|
ਨਾਭਾ ਦੇ ਨਜ਼ਰਬੰਦ
ਸਿੰਘਾਂ
ਵਲੋਂ
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਂ ਖੁੱਲ੍ਹੀ ਚਿੱਠੀ
ਸਤਿਕਾਰਯੋਗ
ਸਿੰਘ ਸਾਹਿਬ ਜਥੇਦਾਰ
ਸ੍ਰੀ
ਅਕਾਲ ਤਖਤ ਸਾਹਿਬ,
ਨਾਭੇ ਦੇ ਨਜਰਬੰਦ ਸਿੰਘਾਂ
ਵੱਲੋਂ
ਗੁਰ ਫਤਿਹ ਪ੍ਰਵਾਨ ਹੋਵੇ।
ਸਿੰਘ ਸਾਹਿਬ ਜੀਓ ਮੈਂ ਆਪ ਜੀ ਨੂੰ ਨਾਭੇ ਦੇ ਨਜਰਬੰਦ ਸਿੰਘਾਂ
ਵੱਲੋਂ ਪਹਿਲਾਂ
ਵੀ ਖੁੱਲੇ ਖ਼ਤਾਂ ਰਾਹੀ ਰੋਸ ਜਾਹਰ ਕਰਦਾ ਰਿਹਾ
ਹਾਂ।
ਤੁਹਾਨੂੰ ਜਥੇਦਾਰ ਦੀ ਮਹਾਨ ਪਦਵੀ ਤੇ ਬੈਠ ਕੇ ਪੰਥ
ਪ੍ਰਤੀ ਬਣਦੀਆਂ
ਜੁੰਮੇਵਾਰੀਆਂ
ਦੇ ਅਹਿਸਾਸ ਕਰਵਾਉਣ ਬਾਰੇ ਕੌੜੀਆਂ ਸੱਚਾਈਆਂ ਬਾਰੇ
ਕੁਝ ਸਖਤ ਸਬਦਾਂ ਵਿੱਚ ਵੀ ਸਮੁੱਚੇ ਨਜਰਬੰਦ ਸਿੰਘਾਂ ਵਲੋਂ
ਚਿੱਠੀਆਂ ਰਾਹੀ ਸੰਬੋਧਨ ਹੁੰਦੇ
ਰਹੇ ਹਾਂ।
ਜਦੋਂ ਆਪ ਜੀ ਨੇ
6
ਜੂਨ 1984
ਦੀ
25ਵੀਂ
ਯਾਦ ਮੌਕੇ ਕੌਮ ਨੂੰ
ਸੰਦੇਸ਼
ਦੇ
ਕੇ
ਮੌਜੂਦਾ ਅਕਾਲੀ ਸਰਕਾਰ ਨੂੰ ਸਮੂਹ ਨਜਰਬੰਦ ਸਿੰਘਾਂ
ਨੂੰ
ਤੁਰੰਤ
ਰਿਹਾਅ ਕਰਨ ਦਾ
ਆਦੇਸ਼
ਦਿੱਤਾ ਤਾਂ ਮਂੈ ਹੀ ਨਹੀਂ ਸਮੁੱਚੇ
ਨਜਰਬੰਦ
ਸਿੰਘਾਂ
ਨੂੰ
ਕੁਝ ਆਸ ਦੀ ਕਿਰਨ ਨਜਰ ਆਈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਪੰਥ ਦੇ ਉੱਤੇ ਛਤਰ-ਛਾਇਆ
ਦਾ ਅਹਿਸਾਸ ਹੋਇਆ।
ਲੰਮੇ ਸਮੇਂ ਤੋਂ ਜੇਲ੍ਹਾਂ ਕੱਟ ਰਹੇ ਸਾਰੇ ਹੀ ਸਿੰਘਾਂ,
ਜਿਨ੍ਹਾਂ
ਦੀਆਂ
ਸਾਰੀਆਂ ਜਵਾਨੀਆ ਹੀ ਇਹਨਾਂ ਖੁਦਗਰਜ
ਲੀਡਰਾਂ
ਵਲੋਂ
ਲਾਏ ਧਰਮ
ਯੁੱਧ ਮੋਰਚਿਆ ਦੀ ਭੇਟ ਚੜ ਗਈਆਂ ਹਨ,
ਨੇ ਦਾਸ ਨੂੰ ਹੁਕਮ ਲਾਇਆ
ਕਿ
ਜੋ
ਪ੍ਰੋਗਰਾਮ ਜਥੇਦਾਰ
ਸਾਹਿਬ
ਨੇ ਸਿੰਘਾਂ ਦੀ ਰਿਹਾਈ ਬਾਰੇ ਸ੍ਰੀ
ਅਕਾਲ ਤਖ਼ਤ
ਸਾਹਿਬ
ਤੋਂ
ਦਿੱਤਾ ਹੈ ਉਸਦੀ ਸ਼ਲਾਘਾ
ਕੀਤੀ ਜਾਵੇ ਅਤੇ ਸਮੁੱਚੇ
ਸਿੰਘਾਂ
ਵੱਲੋਂ ਜਥੇਦਾਰ ਜੀ ਦਾ ਧੰਨਵਾਦ
ਕੀਤਾ ਜਾਵੇ।
ਤਾਂ ਮੈ ਆਪ ਜੀ ਨੂੰ
ਖੁਲੇ
ਖ਼ਤ
ਰਾਹੀ ਨਜਰਬੰਦ ਸਿੰਘਾਂ ਵਲੋਂ ਵਧਾਈ ਵੀ ਦਿਤੀ ਅਤੇ ਇਸ ਗੱਲੋਂ ਆਪ ਜੀ ਨੂੰ
ਸੁਚੇਤ
ਵੀ
ਕੀਤਾ ਕਿ
ਜਥੇਦਾਰ ਜੀ ਇਹ
ਪ੍ਰੁੋਗਰਾਮ ਦਿੱਤੇ ਬਿਆਨ ਦੇ
ਰੂਪ
ਵਿੱਚ ਹੀ
ਨਾ
ਰਹਿ ਜਾਵੇ।
ਇਸਨੂੰ ਅਮਲ
ਵਿਚ
ਲਿਆਉਣ ਨਾਲ ਹੀ ਜਿੰਦਾ
ਸ਼ਹੀਦ
ਸਿੱਖ ਨੌਜਵਾਨਾਂ ਨੂੰ ਰਾਹਤ ਮਿਲ ਸਕੇਗੀ।
ਅਜੇ
ਸਾਡੀ ਲਿਖੀ ਹੋਈ
ਚਿੱਠੀ ਅਖਬਾਰਾਂ ਵਿਚ ਵੀ ਨਹੀਂ
ਲੱਗੀ
ਸੀ ਕਿ ਰੇਡੀਓ ਤੋਂ
ਖਬਰਾਂ ਆ ਗਈਆਂ ਕਿ ਬਾਬਾ ਬਲਵੀਰ ਸਿੰਘ ਜੀ
ਲੰਮੇ ਜੱਟਪੁਰੇ ਵਾਲਿਆਂ ਨੂੰ ਅਤੇ ਦੋ ਹੋਰ ਸਿੰਘਾਂ
ਭਾਈ
ਭਾਗ
ਸਿੰਘ ਅਤੇ ਭਾਈ ਕੁਲਜੀਤ
ਸਿੰਘ ਨੂੰ ਭਾਰੀ ਅਮਲੇ
ਸਮੇਤ
ਕਾਰ ਵਿਚੋਂ
ਗ੍ਰਿਫਤਾਰ ਕਰ ਲਿਆ ਜਿਹੜੇ
ਕਿ
ਸੌਦਾ ਸਾਧ,
ਆਸੂਤੋਸ਼ ਅਤੇ ਭਨਿਆਰੇ ਵਾਲੇ
ਨੂੰ
ਮਾਰਨ ਜਾ ਰਹੇ ਸਨ।
ਸੋ ਜਥੇਦਾਰ ਜੀ ਤੁਸੀਂ ਆਪਣੇ ਕੀਮਤੀ
ਸਮੇਂ ਵਿਚੋਂ ਪੰਥ ਤੋ ਕੁਰਬਾਨ
ਹੋਣ ਵਾਲੇ ਸਿੰਘਾਂ ਦੀ ਕਿਤੇ ਮੁਲਾਕਾਤ ਕਰਨ ਆਵੋ
ਤਾਂ
ਤੁਹਾਨੂੰ ਇੱਕ-ਇੱਕ
ਸਿੰਘ ਦੇ
ਝੂਠੇ ਕੇਸਾਂ ਦੇ ਪੁਲੰਦਿਆਂ ਬਾਰੇ ਸਾਹਮਣੇ ਬੈਠ ਕੇ ਸਚਾਈ ਦੱਸ ਸਕੀਏ ਕਿ ਪੰਜਾਬ
ਪੁਲਿਸ
(ਪੰਜਾਬ
ਸਰਕਾਰ) ਦੇਹਧਾਰੀ
ਗੁਰੂਆਂ ਦੇ ਡੇਰਿਆਂ ਦੀਆਂ ਵੋਟਾਂ ਬਟੋਰਨ ਵਾਸਤੇ ਕਿਵੇਂ
ਝੂਠ ਦੇ ਪੁਲੰਦੇ
ਤਿਆਰ ਕਰਕੇ ਬੇਕਸੂਰ ਸਿੰਘਾਂ ਨੂੰ ਤੁਹਾਡੇ ਅਕਾਲ ਤਖ਼ਤ ਸਾਹਿਬ ਦਿੱਤੇ ਹੋਏ
ਪ੍ਰੋਗਰਾਮਾਂ ਤੇ ਚੱਲਣ ਦੀਆਂ
ਸਰੀਰਕ ਅਤੇ ਮਾਨਸਿਕ ਪੀੜਾਂ
ਦਿੱਤੀਆਂ ਜਾ ਰਹੀਆਂ ਹਨ।
ਦੇਹਧਾਰੀ ਗੁਰੂਆਂ ਅਤੇ
ਸਿੱਖ ਕੌਮ ਦੀ
ਦੁਸ਼ਮਣ ਨੰਬਰ ਇੱਕ (ਆਰ.ਐਸ.ਐਸ.)
ਦੇ ਏਜੰਡੇ
ਨੂੰ
ਲਾਗੂ
ਕਰਨ ਵਾਸਤੇ ਪੰਥਕ ਪਲੇਟਫਾਰਮ ਜਿਹੜਾ
ਕਿ ਕੌਮ ਨੇ ਆਪਣੀਆਂ ਸਹਾਦਤਾਂ
ਦੇ ਕੇ ਬੜੀ ਵੱਡੀ ਕੀਮਤ ਉਤਾਰ ਕੇ (ਪੰਥ ਵਸੇ ਮੈਂ ਉਜੜਾ ਮਨਿ ਚਾਉ ਘਨੇਰਾ) ਤੇ
ਸ਼ਹੀਦਾਂ
ਦੀ ਜਥੇਬੰਦੀ ਅਕਾਲੀ ਦਲ ਦੇ ਰੂਪ ਵਿਚ ਖੜਾ ਕੀਤਾ ਸੀ,
ਦੀਆਂ ਨੀਹਾਂ ਵਿਚ ਕਿਵੇਂ ਬਰੂਦ ਭਰਿਆ ਜਾ ਰਿਹਾ ਹੈ।
ਸ਼ਾਹ ਮਹੁੰਮਦ ਦੇ ਕਹਿਣ ਅਨੁਸਾਰ,
“ਨਹੀਂ
ਛੱਡਿਆ ਸੰਤ ਕੋਈ ਸਾਧ ਮੀਆ”।
ਜਿਮਨੀ ਚੋਣਾਂ
ਜਿੱਤਣ ਦੀ
ਖਾਤਰ ਦੇਹਧਾਰੀ ਗੁਰੂਆਂ
ਨੂੰ
ਖੁਸ਼ ਕਰਨ ਵਾਸਤੇ ਸਿੱਖ ਕੌਮ ਦੇ ਨਿਧੜਕ ਅਤੇ
ਨਿਰੋਲ ਸਿੱਖੀ
ਦਾ
ਪ੍ਰਚਾਰ ਕਰਨ ਵਾਲੇ ਮਹਾਂਪੁਰਸ਼ਾਂ ਨੂੰ
ਝੂਠੇ
ਕੇਸਾਂ ਵਿਚ ਫਸਾਇਆ ਜਾ ਰਿਹਾ
ਹੈ।
ਜਦੋਂ
ਸਾਰੇ ਨਾਭਾ ਜੇਲ੍ਹ
ਵਿੱਚ ਪਹੁੰਚੇ ਤਾਂ
ਮੈਂ
ਬਾਬਾ ਬਲਵੀਰ ਸਿੰਘ
ਜੀ ਤੋਂ
ਹਕੀਕਤ ਸੁਣੀ ਤਾਂ ਹੈਰਾਨ ਹੋਇਆ।
ਜਦੋ ਮੈਨੂੰ ਮਹਾਂਪੁਰਸ਼ਾਂ
ਨੇ
ਦੱਸਿਆ ਕਿ ਨਗਰ ਨਿਵਾਸੀ ਸੰਗਤਾਂ ਦੀ ਹਾਜਰੀ
ਵਿਚ ਗੁਰਦੁਆਰਾ ਪੰਜੂਆਣਾ
ਸਾਹਿਬ
ਲੰਮੇ ਜੱਟਪੁਰੇ ਤੋਂ
ਗ੍ਰਿਫਤਾਰ ਕੀਤਾ ਹੈ।
ਜਦੋਂ ਮੈਂ ਦੂਜੇ ਨਾਲ ਦੇ ਸਿੰਘ ਕੁਲਜੀਤ ਸਿੰਘ ਉਰਫ ਕੰਤਾ,
ਜਿਹੜਾ ਕਿ ਬਹੁਤ ਹੀ ਛੋਟੀ
ਉਮਰ ਦਾ ਸਾਧਾਰਨ ਅਤੇ ਗਰੀਬ ਸਿੱਖ ਹੈ।ਜਿਹੜਾ
ਕਿ ਗੁਰਦੁਆਰਾ ਗੁਰੁ
ਨਾਨਕ ਸੇਵਕ ਸਭਾ
ਜਵਾਹਰ ਨਗਰ ਕੈਂਪ ਲੁਧਿਆਣਾ ਵਿਚ ਆਪਣੀ ਵਿਧਵਾ ਮਾਤਾ ਨਾਲ ਦਿਨ ਕਟੀ ਕਰ ਰਿਹਾ ਹੈ,
ਨੂੰ
ਪੁਛਿਆ
ਕਿ ਜੋ ਪੁਲਿਸ
ਨੇ ਰੇਡੀਓ ਅਤੇ ਟੈਲੀਵਿਜ਼ਨ ਵਿਚ ਅਖਬਾਰਾਂ ਵਿਚ ਖਬਰਾਂ ਆਈਆਂ ਹਨ ਕਿ ਕੁਲਜੀਤ ਸਿੰਘ
ਕੰਤੇ ਨੂੰ ਭਾਰੀ ਅਸਲੇ ਸਮੇਤ ਬਾਬਾ ਬਲਵੀਰ ਸਿੰਘ ਜੀ ਦੇ ਸਮੇਤ
ਗ੍ਰਿਫਤਾਰ ਕੀਤਾ ਹੈ।
ਤਾਂ ਮੈ ਜਦੋਂ ਉਸ
ਸਿੰਘ ਤੋਂ ਸੱਚਾਈ ਪੁੱਛੀ
ਤਾਂ ਉਸਨੇ
ਮੈਨੂੰ
ਦੱਸਿਆ ਕਿ ਨਾ
ਤਾਂ
ਮਂੈ ਇਸ ਤੋਂ
ਪਹਿਲਾਂ
ਕਿਤੇ
ਬਾਬਾ ਬਲਵੀਰ ਸਿੰਘ ਜੀ ਨੂੰ ਮਿਲਿਆ
ਹਾਂ ਅਤੇ ਨਾ ਹੀ ਮੈ ਬਾਬਾ ਹੀ ਨੂੰ ਕਿਤੇ
ਦੇਖਿਆਂ ਹੈ ਅਤੇ ਮੈਨੂੰ ਤਾਂ ਇਹ ਵੀ ਪਤਾ ਨਹੀ ਕਿ ਲੰਮਾ ਜੱਟਪੁਰਾ
ਪਿੰਡ ਕਿਧਰ ਹੈ।
ਮੈਂ ਤਾਂ
ਛੋਟੇ
ਹੁੰਦੇ
ਤੋਂ ਆਪਣੀ ਵਿਧਵਾ
ਮਾਤਾ ਦੇ ਨਾਲ
ਗੁਰਦੁਆਰਾ ਸਾਹਿਬ ਰਹਿ ਕੇ ਟਾਇਮ ਪਾਸ ਕਰ ਰਿਹਾ
ਹਾਂ।
ਇੱਕ ਪਾਸੇ
ਸ੍ਰੀ
ਅਕਾਲ ਤਖਤ ਸਾਹਿਬ ਵਲੋਂ
6
ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋ ਸੰਦੇਸ਼ ਦੇ ਰੂਪ ਵਿੱਚ
ਪ੍ਰੋਗਰਾਮ ਦਿੱਤਾ ਗਿਆ ਹੈ ਅਤੇ
ਦੂਜੇ ਪਾਸੇ ਸੌਦਾ
ਸਾਧ ਖਿਲਾਫ ਲਗੇ ਮੋਰਚੇ ਦੇ ਰੂਪ ਸ਼ਹੀਦੀ ਜਥਿਆਂ ਨੂੰ
ਗ੍ਰਿਫਤਾਰ ਕਰਕੇ
ਜੇਲ੍ਹਾਂ ਵਿਚ
ਡੱਕਿਆ ਜਾ ਰਿਹਾ ਹੈ।
ਅਤੇ ਸੰਤਾਂ ਮਹਾਂਪੁਰਸ਼ਾਂ
ਤੱਕ ਨੂੰ ਝੂਠੇ ਕੇਸਾਂ ਵਿਚ ਫਸਾਇਆ ਜਾ ਰਿਹਾ ਹੈ।
ਸੋ ਜਥੇਦਾਰ ਜੀ! ਅੱਜ ਤੋਂ
ਪਹਿਲਾਂ ਬਾਦਲ ਪਿਓ-ਪੁੱਤ
ਤੋਂ ਬਿਨਾਂ ਇਸ ਸ਼ਹੀਦਾਂ
ਦੀ
ਜਥੇਬੰਦੀ ਦੇ ਕਿਸੇ ਪ੍ਰਧਾਨ ਨੇ ਆਪਣੇ ਨਿੱਜੀ ਹਿੱਤਾਂ ਦੀ ਖਾਤਰ ਨਾ ਤਾਂ ਕਿਸੇ
ਦੇਹਧਾਰੀ
ਪਖੰਡੀ
ਅੱਗੇ ਸਿਰ
ਝੁਕਾਇਆ ਹੈ ਅਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਨੂੰ ਗੁਰੂ ਕਹਿਣ
ਜਾਂ
ਮੰਨਣ
ਦੀ
ਗਲਤੀ ਕੀਤੀ ਹੈ।
ਪਹਿਲੀ ਵਾਰ ਇਹਨਾਂ ਪਿਓ-ਪੁੱਤ ਨੇ ਪੰਥਕ ਪਰੰਪਰਾਵਾਂ
ਨੂੰ
ਮਿੱਟੀ ਵਿੱਚ ਰੋਲ ਕੇ ਸ਼ਹੀਦਾਂ ਦੀ ਜਥੇਬੰਦੀ ਦੇ ਸਤਿਕਾਰ ਨੂੰ ਢਾਹ ਹੀ ਲਾਈ ਸਗੋਂ
ਸ੍ਰੀ
ਅਕਾਲ ਤਖਤ
ਸਾਹਿਬ ਦੀ ਸਰਬ ਉੱਚਤਾ ਨੂੰ ਵੀ ਚੁਣੌਤੀ
ਦਿੱਤੀ
ਹੈ।
ਬਾਬਾ ਬਲਬੀਰ ਸਿੰਘ
ਜੀ
ਦੀ
ਲੰਮੇਂ-ਜੱਟਪੁਰੇ
ਵਾਲਿਆਂ
ਨੂੰ
ਦਾਸ ਤਕਰੀਬਨ 45 ਸਾਲਾਂ
ਤੋਂ
ਜਾਣਦਾ ਹੈ।
ਬਾਬਾ ਜੀ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ
ਭਿੰਡਰਾਂਵਾਲਿਆ
ਤੋਂ ਦਮਦਮੀ ਟਕਸਾਲ
ਦੇ ਵਿੱਚ ਰਹਿ ਕੇ ਵਿਦਿਆ ਪ੍ਰਾਪਤ ਕੀਤੀ।
ਉਸਤੋਂ ਬਾਅਦ ਦੇ ਵਿੱਚ ਸੰਤ ਬਾਬਾ ਅਜੈਬ ਸਿੰਘ
ਜੀ ਬੋਪਾਰਾਏ ਕਲਾਂ,
ਜਿਹੜੇ
ਕਿ ਸੰਤ ਗਿਆਨੀ ਗੁਰਬਚਨ ਸਿੰਘ
ਖਾਲਸਾ ਭਿੰਡਰਾਂਵਾਲਿਆ ਦੇ ਗੁਰਭਾਈ ਸਨ,
ਨਾਲ ਵੀ ਬਾਬਾ ਬਲਵੀਰ ਸਿੰਘ
ਜੀ
ਨੇ ਸੰਗਤ ਕੀਤੀ।
ਬਾਬਾ ਬਲਵੀਰ
ਸਿੰਘ ਜੀ
ਲੰਮੇ-ਜੱਟਪੁਰੇ
ਵਾਲਿਆਂ ਨੇ ਜੋ ਕਿ ਗੁਰਦੁਆਰਾ ਪੰਜੁਆਣਾ ਸਾਹਿਬ
ਛੋਟੇ
ਜਿਹੇ ਸਰੂਪ ਵਿੱਚ
ਸੀ,
ਨੂੰ ਬੜੀ
ਵੱਡੀ
ਇਮਾਰਤ ਦੇ ਰੂਪ ਵਿਚ
ਸੇਵਾ
ਕਰਵਾ ਕੇ
ਅਤੇ
ਬਾਹਰਲੇ ਦੇਸ਼ਾਂ
ਦੇ ਵਿਚ ਜਾ ਕੇ ਵੀ
ਸਿੱਖੀ ਪ੍ਰਚਾਰ ਕਰਦੇ ਰਹੇ ਹਨ।
ਸੋ ਅੱਜ ਚਾਹੀਦਾ
ਤਾਂ ਇਹ ਸੀ ਕਿ ਜੋ ਸੰਤ ਮਹਾਂਪੁਰਸ਼ ਸਿੱਖ ਪੰਥ ਦੇ ਚੜਦੀ ਕਲਾ ਵਾਸਤੇ ਧਰਮ
ਪ੍ਰਚਾਰ ਕਰ ਰਹੇ ਹਨ,
ਉਨ੍ਹਾਂ
ਨੂੰ ਅਕਾਲੀ ਸਰਕਾਰ ਨੇ ਬਜਾਇ ਸਤਿਕਾਰ ਦੇ ਝੂਠੇ ਕੇਸ ਪਾ ਕੇ ਜੇਲ੍ਹ
ਵਿੱਚ ਡੱਕ ਦਿੱਤਾ ਹੈ।
ਜਥੇਦਾਰ ਜੀ!
ਪੰਥ ਦੀ ਦੁਹਾਈ
ਹੈ ਕਿ ਐਨੇ ਉੱਚੇ ਅਹੁਦੇ ਤੇ ਬੈਠ ਕੇ ਆਪਣੀਆਂ ਜੁੰਮੇਵਾਰੀਆਂ ਅਤੇ ਪੰਥਕ ਪਰੰਪਰਾਵਾਂ
ਵੱਲ ਝਾਤ ਮਾਰੋ,
ਜਿਹੜੇ ਗੁਰਸਿੱਖਾਂ
ਨੇ ਪੰਥ ਦੀ ਖਾਤਰ ਆਪਣੀ
ਜਵਾਨੀਆਂ
ਅਤੇ
ਆਪਣਾ ਸਭ ਕੁਛ ਪੰਥ ਤੋਂ ਕੁਰਬਾਨ ਕਰ ਦਿੱਤਾ
ਜੇ ਅੱਜ ਅਕਾਲ ਤਖਤ ਉਨ੍ਹਾਂ ਸਿੰਘਾਂ ਦੀ
ਖਾਤਰ ਆਪਣੀਆਂ
ਜੁੰਮੇਵਾਰੀਆਂ ਨਹੀਂ ਨਿਭਾਏਗਾ ਤਾਂ ਨੌਜਵਾਨ
ਕਿਸ ਤਖਤ ਦੇ ਅੱਗੇ ਜਾ ਕੇ ਆਪਣੀ
ਫਰਿਆਦ ਕਰਨ।
ਸੋ ਆਪ ਨੂੰ ਬੇਨਤੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ
ਵਾਂਗੂੰ ਆਪਣੀ ਅਣਖ ਅਤੇ ਗੈਰਤ
ਨੂੰ ਹਲੂਣਾ ਦੇ ਕੇ ਨਿਰਭੈ ਹੋ ਕੇ ਪੰਥ ਦੀ ਅਗਵਾਈ ਕਰੋ।
ਜੇ ਤੁਸੀਂ
ਵੀ ਏਡੇ ਉੱਚੇ ਤਖਤ ਦੇ ਜਥੇਦਾਰ ਦੀ ਪਦਵੀ ਤੇ ਬੈਠ
ਕੇ
ਪੰਥ ਨਾਲ ਇਨਸਾਫ ਨਾ ਕੀਤਾ ਤਾਂ ਇਤਿਹਾਸ
ਨੇ
ਕਦੇ ਵੀ ਕਿਸੇ
ਵੱਡੇ
ਤੋਂ
ਵੱਡੇ ਪੰਥਕ ਆਗੂ ਨੂੰ ਮੁਆਫ ਨਹੀ
ਕੀਤਾ।
ਸੋ
ਜੇ
ਤੁਸੀਂ ਅੱਜ ਵੀ ਪੰਥਕ ਜੁੰਮੇਵਾਰੀ ਦੇ ਅਹਿਸਾਸ ਨੂੰ ਨਾ ਸਮਝਿਆ ਤਾਂ
ਕਿਤੇ
ਇਹ ਨਾ ਹੋਵੇ ਕਿ ਤੁਸੀ ਉਨ੍ਹਾਂ ਪੰਥਕ ਗੱਦਾਰਾਂ ਦੀ ਕਤਾਰ ਵਿੱਚ ਖੜੇ ਹੋ ਜਾਵੋ ਤਾਂ
ਕਿ ਲੋਕ
ਤੁਹਾਨੂੰ ਵੀ ਅਰੂੜ ਸਿੰਘ ਵਾਂਗੂ
ਯਾਦ ਕਰਿਆ ਕਰਨ।
ਸੋ ਭੁੱਲ ਚੁੱਕ
ਦੀ
ਮੁਆਫੀ ਚਾਹੁੰਦੇ
ਹਾਂ।
ਸਮੂਹ ਨਜਰਬੰਦ ਸਿੰਘ ਸਕਿਉਰਟੀ ਜੇਲ੍ਹ ਨਾਭਾ।।
ਗੁਰੂ ਪੰਥ ਦਾ ਦਾਸ
ਭਾਈ ਅਮੋਲਕ ਸਿੰਘ ਅਖਾੜਾ
ਪੋਤਰਾ ਸੰਤ
ਗਿਆਨੀ ਗੁਰਬਚਨ ਸਿੰਘ ਖਾਲਸਾ
ਭਿੰਡਰਾਂਵਾਲੇ
________________________________________________________
ਜਾਰੀ ਕਰਤਾ: ਐਡਵੋਕੇਟ ਜਸਪਾਲ ਸਿੰਘ ਮੰਝਪੁਰ ਮੈਂਬਰ ਕੌਮੀ
ਪ੍ਰਜ਼ੀਡੀਅਮ ਸਿੱਖਸ ਫਾਰ ਹਿਊਮਨ ਰੲਟਿਸ 098554-01843
29
ਜੁਲਾਈ 2009
|