BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 

 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਸਰੂ ਵਰਗੇ ਕੱਦਾਵਰ ਬਾਸਕਟਬਾਲ ਖਿਡਾਰੀ ਸਿਮ ਅਤੇ ਤਨਵੀਰ ਭੁੱਲਰ 

ਲੰਮੇ ਤੇ ਫੁਰਤੀਲੇ ਸਕੇ ਭਰਾ ਸਿਮ ਅਤੇ ਤਨਵੀਰ ਭੁੱਲਰ ਜਦੋਂ ਬਾਸਕਟਬਾਲ ਦੇ ਮੈਦਾਨ ਵਿਚ ਉਤਰਦੇ ਹਨ ਤਾਂ ਬਾਕੀ ਖਿਡਾਰੀ ਉਨ੍ਹਾਂ ਦੇ ਛਾਤੀ ਤਕ ਵੀ ਨਹੀਂ ਪਹੁੰਚਦੇ ਕਨੇਡਾ ਵਿੱਚ ਰਹਿੰਦੇ ਦੋਵੇਂ ਨੌਜਵਾਨ ਖਿਡਾਰੀ ਬਾਸਕਟਬਾਲ ਦੀ ਖੇਡ ਨੂੰ ਅਪਣਾ ਇਸ਼ਟ ਮੰਨਦੇ ਹਨ ਇਸ ਤੋਂ ਇਲਾਵਾ ਉਹ ਚੰਗੀ ਤੇ ਉਚ ਵਿਦਿਆ ਹਾਸਲ ਕਰਨ ਦੇ ਵੀ ਇਛੁੱਕ ਹਨ 17 ਸਾਲਾ ਸਿਮ ਦਾ ਕੱਦ 7 ਫੁੱਟ 4 ਇੰਚ ਅਤੇ ਭਾਰ 285 ਪੌਂਡ ਹੈ ਜਦਕਿ 15 ਸਾਲਾ ਤਨਵੀਰ 7 ਫੁੱਟ 2 ਇੰਚ ਹੈ ਉਸ ਦਾ ਭਾਰ 260 ਪੌਂਡ ਹੈ ਉਨ੍ਹਾਂ ਨੂੰ ਬਾਸਕਟ ਬਾਲ ਦੇ ਚੋਟੀ ਦੇ ਕਾਲਜ ਖਿਡਾਰੀ ਬਣਨ ਦਾ ਮੌਕਾ ਮਿਲਿਆ ਹੈ ਬਾਸਕਟਬਾਲ ਕੋਚਾਂ ਵਿਚੋਂ ਇਕ ਜੋ ਲਿਵਾਂਡੋਵਸਤੀ ਦਾ ਕਹਿਣਾ ਹੈ ਕਿ ਉਨ੍ਹਾਂ (ਭੁੱਲਰ ਭਰਾਵਾਂ) ਕੋਲ ਬੇਥਾਹ ਸਮਰੱਥਾ ਹੈ ਜੋ ਅਜੇ ਵਰਤੋਂ ਵਿਚ ਆਉਣੀ ਹੈ

ਦੋਵੇਂ ਭੁੱਲਰ ਭਰਾ ਅਜੇ ਹੋਰ ਤਿਆਰੀਆਂ ਅਤੇ ਅਭਿਆਸ ਕਰ ਰਹੇ ਹਨ ਉਨ੍ਹਾਂ ਦਾ ਸਰੀਰਕ ਵਿਕਾਸ ਵੀ ਅਜੇ ਜਾਰੀ ਹੈ ਕਿਸਕੀ ਸਕੂਲ ਦੇ ਹੈਡ ਕੋਚ ਡਾਰੀਨ ਫਰੀਡਮੈਨ ਦਾ ਕਹਿਣਾ ਹੈ ਕਿ ਇਸ ਵੇਲੇ ਦੇਸ਼ ਵਿਚ ਸਿਮ ਦੇ ਬਰਾਬਰ ਦਾ ਖਿਡਾਰੀ ਹੋਰ ਕੋਈ ਨਹੀਂ ਹੈ ਫ਼ਰੈਸ਼ਮੈਨ ਸੀਜਨ ਵਿਚ ਤਨਵੀਰ ਦੇ ਔਸਤਨ ਅੰਕ 12, ਰਿਬਾਊਂਡ 11 ਅਤੇ 5 ਬਲੋਕ ਹੋਏ ਹਨ ਉਹ 15 ਤੋਂ 17 ਫੁਟ ਤਕ ਛਾਲ ਵੀ ਮਾਰ ਲੈਂਦਾ ਹੈ ਇਹ ਦੋਵੇਂ ਫਰੀਡਮੈਨ ਦੀ ਅਗਵਾਈ ਵਿਚ ਕਿਸਕੀ ਸਕੂਲ ਵਿਚ ਲਗਾਤਾਰ ਅਗਾਂਹ ਵੱਧ ਰਹੇ ਹਨ ਉਹ ਸਵੇਰੇ 5:00 ਵਜੇ ਮੈਦਾਨ ਵਿਚ ਆ ਕੇ ਕਸਰਤਾਂ ਕਰਦੇ ਹਨ ਅਤੇ ਖੇਡ ਦਾ ਅਭਿਆਸ ਵੀ ਕਰਦੇ ਹਨ

ਭੁੱਲਰ ਭਰਾਵਾਂ ਦੇ ਪਿਤਾ ਅਵਤਾਰ ਸਿੰਘ ਦੋ ਦਹਾਕੇ ਪਹਿਲਾਂ ਅੰਮ੍ਰਿਤਸਰ ਤੋਂ ਟੋਰਾਂਟੋ ਆਏ ਸਨ ਜਿਨ੍ਹਾਂ ਦਾ ਅਪਣਾ ਕੱਦ 6 ਫੁਟ 1 ਇੰਚ ਹੈ ਉਨ੍ਹਾਂ ਦੀ ਮਾਤਾ ਬਰਿੰਦਰ ਕੌਰ ਬਾਅਦ ਵਿਚ ਕੈਨੇਡਾ ਆਈ ਸੀ ਇਨ੍ਹਾਂ ਦੋਵਾਂ ਭਰਾਵਾਂ ਦੀ ਵੱਡੀ ਭੈਣ ਅਵਨੀਤ ਇੰਗਲੈਂਡ ਦੇ ਲਾਅ ਸਕੂਲ ਵਿਚ ਪੜ੍ਹਦੀ ਹੈ ਅਵਨੀਤ ਨੇ ਦਸਿਆ ਕਿ ਉਨ੍ਹਾਂ ਦੇ ਪਿਤਾ ਇਸ ਲਈ ਦੇਸ਼ ਛੱਡ ਕੇ ਕੈਨੇਡਾ ਆਏ ਸਨ ਕਿ ਉਨ੍ਹਾਂ ਦਾ ਭਵਿੱਖ ਸੰਵਰ ਜਾਵੇਗਾ ਉਨ੍ਹਾਂ ਕਿਹਾ ਕਿ ਉਹ ਤਿੰਨੇ ਭੈਣ-ਭਰਾ ਅਪਣੇ ਮਾਪਿਆਂ ਦੇ ਬਹੁਤ ਸ਼ੁਕਰਗੁਜ਼ਾਰ ਹਨ

ਇਹ ਦੋਵੇਂ ਭਰਾ ਯੂਥ ਐਸੋਸੀਏਸ਼ਨ ਫ਼ਾਰ ਅਕਡੈਮਿਕਸ ਅਥਲੈਟਿਕਸ ਐਂਡ ਕਰੈਕਟਰ ਐਜੂਕੇਸ਼ਨ ਜਥੇਬੰਦੀ ਨਾਲ ਖੇਡ ਰਹੇ ਹਨ ਉਨ੍ਹਾਂ ਦੇ ਮਾਪਿਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਕੈਨੇਡਾ ਵਿਚ ਬਾਕਸਕਟਬਾਲ ਦੇ ਖੇਤਰ ਵਿਚ ਉਨ੍ਹਾਂ ਲਈ ਬੜੇ ਸੀਮਤ ਮੌਕੇ ਹਨ ਬਰਿੰਦਰ ਦਾ ਕਹਿਣਾ ਹੈ ਕਿ ਜੇ ਉਹ ਅਮਰੀਕਾ ਜਾ ਕੇ ਖੇਡਣ ਤਾਂ ਉਨ੍ਹਾਂ ਨੂੰ ਉਥੇ ਚੰਗੇ ਮੌਕੇ ਮਿਲ ਸਕਦੇ ਹਨ

ਕਿਸਕੀ ਸਕੂਲ ਦੇ 210 ਵਿਦਿਆਰਥੀ ਹਨ, ਜਿਥੋਂ ਤਕ ਜਾਣ ਲਈ ਟੋਰਾਂਟੋ ਤੋਂ 6 ਘੰਟੇ ਦਾ ਸਮਾਂ ਲਗਦਾ ਹੈ

ਪੱਛਮੀ ਵਰਜ਼ੀਨੀਆ ਤੋਂ ਪਹਿਲਾਂ ਹੀ ਸਿਮ ਨੂੰ ਸਕਾਲਰਸ਼ਿਪ ਦੀ ਪੇਸ਼ਕਸ਼ ਆਈ ਹੈ ਇਸ ਤੋਂ ਇਲਾਵਾ ਡਿਊਕਸ ਨੇ ਫ਼ਲੋਰੀਡਾ ਕੈਂਟਕੀ ਐਲਐਸਯੂ ਪੈਨ ਸਟੇਟ, ਪਿੱਟਸ ਬਰਗ, ਸਟੈੈਨਫ਼ੋਰਡ, ਟੈਕਸਾਸ, ਯੂਮਾਸ, ਯੂਐਸਸੀ ਅਤੇ ਵਾਸ਼ਿੰਗਟਨ ਨੇ ਵੀ ਦੋਹਾਂ ਭਰਾਵਾਂ ਵਿਚ ਦਿਲਚਸਪੀ ਵਿਖਾਈ ਹੈ

ਦੋਵੇਂ ਭਰਾ ਅਪਣੇ ਭਵਿੱਖ ਬਾਰੇ ਕਾਫ਼ੀ ਗੰਭੀਰ ਹਨ ਅਤੇ ਉਹ ਭਾਰਤੀ ਬਾਸਕਟਬਾਲ ਨੂੰ ਵਧਦੀ ਫੁਲਦੀ ਵੇਖਣਾ ਚਾਹੁੰਦੇ ਹਨ ਐਨਬੀਏ ਵਿਚ 36 ਦੇਸ਼ਾਂ ਦੇ ਖਿਡਾਰੀ ਹਨ ਪਰ ਭਾਰਤ ਵਿਚੋਂ ਇਕ ਵੀ ਨਹੀਂ ਹੈ

ਇਹ ਦੋਵੇਂ ਭਰਾ ਪਿਛਲੇ ਸਾਲ ਗਰਮੀ ਵਿਚ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਲਈ ਪੁੱਜੇ ਸਨ ਉਸ ਵੇਲੇ ਕੋਈ 100 ਲੋਕ ਉਨ੍ਹਾਂ ਨੂੰ ਵੇਖਣ ਲਈ ਆਏ ਸਿਮ ਦਾ ਕਹਿਣਾ ਹੈ ਕਿ ਜੇ ਉਹ ਐਨਬੀਏ ਵਿਚ ਕੁਝ ਕਰਨ ਦੇ ਸਮਰੱਥ ਹੋਏ ਤਾਂ ਉਹ ਭਾਰਤ ਲਈ ਕੁਝ ਨਾ ਕੁਝ ਕਰ ਵਿਖਾਉਣਗੇ ਪਰ ਉਹ ਅਜੇ ਇੰਤਜ਼ਾਰ ਹੀ ਕਰ ਸਕਦੇ ਹਨ ਉਹ ਇਹ ਗਰਮੀਆਂ ਕੈਨੇਡਾ ਵਿਚ ਏਏਯੂ ਟੀਮ ਲਈ ਖੇਡ ਕੇ ਬਿਤਾਉਣਗੇ ਸਾਲ 2010-11 ਵਿਚ ਭੁੱਲਰ ਭਰਾ ਕਿਸਕੀ ਸਕੂਲ ਦੀ ਟੀਮ ਵਿਚ ਪਰਤਣਗੇ ਅਤੇ ਉਨ੍ਹਾਂ ਨਾਲ ਸਰਬੀਅਨ ਖਿਡਾਰੀ ਸਟੀਫਨ ਜੇਂਕੋਵਿਕਵੀ ਸ਼ਾਮਲ ਹੋਵੇਗਾ। (ਬਿਊਰੋ ਨਿਊਜ਼)

26 ਮਈ 2010
 

Bookmark with

Reddit    Yahoo     Furl    Delicious

Name

Subject

Comment

ਹੋਰ ਪੜੋ


 

  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 

  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas