|
ਸਾਊਦੀ ਅਰਬ
`ਚ
ਹੁਣ ਪਰਵਾਸੀ ਕਾਮਿਆਂ ਦੇ ਪਰਿਵਾਰਾਂ ਨੂੰ
ਮਿਲੇਗੀ ਸਥਾਈ
ਨਾਗਰਿਕਤਾ
ਅੰਮ੍ਰਿਤਸਰ ਟਾਈਮਜ਼
ਬਿਊਰੋ
ਦੁਬਈ:
ਸਾਊਦੀ ਅਰਬ ਵਿਚ ਰਹਿੰਦੇ
ਭਾਰਤੀਆਂ
ਸਮੇਤ
ਲੱਖਾਂ ਪਰਵਾਸੀ ਕਾਮਿਆਂ
ਨੇ
ਉਸ
ਵੇਲੇ
ਸੁੱਖ
ਦਾ ਸਾਹ ਲਿਆ ਜਦੋਂ ਇਥੋਂ ਦੀ ਸਰਕਾਰ ਨੇ ਕਿੱਤੇ ਦੇ ਆਧਾਰ ਨੂੰ
ਤਿਆਗ
ਕੇ
ਆਰਥਿਕ ਪੱਧਰ ਨੂੰ ਮੁੱਖ ਰੱਖ ਕੇ ਪਰਵਾਸੀ ਕਾਮਿਆਂ ਦੇ
ਪਰਿਵਾਰਾਂ ਲਈ ਨਾਗਰਿਕਤਾ
ਪ੍ਰਦਾਨ ਕਰਨ ਦਾ ਫੈਸਲਾ ਲੈ ਲਿਆ।
ਜਾਣਕਾਰੀ ਅਨੁਸਾਰ ਇਥੋਂ ਦੀ ਇਕ ਅਰਬੀ ਅਖ਼ਬਾਰ
‘ਅਲ-ਯੌਮ
‘
ਦੇ ਅਨੁਸਾਰ ਸਾਊਦੀ
ਅਰਬ ਦੇ ਵਿਦੇਸ਼
ਮੰਤਰਾਲੇ
ਦੇ
ਇਕ
ਬੁਲਾਰੇ ਨੇ ਦੱਸਿਆ ਕਿ ਪਹਿਲਾਂ ਸਥਾਈ ਨਾਗਰਿਕਤਾ ਡਾਕਟਰਾਂ,
ਇੰਜੀਨੀਅਰਾਂ ਅਤੇ ਹੋਰ ਅਜਿਹੇ ੳੱੁਚੇ ਕਿੱਤਿਆਂ ਵਾਲੇ
ਲੋਕਾਂ ਨੂੰ ਹੀ ਦਿੱਤੀ ਜਾਂਦੀ ਸੀ ਪਰ ਹੁਣ ਇਹ ਹਰੇਕ ਪਰਵਾਸੀ
ਨੂੰ ਉਸ
ਦੇ
ਆਰਥਿਕ ਪੱਧਰ ਨੂੰ ਮੁੱਖ ਰੱਖ ਕੇ ਪ੍ਰਦਾਨ ਕੀਤੀ
ਜਾਵੇਗੀ।
ਇਸ ਖ਼ਬਰ ਨੇ
ਸੱਤਰ ਲੱਖ ਤੋਂ ਉਪਰ ਸਾਊਦੀ ਅਰਬ ਵਿਚ ਰਹਿ
ਰਹੇ
ਉਨ੍ਹਾਂ ਪਰਵਾਸੀ ਕਾਮਿਆਂ
ਦੇ
ਚਿਹਰੇ
`ਤੇ
ਰੌਣਕ ਲੈ ਆਂਦੀ ਹੈ ਜੋ ਸਥਾਨਕ ਸਰਕਾਰ ਵੱਲੋਂ ਜਾਰੀ ਕੀਤੇ ਪਹਿਚਾਣ ਪੱਤਰਾਂ
`ਤੇ
ਲਿਖੇ
ਕਿੱਤੇ ਦੀ ਬਦੌਲਤ ਆਪਣੇ ਪਰਿਵਾਰਾਂ
ਨੂੰ ਆਪਣੇ ਕੋਲ ਬੁਲਾਉਣ
ਤੋਂ ਅਸਮਰੱਥ ਸਨ।
30
ਦਸੰਬਰ
2009 |