BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਭਾਰਤੀ ਸਾਹਿਤ ਅਕੈਡਮੀ ਪੁਰਸਕਾਰ ਵਿਜੇਤਾ ਡਾ: ਆਤਮਜੀਤ ਸਿੰਘ
ਗੁਰਭਜਨ ਗਿੱਲ

ਇਸ ਸਾਲ ਦਾ ਭਾਰਤੀ ਸਾਹਿਤ ਅਕੈਡਮੀ ਪੁਰਸਕਾਰ ਡਾ: ਆਤਮਜੀਤ ਸਿੰਘ ਦੇ  ਨਾਟਕ ਤੱਤੀ ਤਵੀ ਦਾ ਸੱਚ ਨੂੰ ਹਾਸਿਲ ਹੋਇਆ ਹੈਡਾ: ਆਤਮਜੀਤ ਤਰਨਤਾਰਨ ਦਾ ਜੰਮਪਲ ਹੋਣ ਕਰਕੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਜ਼ਿੰਦਗੀ ਭਰ ਪ੍ਰਭਾਵਿਤ ਰਿਹਾ ਹੈਇਸੇ ਸ਼ਹਾਦਤ ਬਾਰੇ ਲਿਖੇ ਨਾਟਕ ਨੂੰ ਜੇਕਰ ਭਾਰਤੀ ਸਾਹਿਤ ਅਕਾਡਮੀ ਨੇ ਇਨਾਮ ਯੋਗ ਮੰਨਿਆ ਹੈ ਤਾਂ ਇਹ ਸਾਡੇ ਸਭ ਲਈ ਵੱਡੇ ਭਾਗਾਂ ਵਾਲੀ ਗੱਲ ਹੈ

 ਡਾ: ਆਤਮ ਜੀਤ ਪੰਜਾਬੀ ਦੇ ਸਿਰਮੌਰ ਵਾਰਤਕਕਾਰ ਅਤੇ ਗੁਰਮਤਿ ਗਿਆਨ ਦੇ ਮੁੱਢਲੇ ਅਧਿਆਪਕ ਪ੍ਰੋਫੈਸਰ ਸ ਸ ਅਮੋਲ ਦਾ ਸਪੁੱਤਰ ਹੋਣ ਕਾਰਨ ਸ਼ਬਦ ਸਾਧਨਾ ਦੇ ਮਾਰਗ ਤੇ ਬਚਪਨ ਵਿੱਚ ਹੀ ਤੁਰ ਪਿਆ ਸੀਸਭ ਤੋਂ ਨਿੱਕੀ ਉਮਰ ਦਾ ਕਾਲਜ ਅਧਿਆਪਕ ਬਣਨ ਵਾਲਾ ਡਾ: ਆਤਮਜੀਤ ਵਿਦਿਆਰਥੀ ਕਾਲ ਵਿੱਚ ਵੀ ਆਪਣੀ ਭਾਸ਼ਣ ਕਲਾ ਕਾਰਨ ਵਾਹਗੇ ਤੋਂ ਦਿੱਲੀ ਤੀਕ ਅਨੇਕ ਟਰਾਫੀਆਂ ਅਤੇ ਮੈਡਲਾਂ ਦਾ ਜੇਤੂ ਵਜੋਂ ਜਾਣਿਆ ਜਾਂਦਾ ਸੀ ਮੈਨੂੰ 1970 ਵਿੱਚ ਗਾਂਧੀ ਗਰਾਉਂਡ ਅੰਮ੍ਰਿਤਸਰ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਪਹਿਲਾ ਯੂਥ ਫੈਸਟੀਵਲ ਚੇਤੇ ਆ ਰਿਹਾ ਹੈ ਜਿਥੇ ਉਸ ਨੇ ਆਪਣੇ ਸਾਥੀ ਵਿਦਿਆਰਥੀ ਸਰਦਾਰਜੀਤ ਬਾਵਾ ਦੇ ਨਾਲ ਟੀਮ ਬਣਾ ਕੇ ਕਵਿਤਾ ਮੁਕਾਬਲਿਆਂ ਵਿੱਚ ਐਕਸਪੋ 70 ਨਾਂ ਦੀ ਕਵਿਤਾ ਸੁਣਾ ਕੇ ਪਹਿਲਾ ਇਨਾਮ ਹਾਸਿਲ ਕੀਤਾ ਸੀ ਇਥੇ ਹੀ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪੜ੍ਹਦੇ ਉਸ ਦੇ ਸਹਿਪਾਠੀ ਗੁਰਜੋਤ ਸਿੰਘ ਨਾਰੰਗ ਦਾ ਭਾਸ਼ਣ ਸੁਣਿਆ ਸੀ ਆਤਮਜੀਤ ਨੇ ਆਪਣਾ ਆਰੰਭਲਾ ਸਫ਼ਰ ਭਾਵੇਂ ਤੇਰੇ ਮੰਦਰ ਨਾਂ ਦੀ ਕਾਵਿ ਕਿਤਾਬ ਤੋਂ ਸ਼ੁਰੂ ਕੀਤਾ ਪਰ ਹੌਲੀ-ਹੌਲੀ ਨਾਟਕ ਦੇ ਰਾਹ ਤੁਰ ਪਿਆ ਆਤਮਜੀਤ 1971 ਵਿੱਚ ਜਲੰਧਰ ਜ਼ਿਲ੍ਹੇ ਦੇ ਡਰੋਲੀ ਕਲਾਂ ਕਾਲਜ ਤੋਂ ਤੁਰਦਾ ਤੁਰਦਾ ਡੀ ਏ ਵੀ ਕਾਲਜ ਅੰਮ੍ਰਿਤਸਰ, ਫਿਰ ਸਰਕਾਰੀ ਕਾਲਜ ਅਜਨਾਲਾ, ਫਿਰ ਮੋਹਾਲੀ, ਫਿਰ ਡਿਪਟੀ ਡੀ ਪੀ ਆਈ ਕਾਲਜਿਜ ਰਹਿ ਕੇ ਪਿਛਲੇ 4 ਸਾਲਾਂ ਤੋਂ ਅਮਰਦੀਪ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਦਾ ਪ੍ਰਿੰਸੀਪਲ ਹੈਡਾ: ਸਰਦਾਰਾ ਸਿੰਘ ਜੌਹਲ ਉਸ ਨੂੰ ਸਰਕਾਰੀ ਨੌਕਰੀ ਵਿਚੋਂ ਕੱਢ ਕੇ ਏਥੇ ਲਿਆਏ ਸਨ ਆਤਮਜੀਤ ਹੁਣ ਤੀਕ ਪੰਜਾਬੀ ਅਤੇ ਹਿੰਦੀ ਤੋਂ ਇਲਾਵਾ ਅੰਗਰੇਜ਼ੀ ਵਿੱਚ 20 ਨਾਟਕ ਅਤੇ ਨਾਟਕ ਸੰਬੰਧੀ ਪੁਸਤਕਾਂ ਲਿਖ ਚੁੱਕਾ ਹੈਉਸ ਦੇ ਨਾਟਕ ਕਬਰਿਸਤਾਨ, ਚਾਬੀਆਂ, ਹਵਾ ਮਹਿਲ, ਨਾਟਕ ਨਾਟਕ ਨਾਟਕ, ਰਿਸ਼ਤਿਆਂ ਦਾ ਕੀ ਰੱਖੀਏ ਨਾਂ, ਸ਼ਹਿਰ ਬੀਮਾਰ ਹੈ, ਮੈਂ ਤਾਂ ਇਕ ਸਾਰੰਗੀ ਹਾਂ, ਫਰਸ਼ ਵਿੱਚ ਉੱਗਿਆ ਰੁੱਖ, ਚਿੜੀਆਂ, ਪੰਚ ਨਦ ਦੇ ਪਾਣੀ, ਮੰਗੂ ਕਾਮਰੇਡ ਅਤੇ ਗਦਰ ਲਹਿਰ ਬਾਰੇ ਇੱਕ ਪੂਰਾ ਨਾਟਕ ਗਦਰ ਐਕਸਪ੍ਰੈਸ ਲਿਖ ਚੁੱਕਾ ਹੈ

 20ਵੀਂ ਸਦੀ ਦੇ ਪ੍ਰਮੁਖ ਨਾਟਕਾਂ ਬਾਰੇ ਵਿਸ਼ੇਸ਼ ਟਿੱਪਣੀਕਾਰ ਵਜੋਂ ਉਸ ਦੀ ਲਿਆਕਤ ਨੂੰ ਭਾਰਤੀ ਸਾਹਿਤ ਅਕੈਡਮੀ, ਨੈਸ਼ਨਲ ਬੁੱਕ ਟਰੱਸਟ ਅਤੇ ਦੇਸ਼ ਦੀਆਂ ਸਭ ਯੂਨੀਵਰਸਿਟੀਆਂ ਪਹਿਲਾਂ ਹੀ ਸਲਾਮ ਆਖਦੀਆਂ ਹਨ ਪਰ ਉਸਦੇ ਸਿਰਜਕ ਆਪੇ ਦੀ ਕੌਮੀ ਪਛਾਣ ਪਹਿਲੀ ਵਾਰ ਸਥਾਪਿਤ ਹੋਈ ਹੈਇਸ ਪੁਰਸਕਾਰ ਨਾਲ ਡਾ: ਆਤਮਜੀਤ ਦੀ ਪ੍ਰਤਿਭਾ ਅਤੇ ਕਦਬੁੱਤ ਨੂੰ ਤਾਂ ਸ਼ਾਇਦ ਬਹੁਤਾ ਫਰਕ ਨਾ ਪਵੇ ਪਰ ਭਾਰਤੀ ਸਾਹਿਤ ਅਕੈਡਮੀ ਨੇ ਇਹ ਪੁਰਸਕਾਰ ਦੇ ਕੇ ਇੱਕੋ ਹੱਲੇ ਨਾਲ ਆਪਣੇ ਸਨਮਾਨ ਵਿੱਚ ਵਡਮੁੱਲਾ ਵਾਧਾ ਕਰ ਲਿਆ ਹੈਕਈ ਲੋਕ ਲੰਮੇ ਸਮੇਂ ਤੋਂ ਇਹ ਗੱਲ ਆਖ ਰਹੇ ਸਨ ਕਿ ਡਾ: ਆਤਮਜੀਤ ਨੂੰ ਇਹ ਪੁਰਸਕਾਰ ਕਿਉਂ ਨਹੀਂ ਦਿੱਤਾ ਜਾ ਰਿਹਾ ਪਰ ਉਸ ਹਮੇਸ਼ਾਂ ਇਹੀ ਕਹਿਣਾ ਹੁੰਦਾ ਸੀ ਕਿ ਹਰ ਸਾਲ ਇਕ ਹੀ ਵਿਅਕਤੀ ਨੂੰ ਇਨਾਮ ਮਿਲਣਾ ਹੁੰਦਾ ਹੈ ਅਤੇ ਕੋਈ ਵੀ ਇਨਾਮ ਕਦੇ ਵੀ ਲੇਟ ਨਹੀਂ ਹੁੰਦਾ ਡਾ: ਆਤਮਜੀਤ ਨੂੰ ਇਸ ਇਨਾਮ ਮਿਲਣ ਤੇ ਜਦ ਮੈਂ ਮੁਬਾਰਕਬਾਦ ਦਿੱਤੀ ਤਾਂ ਉਸ ਦਾ ਸਹਿਜ ਸੁਭਾਅ ਪ੍ਰਤੀਕਰਮ ਸੀ ਕਿ ਹੁਣ ਅਰਦਾਸ ਕਰੋ ਮੈਂ ਭਵਿੱਖ ਵਿੱਚ ਵੀ ਇਸ ਇਨਾਮ ਦੇ ਹਾਣਦਾ ਕੁਝ ਹੋਰ ਲਿਖ ਸਕਾਂ

 ਡਾ:ਆਤਮਜੀਤ ਦਸਦਾ ਹੈ ਕਿ ਤੱਤੀ ਤਵੀ ਦਾ ਸੱਚ ਨਾਟਕ ਮੈਂ ਆਪਣੇ ਸਤਿਕਾਰਯੋਗ ਪਿਤਾ ਪ੍ਰੋਫੈਸਰ ਸ  ਸ ਅਮੋਲ ਜੀ ਨੂੰ ਸਮਰਪਿਤ ਇਹ ਸੋਚ ਕੇ ਕੀਤਾ ਸੀ ਕਿ 2008 ਉਨ੍ਹਾਂ ਦੀ ਜਨਮ ਸ਼ਤਾਬਦੀ ਦਾ ਵਰ੍ਹਾ ਹੈ ਪੰਜਾਬੀ ਪਿਆਰੇ ਉਨ੍ਹਾਂ ਨੂੰ ਭਾਵੇਂ ਚੇਤੇ ਕਰਨ ਜਾਂ ਨਾ ਪਰ ਮੈਂ ਆਪਣਾ ਹਿੱਸਾ ਜ਼ਰੂਰ ਪਾਵਾਂਉਸ ਯਤਨ ਨੂੰ ਪਿਆਰ ਤੇ ਦੁਲਾਰ ਮਿਲਣਾ  ਮੇਰੇ ਵਾਸਤੇ ਵੱਡਾ ਸੁਭਾਗ ਹੈ   

ਆਪਣੇ ਨਾਟਕੀ ਸਫਰ ਦਾ ਪਹਿਲਾ ਪੜਾਅ ਆਪਣੀ ਮਾਂ ਦੇ ਜੀਵਨ ਸੰਘਰਸ ਅਤੇ ਮੌਤ ਦੀ ਘਟਨਾ ਨੂੰ ਮੰਨਿਆ ਹੈ ਅਤੇ ਬਾਅਦ ਵਿੱਚ ਉਸਤਾਦ ਪ੍ਰੋਫੈਸਰ ਡਾ: ਗੁਰਦਿਆਲ ਸਿੰਘ ਫੁੱਲ ਦੀ ਯੋਗ ਅਗਵਾਈ ਨੂੰ ਉਮਰ ਦੇ 17ਵੇਂ ਡੰਡੇ ਤੇ ਆਤਮਜੀਤ ਨੂੰ ਖੜ੍ਹਾ ਕਰਕੇ ਮਾਂ ਅਲਵਿਦਾ ਕਹਿ ਗਈ ਜਿਸ ਤੋਂ ਉਹ ਅੱਜ ਤੀਕ ਵੀ ਨਹੀਂ ਉਭਰ ਸਕਿਆਡਾ: ਆਤਮਜੀਤ ਆਖਦਾ ਹੈ ਕਿ ਆਪਣੀ ਨਾਟਕ ਪ੍ਰਤਿਭਾ ਅਤੇ ਸਿਰਜਣਾਤਮਕਤਾ ਨੂੰ ਆਪਣੇ ਜੀਵਨ ਦੇ ਦੁੱਖਾਂ ਅਤੇ ਤਕਲੀਫਾਂ ਵਿੱਚੋਂ ਉਭਰਨ ਲਈ ਵੀ ਇਸਤੇਮਾਲ ਕਰਦਾ ਹਾਂਇਸ ਨਾਲ ਮੇਰਾ ਇਹ ਵਿਸਵਾਸ ਵੀ ਪੱਕਾ ਹੁੰਦਾ ਹੈ ਕਿ ਜੇ ਸਿਰਜਕ ਵਾਸਤੇ ਉਸਦੀ ਸਿਰਜਣਾ ਇੱਕ ਸਕੂਨ, ਮਰ੍ਹਮ, ਤਾਕਤ ਜਾਂ ਇਲਾਜ ਹੈ ਤਾਂ ਉਸਦੇ ਪਾਠਕ, ਦਰਸਕ ਅਤੇ ਸ੍ਰੋਤੇ ਵਾਸਤੇ ਵੀ ਹੋ ਸਕਦਾ ਹੈ

ਹੁਣ ਭਵਿਖ ਦੀਆਂ ਯੋਜਨਾਵਾਂ ਬਾਰੇ ਡਾ: ਆਤਮਜੀਤ ਆਖਦਾ ਹੈ ਕਿ ਹੁਣ ਮੈਂ ਆਪਣਾ ਧਿਆਨ ਇੱਕ ਨਵੇਂ ਨਾਟਕ ਵੱਲ ਲਾਵਾਂਗਾ ਜਿਸਨੂੰ ਮੈਂ ਪਿਛਲੇ ਇੱਕ ਦਹਾਕੇ ਤੋਂ ਲਿਖਣ ਦੀ ਅਸਫਲ ਕੋਸਿਸ ਕਰ ਰਿਹਾ ਹਾਂ ਇਸ ਨਾਟਕ ਦੇ ਵਿੱਚ ਮਨੁਖੀ ਮਨ ਦੀਆਂ ਅਸੀਮ ਇੱਛਾਵਾਂ , ਉਹਨਾਂ ਦੀ ਪੂਰਤੀ ਵਾਸਤੇ ਅਥਾਹ ਭਟਕਣਾ, ਇਸ ਮਾਰਗ ਤੇ ਪਏ ਮਨੁਖ ਦੀ ਆਪਣੇ ਅੰਦਰਲੇ ਅਤੇ ਬਾਹਰਲੇ ਸੰਸਾਰ ਨਾਲ ਲੜਾਈ ਅਤੇ ਇਹ ਸਾਰਾ ਕੁਝ ਕਰਦਿਆਂ ਆਪਣੀ ਸਭਿਆਚਾਰਕ ਜਮੀਨ ਤੋਂ ਆਪਣੇ ਆਪ ਨੰ ਆਪ ਹੀ ਬੇਦਖਲ ਕਰਨ ਦੀ ਪ੍ਰਕਿਰਿਆ ਦਾ ਜਿਕਰ ਕਰਨਾ ਚਾਹੁੰਦਾ ਹਾਂ

 ਡਾ: ਆਤਮਜੀਤ ਇਸੇ ਸਾਲ ਮੇਰੇ ਮਿੱਤਰ ਕੁਲਦੀਪ ਧਾਲੀਵਾਲ ਦੇ ਬੁਲਾਵੇ ਤੇ ਸੈਂਕਰਾਮੈਂਟੋ ਵਿੱਚ ਗਦਰੀ ਬਾਬਿਆਂ ਦੇ ਮੇਲੇ ਮੌਕੇ ਆਪਣਾ ਨਾਟਕ ਗਦਰ ਐਕਸਪ੍ਰੈਸ ਪੇਸ਼ ਕਰਕੇ ਆਇਆ ਹੈਉਥੋਂ ਦੇ ਕਲਾਕਾਰਾਂ ਦੀ ਅਦਾਕਾਰੀ ਨਾਲ ਪਰੁਚਿਆ ਇਹ ਨਾਟਕ ਬਹੁਤ ਸਲਾਹਿਆ ਗਿਆਉਹ ਦਸਦਾ ਹੈ ਕਿ ਗੁਲਾਮੀ ਅਤੇ ਆਜ਼ਾਦੀ ਵਿਚਲਾ ਫਰਕ ਵੀ ਬੇਗਾਨੇ ਘਰ ਪਹੁੰਚ ਕੇ ਹੀ ਪਤਾ ਲਗਦਾ ਹੈ ਆਪਣੀ ਧਰਤੀ ਦਾ ਸਵੈ-ਮਾਣ ਲੱਭਣ ਵਾਲੇ ਮੁੱਢਲੇ ਸੂਰਮਿਆਂ ਵਿਚੋਂ ਬਾਬਾ ਸੋਹਣ ਸਿੰਘ ਭਕਨਾ, ਲਾਲਾ ਹਰਦਿਆਲ, ਲਾਲਾ ਰਾਮ ਸਰਨ ਦਾਸ, ਸ਼ਹੀਦ ਕਰਤਾਰ ਸਿੰਘ ਸਰਾਭਾ, ਮੌਲਵੀ ਬਰਕਤ ਉਲਾ ਖਾਂ, ਬਾਬਾ ਵਸਾਖਾ ਸਿੰਘ ਦਦੇਹਰ ਵਰਗੇ ਪ੍ਰਮੁੱਖ ਹਨ ਇਨ੍ਹਾਂ ਕਿਰਤੀ ਕਾਮਿਆਂ ਵਿੱਚ ਆਜ਼ਾਦੀ ਦੀ ਮੁੱਢਲੀ ਚੇਤਨਾ ਸਾਨਫਰਾਂਸਿਸਕੋ, ਬਰਕਲੇ, ਸੈਕਰਾਮੈਂਟੋ ਅਤੇ ਸਟਾਕਟਨ ਤੋਂ ਇਲਾਵਾ ਵਾਸ਼ਿੰਗਟਨ ਸੂਬੇ ਦੇ ਸ਼ਹਿਰ ਪੋਰਟਲੈਂਡ ਤੀਕ ਪਸਾਰੀ ਆਪਣੇ ਆਪ ਨੂੰ ਗਦਰ ਪਾਰਟੀ ਦੇ ਕਾਮੇ ਵਜੋਂ ਪਛਾਣ ਦੇਣ ਵਾਲੇ ਇਨ੍ਹਾਂ ਸੂਰਮਿਆਂ ਨੇ ਸਿਰਫ ਵਿਦੇਸ਼ਾਂ ਵਿੱਚ ਬੈਠ ਕੇ ਭਾਰਤੀ ਆਜ਼ਾਦੀ ਦੀ ਲੜਾਈ ਲੜਨ ਦੀ ਥਾਂ ਦੇਸ਼ ਆ ਕੇ ਜੂਝਣ ਦਾ ਪ੍ਰਣ ਕੀਤਾ ਇਨ੍ਹਾਂ ਵਿਚੋਂ ਬਹੁਤੇ ਦੇਸ਼ ਭਗਤਾਂ ਨੂੰ ਫਾਂਸੀਆਂ ਅਤੇ ਉਮਰ ਕੈਦਾਂ ਨਸੀਬ ਹੋਈਆਂਸਾਲ 1913 ਵਿੱਚ ਸਥਾਪਿਤ ਹੋਈ ਗਦਰ ਪਾਰਟੀ ਅਤੇ ਪੰਜਾਬ ਵਿੱਚ ਪਹਿਲੀ ਲੰਮੀ ਦੂਰੀ ਦੀ ਰੇਲ ਪੰਜਾਬ ਐਕਸਪ੍ਰੈਸ ਦਾ ਆਰੰਭ ਇਕੋ ਵਰ੍ਹੇ ਹੋਣ ਕਰਕੇ ਪੰਜਾਬੀ ਨਾਟਕਕਾਰ ਡਾ: ਆਤਮਜੀਤ ਸਿੰਘ ਨੇ ਗਦਰ ਪਾਰਟੀ ਦੇ ਸੂਰਮਿਆਂ ਦੀ ਵਾਰਤਾ ਨਾਟਕ ਵਿੱਚ ਪਰੋਣ ਲੱØਗਿਆਂ ਇਸ ਦਾ ਨਾਮ ਗਦਰ ਐਕਸਪ੍ਰੈਸ ਰੱਖਿਆ ਜਿਥੇ ਪੰਜਾਬ ਐਕਸਪ੍ਰੈਸ ਨੇ ਪੰਜਾਬ ਨੂੰ ਕੱਲਕਤੇ ਨਾਲ ਜੋੜਿਆ ਸੀ ਉਥੇ ਗਦਰ ਐਕਸਪ੍ਰੈਸ ਨੇ ਸਾਨੂੰ ਵਿਰਸੇ ਤੋਂ ਵਰਤਮਾਨ ਨਾਲ ਰੌਸ਼ਨ ਭਵਿੱਖ ਦੀ ਉਸਾਰੀ ਨਾਲ ਜੋੜਿਆ

 ਡਾ: ਆਤਮਜੀਤ ਨੇ ਗੌਰਵਸ਼ਾਲੀ ਇਤਿਹਾਸ ਦੇ ਇਸ ਵਰਕੇ ਨੂੰ ਗਦਰ ਐਕਸਪ੍ਰੈਸ ਦੇ ਨਾਮ ਹੇਠ ਨਾਟਕੀ ਰੂਪ ਵਿੱਚ ਲਿਖਣ ਵੇਲੇ ਗਦਰ ਪਾਰਟੀ ਲਹਿਰ ਦੇ ਇਤਿਹਾਸਕ ਸਰੋਤਾਂ ਨੂੰ ਫੋਲਣ ਦੇ ਨਾਲ-ਨਾਲ ਡਾ: ਹਰੀਸ਼ ਪੁਰੀ ਵਰਗੇ ਖੋਜਕਾਰਾਂ ਅਤੇ ਵਿਦਵਾਨਾਂ ਦੀ ਵੀ ਗਾਹੇ ਬਗਾਹੇ ਅਗਵਾਈ ਹਾਸਿਲ ਕੀਤੀ ਇਸ ਨਾਟਕ ਨੂੰ ਲਿਖਣ ਅਤੇ ਸਮੁੱਚੇ ਸਿਰਜਣਾਤਮਕ ਵਰਤਾਰੇ ਬਾਰੇ ਡਾ: ਆਤਮਜੀਤ ਨਾਲ ਮੈਂ ਕੁਝ ਸਆਲਾਂ ਦੀ ਸਾਂਝ ਪਾਈ ਜਿਸ ਦੀ ਉੱਤਰ ਵਿੱਚ ਉਨ੍ਹਾਂ ਦੱਸਿਆ ਕਿ ਇਤਿਹਾਸ ਨੂੰ ਉਹ ਕਿਵੇਂ ਦੇਖਦੇ ਹਨ ਆਤਮਜੀਤ ਨੇ ਆਖਿਆ ਕਿ ਮੇਰੇ ਲਈ ਇਤਿਹਾਸ ਸਾਡੇ ਲੋਕਾਂ ਦੀ ਮਾਨਸਿਕਤਾ ਦਾ ਸੀਸਾ ਹੈਇਹ ਵੀ ਸੱਚ ਹੈ ਕਿ ਇਸ ਸੀਸੇ ਵਿੱਚੋਂ ਹਰ ਵਿਅਕਤੀ ਓਹੋ ਕੁਝ ਲੱਭਣ ਦੀ ਕੋਸਿਸ ਕਰਦਾ ਹੈ ਜੋ ਉਸਨੂੰ ਭਾਉਂਦਾ ਹੈ; ਫਿਰ ਵੀ ਜਰੂਰੀ ਹੈ ਕਿ ਇਤਿਹਾਸ ਪ੍ਰਤੀ ਨਜਰੀਆ ਕਾਫੀ ਖੁਲ੍ਹਾ ਰਹੇ ਅਤੇ ਕੋਈ ਵੀ ਵਿਅਕਤੀ ਉਸ ਵਿੱਚੋਂ ਜੋ ਕੁਝ ਦੇਖਣ ਦੀ ਕੋਸਿਸ ਕਰ ਰਿਹਾ ਹੈ ਉਸਦੇ ਨਾਲ ਨਾਲ ਦੂਜੇ ਪੱਖ ਨੂੰ ਵੀ ਦੇਖਣ/ਲੱਭਣ ਅਤੇ ਵਿਚਾਰਨ ਲਈ ਉਤਸੁਕ ਰਹੇਇਵੇਂ ਕੋਈ ਵੀ ਇਤਿਹਾਸ ਬਹੁਤ ਵਿਸਵਾਸਯੋਗ ਸਮੱਗਰੀ ਹੁੰਦਾ ਹੈ ਅਤੇ ਇੱਕ ਖੁਲ੍ਹੀ ਸੰਰਚਨਾ ਵਜੋਂ ਸਦਾ ਸਾਡੇ ਸਨਮੁਖ ਹੈ ਜਿਵੇਂ ਸਰੀਰ ਦੇ ਅੰਗ ਸਾਂਝੇ ਹੁੰਦਿਆਂ ਵੀ ਮਨੁੱਖ ਵੱਖ-ਵੱਖ ਹਸਤੀਆ ਹੁੰਦੇ ਹਨ ਉਵੇਂ ਹੀ ਇਤਿਹਾਸ ਦੀ ਰੀੜ੍ਹ ਦੀ ਹੱਡੀ ਇੱਕ ਹੁੰਦਿਆਂ ਵੀ ਉਸ ਵਿੱਚੋਂ ਵੱਖ-ਵੱਖ ਗੱਲਾਂ ਲੱਭਣ ਦੀ ਹਮੇਸ਼ਾਂ ਸੰਭਾਵਨਾ ਹੈ

ਮੇਰਾ ਦੂਸਰਾ ਸੁਆਲ ਸੀ ਕਿ ਪੰਜਾਬੀਆਂ ਵਿੱਚ ਪੰਜਾਬੀਅਤ ਦੇ ਵਿਕਾਸ ਵਿੱਚ ਇਨਕਲਾਬੀ ਲਹਿਰਾਂ ਦਾ ਕੀ ਯੋਗਦਾਨ ਹੈ? ਇਹਦਾ ਉੱਤਰ ਮੋੜਦਿਆਂ ਉਨ੍ਹਾਂ ਆਖਿਆ ਕਿ ਇਨ੍ਹਾਂ ਇਨਕਲਾਬੀ ਲਹਿਰਾਂ ਨੇ ਹੀ ਸਰਵ ਸਮਿਆਂ ਵਿੱਚ ਪੰਜਾਬੀਆਂ ਦੇ ਪੰਜਾਬੀਪੁਣੇ ਦੇ ਜਜ਼ਬੇ ਨੰ ਜ਼ਿੰਦਾ ਰੱਖਿਆ ਹੈ; ਇਹ ਕੋਈ ਛੋਟੀ ਗੱਲ ਨਹੀਂਪਰ ਨਾਲ ਹੀ ਉਨ੍ਹਾਂ ਇਹ ਸ਼ਿਕਵਾ ਵੀ ਕੀਤਾ ਕਿ ਇਹਨਾਂ ਲਹਿਰਾਂ ਨਾਲ ਜੁੜੇ ਹੋਏ ਗਲੈਮਰ ਨੂੰ ਕੁਝ ਧਿਰਾਂ ਨੇ ਇੰਨਾ ਉਭਾਰ ਦਿੱਤਾ ਤੇ ਬਾਕੀ ਧਿਰਾਂ ਨੇ ਉਹਨਾਂ ਨੂੰ ਇੰਨਾ ਵਿਸਾਰ ਦਿੱਤਾ ਕਿ ਇਸ ਬਦਕਿਸਮਤੀ ਕਰਕੇ ਇਹ ਲਹਿਰਾਂ ਸਮੁੱਚੇ ਪੰਜਾਬ ਦੀ  ਮਾਨਸਿਕਤਾ ਦਾ ਅਟੁੱਟ ਹਿੱਸਾ ਨਹੀਂ ਬਣ ਸਕੀਆਂ ਪੰਜਾਬੀ ਚਿੰਤਨ ਨੇ ਵੀ ਇਹਨਾਂ ਲਹਿਰਾਂ ਦਾ ਵਿਵੇਕਸ਼ੀਲ ਵਿਸਲੇਸ਼ਣ ਬਹੁਤ ਥੋੜ੍ਹਾ ਕੀਤਾ ਹੈ ਇਵੇਂ ਸਾਡੇ ਕੋਲ ਇਹਨਾਂ ਮਹਾਨ ਲਹਿਰਾਂ ਬਾਰੇ ਗੰਭੀਰ ਕੰਮ ਕਰਨ ਵਾਲੇ ਵਿਦਵਾਨਾਂ ਵਿੱਚ ਸੋਹਣ ਸਿੰਘ ਜੋਸ਼, ਜਗਜੀਤ ਸਿੰਘ, ਗਿਆਨੀ ਨਾਹਰ ਸਿੰਘ, ਡਾ: ਹਰੀਸ਼ ਪੁਰੀ, ਪ੍ਰੋ: ਮਲਵਿੰਦਰਜੀਤ ਸਿੰਘ ਵੜੈਚ ਤੇ ਡਾ: ਗੁਰਦੇਵ ਸਿੰਘ ਸਿੱਧੂ ਪ੍ਰਮੁੱਖ ਹਨਕੁਝ ਇੱਕ ਹਿੰਮਤੀ ਵਿਅਕਤੀਆਂ ਦੇਸ ਰਾਜ ਕਾਲੀ, ਚਰੰਜੀ ਲਾਲ ਕੰਗਣੀਵਾਲ, ਗੁਰਦੇਵ ਸਿੰਘ ਦਿਓਲ ਅਤੇ ਡਾ: ਜਸਬੀਰ ਕੌਰ ਗਿੱਲ ਨੇ ਵੀ ਇਤਿਹਾਸ ਦੇ ਇਨ੍ਹਾਂ ਅਣਮੋਲ ਵਰਕਿਆਂ ਨੂੰ ਪੰਜਾਬੀ ਪਾਠਕਾਂ ਦੇ ਰੂ-ਬਰੂ ਕੀਤਾ ਹੈ

ਮੇਰਾ ਵਿਸਵਾਸ ਹੈ ਕਿ ਜੇਕਰ ਇਹਨਾਂ ਲਹਿਰਾਂ ਉੱਤੇ ਭਾਵੁਕਤਾ ਤੋਂ ਉਤਾਂਹ ਉਠ ਕੇ ਕੁਝ ਕੁ ਠੋਸ ਗੱਲਾਂ ਵੀ ਕੀਤੀਆਂ  ਜਾਣ ਅਤੇ ਸੁਹਿਰਦ ਪਜੰਾਬੀਆਂ ਦੇ ਨਾਲ ਨਾਲ ਗੈਰ ਪੰਜਾਬੀਆਂ ਤੱਕ ਪੁਚਾਈਆਂ ਜਾਣ ਤਾਂ ਗਦਰ ਪਾਰਟੀ ਲਹਿਰ ਬਾਰੇ ਸਮੁੱਚੇ ਬਿੰਬ ਵਿੱਚ ਵੀ ਸਾਰਥਕ ਵਾਧਾ ਹੋਵੇਗਾ

ਆਤਮਜੀਤ ਨੂੰ ਮੈਂ ਪੁੱਛਿਆ ਕਿ 1914-15 ਦੇ ਦੇਸ਼ ਭਗਤ ਗਦਰੀ ਬਾਬਿਆਂ ਦੀ ਦੇਣ ਬਾਰੇ ਉਨ੍ਹਾਂ ਦਾ ਕੀ ਵਿਚਾਰ ਹੈ ਤਾਂ ਉਸ ਨੇ ਦੱਸਿਆ ਕਿ ਗਦਰ ਪਾਰਟੀ ਦੇ ਬਾਬਿਆਂ ਨੇ ਸਾਨੂੰ ਮਨੁੱਖੀ ਆਜਾਦੀ ਦੇ ਮੂਲ ਫਿਕਰ ਨੂੰ ਆਪਣੀਆਂ ਜਾਨਾਂ ਦੇ ਕੇ ਜਿੰਦਾ  ਰੱਖਣ ਦਾ ਕਾਰਜ ਕੀਤਾਧਰਮ, ਜਾਤ, ਖਿੱਤੇ ਅਤੇ ਵਿਚਾਰਧਾਰਾ ਤੋਂ ਉੱਤੇ ਉਠ ਕੇ ਇਸ `ਆਜਾਦੀ` ਬਾਰੇ ਸੋਚਣ ਦੀ ਸਮਝ ਦਿੱਤੀ; ਮੈਂ ਤਾਂ ਕਹਾਂਗਾ ਕਿ ਉਹਨਾਂ ਨੇ ਮੁਲਕ ਤੋਂ ਵੀ ਉਚਾ ਸੋਚਣ ਦੀ ਤਾਕਤ ਦਰਸਾਈਉਹ ਹਿੰਦੁਸਤਾਨੀ ਸਨ, ਸਿਰਫ ਇਸ ਲਈ ਉਹ ਹਿੰਦੁਸਤਾਨ ਨੂੰ ਆਪਣੇ ਸੰਘਰਸ ਦੇ ਵਿਚਕਾਰ ਰੱਖ ਰਹੇ ਸਨ; ਇਹ ਰਿਸਤੇ ਦਾ ਡੋਰੀ ਹੈ, ਸੋਚ ਦੀ ਕਮਜੋਰੀ ਨਹੀਂ ਉਹਨਾਂ ਦੇ ਫਿਕਰ ਇਲਾਕਾਈ ਨਹੀਂ ਸਨ, ਲੋਕਾਈ ਸਨਆਸ ਦਿੱਤੀ ਹੈ, ਅਸੰਭਵ ਨੰ ਸੰਭਵ ਕਰਨ ਦੀ ਆਸ; ਕਿਉਂਕਿ ਉਹਨਾਂ ਦੀ ਅਸਫਲਤਾ ਵਿੱਚੋਂ ਵੀ ਨਾਇਕਤਵ ਉਭਰਦਾ ਹੈ ਆਪਣੀ ਆਰਥਕਤਾ ਦੀ ਬਿਹਤਰੀ ਲਈ ਤਤਪਰ ਰਹਿੰਦਿਆਂ ਵੀ ਆਰਥਿਕਤਾ ਨੂੰ ਹੀ ਮੂਲ ਸਰੋਕਾਰ  ਬਣਾਉਣ ਤੋਂ ਬਚਣ ਦਾ ਮਾਡਲ ਦਿੱਤਾ ਹੈ

ਡਾ: ਆਤਮਜੀਤ ਨੇ ਗਦਰ ਐਕਸਪ੍ਰੈਸ ਤੋਂ ਪਹਿਲਾਂ ਅਫਰੀਕਾ ਦੀ ਜੰਗੇ ਆਜ਼ਾਦੀ ਦੇ ਪੰਜਾਬੀ ਨਾਇਕ ਕਾਮਰੇਡ ਮੱਖਣ ਸਿੰਘ ਦੀ ਜੀਵਨੀ ਅਤੇ ਕਰਮ ਤੇ ਅਧਾਰਿਤ ਇੱਕ ਨਾਟਕ ਮੁੰਗੂ ਕਾਮਰੇਡ` ਲਿਖਿਆ ਇਸ ਨਾਟਕ ਦਾ ਅੰਗਰੇਜ਼ੀ ਅਤੇ ਹਿੰਦੀ ਅਨੁਵਾਦ ਵੀ ਨਾਲੋ ਨਾਲ ਹੋ ਗਿਆ ਹੈ ਉਸ ਦਾ ਅਸਲ ਉਦੇਸ਼ ਇਤਿਹਾਸ ਦੇ ਉਨ੍ਹਾਂ ਵਰਕਿਆਂ ਦੀ ਪੇਸ਼ਕਾਰੀ ਹੈ ਜਿਨ੍ਹਾਂ ਨੂੰ ਪੰਜਾਬੀ ਜਣ ਮਾਨਸ ਨੇ ਅਣਗੌਲਿਆ ਕਰਨ ਦੀ ਗੁਸਤਾਖੀ ਕੀਤੀ ਹੈ ਅਫਰੀਕਾ ਵਿੱਚ ਤਾਂ ਕਾਮਰੇਡ ਮੱਖਣ ਸਿੰਘ ਰੱਬ ਵਾਂਗ ਮੰਨਿਆ ਜਾਂਦਾ ਹੈ ਪਰ ਸਾਡੇ ਜੀਆਂ ਨੂੰ ਉਸ ਦੀ ਕੋਈ ਜਾਣਕਾਰੀ ਹੀ ਨਹੀਂ ਇਨ੍ਹਾਂ ਦੋਹਾਂ ਨਾਟਕਾਂ ਦੇ ਲਿਖਣ ਉਪਰੰਤ ਰੂਹ ਦੇ ਰੱਜ ਬਾਰੇ ਜਦ ਮੈਂ ਉਸ ਨੂੰ ਪੁੱਛਿਆ ਤਾਂ ਉਸ ਦਾ ਉੱਤਰ ਸੀ ਕਿ ਮੂੰਗੂ ਕਾਮਰੇਡ ਅਤੇ `ਗਦਰ ਐਕਸਪ੍ਰੈੱਸ` ਨੇ ਮੈਥੋਂ ਬਹੁਤ ਮਿਹਨਤ ਕਰਵਾਈ  ਪਰ ਇਹ ਮੇਰੇ ਲਈ ਕੋਈ ਨਵੀਂ ਗੱਲ ਨਹੀਂ ਸੀ ਨਵੀਂ ਗੱਲ ਇਹ ਹੈ ਕਿ ਇਹਨਾਂ ਦੋਹਾਂ ਨਾਟਕਾਂ ਦੀ ਸਮੱਗਰੀ ਸਾਧਾਰਨ ਪਾਠਕ ਲਈ ਸੱਜਰੀ ਹੈ ਉਹ ਜਦੋਂ ਇਸ ਨੂੰ ਪੜ੍ਹਨਗੇ ਜਾਂ ਦੇਖਣਗੇ ਤਾਂ ਆਪਣੇ ਅਤੀਤ ਵੱਲ ਇੱਕ ਚਿੰਤਨਮੁਖੀ ਝਾਤੀ ਜਰੂਰ ਮਾਰਨਗੇ ਉਹਨਾਂ ਦਾ ਅਤੀਤ ਉਹਨਾਂ ਨੂੰ ਗੌਰਵ ਜਰੂਰ ਦੇਵੇਗਾ; ਪਰ ਇਹ ਗੌਰਵ ਅਹੰਕਾਰ ਵਾਲਾ ਨਹੀਂ ਹੋਵੇਗਾ ਇਹ ਨਾਟਕ ਇਤਿਹਾਸ ਨਾਲ ਸੰਵਾਦ ਵੀ ਰਚਾਉਂਦੇ ਹਨਇਸ ਸੰਵਾਦ ਦੀਆਂ ਧੁਨੀਆਂ ਵਿੱਚ ਸਾਡੇ ਅਜੋਕੇ ਜੀਵਨ ਦੀ ਸਾਰਥਕਤਾ ਦੇ ਕੁਝ ਸਵਾਲ ਲੁਕੇ ਹੋਏ ਹਨ

30 ਦਸੰਬਰ 2009
 

Bookmark with

Reddit    Yahoo     Furl    Delicious

Name

Subject
Comment
ਹੋਰ ਪੜੋ

 
  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas