|
ਸਾਧ
ਸੰਗਤ ਸਲੇਟ ਨੂੰ
ਭਾਰੀ
ਹੁੰਗਾਰਾ,
ਜਿੱਤ ਯਕੀਨੀ
ਚੋਣਾਂ ਸਬੰਧੀ
ਹੋਏ
ਰਿਕਾਰਡ ਤੋੜ ਇਕੱਠ ਨੇ ਮੌਜੂਦਾ
ਪ੍ਰਬੰਧਕਾਂ
ਵਲੋਂ
ਕੀਤੇ
ਸ਼ਾਨਦਾਰ
ਕੰਮ
ਦੀ
ਕੀਤੀ
ਡੱਟਵੀਂ
ਹਮਾਇਤ
ਕਾਨਫ਼ਰੰਸ ਵਿਚ
1000
ਤੋਂ ਵੱਧ
ਪ੍ਰਾਣੀਆਂ
ਦੇ
ਹਿੱਸਾ
ਲੈਣ ਨੇ ਵਿਰੋਧੀਆਂ ਦੀ ਨੀਂਦ ਉਡਾਈ
ਅੰਮ੍ਰਿਤਸਰ ਟਾਈਮਜ਼ ਬਿਊਰੋ
ਫਰੀਮਾਂਟ:
ਗੁਰਦੁਆਰਾ ਸਾਹਿਬ ਫਰੀਮਾਂਟ ਦੀ ਸੁਪਰੀਮ
ਕੌਂਸਲ ਦੀ ਚੋਣ ਲੜ ਰਹੇ ਸਾਧ ਸੰਗਤ ਸਲੇਟ ਗਰੁੱਪ
ਵਲੋਂ ਸੱਦੀ ਮੀਟਿੰਗ ਵੱਡੀ
ਪੰਥਕ ਕਨਵੈਨਸ਼ਨ ਦਾ ਰੂਪ ਧਾਰਨ ਕਰ ਗਈ ਜਿਸ ਵਿੱਚ
1000 ਤੋਂ ਉਪਰ
ਸੰਗਤਾਂ ਨੇ ਹਾਜ਼ਰੀ ਭਰਕੇ ਸਲੇਟ ਨੂੰ ਸਮਰਥਨ ਦੇਣ ਦਾ ਵਾਅਦਾ ਕੀਤਾ
।
ਕਨਵੈਨਸ਼ਨ ਵਿੱਚ
ਸੈਂਕੜੇ ਹੀ ਬੀਬੀਆਂ
ਵਲੋਂ ਸ਼ਮੂਲੀਅਤ ਕਰਕੇ
ਸਲੇਟ
ਦੇ ਉਮੀਦਵਾਰਾਂ ਵਿੱਚ
ਭਰੋਸਾ ਪ੍ਰਗਟਾਉਣ ਨੇ ਮੌਜੂਦਾ
ਪ੍ਰਬੰਧਕ ਕਮੇਟੀ ਦੇ
ਦੋ ਸਾਲਾਂ ਦੇ ਸਮੇਂ ਦੌਰਾਨ ਬੀਬੀਆਂ ਨੂੰ ਦਿੱਤੇ ਮਾਨ ਸਤਿਕਾਰ ਦਾ ਸਬੂਤ ਦਿੱਤਾ
ਹੈ
।
ਕਨਵੈਨਸ਼ਨ ਵਿੱਚ ਸ਼ਾਮਿਲ ਸੰਗਤਾਂ
ਦਾ ਠਾਠਾਂ ਮਾਰਦਾ
ਇਕੱਠ ਇਸ ਗੱਲ ਦੀ ਗਵਾਹੀ ਸੀ ਕਿ ਇਸ ਵਾਰ ਸੰਗਤ ਦੇ ਬਹੁਤ
ਵੱਡੇ
ਹਿੱਸੇ ਨੇ ਧੜੇਬੰਦੀ
ਅਤੇ
ਨਿੱਜੀ ਲਿਹਾਜ਼ਦਾਰੀਆਂ
ਤੋਂ ਉਪਰ ਉੱਠ ਕੇ ਮੌਜੂਦਾ
ਪ੍ਰਬੰਧਕਾਂ ਵਲੋਂ
ਪਿਛਲੇ ਦੋ
ਸਾਲਾਂ
ਦੌਰਾਨ
ਗੁਰਦੁਆਰਾ ਸਾਹਿਬ ਦੇ
ਸੁਚੱਜੇ ਅਤੇ ਨਿਰਪੱਖ
ਢੰਗ
ਨਾਲ ਚਲਾਏ ਪ੍ਰਬੰਧ,
ਗੁਰਦੁਆਰਾ
ਸਾਹਿਬ
ਨੂੰ ਕਰਜ਼ੇ ਦੇ
ਭਾਰੀ ਬੋਝ ਤੋਂ ਮੁਕਤ
ਕਰਾਉਣ ਅਤੇ ਸਾਰੇ
ਪ੍ਰਾਜੈਕਟ
ਸੰਪੂਰਨ ਕਰਨ ਨੂੰ
ਧਿਆਨ ਵਿੱਚ ਰਖਦਿਆਂ ਸਾਧ ਸੰਗਤ ਸਲੇਟ
ਦੇ ਉਮੀਦਵਾਰਾਂ ਨੂੰ
ਭਾਰੀ ਬਹੁਮਤ ਨਾਲ
ਜਿਤਾਉਣ ਦਾ ਨਿਸਚਾ
ਕੀਤਾ
ਹੋਇਆ ਹੈ।
ਐਤਵਾਰ
ਸ਼ਾਮੀਂ ਚਾਂਦਨੀ ਰੈਸਟੋਰੈਂਟ ਵਿਚ ਕੀਤੀ ਇਸ ਮੀਟਿੰਗ
ਦੌਰਾਨ ਉਮੀਦਵਾਰਾਂ ਨੇ ਅਪਣੇ ਗਰੁੱਪ ਵਲੋਂ ਪਿਛਲੇ ਦੋ ਸਾਲਾਂ ਦੌਰਾਨ ਕੀਤੇ ਕਾਰਜਾਂ
ਸਬੰਧੀ ਸੰਗਤ ਅਤੇ ਅਪਣੇ ਸਮੱਰਥਕਾਂ
ਨੂੰ ਤੱਥਾਂ ਸਹਿਤ
ਜਾਣੂੰ ਕਰਾਇਆ।
ਬੁਲਾਰਿਆਂ ਨੇ ਗੁਰੂ ਘਰ ਦੇ ਨੇਪਰੇ ਚਾੜ੍ਹੇ
ਪ੍ਰਾਜੈਕਟਾਂ ਅਤੇ ਅਗਲੇ ਪ੍ਰੋਗਰਾਮਾਂ
ਬਾਰੇ
ਸਬੂਤਾਂ ਨਾਲ ਹਰੇਕ ਮੁੱਦੇ
ਉਤੇ ਚਾਨਣਾ ਪਾਇਆ,
ਜਿਸ ਨੂੰ ਸਾਰੀ ਹੀ ਸੰਗਤ ਨੇ ਬਹੁਤ ਪਸੰਦ ਕੀਤਾ।
ਇਕ
ਪੈਂਫ਼ਲਿਟ ਉਤੇ ਸਾਰੀ ਕਾਰਗੁਜ਼ਾਰੀ ਦਾ ਲੇਖਾ ਜੋਖਾ,
ਊਣਤਾਈਆਂ,
ਪ੍ਰਾਪਤੀਆਂ ਬੜੇ
ਹੀ
ਸੁਚੱਜੇ ਢੰਗ ਨਾਲ ਪੇਸ਼
ਕੀਤੀਆਂ ਗਈਆਂ ਅਤੇ ਨਾਲ ਹੀ ਸਾਰੀਆਂ ਸਲਾਈਡਾਂ ਇਕ ਪ੍ਰੋਜੈਕਟਰ ਰਾਹੀਂ
ਸੰਗਤਾਂ ਦੇ ਸਨਮੁੱਖ
ਕੀਤੀਆਂ।
ਗੁਰੂਘਰ ਦੇ
ਮੌਜੂਦਾ ਪ੍ਰਬੰਧਕਾਂ ਨੇ ਪਿਛਲੇ ਸਾਰੇ ਕਰਜ਼ੇ ਉਤਾਰ ਕੇ ਇਕ ਮਿਲੀਅਨ
ਡਾਲਰ ਦੇ ਕਰੀਬ ਦਾਨ ਇਕੱਠਾ ਕਰ ਕੇ ਖਾਤੇ ਨੂੰ ਮਨਫ਼ੀ ਤੋਂ
ਜਮ੍ਹਾ ਕੀਤਾ ਹੈ।
ਇਸ ਮੀਟਿੰਗ
ਵਿਚ
ਵੀ
ਕਮੇਟੀ ਵਲੋਂ
ਕੀਤੇ
ਗਏ ਧਾਰਮਿਕ ਪ੍ਰੋਗਰਾਮਾਂ
ਨੂੰ
ਸਲਾਹਿਆ ਗਿਆ।
ਕਮੇਟੀ
ਵਲੋਂ ਪੈਸੇ ਦੇ ਹਿਸਾਬ-ਕਿਤਾਬ ਵਿਚ ਰੱਖੇ ਪਾਰਦਰਸ਼ੀ
ਸਿਸਟਮ
ਦੀ ਵੀ ਬਹੁਤ ਸ਼ਲਾਘਾ ਹੋਈ ਅਤੇ ਨਾਲ ਹੀ ਪੰਥਕ ਸਲੇਟ ਵਲੋਂ ਕੀਤੀ ਫਜ਼ੂਲਖਰਚੀ ਅਤੇ
Mismanagement
ਦਾ
ਮੁੱਦਾ ਵੀ ਬਹਿਸ ਦਾ ਵਿਸ਼ਾ ਬਣਿਆ।
ਭਾਈ
ਰਾਮ
ਸਿੰਘ,ਗੁਰਮੀਤ
ਸਿੰਘ
ਵਲੋਂ ਖਰੀਦੀ ਬੇਕਾਰ ਜ਼ਮੀਨ ਤੋਂ
ਇਲਾਵਾ
ਆਪਣੇ ਚਹੇਤਿਆਂ ਦੇ ਗਰੀਨ ਕਾਰਡ ਅਪਲਾਈ ਕਰਨੇ ਤੇ ਸਪਾਂਸਰਸ਼ਿਪਾਂ ਵੀ
ਖਾਸ
ਮੁੱਦਾ
ਰਿਹਾ।
ਬੇਹੱਦ ਅਨੁਸ਼ਾਸ਼ਨ
ਵਾਲੇ
ਅਤੇ
ਸੰਗਤਾਂ ਦੇ ਠਾਠਾਂ
ਮਾਰਦੇ ਉਤਸ਼ਾਹੀ ਇਕੱਠ ਵਾਲੀ ਇਸ ਕਾਨਫਰੰਸ ਦੀ ਸ਼ੁਰੂਆਤ ਗੁਰੂ ਘਰ ਦੇ ਜਨਰਲ ਸਕੱਤਰ
ਭਾਈ ਸਤਨਾਮ ਸਿੰਘ
ਖ਼ਾਲਸਾ ਨੇ ਢਾਡੀ
ਵਾਰਾਂ
ਤੋਂ
ਕਰਵਾਈ
।
ਬਾਅਦ
ਦੀ ਕਾਰਵਾਈ ਸਿੱਖ ਯੂਥ ਆਫ਼ ਅਮਰੀਕਾ ਦੇ ਸੀਨੀਅਰ ਨੇਤਾ ਅਤੇ ਸਾਧ ਸੰਗਤ ਸਲੇਟ ਦੇ
ਨੀਤੀਘਾੜੇ ਭਾਈ ਜਸਜੀਤ ਸਿੰਘ ਨੇ ਬਾਖ਼ੂਬੀ ਨਿਭਾਈ।
ਗੱਲ
ਕੀ ਕਾਨਫ਼ਰੰਸ
ਇੰਨੇ
ਸੁਚੱਜੇ ਢੰਗ ਨਾਲ ਵਿਉਂਤੀ
ਗਈ
ਅਤੇ ਸਾਰੀ
ਕਾਰਵਾਈ
ਇੰਨੀ
ਸੁਚੱਜੀ ਤਰ੍ਹਾਂ
ਚਲਾਈ
ਗਈ ਸੀ ਕਿ ਸ਼ਾਮ ਦੇ ਪੰਜ ਵਜੇ ਤੋਂ ਲੈ ਕੇ ਅੱਠ ਵਜੇ ਤਕ ਲੋਕਾਂ
ਨੇ
ਹਿੱਲਣ ਤਕ ਦਾ ਨਾਂ ਨਹੀਂ
ਲਿਆ।
ਫਰੀਮਾਂਟ ਦੀਆਂ ਚੋਣਾਂ
ਵਿੱਚ ਅਜਿਹਾ
ਰਿਕਾਰਡ ਤੋੜ ਇਕੱਠ
ਪਹਿਲੀ ਵਾਰ ਹੋਇਆ ਹੈ ਜਿਸਨੇ ਵਿਰੋਧੀ
ਧੜੇ ਪੰਥਕ ਸਲੇਟ ਨੂੰ
ਹਲੂਣ
ਕੇ ਰੱਖ ਦਿੱਤਾ ਹੈ
।
ਪੰਥਕ ਸਲੇਟ ਦੇ ਇੱਕ ਖਾਸ ਮੈਂਬਰ ਨੇ ਆਪਣਾ ਨਾਮ ਗੁਪਤ ਰੱਖਦੇ
ਹੋਏ
ਕਿਹਾ
ਕਿ
“
ਸਾਨੂੰ
ਤਾਂ ਘਰ ਦੀ ਲੜਾਈ ਤੇ
ਅਹੁਦਿਆਂ ਦਾ ਲਾਲਚ ਹੀ ਲੈ
ਬੈਠਾ”
।
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਜੋਤ ਸਿੰਘ ਖ਼ਾਲਸਾ ਨੇ ਲੇਖਾ
ਜੋਖਾ
ਦੱਸਣ
ਦੇ ਨਾਲ ਤਿੰਨ ਅਹਿਮ ਕੰਮਾਂ
ਵਲ
ਵਿਸ਼ੇਸ਼
ਧਿਆਨ
ਦਿਤਾ,
ਜਿਨ੍ਹਾਂ ਵਿਚ ਪਹਿਲਾਂ
-ਆਪਣੀ
ਆਉਣ ਵਾਲੀ ਪੀੜੀ ਨੂੰ ਉਚ ਵਿਦਿਆ,
ਧਾਰਮਿਕ ਅਤੇ ਉਚ ਦਰਜੇ
ਦੇ
ਸ਼ਹਿਰੀ ਬਨਾਉਣਾ।
ਦੂਜਾ
-
ਹਿਸਾਬ-ਕਿਤਾਬ ਨੂੰ
ਸਰਲ
ਅਤੇ
ਹੂਬਹੂ ਸੰਗਤਾਂ
ਦੇ
ਸਨਮੁੱਖ ਦੱਸਣਾ।
ਤੀਜਾ
-ਗੁਰਦੁਆਰਾ
ਸਾਹਿਬ ਦਾ ਇਕੱਠਾ
ਹੋਇਆ
ਪੈਸਾ ਫ਼ਜੂਲ ਖ਼ਰਚੀ
ਤੋਂ
ਬਚਾ
ਕੇ ਉਸਾਰੂ ਕੰਮਾਂ ਵਿਚ ਲਾਉਣਾ
ਤਾਂ
ਜੋ
ਆਉਣ
ਵਾਲੇ ਸਮੇਂ ਵਿਚ ਗੁਰੂ ਘਰ ਕਰਜ਼ਾਈਆਂ ਦੇ ਖਾਤੇ
ਵਿਚ
ਨਾ ਲਿਖਿਆ
ਜਾਵੇ।
ਉਹਨਾਂ ਇਹ ਵੀ ਕਿਹਾ
ਕਿ
ਅਸੀਂ ਇਕ ਵੀ ਪੈਸਾ ਅਖ਼ਬਾਰੀ
ਪ੍ਰਚਾਰ ਵਾਸਤੇ ਨਹੀਂ ਦਿੱਤਾ।
ਸੁਪਰੀਮ
ਕੌਂਸਲ ਮੈਂਬਰ ਭਾਈ ਜਸਵਿੰਦਰ
ਸਿੰਘ
ਜੰਡੀ ਨੇ ਕਿਹਾ ਕਿ ਮੇਰੇ ਖਿਲਾਫ਼ ਹਮੇਸ਼ਾ ਹੀ ਬੇਲੋੜਾ ਅਤੇ ਅਤਿ ਘਟੀਆ ਪ੍ਰਚਾਰ
ਵਿਰੋਧੀ
ਹਮੇਸ਼ਾ ਹੀ ਕਰਦੇ ਰਹਿੰਦੇ ਹਨ ਅਤੇ
ਮੈਂ
ਕਦੇ
ਵੀ ਉਸ ਮੰਦਭਾਸ਼ਾ ਨੂੰ ਸਵੀਕਾਰ ਨਹੀਂ ਕੀਤਾ ਅਤੇ ਨਾ ਹੀ ਉਸ ਦੇ ਵਿਰੋਧ ਵਿਚ
ਕੋਈ
ਹੰਗਾਮਾ
ਖੜਾ
ਕੀਤਾ
ਹੈ।
ਗੁਰੂ
ਦੀ ਮਰਜ਼ੀ ਅਨੁਸਾਰ ਸਾਡੇ ਹੱਕ ਵਿਚ ਸੰਗਤਾਂ
ਨੇ
ਫ਼ਤਵਾ
ਦਿੱਤਾ ਹੈ।
ਭਾਈ ਜੰਡੀ ਨੇ ਕਿਹਾ ਕਿ ਸਾਨੂੰ ਹਮੇਸ਼ਾ ਹੀ ਆਪਣੇ
ਗੁਰੂ
ਤੇ
ਭਰੋਸਾ ਰਿਹਾ ਹੈ ਅਤੇ ਸੰਗਤਾਂ
ਵਿੱਚ
ਸੰਪੂਰਨ
ਵਿਸ਼ਵਾਸ ਸਾਡੀ
ਹਿੰਮਤ ਹੈ।
ਅਸੀਂ
ਹਮੇਸ਼ਾ
ਹੀ
ਵਿਰੋਧੀ ਧਿਰ ਦਾ ਸਤਿਕਾਰ ਕਰਦੇ ਹਾਂ ਪਤਾ ਨਹੀਂ
ਫਿਰ
ਵੀ ਉਹ ਸਾਡੇ
ਖਿਲਾਫ਼
ਇੰਨਾ
ਗ਼ਲਤ ਪ੍ਰਚਾਰ
ਕਿਉਂ
ਕਰਦੇ
ਹਨ।
ਅਸੀਂ
ਗੱਲਬਾਤ ਕਰਨ ਲਈ ਹਮੇਸ਼ਾ
24
ਘੰਟੇ
ਤਿਆਰ
ਹਾਂ,
ਜਿਹੜਾ ਮੁੱਦਾ ਮਰਜ਼ੀ ਲੈ ਕੇ
ਸੰਗਤਾਂ
ਦੇ
ਸਾਹਮਣੇ,
ਰੇਡੀਉ ਉਤੇ ਖ਼ੁਲੀ
ਬਹਿਸ
ਕਰ ਲੈਣ।
ਸਾਡੇ
ਉਤੇ
ਉਹ ਵੀ ਇਲਜਾਮ ਲਾਏ ਜਾਂਦੇ ਹਨ ਜਿਨ੍ਹਾਂ
ਨੂੰ
ਕਿ ਅਖ਼ਬਾਰ ਵਿਚ ਲਿਖਣਾ
ਅਸੀਂ
ਇਖਲਾਕੀ
ਤੌਰ
`ਤੇ
ਜਾਇਜ਼ ਨਹੀਂ ਸਮਝਦੇ।
ਅਸੀ ਊਚ ਨੀਚ,
ਜਾਤ-ਪਾਤ,
ਅਮੀਰ
-ਗ਼ਰੀਬ
ਦੇ
ਅਖੌਤੀ
ਝੰਜਟਾਂ
ਵਿੱਚ
ਵਿਸ਼ਵਾਸ ਨਹੀਂ ਰੱਖਦੇ
ਸਗੋਂ
ਇਹੋ
ਜਿਹੀਆਂ ਕੁਰੀਤੀਆਂ ਦੀ ਪੁਰਜ਼ੋਰ ਨਿੰਦਾ ਕਰਦੇ ਹਾਂ।
ਸਾਧ ਸੰਗਤ ਸਲੇਟ ਦੇ ਉਮੀਦਵਾਰਾਂ ਭਾਈ ਜਸਵਿੰਦਰ ਸਿੰਘ ਜੰਡੀ,
ਗੁਰਪਾਲ
ਸਿੰਘ
ਹੰਸਰਾ,
ਨਿਰਮਲ ਸਿੰਘ ਖ਼ਾਲਸਾ,
ਹਰਜੋਤ
ਸਿੰਘ
ਖ਼ਾਲਸਾ
ਅਤੇ
ਦਵਿੰਦਰ ਸਿੰਘ ਚਾਨਾ
ਨੇ
ਸੰਗਤਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ 14 ਮਾਰਚ ਨੂੰ ਗੁਰਦੁਆਰਾ ਸਾਹਿਬ ਦੀ ਹੋਣ ਜਾ
ਰਹੀ
ਸੁਪਰੀਮ ਕੌਂਸਲ ਦੀ ਚੋਣ ਵਿਚ ਸਾਨੂੰ ਵੋਟਾਂ
ਪਾ
ਕੇ ਕਾਮਯਾਬ ਕਰੋ ਜੀ
ਤਾਂ
ਜੋ
ਅਸੀਂ ਤਨਦੇਹੀ ਨਾਲ
ਗੁਰੂਘਰ ਦੀ ਅਤੇ
ਸੰਗਤਾਂ
ਦੀ
ਸੇਵਾ
ਕਰ
ਸਕੀਏ ਅਤੇ
ਭਵਿੱਖ ਵਿੱਚ ਚੰਗੇ ਅਗਾਂਹਵਾਧੂ
ਪ੍ਰੋਗਰਾਮ ਲਿਆ ਕੇ ਆਪਣੀ ਕਮਿਊਨਿਟੀ ਦਾ ਨਾਂਅ ਉੱਚਾ
ਚੁਕੀਏ।
ਜਸਪਾਲ ਸਿੰਘ
ਸੈਣੀ
ਨੇ ਆਪਣੀ ਤਕਰੀਰ ਵਿਚ ਕਿਹਾ ਕਿ ਸਾਨੂੰ
ਵਿਰੋਧ ਕਰਨ ਦਾ ਪੂਰਾ ਹੱਕ ਹੈ ਪਰ ਉਹ ਤੱਥਾਂ ਦੇ
ਅਧਾਰ
`ਤੇ
ਹੋਣਾ ਚਾਹੀਦਾ ਹੈ ਕਿਸੇ ਦੀ ਨਿਜੀ
ਜ਼ਿੰਦਗੀ ਦਾ ਗ਼ਲਤ ਅਨੁਮਾਨ ਲਗਾ ਕੇ ਅਖ਼ਬਾਰਾਂ
ਵਿਚ
ਅਖ਼ਬਾਰੀ
ਭ੍ਰਿਸ਼ਟਾਚਾਰ
ਨਹੀਂ
ਫ਼ੈਲਾਉਣਾ
ਚਾਹੀਦਾ।
ਅਖ਼ਬਾਰਾਂ
ਦਾ
ਕੰਮ ਇਕ ਪੱਖੀ ਹੋ ਕੇ ਆਪਣੀ ਕਮਿਊਨਿਟੀ
ਵਿਚ
ਗ਼ਲਤ ਮਰੋੜੀ
ਨਹੀਂ
ਚਾੜਨੀ ਚਾਹੀਦੀ।
ਬਲਵੀਰ ਸਿੰਘ ਐਮਏ ਦੇ ਉਸ ਲੇਖ ਦੀ ਅਤੇ ਇਸ਼ਤਿਹਾਰ
ਦੀ
ਸ਼ਲਾਘਾ ਕੀਤੀ ਗਈ,
ਜਿਸ ਵਿਚ
ਲਿਖਿਆ
ਕਿ
ਮੇਰੇ
ਪਾਠਕ ਮੰਦਭਾਗਾ
ਅਤੇ
ਗਾਲੀ ਗਲੋਚ ਕਰਨ ਵਾਲਿਆਂ ਨੂੰ ਵੋਟਾਂ ਨਾ ਪਾਉਣ।
ਇਸ
ਕਰ ਕੇ ਪ੍ਰਦੇਸ਼ ਟਾਈਮਜ਼ ਨੂੰ
ਲੱਖਾਂ ਹੀ ਪਾਠਕਾਂ ਨੇ ਫ਼ੋਨ ਕਰ ਕੇ ਸਰਾਹਿਆ ਹੈ।
ਅਸੀ
ਹਮੇਸ਼ਾ
ਉਸ
ਆਦਮੀ ਦੀ ਕਦਰ ਕਰਦੇ ਹਾਂ ਜੋ
ਕਿ
ਸਮਾਜ
ਨੂੰ
ਹਮੇਸ਼ਾ ਸਹੀ ਸੇਧ ਦਿੰਦਾ ਹੈ,
ਜੋ
ਮਰਜ਼ੀ
ਮੁਤਾਬਕ ਕਿਸੇ ਧੜੇ
ਨੂੰ
ਹਮਾਇਤ ਦਿੰਦਾ ਹੋਵੇ।
ਭਾਈ ਜਸਵੰਤ
ਸਿੰਘ
ਹੋਠੀ ਨੇ ਆਪਣੇ ਸਮਰਥਕਾਂ ਦੀ ਤਰਫੋਂ
ਸਾਧ
ਸੰਗਤ ਦੀ ਸਲੇਟ
ਨੂੰ
ਤਨੋ-ਮਨੋ-ਧਨੋ ਹਮਾਇਤ ਦੇਣ ਦਾ ਐਲਾਨ
ਕੀਤਾ
ਅਤੇ
ਕਿਹਾ
ਕਿ
ਪਿਛਲੀਆਂ ਚੋਣਾਂ ਵਿਚ ਮੈਂ ਕਦੇ ਵੀ ਖੁਲ੍ਹੇ
ਤੌਰ
`ਤੇ
ਫਰੀਮਾਂਟ ਦੀਆਂ
ਚੋਣਾਂ ਵਿਚ ਹਿੱਸਾ ਨਹੀਂ ਲਿਆ ਪਰ ਫਰੀਮਾਂਟ
ਦੀ
ਵਿਰੋਧੀ ਧਿਰ ਖੁਲ੍ਹੇ
ਤੌਰ
`ਤੇ
ਸੈਨਹੋਜ਼ੇ ਗੁਰਦੁਆਰਾ ਸਾਹਿਬ
ਦੀ
ਰਾਜਨੀਤੀ
ਵਿਚ
ਵੱਧ ਚੜ੍ਹ
ਕੇ
ਹਿੱਸਾ ਲੈਂਦੀ ਹੈ ਅਤੇ ਘੁਸਪੈਠ ਕਰਕੇ ਤਾਣਾ-ਬਾਣਾ ਉਲਝਾ ਰਹੀ ਹੈ।
ਮੁੱਖ ਬੁਲਾਰਿਆਂ ਵਿਚ ਗੁਰੂ ਘਰ ਦੇ ਮੋਢੀਆਂ ਵਿੱਚੋਂ ਸ.ਹਰਦੇਵ
ਸਿੰਘ ਗਰੇਵਾਲ,
ਸ. ਬਲਬੀਰ ਸਿੰਘ ਰਾਗੀ,
ਬਾਬਾ ਬਿੱਕਰ ਸਿੰਘ,
ਸ਼ਹੀਦ
ਬਲਜੀਤ ਸਿੰਘ ਖਾਲਸਾ ਦੇ ਮਾਨਯੋਗ ਪਿਤਾ ਸ. ਖਾਲਸਾ ਜੀ,
ਉੱਘੇ
ਸਮਾਜ ਸੇਵੀ
ਡਾ.ਹਰਬੰਸ
ਸਿੰਘ ਸਰਾਂ,
ਸ. ਗੁਰਮੇਲ ਸਿੰਘ ਧਾਲੀਵਾਲ,
ਸ.
ਗੁਰਦੇਵ ਸਿੰਘ ਸੰਧੂ ਮਿਲਪੀਟਸ,
ਸ.
ਨਰਵਿੰਦਰ
ਸਿੰਘ
ਸੰਧੂ,
ਸ.
ਬਲਵਿੰਦਰਪਾਲ ਸਿੰਘ ਖਾਲਸਾ,
ਉੱਘੇ
ਹਾਕੀਮ
ਖਿਡਾਰੀ ਜੰਗ ਬਦੇਸ਼ਾ,
ਤਰਨਜੀਤ ਸਿੰਘ,
ਸਰਦਾਰਨੀ
ਸ਼ਿਵਦੇਵ ਕੌਰ ਸੰਧੂ,
ਬੀਬੀ ਗੁਰਮੀਤ ਕੌਰ
ਛੀਨਾ
,ਸ੍ਰੀਮਤੀ
ਰਵੀ ਨਾਗਰਾ,
ਸ.ਮਲਕੀਤ ਸਿੰਘ ਧਾਲੀਵਾਲ,ਕੈਲਵਿਨ
ਗਿੱਲ,
ਹਰਿੰਦਰ ਸਿੰਘ ਹੰਸਰਾ,
ਪਵਿੱਤਰ ਸਿੰਘ
ਟੋਨੀ
ਅਤੇ
ਉਤਸ਼ਾਹੀ ਅਤੇ ੳੱੁਦਮੀ ਨੌਜਵਾਨ
ਗੁਰਜੀਤ ਸਿੰਘ
ਸ਼ਾਮਲ
ਸਨ।
ਅੰਤ ਵਿਚ ਸਾਧ ਸੰਗਤ ਸਲੇਟ
ਦੀ
ਉਮੀਦਵਾਰਾਂ ਅਤੇ ਸਮਰਥਕਾਂ ਨੇ ਆਈ ਸੰਗਤ
ਦਾ
ਧੰਨਵਾਦ
ਕੀਤਾ
ਅਤੇ ਸ਼ੁੱਧ
ਸ਼ਾਕਾਹਾਰੀ
ਭੋਜਨ ਛਕਾਇਆ।
ਜ਼ਿਕਰਯੋਗ ਹੈ ਕਿ ਇਸ ਕਾਨਫ਼ਰੰਸ ਵਿਚ ਕਿਸੇ ਕਿਸਮ
ਦਾ
ਰੌਲਾ ਰੱਪਾ ਨਹੀਂ ਪਿਆ
ਕਿਉਂਕਿ ਮੀਟ ਸ਼ਰਾਬ ਦੀ ਬਿਲਕੁਲ
ਪਾਬੰਦੀ ਸੀ ਅਤੇ ਸਾਰੀ ਸੰਗਤ
ਨੇ
ਬੜੇ ਸੁਚੱਜੇ ਢੰਗ ਨਾਲ
ਸਾਰੇ
ਬੁਲਾਰਿਆਂ
ਦੇ
ਵਿਚਾਰ ਸੁਣੇ ਅਤੇ
ਵੋਟਾਂ
ਦੇਣ
ਦਾ ਵਾਅਦਾ ਕੀਤਾ।
ਇਸ ਸੁੱਚਜੇ ਢੰਗਾਂ ਦੀ ਕਾਨਫ਼ਰੰਸ ਦਾ ਸਾਰਾ ਸਿਹਰਾ
ਪ੍ਰਬੰਧਕਾਂ ਨੂੰ ਅਤੇ ਸਾਧ ਸੰਗਤ ਨੂੰ
ਜਾਂਦਾ ਹੈ ਜਿਨ੍ਹਾਂ
ਨੇ
ਪਿਛਲੇ ਦੋ
ਸਾਲ
ਦੀ ਸੁੱਚਜੀ ਕਾਰਗੁਜ਼ਾਰੀ
ਵੇਖ
ਕੇ ਸਾਧ ਸੰਗਤ ਸਲੇਟ ਦੀ
ਕਾਨਫ਼ਰੰਸ ਵਿਚ ਆ ਕੇ ਵਿਚਾਰ ਸੁਣੇ।
3
ਮਾਰਚ
2010
|