BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਬੀਬੀ ਜਗੀਰ ਕੌਰ ਵਿਰੁਧ ਕੇਸ ਦਾ ਸ਼ਿਕਾਇਤਕਰਤਾ ਕਮਲਜੀਤ ਸਿੰਘ ਅਪਣੇ ਬਿਆਨ ਤੋਂ ਮੁੱਕਰਿਆ
ਕਮਲਜੀਤ ਸਿੰਘ ਦਾ ਬਿਆਨ ; ਹਰਪ੍ਰੀਤ ਕੌਰ ਮੇਰੀ ਪ੍ਰੇਮਿਕਾ ਸੀ, ਉਸ ਨਾਲ ਵਿਆਹ ਨਹੀਂ ਕਰਵਾਇਆ ਨਾ ਮੈਂ ਅਦਾਲਤ ਵਿਚ ਰਿੱਟ ਪਾਈ ਅਤੇ ਨਾ ਕੋਈ ਵਕੀਲ ਕੀਤਾ ਖਾਲੀ ਕਾਗਜ਼ਾਂ `ਤੇ ਮੇਰੇ ਦਸਤਖਤ ਕਰਵਾ ਕੇ ਮੈਨੂੰ ਵਰਤਿਆ ਗਿਆ ਮੂਵੀ ਤੇ ਫ਼ੋਟੋਆਂ ਤਾਂ ਉਂਜ ਹੀ ਬਣਵਾਈਆਂ ਸਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪਟਿਆਲਾ: ਸ਼ੋਰਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵਿਰੁੱਧ ਉਨ੍ਹਾਂ ਦੀ ਆਪਣੀ ਹੀ ਧੀ ਹਰਪ੍ਰੀਤ ਕੌਰ ਦੀ ਕਥਿਤ ਹੱਤਿਆ ਸਬੰਧੀ ਚਲ ਰਹੇ ਹਾਈ-ਪ੍ਰੋਫ਼ਾਈਲ ਕੇਸ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਆਪਣੇ ਆਪ ਨੂੰ ਮ੍ਰਿਤਕਾ ਦਾ ਪਤੀ ਦੱਸ ਕੇ ਇਸ ਸਮੁੱਚੇ ਮਾਮਲੇ ਦੀ ਪੈਰਵੀ ਕਰਨ ਵਾਲਾ ਨੌਜਵਾਨ ਕਮਲਜੀਤ ਸਿੰਘ ਆਪਣੇ ਹੀ ਬਿਆਨਾਂ ਤੋਂ ਮੁੱਕਰ ਗਿਆ ਜਿਸ ਨੂੰ ਬਾਅਦ ਵਿਚ ਸੀਬੀਆਈ ਨੇ ਵੀ ਅਦਾਲਤ ਨੂੰ ਬੇਨਤੀ ਕਰ ਕੇ ਮੁਕੱਰਿਆ ਗਵਾਹ ਗਰਦਾਨ ਦਿੱਤਾ ਇਸ ਨੌਜਵਾਨ ਨੇ ਅਦਾਲਤ ਨੂੰ ਅਰਜ਼ੀ ਦੇ ਕੇ ਸੀਬੀਆਈ ਅਫ਼ਸਰਾਂ `ਤੇ ਧਮਕਾਉਣ ਦੇ ਦੋਸ਼ ਵੀ ਲਾਏ ਹਨ

ਕਮਲਜੀਤ ਸਿੰਘ ਨੇ ਹਰਪ੍ਰੀਤ ਕੌਰ ਨਾਲ ਮੰਗਣੀ ਜਾਂ ਵਿਆਹ ਹੋਣ `ਤੇ ਅਧਾਰਤ ਅਹਿਮ ਬਿਆਨ ਤੋਂ ਹੀ ਪਾਸਾ ਵੱਟ ਲਿਆ ਇਸ ਤਰ੍ਹਾਂ ਦੀ ਕਾਰਵਾਈ ਨੇ ਹੀ ਇਸ ਪ੍ਰਮੁਖ ਅਦਾਲਤੀ ਕੇਸ ਨੂੰ ਨਵਾਂ ਮੋੜ ਦੇਣ ਦੇ ਨਾਲ-ਨਾਲ ਨਵੀਂ ਚਰਚਾ ਅਤੇ ਹਲਚਲ ਵੀ ਪੈਦਾ ਕਰ ਦਿੱਤੀ

ਯਾਦ ਰਹੇ ਕਿ ਕੁਝ ਵਰ੍ਹੇ ਪਹਿਲਾਂ ਬੀਬੀ ਜਗੀਰ ਕੌਰ ਦੀ ਧੀ ਹਰਪ੍ਰੀਤ ਕੌਰ ਦੀ ਭੇਤਭਰੀ ਹਾਲਤ ਵਿਚ ਹੋਈ ਮੌਤ ਤੋਂ ਬਾਅਦ ਕਮਲਜੀਤ ਸਿੰਘ ਨਾਂ ਦੇ ਇਸ ਨੌਜਵਾਨ ਵਲੋਂ ਆਪਣੇ ਆਪ ਨੂੰ ਉਸ ਦਾ ਪਤੀ ਹੋਣ ਦਾ ਕਥਿਤ ਦਾਅਵਾ ਕੀਤਾ ਗਿਆ ਸੀ ਇਸ ਦੇ ਨਾਲ ਹੀ ਬੀਬੀ ਜਗੀਰ ਕੌਰ ਸਮੇਝ ਕੁਝ ਹੋਰਨਾਂ ਉਪਰ ਸਾਜਿਸ਼ ਕਰਕੇ ਹਰਪ੍ਰੀਤ ਕੌਰ ਦੀ ਕਥਿਤ ਹੱਤਿਆ ਕਰਨ ਦੇ ਇਲਜ਼ਾਮਾਂ `ਤੇ ਅਧਾਰਿਤ ਬਿਆਨ ਵੀ ਉਸ ਦੇ ਨਾਮ ਹੇਠਾਂ ਮੀਡੀਆ ਆਦਿ ਵਿਚ ਛਪਦੇ ਰਹੇ ਇਸ ਦੌਰਾਨ ਹਾਈਕੋਰਟ ਵਲੋਂ ਦਿੱਤੇ ਆਦੇਸ਼ਾਂ ਅਧੀਨ ਸੀਬੀਆਈ ਨੇ ਇਸ ਮਾਮਲੇ ਦੀ ਜਾਂਚ ਕਰ ਕੇ ਬੀਬੀ ਜਗੀਰ ਕੌਰ ਅਤੇ ਉਸ ਦੀ ਸਹੇਲੀ ਦਲਵਿੰਦਰ ਕੌਰ ਢੇਸੀ ਸਮੇਤ ਅੱਧੀ ਦਰਜਨ ਤੋਂ ਵੀ ਵੱਧ ਲੋਕਾਂ ਖਿਲਾਫ਼ ਹੱਤਿਆ ਦਾ ਮਾਮਲਾ ਦਰਜ ਕੀਤਾ ਸੀ

ਪਿਛਲੇ ਕਈ ਵਰ੍ਹਿਆਂ ਤੋਂ ਪਟਿਆਲਾ ਦੀ ਅਦਾਲਤ ਵਿਚ ਚੱਲਦੇ ਆ ਰਹੇ ਇਸ ਕੇਸ ਦੌਰਾਨ ਕਈ ਤਰ੍ਹਾਂ ਦੇ ਉਤਰਾਅ-ਚੜਾਅ ਆਏ ਮ੍ਰਿਤਕਾ, ਜਿਸ ਦੇ ਉਸ ਵਕਤ ਕਥਿਤ ਤੌਰ `ਤੇ ਗਰਭਵਤੀ ਹੋਣ ਦੀ ਚਰਚਾ ਵੀ ਛਿੜੀ ਰਹੀ, ਦਾ ਇਲਾਜ ਕਰਨ ਵਾਲਾ ਜੋ ਡਾਕਟਰ ਇਸ ਕੇਸ ਵਿਚ ਵਾਅਦਾ ਮੁਆਫ਼ ਗਵਾਹ ਬਣਿਆ ਸੀ, ਵੀ ਰੱਬ ਨੂੰ ਪਿਆਰਾ ਹੋ ਚੁੱਕਾ ਹੈ ਇਸ ਕੇਸ ਵਿਚ ਇਸ ਤੋਂ ਪਹਿਲਾਂ ਵੀ ਕੁਝ ਗਵਾਹ ਆਪਣੇ ਪਹਿਲਾਂ ਦਿੱਤੇ ਬਿਆਨਾਂ ਤੋਂ ਮੱੁਕਰ ਚੁੱਕੇ ਹਨ ਇਸ ਤੋਂ ਪਹਿਲਾਂ ਵੀ ਦੋ ਵਾਰ ਅਦਾਲਤ ਵਿਚ ਹਾਜ਼ਰ ਹੋ ਚੁੱਕੇ ਇਸ ਸਮੁੱਚੇ ਮਾਮਲੇ ਦੇ ਮੁਦੱਈ ਸਮਝੇ ਜਾਂਦੇ ਕਮਲਜੀਤ ਸਿੰਘ ਨਾਮ ਦੇ ਇਸ ਨੌਜਵਾਨ ਦੇ ਬਿਆਨਾਂ `ਤੇ ਸੀਬੀਆਈ ਦੇ ਵਕੀਲਾਂ ਵੱਲੋਂ ਜਿਰਹਾ ਕੀਤੀ ਗਈ, ਜਿਸ ਨੇ ਸ਼ੁਰੂ ਵਿਚ ਆਪਣੇ ਆਪ ਨੂੰ ਹਰਪ੍ਰੀਤ ਕੌਰ ਦਾਾ ਪਤੀ ਕਰਾਰ ਦਿੰਦਿਆਂ ਉਸ ਦੀ ਹਤਿਆ ਦੇ ਦੋਸ਼ ਲਾਏ ਸਨ

ਜ਼ਿਲ੍ਹਾ ਤੇ ਸੈਸ਼ਨ ਜੱਜ ਵਰਿੰਦਰ ਕੁਮਾਰ ਦੀ ਅਦਾਲਤ `ਚ ਚਲੀ ਇਸ ਕਾਰਵਾਈ ਦੌਰਾਨ ਸੀਬੀਆਈ ਦੇ ਵਕੀਲਾਂ ਨੇ ਜਦੋਂ ਕਮਲਜੀਤ ਸਿੰਘ ਤੋਂ ਇਸ ਘਟਨਾ ਅਤੇ ਬੀਬੀ ਜਗੀਰ ਕੌਰ ਤੇ ਹੋਰਨਾਂ ਵਿਰੁਧ ਦਰਜ ਕਰਨ ਲਈ ਰਿੱਟ ਦਾਇਰ ਕਰਨ ਬਾਰੇ ਪੁਛਿਆ ਤਾਂ ਉਸ ਦਾ ਜਵਾਬ ਨਾਂਹ ਵਿਚ ਸੀ ਇਸੇ ਤਰ੍ਹਾਂ ਉਸ ਨੇ ਬੀਬੀ ਦੀ ਜ਼ਮਾਨਤ ਖ਼ਾਰਜ ਕਰਵਾਉਣ ਬਾਬਤ ਕੋਈ ਅਰਜ਼ੀ ਦੇਣ ਤੋਂ ਵੀ ਕੋਰਾ ਜਵਾਬ ਦੇ ਦਿੱਤਾ ਬਾਅਦ ਵਿਚ ਅਦਾਲਤੀ ਕਮਰੇ ਵਿਚ ਇੱਕ ਵੀਡੀਓ ਮੂਵੀ ਸਮੇਤ ਕੁਝ ਤਸਵੀਰਾਂ ਵੀ ਵਿਖਾਈਆਂ ਗਈਆਂ ਇਸ ਬਾਰੇ ਜਦੋਂ ਕਮਲਜੀਤ ਸਿੰਘ ਨੂੰ ਪੁੱਛਿਆ ਤਾਂ ਉਸ ਦਾ ਕਹਿਣਾ ਸੀ ਕਿ ਨਾ ਹੀ ਉਸ ਦੀ ਹਰਪ੍ਰੀਤ ਕੌਰ ਦੇ ਨਾਲ ਮੰਗਣੀ ਤੇ ਨਾ ਹੀ ਵਿਆਹ ਹੋਇਆ ਸੀ ਮੂਵੀ ਅਤੇ ਫ਼ੋਟੋਆਂ ਬਾਰੇ ਉਸ ਦਾ ਕਹਿਣਾ ਸੀ ਕਿ ਇਹ ਤਾਂ ਉਨ੍ਹਾਂ ਨੇ ਉਂਜ ਹੀ ਬਣਵਾਈਆਂ ਸਨ, ਤਾਂ ਜੋ ਹਰਪ੍ਰੀਤ ਕੌਰ ਜਾਂ ਉਸ ਦੀ ਮਾਤਾ ਦੇ ਮੁੱਕਰਨ `ਤੇ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਮਗਰੋਂ ਸੀਬੀਆਈ ਦੇ ਵਕੀਲਾਂ ਨੇ ਖ਼ੁਦ ਹੀ ਅਦਾਲਤ ਨੂੰ ਬੇਨਤੀ ਕੀਤੀ ਕਿ ਕਿਉਂਕਿ ਉਹ, ਉਹੋ ਗੱਲਾਂ ਨਹੀਂ ਆਖ ਰਿਹਾ, ਜੋ ਪਹਿਲਾਂ ਸੀਬੀਆਈ ਨੂੰ ਜਾਂਚ ਦੌਰਾਨ ਲਿਖਵਾਈਆਂ ਸਨ, ਇਸ ਕਰ ਕੇ ਉਸ ਨੂੰ ਮੁੱਕਰਿਆ ਗਵਾਹ ਕਰਾਰ ਦਿੱਤਾ ਜਾਵੇ ਇਸ ਮਗਰੋਂ ਅਦਾਲਤ ਨੇ ਸੀਬੀਆਈ ਦੀ ਇਹ ਬੇਨਤੀ ਸਵੀਕਾਰ ਕਰ ਲਈ ਇਸ ਅਦਾਲਤੀ ਕਾਰਵਾਈ ਦੌਰਾਨ ਬਚਾਅ ਪੱਖ ਦੇ ਵਕੀਲ ਸਾਰੇ ਕਥਿਤ ਮੁਲਜ਼ਮ ਇਕੱਠੇ ਹੀ ਅਦਾਲਤ ਵਿਚ ਪੁੱਜੇ ਅਤੇ ਸਮੁੱਚੀ ਕਾਰਵਾਈ ਦੌਰਾਨ ਅਦਾਲਤ ਵਿਚ ਹਾਜ਼ਰ ਹੋਏ

ਅਦਾਲਤੀ ਕਾਰਵਾਈ ਦੌਰਾਨ ਸੀਬੀਆਈ ਦੇ ਸੀਨੀਅਰ ਨੇ ਭਾਵੇਂ ਕਿ ਤਿੱਖੇ ਸਵਾਲ ਕੀਤੇ, ਪਰ ਕਮਲਜੀਤ ਸਿੰਘ ਇਸ ਜਾਂਚ ਏਜੰਸੀ ਦੀ ਹਾਂ ਵਿਚ ਹਾਂ ਮਿਲਾਉਣ ਤੋਂ ਪਾਸਾ ਹੀ ਵਟਦਾ ਰਿਹਾ ਇਗਜਾਮੀਨੇਸ਼ਨ ਇਨ ਚੀਫ ਤੇ ਆਧਾਰਤ ਇਸ ਅਦਾਲਤੀ ਕਾਰਵਾਈ ਦੌਰਾਨ ਉਸ ਨੇ ਵਧੇਰੇ ਸਵਾਲਾਂ ਦੇ ਜਵਾਬ ਨਾਂਹ ਵਿਚ ਹੀ ਦਿੱਤੇ ਇਸ ਦੌਰਾਨ ਹੀ ਉਸ ਨੇ ਅਦਾਲਤ ਨੰੂ ਇਹ ਵੀ ਦੱਸਿਆ ਕਿ ਉਸ ਨੇ ਇਸ ਕੇਸ ਸਬੰਧੀ ਕਦੇ ਵੀ ਬੀਬੀ ਜਗੀਰ ਕੌਰ ਦੇ ਖਿਲਾਫ ਕੋਰਟ ਵਿਚ ਕੋਈ ਰਿੱਟ ਆਦਿ ਨਹੀਂ ਪਾਈ ਅਤੇ ਉਸ ਨੇ ਇਸ ਬਾਬਤ ਕੋਈ ਵਕੀਲ ਤੱਕ ਵੀ ਨਾ ਕਰਨ ਦੀ ਗੱਲ ਵੀ ਆਖੀ ਹਰਪ੍ਰੀਤ ਕੌਰ ਨਾਲ ਮੰਗਣੀ ਜਾਂ ਵਿਆਹ ਕੀਤੇ ਹੋਣ ਦੀ ਕਾਰਵਾਈ ਨੰੂ ਪਹਿਲਾਂ ਹੀ ਨਕਾਰ ਚੁੱਕੇ ਕਮਲਜੀਤ ਸਿੰਘ ਨੇ ਇਸੇ ਕੜੀ ਵਜੋਂ ਇਹ ਗੱਲ ਸਵੀਕਾਰੀ ਕਿ ਉਨ੍ਹਾਂ ਦਰਮਿਆਨ ਪ੍ਰੇਮ ਸਬੰਧ ਸਨ ਇਥੋਂ ਤੱਕ ਕਿ ਉਸ ਨੇ ਹਰਪ੍ਰੀਤ ਕੌਰ ਦੇ ਫੌਤ ਹੋਣ ਦੀ ਕਾਰਵਾਈ ਨੰੂ ਕਤਲ ਦੀ ਵਾਰਦਾਤ ਮੰਨਣ ਤੋਂ ਵੀ ਇਨਕਾਰ ਕੀਤਾ

ਉਂਜ ਇਸ ਬਾਬਤ ਕਈ ਥਾਈਂ ਉਸ ਵੱਲੋਂ ਕੀਤੇ ਦਸਤਖਤਾਂ ਸਬੰਧੀ ਸਵਾਲ ਦਾ ਜਵਾਬ ਦੇਣ ਮੌਕੇ ਇਸ ਮਾਮਲੇ ਨੰੂ ਕਥਿਤ ਰੂਪ ਵਿਚ ਰਾਜਸੀ ਰੰਗਤ ਦਿੰਦਿਆਂ ਉਸ ਨੇ ਆਖਿਆ ਕਿ ਕਿਉਂਕਿ ਉਹ ਹਰਪ੍ਰੀਤ ਕੌਰ ਨੰੂ ਬੇਹਦ ਪਿਆਰ ਕਰਦਾ ਸੀ, ਜਿਸ ਕਰਕੇ ਉਸ ਦੀ ਮੌਤ ਉਪਰੰਤ ਉਹ ਕਈ ਮਹੀਨੇ ਸਦਮੇ ਵਿਚ ਰਿਹਾ ਇਸ ਦੌਰਾਨ ਹੀ ਉਸ ਤੋਂ ਵੱਖ ਵੱਖ ਕਾਂਗਰਸੀ ਅਤੇ ਅਕਾਲੀ ਆਗੂਆਂ ਤੇ ਕਾਰਕੁਨਾਂ ਸਮੇਤ ਬੀਬੀ ਵਿਰੋਧੀ ਵਿਅਕਤੀਆਂ ਵਲੋਂ ਖਾਲੀ ਕਾਗਜਾਂ ਅਤੇ ਕੁਝ ਦਸਤਾਵੇਜ਼ਾਂ ਉਪਰ ਵੀ ਦਸਤਖਤ ਕਰਵਾ ਲਏ ਗਏ ਸਨ ਉਸ ਦਾ ਕਹਿਣਾ ਸੀ ਕਿ ਉਨ੍ਹਾਂ ਦਸਤਖਤਾਂ ਨੰੂ ਹੀ ਵੱਖ ਵੱਖ ਥਾਈਂ ਵਰਤ ਲਿਆ ਗਿਆ, ਕਿਉਂਕਿ  ਉਸ ਨੇ ਕਦੇ ਵੀ ਅਦਾਲਤ ਵਿਚ ਕੋਈ ਅਰਜ਼ੀ ਨਹੀਂ ਦਿੱਤੀ

ਕਮਲਜੀਤ ਸਿੰਘ ਨੇ ਮੁੜ ਬੀਬੀ ਜਗੀਰ ਕੌਰ ਦੀ ਜ਼ਮਾਨਤ ਰੱਦ ਕਰਵਾਉਣ ਲਈ ਕੋਈ ਪਟੀਸ਼ਨ ਪਾਉਣ ਤੋ ਇਨਕਾਰ ਕਰਦਿਆਂ ਇਹ ਵੀ ਆਖਿਆ ਕਿ ਸੀਬੀਆਈ ਨੇ ਵੀ ਉਸ ਤੋਂ ਕਦੇ ਹੱਤਿਆ ਦੇ ਸਬੰਧ ਵਿਚ ਕੋਈ ਬਿਆਨ ਨਹੀਂ ਲਿਆ ਉਸ ਤੋਂ ਸਿਰਫ ਉਨਾਂ ਦੇ ਪ੍ਰੇਮ ਸਬੰਧਾਂ ਬਾਰੇ ਹੀ ਪੁੱਛਿਆ ਜਾਂਦਾ ਰਿਹਾ ਹੈ ਇਸੇ ਤਰ੍ਹਾਂ ਸੀਬੀਆਈ ਦੇ ਵਕੀਲ ਵਲੋਂ ਉਸ ਤੋਂ ਹਰਪੀ੍ਰਤ ਕੌਰ ਦੀ ਮੌਤ ਸਬੰਧੀ  ਪੁਛੇ ਜਾਣ ਉਸ ਨੇ ਇਸ ਨੰੂ ਕਤਲ ਦੀ ਵਾਰਦਾਤ ਮੰਨਣ ਤੋਂ ਇਨਕਾਰ ਕਰ ਦਿੱਤਾ ਅਦਾਲਤੀ ਕਾਰਵਾਈ ਤੋਂ ਬਾਅਦ ਜਦੋਂ ਕਮਲਜੀਤ ਸਿੰਘ ਨਾਲ ਮੀਡੀਆ ਨੇ ਗੱਲ ਕਰਨੀ ਚਾਹੀ ਤਾਂ ਉਸ ਨੇ ਇਨਕਾਰ ਕਰ ਦਿੱਤਾ ਅਤੇ ਉਹ ਭੱਜ ਕੇ ਆਪਣੀ ਕਾਰ ਵਿਚ ਸਵਾਰ ਹੋ ਕੇ ਆਪਣੇ ਕੁਝ ਸਾਥੀਆਂ ਸਮੇਤ ਉਥੋਂ ਜਲਦੀ ਨਾਲ ਲੰਘ ਗਿਆ

 

ਕਮਲਜੀਤ ਨੇ ਸੀਬੀਆਈ ਅਫ਼ਸਰਾਂ `ਤੇ ਧਮਕਾਉਣ ਦਾ ਦੋਸ਼ ਲਾਇਆ
ਪਟਿਆਲਾ/ਅੰਮ੍ਰਿਤਸਰ ਟਾਈਮਜ਼ ਬਿਊਰੋ

ਬੀਬੀ ਜਗੀਰ ਕੌਰ ਦੀ ਮ੍ਰਿਤਕ ਧੀ ਹਰਪ੍ਰੀਤ ਕੌਰ ਦਾ ਸ਼ੁਰੂ ਵਿਚ ਪਤੀ ਅਖਵਾਉਣ ਵਾਲੇ ਕਮਲਜੀਤ ਸਿੰਘ ਨੇ ਇਥੇ ਸੀਬੀਆਈ ਅਧਿਕਾਰੀਆਂ ਉਪਰ ਕਥਿਤ ਰੂਪ ਵਿਚ ਧਮਕਾਉਣ ਦੇ ਦੋਸ਼ ਲਾਏ ਹਨ ਅਦਾਲਤ ਵਿਚ ਗਵਾਹੀ ਦੇਣ ਪੁੱਜੇ ਕਮਲਜੀਤ ਨੇ ਅਦਾਲਤ ਨੂੰ ਬਕਾਇਦਾ ਅਜਿਹੀ ਸ਼ਿਕਾਇਤ ਕਰਦਿਆਂ ਦਿਤੀ ਅਰਜ਼ੀ ਵਿਚ ਅਪਣੇ ਆਪ ਨੂੰ ਸੀਬੀਆਈ ਤੋਂ ਖਤਰਾ ਦੱਸਿਆ ਹੈ ਉਸ ਨੇ ਆਖਿਆ ਹੈ ਕਿ ਅਦਾਲਤ ਤੋਂ ਬਾਹਰ ਸੀਬੀਆਈ ਦੇ ਕੁਝ ਅਧਿਕਾਰੀ ਉਸ ਨੂੰ ਧਮਕਾਉਂਦੇ ਰਹੇ ਹਨ ਅਤੇ ਉਸ `ਤੇ ਇਹ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਅਦਾਲਤ ਵਿਚ ਉਹੋ ਹੀ ਬਿਆਨ ਦੇਵੇ, ਜੋ ਉਹ ਆਖਦੇ ਹਨ ਕਮਲਜੀਤ ਸਿੰਘ ਨੇ ਅਰਜ਼ੀ ਵਿਚ ਇਹ ਵੀ ਕਿਹਾ ਹੈ ਕਿ ਉਸ ਨੇ ਉਨ੍ਹਾਂ ਨੂੰ ਆਖਿਆ ਕਿ ਉਹ ਅਦਾਲਤ ਵਿਚ ਝੂਠ ਨਹੀਂ ਬੋਲਣਾ ਚਾਹੁੰਦਾ ਤੇ ਸਾਰੀ ਗੱਲ ਸਹੀ ਅਤੇ ਸੱਚੋ ਸੱਚ ਆਖਣੀ ਤੇ ਦੱਸਣੀ ਚਾਹੁੰਦਾ ਹੈ ਇਸ ਮਗਰੋਂ ਉਸ ਨੂੰ ਫੇਰ ਧਮਕਾਇਆ ਗਿਆ ਅਤੇ ਆਖਿਆ ਕਿ ਉਹ ਉਵੇਂ ਹੀ ਕਰ ਕੇ ਜਿਵੇਂ ਉਹ ਚਾਹੁੰਦੇ ਹਨ ਸ਼ਿਕਾਇਤਕਰਤਾ ਨੇ ਅਦਾਲਤ ਨੂੰ ਦਿੱਤੀ ਇਸ ਅਰਜ਼ੀ ਵਿਚ ਇਹ ਵੀ ਕਿਹਾ ਕਿ ਜੇਕਰ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਪੁੱਜਦਾ ਹੈ ਤਾਂ ਇਸ ਲਈ ਸੀਬੀਆਈ ਦੇ ਉਹ ਅਧਿਕਾਰੀ ਤੇ ਕਰਮਚਾਰੀ ਜ਼ਿੰਮੇਵਾਰ ਹੋਣਗੇ, ਜੋ ਉਸ  ਉਪਰ ਅਜਿਹਾ ਦਬਾਅ ਪਾ ਹੇ ਹਨ ਉਂਜ ਉਸ ਨੇ ਇਸ ਵਿਚ ਕਿਸੇ ਨਾਮ ਨਹੀਂ ਲਿਖਿਆ ਅਦਾਲਤ ਨੇ ਸੀਬੀਆਈ ਨੂੰ ਨੋਟਿਸ ਜਾਰੀ ਕਰਕੇ ਇਸ ਦਾ ਜਵਾਬ ਮੰਗ ਲਿਆ ਹੈ

 

3 ਮਾਰਚ 2010
 

Bookmark with

Reddit    Yahoo     Furl    Delicious

Name

Subject
Comment
ਹੋਰ ਪੜੋ

 
  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas