤੇ
ਖੁਸ਼ਹਾਲੀ ਜੇਹੇ ਮੁੱਦਿਆਂ
`ਤੇ
ਕੰਮ ਕਰਨਾ ਹੈ।
ਓਬਾਮਾ
ਦੀ ਇਹ ਟਿੱਪਣੀ ਇਸ ਗੱਲੋਂ ਅਹਿਮ ਹੈ ਕਿ ਜੀ-20
ਸਿਖਰ ਸੰਮੇਲਨ ਵਿਚ ਆਰਥਿਕ
ਸੰਕਟ
`ਚੋਂ
ਨਿਕਲਣ
`ਤੇ
ਹੀ ਧਿਆਨ ਕੇਂਦਰਤ ਕੀਤਾ ਗਿਆ ਸੀ।
ਸੰਮੇਲਨ
ਤੋਂ ਵੱਖਰੇ ਤੌਰ
`ਤੇ
ਸ੍ਰੀ ਓਬਾਮਾ
ਤੇ
ਸ.
ਮਨਮੋਹਨ ਸਿੰਘ ਨੇ ਦੁਵੱਲੇ ਮਾਮਲਿਆਂ ਸਬੰਧੀ
ਮੀਟਿੰਗ
ਕੀਤੀ।
ਅਮਰੀਕੀ
ਰਾਸ਼ਟਰਪਤੀ ਨੇ ਜੀ-20
ਸਿਖਰ ਸੰਮੇਲਨ
`ਚ
ਆਪਣੇ ਭਾਸ਼ਣ ਦੌਰਾਨ ਕਿਹਾ ਕਿ
ਮੈਂ
ਆਪਣੇ
ਵਧੀਆ ਦੋਸਤ ਪ੍ਰਧਾਨ ਮੰਤਰੀ ਸਿੰਘ
ਨੂੰ ਇਕ
ਵਾਰ ਫਿਰ ਮਿਲਣ ਦਾ ਮੌਕਾ ਮਿਲਣ
`ਤੇ
ਆਪਣੀ
ਖੁਸ਼ੀ
ਪ੍ਰਗਟ
ਕਰਨੀ ਚਾਹੁੰਦਾ ਹਾਂ।
ਮੈਂ
ਪਹਿਲਾਂ
ਵੀ ਕਿਹਾ ਸੀ ਅਤੇ ਇਹ ਕਹਿੰਦਾ ਵੀ ਰਹਾਂਗਾ
ਕਿ
ਜਿਹੜੀ
ਵਿਲੱਖਣ
ਅਗਵਾਈ ਪ੍ਰਧਾਨ ਮੰਤਰੀ ਡਾ.
ਮਨਮੋਹਨ
ਸਿੰਘ
ਨੇ
ਭਾਰਤ
ਦੇ ਨਾਲ ਨਾਲ ਵਿਸ਼ਵ ਭਰ ਦੀ ਜਿਹੜੀ ਰਹਿਨੁਮਾਈ ਕੀਤੀ ਹੈ,
ਉਸ ਨਾਲ ਸਾਨੂੰ
ਬੜੇ
ਔਖੇ
ਸਮਿਆਂ
ਵਿਚੋਂ
ਲੰਘਣ
ਲਈ ਮਦਦ ਮਿਲੀ ਹੈ।
ਇਸ ਤੋਂ
ਪਹਿਲਾਂ
ਕੈਨੇਡਾ
ਪਹੁੰਚਣ
`ਤੇ
ਭਾਰਤ ਦੇ ਪ੍ਰਧਾਨ ਮੰਤਰੀ ਦਾ ਜ਼ੋਰਦਾਰ ਸਵਾਗਤ ਹੋਇਆ।
ਕੈਨੇਡਾ
ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਮਨਮੋਹਨ
ਸਿੰਘ
ਦੇ ਸਨਮਾਨ ਵਿਚ ਰਾਤਰੀਭੋਜ ਦਿੱਤਾ,
ਜਿਸ ਦੌਰਾਨ ਭਾਰਤੀ ਭਾਈਚਾਰੇ ਦੇ ਪ੍ਰਮੁੱਖ ਆਗੂ ਵੀ ਹਾਜ਼ਰ ਸਨ।
ਕੈਨੇਡਾ ਦੀ ਧਰਤੀ ਤੋਂ ਭਾਰਤ ਵਿਰੋਧੀ ਕਾਰਵਾਈਆਂ ਰੋਕੀਆਂ
ਜਾਣ :
ਮਨਮੋਹਨ ਸਿੰਘ
ਸਟੀਫ਼ਨ ਹਾਰਪਰ ਤੋਂ ਸਿੱਖ ਖਾੜਕੂਆਂ ਦੀਆਂ ਸਰਗਰਮੀਆਂ
`ਤੇ
ਰੋਕ ਲਗਾਉਣ ਦੀ ਕੀਤੀ ਮੰਗ
ਟੋਰਾਂਟੋ/ਅੰਮ੍ਰਿਤਸਰ
ਟਾਈਮਜ਼
ਬਿਊਰੋ
ਪ੍ਰਧਾਨ
ਮੰਤਰੀ ਡਾ. ਮਨਮੋਹਨ
ਸਿੰਘ
ਨੇ ਪਰਵਾਸੀ
ਭਾਰਤੀ
ਸਿੱਖਾਂ
ਖ਼ਾਸ ਕਰ
ਜਿਹੜੇ ਕੈਨੇਡਾ
ਵਿਚ
ਰਹਿਣ ਵਾਲੇ ਹਨ,
ਬਾਰੇ
ਅਪਣੇ ਸਟੈਂਡ ਨੂੰ ਸਪੱਸ਼ਟ ਕਰਦਿਆਂ
ਕੈਨੇਡਾ
ਦੇ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨੂੰ ਅਪੀਲ ਕੀਤੀ ਹੈ ਕਿ ਇਥੋਂ
ਦੀ
ਧਰਤੀ
ਨੂੰ
ਭਾਰਤ
ਖਿਲਾਫ਼ ਕਾਰਵਾਈਆਂ ਲਈ ਨਾ ਵਰਤਣ ਦਿੱਤਾ ਜਾਵੇ।
ਸਟੀਫ਼ਨ ਹਾਰਪਰ ਨਾਲ ਮੀਟਿੰਗ ਕਰਨ ਤੋਂ ਬਾਅਦ ਮੀਡੀਆ
ਨਾਲ
ਸਾਂਝੇ
ਤੌਰ
`ਤੇ
ਗੱਲਬਾਤ ਕਰਦਿਆਂ
ਡਾ.
ਮਨਮੋਹਨ ਸਿੰਘ
ਨੇ
ਕਿਹਾ
ਕਿ
ਜ਼ਿਆਦਾਤਰ ਸਿੱਖ
ਸ਼ਾਂਤੀਪਸੰਦ ਹਨ ਅਤੇ ਇਕ
ਛੋਟਾ
ਜਿਹਾ ਧੜਾ ਹੀ ਦਹਿਸ਼ਤਵਾਦ ਦੇ ਰਾਹ ਪਿਆ ਹੋਇਆ ਹੈ।
ਉਨ੍ਹਾਂ ਕੈਨੇਡਾ
ਵਿਚ
ਸਿੱਖ
ਭਾਈਚਾਰੇ ਦੀ ਤਾਰੀਫ਼ ਕਰਦਿਆਂ
ਕਿਹਾ
ਕਿ ਕੈਨੇਡਾ
`ਚ
ਵਸੇ ਸਿੱਖ ਇਥੋਂ ਦੇ ਜੀਵਨ ਨਾਲ ਇਕਮਿਕ ਹੋ ਕੇ ਖੁਸ਼ਹਾਲੀ ਦੇ ਰਾਹ ਅੱਗੇ ਵਧ ਰਹੇ ਹਨ।
ਅਪਣੇ
ਬਿਆਨ ਵਿਚ ਡਾ.
ਮਨਮੋਹਨ
ਸਿੰਘ ਨੇ ਕਿਹਾ ਕਿ ਕੁਝ ਤੱਤ ਕੈਨੇਡਾ ਸਣੇ
ਭਾਰਤ
ਤੋਂ ਬਾਹਰ ਅੱਤਵਾਦੀ ਕਾਰਵਾਈਆਂ
`ਚ
ਲੱਗੇ
ਹੋਏ ਹਨ
ਅਤੇ ਉਹ ਖਾੜਕੂ ਸੰਘਰਸ਼ ਨੂੰ ਜਾਰੀ ਰੱਖਣ ਦੀਆਂ
ਕੋਸ਼ਿਸ਼ਾਂ ਕਰ ਰਹੇ
ਹਨ।
ਉਨ੍ਹਾਂ
ਕਿਹਾ ਕਿ ਓਟਾਵਾ ਨੂੰ ਅਪਣੀ ਧਰਤੀ ਤੋਂ ਅਜਿਹੀਆਂ ਭਾਰਤ ਵਿਰੋਧੀ ਕਾਰਵਾਈਆਂ
ਦਾ
ਖਾਤਮਾ ਕਰਕੇ ਗਰਮ ਖਿਆਲੀਆਂ
ਨੂੰ
ਸਪੱਸ਼ਟ ਸੁਨੇਹਾ ਦੇਣਾ
ਚਾਹੀਦਾ
ਹੈ।
ਇਕ ਸਵਾਲ ਦੇ ਜਵਾਬ ਵਿਚ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਗਰਮ ਖਿਆਲੀਆਂ ਦਾ ਇਕ
ਛੋਟਾ
ਜਿਹਾ
ਧੜਾ ਹੀ
ਭਾਰਤ
ਵਿਰੋਧੀ
ਕਾਰਵਾਈਆਂ ਕਰਕੇ ਸਿੱਖ ਭਾਈਚਾਰੇ,
ਭਾਰਤ
ਤੇ
ਕੈਨੇਡਾ
ਨਾਲ ਚੰਗੇ ਸਬੰਧਾਂ
ਨੂੰ
ਨੁਕਸਾਨ
ਪਹੁੰਚਾ ਰਿਹਾ ਹੈ।
ਭਾਵੇਂ
ਸਰਕਾਰੀ
ਅਧਿਕਾਰੀਆਂ ਨੇ ਸਪੱਸ਼ਟ ਸੰਕੇਤ
ਦਿੱਤਾ
ਹੈ ਕਿ ‘ਕਾਲੀ
ਸੂਚੀ’
`ਤੇ
ਨਜ਼ਰਸਾਂਨੀ ਕਰਨ ਵਾਲੇ ਵਿਦੇਸ਼ ਮੰਤਰਾਲਾ ਤੇ ਗ੍ਰਹਿ ਮੰਤਰਾਲਾ
ਵਿਚਾਰ
ਕਰ
ਰਿਹਾ
ਹੈ,
ਪਰ
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਕੇਵਲ ਉਨ੍ਹਾਂ
ਵਿਅਕਤੀਆਂ ਨੂੰ ਹੀ ਰਾਹਤ ਦਿੱਤੀ ਜਾ ਸਕਦੀ ਹੈ,
ਜੋ ਬੇਦੋਸ਼ੇ ਹਨ ਅਤੇ
ਜਿਨ੍ਹਾਂ ਖਿਲਾਫ਼ ਭਾਰਤ ਵਿਚ ਕੋਈ ਵੀ ਐਫ਼ਆਈਆਰ ਦਰਜ ਨਹੀਂ ਹੈ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ
ਗੁਰਦੁਆਰਾ
ਪ੍ਰਬੰਧਕ ਕਮੇਟੀ,
ਸ਼੍ਰੋਮਣੀ
ਅਕਾਲੀ
ਦਲ,
ਦਿੱਲੀ
ਸਿੱਖ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ
ਸਿੰਘ
ਸਰਨਾ ਅਤੇ ਹੋਰ ਅਨੇਕਾਂ ਸਿੱਖ ਸੰਸਥਾਵਾਂ
ਵਲੋਂ
‘ਕਾਲੀ
ਸੂਚੀ’
`ਤੇ
ਨਜ਼ਰਸਾਨੀ ਕਰਨ
ਦੀ
ਮੰਗ
ਕੀਤੀ
ਜਾ
ਰਹੀ ਹੈ।
‘ਕਨਿਸ਼ਕ
ਕਾਂਡ’
ਜਿਸ
ਵਿਚ
328
ਵਿਅਕਤੀ
ਮਾਰੇ ਗਏ ਸਨ ਦੀ
25ਵੀਂ
ਬਰਸੀ
ਮੌਕੇ ਪ੍ਰਧਾਨ ਮੰਤਰੀ ਦਾ ਅਜਿਹਾ
ਸਟੈਂਡ
ਲੈਣ ਵਾਲਾ ਬਿਆਨ ਕਾਫ਼ੀ ਅਹਿਮੀਅਤ ਵਾਲਾ ਸਮਝਿਆ ਜਾ ਰਿਹਾ
ਹੈ।
ਮਨਮੋਹਨ
ਸਿੰਘ ਨੇ ਕਿਹਾ
ਕਿ
ਸਿੱਖ ਭਾਈਚਾਰੇ ਨੂੰ ਧਾਰਮਿਕ ਸੰਸਥਾਵਾਂ
ਅਤੇ
ਹੋਰ ਥਾਵਾਂ
`ਤੇ
ਦਹਿਸ਼ਤਵਾਦ ਨੂੰ ਉਤਸ਼ਾਹਤ ਕਰਨ ਦੀ ਆਗਿਆ ਨਹੀਂ ਦਿੱਤੀ ਜਾਣੀ
ਚਾਹੀਦੀ।
ਉਨ੍ਹਾਂ
ਕਿਹਾ
ਕਿ ਧਾਰਮਿਕ ਕੱਟੜਤਾ ਸਾਂਝੇ ਵਿਸ਼ਵ ਭਾਈਚਾਰੇ ਦੀਆਂ ਸਚਾਈਆਂ ਨਾਲ ਮੇਲ ਨਹੀਂ ਖਾ ਸਕਦੀ।
1984
ਦੇ
ਸਿੱਖ
ਕਤਲੇਆਮ ਲਈ ਮੰਗੀ ਮੁਆਫ਼ੀ
ਪ੍ਰਧਾਨ
ਮੰਤਰੀ
ਡਾ.
ਮਨਮੋਹਨ
ਸਿੰਘ ਨੇ 1984
ਦੇ
ਸਿੱਖ ਕਤਲੇਆਮ ਲਈ ਮੁਲਕ ਵਲੋਂ
ਸਿੱਖ
ਭਾਈਚਾਰੇ
ਤੋਂ
ਮੁਆਫ਼ੀ
ਮੰਗਦਿਆਂ ਕਿਹਾ ਕਿ
‘84
ਦੌਰਾਨ ਜੋ ਹੋਇਆ,
ਨਹੀਂ
ਸੀ ਹੋਣਾ
ਚਾਹੀਦਾ।
25
ਸਾਲ
ਪਹਿਲਾਂ
1985
ਵਿਚ
ਵਾਪਰੇ ਕਨਿਸ਼ਕ ਕਾਂਡ ਦੇ ਮ੍ਰਿਤਕਾਂ ਦੀ ਯਾਦਗਾਰ
‘ਏਅਰ
ਇੰਡੀਆ ਮੈਮੋਰੀਅਲ’
ਉਤੇ
ਸ਼ਰਧਾਂਜਲੀਆਂ ਦੇਣ
ਤੋਂ
ਬਾਅਦ
ਕੈਨੇਡਾ ਵਸਦੇ ਸਿੱਖ ਭਾਈਚਾਰੇ ਦੇ ਲੋਕਾਂ
ਨੂੰ
ਸੰਬੋਧਨ
ਕਰਦਿਆਂ
ਡਾ.
ਮਨਮੋਹਨ
ਸਿੰਘ
ਨੇ ਕਿਹਾ
ਕਿ
ਸਿੱਖ
ਵਿਰੋਧੀ
ਦੰਗੇ
ਭਿਆਨਕ ਸਨ ਅਤੇ ਇਹ ਨਹੀਂ ਸੀ ਵਾਪਰਨੇ
ਚਾਹੀਦੇ।
ਉਨ੍ਹਾਂ
ਕਿਹਾ
ਕਿ
ਇਨ੍ਹਾਂ
ਦੰਗਿਆਂ
ਵਿਚ ਗਈਆਂ ਕੀਮਤੀ ਜਾਨਾਂ ਦੀ ਅਸੀਂ ਭਰਪਾਈ
ਤਾਂ
ਨਹੀਂ ਕਰ ਸਕਦੇ ਪਰ ਮਰਹਮ ਲਗਾ ਸਕਦੇ ਹਾਂ।
ਪ੍ਰਧਾਨ
ਮੰਤਰੀ ਨੇ ਕਿਹਾ
ਕਿ
ਭਾਰਤ
ਸਰਕਾਰ ਦੰਗਿਆਂ
ਦੇ
ਦੋਸ਼ੀਆਂ
`ਤੇ
ਕਾਰਵਾਈ ਲਈ ਗੰਭੀਰ ਹੈ।
ਉਨ੍ਹਾਂ
ਮੰਨਿਆ ਕਿ ਭਾਰਤੀ ਨਿਆਂ ਪ੍ਰਣਾਲੀ ਵਿਚ ਕੁਝ ਗੜਬੜੀਆਂ ਹਨ।
ਡਾ.
ਮਨਮੋਹਨ
ਸਿੰਘ ਨੇ ਨਾਲ ਹੀ ਕਿਹਾ
ਕਿ
ਦੰਗਾ
ਪੀੜਤਾਂ
ਨੂੰ
ਮੁਆਵਜ਼ੇ
ਦੇ ਕੇਸ ਜਲਦ ਹੱਲ ਹੋਣਗੇ।
ਭਾਰਤ
ਦੇ ਪਹਿਲੇ
ਸਿੱਖ
ਪ੍ਰਧਾਨ
ਮੰਤਰੀ ਨੇ ਕਿਹਾ ਕਿ ਸਿੱਖਾਂ ਦਾ ਦਾਇਰਾ ਕੇਵਲ ਪੰਜਾਬ ਜਾਂ ਭਾਰਤ ਤੱਕ ਹੀ ਸੀਮਿਤ
ਨਹੀਂ ਹੈ ਸਗੋਂ ਉਹ ਵਿਸ਼ਵ ਭਰ
`ਚ
ਹਰੇਕ ਖੇਤਰ ਵਿਚ ਅਪਣਾ
ਝੰਡਾ
ਬੁਲੰਦ ਕਰ ਰਹੇ ਹਨ।
ਆਪਣੀ
ਹੀ ਉਦਾਹਰਨ ਦਿੰਦਿਆਂ ਉਨ੍ਹਾਂ
ਕਿਹਾ
ਕਿ
ਭਾਰਤ
ਦਾ
ਪ੍ਰਧਾਨ
ਮੰਤਰੀ
ਸਿੱਖ
ਹੈ ਅਤੇ
ਸੈਨਾ
ਮੁਖੀ ਵੀ ਸਿੱਖ
ਰਿਹਾ
ਹੈ।
ਇਸ ਤੋਂ
ਇਲਾਵਾ ਕਈ ਰਾਜਪਾਲ ਅਤੇ ਰਾਜਦੂਤ ਸਿੱਖ ਭਾਈਚਾਰੇ ਨਾਲ ਸਬੰਧਿਤ ਹਨ।
ਇਸ
ਤੋਂ
ਪਹਿਲਾਂ
ਡਾ.
ਮਨਮੋਹਨ ਸਿੰਘ ਨੇ ਕਨਿਸ਼ਕ
ਕਾਂਡ
ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ।
ਡਾ.
ਮਨਮੋਹਨ
ਸਿੰਘ
ਇਸ ਦੌਰਾਨ ਕੈਨੇਡਾ
`ਚ
ਭਾਰਤੀ
ਮੂਲ ਦੇ ਸਾਰੇ ਪਾਰਲੀਮੈਂਟ
ਮੈਂਬਰਾਂ ਅਤੇ ਵਿਧਾਇਕਾਂ ਨੂੰ ਵੀ ਮਿਲੇ ਅਤੇ ਇਥੇ ਭਾਰਤੀ
ਭਾਈਚਾਰੇ
ਨੂੰ
ਦਰਪੇਸ਼
ਚੁਣੌਤੀਆਂ
`ਤੇ
ਵਿਚਾਰ-ਚਰਚਾ
ਕੀਤੀ।
ਇਹ
ਮੀਟਿੰਗ
ਪ੍ਰਧਾਨ ਮੰਤਰੀ ਵੱਲੋਂ ਉਚੇਚੇ ਤੌਰ
`ਤੇ
ਬੁਲਾਈ ਗਈ ਕਿਉਂਕਿ ਉਹ ਇਨ੍ਹਾਂ
ਸਾਰਿਆਂ
ਨੂੰ ਆਹਮੋ-ਸਾਹਮਣੇ ਮਿਲਣਾ ਚਾਹੁੰਦੇ ਸਨ।
ਜ਼ਿਕਰਯੋਗ ਹੈ ਕਿ ਇਸ ਸਮੇਂ
ਕੈਨੇਡਾ
ਦੀ ਪਾਰਲੀਮੈਂਟ ਵਿਚ ਭਾਰਤੀ ਮੂਲ ਦੇ 9 ਮੈਂਬਰ ਹਨ।
ਭਾਰਤ ਫੇਰੀ ਦੀ ਮੈਨੂੰ ਬੜੀ ਸ਼ਿੱਦਤ ਨਾਲ ਉਡੀਕ
:
ਓਬਾਮਾ
ਟੋਰਾਂਟੋ/ਅੰਮ੍ਰਿਤਸਰ
ਟਾਈਮਜ਼ ਬਿਊਰੋ:
ਅਮਰੀਕੀ
ਰਾਸ਼ਟਰਪਤੀ ਬਰਾਕ ਓਬਾਮਾ
ਨੇ
ਕਿਹਾ
ਹੈ ਕਿ ਭਾਰਤ ਫੇਰੀ
ਦਾ
ਸੱਦਾ
ਹਾਸਲ ਕਰਕੇ ਉਹ
ਖੁਸ਼ੀ
`ਚ
ਬਾਗੋਬਾਗ ਹਨ।
ਉਨ੍ਹਾਂ
ਕਿਹਾ
ਕਿ ਉਹ ਇਸ ਯਾਤਰਾ ਦੀ ਉਡੀਕ ਬੜੀ
ਸ਼ਿੱਦਤ
ਨਾਲ ਕਰ ਰਹੇ ਹਨ ਅਤੇ ਅਮਨ ਅਤੇ ਖੁਸ਼ਹਾਲੀ
ਜੇਹੇ
ਮੁੱਦਿਆਂ
`ਤੇ
ਕੰਮ ਕਰਨਾ ਹੈ।
ਉਹ
ਜਾਣਦੇ
ਹਨ ਕਿ
ਪ੍ਰਧਾਨ
ਮੰਤਰੀ ਅਤੇ ਉਨ੍ਹਾਂ
ਦੀ
ਦਿਆਲੂ
ਪਤਨੀ ਉਨ੍ਹਾਂ
ਦੀ
ਸ਼ਾਨਦਾਰ
ਮਹਿਮਾਨਨਿਵਾਜ਼ੀ ਕਰਨਗੇ।
ਉਨ੍ਹਾਂ
ਕਿਹਾ
ਕਿ ਉਹ
ਇਸ ਕਰਕੇ ਵੀ ਜੋਸ਼
ਵਿਚ ਹਨ,
ਕਿਉਂਕਿ
ਭਾਰਤ
ਵਿਸ਼ਵ ਨੂੰ ਕਮਾਲ
ਦੀਆਂ
ਸੱਭਿਆਚਾਰਕ,
ਸਿਆਸੀ,
ਸਮਾਜਿਕ
ਅਤੇ ਆਰਥਿਕ ਮਿਸਾਲਾਂ ਪੇਸ਼ ਕਰ ਰਿਹਾ ਹੈ ਅਤੇ ਪਹਿਲਾਂ
ਵੀ
ਅਜਿਹਾ
ਕਰਦਾ
ਰਿਹਾ ਹੈ।
ਉਨ੍ਹਾਂ
ਇਸ ਖੂਬਸੂਰਤ ਦੋਸਤੀ ਲਈ ਭਾਰਤ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ
ਕਿ ਉਹ
ਅਗਲੇ ਮਹੀਨਿਆਂ
`ਚ
ਭਾਰਤ
ਦੇ
ਦੌਰੇ
ਦੌਰਾਨ ਉਨ੍ਹਾਂ
ਨਾਲ ਰਲ਼
ਕੇ ਕੰਮ ਕਰਨ ਦੀ ਸ਼ਿੱਦਤ
ਨਾਲ
ਉਡੀਕ ਕਰ ਰਹੇ ਹਨ ਤਾਂ ਕਿ ਉਹ ਇਸ ਦੌਰੇ ਨੂੰ ਫਲਦਾਇਕ ਬਣਾ ਸਕਣ।
ਡਾ.
ਮਨਮੋਹਨ
ਸਿੰਘ
ਨੇ ਇਸ ਸ਼ਲਾਘਾ ਲਈ ਓਬਾਮਾ ਦਾ ਧੰਨਵਾਦ ਕੀਤਾ ਹੈ।
ਉਨ੍ਹਾਂ
ਨੇ
ਅਮਰੀਕੀ
ਰਾਸ਼ਟਰਪਤੀ ਨੂੰ ਕਿਹਾ ਕਿ ਇਸ ਰਣਨੀਤਕ ਭਾਈਵਾਲੀ ਨੂੰ ਨਵੀਆਂ ਸ਼ਿਖਰ,
ਨਵਾਂ
ਅਰਥ ਅਤੇ ਨਵਾਂ ਵਿਸ਼ਾ ਦੇਣ
`ਚ
ਸਾਂਝਾ ਉਪਰਾਲਾ
ਕੰਮ
ਆਇਆ ਹੈ
।
ਉਨ੍ਹਾਂ
ਕਿਹਾ ਕਿ ਉਹ ਇਸ ਆਲਮੀ
ਕਾਰਜ
ਵਿਚ
ਵੀ
ਓਬਾਮਾ
ਨਾਲ
ਜੁੜ ਕੇ ਆਪਣੇ ਆਪ ਨੂੰ ਧੰਨ
ਮੰਨਦੇ
ਹਨ।
ਉਨ੍ਹਾਂ
ਨੇ
ਸ੍ਰੀ
ਓਬਾਮਾ
ਨੂੰ ਕਿਹਾ ਕਿ ਉਨ੍ਹਾਂ ਦਾ ਅਤੀਤ ਅਜਿਹਾ ਇਤਿਹਾਸ ਹੈ,
ਜਿਸ
ਤੋਂ ਦੁਨੀਆ ਦੇ ਲੱਖਾਂ ਉਹ ਲੋਕ ਪ੍ਰੇਰਨਾ ਲੈਂਦੇ ਹਨ ਜੋ ਬਹੁਤ
ਥੁੜਾਂ
ਤੇ
ਸੰਜਮ
`ਚ
ਸਖ਼ਤ ਮਿਹਨਤ ਅਤੇ ਕਦਰਾਂ ਕੀਮਤਾਂ ਪ੍ਰਤੀ ਆਪਣੀ ਵਚਨਬੱਧਤਾ ਨਾਲ
ਕਿਸੇ
ਮੁਕਾਮ
`ਤੇ
ਪੁੱਜਦੇ ਹਨ।
ਜਿਨ੍ਹਾਂ ਕਦਰਾਂ ਕੀਮਤਾਂ
`ਤੇ
ਚੱਲਦਿਆਂ ਉਹ (ਓਬਾਮਾ)
ਅੱਜ
ਵਾਲੇ ਮੁਕਾਮ
`ਤੇ
ਪੁੱਜੇ
ਹਨ।
ਉਨ੍ਹਾਂ
ਨੇ
ਲੰਮੇ ਸਮੇਂ ਦੀ ਗਰੀਬੀ,
ਅਗਿਆਨਤਾ
ਅਤੇ
ਬਿਮਾਰੀਆਂ
ਤੋਂ
ਛੁਟਕਾਰਾ
ਪਾਉਣ
ਲਈ ਮਿਲੇ ਸਹਿਯੋਗ ਲਈ ਵੀ
ਸ੍ਰੀ
ਓਬਾਮਾ
ਦਾ ਧੰਨਵਾਦ ਕੀਤਾ।
ਉਨ੍ਹਾਂ
ਨੇ
ਭਾਰਤ
ਵਿਚ ਸਮਾਜਿਕ ਅਤੇ ਆਰਥਿਕ ਤਬਦੀਲੀ ਲਈ ਓਬਾਮਾ
ਵਲੋਂ
ਦਿੱਤੀ ਮਦਦ
ਦਾ
ਸਵਾਗਤ
ਕੀਤਾ।
ਉਨ੍ਹਾਂ
ਨੇ ਸ੍ਰੀ ਓਬਾਮਾ
ਨੂੰ
ਕਿਹਾ
ਕਿ ਉਹ
ਵਿਸ਼ਵ ਭਰ ਵਿਚ ਲੱਖਾਂ ਲੋਕਾਂ
ਦੇ
ਆਦਰਸ਼ ਹਨ।
ਭਾਰਤ ਤੇ ਕੈਨੇਡਾ ਵਿਚਕਾਰ ਪ੍ਰਮਾਣੂ
ਕਰਾਰ
ਮਨਮੋਹਨ ਸਿੰਘ
ਤੇ ਹਾਰਪਰ ਦੀ ਮੌਜੂਦਗੀ
`ਚ
ਅਹਿਮ ਫੈਸਲੇ
ਉੱਤੇ ਦਸਤਖ਼ਤ
ਵੈਨਕੂਵਰ/ਅੰਮ੍ਰਿਤਸਰ ਟਾਈਮਜ਼ ਬਿਊਰੋ
ਕੈਨੇਡਾ
`ਚ
ਜੀ-8
ਅਤੇ
ਜੀ-20
ਸਿਖਰ
ਸੰਮੇਲਨ ਦੌਰਾਨ ਭਾਰਤ ਅਤੇ
ਕੈਨੇਡਾ
ਵਿਚਕਾਰ ਗ਼ੈਰ-ਫ਼ੌਜੀ
ਪ੍ਰਮਾਣੂ ਸੰਧੀ
`ਤੇ
ਮੋਹਰ ਲਾ
ਕੇ
ਦੋਵਾਂ
ਦੇਸ਼ਾਂ
ਦੇ
ਆਗੂਆਂ
ਨੇ
25
ਵਰ੍ਹਿਆਂ ਤੋਂ
ਦੋਵਾਂ
ਮੁਲਕਾਂ
ਦੇ
ਸਬੰਧਾਂ
`ਚ
ਆਈ ਖੜੋਤ ਖ਼ਤਮ ਕਰ ਦਿੱਤੀ
ਅਤੇ ਹਰ
ਤਰ੍ਹਾਂ
ਦੇ
ਦਹਿਸ਼ਤਵਾਦ ਦੀ ਜ਼ੋਰਦਾਰ ਨਿਖੇਧੀ
ਕੀਤੀ।
ਕੈਨੇਡਾ
ਦੇ ਦੌਰੇ
`ਤੇ
ਪੁੱਜੇ ਪ੍ਰਧਾਨ ਮੰਤਰੀ ਡਾ.
ਮਨਮੋਹਨ
ਸਿੰਘ
ਨੇ
ਅਪਣੇ
ਭਾਸ਼ਨ
`ਚ
ਕਿਹਾ
ਕਿ ਇਹ
ਸਮਾਂ
1970
ਦੇ
ਦਹਾਕੇ ਦਾ ਨਹੀਂ ਹੈ ਅਤੇ ਹੁਣ ਕੈਨੇਡਾ
ਤੇ
ਭਾਰਤ
ਨੂੰ
ਸਬੰਧ ਮਜ਼ਬੂਤ ਕਰਨ ਦੀ ਲੋੜ ਹੈ।
ਉਨ੍ਹਾਂ
ਕਿਹਾ
ਕਿ ਗ਼ੈਰ-ਫ਼ੌਜੀ ਪ੍ਰਮਾਣੂ ਸਮਝੌਤਾ ਦੋਵਾਂ ਦੇਸ਼ਾਂ
`ਚ
ਸਹਿਯੋਗ ਦੀ ਭਾਵਨਾ
ਪੈਦਾ
ਕਰੇਗਾ।
ਭਾਰਤ
ਹੁਣ ਕੈਨੇਡਾ ਤੋਂ ਯੂਰੇਨੀਅਮ ਅਤੇ ਹੋਰ ਸਬੰਧਿਤ ਸਾਮਾਨ ਲੈਣਾ ਸ਼ੁਰੂ ਕਰੇਗਾ।
ਕੈਨੇਡਾ
ਦੇ
ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਕਿਹਾ
ਕਿ
ਭਾਰਤ ਨਾਲ ਪ੍ਰਮਾਣੂ
ਸਬੰਧ
ਮੁੜ
ਸ਼ੁਰੂ ਕਰਨ
`ਚ
ਉਹ ਖੁਸ਼ੀ ਮਹਿਸੂਸ ਕਰਦੇ ਹਨ।
ਉਨ੍ਹਾਂ
ਦੱਸਿਆ
ਕਿ
ਦੋਵੇਂ
ਮੁਲਕ ਦਹਿਸ਼ਤਵਾਦ ਦੇ ਟਾਕਰੇ ਲਈ ਇਕੱਠਿਆਂ ਕਾਰਜ ਕਰਨਗੇ।
ਇਸ ਮੌਕੇ
`ਤੇ
ਕੈਨੇਡਾ ਦੇ ਵਿਦੇਸ਼ ਮੰਤਰੀ ਲਾਰੇਂਸ ਕੈਨਨ ਅਤੇ ਭਾਰਤ ਪ੍ਰਮਾਣੂ ਊਰਜਾ
ਵਿਭਾਗ
ਦੇ ਸਕੱਤਰ ਸ੍ਰੀਕੁਮਾਰ ਬੈਨਰਜੀ ਨੇ ਸਮਝੌਤੇ
`ਤੇ
ਦਸਤਖ਼ਤ ਕੀਤੇ।
ਜ਼ਿਕਰਯੋਗ ਹੈ ਕਿ
ਪੋਖਰਨ
`ਚ
ਭਾਰਤ ਵੱਲੋਂ ਕੀਤੇ ਗਏ ਪ੍ਰਮਾਣੂ ਤਜਰਬੇ ਮਗਰੋਂ
ਕੈਨੇਡਾ
ਨੇ ਭਾਰਤ ਖਿਲਾਫ਼ ਸਖ਼ਤ ਪਾਬੰਦੀਆਂ ਲਾ ਕੇ ਪ੍ਰਮਾਣੂ
ਸਾਂਝ
ਖਤਮ ਕਰ
ਦਿੱਤੀ
ਸੀ ਤੇ ਇਸ ਤੋਂ
ਬਾਅਦ
ਦੋਵਾਂ
ਮੁਲਕਾਂ
`ਚ
ਉਕਤ ਸਬੰਧ ਵਿਗੜ ਗਏ ਸਨ।
ਤਾਜ਼ਾ
ਸਮਝੌਤੇ ਨਾਲ ਦੋਵਾਂ ਮੁਲਕਾਂ ਅੰਦਰ ਪ੍ਰਮਾਣੂ ਸ਼ਕਤੀ
ਦੇ
ਸਬੰਧ
ਮੁੜ ਸਥਾਪਿਤ ਹੋਏ ਹਨ।
ਸਮਝੌਤੇ
ਹੇਠ ਪ੍ਰਮਾਣੂ ਊਰਜਾ
ਦੇ
ਵਿਕਾਸ
ਲਈ ਕੈਨੇਡਾ ਸਹਾਇਤਾ ਮੁਹੱਈਆ ਕਰਵਾਏਗਾ
ਤਾਂ
ਜੋ
ਇਸ ਦਾ
ਇਸਤੇਮਾਲ ਖੇਤੀਬਾੜੀ,
ਸਿਹਤ
ਸੰਭਾਲ,
ਸਨਅਤ,
ਵਾਤਾਵਰਨ,
ਪ੍ਰਮਾਣੂ ਸੁਰੱਖਿਆ ਲਈ ਕੀਤਾ ਜਾ ਸਕੇ।
ਦੋਵੇਂ ਦੇਸ਼ ਮਹਿਸੂਸ ਕਰਦੇ ਹਨ ਕਿ ਪ੍ਰਮਾਣੂ ਊਰਜਾ ਸੁਰੱਖਿਅਤ ਹੈ,
ਵਾਤਾਵਰਨ ਹਿਤੈਸ਼ੀ
ਅਤੇ
ਊਰਜਾ
ਦਾ ਇਕ ਵਧੀਆ ਸੋਮਾ
ਵੀ
ਹੈ।
ਦੋਵਾਂ
ਨੇਤਾਵਾਂ ਨੇ ਸਿਵਲ ਪ੍ਰਮਾਣੂ ਊਰਜਾ ਬਾਰੇ
ਹੋਏ
ਸਮਝੌਤੇ ਦਾ ਸਵਾਗਤ ਕੀਤਾ ਤੇ ਕਿਹਾ
ਹੈ
ਕਿ
ਇਸ
ਸਮਝੌਤੇ ਨਾਲ ਆਪਸੀ ਸਹਿਯੋਗ ਦੇ ਇਤਿਹਾਸ
`ਚ
ਇਕ ਨਵਾਂ ਰਾਹ ਖੁੱਲ੍ਹੇਗਾ।
ਦੋਵਾਂ
ਦੇਸ਼ਾਂ ਨੇ ਇਸ ਇਸ ਸਮਝੌਤੇ
ਨੂੰ
ਜਲਦੀ ਅਮਲ
`ਚ
ਲਿਆਉਣ ਵਾਸਤੇ ਕਾਰਵਾਈ ਮੁਕੰਮਲ ਕਰਨ ਦਾ ਵੀ ਇਰਾਦਾ ਦੁਹਰਾਇਆ।
ਇਸ
ਮੌਕੇ
ਪ੍ਰਧਾਨ
ਮੰਤਰੀ ਡਾ: ਮਨਮੋਹਨ
ਸਿੰਘ
ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਦੀ ਮਜ਼ਬੂਤ ਭਾਈਵਾਲੀ ਨਾਲ ਊਰਜਾ,
ਖੁਰਾਕ,
ਸੁਰੱਖਿਆ,
ਨਿਰੰਤਰ
ਵਿਕਾਸ,
ਵਾਤਾਵਰਨ ਤਬਦੀਲੀ,
ਅੱਤਵਾਦ
ਦੇ
ਵਿਰੁੱਧ ਸੰਘਰਸ਼ ਅਤੇ ਗਰੀਬੀ ਵਰਗੀਆਂ ਚੁਣੌਤੀਆਂ ਦਾ ਟਾਕਰਾ ਕਰਨ ਵਿਚ ਮੱਦਦ ਮਿਲੇਗੀ।
ਕੈਨੇਡਾ
ਦੇ ਪ੍ਰਧਾਨ ਮੰਤਰੀ
ਸ੍ਰੀ
ਸਟੀਫਨ ਹਾਰਪਰ ਨਾਲ
ਸਾਂਝੇ
ਤੌਰ
`ਤੇ
ਪ੍ਰੈੱਸ
ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ
ਪ੍ਰਧਾਨ
ਮੰਤਰੀ
ਨੇ
ਕਿਹਾ
ਕਿ ਇਸ ਮੰਤਵ ਨੂੰ ਹਾਸਲ ਕਰਨ ਲਈ ਦੋਵਾਂ ਦੇਸ਼ਾਂ ਨੇ ਉੱਚ ਪੱਧਰੀ
ਗੱਲਬਾਤ
ਜਾਰੀ
ਰੱਖਣ
`ਤੇ
ਸਹਿਮਤੀ ਪ੍ਰਗਟ ਕੀਤੀ
ਹੈ।
ਪ੍ਰਮਾਣੂ
ਊਰਜਾ
ਬਾਰੇ ਸਮਝੌਤੇ ਦਾ
ਸਵਾਗਤ
ਕਰਦਿਆਂ
ਪ੍ਰਧਾਨ
ਮੰਤਰੀ ਨੇ ਕਿਹਾ
ਕਿ
ਸਮਝੌਤੇ ਹੇਠ ਭਾਰਤ ਨੂੰ ਸਪਲਾਈ ਕੀਤੀ ਜਾਣ ਵਾਲੀ ਪ੍ਰਮਾਣੂ ਸਮੱਗਰੀ ਨੂੰ ਕੌਮਾਂਤਰੀ
ਪ੍ਰਮਾਣੂ ਊਰਜਾ ਏਜੰਸੀ
ਨਾਲ
ਹੋਏ ਸਮਝੌਤੇ
ਮੁਤਾਬਿਕ ਪੂਰੀ ਸੁਰੱਖਿਆ ਪ੍ਰਦਾਨ
ਕੀਤੀ
ਜਾਵੇਗੀ।
ਉਨ੍ਹਾਂ
ਕਿਹਾ
ਕਿ ਇਸ ਸਮਝੌਤੇ
ਨਾਲ
ਆਪਸੀ ਸਹਿਯੋਗ
ਨੂੰ ਇਕ
ਨਵੀਂ
ਦਿਸ਼ਾ
ਮਿਲੀ
ਹੈ ਅਤੇ ਸਹਿਯੋਗ
ਵਿਚ
ਮਜ਼ਬੂਤੀ
ਆਈ ਹੈ।
ਪ੍ਰਧਾਨ
ਮੰਤਰੀ
ਨੇ
ਕਿਹਾ
ਕਿ ਦੋਵਾਂ ਦੇਸ਼ਾਂ ਨੇ ਅਗਲੇ ਪੰਜ ਵਰ੍ਹਿਆਂ ਦੌਰਾਨ ਆਪਣੇ
ਸਾਲਾਨਾ
ਦੁਵੱਲੇ ਵਪਾਰ ਨੂੰ
15
ਬਿਲੀਅਨ ਡਾਲਰ ਤੱਕ ਪਹੁੰਚਾਉਣ ਲਈ
ਵੀ
ਵਚਨਬੱਧਤਾ
ਦੁਹਰਾਈ
ਹੈ ਤੇ ਦੋਵੇਂ
ਦੇਸ਼
ਪੂੰਜੀ ਨਿਵੇਸ਼ ਨੂੰ
ਉਤਸ਼ਾਹਿਤ ਕਰਨਗੇ।
ਭਾਰਤ ਅਤੇ
ਕੈਨੇਡਾ
ਨੇ ਭੌਂ ਵਿਗਿਆਨੀਆਂ,
ਖਾਣਾਂ,
ਸੱਭਿਆਚਾਰਕ ਮਾਮਲੇ
`ਤੇ
ਉਚੇਰੀ ਸਿੱਖਿਆ ਦੇ ਖੇਤਰਾਂ
`ਚ
ਆਪਸੀ ਸਹਿਯੋਗ ਬਾਰੇ ਤਿੰਨ ਸਹਿਮਤੀ ਪੱਤਰਾਂ
`ਤੇ
ਵੀ ਦਸਤਖ਼ਤ ਕੀਤੇ
ਹਨ।
ਇਨ੍ਹਾਂ
ਸੂਝਬੂਝ ਦੋ ਸਮਝੌਤਿਆਂ
ਮੁਤਾਬਿਕ ਦੋਵੇਂ ਦੇਸ਼ ਕਲਾ ਸਹਿਤ,
ਇਤਿਹਾਸ,
ਖੇਡਾਂ
ਤੇ ਹੋਰ
ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਇਕ-ਦੂਜੇ
ਦੀ
ਸਹਾਇਤਾ ਕਰਨਗੇ।
ਭਾਰਤ ਵੱਲੋਂ
2011 `ਚ
ਕੈਨੇਡਾ ਵਿਖੇ
ਭਾਰਤੀ
ਮੇਲਾ
ਆਯੋਜਿਤ ਕੀਤਾ ਜਾਵੇਗਾ
ਤੇ
ਕੈਨੇਡਾ
ਵਲੋਂ ਇਸੇ ਸਾਲ ਨੈਸ਼ਨਲ ਮਿਊਜ਼ੀਅਮ ਨਵੀਂ ਦਿੱਲੀ
`ਚ
ਇਕ ਪ੍ਰਦਰਸ਼ਨੀ ਆਯੋਜਿਤ ਕੀਤੀ
ਜਾਵੇਗੀ।
ਉਚੇਰੀ
ਸਿੱਖਿਆ
ਨੂੰ
ਉਤਸ਼ਾਹਿਤ ਕਰਨ ਵਾਸਤੇ ਦੋਵਾਂ
ਦੇਸ਼ਾਂ
ਦੇ ਵਿਦਿਆਰਥੀ ਭਾਰਤ ਤੇ ਕੈਨੇਡਾ ਦੀਆਂ
ਯੂਨੀਵਰਸਿਟੀਆਂ ਵਿਚ ਜਾ ਸਕਣਗੇ।
ਸਾਂਝੇ
ਤੌਰ
`ਤੇ
ਵਰਕਸ਼ਾਪ,
ਸੈਮੀਨਾਰ ਤੇ ਵਿਸ਼ੇਸ਼ ਤਕਨੀਕੀ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।
ਬਰਤਾਨੀਆ ਤੇ ਫਰਾਂਸ ਵਲੋਂ ਸੁਰੱਖਿਆ ਕੌਂਸਲ
`ਚ
ਭਾਰਤ ਲਈ ਸਥਾਈ ਸੀਟ ਦੀ ਹਮਾਇਤ
ਬਰਤਾਨੀਆ
ਤੇ
ਫਰਾਂਸ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਭਾਰਤ ਲਈ ਸਥਾਈ
ਸੀਟ
ਦੀ
ਹਮਾਇਤ ਕੀਤੀ ਹੈ ਅਤੇ ਦੁਵੱਲੇ ਸਬੰਧਾਂ
ਨੂੰ
ਹੋਰ
ਡੂੰਘੇ ਕਰਨ
`ਤੇ
ਜ਼ੋਰ ਦਿੱਤਾ ਹੈ।
ਦੋਵਾਂ
ਦੇਸ਼ਾਂ
ਨੇ ਇਹ
ਹਮਾਇਤ ਬਰਤਾਨੀਆ ਦੇ ਨਵੇਂ
ਪ੍ਰਧਾਨ
ਮੰਤਰੀ ਡੇਵਿਡ ਕੈਮਰੂਨ ਅਤੇ ਫਰਾਂਸ ਦੇ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ
ਦੀ
ਪ੍ਰਧਾਨ
ਮੰਤਰੀ ਡਾ. ਮਨਮੋਹਨ
ਸਿੰਘ
ਨਾਲ ਹੋਈ ਮੀਟਿੰਗ ਦੌਰਾਨ ਦਿੱਤੀ।
ਮਨਮੋਹਨ
ਸਿੰਘ ਨੇ
ਪ੍ਰਧਾਨ
ਮੰਤਰੀ ਨੇ ਫਰਾਂਸ ਦੇ ਰਾਸ਼ਟਰਪਤੀ ਸਰਕੋਜ਼ੀ
ਵਲੋਂ
ਜਨਵਰੀ 2008
ਵਿਚ
ਭਾਰਤ ਦੀ ਕੀਤੀ ਯਾਤਰਾ
ਨੂੰ
ਯਾਦ
ਕੀਤਾ।
ਪ੍ਰਧਾਨ ਮੰਤਰੀ ਨੇ ਉਨ੍ਹਾਂ
ਅਤੇ
ਉਨ੍ਹਾਂ ਦੀ ਪਤਨੀ ਕਾਰਲਾ ਬਰੂਨੀ ਨੂੰ ਭਾਰਤ ਆਉਣ ਦਾ ਨਵਾਂ ਸੱਦਾ ਦਿੱਤਾ।
ਰਾਸ਼ਟਰਪਤੀ ਸਰਕੋਜ਼ੀ ਇਸ ਸਾਲ
ਦੇ
ਆਖਰ
ਵਿਚ ਭਾਰਤ ਦਾ ਦੌਰਾ ਕਰਨਗੇ।
ਮਨਮੋਹਨ
ਸਿੰਘ ਨੇ ਬ੍ਰਿਟੇਨ ਦੇ ਪ੍ਰਧਾਨ
ਮੰਤਰੀ
ਡੇਵਿਡ
ਕੈਮਰੂਨ
ਨੂੰ
ਭਾਰਤ
ਆਉਣ
ਦਾ
ਸੱਦਾ
ਦਿੱਤਾ
ਜਿਹੜਾ ਉਨ੍ਹਾਂ
ਸਵੀਕਾਰ
ਕਰ ਲਿਆ ਅਤੇ ਉਹ
ਜੁਲਾਈ
ਮਹੀਨੇ
ਭਾਰਤ
ਆਉਣਗੇ।
ਜੀ-20
ਸਿਖ਼ਰ ਸੰਮੇਲਨ ਖ਼ਿਲਾਫ਼ ਮਨੁੱਖੀ
ਅਧਿਕਾਰ
ਸੰਗਠਨਾਂ ਵਲੋਂ ਰੋਸ ਮੁਜ਼ਾਹਰੇ
ਟੋਰਾਂਟੋ/ਅੰਮ੍ਰਿਤਸਰ ਟਾਈਮਜ਼ ਬਿਊਰੋ
;
ਟੋਰਾਂਟੋ
ਵਿਚ
ਦੁਨੀਆ ਦੀਆਂ ਸਭ ਤੋਂ
ਵੱਡੀਆਂ
ਅਰਥਵਿਵਸਥਾਵਾਂ
ਵਾਲੇ
ਦੇਸ਼ਾਂ ਦੇ ਸਮੂਹ ਜੀ-20
ਦੇ
ਸਿਖ਼ਰ
ਸੰਮੇਲਨ
ਮੌਕੇ ਮਨੁੱਖੀ ਅਧਿਕਾਰਾਂ
ਦੀ
ਰਾਖੀ ਲਈ ਯਤਨਸ਼ੀਲ ਜਥੇਬੰਦੀਆਂ ਦੀ ਅਗਵਾਈ ਵਿਚ ਹਜ਼ਾਰਾਂ
ਲੋਕਾਂ
ਨੇ ਰੋਸ-ਮੁਜ਼ਾਹਰੇ ਕੀਤੇ।
ਇਨ੍ਹਾਂ
ਮੁਜ਼ਾਹਰਿਆਂ
ਦੌਰਾਨ
ਪੁਲਿਸ
ਦੀਆਂ
ਚਾਰ ਗੱਡੀਆਂ ਵੀ ਫੂਕ ਦਿੱਤੀਆਂ ਗਈਆਂ।
ਮੁਜ਼ਾਹਰਾਕਾਰੀਆਂ
ਨੂੰ
ਖਿਦੇੜਨ
ਲਈ ਪੁਲਿਸ ਨੂੰ
ਅੱਥਰੂ
ਗੈਸ ਤੇ ਹੋਰ ਤਾਕਤ ਦੀ ਵੀ ਵਰਤੋਂ ਕਰਨੀ ਪਈ ਅਤੇ
500
ਦੇ
ਕਰੀਬ ਪ੍ਰਦਰਸ਼ਨਕਾਰੀਆਂ
ਨੂੰ
ਹਿਰਾਸਤ
ਵਿਚ ਲਿਆ ਗਿਆ।
ਜਾਣਕਾਰੀ
ਅਨੁਸਾਰ
ਸਿਖ਼ਰ ਸੰਮੇਲਨ ਦੇ ਵਿਰੋਧੀ,
ਜਿਨ੍ਹਾਂ
ਦੀ
ਗਿਣਤੀ 12 ਹਜ਼ਾਰ ਦੇ ਕਰੀਬ ਸੀ,
ਪਹਿਲਾਂ ਸ਼ਹਿਰ ਦੇ ਕੁਈਨਜ਼ ਪਾਰਕ ਵਿਚ ਇਕੱਤਰ ਹੋਏ।
ਇਨ੍ਹਾਂ
ਨੇ ਸਮਾਜਿਕ ਅਨਿਆਂ,
ਬੇਰੁਜ਼ਗਾਰੀ,
ਪ੍ਰਦੂਸ਼ਣ,
ਵਾਤਾਵਰਣ ਤੇ ਆਰਥਿਕ
ਪਾੜੇ
ਦੇ
ਮੁੱਦਿਆਂ ਨੂੰ ਲੈ ਕੇ ਸ਼ਾਂਤਮਈ ਰੋਸ-ਪ੍ਰਦਰਸ਼ਨ ਸ਼ੁਰੂ ਕੀਤਾ।
ਜਦੋਂ ਕਿ ਇਹ ਰੋਸਪ੍ਰਦਰਸ਼ਨ ਕਰਦੇ ਹੋਏ ਕਾਲਜ ਸਟਰੀਟ ਦੇ ਨੇੜੇ ਕੁਝ ਹੁੱਲੜਬਾਜ਼ਾਂ ਨੇ
ਦੁਕਾਨਾਂ
ਦੀ
ਭੰਨ-ਤੋੜ ਕਰਨੀ ਸ਼ੁਰੂ
ਕਰ
ਦਿੱਤੀ।
ਇੰਨਾ
ਹੀ
ਨਹੀਂ
ਭਾਰਤੀ ਮੀਡੀਏ ਨਾਲ
ਸੰਬੰਧਿਤ ਗੱਡੀ ਨੂੰ ਵੀ ਨਿਸ਼ਾਨਾ
ਬਣਾਇਆ।
ਭਾਰਤੀ ਪੱਤਰਕਾਰਾਂ ਦਾ ਵਫ਼ਦ ਇਸ
ਸੰਮੇਲਨ
ਦੀ ਕਵਰੇਜ ਕਰਨ ਲਈ ਸਮੇਂ
ਸਿਰ ਨਾ
ਪੁੱਜ
ਸਕਿਆ।
ਫੇਰ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀਆਂ ਚਾਰ
ਗੱਡੀਆਂ
ਨੂੰ
ਅੱਗ ਲਗਾਉਂਦਿਆਂ ਇਕ ਦੁਕਾਨ
ਨੂੰ
ਵੀ
ਫੂਕ
ਦਿੱਤਾ।
ਖਿੜਕੀਆਂ ਦੇ ਸ਼ੀਸ਼ਿਆਂ
`ਤੇ
ਜੀ-20
ਵਿਰੋਧੀ
ਨਾਅਰੇ ਲਿਖ ਦਿੱਤੇ।
ਪ੍ਰਦਰਸ਼ਨਕਾਰੀਆਂ ਨੇ ਜਿਥੇ ਪੁਲਿਸ
`ਤੇ
ਪੱਥਰਾਂ,
ਬੋਤਲਾਂ ਤੇ ਇੱਟਾਂ ਵਰ੍ਹਾ
ਦਿੱਤੀਆਂ,
ਉਥੇ
ਪੁਲਿਸ ਵਲੋਂ ਸਥਿਤੀ ਨੂੰ
ਕਾਬੂ
ਕਰਨ ਲਈ ਅੱਥਰੂ
ਗੈਸ
ਅਤੇ ਸ਼ੋਰ ਮਚਾਉਣ
ਵਾਲੀਆਂ
ਤੋਪਾਂ
ਦੀ
ਵਰਤੋਂ ਕਰਨੀ ਪਈ।
ਪੁਲਿਸ
ਨੇ ਕਾਲੀਆਂ ਮਿਰਚਾਂ
ਦੀ
ਬੁਛਾੜ
ਵੀ
ਕੀਤੀ।
30
ਜੂਨ 2010
|