|
ਰਣਜੋਧ ਕਤਲ ਕੇਸ
`ਚ
ਤਿੰਨ ਪੰਜਾਬੀ
ਗ੍ਰਿਫਤਾਰ
ਤੇਜਸਦੀਪ ਸਿੰਘ
ਮੈਲਬਰਨ:
ਆਸਟ੍ਰੇਲੀਆ
ਪੁਲਿਸ
ਨੇ ਪਿਛਲੇ
ਇਕ
ਪੰਜਾਬੀ
ਨੌਜਵਾਨ ਰਣਜੋਧ ਸਿੰਘ ਦੇ ਕਤਲ ਕੇਸ ਸਬੰਧੀ ਇਕ ਪੰਜਾਬੀ ਜੋੜੇ
ਸਣੇ
ਤਿੰਨ ਜਣਿਆਂ ਨੰੂ
ਗ੍ਰਿਫਤਾਰ ਕਰ ਲਿਆ ਹੈ।
ਮਕਤੂਲ
ਰਣਜੋਧ ਸਿੰਘ (25)
ਪੰਜਾਬ
ਵਿਚ ਨਾਭਾ ਸ਼ਹਿਰ
ਲਾਗਲੇ
ਪਿੰਡ ਦਾ ਵਸਨੀਕ ਸੀ
ਅਤੇ
ਉਸ ਦੀ
ਲਾਸ਼ ਗ੍ਰਿਫਿਥ ਸਹਿਰ ਲਾਗਿਓ ਬਰਾਮਦ ਹੋਈ ਸੀ।
ਪੁਲਿਸ
ਨੇ ਇਸ
ਕਤਲ ਕੇਸ ਸਬੰਧੀ ਪਤੀ ਪਤਨੀ ਨੰੂ ਸਿਡਨੀ ਤੋਂ
ਗ੍ਰਿਫਤਾਰ ਕੀਤਾ।
ਮੁਲਜ਼ਮਾਂ ਦੀ ਉਮਰ 23 ਅਤੇ 20
ਸਾਲ
ਦੱਸੀ ਗਈ ਹੈ।
ਇਸੇ
ਕੇਸ ਨਾਲ ਸਬੰਧਤ ਇਕ ਹੋਰ
25
ਸਾਲਾ
ਪੰਜਾਬੀ ਹਰਪ੍ਰੀਤ ਸਿੰਘ
ਨੂੰ
ਵੀ
ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
ਰਣਜੋਧ
ਆਪਣੇ ਠੇਕੇਦਾਰ ਮਿੱਤਰ ਤੇ ਕੁਝ ਹੋਰਨਾਂ ਪੰਜਾਬੀਆਂ ਨਾਲ ਵਾਗਾ ਵਿਖੇ ਰਹਿੰਦਾ ਸੀ।
ਕਤਲ
ਤੋਂ
ਤਿੰਨ
ਦਿਨ
ਪਹਿਲਾਂ ਉਸ ਨੰੂ
ਗ੍ਰਿਫਿਥ ਵਿਚ
ਦੇਖਿਆ
ਗਿਆ
ਸੀ।
ਘਟਨਾ ਤੋਂ ਇਕ ਦਿਨ ਪਹਿਲਾਂ
ਇਹ
ਸਾਰੇ
ਇਕ
ਦਾਅਵਤ
ਵਿਚ
ਸ਼ਾਮਲ
ਹੋਏ ਸਨ ਜਿਸ ਵਿਚ
ਮੁਲਜ਼ਮ
ਤੇ ਰਣਜੋਧ ਵਿਚਾਲੇ ਕਿਸੇ
ਗੱਲੋਂ
ਬੋਲ-ਬੁਲਾਰਾ ਹੋ ਗਿਆ ਸੀ।
ਠੇਕੇਦਾਰ ਨੇ ਰਣਜੋਧ ਸਮੇਤ ਕੁਝ ਵਰਕਰਾਂ
ਤੇ
9000
ਆਸਟ੍ਰੇਲੀਆਈ ਡਾਲਰ ਦੇ ਕਰੀਬ ਉਜਰਤਾਂ
ਦੀ ਰਕਮ
ਦੇਣੀ ਸੀ।
ਰਣਜੋਧ
ਦੀ ਪਤਨੀ ਕੰਚਨ ਮੈਲਬਰਨ ਵਿਚ ਕੁਕਰੀ ਦਾ ਕੋਰਸ ਕਰ ਰਹੀ ਹੈ।
ਉਸ ਦੀ
ਮਾਸੀ
ਸਰਿਤਾ
ਨੇ ਦੱਸਿਆ ਕਿ ਰਣਜੋਧ ਠੇਕ ਸੁਭਾਅ ਵਾਲਾ ਵਿਅਕਤੀ
ਸੀ।
ਡਿਟੈਕਟਿਵਾਂ
ਨੇ
ਕਿਹਾ
ਕਿ
ਹਿਰਾਸਤ
ਵਿਚ ਲਿਆ ਜੋੜਾ ਰਣਜੋਧ
ਨੂੰ
ਚੰਗੀ
ਤਰ੍ਹਾਂ
ਜਾਣਦਾ
ਸੀ ਅਤੇ ਉਹ ਇਲਾਕੇ ਅੰਦਰ ਫਾਰਮ ਵਿਚ ਇਕੱਠੇ ਕੰਮ ਕਰਦੇ
ਰਹੇ ਸਨ।
ਸਹਾਇਕ
ਕਮਿਸ਼ਨਰ
ਮਾਰਕ
ਮਰਡੌਕ ਨੇ ਕਿਹਾ ਕਿ ਕਤਲ ਲਈ ਨਸਲੀ ਮੰਤਵ ਦੀ
ਸੰਭਾਵਨਾ ਰੱਦ ਕਰ ਦਿੱਤੀ
ਗਈ ਹੈ।
ਉਨ੍ਹਾ
ਕਿਹਾ
ਕਿ
ਮੁਲਜ਼ਮ
ਜੋੜਾ
ਵਾਗਾ ਗਿਚ ਜੁਜ਼ਵਕਤੀ ਕੰਮ ਕਰਦੇ ਸਨ ਅਤੇ ਫਲ ਤੋੜਿਆ ਕਰਦੇ ਸਨ।
ਪੁਲੀਸ ਨੇ ਜੋੜੇ
`ਤੇ
ਕਤਲ
ਦੇ
ਦੋਸ਼
ਆਇਦ ਕਰਨ ਉਮੀਦ
ਪ੍ਰਗਟਾਈ
ਹੈ ਅਤੇ
ਹੋਰ ਗ੍ਰਿਫਤਾਰੀਆਂ
ਦੀ
ਸੰਭਾਵਨਾ ਦਾ ਵੀ ਸੰਕੇਤ ਦਿੱਤਾ।
25
ਸਾਲਾ
ਰਣਜੋਧ
ਦੀ
ਲਾਸ਼
ਗਲੀ
ਸੜੀ
ਹਾਲਤ
ਵਿਚ
ਗ੍ਰਿਫਿਥ ਸ਼ਹਿਰ ਲਾਗਿਓ 29 ਦਸੰਬਰ ਨੰੂ ਬਰਾਮਦ ਹੋਈ ਸੀ।
ਰਣਜੋਧ
ਦੀ ਲਾਸ਼
ਪੁੱਜਣ ਮੌਕੇ ਭਾਰਤ ਦੇ
ਵਿਦੇਸ਼
ਰਾਜ
ਮੰਤਰੀ
ਪਰਨੀਤ
ਕੌਰ
ਦਿੱਲੀ
ਹਵਾਈ ਅੱਡੇ
`ਤੇ
ਮੌਜੂਦ ਸਨ।
ਮ੍ਰਿਤਕ
ਦੇਹ ਦਾ ਅੰਤਮ ਸੰਸਕਾਰ ਉਸ ਦੇ ਜ਼ੱਦੀ
ਪਿੰਡ
ਅਲੌਹਰਾਂ
ਵਿਖੇ
ਕੀਤਾ
ਗਿਆ।
ਓਧਰ
ਵਿਕਟੋਰੀਆ ਪੁਲੀਸ ਜਗਰਾਉਂ
(ਪੰਜਾਬ)
ਦੇ
ਮੂਲ ਵਾਸੀ
ਨਿਤਿਨ
ਗਰਗ ਦੇ ਕਤਲ ਸਬੰਧੀ ਵੀ ਬਾਰੀਕੀ
ਨਾਲ
ਜਾਂਚ ਕਰ ਰਹੀ ਹੈ।
3
ਫਰਵਰੀ
2010
|