|
ਯਾਦਾਂ ਛੱਡ ਗਿਆ ਕਿਲਾ
ਰਾਏਪੁਰ ਦਾ
75ਵਾਂ
ਮਿੰਨੀ ਉਲੰਪਿਕ
ਕਬੱਡੀ
`ਚ
ਅੱਚਰਵਾਲ,
ਹਾਕੀ
`ਚ
ਢੁੱਡੀਕੇ
ਕਾਲਜ,
ਬੈਲ
ਗੱਡੀਆਂ
`ਚ
ਮਹਿਮਾਂ ਸਿੰਘ ਵਾਲੇ ਦੀ ਗੱਡੀ
ਜੇਤੂ
ਅੰਮ੍ਰਿਤਸਰ ਟਾਈਮਜ਼ ਬਿਊਰੋ
ਕਿਲਾ
ਰਾਏਪੁਰ
(ਲੁਧਿਆਣਾ):
ਪਿੰਡ
ਕਿਲਾ
ਰਾਏਪੁਰ
ਦੀਆਂ
ਮਿੰਨੀ
ਉਲੰਪਿਕ
ਵਜੋਂ ਜਾਣੀਆਂ
ਜਾਂਦੀਆਂ ਚਾਰ
ਦਿਨਾਂ
ਪੇਂਡੂ
ਖੇਡਾਂ
ਗਰੇਵਾਲ ਸਪੋਰਟਸ ਸਟੇਡੀਅਮ ਵਿਖੇ
ਅਮਿੱਟ
ਯਾਦਾਂ ਛੱਡਦੀਆਂ ਧੂਮ-ਧੜੱਕੇ
ਨਾਲ
ਸਮਾਪਤ ਹੋ ਗਈਆਂ।
ਪੂਰਾ
ਦਿਨ
ਕਬੱਡੀ,
ਹਾਕੀ,
ਬੈਲ
ਗੱਡੀਆਂ,
ਐਥਲੈਟਿਕਸ,
ਨਿਹੰਗ
ਸਿੰਘਾਂ
ਦੇ
ਕਰਤੱਬ,
ਪੰਜਾਬ ਪੁਲਿਸ ਦੇ ਜਵਾਨਾਂ
ਦਾ
ਮੋਟਰ ਸਾਈਕਲ ਸ਼ੋਅ,
ਟਰੈਕਟਰ ਦੌੜ ਅਤੇ ਵੱਖ-ਵੱਖ ਵਿਅਕਤੀਗਤ ਕਰਤੱਬ
ਖਿੱਚ
ਦਾ
ਕੇਂਦਰ
ਰਹੇ।
1933
ਵਿਚ
ਸ਼ੁਰੂ
ਹੋਈਆਂ
ਇਹ
ਪੇਂਡੂ
ਖੇਡਾਂ
ਇਸ ਵਾਰ
75ਵੇਂ
ਵਰ੍ਹੇ
ਨੂੰ
ਪਾਰ ਕਰ ਗਈਆਂ ਅਤੇ ਇਹ ਸਮਾਰੋਹ ਕਿਲਾ
ਰਾਏਪੁਰ
ਦੇ ਮਿੰਨੀ ਉਲੰਪਿਕ ਦਾ
‘ਪਲਾਟੀਨਮ
ਜੁਬਲੀ’
ਹੋ ਨਿਬੜਿਆ।
ਹਾਕੀ
ਸੀਨੀਅਰ ਦੇ ਫਾਈਨਲ ਮੁਕਾਬਲੇ
`ਚੋਂ
ਬਹੁਤ
ਹੀ ਸੰਘਰਸ਼ਪੂਰਨ ਮੈਚ ਦੌਰਾਨ ਇੰਜੀਨੀਅਰਿੰਗ ਕਾਲਜ
ਢੁੱਡੀਕੇ ਨੇ
ਗਰੇਵਾਲ
ਅਕੈਡਮੀ ਕਿਲ੍ਹਾ ਰਾਏਪੁਰ ਨੂੰ
ਹਰਾ ਕੇ
ਜੇਤੂ ਹੋਣ ਦਾ ਮਾਣ ਹਾਸਲ ਕੀਤਾ।
ਹਾਕੀ
ਅੰਡਰ 19 ਸਾਲ ਦੇ ਫਾਈਨਲ
`ਚੋਂ
ਸੰਗਰੂਰ
ਅਕੈਡਮੀ ਨੇ ਮੇਜ਼ਬਾਨ
ਕਿਲ੍ਹਾ
ਰਾਏਪੁਰ
ਨੂੰ ਹਰਾ ਕੇ ਜੇਤੂ
ਟ੍ਰਾਫੀ
ਤੇ ਕਬਜ਼ਾ ਕੀਤਾ।
ਕਬੱਡੀ
ਓਪਨ ਦੇ
ਫਾਈਨਲ ਮੁਕਾਬਲੇ ਵਿਚ ਅੱਚਰਵਾਲ ਦੀ ਟੀਮ ਨੇ ਕਾਲਖ ਦੀ
ਟੀਮ
ਨੂੰ
ਮੈਚ
`ਚ
33
-32.5
ਅੰਕਾਂ
ਦੇ ਫਰਕ ਨਾਲ ਜਿੱਤ ਕੇ ਜੇਤੂ ਟਰਾਫੀ
`ਤੇ
ਕਬਜਾ ਕੀਤਾ।
ਬੈਲ
ਗੱਡੀਆਂ ਹੀਟਾਂ ਦੇ ਫਾਈਨਲ ਮੁਕਾਬਲੇ
`ਚ
ਮਹਿਦਰ ਸਿੰਘ ਮਹਿਮਾਂ ਸਿੰਘ ਵਾਲਾ ਦੀ ਬੈਲ ਗੱਡੀ ਨੇ ਸਭ ਤੋਂ ਤੇਜ਼ ਦੌੜ ਕੇ ਪਹਿਲਾ
ਤੇ
51000
ਦੀ ਨਕਦ ਰਾਸ਼ੀ
`ਤੇ
ਕਬਜਾ ਕੀਤਾ ਜਦਕਿ
ਬੇਲਾ
ਸਿੰਘ
ਡੇਹਲੋਂ ਦੀ ਬੈਲ ਗੱਡੀ ਨੇ ਦੂਜਾ,
ਤੋਤਾ
ਸਿੰਘ ਗੁੱਜਰਵਾਲ
ਦੀ
ਗੱਡੀ
ਨੇ ਤੀਜਾ ਅਤੇ ਦਵਿੰਦਰ ਸਿੰਘ ਦੁਲੇਅ ਦੀ ਬੈਲ ਗੱਡੀ ਨੇ ਚੌਥਾ ਸਥਾਨ ਹਾਸਲ ਕੀਤਾ।
ਲੜਕੀਆਂ
ਦੀ
1500
ਮੀਟਰ ਦੌੜ ਵਿਚੋਂ ਮਨਪ੍ਰੀਤ ਕੌਰ ਜਲੰਧਰ ਨੇ ਪਹਿਲਾ,
ਅਨੁਪਮ
ਯੂ. ਪੀ.
ਨੇ
ਦੂਸਰਾ ਅਤੇ ਕੁਲਵਿੰਦਰ ਕੌਰ ਹੁਸ਼ਿਆਰਪੁਰ ਨੇ ਤੀਸਰਾ ਸਥਾਨ ਹਾਸਲ ਕੀਤਾ।
ਲੜਕਿਆਂ ਦੀ ਪੰਜ ਮੀਲ ਸਾਈਕਲ ਰੇਸ ਵਿਚੋਂ ਨੀਰਜ ਸੈਣੀ ਪਟਿਆਲਾ ਨੇ ਪਹਿਲਾ,
ਕਮਲਪ੍ਰੀਤ ਮੋਹਿਤ ਲੁਧਿਆਣਾ ਨੇ ਦੂਜਾ ਜਦਕਿ ਸੁਰੇਸ਼ ਬਿਸ਼ਨੋਈ ਰਾਜਸਥਾਨ ਨੇ ਤੀਸਰਾ
ਸਥਾਨ
ਪ੍ਰਾਪਤ
ਕੀਤਾ।
ਸ਼ਾਟਪੁੱਟ ਲੜਕੀਆਂ ਦੇ ਫਾਈਨਲ
`ਚੋਂ
ਲਵਪ੍ਰੀਤ ਕੌਰ
ਚੰਡੀਗੜ੍ਹ
ਨੇ 12.80
ਮੀੇਟਰ
ਦੂਰ ਸੁੱਟ ਕੇ ਪਹਿਲਾ,
ਬਲਜੀਤ
ਕੌਰ ਸੁਨਾਮ ਨੇ 11.40
ਮੀਟਰ ਦੂਰ ਸੁੱਟ ਕੇ ਦੂਸਰਾ ਅਤੇ ਅਮਨਪ੍ਰੀਤ ਕੌਰ ਕਪੂਰਥਲਾ ਨੇ ਤੀਸਰਾ
ਸਥਾਨ
ਹਾਸਿਲ ਕੀਤਾ।
ਸ਼ਾਟਪੁੱਟ ਲੜਕਿਆਂ ਦੇ ਫਾਈਨਲ
`ਚੋਂ
ਗੁਰਪ੍ਰੀਤ ਸਿੰਘ ਹੁਸ਼ਿਆਰਪੁਰ ਨੇ 17.75
ਮੀਟਰ ਦੂਰ ਸੁੱਟ
ਕੇ
ਪਹਿਲਾ,
ਨਰੇਸ਼ ਕੁਮਾਰ ਹਰਿਆਣਾ ਨੇ
16.80
ਮੀਟਰ
ਦੂਰ ਸੁੱਟ ਕੇ ਦੂਸਰਾ ਅਤੇ ਗੁਰਦਿੱਤ
ਸਿੰਘ
ਸੰਗਰੂਰ
ਨੇ
15.37
ਮੀਟਰ
ਦੂਰ ਸੁੱਟ ਕੇ ਤੀਸਰਾ ਸਥਾਨ ਹਾਸਲ
ਕੀਤਾ।
ਡਿਸਕਸ
ਥਰੋ ਲੜਕਿਆਂ ਦੇ ਫਾਈਨਲ ਮੁਕਾਬਲੇ ਦੌਰਾਨ
ਪ੍ਰਕਾਸ਼
ਕਮਾਰ ਹਰਿਆਣਾ ਨੇ
46.80
ਮੀਟਰ ਦੂਰ ਸੁੱਟ ਕੇ ਪਹਿਲਾ,
ਗੁਰਪ੍ਰੀਤ ਸਿੰਘ
ਹੁਸ਼ਿਆਰਪੁਰ ਨੇ
45.10
ਮੀਟਰ
ਦੂਰ ਸੁੱਟ ਕੇ ਦੂਸਰਾ ਅਤੇ ਐਸਕੇ ਤ੍ਰਿਪਾਠੀ ਯੂਪੀ
ਨੇ
42.80
ਮੀਟਰ
ਦੂਰ ਥਰੋ ਕਰਕੇ ਤੀਸਰਾ ਸਥਾਨ ਪ੍ਰਾਪਤ
ਕੀਤਾ।
ਇਨਾਂ
ਤੋਂ
ਇਲਾਵਾ ਚਾਰੇ
ਦਿਨ
ਖੇਡ ਕਲਾਕਾਰਾਂ ਦੀਆਂ ਕਲਾਬਾਜ਼ੀਆਂ ਨੇ ਵੀ ਦਰਸ਼ਕਾਂ
ਦਾ
ਧਿਆਨ
ਖਿੱਚਿਆ।
ਖੇਡਾਂ
ਦੌਰਾਨ
ਡਾ.
ਦਰਸ਼ਨ ਬੜੀ ਅਤੇ ਅਰਸ਼ਦੀਪ
ਕਾਲਾ
ਰਛੀਨ
ਨੇ ਕੁਮੈਂਟਰੀ ਕੀਤੀ।
ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਗਰੇਵਾਲ ਸਪੋਰਟਸ ਸਟੇਡੀਅਮ
ਤੋਂ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ
ਖੇਡਾਂ
ਦੀ
ਬੇਹਤਰੀ ਲਈ ਨਵੀਆਂ
ਸਕੀਮਾਂ
ਲਿਆ ਰਹੀ ਹੈ।
ਉਨ੍ਹਾਂ
ਗਰੇਵਾਲ
ਸਪੋਰਟਸ ਸਟੇਡੀਅਮ ਲਈ
10
ਲੱਖ
ਰੁਪਏ ਦੀ ਗ੍ਰਾਂਟ
ਦੇਣ
ਅਤੇ ਕਿਲਾ ਰਾਏਪੁਰ
`ਚ
ਸ਼ੁਧ ਪਾਣੀ ਲਈ ਆਰਓ ਸਿਸਟਮ ਲਗਾਏ ਜਾਣ ਦਾ ਐਲਾਨ ਕੀਤਾ।
ਇਸ ਮੌਕੇ ਗਰੇਵਾਲ ਸਪੋਰਟਸ ਐਸੋਸੀਏਸ਼ਨ ਵਲੋਂ ਵਿਧਾਇਕ ਦਰਸ਼ਨ
ਸਿੰਘ
ਸ਼ਿਵਾਲਿਕ,
ਪ੍ਰਧਾਨ ਗੁਰਪਿੰਦਰ ਸਿੰਘ ਗਰੇਵਾਲ ਅਤੇ
ਹੋਰਾਂ
ਨੇ
ਸ.
ਬਾਦਲ ਦਾ ਵਿਸ਼ੇਸ਼ ਸਨਮਾਨ ਵੀ ਕੀਤਾ।
24
ਫਰਵਰੀ
2010
|