|
ਬ੍ਰਿਟਿਸ਼
ਕੋਲੰਬੀਆ ਦੇ
ਸਿੱਖ
ਭਾਈਚਾਰੇ
ਵੱਲੋਂ
ਭੂਚਾਲ
ਪੀੜਤਾਂ
ਲਈ
ਰਾਹਤ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸਰੀ:
ਸਰੀ ਦੇ ਸਿੱਖ ਨੌਜਵਾਨਾਂ
ਦੀ ਇਕ ਟੀਮ ਦੋ ਹਫ਼ਤੇ ਪਹਿਲਾਂ ਹੈਤੀ
`ਚ
ਆਏ ਭੂਚਾਲ ਤੋਂ ਪ੍ਰਭਾਵਤ ਲੋਕਾਂ
ਦੀ ਮਦਦ ਲਈ ਖੁਰਾਕੀ
ਵਸਤਾਂ,
ਟੈਂਟ ਅਤੇ ਡਾਕਟਰੀ ਸਹਾਇਤਾ
ਵਰਗੀ ਰਾਹਤ ਸਮੱਗਰੀ ਲੈ ਕੇ ਹੈਤੀ ਲਈ ਰਵਾਨਾ ਹੋਈ ਹੈ।
ਇਸ ਜਥੇ ਵਿਚ 23 ਤੋਂ
32
ਸਾਲ ਦੀ ਉਮਰ ਦੇ
ਤਿੰਨ
ਨੌਜਵਾਨ ਅਤੇ
ਤਿੰਨ ਮੁਟਿਆਰਾਂ ਗਈਆਂ ਹਨ।
ਬ੍ਰਿਟਿਸ਼
ਕੋਲੰਬੀਆ ਦੇ ਸਿੱਖ ਭਾਈਚਾਰੇ ਨੇ ਹੈਤੀ ਦੇ ਭੂਚਾਲ ਪੀੜਤਾਂ ਨੂੰ ਰਾਹਤ ਦੇਣ ਲਈ
ਪੰਦਰਾਂ ਲੱਖ ਡਾਲਰ ਤੋਂ ਵੱਧ ਪੈਸਾ ਇਕੱਠਾ ਕੀਤਾ ਹੈ।
ਇਹ ਰਾਹਤ ਟੀਮ 27 ਜਨਵਰੀ
ਨੂੰ
ਬ੍ਰਿਟਿਸ਼ ਕੋਲੰਬੀਆ
ਦੇ ਗੁਰੂ
ਨਾਨਕ ਸਿੱਖ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਈ।
ਇਸ ਤੋਂ
ਇਲਾਵਾ ਰਾਹਤ ਸਮੱਗਰੀ ਵਿਚ ਤਿਆਰ ਬਰ ਤਿਆਰ ਖਾਣਾ
ਅਤੇ ਬਰਤਨ ਵਗੈਰਾ ਸ਼ਾਮਲ ਹਨ,
ਜਿਨ੍ਹਾਂ ਵਿਚ ਪੰਜ ਸੌ ਬੰਦਿਆਂ ਦਾ ਭੋਜਨ ਤਿਆਰ ਹੋ ਸਕਦਾ ਹੈ।
3
ਫਰਵਰੀ
2010
|