|
ਸਿਆਸਤ
ਜੰਗ ਦੇ ਮੈਦਾਨ
`ਚ
ਕੈਪਟਨ ਦੀ ਵਾਪਸੀ
ਅਮਰਿੰਦਰ ਸਿੰਘ ਦੀ ਵਿਧਾਨ ਸਭਾ ਮੈਂਬਰਸ਼ਿਪ ਬਹਾਲ ਹੁੰਦਿਆਂ ਹੀ ਪੰਜਾਬ ਦੀ ਸਿਆਸਤ
`ਚ
ਹਲਚਲ
| |
ਪੰਜਾਬ ਨੂੰ ਸਦਾ ਸਦਾ ਲਈ ਅਪਣੀ ਰਾਜਸੀ ਜਾਗੀਰ ਬਣਾਈ ਰੱਖਣ ਦੇ ਸੁਪਨੇ ਨੂੰ
ਸਾਕਾਰ ਕਰਨ ਲਈ ਬਾਦਲ ਪਰਿਵਾਰ ਨੇ ਅਪਣੇ ਲਈ ਚੁਣੌਤੀ ਬਣੇ ਪਟਿਆਲਾ
ਦੇ
ਸ਼ਾਹੀ
ਘਰਾਣੇ ਦੇ ਵਾਰਸ ਕੈਪਟਨ ਅਮਰਿੰਦਰ ਸਿੰਘ
`ਤੇ
ਵੱਡਾ ਰਾਜਸੀ ਹਮਲਾ ਕਰਦਿਆਂ ਜਿਸ ਦਿਨ ਵਿਧਾਨ ਸਭਾ ਦੀ
ਮੈਂਬਰੀ
ਖੋਹੀ ਸੀ
ਉਦੋਂ ਇਸ ਕਾਰਵਾਈ ਨੂੰ ਸਿਆਸੀ
ਕਿੜ
ਕੱਢਣ ਵਾਲੀ ਕਾਰਵਾਈ ਵਜੋਂ ਹੀ ਵੇਖਿਆ ਗਿਆ ਸੀ।
ਪਰ
ਲੰਮੇਂ
ਇੰਤਜ਼ਾਰ ਤੋਂ
ਬਾਅਦ ਸੁਪਰੀਮ ਕੋਰਟ ਦੀ ਤਰਫੋਂ ਆਇਆ ਫੈਸਲਾ
ਸੱਤਾਧਾਰੀ
ਬਾਦਲ ਸਰਕਾਰ ਲਈ ਇਹ ਅਹਿਮ ਸਬਕ ਹੈ।
ਅਮਰਿੰਦਰ ਸਿੰਘ ਨੇ ਅਦਾਲਤੀ ਨਿਆਂ ਪ੍ਰਣਾਲੀ
`ਤੇ
ਭਰੋਸਾ ਜਤਾਉਂਦਿਆਂ ਜਿੱਥੇ ਬਾਦਲ ਸਰਕਾਰ
`ਤੇ
ਬਦਲੇਖੋਰੀ ਰਾਹੀਂ ਹਜਾਰਾਂ ਕਾਂਗਰਸੀਆਂ ਨੂੰ ਉਲਝਾਉਣ ਦਾ ਮੁੜ ਤੋਂ ਦੋਸ਼ ਲਾਇਆ
ਹੈ,
ਉਥੇ ਸੱਤਾਧਾਰੀ ਖੇਮੇਂ ਸੁਪਰੀਮ ਕੋਰਟ ਦੇ ਤਾਜ਼ਾ
ਫੈਸਲੇ
ਨਾਲ ਸੁੰਨ
ਹੋ
ਗਏ
ਹਨ।
ਪੇਸ਼ ਹੈ ਅੰਮ੍ਰਿਤਸਰ ਟਾਈਮਜ਼ ਬਿਊਰੋ
ਦੀ
ਵਿਸ਼ੇਸ਼
ਰਿਪੋਰਟ। |
|
ਭਾਰਤ
ਦੀ ਸੁਪਰੀਮ ਕੋਰਟ ਦੇ ਸੰਵਿਧਾਨਿਕ ਬੈਂਚ
ਨੇ
ਪੰਜਾਬ
ਦੇ
ਸਾਬਕਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਦੀ
ਪੰਜਾਬ
ਵਿਧਾਨ ਸਭਾ ਦੀ ਮੈਂਬਰਸ਼ਿਪ ਬਹਾਲ ਕਰਕੇ ਬਾਦਲ ਸਰਕਾਰ
ਨੂੰ
ਅਹਿਮ ਸਬਕ ਦਿੱਤਾ ਹੈ।
ਅਮਰਿੰਦਰ ਸਿੰਘ
ਦੀ
ਅਸੰਬਲੀ ਵਲੋਂ
ਬਰਖਾਸਤਗੀ ਨੂੰ ਰੱਦ ਕਰ ਦੇਣ ਬਾਰੇ ਆਇਆ ਫੈਸਲਾ ਜਮਹੂਰੀ
ਸਰੋਕਾਰਾਂ ਨੂੰ ਕਾਇਮ ਰੱਖੇ ਜਾਣ ਦੇ
ਪ੍ਰਸੰਗ
ਵਿਚ ਬੜਾ ਮਹੱਤਵਪੂਰਨ
ਮੰਨਿਆ
ਜਾ ਰਿਹਾ ਹੈ।
ਕਿਉਂਕਿ
ਪ੍ਰਕਾਸ਼
ਸਿੰਘ
ਬਾਦਲ ਅਤੇ ਕੈਪਟਨ ਅਮਰਿੰਦਰ
ਸਿੰਘ
ਵਿਚਕਾਰ
ਜਿਸ
ਤਰ੍ਹਾਂ ਦਾ ਖਿਚਾਅ ਰਿਹਾ ਸੀ,
ਉਸ ਦੇ
ਮੱਦੇਨਜ਼ਰ ਸਦਨ ਵਲੋਂ
ਕੀਤੀ
ਗਈ ਇਸ
ਕਾਰਵਾਈ ਨੂੰ ਸਿਆਸੀ ਕਿੜ
ਕੱਢਣ
ਵਾਲੀ ਕਾਰਵਾਈ ਵਜੋਂ ਹੀ ਵੇਖਿਆ ਗਿਆ ਸੀ।
ਕਿਹਾ
ਜਾ ਰਿਹਾ ਸੀ ਕਿ ਪੰਜਾਬ
ਨੂੰ
ਸਦਾ ਸਦਾ ਲਈ ਅਪਣੀ
ਰਾਜਸੀ
ਜਾਗੀਰ
ਬਣਾਈ ਰੱਖਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ
ਬਾਦਲ
ਪਰਿਵਾਰ
ਨੇ
ਅਪਣੇ
ਲਈ ਚੁਣੌਤੀ ਬਣੇ ਪਟਿਆਲਾ ਦੇ ਸ਼ਾਹੀ ਘਰਾਣੇ ਦੇ ਵਾਰਸ ਕੈਪਟਨ ਅਮਰਿੰਦਰ ਸਿੰਘ
ਉੱਤੇ
ਵੱਡਾ
ਰਾਜਸੀ ਹਮਲਾ ਕਰਦਿਆਂ ਸਾਬਕਾ
ਮੁੱਖ
ਮੰਤਰੀ ਦੀ ਵਿਧਾਨ ਸਭਾ ਦੀ
ਮੈਂਬਰੀ
ਖੋਹੀ
ਸੀ।
ਜਦੋਂ
ਕਿ ਸਾਬਕਾ ਮੱੁਖ ਮੰਤਰੀ ਨੇ ਇਸ ਕਾਰਵਾਈ ਨੂੰ ਵਧੀਕੀ
ਕਰਾਰ
ਦਿੰਦਿਆਂ ਡਟ ਕੇ ਮੁਕਾਬਲਾ ਕਰਨ ਦਾ ਐਲਾਨ
ਕੀਤਾ
ਸੀ।
ਅਦਾਲਤੀ
ਕਾਰਵਾਈ ਦੌਰਾਨ ਕਈ ਸੰਵਿਧਾਨਿਕ
ਕਿਸਮ
ਦੇ ਸਵਾਲ ਖੜੇ ਹੋ ਗਏ ਸਨ।
ਕੀ
ਪਿਛਲੀ
ਵਿਧਾਨ
ਸਭਾ ਦੇ ਕਿਸੇ ਮੈਂਬਰ ਵਲੋਂ ਕੀਤੀ ਗਈ ਕੋਤਾਹੀ ਦੇ
ਆਧਾਰ
`ਤੇ
ਉਸ ਨੂੰ
ਮੌਜੂਦਾ
ਵਿਧਾਨ ਸਭਾ ਵਿਚੋਂ ਬਰਖਾਸਤ ਕੀਤਾ ਜਾ ਸਕਦਾ ਹੈ?
ਅਮਰਿੰਦਰ ਸਿੰਘ ਨੂੰ
13ਵੀਂ
ਵਿਧਾਨ ਸਭਾ ਵਿਚੋਂ ਬਰਖਾਸਤ
ਕੀਤਾ
ਗਿਆ ਸੀ,
ਜਦਕਿ
ਜਿਹੜੀਆਂ ਕੋਤਾਹੀਆਂ ਦੇ ਆਧਾਰ
`ਤੇ
ਉਨਾਂ
ਨੂੰ
ਅਸੰਬਲੀਂ
`ਚੋਂ
ਬਾਹਰ ਕੀਤਾ ਗਿਆ,
ਉਹ
12ਵੀਂ ਵਿਧਾਨ ਸਭਾ ਦੌਰਾਨ ਹੋਈਆਂ ਸਨ।
3
ਸਤੰਬਰ
2008
ਨੂੰ
ਵਿਸ਼ੇਸ਼
ਅਧਿਕਾਰ ਉਲੰਘਣਾ
ਦੇ
ਮਾਮਲੇ
ਵਿਚ ਕੈਪਟਨ ਅਮਰਿੰਦਰ ਸਿੰਘ ਦੀ ਵਿਧਾਨ ਸਭਾ ਦੀ
ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਸੀ।
ਪੰਜਾਬ
ਵਿਧਾਨ ਸਭਾ ਵਿਚ ਫੈਸਲਾ ਸੱਤਾਧਾਰੀ ਅਤੇ ਵਿਰੋਧੀ
ਧਿਰ ਦੇ
ਮੈਂਬਰਾਂ ਵਿਚਕਾਰ ਜਬਰਦਸਤ ਨਾਅਰੇਬਾਜੀ ਦਰਮਿਆਨ ਸੁਣਾਇਆ ਗਿਆ।
ਬਾਕੀ
ਰਹਿੰਦੀ ਮਿਆਦ ਲਈ ਵਿਧਾਨ ਸਭਾ ਦੀ ਕੈਪਟਨ ਦੀ ਮੈਂਬਰੀ ਖ਼ਤਮ ਕਰਨ ਤੋਂ ਇਲਾਵਾ
ਕਾਂਗਰਸ
ਦੀ ਚੋਣ
ਮੁਹਿੰਮ
ਕਮੇਟੀ ਦੇ ਮੁੱਖੀ ਵਿਰੁਧ ਵਿਜੀਲੈਂਸ ਨੂੰ
ਕੇਸ
ਦਰਜ਼ ਕਰਨ,
ਅਗਲੀ
ਕਾਰਵਾਈ ਕਰਨ ਅਤੇ
ਦੋ
ਮਹੀਨਿਆਂ ਦੇ ਅੰਦਰ ਅੰਦਰ ਸਦਨ ਨੂੰ ਅਪਣੀ ਰਿਪੋਰਟ ਪੇਸ਼ ਕਰਨ ਦੇ ਆਦੇਸ਼
ਵੀ
ਦਿੱਤੇ
ਗਏ ਸਨ।
ਇਸ
ਧੱਕੇਸ਼ਾਹੀ ਵਿਰੁਧ ਰੋਸ ਪ੍ਰਗਟ ਕਰਨ ਲਈ ਕਾਂਗਰਸੀ
ਮੈਂਬਰ
ਵਾਕ ਆਊਟ ਕਰ ਗਏ ਸਨ।
ਸੰਸਦੀ
ਸਕੱਤਰ ਹਰੀਸ਼
ਰਾਏ
ਢਾਂਡਾ
ਜਿਸਦੀ ਅਗਵਾਈ ਵਾਲੀ
9
ਮੈਂਬਰੀ
ਕਮੇਟੀ ਨੇ ਕੈਪਟਨ ਅਤੇ ਦੂਸਰੇ ਕਾਂਗਰਸੀ ਨੇਤਾਵਾਂ ਵਿਰੁਧ ਭ੍ਰਿਸ਼ਟਾਚਾਰ ਦੇ ਦੋਸ਼ਾਂ
ਦੀ ਜਾਂਚ ਕਰਨ ਵਾਲੀ ਕਮੇਟੀ ਬਣੀ ਸੀ,
ਨੇ ਕਮੇਟੀ
ਦੀ
ਰਿਪੋਰਟ
ਪੇਸ਼ ਕਰਦਿਆਂ
ਸਾਬਕਾ
ਮੁੱਖ ਮੰਤਰੀ ਵਿਰੁਧ ਕਾਰਵਾਈ ਕਰਨ ਦਾ ਮਤਾ ਪੇਸ਼ ਕੀਤਾ ਜਿਸਦੀ ਭਾਜਪਾ ਦੇ ਮੰਤਰੀ
ਤੀਕਸ਼ਨ ਸੂਦ ਨੇ
ਤਾਈਦ
ਕੀਤੀ।
ਸਪੀਕਰ
ਨਿਰਮਲ ਸਿੰਘ
ਕਾਹਲੋਂ
ਨੇ ਇਹ ਫੈਸਲਾ ਸੁਣਾਉਂਦਿਆ ਕੈਪਟਨ ਵਿਰੁੱਧ ਕਾਰਵਾਈ ਕੀਤੇ ਜਾਣ ਸਬੰਧੀ ਕਈ ਦਿਨਾਂ
ਤੋਂ ਲਾਈਆ ਜਾ ਰਹੀਆਂ ਕਿਆਸਅਰਾਈਆਂ ਨੂੰ ਅਮਲੀ ਜਾਮਾ ਪਹਿਨਾ ਦਿੱਤਾ,
ਜਿਸਦੀ
ਮੀਡੀਆ,
ਸਿਆਸੀ
ਚਿੰਤਕਾਂ ਅਤੇ ਸਮਾਜਿਕ ਸੱਥਾਂ ਵਿਚ ਕਾਫੀ ਆਲੋਚਨਾ ਕੀਤੀ ਗਈ ਸੀ।
ਪੰਜਾਬ
ਦੇ ਸਾਬਕਾ ਮੁੱਖ ਮੰਤਰੀ
ਕੈਪਟਨ
ਅਮਰਿੰਦਰ ਸਿੰਘ ਅਪਣੇ
‘ਫੇਸਬੁੱਕ’
ਅਕਾਉਂਟ
`ਤੇ
ਲਿਖਦੇ
ਹਨ ਕਿ ਉਨ੍ਹਾਂ
ਦੀ
ਜਿੰਦਗੀ ਇਕ ਅਜਿਹੇ ਸਖ਼ਸ਼ ਦੀ ਕਹਾਣੀ
ਹੈ ਜੋ
ਲਹਿਰਾਂ
ਦੀ
ਸਵਾਰੀ ਕਰਦਾ ਹੈ,
ਜਿਸ ਦਾ ਸੰਕਲਪ ਹਰ ਮੁਸ਼ਕਲ ਵਿਚ
ਦੁੱਗਣਾ
ਹੋ ਜਾਂਦਾ ਹੈ।
ਸ਼ਾਂਤਚਿੱਤ ਇਨਸਾਨ,
ਇਮਾਨਦਾਰ ਨਾਗਰਿਕ ਅਤੇ ਇਕ ਸਿਆਸੀ ਆਗੂ ਦੇ ਤੌਰ
`ਤੇ
ਉਹ ਕਦੇ ਵੀ ਆਪਣੇ ਫਰਜ਼ਾਂ
ਨੂੰ
ਨਹੀਂ ਭੁੱਲਣਗੇ।
ਕੈਪਟਨ ਅਮਰਿੰਦਰ
ਸਿੰਘ
ਜਿਸ ਤਰ੍ਹਾਂ
ਤੁਣਕਮਿਜ਼ਾਜੀ
ਨਾਲ
ਗੱਲਬਾਤ ਕਰਦੇ ਹਨ ਇਹੋ ਜਿਹੇ ਆਗੂ ਪੰਜਾਬ ਵਿਚ ਘੱਟ ਹੀ ਹਨ।
ਸੱਤਾ ਵਿਚ ਹੋਣ ਜਾਂ ਸੱਤਾ ਤੋਂ ਬਾਹਰ,
ਕੈਪਟਨ
ਅਮਰਿੰਦਰ ਸਿੰਘ ਹਮੇਸ਼ਾ ਦਿਲ ਦੀ
ਸੁਣਦੇ
ਹਨ ਅਤੇ ਦਿਲ ਦੀ ਹੀ ਕਰਦੇ ਹਨ।
ਅੰਮ੍ਰਿਤਸਰ ਵਿਚ
32
ਏਕੜ
ਜ਼ਮੀਨ
`ਤੇ
ਕੁਝ ਪਸੰਦੀਦਾ ਡਿਵੈਲਪਰਾਂ
ਨੂੰ
ਰਿਆਇਤ
ਦੇਣ ਦੇ ਮਾਮਲੇ ਵਿਚ ਕੈਪਟਨ ਝਮੇਲੇ
ਵਿਚ ਫਸ
ਗਏ ਸਨ।
ਬਹੁਮਤ
ਕੈਪਟਨ ਦੇ ਹੱਕ
ਵਿਚ
ਨਹੀਂ ਸੀ।
ਅਕਾਲੀ
ਸਰਕਾਰ ਨੇ ਬਹੁਮਤ ਦੇ ਜ਼ੋਰ
`ਤੇ
ਉਨ੍ਹਾਂ
ਨੂੰ
ਵਿਧਾਨ ਸਭਾ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ।
ਵਿਧਾਨ
ਸਭਾ
ਵਿਚੋਂ
ਬਰਖਾਸਤ ਕੀਤੇ ਜਾਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ
ਦੀਆਂ
ਸੂਬਾ ਪੱਧਰੀ ਮੀਟਿੰਗਾਂ
ਵਿਚ
ਘੱਟ
ਹੀ
ਨਜ਼ਰ
ਆਉਂਦੇ ਸਨ।
ਉਨ੍ਹਾਂ
ਨੇ
ਤਾਂ
ਕਿਸੇ
ਦੀ
ਅਧੀਨਗੀ
ਕਬੂਲੀ ਅਤੇ ਨਾ ਹੀ ਕਿਸੇ ਦੇ ਦਬਾਅ ਵਿਚ ਆਏ।
ਕਾਂਗਰਸੀ ਵਰਕਰਾਂ
`ਤੇ
ਮਾਮਲੇ ਦਰਜ ਹੋਏ
ਤਾਂ
ਉਨ੍ਹਾਂ
ਨੇ ਖੁਦ
ਮੋਰਚਾ ਸੰਭਾਲ ਲਿਆ।
ਜੇਕਰ
ਪ੍ਰਦੇਸ਼
ਕਾਂਗਰਸ ਦੀ ਗੱਲ ਕਰੀਏ ਤਾਂ ਉਸ ਵਿਚ ਉਨ੍ਹਾਂ ਦੇ ਵਿਰੋਧੀ ਜ਼ਿਆਦਾ ਅਤੇ ਸਮਰਥਕ ਘੱਟ
ਸਨ।
ਇਕ ਵਾਰ ਤਾਂ ਅਜਿਹਾ ਲੱਗ ਰਿਹਾ ਸੀ ਕਿ ਕੈਪਟਨ ਦੇ ਸਿਆਸੀ ਜੀਵਨ ਦਾ ਸੂਰਜ ਢਲ ਗਿਆ।
2007
ਵਿਚ
ਜਦੋਂ ਅਕਾਲੀ ਸਰਕਾਰ
ਸੱਤਾ
ਵਿਚ ਆਈ
ਤਾਂ ਰਜਿੰਦਰ ਕੌਰ ਭੱਠਲ
ਦੀ
ਅਗਵਾਈ
ਵਿਚ ਕਾਂਗਰਸ ਦੇ ਸਾਰੇ ਆਗੂ,
ਮੋਹਾਲੀ
ਦੇ ਪੀਸੀਏ ਸਟੇਡੀਅਮ ਵਿਚ
20-20
ਕ੍ਰਿਕਟ
ਮੈਚ ਖੇਡਣ ਆ ਪਹੁੰਚੇ।
ਉਸ
ਵੇਲੇ
ਵੀ ਕੈਪਟਨ ਅਮਰਿੰਦਰ ਸਿੰਘ ਨੇ
ਕਿਹਾ
ਸੀ ਕਿ ਇਹ ਦੋਸਤੀ ਠੀਕ ਨਹੀਂ ਹੈ।
ਕਾਂਗਰਸੀ ਹਾਈਕਮਾਂਡ
ਨੂੰ
ਵੀ
ਇਹ ਮੇਲ
ਮਿਲਾਪ
ਜਚਿਆ ਨਹੀਂ ਸੀ।
ਏਥੇ ਵੀ ਕੈਪਟਨ ਅਮਰਿੰਦਰ ਸਿੰਘ ਅੜ ਗਏ ਸਨ।
ਉਨ੍ਹਾਂ
ਕਿਹਾ
ਕਿ ਕਾਂਗਰਸੀ ਵਰਕਰਾਂ
ਖਿਲਾਫ਼
ਦਰਜ ਕੀਤੇ
ਝੂਠੇ
ਮੁਕੱਦਮੇ ਵਾਪਸ ਲਓ,
ਫਿਰ
ਹੱਥ ਮਿਲਾਵਾਂਗੇ।
ਜਿਵੇਂ ਜਿਵੇਂ ਕੈਪਟਨ ਅਮਰਿੰਦਰ ਖਿਲਾਫ਼
ਮਾਮਲਿਆਂ
ਦੀ
ਲਿਸਟ
ਲੰਬੀ ਹੁੰਦੀ ਗਈ,
ਕਾਂਗਰਸੀ ਆਗੂ
ਉਨ੍ਹਾਂ
ਤੋਂ ਮੂੰਹ ਮੋੜ ਗਏ।
ਦੂਜੇ
ਪਾਸੇ
ਕੈਪਟਨ
ਅਮਰਿੰਦਰ ਦੇ ਨਾਲ ਅਦਾਲਤ
ਦੇ
ਬਾਹਰ
ਉਨ੍ਹਾਂ
ਦੇ
ਸਮਰਥਕ
ਜੁੜਨ
ਲੱਗੇ ਅਤੇ ਅਕਾਲੀ ਸਰਕਾਰ ਅਤੇ
ਵਿਜੀਲੈਂਸ ਬਿਊਰੋ ਵੱਲੋਂ
ਲਾਏ ਗਏ
ਦੋਸ਼ ਖੋਖਲੇ ਸਾਬਤ ਹੋਣ ਲੱਗੇ।
ਪੰਜਾਬ
ਦੀ ਸਿਆਸਤ ਵਿਚ ਇਕ ਉਹ ਵੀ ਸਮਾਂ ਆਇਆ ਜਦੋਂ ਕਾਂਗਰਸ ਅਤੇ ਅਕਾਲੀ ਦਲ ਦੇ ਬਹੁਤ
ਸਾਰੇ
ਆਗੂ ਇਕ
ਦੂਜੇ
ਖਿਲਾਫ਼
ਦਰਜ ਝੂਠੇ ਕੇਸ ਵਾਪਸ ਲੈਣ ਦੀ ਵਕਾਲਤ ਕਰਨ ਲੱਗੇ।
ਜਦੋਂ
ਇਹ ਗੱਲ
ਵਿਧਾਨ ਸਭਾ
ਵਿਚ
ਰੱਖੀ
ਗਈ
ਤਾਂ
ਅਜਿਹਾ ਲੱਗਣ ਲੱਗਿਆ ਕਿ
ਸਾਲਾਂ
ਤੋਂ ਚੱਲ ਰਹੀ ਬਦਲੇ ਦੀ ਭਾਵਨਾ ਵਾਲੀ ਸਿਆਸਤ ਦਾ ਹੁਣ ਖਾਤਮਾ ਹੋ ਜਾਵੇਗਾ।
ਮੁਕੱਦਮਿਆਂ ਦਾ ਡਰ
ਤਾਂ
ਅਕਾਲੀਆਂ ਅਤੇ ਕਾਂਗਰਸੀਆਂ ਦੋਵਾਂ ਪਾਰਟੀਆਂ ਨੂੰ ਹੈ ਕਿਉਂਕਿ
ਸੂਬੇ
ਵਿਚ ‘ਬਦਲੇ
ਦੀ
ਸਿਆਸਤ’
ਕਿਸੇ
ਨੂੰ
ਵੀ
ਨਹੀਂ ਬਖਸ਼ੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧੀ
ਫਿਰ
ਕਿਹਾ
ਕਿ
ਮਾਮਲੇ
ਦਰਜ ਹੋ ਗਏ ਹਨ ਤਾਂ ਜਾਂਚ ਜਾਰੀ ਰਹਿਣੀ
ਚਾਹੀਦੀ
ਹੈ।
ਅਕਾਲੀ
ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ
ਵਿਧਾਨ
ਸਭਾ ਤੋਂ ਕਢਵਾ ਕੇ ਜੋ ‘ਸਿਆਸਤ
ਦਾ
ਛੱਕਾ’
ਮਰਵਾਇਆ
ਸੀ,
ਅਦਾਲਤ
ਨੇ ਉਸ ਨੂੰ
ਬਾਉਂਡਰੀ
`ਤੇ
ਕੈਚ
ਕਰਕੇ ਉਸ ਬਾਲ ਨੂੰ ਨੋ ਬਾਲ ਕਰਾਰ ਦੇ ਦਿੱਤਾ।
ਹੁਣ
ਕੈਪਟਨ ਅਮਰਿੰਦਰ ਸਿੰਘ ਦੁਬਾਰਾ
ਮੈਦਾਨ
`ਚ
ਪਰਤ ਆਏ ਹਨ।
ਹੁਣ
ਸੋਚਣ ਦੀ ਵਾਰੀ ਪਾਰਟੀ ਦੇ ਅੰਦਰ ਅਤੇ ਬਾਹਰ ਬੈਠੇ ਉਨ੍ਹਾਂ
ਦੇ
ਸਿਆਸੀ
ਦੁਸ਼ਮਣਾਂ ਦੀ ਹੈ।
ਕੈਪਟਨ
ਅਮਰਿੰਦਰ ਸਿੰਘ ਦਾ ਅਗਲਾ ਕਦਮ ਸ਼ਾਇਦ ਹੁਣ ਪਾਰਟੀ ਦੀ ਕਮਾਂਡ
ਸੰਭਾਲਣਾ ਹੀ ਹੋਵੇਗੀ।
ਪੰਜਾਬ
ਵਿਚ ਜੋ ਪਾਰਟੀ
ਦਾ
ਮੁਖੀ
ਬਣ ਜਾਂਦਾ ਹੈ,
ਉਹੀ
ਮੁੱਖ ਮੰਤਰੀ
ਦੀ
ਕੁਰਸੀ
ਦਾ
ਹੱਕਦਾਰ
ਸਮਝਿਆ ਜਾਂਦਾ ਹੈ।
ਫਿਲਹਾਲ,
ਪਟਿਆਲਾ
ਸ਼ਹਿਰ ਨੂੰ ਉਸ ਦੇ ਰਾਜੇ ਦੀ ਘਰ ਵਾਪਸੀ ਦੀ ਉਡੀਕ ਹੈ।
ਉਹ ਆਪਣੀ
ਕਿਤਾਬ
‘ਦ
ਲਾਸਟ ਸਨਸੈਟ-ਦ
ਰਾਈਜ਼ ਐਂਡ ਫਾਲ ਆਫ਼ ਲਾਹੌਰ ਦਰਬਾਰ’
ਦਾ
ਦੁਬਈ
ਵਿਚ ਪ੍ਰਚਾਰ ਕਰ ਰਹੇ ਹਨ।
ਹੁਣ
ਪਟਿਆਲੇ ਸ਼ਹਿਰ ਨੂੰ ਇਕ ਵਿਧਾਇਕ ਮਿਲ ਜਾਵੇਗੀ,
ਉਥੇ
ਅਕਾਲੀ ਦਲ ਨੂੰ ਮਿਲੇਗਾ
ਇਕ
ਮਜ਼ਬੂਤ ਸ਼ਰੀਕ।
ਕੈਪਟਨ
ਅਮਰਿੰਦਰ ਸਿੰਘ ਸਿਆਸਤ ਵਿਚ ਮੱਧਵਰਗ
ਦੀ
ਸਿਆਸਤ
ਕਰਨ ਦੇ ਹਮਾਇਤੀ
ਨਹੀਂ
ਰਹੇ।
ਵੈਸੇ
ਵੀ ਪੰਜਾਬ ਦੇ ਲੋਕ ਹਮੇਸ਼ਾ
ਤੋਂ
ਤਕੜੇ ਅਸਰ ਰਸੂਖ
ਵਾਲੇ
ਆਗੂ
ਪਸੰਦ
ਕਰਦੇ ਰਹੇ ਹਨ।
| |
ਕਾਂਗਰਸੀ ਹੋਏ
ਬਾਗੋ-ਬਾਗ,
ਅਕਾਲੀ
ਹਲਕਿਆਂ
`ਚ
ਖਾਮੋਸ਼ੀ
ਕਾਂਗਰਸੀਆਂ ਨੇ ਪ੍ਰਕਾਸ਼
ਸਿੰਘ ਬਾਦਲ ਤੋਂ ਅਸਤੀਫ਼ੇ ਦੀ ਮੰਗ ਕੀਤੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ:
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਵਿਧਾਨ ਸਭਾ
ਤੋਂ
ਬਰਤਰਫੀ ਦਾ ਫੈਸਲਾ ਸੁਪਰੀਮ ਕੋਰਟ ਵਲੋਂ
ਰੱਦ ਕੀਤੇ ਜਾਣ ਦਾ ਸਵਾਗਤ ਕਰਦਿਆਂ
ਕਾਂਗਰਸ ਨੇ ਹਾਕਮ ਅਕਾਲੀ-ਭਾਜਪਾ
ਗਠਜੋੜ ਉਤੇ ਆਪਣੇ
ਸਿਆਸੀ ਹਿਤਾਂ
ਲਈ
ਵਿਧਾਨ ਸਭਾ ਵਿਚ ਆਪਣੇ ਬਹੁਮਤ ਦੀ ਦੁਰਵਰਤੋਂ
ਕੀਤੇ
ਜਾਣ
ਦਾ
ਦੋਸ਼ ਲਾਇਆ ਹੈ।
ਪਾਰਟੀ ਨੇ ਇਸ
ਮੁੱਦੇ ਉਤੇ ਮੁੱਖ ਮੰਤਰੀ ਪ੍ਰਕਾਸ਼
ਸਿੰਘ ਬਾਦਲ ਦੇ ਅਸਤੀਫੇ ਦੀ ਮੰਗ ਵੀ
ਕੀਤੀ ਹੈ।
ਦੂਜੇ ਪਾਸੇ ਅਕਾਲੀ ਦਲ ਨੇ ਫੈਸਲਾ ਪੜ੍ਹਨ ਪਿਛੋਂ
ਕਾਨੂੰਨੀ
ਰਾਏ ਲੈਣ ਦੀ ਗੱਲ ਕਹੀ ਹੈ।
ਕਾਂਗਰਸ ਦੇ ਤਰਜਮਾਨ ਸੁਖਪਾਲ ਸਿੰਘ ਖਹਿਰਾ ਨੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ,
‘ਸੁਪਰੀਮ
ਕੋਰਟ ਦੇ ਇਸ ਫੈਸਲੇ ਨੇ
ਪੰਜਾਬ
ਵਿਧਾਨ ਸਭਾ ਦੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਸਾਰੇ ਫੈਸਲੇ ਖ਼ਤਮ ਕਰ ਦਿਤੇ ਅਤੇ
ਇਹ ਅਕਾਲੀ ਭਾਜਪਾ ਗਠਜੋੜ ਦੇ
ਮੂੰਹ ਉਤੇ ਇਕ ਚਪੇੜ
ਹੈ।
ਉਨ੍ਹਾਂ
ਕਿਹਾ ਕਿ ਇਸ ਫੈਸਲੇ ਨੇ
ਅਕਾਲੀਆਂ ਵਲੋਂ
ਕਾਂਗਰਸੀ ਆਗੂ
ਨੂੰ
ਵਿਧਾਨ ਸਭਾ ਵਿਚ ਬਰਤਰਫ ਕਰਕੇ ਪਾਈ ਗਈ ਇਕ ਗਲਤ ਰੀਤ ਦਾ ਭੋਗ ਪਾ ਦਿਤਾ ਹੈ।
ਉਨ੍ਹਾਂ
ਕਿਹਾ ਕਿ ਇਸ
ਮਾਮਲੇ ਵਿਚ ਸੁਪਰੀਮ ਕੋਰਟ ਵਲੋਂ
‘ਫਿਟਕਾਰੇ’
ਜਾਣ ਕਾਰਨ ਸ੍ਰੀ
ਬਾਦਲ
ਨੂੰ
ਮੁੱਖ ਮੰਤਰੀ ਦੇ ਅਹੁਦੇ
ਤੋਂ ਅਸਤੀਫਾ ਦੇ ਦੇਣਾ
ਚਾਹੀਦਾ ਹੈ।
ਸ੍ਰੀ
ਖਹਿਰਾ ਨੇ ਦਾਅਵਾ ਕੀਤਾ
ਕਿ
ਉਨ੍ਹਾਂ
ਦੇ
ਵਿਧਾਨ ਸਭਾ ਹਲਕੇ ਵਿਚ 170
ਕਾਂਗਰਸੀ ਵਰਕਰਾਂ ਨੂੰ
ਝੂਠੇ
ਕੇਸਾਂ
`ਚ
ਫਸਾਇਆ ਗਿਆ।
ਪੂਰੇ ਸੂਬੇ
ਵਿਚ ਹੁਣ ਤੱਕ 10 ਹਜ਼ਾਰ ਦੇ ਲਗਭਗ ਪਾਰਟੀ ਵਰਕਰਾਂ ਖਿਲਾਫ਼ ਕੇਸ
ਚੱਲ ਰਹੇ ਹਨ।
ਕੇਂਦਰੀ ਵਿਦੇਸ਼ ਮੰਤਰੀ ਅਤੇ ਅਮਰਿੰਦਰ ਸਿੰਘ
ਦੀ
ਧਰਮਪਤਨੀ ਬੀਬੀ ਪਰਨੀਤ ਕੌਰ ਨੇ ਕਿਹਾ ਕਿ ਉਨਾਂ ਨੂੰ ਦੇਸ਼ ਦੀ ਅਦਾਲਤੀ
ਪ੍ਰਣਾਲੀ
`ਤੇ
ਪੂਰਾ
ਭਰੋਸਾ ਸੀ ਕਿ ਅਮਰਿੰਦਰ ਸਿੰਘ ਨੂੰ ਆਖਰ ਨਿਆਂ ਮਿਲੇਗਾ,
ਉਸੇ ਤਰ੍ਹਾਂ ਹੀ ਹੋਇਆ।
ਪਰਨੀਤ ਕੌਰ ਨੇ ਅਦਾਲਤ ਦੇ ਫੈਸਲੇ
ਦਾ
ਸਵਾਗਤ
ਕੀਤਾ ਹੈ।
ਕਾਂਗਰਸ ਦੇ ਸੂਬਾ
ਪ੍ਰਧਾਨ ਮਹਿੰਦਰ ਸਿੰਘ ਕੇਪੀ
ਨੇ
ਕਿਹਾ ਕਿ
ਅਦਾਲਤ ਦੇ ਇਸ ਫੈਸਲੇ ਨਾਲ ਅਕਾਲੀ
ਸਰਕਾਰ ਦੀ ਬਦਲੇ ਦੀ ਭਾਵਨਾ ਨਾਲ ਕੰਮ ਕਰਨ ਦੀ ਨੀਤੀ ਸਾਰਿਆਂ ਦੇ ਸਾਹਮਣੇ
ਆ
ਗਈ ਹੈ।
ਪੰਜਾਬ
ਵਿਧਾਨ ਸਭਾ ਵਿਚ ਵਿਰੋਧੀ
ਧਿਰ ਦੀ ਆਗੂ ਬੀਬੀ ਰਾਜਿੰਦਰ ਕੌਰ ਭੱਠਲ
ਨੇ
ਕੋਰਟ ਦੇ ਇਸ ਫੈਸਲੇ
ਨੂੰ ਇਤਿਹਾਸਕ ਫੈਸਲਾ ਦੱਸਿਆ।
ਉਨ੍ਹਾਂ
ਕਿਹਾ
ਕਿ
ਇਸ ਨਾਲ ਪ੍ਰਦੇਸ਼ ਕਾਂਗਰਸ ਦੇ ਵਰਕਰਾਂ
ਦਾ
ਮਨੋਬਲ ਉਚਾ ਹੋਵੇਗਾ।
ਹੁਣ ਉਹ ਆਮ ਲੋਕਾਂ ਨਾਲ
ਜੁੜੇ
ਮੁੱਦਿਆਂ
`ਤੇ
ਵਿਧਾਨ ਸਭਾ
ਦੇ
ਅੰਦਰ ਅਤੇ
ਬਾਹਰ ਨਵੀਂ ਤਾਕਤ ਨਾਲ ਅਕਾਲੀ ਦਲ-ਭਾਜਪਾ ਦੀ ਸਰਕਾਰ
ਖਿਲਾਫ਼ ਲੜਾਈ ਲੜਨਗੇ।
ਉਨ੍ਹਾਂ ਕਿਹਾ ਕਿ ਆਖ਼ਰ ਸਚਾਈ
ਦੀ
ਜਿੱਤ
ਹੋਈ
ਹੈ
ਅਤੇ ਮੌਜੂਦਾ ਸਰਕਾਰ
ਦੇ
ਮਨਸੂਬੇ ਜੱਗ ਜਾਹਰ ਹੋ ਗਏ ਹਨ।
ਅਕਾਲੀ ਦਲ ਦੇ ਇਕ ਤਰਜਮਾਨ ਨੇ
ਕਿਹਾ,
‘ਅਸੀਂ
ਅਦਾਲਤਾਂ ਦਾ ਸਤਿਕਾਰ ਕਰਦੇ ਹਾਂ।
ਅਸੀਂ
ਫੈਸਲੇ ਨੂੰ ਵੇਰਵੇ ਸਹਿਤ ਪੜ੍ਹਨ
ਪਿਛੋਂ ਇਸ ਸਬੰਧੀ
ਕਾਨੂੰਨੀ ਰਾਇ ਲਵਾਂਗੇ।’
ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਦੋਸ਼ਾਂ ਦੀ ਜਾਂਚ ਕਰਨ ਲਈ ਬਣਾਈ ਗਈ
ਮਰਿਆਦਾ ਕਮੇਟੀ ਦੇ ਚੇਅਰਮੈਨ ਅਤੇ ਅਕਾਲੀ ਦਲ ਦੇ ਇਕ ਵਿਧਾਇਕ ਹਰੀਸ਼ ਰਾਏ ਢਾਂਡਾ
ਨੇ
ਕਿਹਾ ਹੈ ਕਿ ਅਸਲ ਵਿਚ ਕਾਂਗਰਸੀ ਆਗੂ ਨੂੰ ਵਿਧਾਨ ਸਭਾ
ਦੀ
ਮੈਂਬਰੀ ਤੋਂ ਹਟਾਉਣ ਸਬੰਧੀ ਸੁਪਰੀਮ
ਕੋਰਟ ਦਾ ਫੈਸਲਾ ਇਕ ਸੰਵਿਧਾਨਕ ਮਾਮਲਾ ਹੈ।
ਉਨ੍ਹਾਂ
ਕਿਹਾ,
‘ਸੁਪਰੀਮ
ਕੋਰਟ ਨੇ ਮੇਰੇ ਵਲੋਂ
(ਜ਼ਮੀਨ
ਅਲਾਟਮੈਂਟ ਵਿਚ
ਹੇਰਾਫੇਰੀ ਸਬੰਧੀ) ਕੈਪਟਨ ਅਮਰਿੰਦਰ ਸਿੰਘ ਖਿਲਾਫ ਅਸੈਂਬਲੀ ਵਿਚ ਪੇਸ਼ ਉਸ
ਰਿਪੋਰਟ ਨੂੰ ਰੱਦ ਨਹੀਂ
ਕੀਤਾ ਜਿਸ ਦੇ ਆਧਾਰ ਉਤੇ
ਉਨ੍ਹਾਂ ਨੂੰ ਬਰਤਰਫ ਕੀਤਾ ਗਿਆ ਸੀ।’
ਭਾਰਤੀ ਜਨਤਾ ਪਾਰਟੀ
ਦੇ
ਸੀਨੀਅਰ ਨੇਤਾ ਬਲਬੀਰ
ਪੁੰਜ ਨੇ ਕਿਹਾ ਹੈ ਕਿ ਉਹ ਅਦਾਲਤ ਦੇ ਫੈਸਲਾ ਦਾ ਸਵਾਗਤ ਕਰਦੇ
ਹਨ।
ਸੂਤਰਾਂ ਅਨੁਸਾਰ ਭਾਜਪਾ
ਦੇ
ਆਗੂ ਇਹ ਵੀ ਮਹਿਸੂਸ ਕਰਦੇ ਹਨ ਕਿ ਪਿਛਲੀ ਸਰਕਾਰ
ਵੇਲੇ
ਦੇ
ਵਿਧਾਨ ਸਭਾ ਮਾਮਲੇ ਨੂੰ ਨਵੇਂ
ਸਦਨ ਵਿਚ ਲਿਆ ਕੇ ਪਹਿਲਾਂ ਹੀ ਸਹੀ
ਕਾਰਵਾਈ ਨਹੀਂ
ਕੀਤੀ ਗਈ।
ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਡਾ. ਦਲਜੀਤ ਸਿੰਘ ਚੀਮਾ
ਨੇ
ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਬਹਾਲੀ ਨਾਲ
ਵਿਧਾਨ ਸਭਾ ਵਿਚੋਂ ਗੈਰ ਹਾਜ਼ਰ ਰਹਿਣ
ਵਾਲੇ
ਮੈਂਬਰਾਂ ਦੀ ਗਿਣਤੀ ਹੋਰ ਵਧ ਜਾਵੇਗੀ।
|
|
| |
ਬਾਦਲ
ਨੂੰ ਸਬਕ ਲੈਣਾ
ਚਾਹੀਂਦਾ
: ਅਮਰਿੰਦਰ ਸਿੰਘ
ਮੁੱਖ ਮੰਤਰੀ ਦੀ ਪੰਜਾਬ ਵਾਪਸੀ
`ਤੇ
ਅਗਲੀ ਰਣਨੀਤੀ ਘੜੇਗਾ ਅਕਾਲੀ ਦਲ
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ:
ਪੰਜਾਬ ਦੇ ਸਾਬਕਾ ਮੁੱਖ
ਮੰਤਰੀ ਕੈਪਟਨ ਅਮਰਿੰਦਰ
ਸਿੰਘ ਦੀ ਵਿਧਾਨ ਸਭਾ
`ਚ
ਬਹਾਲੀ ਦੇ ਫੈਸਲੇ ਨਾਲ
ਰਾਜਸੀ ਹਲਕਿਆਂ ਵਿਚ ਤਕੜੀ ਹਲਚਲ ਹੈ।
ਇਕ
ਪਾਸੇ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ
ਵੱਡਾ
ਹੁਲਾਰਾ ਮਿਲਿਆ ਹੈ ਉਥੇ ਫੌਰੀ ਤੌਰ
`ਤੇ
ਸ਼ੋ੍ਰਮਣੀ ਅਕਾਲੀ ਦਲ ਭਾਜਪਾ ਗੱਠਜੋੜ ਨੂੰ
ਤਕੜਾ ਝਟਕਾ ਲੱਗਾ ਹੈ।
ਸਾਬਕਾ
ਮੁੱਖ ਮੰਤਰੀ ਨੇ ਕਿਹਾ
ਹੈ
ਕਿ ਉਸ
ਨੂੰ ਇਸ ਤਰ੍ਹਾਂ ਦੇ ਫੈਸਲੇ ਦੀ ਆਸ ਸੀ ਕਿਉਂ ਜੋ ਰਾਸੀ
ਬਦਲੇ ਦੀ ਭਾਵਨਾ ਨਾਲ ਉਨ੍ਹਾਂ
`ਤੇ
ਇਹ ਕੇਸ ਤਿਆਰ ਕੀਤਾ ਗਿਆ ਸੀ।
ਹਾਕਮ ਧਿਰ
ਦਾ
ਕਹਿਣਾ
ਹੈ
ਕਿ
ਮੁੱਖ ਮੰਤਰੀ ਦੇ ਆਉਣ
`ਤੇ
ਇਸ ਮੱਦੇ
ਬਾਰੇ ਅਗਲੀ ਰਣਨੀਤੀ ਘੜੀ
ਜਾਵੇਗੀ।
ਸਾਬਕਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟੈਲੀਫੋਨ
`ਤੇ
ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਜੁਡੀਸ਼ਰੀ ਦਾ ਹਮੇਸ਼ਾ ਹੀ ਬਹੁਤ ਸਤਿਕਾਰ ਕਰਦੇ
ਹਨ।
ਉਨ੍ਹਾਂ ਨੇ ਕਿਹਾ ਕਿ ਇਸ ਫੈਸਲੇ ਨਾਲ ਇਹ ਸਾਬਤ ਹੋ ਗਿਆ ਹੈ ਕਿ ਕਿਸੇ ਨਾਲ ਇਸ
ਤਰ੍ਹਾਂ
ਰਾਜਸੀ ਬਦਲੇ ਦੀ ਭਾਵਨਾ ਨਾਲ
ਧੱਕਾ
ਨਹੀਂ
ਕੀਤਾ
ਜਾ
ਸਕਦਾ।
ਜੇਕਰ ਇਸ ਮਾਮਲੇ ਵਿਚ ਬਾਦਲਾਂ ਦੀ ਸਾਜਿਸ਼ ਕਾਮਯਾਬ ਹੋ
ਜਾਂਦੀ ਤਾਂ
ਪੰਜਾਬ
ਵਿਚ ਜਮੂਹਰੀਅਤ ਦਾ ਹੀ ਭੋਗ ਪੈ ਜਾਣਾ ਸੀ।
ਉਨ੍ਹਾਂ
ਕਿਹਾ ਕਿ ਅਦਾਲਤਾਂ ਹੀ ਬਹੁਸੰਮਤੀ ਦੇ ਸਿਰ
`ਤੇ
ਸਰਕਾਰਾਂ ਦੇ ਧੱਕੇ ਨੂੰ ਰੋਕਦੀਆਂ ਹਨ।
ਉਨ੍ਹਾਂ
ਕਿਹਾ ਕਿ ਉਨ੍ਹਾਂ
ਨੂੰ
ਵਿਧਾਨ ਸਭਾ ਵਿਚੋਂ ਕੱਢਣ ਦਾ ਮਨੋਰਥ ਵਿਧਾਨ ਸਭਾ ਵਿਚ ਸਰਕਾਰ ਦੀ ਆਲੋਚਨਾ ਨੂੰ
ਰੋਕਣਾ ਸੀ।
ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਕਾਸ਼
ਸਿੰਘ ਬਾਦਲ ਨੂੰ ਅਦਾਲਤ
ਦੇ
ਇਸ
ਫੈਸਲੇ
ਤੋਂ ਸਬਕ ਲੈਣਾ ਚਾਹੀਂਦਾ
ਹੈ।
ਕੈਪਟਨ ਅਮਰਿੰਦਰ ਸਿੰਘ ਮਈ ਦੇ ਦੂਜੇ ਹਫ਼ਤੇ
ਵਾਪਸ ਆ ਰਹੇ ਹਨ ਅਤੇ ਉਨ੍ਹਾਂ
ਵਲੋਂ ਪਾਰਟੀ ਵਰਕਰਾਂ
ਅਤੇ ਆਮ ਲੋਕਾਂ ਨਾਲ
ਮੀਟਿੰਗਾਂ ਦਾ
ਵੀ
ਪ੍ਰੋਗਰਾਮ
ਹੈ।
ਇਸ
ਮੁੱਦੇ
`ਤੇ
ਪੰਜਾਬ ਦੇ ਪਾਰਲੀਮਾਨੀ
ਮੰਤਰੀ ਤੀਕਸ਼ਣ
ਸੂਦ
ਨੇ
ਸੰਪਰਕ ਕਰਨ
`ਤੇ
ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ
ਬਾਦਲ ਦੇ
ਵਿਦੇਸ਼
ਦੌਰੇ
ਤੋਂ
ਵਾਪਸ ਆਉਣੇ
`ਤੇ
ਇਸ
ਮੁੱਦੇ ਦੀ ਰਣਨੀਤੀ ਘੜੀ ਜਾਵੇਗੀ।
ਉਨ੍ਹਾਂ
ਨੇ
ਕਿਹਾ
ਕਿ
ਉਹ ਅਦਾਲਤ ਦੇ ਫੈਸਲਾ
ਦਾ
ਸਵਾਗਤ ਕਰਦੇ ਹਨ ਪਰ ਫੈਸਲੇ ਦੀ ਕਾਪੀ ਵੇਖ ਕੇ ਹੀ ਕੋਈ
ਵਿਸਥਾਰ ਵਿਚ ਟਿੱਪਣੀ ਕਰ ਸਕਦੇ ਹਨ।
|
|
| |
ਅਮਰਿੰਦਰ ਸਬੰਧੀ
ਫੈਸਲਾ ਦਾ ਕਮੇਟੀ ਦੀ ਰਿਪੋਰਟ
`ਤੇ
ਪ੍ਰਭਾਵ ਨਹੀਂ
: ਢਾਂਡਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਲੁਧਿਆਣਾ:
ਸੁਪਰੀਮ
ਕੋਰਟ ਦੇ ਸੰਵਿਧਾਨਿਕ ਬੈਂਚ ਵਲੋਂ
ਕੈਪਟਨ ਅਮਰਿੰਦਰ ਸਿੰਘ ਦੀ ਵਿਧਾਨ ਸਭਾ
ਦੀ
ਮੈਂਬਰੀ ਬਹਾਲ ਕਰਨ ਦੇ ਫੈਸਲੇ ਦਾ ਆਪਣੀ ਅਗਵਾਈ
ਵਾਲੀ
ਕਮੇਟੀ ਦੀ ਰਿਪੋਰਟ ਤੇ ਮੁੱਖ ਪਾਰਲੀਮਾਨੀ
ਸਕੱਤਰ ਹਰੀਸ਼ ਰਾਏ
ਢਾਂਡਾ ਨੇ ਕੋਈ ਪ੍ਰਸ਼ਨ ਚਿੰਨ੍ਹ ਲੱਗਣ ਤੋਂ ਇਨਕਾਰ ਕੀਤਾ ਹੈ।
ਉਕਤ ਫੈਸਲੇ
ਦੀ
ਰੌਸ਼ਨੀ ਵਿਚ ਕਾਂਗਰਸ ਦੇ ਲੀਗਲ ਸੈੱਲ ਦੇ
ਜ਼ਿਲ੍ਹਾ
ਲੁਧਿਆਣਾ
ਦੇ
ਚੇਅਰਮੈਨ ਧਰਮਜੀਤ ਸਿੰਘ ਖੇੜਾ ਵਲੋਂ
ਸ੍ਰੀ
ਢਾਂਡਾ ਦਾ ਅਸਤੀਫਾ
ਮੰਗੇ ਜਾਣ ਸਬੰਧੀ
ਸੰਪਰਕ ਕਰਨ
`ਤੇ
ਉਨ੍ਹਾਂ
ਦਾ
ਕਹਿਣਾ ਸੀ ਕਿ ਸਰਵਉੱਚ ਅਦਾਲਤ ਨੇ ਵਿਧਾਨ ਸਭਾ ਵਲੋਂ
ਮੈਂਬਰੀ ਰੱਦ ਕਰਨ ਦੇ ਲਏ ਫੈਸਲੇ ਨੂੰ ਰੱਦ
ਕੀਤਾ ਹੈ ਨਾ ਕਿ ਕਮੇਟੀ ਦੀ ਰਿਪੋਰਟ
ਨੂੰ।
ਸ੍ਰੀ ਢਾਂਡਾ ਨੇ ਕਾਂਗਰਸ ਦੇ ਆਗੂਆਂ
ਵਲੋਂ ਉਨ੍ਹਾਂ
ਤੋਂ
ਅਸਤੀਫਾ ਮੰਗੇ
ਜਾਣ ਦੀ ਮੰਗ ਨੂੰ ਬਚਕਾਨਾ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਕਮੇਟੀ ਨੇ ਜੋ
32.10
ਏਕੜ ਜ਼ਮੀਨ ਨੂੰ
ਸਕੀਮ
`ਚੋਂ
ਕੱਢੇ ਜਾਣ ਦੀ ਰਿਪੋਰਟ
ਦਿੱਤੀ ਸੀ,
ਉਹ ਰਿਪੋਰਟ ਅੱਜ ਵੀ ਕਾਇਮ ਹੈ।
ਇਸ ਲਈ ਇਸ ਫੈਸਲੇ
ਨੂੰ
ਉਸ
ਰਿਪੋਰਟ ਦੀ ਤਰਕ ਸੰਗਤਤਾ
ਨਾਲ ਨਹੀਂ
ਮੇਲਿਆ
ਜਾਣਾ ਚਾਹੀਦਾ।
|
|
| |
ਕੀ ਕਿਹਾ ਗਿਆ ਸੀ
ਢਾਂਡਾ ਕਮੇਟੀ ਦੀ ਰਿਪੋਰਟ
`ਚ?
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ:
ਪੰਜਾਬ
ਵਿਧਾਨ ਸਭਾ ਵਲੋਂ
ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਜ਼ਮੀਨ ਘੁਟਾਲੇ ਸਬੰਧੀ ਵਿਸ਼ੇਸ਼ ਕਮੇਟੀ ਬਣਾਉਣ
ਦਾ ਫ਼ੈਸਲਾ
18
ਦਸੰਬਰ 2007
ਦੀ
ਬੈਠਕ ਵਿਚ ਲਿਆ ਗਿਆ ਸੀ।
ਇਸ
ਕਮੇਟੀ ਦੀ ਮਿਆਦ
10
ਸਤੰਬਰ ਨੂੰ
ਖਤਮ ਹੋਣਾ ਉਲੀਕਿਆ ਗਿਆ ਸੀ।
ਕਮੇਟੀ
ਨੇ
ਅਪਣੀਆਂ
16
ਮੀਟਿੰਗਾਂ
ਕੀਤੀਆਂ।
ਕਾਂਗਰਸ ਕਮੇਟੀ ਦੇ ਮੈਂਬਰ ਮੀਟਿੰਗਾਂ ਵਿਚ ਗਏ ਪਰ ਇਨ੍ਹਾਂ
ਮੈਂਬਰਾਂ ਨੇ ਕਮੇਟੀ ਦੀ ਰਿਪੋਰਟ ਪ੍ਰਤੀ ਅਸਹਿਮਤੀ
ਪ੍ਰਗਟ ਕੀਤੀ ਸੀ।
ਘੁਟਾਲੇ ਦਾ ਮਾਮਲਾ
ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਵਿਚ ਹੀ ਕਾਂਗਰਸ ਵਿਧਾਇਕ ਬੀਰਦਵਿੰਦਰ
ਸਿੰਘ ਨੇ ਉਠਾਇਆ ਸੀ।
ਉਦੋਂ
ਇਸ
ਬਾਰੇ ਸਦਨ ਦੀ ਕਮੇਟੀ ਬਣਾਉਣ ਦੀ ਗੱਲ ਤੁਸੀ ਪਰ ਕਮੇਟੀ
ਬਣਾਈ ਨਾ ਗਈ।
ਚੋਣਾਂ ਮਗਰੋਂ
ਨਵੀਂ ਵਿਧਾਨ ਦੇ ਗਠਨ
`ਤੇ
ਫਿਰ ਇਹ ਮਾਮਲਾ ਉਠਿਆ ਅਤੇ ਵਿਸ਼ੇਸ ਕਮੇਟੀ
ਹੋਂਦ
ਵਿਚ ਆ ਗਈ।
ਇਸ ਕਮੇਟੀ ਅੱਗੇ ਅਪਣੇ ਬਿਆਨਾਂ
ਵਿਚ ਕਿਹਾ ਗਿਆ ਕਿ ਇਸ ਕੇਸ ਵਿਚ ਸਰਕਾਰ ਨੂੰ
100
ਕਰੋੜ ਰੁਪਏ ਰਗੜਾ
ਲੱਗਾ ਹੈ।
ਕਮੇਟੀ
ਦੇ
ਰਿਕਾਰਡ ਅਨੁਸਾਰ ਇਸ ਕੇਸ ਵਿਚ ਇੰਪਰੂਵਮੈਂਟ ਟਰੱਸਟ,
ਸਥਾਨਕ ਸਰਕਾਰ ਮਹਿਕਮੇ ਦੇ
ਅਧਿਕਾਰੀ ਅਤੇ
ਮੁੱਖ ਸਕੱਤਰ ਤਕ ਜ਼ਮੀਨ ਦੀ ਛੋਟ ਦੇਣ ਦੇ ਖਿਲਾਫ਼ ਸਨ।
ਕਮੇਟੀ
ਨੇ
ਟਰੱਸਟੀਆਂ
ਦੇ
ਬਿਆਨ ਵੀ ਲਏ।
ਰਿਪੋਰਟ ਵਿਚ ਇਨ੍ਹਾਂ
ਮਾਮਲਿਆਂ ਬਾਰੇ ਹੋਈ ਸਾਰੀ ਲਿਖ਼ਤ-ਪੜ੍ਹਤ ਵੀ ਲਾਈ ਗਈ ਹੈ।
ਰਿਪੋਰਟ ਅਨੁਸਾਰ ਟਰੱਸਟੀਆਂ ਦਾ ਕਹਿਣਾ ਹੈ ਕਿ ਉਨ੍ਹਾਂ
ਨੂੰ ਪਾਸੇ ਰੱਖ ਕੇ ਤਤਕਾਲੀਨ ਮੁੱਖ ਮੰਤਰੀ ਦੇ ਜ਼ਮੀਨ ਸਬੰਧੀ ਛੋਟ ਦਿੱਤੀ।
ਰਿਪੋਰਟ
ਵਿਚ
ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਕੈਬਨਿਟ ਮੰਤਰੀ ਵਿਚਕਾਰ ਹੋਈ ਲਿਖ਼ਤ
ਵੀ
ਦਰਜ ਕੀਤੀ ਗਈ ਹੈ।
ਉਸ
ਵੇਲੇ
ਦੀ
ਟਰੱਸਟ
ਦੀ
ਚੇਅਰਪਰਸਨ
ਸ੍ਰੀਮਤੀ ਰਤਨਾ ਨੇ ਕਮੇਟੀ ਅੱਗੇ
ਬਿਆਨ ਵਿਚ
ਕਿਹਾ ਕਿ ਉਨ੍ਹਾਂ
ਦੀ
ਦੋ ਸਾਲ ਦੀ ਮਿਆਦ ਸੀ,
ਪਰ
ਸਵਾਲ ਸਾਲ ਬਾਅਦ ਹੀ ਹਟਾ ਦਿੱਤਾ ਗਿਆ ਕਿਉਂ ਜੋ ਟਰੱਸਟ ਵਲੋਂ ਉਲੀਕੀ ਸਕੀਮ ਦੀ
ਤਰੋੜ-ਮਰੋੜ ਕਰਨ ਵਾਲੇ
ਜਾਣਦੇ ਸਨ
ਕਿ
ਉਹ
ਅਜਿਹਾ ਨਹੀਂ ਕਰਨ ਦੇਣਗੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਟਰੱਸਟ
ਤੋਂ ਅਪਣੀ ਛੁੱਟੀ
ਦਾ
ਪਤਾ ਅਖ਼ਬਾਰ ਪੜ੍ਹ ਕੇ
ਲੱਗਿਆ ਸੀ।
ਰਿਪੋਰਟ ਅਨੁਸਾਰ ਬੀਬੀ ਰਤਨਾ ਦੇ ਘਰ ਜਾ ਕੇ
ਉਨ੍ਹਾਂ ਨੂੰ ਲਾਲਚ ਦੇਣ ਦੀ ਕੋਸ਼ਿਸ਼
ਵੀ
ਕੀਤੀ ਗਈ ਪਰ
ਬੀਬੀ ਨੇ ਇਨਕਾਰ ਕਰ ਦਿੱਤਾ।
ਬੇਸ਼ਕ ਕਾਂਗਰਸੀ ਮੈਂਬਰ ਆਖ ਰਹੇ ਹਨ ਕਿ ਉਨ੍ਹਾਂ
ਨੇ
ਕਮੇਟੀ
ਦੀਆਂ ਮੀਟਿੰਗਾਂ ਵਿਚ
ਹਿੱਸਾ ਨਹੀਂ ਲਿਆ,
ਪਰ
ਰਿਪੋਰਟ ਅਨੁਸਾਰ ਰਣਦੀਪ ਸਿੰਘ ਨਾਭਾ ਨੇ ਵੀ ਬੀਬੀ ਰਤਨਾ ਤੋਂ ਕਈ ਸਵਾਲ ਕੀਤੇ।
ਰਿਪੋਰਟ ਅਨੁਸਾਰ ਉਸ ਸਮੇਂ ਦੇ ਸਥਾਨਕ ਸਰਕਾਰ ਮਹਿਕਮੇ ਡਾਇਰੈਕਟਰ ਸ੍ਰੀ
ਵਜਰਾਲਿੰਗਮ ਨੇ ਅਪਣੀ
ਗਵਾਹੀ
ਵਿਚ ਕਿਹਾ ਕਿ ਉਹ
ਕਾਲੋਨਾਈਜ਼ਰਾਂ
ਨੂੰ ਜ਼ਮੀਨ ਦੀ
ਛੋਟ
ਦੇਣ ਦੇ ਖਿਲਾਫ਼ ਸਨ।
ਇਸ
ਤੋਂ ਪਹਿਲਾਂ
ਇਨ੍ਹਾਂ
ਕਾਲੋਨਾਈਜ਼ਰਾਂ ਦੀ ਅਰਜੀ ਰੱਦ ਹੋ ਚੁੱਕੀ
ਸੀ।
ਸ੍ਰੀ ਐਮਐਮ ਔਜਲਾ,
ਚੀਫ਼ ਟਾਊਨ ਪਲਾਨਰ ਨੇ ਵੀ ਅਪਣੇ ਬਿਆਨ ਵਿਚ
ਕਿਹਾ
ਹੈ
ਕਿ ਕੁਝ ਕਾਲੋਨਾਈਜ਼ਰਾਂ ਦੀ ਜ਼ਮੀਨ ਨੂੰ ਟਰੱਸਟ ਦੀ ਭੌਂਅ-ਪ੍ਰਾਪਤੀ ਯੋਜਨਾ ਤੋਂ
ਛੋਟ ਦੇਣ ਸਮੇਂ ਉਨ੍ਹਾਂ ਦੇ ਮਹਿਕਮੇ
ਕੋਲੋਂ ਕੋਈ ਰਾਇ ਨਹੀਂ ਗਈ।
ਬੀਬੀ ਰਤਨਾ
ਦੀ
ਥਾਂ
ਬਣੇ
ਟਰੱਸਟ ਚੇਅਰਮੈਨ ਸ੍ਰੀ ਜੁਗਲ ਕਿਸ਼ੋਰ ਨੇ ਅਪਣੇ ਪੱਖ ਵਿਚ ਕਿਹਾ ਕਿ ਉਨ੍ਹਾਂ
ਨੇ
ਤਾਂ
ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ
ਕਾਰਵਾਈ ਕੀਤੀ।
ਟਰੱਸਟ ਨੇ ਸਰਕਾਰ
ਦੇ
ਕਹਿਣ
`ਤੇ
ਨਵਾਂ ਮਤਾ ਪਾ ਕੇ ਭੇਜਿਆ ਜਿਸ ਅਨੁਸਾਰ ਜ਼ਮੀਨ ਨੂੰ ਛੋਟ ਦਿੱਤੀ ਗਈ।
ਇਸੇ
ਤਰ੍ਹਾਂ ਦੇ ਬਿਆਨ ਹੋਰ ਅਧਿਕਾਰੀਆਂ ਦੇ ਵੀ ਹਨ।
ਤਤਕਾਲੀਨ ਮੁੱਖ ਮੰਤਰੀ ਦੀ ਬਣਾਈ ਨੀਤੀ ਨੂੰ ਉਸ ਦੇ
ਹੀ
ਕੈਬਨਿਟ ਮੰਤਰੀ ਵਲੋਂ ਤੁੜਵਾਉਣ ਦਾ ਵੀ ਜ਼ਿਕਰ ਹੈ।
ਬੀਰਦਵਿੰਦਰ ਸਿੰਘ ਵਲੋਂ ਕਮੇਟੀ ਅੱਗੇ
ਦਿੱਤੇ
ਬਿਆਨਾਂ
ਵਿਚ ਕਿਹਾ ਗਿਆ ਕਿ ਕੇਸ
ਬਾਰੇ ਨੋਟਾਂ
`ਤੇ
ਹੋਏ ਉਸ ਵੇਲੇ
ਦੇ
ਮੁੱਖ ਮੰਤਰੀ ਅਤੇ ਕੈਬਨਿਟ
ਮੰਤਰੀ ਦੇ ਦਸਤਖ਼ਤਾਂ ਨੂੰ ਉਹ ਪਛਾਣਦੇ ਹਨ।
ਬੀਰਦਵਿੰਦਰ ਸਿੰਘ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਸੀ ਕਿ ਸਾਰਾ
ਰਿਕਾਰਡ ਅਪਣੇ-ਆਪ
ਵਿਚ ਦਸਦਾ ਹੈ ਕਿ
ਮਿਲੀ-ਭੁਗਤ
ਨਾਲ ਸਰਕਾਰ ਦਾ
ਬਹੁਤ
ਵੱਡਾ
ਨੁਕਸਾਨ
ਹੋਇਆ ਹੈ।
ਉਨ੍ਹਾਂ ਕਿਹਾ ਹੈ ਕਿ ਟਰੱਸਟ ਅਤੇ ਸਰਕਾਰ ਅਜਿਹਾ ਕਰਨ ਦੇ
ਹੱਕ
ਵਿਚ ਨਹੀਂ ਸਨ ਪਰ ਸਾਬਕਾ ਕੈਬਨਿਟ ਮੰਤਰੀ ਚੌਧਰੀ ਜਗਜੀਤ ਸਿੰਘ ਨੇ ਅਪਣੇ
ਹੱਥੀਂ ਨੋਟ ਤਿਆਰ ਕਰਕੇ ਸਾਬਕਾ ਮੁੱਖ ਮੰਤਰੀ ਤੋਂ ਦਸਤੀ ਜਾ ਕੇ ਦਸਤਖ਼ਤ ਕਰਵਾ
ਲਏ।
ਉਨ੍ਹਾਂ ਦਸਤਖ਼ਤਾਂ ਨੂੰ ਗ਼ਲਤ ਇਸਤੇਮਾਲ ਕਰਕੇ ਜ਼ਮੀਨ ਛੱਡੀ ਗਈ।
ਇਹ
ਕੰਮ ਕਰਨ ਲਈ ਸਰਕਾਰਾਂ ਕੋਲ ਨਾ ਕੋਈ ਕਾਨੂੰਨ
ਸੀ
ਅਤੇ ਨਾ ਹੀ ਕੋਈ ਨਿਯਮ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਉਸ ਵੇੇਲੇ ਦੇ ਮਕਾਨ ਉਸਾਰੀ ਮੰਤਰੀ ਰਘੂਨਾਥ
ਸਹਾਏ
ਪੁਰੀ
ਨੇ
ਵੀ ਕਾਲੋਨਾਈਜ਼ਰਾਂ ਨੂੰ ਲਾਇਸੈਂਸ ਦੇਣ ਵਿਚ ਖ਼ਾਸ ਦਿਲਚਸਪੀ ਦਿਖਾਈ।
32.10
ਏਕੜ ਜ਼ਮੀਨ ਪੂਰਨ ਰੂਪ
ਵਿਚ ਸਰਕਾਰੀ ਨੀਤੀ ਅਤੇ ਸਰਕਾਰੀ
ਹਦਾਇਤਾਂ
ਨੂੰ
ਕੱਖਾਂ ਵਾਂਗ ਉਡਾ ਕੇ ਛੱਡੀ ਗਈ।
ਚੇਤੇ ਰਹੇ ਕਿ ਇਸੇ ਰਿਪੋਰਟ ਦੇ ਆਧਾਰ
`ਤੇ
ਹੀ ਪੰਜਾਬ ਵਿਧਾਨ ਸਭਾ ਨੇ ਅਮਰਿੰਦਰ
ਸਿੰਘ ਨੂੰ ਵਿਧਾਇਕ ਦੇ ਅਹੁਦੇ ਤੋਂ ਬਰਤਰਫ ਕਰਨ ਦਾ ਫੈਸਲਾ
ਲਿਆ
ਸੀ।
|
|
28
ਅਪ੍ਰੈਲ
2010
|