BETA 1.0

 

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
 ਆੱਪ-ਐਡ
ਮਸ਼ਵਰਾ
ਕਾਲਮ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

 
ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਗਦਰੀ ਬਾਬਿਆਂ ਨੂੰ ਸਿਜਦਾ
ਇੰਡੋ
-ਯੂ ਐਸ ਹੈਰੀਟੇਜ ਐਸੋਸੀਏਸ਼ਨ ਫ਼ਰਿਜਨੋ ਵਲੋਂ ਮਨਾਏ ਗਏ ਗਦਰੀ
ਬਾਬਿਆਂ ਦੇ ਮੇਲੇ ਵਿੱਚ ਸਮੁੱਚੇ ਭਾਰਤੀ
ਭਾਈਚਾਰੇ ਦੀ ਭਰਵੀਂ ਸ਼ਮੂਲੀਅਤ
ਜਗਜੀਤ ਸਿੰਘ ਥਿੰਦ

ਫਰਿਜ਼ਨੋਂ: ਇੰਡੋ ਯੂ ਐਸ ਹੈਰੀਟੇਜ ਐਸੋਸੀਏਸ਼ਨ ਫ਼ਰਿਜਨੋ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਮੁੱਚੇ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਫ਼ਰਿਜਨੋ ਫੇਅਰ ਗਰਾਊਡ ਦੇ ਬਹੁਤ ਹੀ ਵੱਡੇ ਹਾਲ ਵਿੱਚ ਗਦਰੀ ਬਾਬਿਆਂ ਦਾ ਮੇਲਾ, ਜੋ ਬਾਬਾ ਭਗਤ ਸਿੰਘ ਬਿਲਗਾ, ਬਾਬਾ ਸੋਹਣ ਸਿੰਘ ਭਕਨਾ ਅਤੇ ਬਾਬਾ ਵਸਾਖਾ ਸਿੰਘ ਜੀ ਨੂੰ ਸਮ੍ਰਪਿਤ ਸੀ, ਮਨਾਇਆ ਗਿਆ ਇਸ ਮੇਲੇ ਦੀ ਵਿਲੱਖਣਤਾ ਵਾਲੀ ਗੱਲ ਇਹ ਸੀ ਕਿ ਇਸ ਵਾਰ ਸਮੁੱਚੇ ਭਾਰਤੀ ਭਾਈਚਾਰੇ ਨੇ ਬੜੇ ਉਤਸ਼ਾਹ ਨਾਲ ਭਰਵੀ ਹਾਜਰੀ ਲਵਾ ਕੇ ਮਹਾਨ ਗਦਰੀ ਬਾਬਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਇੱਕ ਸਾਈਡ ਤੇ ਗਦਰੀ ਬਾਬਿਆਂ ਦੀ ਜੀਵਨੀ, ਫੋਟੋ ਅਤੇ ਹੋਰ ਅਹਿਮ ਦਸਤਾਵੇਜਾਂ ਨੂੰ ਇਕ ਵੱਡੀ ਸਕਰੀਨ ਤੇ ਪ੍ਰੋਜੈਕਟਰ ਰਾਹੀਂ ਦਿਖਾਇਆ ਗਿਆ ਹਾਲ ਦੇ ਦੂਜੇ ਹਿੱਸੇ ਵਿੱਚ ਗਦਰੀ ਬਾਬਿਆਂ ਦੀ ਫੋਟੋ ਪਰਦਰਸ਼ਨੀ ਲਗਾਈ ਗਈ ਜਿਸ ਨੂੰ ਲੋਕਾਂ ਨੇ ਬੜੇ ਧਿਆਨ ਨਾਲ ਵੇਖਿਆ ਅਤੇ ਆਪਣੇ ਬੱਚਿਆ ਨੂੰ ਵੀ ਦਿਖਾਇਆ ਮੁਫਤ ਡਾਕਟਰੀ ਕੈਂਪ ਤੇ ਲੰਗਰ, ਚਾਹ ਪਾਣੀ ਦਾ ਉਚੇਚਾ ਪਰਬੰਧ ਕੀਤਾ ਗਿਆ

22 ਅਗਸਤ ਸਨਿਚਰਵਾਰ ਨੂੰ ਕਰਵਾਏ ਇਸ ਗਦਰੀ ਬਾਬਿਆਂ ਦੇ ਮੇਲੇ ਦਾ ਆਗਾਜ਼ ਦੇਹਿ ਸ਼ਿਵਾ ਬਰ ਮੋਹਿ` ਦੇ ਸ਼ਬਦ ਤੇ ਛੋਟੇ ਛੋਟੇ ਬੱਚੇ ਬੱਚੀਆਂ ਨੇ ਐਕਸ਼ਨ ਰਾਹੀਂ ਸ਼ਕਤੀ ਦੀ ਅਰਾਧਨਾ ਪ੍ਰਦਰਸ਼ਿਤ ਕੀਤੀ ਜੋ ਬਹੁਤ ਸਲਾਹਿਆ ਗਿਆ ਇਸ ਨੂੰ ਡਾ. ਲਵੀ ਗਿੱਲ, ਰੂਬੀ ਸੰਘਾ ਅਤੇ ਰਾਣੀ ਮਾਨ ਨੇ ਬੜੀ ਮਿਹਨਤ ਨਾਲ ਤਿਆਰ ਕਰਵਾਇਆ ਸੀ ਸੰਸਥਾ ਦੇ ਸੀਨੀਅਰ ਮੈਂਬਰ ਸ.ਆਤਮਾ ਸਿੰਘ ਚਾਹਲ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ ਅਤੇ ਸੰਖੇਪ ਵਿੱਚ ਸੰਸਥਾ ਦੇ ਉਦੇਸ਼ ਅਤੇ ਕੰਮਾਂ ਬਾਰੇ ਸਰੋਤਿਆਂ ਨੂੰ ਜਾਣੂ ਕਰਾਇਆ ਸਥਾਨਿਕ ਗਾਇਕ ਰਾਜ ਬਰਾੜ ਨੇ ਆਪਣੇ ਦੋ ਗੀਤਾਂ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ

ਮੁੱਖ ਮਹਿਮਾਨ ਪ੍ਰੋ. ਬਲਵਿੰਦਰ ਸਿੰਘ ਚਾਵਲਾ ਹੈਡ ਪੋਲੀਟੀਕਲ ਸਾਇੰਸ ਡਿਪਾਰਟਮੈਂਟ, ਖਾਲਸਾ ਕਾਲਜ ਅੰਮ੍ਰਿਤਸਰ, ਨੇ ਸ਼ਮਾਂ ਰੋਸ਼ਨ ਦੀ ਰਸਮ ਅਦਾ ਕੀਤੀ ਅਤੇ ਸ਼ਹੀਦਾਂ ਨੂੰ ਫੁੱਲ ਅਰਪਣ ਕੀਤੇ ਇਸ ਰਸਮ ਵਿੱਚ ਸੰਸਥਾ ਦੇ ਪ੍ਰਧਾਨ ਪ੍ਰੀਤਮ ਸਿੰਘ ਨਾਹਲ ਅਤੇ ਸੰਸਥਾ ਦੇ ਸਾਰੇ ਮੈਂਬਰਾਂ ਤੋਂ ਇਲਾਵਾ, ਚਰਨਜੀਤ ਸਿੰਘ ਬਾਠ, ਕਰਨਲ ਹਰਦੇਵ ਸਿੰਘ ਗਿੱਲ, ਪ੍ਰੋ. ਮੁਖਤਿਆਰ ਸਿੰਘ ਸੈਕਰਾਮੈਂਟੋ ਅਤੇ ਡਾ. ਗੁਰਮੇਲ ਸਿੱਧੂ ਨੇ ਭਾਗ ਲਿਆ ਰਣਜੀਤ ਸਿੰਘ ਗਿੱਲ ਅਤੇ ਪ੍ਰੀਤਮ ਸੋਹੀ ਨੇ ਕਵੀਸ਼ਰੀ ਰਾਹੀਂ ਲੋਕ ਰੰਗ ਬੰਨਿਆ ਬੱਬੂ ਗੁਰਪਾਲ ਨੇ ਆਪਣੀ ਬੁਲੰਦ ਆਵਾਜ ਵਿੱਚ ਸ਼ਹੀਦ ਭਗਤ ਸਿੰਘ ਅਤੇ ਗਦਰੀ ਬਾਬਿਆਂ ਦੀ ਸ਼ਹੀਦੀ ਪ੍ਰਤੀ ਗੀਤ ਗਾ ਕੇ ਖੂਬ ਦਾਦ ਖੱਟੀ ਸੁਖਵੰਤ ਸੁੱਖੀ ਨੇ ਆਪਣੀ ਸੁਰੀਲੀ ਆਵਾਜ ਵਿੱਚ ਗੀਤਾਂ ਰਾਹੀਂ ਸ਼ਹੀਦਾਂ ਨੂੰ ਯਾਦ ਕੀਤਾ ਪ੍ਰੀਤਮ ਸੋਹੀ ਅਤੇ ਮਿੱਕੀ ਸਰਾਂ ਨੇ ਆਪਣੇ ਗੀਤਾਂ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ

ਮੁੱਖ ਮਹਿਮਾਨ ਪ੍ਰੋ ਬਲਵਿੰਦਰ ਸਿੰਘ ਚਾਵਲਾ ਨੇ ਸਮੁੱਚੀ ਗਦਰ ਲਹਿਰ ਬਾਰੇ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ ਅਤੇ ਸੰਸਥਾ ਵੱਲੋਂ ਛਾਪਿਆ ਗਿਆ ਸੋਵੀਨਰ ਵੀ ਰਲੀਜ਼ ਕੀਤਾ ਜੋ ਸਾਰੇ ਦਰਸ਼ਕਾ ਨੂੰ ਮੁਫਤ ਵੰਡਿਆ ਗਿਆ ਭਰੂਣ ਹੱਤਿਆ ਦੇ ਵਿਸ਼ੇ ਨਾਲ ਸਬੰਧਤ ਇੱਕ ਕੋਰੀਓਗਰਾਫੀ, ਸੁਖਦੀਪ ਮਿਨਹਾਸ, ਸੁਮੀਤ ਮਿਨਹਾਸ, ਸੁਖਮਣੀ ਮਿਨਹਾਸ, ਨਰੀਨ ਮਿਨਹਾਸ ਬੱਚੀਆਂ ਨੇ ਪੇਸ਼ ਕੀਤੀ ਪਾਲ ਧਾਲੀਵਾਲ, ਦਵਿੰਦਰ ਸੰਘਾ, ਹਰਪਰੀਤ ਖੱਖ ਅਤੇ ਪਰਦੀਪ ਥਾਂਦੀ ਨੇ ਸ਼ਹੀਦ ਭਗਤ ਸਿੰਘ ਨੂੰ ਸਮ੍ਰਪਿਤ ਸਕਿੱਟ ਅਤੇ ਕੋਰੀਓਗਰਾਫੀ ਪੇਸ਼ ਕੀਤੀ ਜੋ ਸਰੋਤਿਆਂ ਵੱਲੋਂ ਬਹੁਤ ਸਲਾਹੀ ਗਈ ਸੰਸਥਾ ਦੇ ਮੈਂਬਰਾ ਵੱਲੋਂ ਤਿਆਰ ਕੀਤਾ ਮਲਵਈ ਗਿੱਧਾ ਬਹੁਤ ਹੀ ਉਸਾਰੂ ਅਤੇ ਨਰੋਈ ਸੇਧ ਵਾਲੀਆਂ ਬੋਲੀਆਂ ਨਾਲ ਪੇਸ਼ ਕੀਤਾ ਗਿਆ ਜਿਕਰਯੋਗ ਹੈ ਕਿ ਇਸ ਮਲਵਈ ਗਿੱਧੇ ਵਿੱਚ ਫਰਿਜਨੋ ਦੇ ਨਾਮਵਰ ਡਾਕਟਰਾਂ ਨੇ ਵੀ ਹਿੱਸਾ ਲਿਆ

ਇਸ ਮੌਕੇ ਤੇ ਸੰਸਥਾ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਪੰਜਾਬੀ ਭਾਈਚਾਰੇ ਦੀ ਸੇਵਾ ਕਰ ਰਹੀਆਂ ਚਾਰ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਪੱਤਰਕਾਰ ਜਗਜੀਤ ਸਿੰਘ ਥਿੰਦ, ਆਵਾਜ-ਏ-ਵਤਨ ਦੇ ਸੰਚਾਲਕ ਗੁਰਪ੍ਰੀਤ ਮਾਨ, ਡਾ. ਗੁਰਿੰਦਰਪਾਲ ਸਿੰਘ ਨਰਾਇਣ ਅਤੇ ਵਿਦਿਆਰਥੀ ਸੁੱਖਦੀਪ ਬਰਾੜ ਸ਼ਾਮਲ ਸਨ ਸ. ਬਚਿੱਤਰ ਸਿੰਘ ਟਾਈਗਰ, ਪ੍ਰਿੰ. ਸਵਰਨਜੀਤ ਸਿੰਘ ਪਟਿਆਲਾ ਅਤੇ ਮਹਿੰਦਰ ਸਿੰਘ ਗਰੇਵਾਲ ਨੇ ਵੀ ਆਪਣੇ ਵਿਚਾਰ ਰੱਖੇ ਆਖਰ ਵਿੱਚ ਮਸ਼ਹੂਰ ਗਾਇਕ ਸੁਰਿੰਦਰ ਛਿੰਦਾ ਨੇ ਆਪਣੇ ਪ੍ਰਸਿੱਧ ਗੀਤ ਸ਼ਹੀਦ ਊਦਮ ਸਿੰਘ, ਸ਼ਹੀਦ ਭਗਤ ਸਿੰਘ ਅਤੇ ਹੋਰ ਪੰਜਾਬੀਆਂ ਨਾਲ ਸਬੰਧਤ ਗੀਤ ਗਾ ਕੇ ਖੂਬ ਰੰਗ ਬੰਨਿਆਂ ਅਤੇ ਸਰੋਤਿਆਂ ਦੀ ਵਾਰ ਵਾਰ ਮੰਗ ਤੇ ਹੋਰ ਦੇਸ਼ ਪਿਆਰ ਦੇ ਗੀਤ ਗਾਏ

ਇੰਡੋ ਯੂ ਐਸ ਹੈਰੀਟੇਜ ਐਸੋਸੀਏਸ਼ਨ ਦੇ ਸਕੱਤਰ ਸੰਤੋਖ ਸਿੰਘ ਮਿਨਹਾਸ ਦੇ ਦਸਣ ਅਨੁਸਾਰ ਇਸ ਮੇਲੇ ਵਿੱਚ ਸੈਕਰਾਮੈਂਟੋ, ਬੇਕਰਜ਼ਫੀਲਡ, ਲਾਸ ਏਜਲਸ ਅਤੇ ਬੇ ਏਰੀਏ ਤੋਂ ਕਾਫੀ ਲੋਕ ਪੁੱਜੇ ਸਨ ਸੈਟਰਲ ਵੈਲੀ ਦੀਆਂ ਮੁੱਖ ਸ਼ਖਸ਼ੀਅਤਾਂ ਚਰਨਜੀਤ ਸਿੰਘ ਬਾਠ, ਡਾ: ਗੁਰਮੇਲ ਸਿੱਧੂ, ਸ਼ਾਇਰ ਹਰਜਿੰਦਰ ਕੰਗ, ਕਹਾਣੀਕਾਰ ਕਰਮ ਮਾਨ, ਹੈਰੀ ਗਿੱਲ, ਅਵਤਾਰ ਗਿੱਲ, ਪ੍ਰੋ ਸੁਦਰਸ਼ਨ ਕਪੂਰ, ਕਰਮ ਸਿੰਘ ਸੰਘਾ, ਬਲਵਿੰਦਰ ਬਰਾੜ, ਹਰਜੀਤ ਸਿੰਘ, ਬਲਜੀਤ ਸਿੰਘ ਅਟਵਾਲ, ਪ੍ਰਦੀਪ ਮਿਨਹਾਸ, ਨਵਦੀਪ ਮਿਨਹਾਸ, ਮੇਜਰ ਰਘਬੀਰ ਸਿੰਘ, ਭਰਪੂਰ ਸਿੰਘ, ਕੁਲਪਿੰਦਰ ਬਰਾੜ, ਰਾਜਵਿੰਦਰ ਧਾਲੀਵਾਲ, ਬਲਬੀਰ ਢਿੱਲੋਂ, ਸੁਖਵਿੰਦਰ ਕੁਲਾਰ,ਅਮਰੀਕ ਸਿੰਘ ਵਿਰਕ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਇੰਡੋ ਅਮਰੀਕਨ ਹੈਰਟਿੇਜ ਫੋਰਮ, ਡਾਇਮੰਡ ਕਲੱਬ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ, ਵਿਸ਼ਵ ਸਾਹਿਤ ਅਕੈਡਮੀ, ਬਾਬਾ ਫਰੀਦ ਸੇਵਾ ਦਲ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ ਇਸ ਤੋਂ ਇਲਾਵਾ ਸੰਸਥਾ ਦੇ ਮੈਂਬਰ ਗੁਰਦੀਪ ਸਿੰਘ ਨਿੱਝਰ, ਗੁਰਨੇਕ ਸਿੰਘ ਰਾਏ, ਰਜਿੰਦਰ ਬਰਾੜ ਵੈਰੋਕੇ, ਨਿਰਮਲ ਗਿੱਲ, ਰਣਜੀਤ ਗਿੱਲ, ਪੁਸ਼ਪਿੰਦਰ ਪਾਤੜਾਂ, ਸਤਵੰਤ ਸਿੰਘ ਵਿਰਕ, ਹਾਕਮ ਸਿੰਘ ਢਿੱਲੋਂ, ਅਜੀਤਪਾਲ ਢਿੱਲੋਂ, ਬਿਕਰਮਜੀਤ ਸਿੰਘ ਕਾਹਲੋਂ, ਹਰਪਾਲ ਸੰਧੂ, ਸੁਲੱਖਣ ਗਿੱਲ, ਪਾਲ ਧਾਲੀਵਾਲ ਅਤੇ ਸ ਆਤਮਾ ਸਿੰਘ ਚਾਹਲ ਨੇ ਆਪਣੀਆਂ ਡਿਊਟੀਆਂ ਨੂੰ ਬੜੀ ਜਿੰਮੇਵਾਰੀ ਨਾਲ ਨਿਭਾਇਆ ਅੰਤ ਵਿੱਚ ਸੰਸਥਾ ਦੇ ਮੀਤ ਪ੍ਰਧਾਨ ਸਾਧੂ ਸਿੰਘ ਸੰਘਾ ਨੇ ਸਮੁੱਚੇ ਭਾਰਤੀ ਭਾਈਚਾਰੇ ਦਾ ਸੰਸਥਾ ਨੂੰ ਭਰਵਾਂ ਸਹਿਯੋਗ ਦੇਣ ਤੇ ਧੰਨਵਾਦ ਕੀਤਾ ਇਸ ਸਾਰੇ ਮੇਲੇ ਦਾ ਮੰਚ ਸੰਚਾਲਨ ਸੰਸਥਾ ਦੇ ਸਕੱਤਰ ਸੰਤੋਖ ਸਿੰਘ ਮਿਨਹਾਸ ਨੇ ਕੀਤਾ

26
ਅਗਸਤ 2009
 

Bookmark with

Reddit    Yahoo     Furl    Delicious

ਹੋਰ ਪੜੋ

 
  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas