|
ਓਬਾਮਾ
ਵੱਲੋਂ ਪੁਣੇ ਬੰਬ ਧਮਾਕੇ ਦੀ ਨਿਖੇਧੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ
ਦਿੱਲੀ/:
ਅਮਰੀਕਾ
ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ
ਟੈਲੀਫੋਨ
`ਤੇ
ਗੱਲਬਾਤ ਦੌਰਾਨ ਪੁਣੇ ਬੰਬ ਧਮਾਕੇ ਦੀ ਨਿਖੇਧੀ
ਕੀਤੀ
ਹੈ।
ਪ੍ਰਧਾਨ
ਮੰਤਰੀ ਦਫ਼ਤਰ
ਵੱਲੋਂ
ਦਿੱਤੀ
ਗਈ ਸੂਚਨਾ
ਅਨੁਸਾਰ
ਰਾਸ਼ਟਰਪਤੀ ਓਬਾਮਾ ਨੇ ਮ੍ਰਿਤਕਾਂ ਲਈ ਅਫਸੋਸ
ਜ਼ਾਹਿਰ
ਕੀਤਾ
ਹੈ।
ਗੱਲਬਾਤ
ਦੌਰਾਨ ਭਾਰਤ ਤੇ ਅਮਰੀਕਾ ਦੇ ਸਬੰਧਾਂ
ਬਾਰੇ
ਵੀ ਚਰਚਾ ਹੋਈ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਪੁਣੇ
ਦੇ
ਗੋਰੇਗਾਓਂ
ਇਲਾਕੇ
ਵਿਚ
ਸਥਿਤ ਜਰਮਨ ਬੇਕਰੀ ਵਿਚ ਬੰਬ ਧਮਾਕਾ ਕੀਤਾ
ਗਿਆ
ਸੀ।
ਓਬਾਮਾ ਪ੍ਰਸ਼ਾਸਨ ਨੇ ਇਸ ਬੰਬ ਧਮਾਕੇ ਦੀ ਜਾਂਚ ਲਈ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ
(ਐਫਬੀਆਈ) ਦੀ ਟੀਮ ਭਾਰਤ ਭੇਜਣ ਦੀ ਪੇਸ਼ਕਸ ਕੀਤੀ ਹੈ
24
ਫਰਵਰੀ
2010
|