|
ਹੈਤੀ
ਭੂਚਾਲ ਪੀੜਤਾਂ
ਵਾਸਤੇ ਖਾਲਸਾ ਸਕੂਲ
ਸੈਨਹੋਜੇ ਦੇ ਬੱਚਿਆਂ
ਨੇ
3510
ਡਾਲਰ ਇਕੱਠੇ
ਕਰਕੇ ਸ਼ਲਾਘਾਯੋਗ ਕੰਮ ਕੀਤਾ
ਜਸਪਾਲ ਸਿੰਘ ਸੈਣੀ
ਸੈਨਹੋਜੁ:
ਦੈਂਤਰੂਪੀ
ਭੂਚਾਲ ਨੇ ਹੈਤੀ ਵਿਖੇ
ਲੱਖਾਂ ਲੋਕਾਂ
ਦੀ ਜਾਨ ਦਾ ਘਾਣ ਕੀਤਾ
ਅਤੇ
ਲੱਖਾਂ
ਹੀ
ਲੋਕਾਂ ਨੂੰ ਬੇਕਾਰ
ਅਤੇ ਬੇਘਰੇ ਕਰ
ਦਿੱਤਾ ਸੀ,
ਉਨ੍ਹਾਂ
ਲੋਕਾਂ
ਦੀ ਮਦਦ ਵਾਸਤੇ ਬਹੁਤ
ਸਾਰੀਆਂ ਸੰਸਥਾਵਾਂ ਅਤੇ ਜਥੇਬੰਦੀਆਂ ਨੇ ਸਿਰਤੋੜ ਯਤਨ ਕਰਕੇ ਮਦਦ
ਕੀਤੀ।
ਜਿਨ੍ਹਾਂ ਵਿਚੋਂ ਇਕ
ਸਿੱਖਾਂ
ਦੀ
ਸਿਰਮੌਰ
ਯੂਨਾਈਟਿਡ ਸਿੱਖਜ਼
ਮੁਨਾਫ਼ਾ ਰਹਿਤ ਸੰਸਥਾ ਨੇ ਭਾਈ ਘਨ੍ਹੱਈਆ ਜੀ ਦੇ ਨਕਸ਼ ਕਦਮਾਂ
`ਤੇ ਚੱਲ ਕੇ ਹੈਤੀ ਦੇ
ਪੀੜਤ ਲੋਕਾਂ ਦੀ ਰੱਜਵੀਂ ਮਦਦ ਕੀਤੀ।
ਸਾਰੀਆਂ ਬੇ ਏਰੀਆ
ਦੀਆਂ
ਸੰਗਤਾਂ
ਨੇ ਆਪਣਾ
ਇਖ਼ਲਾਕੀ ਫ਼ਰਜ਼ ਸਮਝਦੇ
ਹੋਏ
ਦਿਲ
ਖੋਲ੍ਹ ਕੇ ਦਾਨ ਕੀਤਾ
ਅਤੇ ਸਾਰੇ ਇਕੱਠੇ ਕੀਤੇ ਹੋਏ
ਪੈਸੇ
ਯੂਨਾਈਟਿਡ
ਸਿੱਖਜ਼ ਸੰਸਥਾ
ਨੂੰ
ਦਿੱਤੇ।
ਖਾਲਸਾ ਸਕੂਲ
ਸੈਹੋਜੇ ਦੇ ਬੱਚਿਆਂ
ਨੇ ਆਪਣੇ ਤੌਰ
`ਤੇ
ਇਕੱਠੇ ਹੋ ਕੇ ਪਿਛਲੇ ਕਈ ਹਫ਼ਤਿਆਂ
ਤੋਂ
ਸਖ਼ਤ ਮਿਹਨਤ ਕਰਕੇ
3510 ਡਾਲਰ ਇਕੱਠੇ
ਕੀਤੇ।
ਬੀਤੇ
ਐਤਵਾਰ ਨੂੰ
ਯੂਨਾਈਟਿਡ
ਸਿੱਖ ਦੇ
ਬੇ
ਏਰੀਆ ਦੇ ਨੁਮਾਇੰਦੇ
ਦਵਿੰਦਰ ਸਿੰਘ ਸ਼ਾਹੀ ਨੂੰ ਚੈਕ ਭੇਟ ਕੀਤਾ।
ਸਾਰਾ
ਹੀ
ਖਾਲਸਾ ਸਕੂਲ ਵਧਾਈ ਦਾ
ਪਾਤਰ ਹੈ।
ਖਾਸ ਤੌਰ
`ਤੇ
ਪ੍ਰਬੰਧਕਾਂ ਅਤੇ ਬੱਚਿਆਂ ਨੇ ਲਗਾਤਾਰ ਬੈਠ ਕੇ ਪੈਸੇ ਇਕੱਠੇ ਕੀਤੇ।
ਸੈਨਹੋਜੇ ਦਾ ਖਾਲਸਾ ਸਕੂਲ
ਸਾਡੀ ਅਗਲੀ ਪੀੜ੍ਹੀ
ਨੂੰ ਅਪਣੇ ਸਭਿਆਚਾਰ,
ਪੰਜਾਬੀ
ਜ਼ੁਬਾਨ,
ਗੁਰਬਾਣੀ
ਅਤੇ ਪੰਜਾਬੀਅਤ ਨਾਲ
ਜੋੜੀ ਰੱਖਣ ਲਈ ਪਿਛਲੇ
20
ਸਾਲਾਂ ਤੋਂ
ਨਿਰੰਤਰ ਇਕ ਪੁਲ
ਦੀ
ਤਰ੍ਹਾਂ ਅਹਿਮ ਭੂਮਿਕਾ
ਨਿਭਾਅ
ਰਿਹਾ
ਹੈ।
ਹੈਤੀ ਦੇ
ਭੂਚਾਲ
ਪੀੜ੍ਹਤਾਂ ਲਈ ਫੰਡ
ਇਕੱਠਾ ਕਰਨ ਦਾ ਉਪਰਾਲਾ ਕਰਨ ਵਿਚ ਰਮਨਪ੍ਰੀਤ ਕੌਰ ਢੇਸੀ
ਪ੍ਰੈਜ਼ੀਡੈਂਟ,
ਖੁਸ਼ਵੀਰ ਕੌਰ ਪਾਬਲਾ ਵਾਈਸ ਪ੍ਰੈਜ਼ੀਡੈਂਟ,
ਜਸ਼ਨਪ੍ਰੀਤ ਕੌਰ
ਸੈਕਟਰੀ ਅਤੇ ਉਨ੍ਹਾਂ ਦੀ ਟੀਮ ਨੇ ਬੜੇ ਹੀ ਸੁਚੱਜੇ ਢੰਗ ਨਾਲ ਲਹਿਰ ਚਲਾ ਕੇ ਸਾਰੀ
ਸੰਗਤ ਕੋਲੋਂ ਮਾਇਆ
ਦਾਨ ਕਰਵਾ ਕੇ ਹਿੱਸਾ ਪੁਆਇਆ।
ਇਥੇ ਇਹ
ਵੀ
ਜ਼ਿਕਰਯੋਗ ਹੈ ਕਿ
ਖਾਲਸਾ
ਸਕੂਲ
ਸੈਨਹੋਜ਼ੇ
ਵਿਚ
500 ਤੋਂ
ਵੱਧ
ਵਿਦਿਆਰਥੀ ਮਿਆਰੀ
ਪੰਜਾਬੀ ਦੀ ਪੜ੍ਹਾਈ ਕਰ ਰਹੇ ਹਨ ਅਤੇ ਹਜ਼ਾਰਾਂ ਦੀ
ਗਿਣਤੀ ਵਿਚ
ਬੱਚੇ
ਪਾਸ ਹੋ ਕੇ ਗੁਰੂ ਦੇ
ਲੜ ਲਗਦੇ ਹਨ।
ਖਾਲਸਾ
ਸਕੂਲ ਦੇ ਸਾਰੇ
ਪ੍ਰਬੰਧਕ ਅਤੇ ਵਿਦਿਆਰਥੀ ਇਸ ਨੇਕ ਕੰਮ
ਵਾਸਤੇ ਵਧਾਈ ਦੇ ਪਾਤਰ
ਹਨ।
ਵਾਹਿਗੁਰੂ ਬਖਸ਼ਿਸ਼ ਕਰੇ ਕਿ
ਖਾਲਸਾ
ਸਕੂਲ ਇਸੇ ਤਰ੍ਹਾਂ
ਆਉਣ ਵਾਲੇ ਸਮੇਂ ਵਿਚ
ਆਪਣੀ ਤਨਦੇਹੀ ਨਾਲ ਸੇਵਾ ਕਰਦੇ
ਰਹਿਣ।
24
ਫਰਵਰੀ
2010
|