|
ਅਮਰੀਕਾ
`ਚ
ਹੁਣ
ਤੱਕ ਦਾ
ਸਭ ਤੋਂ
ਵੱਡਾ
ਰਿਸ਼ਵਤ ਕਾਂਡ
ਭਾਰਤੀ
ਮੂਲ ਦੇ ਅਫਸਰ ਸਣੇ 22
ਗ੍ਰਿਫਤਾਰ
ਇਕ ਅਫਰੀਕੀ ਦੇਸ਼ ਦੇ ਰੱਖਿਆ ਮੰਤਰੀ ਨੂੰ ਵੱਢੀ ਦੇਣ ਦੀ ਕੋਸ਼ਿਸ਼ ਦਾ ਦੋਸ਼
ਅੰਮ੍ਰਿਤਸਰ ਟਾਈਮਜ਼ ਬਿਊਰੋ
ਵਾਸ਼ਿੰਗਟਨ:
ਕਿਸੇ
ਅਫਰੀਕੀ ਦੇਸ਼ ਦੇ ਰੱਖਿਆ ਮੰਤਰੀ
ਨੂੰ
ਵੱਢੀ
ਦੇਣ ਦੀ
ਕੋਸ਼ਿਸ਼
ਕਰਨ ਦੇ ਦੋਸ਼ ਵਿਚ ਐਫਬੀਆਈ ਵਲੋਂ ਫੌਜ ਅਤੇ ਕਾਨੂੰਨ
ਲਾਗੂ
ਕਰਨ ਵਾਲੀਆਂ ਏਜੰਸੀਆਂ
ਨੂੰ
ਸਾਜ਼ੋ-ਸਾਮਾਨ
ਮੁਹੱਈਆ ਕਰਾਉਣ ਵਾਲੀਆਂ ਕੰਪਨੀਆਂ ਦੇ ਕਾਬੂ
ਕੀਤੇ 22
ਕਾਰਮੁਖਤਾਰਾਂ ਵਿਚ ਇਕ ਭਾਰਤੀ
ਮੂਲ
ਦਾ
ਬਰਤਾਨਵੀ
ਨਾਗਰਿਕ
ਵੀ ਸ਼ਾਮਲ ਹੈ।
ਇਸ ਨੂੰ ਅਮਰੀਕਾ
ਵਿਚ
ਆਪਣੀ ਕਿਸਮ ਦਾ ਸਭ
ਤੋਂ
ਵੱਡਾ
ਵੱਢੀ ਘੁਟਾਲਾ
ਆਖਿਆ
ਜਾ ਰਿਹਾ ਹੈ।
ਅਮਰੀਕਾ
ਦੇ ਨਿਆਂ ਵਿਭਾਗ ਨੇ ਕਿਹਾ
ਕਿ
43
ਸਾਲਾ
ਪੰਕੇਸ਼ ਪਟੇਲ ਉਸ ਬਰਤਾਨਵੀ ਫਰਮ ਦਾ ਪ੍ਰਬੰਧਕੀ ਨਿਰਦੇਸ਼ਕ
ਸੀ
ਜੋ
ਕਾਨੂੰਨ
ਅਮਲਦਾਰੀ
ਅਤੇ
ਫੌਜੀ
ਸਾਜ਼ੋ-ਸਾਮਾਨ
ਬਣਾਉਣ ਵਾਲੀਆਂ ਕੰਪਨੀਆਂ ਲਈ ਸੇਲਜ਼ ਏਜੰਟ ਦੇ ਤੌਰ
`ਤੇ
ਕੰਮ ਕਰਦਾ ਸੀ।
ਇਨ੍ਹਾਂ
ਤੋਂ ਇਲਾਵਾ ਹਿਰਾਸਤ ਵਿਚ ਲਏ 22 ਵਿਅਕਤੀਆਂ ਵਿਚ ਦੋ ਹੋਰ ਬਰਤਾਨਵੀ ਨਾਗਰਿਕ
ਡੇਵਿਡ
ਪੇਂਟਰ (56)
ਅਤੇ ਲੀ
ਵੇਰਜ਼
(43) ਸ਼ਾਮਲ ਹਨ।
ਵੇਰਜ਼
ਬਖਤਰਬੰਦ ਗੱਡੀਆਂ
ਬਣਾਉਣ
ਵਾਲੀ ਇਕ ਬਰਤਾਨਵੀ ਕੰਪਨੀ ਦਾ ਚੇਅਰਮੈਨ ਅਤੇ ਪ੍ਰਬੰਧਕੀ ਨਿਰਦੇਸ਼ਕ ਹੈ।
22
ਕਾਰਮੁਖਤਾਰਾਂ
ਵਿਚੋਂ
21
ਬੀਤੇ
ਦਿਨੀਂ
ਲਾਸ
ਵੇਗਾਸ
ਵਿਚੋਂ
ਫੜੇ ਗਏ ਸਨ।
ਬਾਈਵਾਂ
ਮਿਆਮੀ
ਵਿਚ ਫੜਿਆ ਗਿਆ।
ਫੌਕਸ
ਨਿਊਜ਼ ਦੀ ਰਿਪੋਰਟ ਮੁਤਾਬਕ ਇਹ
ਸਾਰੇ
ਮੁਲਜ਼ਮ ਇੱਥੇ ਚੱਲ ਰਹੇ
ਸ਼ੂਟਿੰਗ,
ਹੰਟਿੰਗ ਅਤੇ ਆਊਟ ਡੋਰ ਵਪਾਰ ਮੇਲੇ ਵਿਚ ਸ਼ਾਮਲ ਹੋਣ ਆਏ ਹੋਏ ਸਨ।
ਇਨ੍ਹਾਂ
ਖ਼ਿਲਾਫ਼ ਲਾਏ
ਦੋਸ਼ਾਂ
ਦੀਆਂ
ਫਾਈਲਾਂ ਇਕ ਅਮਰੀਕੀ ਅਦਾਲਤ ਵਿਚ ਖੋਲ੍ਹੀਆਂ ਗਈਆਂ ਅਤੇ ਇਨ੍ਹਾਂ
`ਤੇ
ਦੋਸ਼ ਹੈ ਕਿ ਇਹ ਇਕ ਅਫਰੀਕੀ ਦੇਸ਼ ਦੇ ਰੱਖਿਆ ਮੰਤਰੀ ਨੂੰ ਰਿਸ਼ਵਤ ਦੇਣ ਦੀ
ਵਿਉਂਤ
ਵਿਚ
ਸ਼ਾਮਲ
ਸਨ।
ਉਸ ਦੇਸ਼
ਦਾ
ਨਾਂ
ਨਸ਼ਰ
ਨਹੀਂ
ਕੀਤਾ
ਗਿਆ।
ਇਸ ਘੁਟਾਲੇ ਦਾ ਪਰਦਾਫਾਸ਼ ਇਕ ਗੁੱਝੇ ਅਪਰੇਸ਼ਨ ਤਹਿਤ
ਕੀਤਾ
ਗਿਆ
ਅਤੇ ਅਸਲ ਵਿਚ ਕੋਈ ਰੱਖਿਆ ਮੰਤਰੀ ਸ਼ਾਮਲ ਨਹੀਂ
ਸੀ।
ਮੁਲਜ਼ਮਾਂ
ਨੇ ਉਸ
ਅਫਰੀਕੀ ਦੇਸ਼ ਦੇ ਰਾਸ਼ਟਰਪਤੀ ਦੀ ਸੁਰੱਖਿਆ ਲਈ ਡੇਢ ਕਰੋੜ ਡਾਲਰ
ਦਾ
ਠੇਕਾ
ਲੈਣ ਲਈ ਰੱਖਿਆ ਮੰਤਰੀ
ਦੀ
ਕਿਸੇ
ਭਰੋਸੇਮੰਦ ਸੇਲਜ਼ ਏਜੰਟ ਦੇ ਖਾਤੇ ਵਿਚ 20 ਫੀਸਦੀ
ਦਲਾਲੀ
ਦੇਣ ਦੀ
ਸਹਿਮਤੀ
ਦਿੱਤੀ
ਸੀ।
27
ਜਨਵਰੀ
2010
|