|
ਪੰਜਾਬੀ ਭਾਸ਼ਾ ਲਾਗੂ
ਕਰਨ ਵਾਲਿਆਂ ਦੇ ਰਾਜ
`ਚ
ਪੰਜਾਬੀ ਸਾਹਿਤ ਨਾਲ
ਬੇਰੁਖੀ
ਭਾਸ਼ਾ ਵਿਭਾਗ ਨੇ ਰੋਲ ਸੁੱਟੇ 200
ਤੋਂ ਵੱਧ ਅਹਿਮ ਕਿਤਾਬਾਂ ਦੇ ਅਨੁਵਾਦ
ਅੰਮ੍ਰਿਤਸਰ
ਟਾਈਮਜ਼
ਬਿਊਰੋ
ਚੰਡੀਗੜ੍ਹ:
ਪੰਜਾਬੀ
ਸਾਹਿਤ ਦੇ ਜਗਿਆਸੂਆਂ ਲਈ ਖੜ੍ਹੀਆਂ
ਭਾਸ਼ਾ ਦੀਆਂ ਕੰਧਾਂ ਨੂੰ ਤੋੜਨ
`ਚ
ਪੰਜਾਬ
ਦਾ ਭਾਸ਼ਾ
ਵਿਭਾਗ
ਪੂਰੀ
ਤਰ੍ਹਾਂ ਅਸਫਲ ਦਿਖਾਈ ਦੇ ਰਿਹਾ ਹੈ।
ਭਾਸ਼ਾ ਵਿਭਾਗ
ਵੱਲੋਂ
ਪੰਜਾਬੀ ਦੇ
ਪ੍ਰਸਿੱਧ
ਲਿਖਾਰੀਆਂ ਤੋਂ ਪਿਛਲੇ ਸਾਢੇ ਤਿੰਨ ਦਹਾਕਿਆਂ ਦੌਰਾਨ 200
ਤੋਂ
ਵੱਧ ਕਿਤਾਬਾਂ
ਦਾ ਅਨੁਵਾਦ ਕਰਾਇਆ ਜਾ ਚੁੱਕਾ ਹੈ ਪਰ ਇਨ੍ਹਾਂ
ਅਨੁਵਾਦਤ ਖਰੜਿਆਂ
ਨੂੰ
ਕਿਤਾਬਾਂ
ਦਾ
ਰੂਪ ਨਹੀਂ
ਦਿੱਤਾ ਜਾ ਸਕਿਆ,
ਜਿਸ ਕਾਰਨ ਅਨੁਵਾਦਕਾਂ ਅਤੇ ਪੰਜਾਬੀ
ਪਾਠਕਾਂ
`ਚ
ਨਿਰਾਸ਼ਾ ਹੈ।
ਸਾਹਿਤ ਅਕਾਦਮੀ ਐਵਾਰਡ ਵਿਜੇਤਾ ਲੇਖਕ ਰਾਮ ਸਰੂਪ ਅਣਖੀ
ਵੱਲੋਂ
1976
ਵਿਚ ਇੱਕ
ਕਿਤਾਬ
ਦਾ ਅਨੁਵਾਦ ਕੀਤਾ ਗਿਆ ਸੀ ਜੋ ਹੁਣ ਤੱਕ ਪ੍ਰਕਾਸ਼ਤ ਨਹੀਂ ਕੀਤੀ ਗਈ।
ਇਸੇ
ਤਰ੍ਹਾਂ
ਪੰਜਾਬੀ ਦੇ ਇੱਕ
ਹੋਰ
ਉੱਘੇ
ਸਾਹਿਤਕਾਰ ਕਐਲ ਗਰਗ ਨੇ ਵੀ 1996
ਵਿਚ ਇੱਕ ਕਿਤਾਬ ਦਾ ਅਨੁਵਾਦ ਕੀਤਾ ਸੀ,
ਜੋ ਭਾਸ਼ਾ
ਵਿਭਾਗ
ਕੋਲ
ਵਿੱਤੀ ਵਸੀਲਿਆਂ ਦੀ ਕਮੀ ਕਾਰਨ ਅਣਛਪੇ ਖਰੜਿਆਂ
`ਚ
ਸ਼ਾਮਿਲ
ਹੋ ਗਈ ਹੈ।
ਪ੍ਰਾਪਤ
ਜਾਣਕਾਰੀ ਮੁਤਾਬਕ
ਕੇਐਲ ਗਰਗ ਨੇ
ਅੰਗਰੇਜ਼ੀ ਸਾਹਿਤਕਾਰ ਸਰ ਜੇਮਜ਼ ਫਰੇਜ਼ਰ ਦੀ 1150
ਸਫਿਆਂ
ਦੀ
ਇੱਕ
ਪੁਸਤਕ
‘ਦਿ
ਗੋਲਡਨ ਬੌਅ’
ਉਰਫ ‘ਸੁਨਿਹਰੀ
ਟਹਿਣੀ’
ਦਾ ਅਨੁਵਾਦ ਕੀਤਾ
ਸੀ।
ਇਸ ਅਨੁਵਾਦਤ ਪੁਸਤਕ ਨੂੰ ਪ੍ਰਕਾਸ਼ਿਤ ਕਰਾਉਣ ਲਈ ਜਦੋਂ
ਸ੍ਰੀ ਗਰਗ ਨੇ
ਭਾਸ਼ਾ ਵਿਭਾਗ ਦੇ ਅਧਿਕਾਰੀਆਂ
ਤੱਕ ਪਹੁੰਚ
ਕੀਤੀ
ਤਾਂ
ਵਿਭਾਗ ਨੇ ਇਹ ਖਰੜਾ
ਲੱਭ
ਤਾਂ ਲਿਆ ਪਰ ਇਸ ਦੀ ਪ੍ਰਕਾਸ਼ਨਾ
ਬਾਰੇ
ਅਜੇ
ਤੱਕ ਕੋਈ ਫੈਸਲਾ ਨਹੀਂ ਲਿਆ।
ਸ੍ਰੀ ਗਰਗ
ਭਾਸ਼ਾ ਵਿਭਾਗ ਦੇ ਅਧਿਕਾਰੀਆਂ
ਨੂੰ
ਲਿਖਤੀ ਤੌਰ
`ਤੇ
ਇਹ ਵੀ
ਗੁਜਾਰਿਸ਼ ਕਰ ਚੁੱਕੇ ਹਨ ਕਿ ਜੇਕਰ ਭਾਸ਼ਾ
ਵਿਭਾਗ ਇਸ ਪੁਸਤਕ
ਦੀ
ਪ੍ਰਕਾਸ਼ਨਾ ਨਹੀਂ ਕਰ ਸਕਦਾ ਤਾਂ ਉਹ ਖੁਦ ਕਰਾ ਲੈਂਦੇ ਹਨ ਤੇ ਇਸ
ਦੀ ਆਗਿਆ ਦਿੱਤੀ
ਜਾਵੇ।
ਸ੍ਰੀ ਗਰਗ
ਨੇ
ਕਿਹਾ ਕਿ
12
ਸਾਲਾਂ ਬਾਅਦ ਤਾਂ ਰੱਬ ਰੂੜੀ ਦੀ ਵੀ ਸੁਣ
ਲੈਂਦਾ ਹੈ ਪਰ
ਭਾਸ਼ਾ ਵਿਪਾਗ ਨੇ
13
ਸਾਲਾਂ ਬਾਅਦ ਵੀ ਇਸ ਖਰੜੇ
ਦੀ ਸਾਰ ਨਹੀਂ
ਲਈ।
ਉਨ੍ਹਾਂ ਕਿਹਾ ਕਿ ਇਹ ਖਰੜਾ ਖਸਤਾ ਹਾਲ ਹੋ ਚੁੱਕਿਆਹੈ
ਤੇ ਜੇਕਰ ਪ੍ਰਕਾਸ਼ਨਾ ਨਾ ਹੋਈ ਤਾਂ
ਬੇਕਾਰ ਹੋ ਜਾਵੇਗਾ ਇਸ ਤਰ੍ਹਾਂ
ਅਨੁਵਾਦ ਲਈ ਕੀਤੀ ਸਮੁੱਚੀ ਮਿਹਨਤ
`ਤੇ
ਪਾਣੀ ਫਿਰ ਜਾਵੇਗਾ।
ਸ੍ਰੀ
ਗਰਗ ਨੇ ਦੱਸਿਆ
ਕਿ ਇਹ ਪੁਸਤਕ ਦੁਨੀਆਂ ਦੀਆਂ ਪ੍ਰਸਿੱਧ
ਪੁਸਤਕਾਂ
`ਚੋਂ
ਇੱਕ ਹੈ ਤੇ ਦੁਨੀਆਂ
ਦੀਆਂ ਤਕਰੀਬਨ
ਸਾਰੀਆਂ ਹੀ ਪ੍ਰਮੁੱਖ
ਭਾਸ਼ਾਵਾਂ
`ਚ
ਅਨੁਵਾਦ ਹੋ ਕੇ ਛਪ ਚੁੱਕੀ
ਹੈ ਪਰ ਭਾਸ਼ਾ ਵਿਭਾਗ ਦੀ ਅਲਗਰਜ਼ੀ
ਕਾਰਨ ਪੰਜਾਬੀ
ਪਾਠਕਾਂ
ਨੂੰ ਇਹ ਪੁਸਤਕ ਪੜ੍ਹਨ ਦਾ ਅਜੇ ਤੱਕ ਮੌਕਾ ਨਹੀਂ ਮਿਲਿਆ।
ਰਾਮ ਸਰੂਪ
ਅਣਖੀ ਨੇ
ਹਿੰਦੀ ਦੇ ਨਾਵਲਕਾਰ
ਅੰਮ੍ਰਿਤ
ਲਾਲ
ਨਾਗਰ ਵੱਲੋਂ
ਲਿਖੇ ਨਾਵਲ ‘ਮਾਨਸ
ਕਾ ਹੰਸ’
ਦਾ ਅਨੁਵਾਦ ਕੀਤਾ ਸੀ।
ਇਹ ਨਾਵਲ ਸਿਰਮੌਰ ਕਵੀ ਤੁਲਸੀ ਦਾਸ ਦੀ ਜ਼ਿੰਦਗੀ
`ਤੇ
ਅਧਾਰਿਤ
ਸੀ।
ਵਿਭਾਗ
ਵੱਲੋਂ ਇਹ ਨੁਵਾਦ ਬਦਲੇ ਲੇਖਕ ਨੂੰ
ਮਿਹਨਤਾਨਾ
ਵੀ
ਦੇ ਦਿੱਤਾ
ਗਿਆ,
ਪਰ ਢਾਈ ਦਹਾਕਿਆਂ ਬਾਅਦ ਵੀ ਇਹ ਅਨੁਵਾਦਤ ਖਰੜਾ ਪੁਸਤਕ ਦਾ ਰੂਪ ਨਹੀਂ ਧਾਰਨ ਕਰ
ਸਕਿਆ।
ਸ੍ਰੀ
ਅਣਖੀ ਨੇ ਦੱਸਿਆ ਕਿ
1976
ਤੋਂ ਬਾਅਦ ਭਾਸ਼ਾ
ਵਿਭਾਗ ਦੇ
8-9
ਡਾਇਰੈਕਟਰ ਬਦਲ ਚੁੱਕੇ ਹਨ ਤੇ
ਉਨ੍ਹਾਂ ਇਸ ਪੁਸਤਕ ਨੂੰ
ਛਪਵਾਉਣ ਲਈ ਸਾਰੇ ਹੀ ਡਾਇਰੈਕਟਰਾਂ
ਤੱਕ ਪਹੁੰਚ
ਕੀਤੀ
ਪਰ
ਵਿਭਾਗ
ਵੱਲੋਂ ਕੋਈ ਹੁੰਗਾਰਾ ਨਹੀਂ
ਭਰਿਆ
ਗਿਆ।
ਉਨ੍ਹਾਂ
ਕਿਹਾ
ਕਿ ਇਯ ਮਾਮਲੇ ਵਿਚ ਭਾਸ਼ਾ
ਵਿਭਾਗ
ਲੇਖਕਾਂ
ਅਤੇ ਪਾਠਕਾਂ ਨੂੰ ਪਿਛਲੇ 40
ਸਾਲਾਂ ਤੋਂ ਨਿਰਉਤਸ਼ਾਹਤ ਤੇ
ਨਿਰਾਸ਼ ਕਰ ਰਿਹਾ ਹੈ।
ਭਾਸ਼ਾ ਵਿਭਾਗ ਦੀ ਇਸ ਕਾਰਗੁਜ਼ਾਰੀ
ਤੋਂ
ਇਹ ਗੱਲ ਸਾਹਮਣੇ ਆਉਂਦੀ
ਹੈ ਕਿ ਅੰਗਰੇਜ਼ੀ,
ਹਿੰਦੀ ਅਤੇ ਹੋਰਨਾਂ ਕਈ ਭਾਸ਼ਾਵਾਂ
`ਚ
ਛਪੇ ਮਹੱਤਵਪੂਰਨ ਸਾਹਿਤ ਦੀ
ਪ੍ਰਕਾਸ਼ਨਾ ਵਿਭਾਗ ਦੇ
ਕਿਸੇ
ਏਜੰਡੇ
`ਤੇ
ਨਹੀਂ।
ਮਿਲੀ ਜਾਣਕਾਰੀ ਮੁਤਾਬਕ ਵਿਭਾਗ ਕੋਲ ਇਸ
ਵੇਲੇ
200
ਤੋਂ ਵੱਧ ਪੁਸਤਕਾਂ ਦੇ ਖਰੜੇ ਅਨੁਵਾਦ
ਹੋਏ ਪਏ ਹਨ।
ਵਿਭਾਗ ਵੱਲੋਂ
ਇੱਕ ਤੋਂ ਵੱਧ ਵਾਰੀ ਇਨ੍ਹਾਂ
ਖਰੜਿਆਂ ਨੂੰ ਪ੍ਰਕਾਸ਼ਨਾ ਲਈ ਸਰਕਾਰੀ
ਪ੍ਰੈਸ ਨੂੰ
ਭੇਜਿਆ ਗਿਆ ਪਰ ਵਿਭਾਗ ਦੇ ਪੱਲੇ ਨਿਰਾਸ਼ਾ ਹੀ ਪਈ ਤੇ
ਪ੍ਰੈਸ
`ਚੋਂ
ਇਹ ਖਰੜੇ ਬੇਰੰਗ ਹੀ ਵਾਪਸ ਆ ਜਾਂਦੇ ਸਨ।
ਸੂਤਰਾਂ ਦਾ ਇਹ
ਵੀ
ਦੱਸਣਾ ਹੈ
ਕਿ
ਸਾਲ 1975
ਤੋਂ
ਬਾਅਦ ਅਨੁਵਾਦਤ ਕਿਤਾਬਾਂ ਦੀ ਪ੍ਰਕਾਸ਼ਨਾ ਦਾ ਕੰਮ ਇੱਕ ਤਰ੍ਹਾਂ
ਨਾਲ ਰੁਕਿਆ ਹੀ ਪਿਆ
ਹੈ।
ਇਸ ਸਮੇਂ
ਦੌਰਾਨ
ਕਿਸੇ ਟਾਵੀਂ ਟੱਲੀ ਕਿਤਾਬ
ਦੀ ਹੀ ਪ੍ਰਕਾਸ਼ਨਾ ਹੋ ਸਕੀ ਹੈ।
ਉਚੇਰੀ
ਸਿੱਖਿਆ ਵਿਪਾਗ ਦੇ ਵਿਸ਼ੇਸ਼ ਸਕੱਤਰ ਜੀ ਕੇ ਸਿੰਘ ਦਾ ਕਹਿਣਾ
ਹੈ
ਕਿ ਉਹ ਇਸ ਸਬੰਧੀ
ਭਾਸ਼ਾ ਵਿਭਾਗ ਤੋਂ ਮੁਕੰਮਲ ਜਾਣਕਾਰੀ
ਮੰਗਵਾ ਕੇ ਕਿਤਾਬਾਂ ਦੀ
ਪ੍ਰਕਾਸ਼ਨਾ ਲਈ ਲੋੜੀਂਦੀ ਕਾਰਵਾਈ ਕਰਨਗੇ।
ਭਾਸ਼ਾ
ਵਿਭਾਗ ਨੇ ਖਾਲੀ
ਖਜ਼ਾਨੇ ਦਾ ਰੋਣਾ ਰੋਇਆ
ਭਾਸ਼ਾ ਵਿਭਾਗ
ਦੇ ਡਾਇਰੈਕਟਰ
ਸ੍ਰੀਮਤੀ ਬਲਬੀਰ ਕੌਰ ਦਾ ਕਹਿਣਾ ਹੈ,
‘ਮੈਂ
ਡਾਇਰੈਕਟਰ ਦੀ
ਜ਼ਿੰਮੇਵਾਰੀ ਸਾਲ ਕੁ ਪਹਿਲਾਂ ਸੰਭਾਲੀ
ਹੈ।
ਉਦੋਂ
ਤੋਂ
ਹੀ ਮੇਰੀ
ਕੋਸ਼ਿਸ਼ ਹੈ ਕਿ
ਜਿਨਾਂ ਮਹੱਤਵਪੂਰਨ ਕਿਤਾਬਾਂ
ਦਾ
ਅਨੁਵਾਦ ਹੋਇਆ ਹੈ,
ਉਨ੍ਹਾਂ ਖਰੜਿਆਂ
ਨੂੰ ਪ੍ਰਕਾਸ਼ਿਤ
ਕੀਤਾ
ਜਾਵੇ।
ਵਿੱਤੀ
ਸਾਧਨਾਂ ਦੀ ਅਣਹੋਂਦ ਕਾਰਨ ਇਹ ਕੰਮ ਕਈ ਸਾਲਾਂ ਤੋਂ ਰੋਕਿਆ ਪਿਆ
ਸੀ।
ਇਸ ਲਈ ਥੋੜਾ ਸਮਾਂ
ਤਾਂ
ਲੱਗੇਗਾ ਹੀ।
ਫਿਰ ਵੀ ਮੈਂ ਯਤਨ ਕਰ ਰਹੀ ਹਾਂ ਕਿ
ਜ਼ਰੂਰੀ ਕਿਤਾਬਾਂ ਨੂੰ ਪਹਿਲ ਦੇ ਆਧਾਰ
`ਤੇ
ਛਾਪਿਆ
ਜਾਵੇ।’
26
ਅਗਸਤ
2009
|