BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਦਰਵੇਸ਼ ਕਵੀ : ਹਰਿੰਦਰ ਸਿੰਘ ਮਹਿਬੂਬ

 

ਮਹਿਬੂਬ ਅਨੇਕਾਂ ਰਸਾਂ ਰੰਗਾਂ ਨੂੰ ਕਵਿਤਾ ਦੇ ਮਾਧਿਅਮ ਵਜੋਂ ਅਪਣਾਉਂਦਾ ਹੈ। ... ਉਹ ਝਨਾਂ ਦੀ ਰਾਤ ਕਾਵਿ ਗ੍ਰੰਥ ਵਿਚ ਸ਼ਾਮਲ ਸੱਤ ਪੁਸਤਕਾਂ ਵਿਚ ਪੰਜਾਬ ਦੇ ਜੀਵਨ ਦੀ ਅਮੀਰੀ ਦੇ ਹਰ ਚਿੰਨ੍ਹ ਨੂੰ ਪ੍ਰਗਟ ਕਰਨ ਦੇ ਸਮਰੱਥ ਹੈ ਉਸ ਦੀ ਰਚਨਾ ਵਿਚ ਮਰਦਾਨੇ ਦੀ ਰਬਾਬ ਦਾ ਸੰਗੀਤ, ਬਾਬੇ ਨਾਨਕ ਦਾ ਚਿੰਤਨ, ਵੈਰਾਗ, ਉਦਰੇਵਾਂ ਤੇ ਵਿਦਰੋਹ ਹੈ ਉਸ ਦੀ ਕਵਿਤਾ ਵਿਚ ਸਿਰਜਿਆ ਸ਼ਹੀਦ ਦਾ ਬਿੰਬ ਗੁਰੂ ਗੋਬਿੰਦ ਸਿੰਘ ਜੀ ਵਲੋਂ ਅਮਲੀ ਰੂਪ ਵਿਚ ਸਿਰਜੇ ਸ਼ਹੀਦ ਦਾ ਅਕਸ ਹੈ ਉਸ ਦੀ ਰਚਨਾ ਦੇ ਅਖ਼ਾੜੇ ਵਿਚ ਭਲਵਾਨਾਂ ਦੇ ਜੁੱਸੇ ਪਿਛੇ ਛੁਪੀ ਹੋਈ ਆਤਮਾ ਦਾ ਜਲੋ ਉਤਰਦਾ ਹੈ, ਸੂਫ਼ੀਆਂ ਦੇ ਵਜਦ ਦਾ ਸਰੋਦ ਮੌਜੂਦ ਹੈ, ਪੰਜਾਂ ਦਰਿਆਵਾਂ ਦੇ ਪਾਣੀਆਂ ਦਾ ਜੀਵਨ ਦਾਨ ਹੈ, ਵਾਰਸ ਦੀ ਹੀਰ ਨੂੰ ਵਾਜਾਂ ਮਾਰਦਾ, ਮਨ ਨੂੰ ਮੋਂਹਦਾ ਨਾਰ ਦੀ ਸੂਰਮਗਤੀ ਦਾ ਹੁਸਨ ਬਹੁੜਦਾ ਹੈ, ਪੰਜਾਬ ਦੇ ਅਦੁੱਤੀ ਸ਼ਹੀਦਾਂ ਦੇ ਡੁੱਲੇ ਲਹੂ ਦਾ ਸੂਹਾ ਰੰਗ ਹੈ

 

ਪੰਜਾਬ ਦੇ ਦਰਵੇਸ਼ ਕਵੀ ਤੇ ਲੇਖਕ ਹਰਿੰਦਰ ਸਿੰਘ ਮਹਿਬੂਬ ਨੂੰ ਉਨ੍ਹਾਂ ਦੀ ਕਾਵਿ ਪੁਸਤਕ 'ਝਨਾਂ ਦੀ ਰਾਤ` ਨੂੰ ਸਾਹਿਤ ਅਕਾਦਮੀ ਵੱਲੋਂ ਪੁਰਸਕਾਰ ਦੇਣ ਦਾ ਐਲਾਨ ਕੀਤੇ ਜਾਣ ਬਾਅਦ ਉਨ੍ਹਾਂ ਦੀ ਵਿਲੱਖਣ ਸ਼ਖਸੀਅਤ ਅਤੇ ਸਿਰਜਾਣਤਮਿਕ ਵਿਸ਼ੇਸ਼ਤਾਈਆਂ ਸਬੰਧੀ ਰੋਸ਼ਨੀ ਪਾਉਣ ਵਾਲਾ ਪ੍ਰੋ. ਨਰਿੰਜਣ ਸਿੰਘ ਢੇਸੀ ਵਲੋਂ ਲਿਖਿਆ ਬਹੁਮੁਲਾ ਆਰਟੀਕਲ ਹਰਿੰਦਰ ਸਿੰਘ ਮਹਿਬੂਬ ਇਕ ਦਰਵੇਸ਼ ਲੇਖਕ ਹੈ ਉਸ ਦੀ ਸ਼ਖਸੀਅਤ ਅਤੇ ਰਚਨਾ ਵਿਚ ਕੋਈ ਫਾਸਲਾ ਨਹੀਂ ਰਿਹਾ, ਕੋਈ ਵਿੱਥ ਨਹੀਂ ਰਹੀ ਉਹ ਰਚਨਾਤਮਕ ਪ੍ਰਕਿਰਿਆ ਦੇ ਗਹਿਰੇ ਤੇ ਵਿਸ਼ਾਲ ਸਾਗਰਾਂ ਵਿਚ ਉਤਰ ਚੁੱਕਾ ਹੈ ਉਹ ਸਿਰਜਣਾ ਦੇ ਅਮਲ ਵਿਚ ਏਨਾ ਲੀਨ ਹੋ ਗਿਆ ਹੈ ਕਿ ਉਸ ਦੇ ਦਿਸਦੇ ਜਗਤ ਦੀਆਂ ਹੋਰ ਗੱਲਾਂ ਨਾਲ ਕੋਈ ਸਰੋਕਾਰ ਨਹੀਂ ਰਿਹਾ ਉਹ ਜਿਉਂ ਜਿਉਂ ਰਚਨਾਤਮਕ ਬੌਧਿਕਤਾ ਦੀ ਗਹਿਰਾਈ ਅਤੇ ਭਾਵਨਾ ਦੀ ਤਰਲਤਾ ਨਾਲ ਇਕ ਸੁਰ ਹੁੰਦਾ ਗਿਆ ਤਿਉਂ ਤਿਉਂ ਉਸ ਦੀ ਨਿੱਜੀ ਹਸਤੀ ਦਰਵੇਸ਼ਗੀ ਦੇ ਅਸੀਮ ਆਲਮ ਨੂੰ ਹਾਸਲ ਕਰਦੀ ਗਈ ਹੈ

ਮਹਿਬੂਬ ਦੀ ਰਚਨਾ ਚਿੰਤਨ ਤੇ ਭਾਵਨਾ ਦਾ ਸੁਮੇਲ ਹੈ ਉਹ ਚਿੰਤਕ ਹੋਣ ਦੇ ਨਾਲ ਨਾਲ ਇਤਿਹਾਸਕਾਰ ਵੀ ਹੈ ਅਤੇ ਕਵੀ ਵੀ ਉਸ ਦੀ ਪੁਸਤਕ ਸਹਿਜੇ ਰਚਿਓ ਖਾਲਸਾ` ਉਸ ਦੀ ਨਿਵੇਕਲੀ ਪ੍ਰਾਪਤੀ ਹੈ ਇਸ ਪੁਸਤਕ ਦਾ ਆਧਾਰ ਤੱਥ ਦੀ ਥਾਂ ਸੱਚ ਹੈ ਉਸ ਨੇ ਇਸ ਪੁਸਤਕ ਦੀ ਰਚਨਾ ਕਰਕੇ ਇਹ ਸਿੱਧ ਕੀਤਾ ਹੈ ਕਿ ਇਤਿਹਾਸ ਖਾਲੀ ਬਿਰਤਾਂਤ ਨਹੀਂ ਹੁੰਦਾ ਇਕ ਦਾਰਸ਼ਨਿਕ ਮੁਲਾਂਕਣ ਹੁੰਦਾ ਹੈ ਇਸ ਪੁਸਤਕ ਵਿਚ ਉਸ ਨੇ ਤੱਥਾਂ ਨੂੰ ਸੱਚ ਅਤੇ ਚਿੰਤਨ ਦੀ ਸਾਣ `ਤੇ ਚਾੜ੍ਹ ਕੇ ਸੰਕਲਪਾਂ ਵਿਚ ਢਾਲਿਆ ਹੈ ਉਸ ਦੀ ਇਹ ਵਿਧੀ ਮੌਲਿਕ ਹੈ ਅਤੇ ਇਤਿਹਾਸ ਦੀ ਸਹੀ ਸੇਧ ਵਿਚ ਪੁਨਰਸਿਰਜਣਾ ਵਿਚ ਸਹਾਈ ਹੁੰਦੀ ਹੈ ਲੇਖਕ ਨੇ ਇਹ ਪੁਸਤਕ ਲਿਖ਼ ਕੇ ਬਹੁਤ ਵੱਡੇ ਖਲਾਅ ਨੂੰ ਭਰਿਆ ਹੇ ਦਾਰਸ਼ਨਿਕ ਮੁਲਾਂਕਣ ਰਾਹੀਂ ਅਨੇਕਾਂ ਅਖੌਤੀ ਇਤਿਹਾਸਕਾਰਾਂ ਦੀਆਂ ਪੁਸਤਕਾਂ ਬਾਰੇ ਗੰਭੀਰ ਸੁਆਲ ਖੜ੍ਹੇ ਕੀਤੇ ਹਨ ਉਸ ਨੇ ਸ਼ਾਨਾਂ ਦੇ ਬੁਰਜਾਂ `ਤੇ ਬੈਠੇ ਦੰਭੀ ਅਕਾਦਮਿਕ ਮਹੰਤਾਂ ਦੇ ਨਕਾਬ ਲਾਹ ਦਿਤੇ ਹਨ ਉਸ ਨੇ ਬੇਬਾਕੀ, ਨਿਸ਼ੰਗਤਾ ਅਤੇ ਵਿਵੇਕ ਦੀ ਇਕਸੁਰਤਾ ਨਾਲ ਇਕ ਸ਼ਾਹਰਾਹ ਨਿਸਚਿਤ ਕੀਤੀ ਹੈ ਇਸ ਨਾਲ ਜ਼ਿਹਨੀ ਚੁਸਤੀ ਦੇ ਆਸਰੇ ਜੀਣ ਵਾਲੇ ਬੌਣਿਆਂ ਲਈ ਇਕ ਵੰਗਾਰ ਸਥਾਪਤ ਹੋਈ ਹੈ ਲੇਖਕ ਨੇ ਸਿੱਖ ਸੱਭਿਆਚਾਰ ਨੂੰ ਆਪਣੀ ਅਸਲ ਦਿਖ ਪ੍ਰਤੀ ਸੁਚੇਤ ਹੋਣ ਲਈ ਰਾਹ ਪੱਧਰਾ ਕੀਤਾ ਹੈ ਗੁਰਮਤਿ ਚਿੰਤਨ ਤੋਂ ਵਿਕਸਤ ਹੋਈ ਸਿੱਖ ਕੌਮ ਦੇ ਬਹੁਮੁਖੀ ਪ੍ਰਸੰਗਾਂ ਨੂੰ ਉਜਾਗਰ ਕੀਤਾ ਹੈ ਉਸ ਨੇ ਸਿੱਖ ਵਿਰਸੇ ਦੀ ਮੁੱਢ ਕਦੀਮੀ ਤਾਜ਼ਗੀ ਤੋਂ ਵਿਸਰ ਜਾਣ ਦੇ ਨਫ਼ੀ ਅਮਲ ਨੂੰ ਵੀ ਅੱਖੋਂ ਓਹਲੇ ਨਹੀਂ ਕੀਤਾ ਉਸਨੇ ਸੰਤੁਲਤ ਰਵੱਈਆ ਅਪਣਾ ਕੇ ਇਸ ਗੱਲ ਵੱਲ ਧਿਆਨ ਦਿੱਤਾ ਹੈ ਕਿ ਗੁਰਮਤਿ ਦੇ ਮੌਲਿਕ ਸੰਕਲਪਾਂ ਵਿਚ ਸਮੇਂ ਸਮੇਂ ਨਫ਼ੀ ਰੁਝਾਨ ਦਾਖਲ਼ ਹੁੰਦੇ ਰਹੇ ਹਨ ਨਕਲੀ ਗੁਰੂ ਲਿਖਤਾਂ ਦੀ ਸ਼ਮੂਲੀਅਤ ਵੀ ਹੁੰਦੀ ਰਹੀ ਹੈ ਇਸ ਨਵੀਂ ਰੁਝਾਨ ਨੂੰ ਲੇਖਕ ਬਿਪਰ ਸੰਸਕਾਰ ਆਖ਼ਦਾ ਹੈ ਲੇਖਕ ਦਾ ਵਿਸ਼ਵਾਸ਼ ਹੈ ਕਿ ਗੁਰਮਤਿ ਚੇਤਨਾ ਦੀ ਸੇਧ ਅਤੇ ਸ਼ਕਤੀ ਅੱਗੇ ਅਜਿਹੇ ਬਿਪਰ ਸੰਸਕਾਰ ਲੰਮੇ ਸਮੇਂ ਲਈ ਟਿਕ ਨਹੀਂ ਸਕਦੇ

ਹਰਿੰਦਰ ਸਿੰਘ ਮਹਿਬੂਬ ਕਹਿਣੀ ਤੇ ਕਰਨੀ ਦਾ ਸੂਰਮਾ ਹੈ, ਭਲੇਮਾਣਸੀ ਦਾ ਮੁਜੱਸਮਾ ਹੈ ਸਚਾਈ ਤੇ ਇਮਾਨਦਾਰੀ ਉਸ ਦਾ ਧਰਮ, ਸੁਹਜ ਹੈ ਇਹ ਗੁਣ ਉਸ ਨੇ ਗੁਰਮਤਿ ਚਿੰਤਨ ਤੋਂ ਹੀ ਪ੍ਰਾਪਤ ਕੀਤੇ ਹਨ ਉਸ ਨੇ ਗੁਰਮਤਿ ਦੇ ਸਬੂਲ ਤੇ ਸੂਖ਼ਮ ਤੱਤਾਂ ਨੂੰ ਆਪਣੇ ਅੰਦਰ ਸੰਜੋਅ ਲਿਆ ਹੈ ਉਸ ਨੇ ਸਿੱਖ ਸਦਾਚਾਰ ਤੇ ਨੈਤਿਕਤਾ ਨੂੰ ਇਕਸੁਰ ਕਰਕੇ ਇਤਿਹਾਸ ਦੀ ਵਿਲੱਖਣ ਪ੍ਰਾਪਤੀ ਵਜੋਂ ਦਰਸਾਇਆ ਹੈ  ਅੱਜ ਸਿੱਖ ਸੱਭਿਆਚਾਰਕ ਇਕਾਈ ਇਤਿਹਾਸ ਦੇ ਜਿਸ ਮੋੜ `ਤੇ ਖਲੋਤੀ ਹੈ, ਅਜਿਹੀ ਮਹਾਨ ਪੁਸਤਕ ਦੀ ਅਤਿਅੰਤ ਲੋੜ ਸੀ ਜੋ ਰਾਹ ਦਸੇਰਾ ਬਣ ਸਕੇ ਇਸ ਲੋੜ ਦੀ ਪੂਰਤੀ ਲਈ ਸਿੱਖ  ਜਗਤ ਸਦਾ ਉਸ ਦਾ ਰਿਣੀ ਰਹੇਗਾ

ਮਿਰਾਂ ਨਾਲ ਜ਼ਿਮੀਂ ਦੇ ਕੌਲ ਕੋਈ

ਹਰਿੰਦਰ ਸਿੰਘ ਮਹਿਬੂਬ, ਜਿਹੜੇ 14 ਫਰਵਰੀ 2010 ਦੀ ਰਾਤ ਨੂੰ ਅਕਾਲ ਚਲਾਣਾ ਕਰ ਗਏ, ਦਾ ਸਿੱਖ ਸਿਧਾਂਤਕ ਹਲਕਿਆਂ ਅਤੇ ਪੰਜਾਬੀ ਸਾਹਿਤ ਜਗਤ ਵਿੱਚ ਜਿਹੜਾ ਵਿਲੱਖਣ ਸਥਾਨ ਹੈ, ਉਹ ਕਿਸੇ ਵਿਰਲੇ ਨੂੰ ਨਸੀਬ ਹੁੰਦਾ ਹੈ ਉਹ ਆਪਣੀ ਕਈ ਸਾਲਾਂ ਦੀ ਮਿਹਨਤ ਬਾਅਦ 1988 ਵਿਚ ਪ੍ਰਕਾਸ਼ਤ ਹੋਈ ਪਹਿਲੀ ਵਾਰਤਕ ਪੁਸਤਕ ਸਹਿਜੇ ਰਚਿਓ ਖਾਲਸਾ` ਨਾਲ ਹੀ ਪ੍ਰਸਿੱਧ ਹੋ ਗਏ ਉਨ੍ਹਾਂ ਦੀ ਦੂਜੀ ਰਚਨਾ ਝਨਾਂ ਦੀ ਰਾਤ` (ਕਾਵਿ-ਸੰਗ੍ਰਹਿ) 1990 ਵਿਚ ਪ੍ਰਕਾਸ਼ਤ ਹੋਈ ਅਤੇ ਉਸ ਨੂੰ ਦਸੰਬਰ 1991 ਵਿਚ ਸਾਹਿਤ ਅਕਾਦਮੀ ਦਿੱਲੀ ਦਾ ਐਵਾਰਡ ਮਿਲ ਗਿਆ ਇੰਜ ਪ੍ਰੋ.ਮਹਿਬੂਬ ਪੰਜਾਬੀ ਸਾਹਿਤ ਆਕਾਸ਼ `ਤੇ ਇਕਦਮ ਉਜਾਗਰ ਹੋਣ ਵਾਲੇ ਇਕ ਸਿਤਾਰੇ ਸਨ

ਹਰਿੰਦਰ ਸਿੰਘ ਮਹਿਬੂਬ ਨੇ 25 ਫਰਵਰੀ 1992 ਨੂੰ ਝਨਾਂ ਦੀ ਰਾਤ` ਲਈ ਸਾਹਿਤ ਅਕਾਦਮੀ ਇਨਾਮ ਪ੍ਰਾਪਤ ਕੀਤਾ ਤੇ 21 ਜੂਨ 1992 ਨੂੰ ਇਸ ਪੁਸਤਕ ਦੀ ਆਖ਼ਰੀ ਕਵਿਤਾ ਨੀਂਦਾਂ ਦਾ ਕਤਲ ਅਤੇ ਸ਼ਹੀਦ ਦਾ ਗਜ਼ਬ` `ਤੇ ਕੌਮੀ ਪੱਧਰ `ਤੇ ਵਿਵਾਦ ਸ਼ੁਰੂ ਹੋ ਗਿਆ ਜੋ ਲੰਮਾ ਸਮਾਂ ਚਲਦਾ ਰਿਹਾ ਮਹਿਬੂਬ ਦੀ ਇਸ ਕਵਿਤਾ ਨਾਲ ਸਾਕਾ ਨੀਲਾ ਤਾਰਾ ਦਾ ਦਰਦ, ਭਾਰਤੀ ਕੌਮੀ ਸਾਹਿਤ ਦੇ ਖੇਤਰਾਂ ਵਿਚ ਪ੍ਰਵੇਸ਼ ਕਰ ਗਿਆ

ਮਹਿਬੂਬ ਉਨ੍ਹਾਂ ਸ਼ਾਇਰਾਂ ਅਤੇ ਦਾਰਸ਼ਨਿਕਾਂ ਵਿਚੋਂ ਸਨ ਜਿਨ੍ਹਾਂ ਦਾ ਅਪਣੀ ਜਿਮੀਂ (ਧਰਤੀ) ਅਪਣੇ ਲੋਕਾਂ ਨਾਲ ਕੋਈ ਕੌਲ ਹੁੰਦਾ ਹੈ ਜਿਸਨੂੰ ਨਿਭਾਉਣ ਲਈ ਉਹ ਅਪਣਾ ਸਾਰਾ ਜੀਵਨ ਲਾ ਦਿੰਦੇ ਹਨ ਸਾਡੇ ਸਮਿਆਂ ਦੇ ਇਸ ਨਾਇਕ ਨੇ ਅਪਣੀਆਂ ਰਚਨਾਵਾਂ ਰਾਹੀਂ  ਸਿੱਖੀ ਅਤੇ ਪੰਜਾਬੀਅਤ ਜਿਹੜੀ ਵਿਲੱਖਣ ਅਤੇ ਵੱਡਮੁੱਲੀ ਦੇਣ ਦਿੱਤੀ ਹੈ ਉਸ ਸਬੰਧੀ ਅਸੀਂ ਇਸ ਅੰਕ ਵਿੱਚ ਮਹਿਬੂਬ ਸਬੰਧੀ ਕੁਝ ਨਵੇਂ ਅਤੇ ਕੁਝ ਪੁਰਾਣੇ (ਜਿਨ੍ਹਾਂ ਰਾਹੀਂ ਪਾਠਕਾਂ ਨੂੰ ਸ਼ਾਇਰ ਦੇ ਸਾਹਿਤਕ ਸਫ਼ਰ ਦੀਆਂ ਝਲਕਾਂ ਨਜ਼ਰੀ ਪੈਣਗੀਆਂ) ਆਰਟੀਕਲ ਪਾਠਕਾਂ ਦੇ ਰੂਬਰੂ ਕਰਦਿਆਂ ਅਦਾਰਾ ਅੰਮ੍ਰਿਤਸਰ ਟਾਈਮਜ਼ ਵਲੋਂ ਬੇਹੱਦ ਭਰੇ ਮਨ ਨਾਲ ਸਜਦਾ ਕਰਦੇ ਹਾਂ- ਦਲਜੀਤ ਸਿੰਘ ਸਰਾਂ

 

ਮਹਿਬੂਬ ਬੁਨਿਆਦੀ ਤੌਰ `ਤੇ ਕਵੀ ਹੈ ਅਸੀਂ ਜਿਸ ਪੜਾਅ `ਤੇ ਉਸ ਬਾਰੇ ਚਰਚਾ ਕਰ ਰਹੇ ਹਾਂ, ਉਹ ਉਸ ਦੀਆਂ ਪ੍ਰਾਪਤੀਆਂ ਦਾ ਬੇਮਿਸਾਲ ਪੜਾਅ ਹੈ ਉਹ ਕਵੀ ਦੇ ਅੰਦਰਲੇ ਵਿਅਕਤੀ ਵਿਸ਼ੇਸ਼ ਦੀ ਗੁਲਾਮੀ ਤੋਂ ਮੁਕਤ ਹੋ ਕੇ ਰਚਨਾ ਦੇ ਵਿਸ਼ਾਲ ਮੰਡਲਾਂ ਵਿਚ ਪ੍ਰਵੇਸ਼ ਕਰ ਚੁੱਕਾ ਹੈ, ਉਸ ਦਾ ਰਚਨਾ ਖੇਤਰ ਬ੍ਰਹਮੰਡੀ ਹੋ ਚੁੱਕਾ ਹੈ ਉਸ ਨੇ ਸਮੇਂ, ਸਥਾਨ ਤੇ ਨਿੱਜਤਵ ਤੇ ਬੰਧਨ ਤੋੜ ਦਿੱਤੇ ਹਨ ਉਹ ਦਿਸਦੇ ਮਨੁੱਖ, ਉਸ ਦੇ ਇਤਿਹਾਸ, ਸੱਭਿਆਚਾਰ, ਕੁਦਰਤ ਅਤੇ ਹੋਰ ਅਣਗਿਣਤੀ ਪ੍ਰਸੰਗਾਂ ਤੋਂ ਪਿੱਛੇ ਲੁਕੇ ਅਰਥਾਂ ਨੂੰ ਵੇਖ ਸਕਣ ਦੇ ਸਮਰਥ ਹੈ ਉਹ ਕਿਸੇ ਵੀ ਪੱਖ ਤੋਂ ਸੀਮਾ ਦਾ ਕਵੀ ਨਹੀਂ ਹੈ ਉਹ ਅੰਦਰਲੇ ਟਿਕਾਓ ਦੇ ਸਮਾਨੰਤਰ ਸਦਾ ਜਵਾਰਭਾਟੇ ਵਿਚ ਰਹਿਣਾ ਵਾਲਾ ਸਾਗਰ ਹੈ ਉਹ ਕਿਣਕੇ ਵਿਚ ਪ੍ਰਬਤ, ਬੂੰਦ ਵਿਚ ਸਾਗਰ ਅਤੇ ਇਕ ਸਬੂਤ ਰਿਸ਼ਤੇ ਦੀ ਹੋਂਦ ਦੇ ਪਿਛੋਕੜ ਵਿਚ ਸੂਖ਼ਮ ਹੋਂਦ ਨੂੰ ਵੇਖਦਾ ਅਤੇ ਪਛਾਣਦਾ ਹੈ ਉਹ ਕੁਦਰਤ ਤੇ ਮਨੁੱਖ ਦੇ ਰਿਸ਼ਤੇ ਲਈ ਢੁੱਕਵੇਂ ਕਾਵਿ ਬਿੰਬ ਸਹਿਜੇ ਹੀ ਸਿਰਜ ਲੈਂਦਾ ਹੈ

ਉਹ ਮਨੁੱਖ ਦੀ ਖੁਸ਼ੀ ਅਤੇ ਦਰਦ ਨੂੰ ਸਮਾਨੰਤਰ ਰੱਖ ਕੇ ਰਚਨਾ ਕਰਦਾ ਹੈ ਉਹ ਪੀੜ ਤੇ ਵੈਰਾਗ ਦੇ ਆਲਮ ਨੂੰ ਸੁੱਖ, ਖੁਸ਼ੀ ਤੇ ਆਨੰਦ ਦਾ ਆਲਮ ਪ੍ਰਤੀਤ ਕਰਦਾ ਹੈ ਉਹ ਪਹਿਲਾ ਪੰਜਾਬਿ ਕਵੀ ਹੈ ਜਿਸ ਨੇ ਆਧੁਨਿਕਤਾ ਦੇ ਅਖੌਤੀ ਰੰਗ ਨੂੰ ਸਤਹੀ ਤੌਰ `ਤੇ ਪ੍ਰਵਾਨ ਨਹੀਂ ਕੀਤਾ ਉਹ ਆਧੁਨਿਕਤਾ ਨੂੰ ਹਵਾ ਵਿਚੋਂ ਨਹੀਂ, ਓਪਰੇ ਸੱਭਿਆਚਾਰ ਤੇ ਇਤਿਹਾਸ ਵਿਚੋਂ ਨਹੀਂ, ਕਿਸੇ ਬਿਗਾਨੀ ਧਰਤੀ ਤੋਂ ਨਹੀਂ ਸਗੋਂ ਆਪਣੀ ਮਿੱਟੀ ਦੇ ਰੰਗਾਂ ਤੋਂ ਪ੍ਰਾਪਤ ਕਰਨ ਦਾ ਆਸ਼ਕ ਹੈ ਉਹ ਪੰਜਾਬੀ ਸਾਹਿਤ, ਇਤਿਹਾਸ, ਚਿੰਤਨ ਤੇ ਲੋਕਧਾਰਾ ਨਾਲ ਅੰਤਾਂ ਦਾ ਮੋਹ ਕਰਦਾ ਹੈ, ਉਸ ਵਿਚੋਂ ਅਨੰਤ ਸਾਮਗਰੀ ਨੂੰ ਕਾਵਿ ਬਿੰਬਾਂ ਵਜੋਂ ਅਪਣਾਉਂਦਾ ਹੈ ਉਹ ਪਰੰਪਰਾ ਦੀ ਧਰਾਤਲ ਤੋਂ ਹੀ ਅਜੋਕੀ ਰਚਨਾਤਮਕ ਹੋਂਦ ਦੀ ਕਲਪਨਾ ਕਰਦਾ ਹੈ ਇਹੀ ਕਾਰਨ ਹੈ ਕਿ ਉਸ ਦੀ ਰਚਨਾ ਵਿਚ ਬੁੱਲੇਸ਼ਾਹ, ਵਾਰਸ, ਸ਼ੇਖ ਫ਼ਰੀਦ ਅਤੇ ਗੁਰੂ ਨਾਨਕ ਫਿਰ ਜੀਅ ਉਠੇ ਹਨ ਉਹ ਸਮੇਂ ਦੀ ਸੀਮਾ ਨੂੰ ਉਲੰਘ ਕੇ ਉਨ੍ਹਾਂ ਨੂੰ ਸੰਬੋਧਿਤ ਹੁੰਦਾ ਹੈ, ਉਨ੍ਹਾਂ ਦੇ ਗਲੇ ਮਿਲਦਾ ਹੈ, ਉਨ੍ਹਾਂ ਨਾਲ ਗੱਲਾਂ ਕਰਦਾ ਹੈ ਤੇ ਉਨ੍ਹਾਂ ਦੀ ਚਰਨਧੂੜ ਮੱਥੇ ਨੂੰ ਲਾਉਂਦਾ ਹੈ ਉਸ ਦਾ ਇਹ ਰਚਨਾਤਮਕ ਅਮਲ ਉਸ ਦੇ ਰਚਨਾਤਮਕ ਵਿਹਾਰ ਨੂੰ ਨਿਵੇਕਲੇ ਨਕਸ਼ ਬਖਸ਼ਦਾ ਹੈ

ਇਤਿਹਾਸ, ਮਿਥਿਹਾਸ ਅਤੇ ਸੱਭਿਆਚਾਰ ਵਿਚ ਜੋ ਕੁੱਝ ਸਦਾਚਾਰਕ ਹੈ, ਉਸਾਰੂ ਹੈ, ਪ੍ਰੇਰਨਾ ਦੇਣ ਵਾਲਾ ਹੈ, ਸ਼ਕਤੀਸ਼ਾਲੀ ਹੈ, ਉਹ ਉਸ ਦੀ ਕਵਿਤਾ ਵਿਚ ਮੌਜੂਦ ਹੈ ਇਕ ਪਾਸੇ ਉਹ ਲੋਕ ਸਾਹਿਤ ਨੂੰ ਮਹਾਨ ਤੇ ਚਿਰੰਜੀਵੀ ਮਿੱਥ ਵਜੋਂ ਅਪਣਾਉਂਦਾ ਹੈ, ਦੂਜੇ ਪਾਸੇ ਨਿਰਾਰਥਕ ਤੇ ਨਿਰਜਿੰਦ ਹੋ ਚੁੱਕੀ ਮਿੱਥ ਸਾਮਗਰੀ ਦਾ ਤਿਆਗ ਵੀ ਕਰਦਾ ਹੈ ਉਸ ਦੀ ਰਚਨਾ ਦ੍ਰਿਸ਼ਟੀ ਇਕ ਪਾਸੇ ਲੋਕ ਬੋਧ ਨਾਲ ਜੁੜੀ ਹੋਈ ਹੈ, ਦੂਜੇ ਪਾਸੇ  ਲੰਮੇ ਇਤਿਹਾਸਕ, ਵਿਸ਼ਾਲ ਭੂਗੋਲਿਕ, ਅੰਤਰ ਵਿਰੋਧੀ, ਰਾਜਨੀਤਕ, ਧਾਰਮਿਕ ਤੇ ਸਦਾਚਾਰਕ ਉਸਾਰ ਨਾਲ ਰਿਸ਼ਤਾ ਬਣਾਉਂਦੀ ਹੈ ਉਹ ਸਮੁੱਚਤਾ ਦੇ ਕੁੱਲ ਵਰਤਾਰਿਆਂ ਨੂੰ ਆਪਣੀ ਕਲਾ ਪੋਟਲੀ ਵਿਚ ਸਮੇਟ ਕੇ ਉਸ ਦੀ ਪੁਨਰ ਪੇਸ਼ਕਾਰੀ ਦੀ ਸਮਰਥਾ ਰੱਖਦਾ ਹੈ ਇੰਜ ਕਰਦਿਆਂ ਉਸ ਦੀ ਰਚਨਾ ਦ੍ਰਿਸ਼ਟੀ ਹਰ ਸੀਮਾ ਤੋਂ ਮੁਕਤ ਹੋ ਕੇ ਅਸੀਮ ਹੋ ਜਾਂਦੀ ਹੈ ਉਸ ਦੀ ਕਾਵਿ ਗਲਵੱਕੜੀ ਵਿਚ ਸਾਰਾ ਜੱਗ ਹੀ ਨਹੀਂ ਸਮੁੱਚਾ ਬ੍ਰਹਿਮਡ ਆ ਸਿਮਟਿਆ ਹੈ ਕਵਿਤਾ ਦਾ ਅਮੁੱਕ ਸੰਸਾਰ ਉਸ ਦੇ ਦਿਲ ਦੇ ਵਿਹੜੇ ਆਣ ਉਤਰਿਆ ਹੈ ਤੇ ਉਹ ਕਿਨਾਰਿਆਂ ਨੂੰ ਤੋੜ ਕੇ ਵਿਸ਼ਾਲ ਹੋ ਗਿਆ ਹੈ ਉਸ ਦੀ ਕਲਾ ਚੇਤਨਾ ਉਚੇਚ ਦੀ ਗੁਲਾਮ ਨਹੀਂ ਰਹੀ ਉਸ ਨੇ ਕਰਤਾਰੀ ਸੂਝ ਦੇ ਸੰਚਾਰ ਦਾ ਸੁਭਾਗਾ ਪਲ ਲੱਭ ਲਿਆ ਹੈ ਹਰਿੰਦਰ ਸਿੰਘ ਮਹਿਬੂਬ ਅਨੇਕਾਂ ਰਸਾਂ ਰੰਗਾਂ ਨੂੰ ਕਵਿਤਾ ਦੇ ਮਾਧਿਅਮ ਵਜੋਂ ਅਪਣਾਉਂਦਾ ਹੈ ਲੌਕਿਕਤਾ ਉਸ ਦੀ ਕਲਾਤਮਕ ਛੋਹ ਪਾ ਕੇ ਅਲੌਕਿਕਤਾ ਬਣ ਜਾਂਦੀ ਹੈ, ਸਾਧਾਰਨਤਾ ਹੀ ਕ੍ਰਿਸ਼ਮਾ ਬਣ ਜਾਂਦੀ ਹੈ, ਅਮਿੱਤ ਕੁਦਰਤ ਉਸ ਦੇ ਕਾਵਿਬਿੰਬ ਵਿਚ ਸਿਮਟ ਕੇ ਬਿਰਾਜਮਾਨ ਹੋ ਜਾਂਦੀ ਹੈ ਤੇ ਉਹ ਸਬੂਲ ਹੋਂਦ ਨੂੰ ਸੂਖ਼ਮ ਬਣਾ ਕੇ ਮਾਨਵ ਦੀ ਆਤਮਾ ਦੀਆਂ ਬਾਰੀਕ ਤੰਦਾਂ ਵਜੋਂ ਚਿਤਰਦਾ ਹੈ ਉਹ ਝਨਾਂ ਦੀ ਰਾਤ ਕਾਵਿ ਗ੍ਰੰਥ ਵਿਚ ਸ਼ਾਮਲ ਸੱਤ ਪੁਸਤਕਾਂ ਵਿਚ ਪੰਜਾਬ ਦੇ ਜੀਵਨ ਦੀ ਅਮੀਰੀ ਦੇ ਹਰ ਚਿੰਨ੍ਹ ਨੂੰ ਪ੍ਰਗਟ ਕਰਨ ਦੇ ਸਮਰੱਥ ਹੈ ਉਸ ਦੀ ਰਚਨਾ ਵਿਚ ਮਰਦਾਨੇ ਦੀ ਰਬਾਬ ਦਾ ਸੰਗੀਤ, ਬਾਬੇ ਨਾਨਕ ਦਾ ਚਿੰਤਨ, ਵੈਰਾਗ, ਉਦਰੇਵਾਂ ਤੇ ਵਿਦਰੋਹ ਹੈ ਉਸ ਦੀ ਕਵਿਤਾ ਵਿਚ ਸਿਰਜਿਆ ਸ਼ਹੀਦ ਦਾ ਬਿੰਬ ਗੁਰੂ ਗੋਬਿੰਦ ਸਿੰਘ ਜੀ ਵਲੋਂ ਅਮਲੀ ਰੂਪ ਵਿਚ ਸਿਰਜੇ ਸ਼ਹੀਦ ਦਾ ਅਕਸ ਹੈ ਉਸ ਦੀ ਰਚਨਾ ਦੇ ਅਖ਼ਾੜੇ ਵਿਚ ਭਲਵਾਨਾਂ ਦੇ ਜੁੱਸੇ ਪਿਛੇ ਛੁਪੀ ਹੋਈ ਆਤਮਾ ਦਾ ਜਲੋ ਉਤਰਦਾ ਹੈ, ਸੂਫ਼ੀਆਂ ਦੇ ਵਜਦ ਦਾ ਸਰੋਦ ਮੌਜੂਦ ਹੈ, ਪੰਜਾਂ ਦਰਿਆਵਾਂ ਦੇ ਪਾਣੀਆਂ ਦਾ ਜੀਵਨ ਦਾਨ ਹੈ, ਵਾਰਸ ਦੀ ਹੀਰ ਨੂੰ ਵਾਜਾਂ ਮਾਰਦਾ, ਮਨ ਨੂੰ ਮੋਂਹਦਾ ਨਾਰ ਦੀ ਸੂਰਮਗਤੀ ਦਾ ਹੁਸਨ ਬਹੁੜਦਾ ਹੈ, ਪੰਜਾਬ ਦੇ ਅਦੁੱਤੀ ਸ਼ਹੀਦਾਂ ਦੇ ਡੁੱਲੇ ਲਹੂ ਦਾ ਸੂਹਾ ਰੰਗ ਹੈ

ਉਹ ਕਵਿਤਾ ਲਿਖਦਾ ਤੇ ਕਵਿਤਾ ਹੀ ਜਿਉਂਦਾ ਹੈ ਕਾਵਿ ਨਾਲ ਇਕਸੁਰ ਹੋ ਕੇ ਰਚਨਾਤਮਕ ਅਮਲ ਵਿਚ ਗੁਆਚ ਜਾਣਾ ਉਹ ਅਵਸਥਾ ਹੈ ਜਦ ਕਿਸੇ ਦੇ ਮਹਾਂਕਵੀ ਬਣ ਜਾਣ ਦਾ ਪਹੁਫੁਟਾਲਾ ਹੁੰਦਾ ਹੈ ਮਹਿਬੂਬ ਦੇ ਰਚਨਾਤਮਕ ਅਮਲ ਨੇ ਇਹ ਸੁਲੱਖਣ ਘੜੀ ਪ੍ਰਾਪਤ ਕਰ ਲਈ ਹੈ ਮਹਿਬੂਬ ਦੀ ਦਰਵੇਸ਼ਗੀ ਨੇ ਸ਼ਬਦ ਸ਼ਕਤੀ ਦੇ ਭੇਦ ਨੂੰ ਪਾ ਲਿਆ ਹੈ, ਉਹ ਘੜੀਐ ਸਬਦੁ ਸੱਚੀ ਟਕਸਾਲ` ਦੀ ਟੀਸੀ `ਤੇ ਜਾ ਖਲੋਤਾ ਹੈ 

 

ਡੂੰਘੀ ਅੰਤਰ ਦ੍ਰਿਸ਼ਟੀ ਵਾਲਾ ਮਹਾਂਕਵੀ ਹਰਿੰਦਰ ਸਿੰਘ ਮਹਿਬੂਬ
ਗੁਰਤੇਜ ਸਿੰਘ (ਸਾਬਕਾ ਆਈ ਏ ਐੱਸ)

ਸਿੱਖ ਵਿਚਾਰਵਾਨਾਂ, ਨੇਤਾਵਾਂ, ਧਾਰਮਕ ਸ਼ਖ਼ਸੀਅਤਾਂ ਅਤੇ ਸਮਾਜ ਦੇ ਸਿਰਕੱਢ ਵਿਅਕਤੀਆਂ ਦਾ 1947 ਤੋਂ ਬਾਅਦ ਆਮ ਵਰਤਾਰਾ ਬਣ ਗਿਆ ਹੈ ਕਿ ਉਹ ਆਪਣੇ-ਆਪ ਨੂੰ ਨਿਰੋਲ ਧਾਰਮਕ ਜਾਂ ਗ਼ੈਰ-ਸਿਆਸੀ ਆਖ ਕੇ ਕੌਮੀ ਹੋਣੀ ਬਾਰੇ ਫ਼ਿਕਰਮੰਦ ਹੋਣ ਤੋਂ ਨਜਾਤ ਪ੍ਰਾਪਤ ਕਰ ਲੈਂਦੇ ਹਨ ਇਹ ਬਦਲੇ ਹੋਏ ਸਿਆਸੀ ਹਾਲਾਤ ਦੀ ਇੱਕ ਪ੍ਰਮੁੱਖ ਅਲਾਮਤ ਹੈ ਮਾਸਟਰ ਤਾਰਾ ਸਿੰਘ ਆਖ਼ਰੀ ਅਹਿਮ ਸਿਆਸਤਦਾਨ ਸੀ ਜਿਸ ਉੱਤੇ ਬਹੁਗਿਣਤੀ ਸਿਆਸਤ ਨੇ ਬੜਾ ਦਬਾਅ ਪਾਇਆ ਕਿ ਉਹ ਨਵੇਂ ਮਾਹੌਲ ਵਿੱਚ ਸੌੜੀ, ਫ਼ਿਰਕੂ` ਸਿੱਖ ਸਿਆਸਤ ਨੂੰ ਤਿਆਗ ਕੇ ਵੱਡੇ ਹਿੰਦੀ ਲੋਕਤੰਤਰ ਦੇ ਸਾਗਰ ਵਿੱਚ ਸਮਾ ਜਾਣ ਉਹ ਇੱਕ ਵਾਰ ਤਾਂ ਝਉਂ ਗਏ ਪਰੰਤੂ ਬਹੁਗਿਣਤੀ ਦੇ ਰਵੱਈਏ ਨੂੰ ਵੇਖ ਕੇ ਫ਼ੇਰ ਸੰਭਲ ਗਏ ਅਤੇ ਅੰਤ ਤੱਕ ਬਾਗ਼ੀਆਨਾ ਸੁਰ ਅਲਾਪਦੇ ਰਹੇ

ਓਪਰੀ ਨਜ਼ਰੇ ਤਾਂ ਬਹੁਗਿਣਤੀ ਦੀ ਇਹ ਮੰਗ ਅਜੋਕੇ ਸੰਸਾਰ ਦੀ ਸਿਆਸੀ ਗਤੀ ਅਨੁਸਾਰ ਹੀ ਹੈ ਜਿਸ ਮੁਲਕ ਵਿੱਚ ਲਿਖਤੀ ਸੰਵਿਧਾਨ ਹੋਵੇ, ਸਾਂਝੇ ਕਾਨੂੰਨ ਹੋਣ, ਆਜ਼ਾਦ ਮੀਡੀਆ ਅਤੇ ਨਿਰਪੱਖ ਨਿਆਂਪਾਲਿਕਾ ਆਦਿ ਹੋਣ ਓਥੇ ਤੰਗ ਖੇਤਰੀ ਜਾਂ ਫ਼ਿਰਕੇਦਾਰਾਨਾ ਸੋਚ, ਸੌੜੇ ਸਰੋਕਾਰ ਇਤਿਆਦਿ ਲਈ ਬਿਲਕੁਲ ਥਾਂ ਨਹੀਂ ਹੋਣੀ ਚਾਹੀਦੀ ਪਰੰਤੂ ਹਿੰਦੋਸਤਾਨ ਵਿੱਚ ਚੁਫ਼ੇਰੇ ਪਸਰੀ ਅਸ਼ਾਂਤੀ ਅਤੇ ਆਪਣੀ ਅਖਵਾਉਂਦੀ ਸਰਕਾਰ ਵੱਲੋਂ 1947 ਤੋਂ ਬਾਅਦ ਲੱਖਾਂ ਲੋਕਾਂ ਦੀ ਲਈ ਬਲੀ ਦੱਸਦੀ ਹੈ ਕਿ ਏਥੇ ਸਭ ਅੱਛਾ ਨਹੀਂ

ਜੇ ਗਹੁ ਨਾਲ ਹਿੰਦ ਦੇ ਇਤਿਹਾਸ ਅਤੇ ਏਥੋਂ ਦੀ ਸਿਆਸੀ ਗਤੀ ਦੀ ਪੜਚੋਲ ਕਰੀਏ ਤਾਂ ਜਾਣਾਂਗੇ ਕਿ ਯੂਰਪੀਨ ਦੇਸ਼ਾਂ ਤੋਂ ਉਲਟ ਹਿੰਦੋਸਤਾਨ ਮੁੱਢਲੇ ਤੌਰ `ਤੇ ਇੱਕ ਕੌਮੀਅਤ ਦਾ ਮੁਲਕ ਨਹੀਂ ਏਸ ਵਿੱਚ ਅਨੇਕਾਂ ਕੌਮਾਂ ਵਸਦੀਆਂ ਹਨ ਜਿੰਨ੍ਹਾਂ ਸਭਨਾਂ ਦੇ ਡੂੰਘੇ ਮੱਤਭੇਦ ਵੀ ਹਨ ਏਸ ਤੋਂ ਇਲਾਵਾ ਸਦੀਆਂ ਪੁਰਾਣੇ ਜਾਤ-ਪਾਤ ਦੇ ਵਿਤਕਰਿਆਂ ਨੂੰ ਧਰਮ ਜਾਣਨ ਸਦਕਾ ਹਿੰਦ ਦੀ ਰੂਹ ਆਧੁਨਿਕ ਲੋਕਤੰਤਰ ਦੇ ਸੁੱਚੇ ਭਾਵ ਤੋਂ ਅਣਭਿੱਜ ਰਹਿ ਜਾਂਦੀ ਹੈ ਉਹ ਲੋਕਤੰਤਰ ਦੇ ਸਾਜ਼-ਬਾਜ਼ ਨੂੰ ਨਕਲੀ ਗਹਿਣਿਆਂ ਵਾਂਗ ਲਿਸ਼ਕਾ ਕੇ ਧਾਰਣ ਤਾਂ ਕਰਦੀ ਹੈ ਪਰ ਉਹਨਾਂ ਨੂੰ ਓਪਰੇ ਜਾਣ ਕੇ ਦਿਲੋਂ-ਮਨੋਂ ਸਵਿਕਾਰ ਕਰਨ ਨੂੰ ਤਿਆਰ ਨਹੀਂ; ਨਾ ਹੀ ਹਿੰਦੋਸਤਾਨ ਦੇ ਸਮਾਜਕ ਅਤੇ ਸਿਆਸੀ ਜੀਵਨ ਵਿੱਚ ਲੋਕਤੰਤਰ ਦੀਆਂ ਕਦਰਾਂ-ਕੀਮਤਾਂ ਵਿੱਚੋਂ ਸੁਤੇ ਸਿਧ ਪੈਦਾ ਹੋਈਆਂ ਉਦਾਰਚਿਤ, ਨਿਆਂਇਕ ਧਾਰਨਾਵਾਂ ਨੂੰ ਆਪਣਾ ਬਣਦਾ ਸਥਾਨ ਦੇਣ ਲਈ ਤਿਆਰ ਹੈ ਸਦੀਆਂ ਤੋਂ ਹਿੰਸਾ ਰਾਹੀਂ ਦੂਜੀਆਂ ਸਮਝੀਆਂ ਜਾਂਦੀਆਂ ਸਮਾਜਕ ਇਕਾਈਆਂ ਨੂੰ ਦਬਾ ਕੇ ਰੱਖਣ ਦਾ ਕਰਮ ਵੀ ਲੋਕਤੰਤਰ ਦੀ ਸਹੀ ਆਤਮਾ ਨੂੰ ਆਪਣਾ ਬਣਦਾ ਸਥਾਨ ਦੇਣ ਲਈ ਤਿਆਰ ਨਹੀਂ ਏਸ ਤੋਂ ਵੱਧ ਵਿਸਥਾਰ ਦੀ ਏਥੇ ਸੰਭਾਵਨਾ ਨਹੀਂ

 ਟਾਵੇਂ-ਟਾਵੇਂ ਗੰਭੀਰ ਚਿੰਤਕਾਂ ਨੂੰ ਛੱਡਕੇ ਬਾਕੀ ਸਭ ਆਪਣੇ ਅਜੋਕੇ ਸਟੇਟ ਵੱਲੋਂ ਪ੍ਰਚਾਰੀ ਜਾਂਦੀ ਧਾਰਨਾ ਨੂੰ ਪਰਮਸੱਤ ਜਾਂ ਇਲਾਹੀ ਆਕਾਸ਼ਵਾਣੀ ਸਮਝ ਕੇ ਪ੍ਰਵਾਨ ਕਰ ਚੁੱਕੇ ਹਨ ਚੰਦ ਡੂੰਘੇ ਦਾਨਸ਼ਵਰ ਹੀ ਹਨ ਜਿਹੜੇ ਸਹੀ ਨਿਰਣਾ ਲੈ ਕੇ ਰੱਬ ਵੱਲੋਂ ਬਖ਼ਸ਼ੀ ਸੋਚਣ-ਸ਼ਕਤੀ ਦਾ ਅਪਮਾਨ ਨਹੀਂ ਕਰਦੇ ਅਤੇ ਨਾ ਹੀ ਸਮਾਜ ਅਤੇ ਸੱਚ ਨੂੰ ਨਿਰਾਸ਼ ਕਰਦੇ ਹਨ ਹਰਿੰਦਰ ਸਿੰਘ ਮਹਿਬੂਬ ਏਸ ਗਹਿਰ-ਗੰਭੀਰ ਸਮੱਸਿਆ ਤੋਂ ਕੇਵਲ ਵਾਕਫ਼ ਹੀ ਨਹੀਂ ਬਲਕਿ ਓਸਦੇ ਲਿਖਣ ਦਾ ਵੱਡਾ (ਅਤੇ ਸ਼ਾਇਦ ਇੱਕੋ-ਇੱਕ) ਪ੍ਰੇਰਨਾ-ਸ੍ਰੋਤ ਏਹੋ ਸੱਚ ਹੀ ਹੈ ਏਹੋ ਅਲਬੇਲਾਪਨ ਸ਼ਹਾਦਤ ਦੇ ਰਾਹ ਉੱਤੇ ਚੱਲਦੇ ਪਵਿੱਤਰ-ਆਤਮਾ ਮਹਿਬੂਬ ਨੂੰ ਸੱਤਵੇਤਾ, ਤੱਤਵੇਤਾ ਸਥਾਪਤ ਕਰਨ ਵਿੱਚ ਸਭ ਤੋਂ ਉੱਤਮ ਤਰਕ ਹੋ ਨਿੱਬੜਦਾ ਹੈ ਨਿਰਭੈ ਹੋ ਕੇ ਓਸ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣੀ ਅਤੇ ਬੜੀ ਸ਼ਿੱਦਤ ਨਾਲ ਸਮੇੇਂ ਦੀ ਲੋੜ ਅਨੁਸਾਰ ਆਪਣੀ ਕਲਮ ਨੂੰ ਤਰਾਸ਼ਿਆ

ਓਸਦੇ ਬੌਣੇ ਸਮਕਾਲੀਆਂ, ਜਿਨ੍ਹਾਂ ਵਿੱਚ ਸਥਾਪਤੀ ਦੇ ਰੋਅਬ ਹੇਠ ਪ੍ਰਚਾਰੀ ਜਾਂਦੀ ਧਾਰਨਾ ਨੂੰ ਅਪਣਾ ਚੁੱਕੇ ਓਸਦੇ ਕਈ ਪੁਰਾਣੇ ਦੋਸਤ ਵੀ ਸਨ, ਨੇ ਉਹਨਾਂ ਪ੍ਰਤੀ ਅਨੇਕਾਂ ਢਾਊ ਵਿਚਾਰਾਂ ਨੂੰ ਪ੍ਰਚੱਲਤ ਕਰਨ ਦੀ ਕੋਸ਼ਿਸ਼ ਕੀਤੀ ਕਈ ਉੱਪਰਲੀ ਸਤਹ ਦੇ ਗਿਆਨੀਆਂ ਨੇ ਨਾਸਮਝੀ ਵਿੱਚ ਏਹੋ ਕਰਮ ਕੀਤਾ ਪਰੰਤੂ ਸਾਰੇ ਮਿਲਕੇ ਵੀ ਓਸ ਦੀ ਵਿਦਵਤਾ, ਧਰਮ ਅਤੇ ਫ਼ਲਸਫ਼ੇ ਦੀ ਡੂੰਘੀ ਰਮਜ਼ ਅਤੇ ਇਤਿਹਾਸ ਦੀਆਂ ਬਾਰੀਕ ਅਨੁਭਵੀ ਤੰਦਾਂ ਦੇ ਤਾਣੇ-ਪੇਟੇ ਦਾ ਸਹੀ ਮੁਲਾਂਕਣ ਕਰਨ ਦੀ ਅਦਭੁੱਤ ਸ਼ਕਤੀ ਨੂੰ ਵੰਗਾਰ ਨਾ ਸਕੇ ਇਤਿਹਾਸ ਦੇ ਆਮ ਵਿਦਿਆਰਥੀਆਂ ਨੂੰ ਅਨੇਕਾਂ ਹਨੇਰੇ ਖੂੰਜੇ ਟਟੋਲ ਕੇ ਇਤਿਹਾਸਕ ਤੱਥ ਇੱਕਸਾਰ ਕਰਨੇ ਪੈਂਦੇ ਹਨ ਅਤੇ ਇਹਨਾਂ ਦੇ ਆਪਸੀ ਰਿਸ਼ਤਿਆਂ ਨੂੰ ਸਥਾਪਤ ਕਰਕੇ ਝਕਦੇ-ਝਕਦੇ ਇਤਿਹਾਸਕ ਵਰਤਾਰੇ ਦੀ ਕੋਈ ਸੰਭਾਵੀ ਰੂਪ-ਰੇਖਾ ਬੜੀ ਮਿਹਨਤ ਨਾਲ ਪ੍ਰਗਟ ਕਰਨੀ ਪੈਂਦੀ ਹੈ ਕਵੀ ਉੱਤੇ ਕੋਈ ਐਸੀ ਪਾਬੰਦੀ ਨਹੀਂ ਹੁੰਦੀ ਉਹ ਇਤਿਹਾਸ ਵਿੱਚ ਵਿਚਰ ਚੁੱਕੇ ਵਿਅਕਤੀਆਂ ਦੇ ਪ੍ਰਮਾਣਤ ਬੋਲਾਂ, ਫ਼ਲਸਫ਼ੇ ਦੇ ਅਰੁਕ ਵਗਦੇ ਸਾਂਝੇ ਦਰਿਆ, ਕੌਮਾਂ ਦੇ ਸੁਭਾਅ, ਪ੍ਰਮੁੱਖ ਲੋਕਾਂ ਦੀਆਂ ਕਰਨੀਆਂ, ਵਰਤਮਾਨ ਦੇ ਵਰਤਾਰੇ ਅਤੇ ਪੈਗੰਬਰ ਦੇ ਕੀਤੇ ਕੌਲ-ਇਕਰਾਰਾਂ ਨਾਲ ਰਿਸ਼ਤੇ ਦੀ ਪ੍ਰਪੱਕਤਾ ਜਾਂ ਏਸ ਦੀ ਅਣਹੋਂਦ ਵਿੱਚੋਂ ਹੀ ਇਤਿਹਾਸ ਦੇ ਹਰ ਪਹਿਲੂ ਨੂੰ ਅਨੁਭਵ ਰਾਹੀਂ ਸਪਸ਼ਟ ਜਾਣ ਜਾਂਦਾ ਹੈ

ਮਹਿਬੂਬ ਨੂੰ ਵੱਡੀ ਹੈਰਾਨੀ ਹੁੰਦੀ ਸੀ ਜਦੋਂ ਕਿ ਇਤਿਹਾਸ ਨੂੰ ਅਨੁਭਵ ਦੀ ਵਿਸ਼ਾਲਤਾ ਨਾਲ ਵੇਖਣ ਦੀ ਯੋਗਤਾ ਰੱਖਣ ਵਾਲਾ ਕਈ ਕਵੀ (ਮਸਲਨ ਰਬਿੰਦਰਨਾਥ ਟੈਗੋਰ) ਇਤਿਹਾਸਕ ਤੱਥਾਂ ਨੂੰ ਗ਼ਲਤ ਸਮਝ ਕੇ ਕਿਸੇ ਸਮੁੱਚੀ ਕੌਮ ਦੀਆਂ ਸੁੱਚੀਆਂ ਕਦਰਾਂ-ਕੀਮਤਾਂ ਨੂੰ ਗ਼ਲਤ ਰੰਗਣ ਵਿੱਚ ਪੇਸ਼ ਕਰਦਾ ਸੀ ਮਹਿਬੂਬ ਨੂੰ ਆਪਣੇ ਸੁੱਚੇ ਜਜ਼ਬਿਆਂ ਅਤੇ ਪਾਕ ਵਲਵਲਿਆਂ ਦੇ ਆਸਰੇ ਮਾਤਰ ਸਦਕਾ ਹੀ ਕਈ ਕੌਮਾਂ, ਧਰਮਾਂ ਦੇ ਇਤਿਹਾਸ ਦਾ ਡੂੰਘਾ ਗਿਆਨ ਹੋ ਗਿਆ ਸੀ ਬੁੱਧ ਧਰਮ ਨੂੰ ਓਸਨੇ ਅੰਤਮ ਧਰਵਾਸ ਤੋਂ ਸੱਖਣਾ ਅਤੇ ਨੀਰਸ ਪਾਇਆ,ਇਵੇਂ ਹੀ ਅਥਾਹ ਜੋਸ਼ ਕਾਰਣ ਕੁਰਾਨ ਦੇ ਡੂੰਘੇ ਅਰਥਾਂ ਤੋਂ ਇਸਲਾਮ ਦੇ ਰਿਸ਼ਤੇ ਵਿੱਚ ਤਰੇੜਾਂ ਆਉਂਦੀਆਂ ਵੇਖੀਆਂ ਜੋ ਅੱਜ ਜੱਗ ਜ਼ਾਹਰ ਹੋ ਚੁੱਕੀਆਂ ਹਨ; ਸਿੱਖ ਧਰਮ ਦੀ ਆਦਿ-ਸੁਹਿਰਦਤਾ ਅਤੇ ਸਰਬਸਾਂਝੀ ਹੂਕ ਦੇ ਆਧਾਰ ਉੱਤੇ ਆਪਣੇ-ਆਪ ਨੂੰ ਤੱਥਾਂ ਦਾ ਮੁਲਾਂਕਣ ਕਰਕੇ ਇਤਿਹਾਸ ਦਾ ਨਿਰੂਪਣ ਕਰਦੇ ਪਾਇਆ

ਓਸਦੀ ਉੱਚੀ ਕਾਵਿਕ ਉਡਾਰੀ ਅਤੇ ਡੂੰਘੀ ਸਮਝ ਦਾ ਰਾਜ਼ ਏਸੇ ਵਿੱਚ ਹੈ ਕਿ ਓਸਨੇ ਬਹੁਗਿਣਤੀ ਦੀ ਜ਼ਿਹਨੀਅਤ ਦਾ ਅਧਿਐਨ ਕਰਕੇ ਸਿੱਖ ਧਰਮ ਦੀ ਸੁਤੰਤਰ ਹਸਤੀ ਵਿਰੁੱਧ ਵੱਡੇ ਧਰਮ ਦੀ ਖੁਣਸ `ਚੋਂ ਉਪਜੇ ਅਮਲ ਨੂੰ ਸਪਸ਼ਟ ਪਛਾਣ ਲਿਆ ਉਹ ਸਮਝਦਾ ਹੈ ਕਿ ਟੈਗੋਰ ਨੇ ਏਸੇ ਜ਼ਿਹਨੀਅਤ ਨੂੰ ਹੀ ਇਤਿਹਾਸਕ ਟਿੱਪਣੀ ਵਿੱਚ ਢਾਲ ਲਿਆ ਹੈ ਡੂੰਘੀ ਅੰਤਰ-ਦ੍ਰਿਸ਼ਟੀ ਦਾ ਉਪਯੋਗ ਕਰਕੇ ਮਹਿਬੂਬ ਏਸ ਨਾਜਾਇਜ਼ ਵਿਰੋਧ ਨੂੰ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਿਆ ਜਾਣ ਜਾਂਦਾ ਹੈ: ਅਨੇਕ ਥਾਵਾਂ-ਨਾਵਾਂ ਨਾਲ ਜੁੜੇ ਹਿੰਦੂ ਮਨ ਉੱਤੇ ਗੁਰੂ ਨਾਨਕ ਸਾਹਿਬ ਨੂੰ ਝੂਠੀ ਖੁਣਸ ਅਤੇ ਮੂੜ੍ਹ ਈਰਖਾ ਦੇ ਜੰਤ੍ਰਾਂ-ਤੰਤ੍ਰਾਂ ਵਾਲੇ ਅਥਰਵਣ-ਭਾਰ ਦੀ ਬਦੌਲਤ ਗੁਰੂ ਸਾਹਿਬ ਵੱਲ ਖੁਣਸ ਦੀਆਂ ਅਨੇਕ ਜ਼ਹਿਰੀਲੀਆਂ ਜੀਭਾਂ ਉੱਲਰ ਆਈਆਂ ਹਨ ਇਤਿਹਾਸ ਵਿੱਚ ਨਿਰੰਤਰ ਹੁੰਦੇ ਏਸ ਪ੍ਰਗਟਾਵੇ ਦੇ ਪ੍ਰਮਾਣ ਜੁਟਾ ਕੇ ਮਹਿਬੂਬ ਮੌਜੂਦਾ ਸਮਿਆਂ ਤੱਕ ਪਹੁੰਚਦਾ ਹੈ ਜਦੋਂ ਕਿ ਕੁਝ ਨੀਮ ਅਡੰਬਰੀ ਬ੍ਰਾਹਮਣਵਾਦੀ ਇਤਿਹਾਸਕਾਰ ਅਤੇ ਮਕਲੋਡ ਬਿਰਤੀ ਦੀ ਪੈਰਵੀ ਕਰਨ ਵਾਲੇ ਕੁਝ ਸਿੱਖ ਖੋਜੀ ਵੀ ਅਜੇਹੇ ਤੁਅਸਬੀ ਤੱਥਾਂ ਵਿੱਚ ਭਿਅੰਕਰ ਸ਼ੈਤਾਨੀ ਮਿਲਾਵਟਾਂ ਸ਼ਾਮਲ ਕਰਕੇ ਸਿੱਖ ਇਤਿਹਾਸ ਦਾ ਰੂਪ ਵਿਗਾੜ ਰਹੇ ਹਨ ਬਹੁਤੇ ਸਿੱਖ ਖੋਜੀਆਂ ਨੂੰ ਓਸਨੇ ਸਿੱਖ ਧਰਮ ਦੇ ਮੌਲਿਕ ਤੱਥਾਂ ਨਾਲੋਂ ਟੁੱਟੇ ਹੋਏ ਪਾਇਆ

ਇਹਨਾਂ ਹਾਲਤਾਂ ਵਿੱਚ ਉਹ ਸਮਝਣ ਲਗ ਪਿਆ ਕਿ ਵਿਦਵਾਨਾਂ` ਦਾ ਸਟੇਟ ਦੀ ਸ੍ਰਪ੍ਰਸਤੀ ਹੇਠ ਸਿੱਖ ਇਤਿਹਾਸ ਉੱਤੇ ਉਲਾਰ ਭਾਵਨਾਵਾਂ ਲੱਦਣ ਦਾ ਭਰਪੂਰ ਜਥੇਬੰਦਕ ਅਮਲ ਗੁਰੂ ਸਾਹਿਬਾਨ ਦੀ ਪਰਮ-ਪਾਕ ਛਬੀ ਨੂੰ ਧੁੰਦਲਾ ਕਰਨ ਵਿੱਚ ਹੀ ਸਾਰਥਕ ਹੋਵੇਗਾ ਓਸਨੇ ਪਾਇਆ ਕਿ ਕਰਮਕਾਂਡ ਦੀਆਂ ਨਿਰਾਰਥਕ ਯੋਜਨਾਵਾਂ ਗੁਰੂ ਉੱਤੇ ਸੰਸਾਰਕ ਹਉਮੈ ਦਾ ਬੇਰਹਿਮ ਵਾਰ  ਕਰਨ ਲਈ ਲਗਾਤਾਰ ਤਾਕ ਵਿੱਚ ਰਹਿੰਦੀਆਂ ਹਨ।  ਓੁਹ ਜਾਣਦਾ ਸੀ ਕਿ ਸਾਹਿਬ ਦਸਵੇਂ ਪਾਤਸ਼ਾਹ ਦਾ ਅਧਿਆਤਮਕ ਰੁਤਬਾ ਮਾਤਰ ਹੀ ਧਰਮ ਦੇ ਸੋਮਿਆਂ ਨੂੰ ਕਈ ਹਜ਼ਾਰ ਸਾਲਾਂ ਤੱਕ ਤਰੋ-ਤਾਜ਼ਾ ਰੱਖਣ ਦੇ ਕਾਬਲ ਹੈ ਸਾਧੂ ਵਾਸਵਾਨੀ ਨੇ ਸਾਹਿਬਾਂ ਨੂੰ ਇਉਂ ਸਮਝਣ ਦੀ ਕੋਸ਼ਿਸ਼ ਕੀਤੀ ਸੀ: ਦਸਮ ਗੁਰੂ ਦੀ ਸ਼ਖ਼ਸੀਅਤ ਸਤਰੰਗੀ ਪੀਂਘ ਸਮਾਨ ਹੈ ਉਹਨਾਂ ਵਿੱਚੋਂ ਇੱਕੋ ਵੇਲੇ ਗੁਰੂ ਨਾਨਕ ਜੀ ਦੀ ਮਿੱਠਤ, ਈਸਾ ਜੀ ਵਰਗੀ ਤਰਸ ਭਰੀ ਤੱਕਣੀ, ਬੁੱਧ ਜੀ ਵਰਗਾ ਆਤਮ-ਗਿਆਨ, ਹਜ਼ਰਤ ਮੁਹੰਮਦ ਸਾਹਿਬ ਵਾਲਾ ਡੁੱਲ੍ਹ-ਡੁੱਲ੍ਹ ਪੈਂਦਾ ਜੋਸ਼, ਕ੍ਰਿਸ਼ਨ ਜੀ ਵਾਲਾ ਸੂਜਰਵੱਤ ਭਖਦਾ ਜਲੌਅ, ਰਾਮ ਜੀ ਵਾਂਗ ਪੁਰਸ਼ੋਤਮ ਦੀ ਮਰਯਾਦਾ ਸ਼ਾਹਾਂ ਵਾਲੀ ਸ਼ਾਨ ਵਿੱਚ ਵੇਖੀ ਜਾ ਸਕਦੀ ਹੈ ਮਹਿਬੂਬ ਨੇ ਐਸੇ ਸਤਿਗੁਰੂ ਦੀ ਸ਼ਾਨ ਵਿੱਚ ਲਗਾਤਾਰ ਕੀਤੀਆਂ ਜਾ ਰਹੀਆਂ ਗੁਸਤਾਖੀਆਂ ਦੇ ਅੰਤਮ ਨਿਸ਼ਾਨੇ ਨੂੰ ਭਲੀ-ਭਾਂਤ ਸਮਝਿਆ ਪਰ ਓਸਦਾ ਦ੍ਰਿੜ੍ਹ ਯਕੀਨ ਹੈ ਕਿ ਗੁਰੂ ਨਾਨਕ ਸਾਹਿਬ ਦੀ ਉੱਚੀ ਸੁਰਤ ਨੂੰ ਯੱਖ ਕਰਨ ਦੀਆਂ ਕੋਸ਼ਿਸ਼ਾਂ ਅੰਤ ਨਾਕਾਮਯਾਬ ਹੋਣਗੀਆਂ

 ਏਸ ਯਕੀਨ ਨੂੰ ਸ਼ਬਦਾਂ ਵਿੱਚ ਸਥਾਪਤ ਕਰਨ ਲਈ ਓਸਨੇ ਆਪਣੇ ਅੰਦਰ ਵਗ ਰਹੇ ਮਹਾਂਕਾਵਿ ਦੇ ਪ੍ਰਬਲ ਵੇਗ ਨੂੰ ਵਕਤੀ (ਜੋ ਸਥਾਈ ਹੋ ਨਿੱਬੜੀ) ਅੱਧਵਾਟੇ ਠੱਲ੍ਹ ਕੇ ਸਾਹਿਬ ਦਸਵੇਂ ਪਾਤਸ਼ਾਹ ਨਾਲ ਸਬੰਧਤ ਮਹਾਂਕਾਵਿ (ਚੌਥੀ ਜਿਲਦ) ਨੂੰ ਬਾਕੀ ਕਾਵਿ-ਆਵੇਸ਼ ਤੋਂ ਪਹਿਲਾਂ ਕਲਮਬੰਦ ਕੀਤਾ ਓਸਦਾ ਪ੍ਰਪੱਕ ਯਕੀਨ ਸੀ ਕਿ ਗੁਰੂ ਦੇ ਬਿੰਬ ਨੂੰ ਮੈਲਾ ਕਰਕੇ ਸਿੱਖੀ ਨੂੰ ਖੋਰਾ ਲਾਉਣ ਦੀਆਂ ਵਿਆਪਕ ਚਾਲਾਂ ਨੂੰ ਠੱਲ੍ਹ ਪਾਉਣ ਲਈ ਸੱਚਾਈ ਦਾ ਦਾਮਨ ਫੜ ਕੇ ਸਾਹਿਬ ਦੀ ਲਾਸਾਨੀ ਛਬੀ ਦੇ ਅਸਲ ਰੰਗ ਉਭਾਰਨਾ ਹੀ ਅਕ੍ਰਿਤਘਣ ਸਾਜਿਸ਼ਾਂ ਦਾ ਤੋੜ ਹੈ ਖ਼ਾਲਸਾ ਅਮਲ ਨੂੰ ਂਿੲਤਿਹਾਸ ਵਿੱਚ ਉਤਾਰਨ ਦਾ ਵੀ ਸਭ ਤੋਂ ਵਧੀਆ ਤਰੀਕਾ ਓਸ ਨੂੰ ਏਹੀ ਜਾਪਿਆ : ਸਿੰਘਾਂ ਸਾਹਵੇਂ ਨਿੱਖਰੇ ਅੰਤਮ ਅਮਲ ਦਾ ਰੂਪ ਸਿੰਘ-ਸਿਦਕ ਨੂੰ ਜਦ ਮਿਲੇ ਦਸਮ ਦੀ ਛਬੀ ਅਨੂਪ

ਇਉਂ ਮਹਿਬੂਬ ਨੇ ਵੱਡਾ ਪਰੋਪਕਾਰ ਕਰਕੇ,ਗੁਰੂ ਨਾਨਕ ਸਾਹਿਬ ਦੀ ਉੱਚੀ ਸੁਰਤ ਨੂੰ ਭੈਅ ਨਾਲ ਯੱਖ ਕਰਨ ਦੀਆਂ ਕੋਸ਼ਿਸ਼ਾਂ ਨੂੰ ਅੰਤ ਨਾਕਾਮਯਾਬ ਹੋਣ ਵੱਲ ਤੋਰਿਆ ਓਸਦੀ ਨਿੰਦਾ ਕਰਨ ਵਾਲੇ ਛੋਟੇ ਕੱਦ ਦੇ ਲੋਕਾਂ ਉੱਤੇ ਓਸਦਾ ਇਹ ਸ਼ਿਅਰ ਵਾਹਵਾ ਢੁਕਦਾ ਹੈ, ਜੁਗਾਂ `ਚ ਭੌਣ ਮਨੁੱਖ ਦੇ, ਵਾਂਗ ਕੀੜਿਆਂ ਜੀਣ ਕਾਇਰਾਂ ਦੇ ਵੱਗ ਹੌਂਕਦੇ, ਖਾਲੀ ਤੇ ਪਤ ਹੀਣ

 ਮਹਿਬੂਬ ਦੀ ਅੰਤਰ-ਦ੍ਰਿਸ਼ਟੀ ਦੇ ਮੁਕੰਮਲ ਪ੍ਰਤੀਕ ਦੇ ਪ੍ਰਮਾਣ ਵਿੱਚ ਜੇ ਕਿਸੇ ਇੱਕ ਕਵਿਤਾ ਦਾ ਹਵਾਲਾ ਦੇਣਾ ਹੋਵੇ ਤਾਂ ਓਸਦੀ ਨੀਦਾਂ ਦਾ ਕਤਲ ਅਤੇ ਸ਼ਹੀਦ ਦਾ ਗ਼ਜ਼ਬ ਪੜ੍ਹੀ ਜਾ ਸਕਦੀ ਹੈ ਦਰਬਾਰ ਸਾਹਿਬ ਉੱਤੇ 1984 ਦਾ ਹਮਲਾ ਓਸ ਲਈ ਅਸਹਿ ਹੈ ਅਤੇ ਸਦਾ-ਸਦਾ ਦੀ ਚੀਸ ਬਣਕੇ ਓਸਦੇ ਕਵੀ-ਮਨ ਉੱਤੇ ਕਿਸੇ ਕੁਲਹਿਣੇ ਬੱਦਲ ਵਾਂਗ ਛਾ ਗਿਆ ਹੈ ਮਹਿਬੂਬ ਦਾ ਸਿਦਕ ਓਸਨੂੰ ਕਾਵਿ ਸੰਕੇਤਾਂ, ਲੁਕਵੇਂ ਲਫ਼ਜ਼ਾਂ, ਧੁੰਦਲੇ ਸੁਨੇਹਿਆਂ ਨੂੰ ਵਰਤਣ ਦੀ ਇਜਾਜ਼ਤ ਨਹੀਂ ਦਿੰਦਾ ਉਹ ਬੇਬਾਕ ਸਾਫ਼ਗੋਈ ਦਾ ਪੱਲਾ ਫੜਦਾ ਹੈ ਅਤੇ ਬਖ਼ੌਫ਼ ਹੋਕੇ ਗੱਲਾਂ ਕਰਦਾ ਹੈ ਓਸ ਡੈਣ ਸਰਾਲ ਦੀਆਂ ਜਿਸ ਨੇ ਚੁੱਪ-ਚੁਪੀਤੇ ਸਰਕਦਾ ਘੇਰਾ ਦਰਬਾਰ ਨੂੰ ਪਾਇਆ ਓਸਦਾ ਰੋਹ ਇਤਿਹਾਸ ਦੀਆਂ ਕੁਪੱਤੀਆਂ ਡੈਣਾਂ ਜਿਨ੍ਹਾਂ ਨੇ ਮੇਰੀ ਕੌਮ ਦੇ ਬੱਚੜੇ ਭੋਲੇ ਡੂੰਘੀ ਨੀਂਦ ` ਮਾਰਨ ਦੇ ਬਾਨ੍ਹਣੂੰ ਸਦੀਆਂ ਤੱਕ ਬੰਨ੍ਹੇ, ਉੱਤੇ ਝੜਦਾ ਹੈ ਓਸਦਾ ਇਸ਼ਾਰਾ ਸਦੀਆਂ ਦੀਆਂ ਪਾਲੀਆਂ ਖੁਣਸਾਂ ਵੱਲ ਹੈ ਜਿਹੜੀਆਂ ਓਸ ਰਾਤ ਟੈਂਕ, ਤੋਪਾਂ ਲੈ ਕੇ ਗੁਰੂ ਦੇ ਦਰਬਾਰ ਉੱਤੇ ਹਮਲਾਵਰ ਹੋਈਆਂ

 ਵਕਤੀ ਜਿੱਤਾਂ ਦੇ ਜਸ਼ਨ ਮਨਾਉਂਦਿਆਂ ਨੂੰ ਉਹ ਆਪਣੇ ਸਾਬਤ ਯਕੀਨ ਵਿੱਚੋਂ ਤਾਕੀਦ ਕਰਦਾ ਹੈ, ਕਰੇ ਹਿਰਸ ਦੀ ਜੰਗ ਮੈਲਾ ਜਗਤ ਨੂੰ

 ਸਦੀਆਂ ਬੀਤ ਜਾਣਗੀਆਂ ਪਰ ਏਸ ਪਰੋਪਕਾਰੀ ਫ਼ਕੀਰ ਹਰਿੰਦਰ ਸਿੰਘ ਮਹਿਬੂਬ ਦੀ ਪਾਕ ਹੂਕ ਸੱਚ ਦੇ ਢੂੰਡਾਊ ਇੱਕ ਪਲ਼ ਵੀ ਵਿਸਾਰ ਨਹੀਂ ਸਕਣਗੇ ਓਸਦੇ ਆਪਣੇ ਸ਼ਬਦਾਂ ਵਿੱਚ: ਅਸਗਾਹਾਂ ਤੱਕ ਸੁਣੇ ਸੀ, ਕੌਲ ਇਲਾਹੀ ਮੀਨ ਰਾਹ ਦੱਸੇ ਉਹ ਜਿਨ੍ਹਾਂ `ਤੇ, ਧਰਮ ਸਦਾ ਹੀ ਜੀਣ

 
 

ਪੈੜ ਅਸਾਡੀ ਲੈ ਗਿਆ ਤੂੰ ਹਸਰ ਦੇ ਬੰਨੇ
ਹਰਿੰਦਰ ਸਿੰਘ ਮਹਿਬੂਬ : ਜਨਮ, ਜੀਵਨ , ਸਿਧਾਂਤਕ ਅਤੇ ਸਾਹਿਤਕ ਦੇਣ  
ਡਾ. ਗੁਰਤਰਨ ਸਿੰਘ ਈਮੇਲ : sartajsidhu@hotmail.com
(
ਰਿਟਾਇਡ ਪ੍ਰੋਫੈਸਰ ਪੰਜਾਬੀ ਯੂਨੀਵਰਿਸਟੀ ਪਟਿਆਲਾ)

 

ਹਰਿੰਦਰ ਸਿੰਘ ਮਹਿਬੂਬ ਦੇ ਬਚਪਨ ਦੇ ਯਾਰ ਅਤੇ ਸਾਹਿਤਕ ਸਫ਼ਰ ਦੇ ਸਾਥੀ ਡਾ. ਗੁਰਤਰਨ ਸਿੰਘ ਵਲੋਂ ਸੰਵੇਦਨਸ਼ੀਲ ਸ਼ਾਇਰ  ਅਤੇ ਮਹਾਨ ਚਿੰਤਕ ਦੇ ਜੀਵਨ ਅਤੇ ਰਚਨਾਤਮਕ ਸਫ਼ਰ ਸਬੰਧੀ ਕੁਝ ਸਮਾਂ ਪਹਿਲਾਂ ਲਿਖਿਆ ਲੇਖ ਅਸੀਂ ਇਸ ਵਾਰ ਛਾਪ ਰਹੇ ਹਾਂ ਇਨ੍ਹਾਂ ਵਲੋਂ ਸਹਿਜੇ ਰਚਿਓ ਖਾਲਸਾ ਬਾਰੇ ਲਿਖਿਆ ਲੰਮਾ ਲੇਖ ਅਗਲੇ ਅੰਕ ਤੋਂ ਲੜੀਵਾਰ ਸ਼ੁਰੂ ਕਰਾਂਗੇ- ਸੰਪਾਦਕ 

ਅਲਬੇਲੇ ਸ਼ਾਇਰ ਪ੍ਰੋਫੈਸਰ ਪੂਰਨ ਸਿੰਘ ਨੇ ਅਪਣਾ ਕੰਮ ਆਰੰਭ ਕਰਕੇ ਜਿਥੇ ਛੱਡਿਆ ਸੀ, ਹਰਿੰਦਰ ਸਿੰਘ ਨੇ ਇਸ ਨੂੰ ਉਥੋਂ ਹੀ ਸ਼ੁਰੂ ਕਰਕੇ ਇਸ ਨੂੰ ਸਿਰਜਣਾਤਮਕ ਪੱਖ ਤੋਂ ਨੇਪੜੇ ਚਾੜ੍ਹਨ ਦੇ ਅਤਿ ਨਜ਼ਦੀਕ ਲੈ ਆਂਦਾ ਹੈ

 

ਹਰਿੰਦਰ ਸਿੰਘ ਮਹਿਬੂਬ ਦਾ ਜਨਮ 1 ਅਕਤੂਬਰ, 1937 : ਨੂੰ ਚੱਕ ਨੰ 233, ਤਹਿਸੀਲ ਜੜ੍ਹਾਂ ਵਾਲਾ, ਜ਼ਿਲ੍ਹਾ ਲਾਇਲਪੁਰ, ਡਾ: ਉਜਾਗਰ ਸਿੰਘ ਦੇ ਘਰ, ਮਾਤਾ ਜੰਗੀਰ ਕੌਰ ਜੀ ਤੋਂ ਹੋਇਆ ਲੇਖਕ ਦਾ ਪਿਤਾ ਡਾਕਟਰ ਹੋਣ ਦੇ ਨਾਲ ਸ਼ਾਇਰ ਵੀ ਸੀ ਉਸਨੇ ਇਕ ਕਿੱਸਾ ਅੰਜਨਾ ਦੇਵੀ, ਉਪਰ ਲਿਖਿਆ ਸੀ ਉਸ ਦਾ ਤਖੱਲਸ ਉਜਾਗਰ ਸਿੰਘ ''ਸ਼ਾਮ`` ਸੀ ਲੇਖਕ ਦੇ ਪਿਤਾ ਨੇ ਆਪਣੇ ਸਮੇਂ ਵਿਚ ਫੀਰੋਜ਼ਦੀਨ ਸ਼ਰਫ ਆਦਿ ਸ਼ਾਇਰਾਂ ਨਾਲ ਕਵਿਤਾਵਾਂ ਕਵੀ ਦਰਬਾਰਾਂ ਵਿਚ ਪੜ੍ਹੀਆਂ ਸਨ ਲੇਖਕ ਦੇ ਪਿਤਾ ਨੇ ਆਪਣੀ ਪੜ੍ਹਾਈ ਮਿਡਲ ਸਕੂਲ ਜੜ੍ਹਾਂ ਵਾਲੇ ਤੋਂ ਕੀਤੀ ਸੀ ਇਸੇ ਸਕੂਲ ਵਿਚ ਸ਼ਹੀਦ ਭਗਤ ਸਿੰਘ ਨੇ ਵੀ ਲੇਖਕ ਦੇ ਪਿਤਾ ਜੀ ਤੋਂ ਇਕ ਜਮਾਤ ਅੱਗੇ ਅੱਠਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ ਲੇਖਕ ਦੀ ਮਾਤਾ ਜੰਗੀਰ ਕੌਰ ਅਤਿ ਸਿਦਕ ਵਾਲੀ, ਮਿਹਨਤੀ ਅਤੇ ਪੜ੍ਹਨ ਲਿਖਣ ਵਿਚ ਅਥਾਹ ਸ਼ੌਕ ਰੱਖਣ ਵਾਲੀ ਸੀ ਲੇਖਕ ਨੇ ਪ੍ਰਾਇਮਰੀ ਦੀ ਪੜ੍ਹਾਈ ਸਮੇਂ ਹੀ ਆਪਣੀ ਮਾਤਾ ਤੋਂ ਪੰਜਾਬੀ ਪੜ੍ਹਨੀ ਸਿੱਖੀ ਅਤੇ ਕੋਈ ਲਗਭਗ ਤਿੰਨ ਹਜ਼ਾਰ ਸਫੇ ਵਿਚ ਰਚੇ ਕਰਤਾਰ ਸਿੰਘ ਕਲਾਸਵਾਲੀ ਦੇ ਕਿਸੇ ਨਿਠਕੇ ਪੜ੍ਹੇ ਸਨ ਲੇਖਕ ਦੀ ਮਾਤਾ ਦੇ ਤੁਲਤੀ ਦੀ ਰਾਮਾਇਣ ਜ਼ੁਬਾਨੀ ਯਾਦ ਸੀ ਅਤੇ ਸਵੇਰ ਵੇਲੇ ਲੇਖਕ ਅਤੇ ਪਰਿਵਾਰ ਨੂੰ ਉਸ ਵਿਚੋਂ ਕੁੱਝ ਸਤਰਾਂ ਗਾਕੇ ਸੁਣਾਇਆ ਕਰਦੇ ਸਨ ਲੇਖਕ ਦੇ ਦਾਦਾ ਜੀ ਸ: ਗੁਰਚਰਨ ਸਿੰਘ ਜੀ ਨੂੰ ਦਸਮ ਗ੍ਰੰਥ ਦਾ ਬੜਾ ਗਿਆਨ ਸੀ ਹਨੂੰਮਾਨ ਨਾਟਕ ਉਹਨਾਂ ਦੇ ਜ਼ੁਬਾਨੀ ਯਾਦ ਸੀ ਉਹ ਸਵੇਰ ਵੇਲੇ ਦਸਮ ਗ੍ਰੰਥ ਦਾ ਪਾਠ ਕਰਿਆ ਕਰਦੇ ਸਨ ਲੇਖਕ ਦੇ ਆਪਣੇ ਕਹਿਣ ਅਨੁਸਾਰ ਉਹਨਾਂ ਦੀ ਮਾਤਾ ਜੀ ਰਾਹੀਂ ਉਹ ਧਾਰਮਿਕ ਵਿਚਾਰਾਂ ਦਾ ਧਾਰਨੀ ਬਣਿਆ ਹੈ

ਲੇਖਕ ਦਾ ਪਿੰਡ ਚੱਕ ਨੰ. 233, ਇਕ ਬਹੁਤ ਹੀ ਖੂਬਸੂਰਤ ਤੇ ਰਮਣੀਕ ਸਥਾਨ ਤੇ ਵਸਿਆ ਹੋਇਆ ਸੀ ਇਸ ਪਿੰਡ ਦੇ ਛਿਪਦੇ ਪਾਸੇ ਨਾਲ ਲਗਦੀ ਨਹਿਰ ਗਗੇਰਾ ਬਰਾਂਚ ਸੀ, ਅਤੇ ਚੜ੍ਹਦੇ ਪਾਸੇ ਕੋਈ ਮਲ ਕੁ ਦੀ ਵਿਥ ਤੇ ਨਹਿਰ ਰੱਖ ਬਰਾਂਚ ਸੀ ਇਹ ਦੋਵੇਂ ਨਹਿਰਾਂ ਝਨਾਂ ਦਰਿਆ ਵਿਚੋਂ ਨਿਕਲਦੀਆਂ ਸਨ ਪਿੰਡ ਦੇ ਛਿਪਦੇ ਪਾਸੇ ਗਗੇਰਾ ਬ੍ਰਾਂਚ ਨਹਿਰ ਤੋਂ ਪਹਿਲਾਂ ਗਰੀਬ ਦਾਸ ਦਾ ਡੇਰਾ ਸੀ ਇਸ ਡੇਰੇ ਨੂੰ ਸੰਘਣੇ ਸਲਵਾੜ੍ਹਾਂ ਅਤੇ ਕਰੀਰਾਂ ਨੇ ਨਹਿਰ ਵਾਲੇ ਪਾਸੇ ਤੋਂ ਘੇਰਿਆ ਹੋਇਆ ਸੀ ਨਹਿਰ ਗਗੇਰਾ ਬ੍ਰਾਂਚ ਦੇ ਪਰਲੇ ਕੰਢੇ ਦੇ ਨਾਲ ਹੀ ਜ਼ਿਲਾ ਸ਼ੇਖੂ ਪੁਰੇ ਦਾ ਪਿੰਡ 19 ਚੱਕ ਸੀ ਇਸ ਪਿੰਡ ਵਿਚ ਜਾਂਗਲੀ ਲੋਕ ਜ਼ਿਆਦਾ ਰਹਿੰਦੇ ਸਨ 1912 ਤੋਂ 1931 ਤੱਕ ਏਸੇ ਪਿੰਡ ਵਿਚ ਪ੍ਰੋ. ਪੂਰਨ ਸਿੰਘ ਨੇ ਸਰਕਾਰੀ ਯੋਜਨਾ ਤਹਿਤ ਰੋਸ਼ਾ ਘਾਹ ਲਗਾਉਣ ਦੀ ਸਕੀਮ ਆਰੰਭੀ ਸੀ ਪੂਰਨ ਸਿੰਘ ਨੇ ਆਪਣੀਆਂ ਬਹੁਤ ਸਾਰੀਆਂ ਅੰਗਰੇਜ਼ੀ ਪੁਸਤਕਾਂ ਜਿਵੇਂ ਕਿ ''ਸਪਿਰਟ ਬਾਰਨ ਪੀਪਲ`` ਆਦਿ ਏਸੇ ਸਥਾਨ ਤੇ ਹੀ ਲਿਖੀਆਂ ਸਨ ਪੰਜਾਬ ਦੀਆਂ ''ਖੁੱਲ੍ਹੇ ਮੈਦਾਨ``, ''ਖੁੱਲ੍ਹੇ ਘੁੰਡ`` ਅਤੇ ''ਖੁੱਲ੍ਹੇ ਅਸਮਾਨੀ ਰੰਗ`` ਆਦਿ ਕਾਵਿ ਪੁਸਤਕਾਂ ਦੀ ਰਚਨਾ ਵੀ ਇਸੇ ਸਥਾਨ ਤੇ ਹੋਈ ਪੂਰਨ ਸਿੰਘ ਨੇ ਆਪਣੀਆਂ ਵਿਸ਼ੇਸ਼ ਕਰਕੇ ਅੰਗਰੇਜ਼ੀ ਪੁਸਤਕਾਂ ਵਿਚ ਭਵਿੱਖ ਬਾਰੇ ਸਹੀ ਤੇ ਸੱਚੀਆਂ ਪੇਸ਼ੀਨ ਗੋਈਆਂ ਵੀ ਕੀਤੀਆਂ ਜਿਵੇਂ ਕਿ ''ਪੰਜਾਬ ਦੇ ਸਿੱਖ ਲੋਕ ਇਕ ਦਿਨ ਖਾਲਿਸਤਾਨ ਦੀ ਮੰਗ ਕਰਨਗੇ (ਐਨ ਓਪਨ ਲੈਟਰ ਟੂ ਸਰ ਜੋਨ ਸਾਈਮਨ), ਦਸਮ ਗ੍ਰੰਥ ਦੀ ਬਾਣੀ (ਕੁੱਝ ਬਾਣੀਆਂ ਨੂੰ ਛੱਡ ਕੇ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ (ਦੀ ਬੁੱਕ ਆਫ ਟੈਨ ਮਾਸਟਰਜ਼), ਰੂਸ ਵਿਚ ਇਸਾਈਮਤ ਫੇਰ ਆ ਜਾਵੇਗਾ (ਦੀ ਸਪਿਰਟ ਆਫ ਦੀ ਓਰੀਐਂਟਲ ਪੋਇਟਰੀ) ਜਾਪਾਨ ਵਿਚ ਬੁੱਧ ਧਰਮ ਹੀ ਸਥਾਪਤ ਰਹੇਗਾ ਅਤੇ ਅਮਰੀਕਾ ਸਿੱਖੀ ਦੇ ਸਭ ਤੋਂ ਵੱਧ ਨੇੜੇ ਹੈ ਆਦਿ : ਵਿਸ਼ੇਸ਼ ਹਨ, ਭਾਵੇਂ ਕਿ ਉਹਨਾਂ ਦੀ ਸਮੁੱਚੀ ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਰਚਨਾ ਲਗਾਤਾਰ ਇਸ ਭਵਿੱਖ ਪ੍ਰਤੀ ਸੱਚੀ ਤੇ ਸਹੀ ਪੇਸ਼ੀਨ ਗੋਈ ਹੀ ਆਖੀ ਜਾ ਸਕਦੀ ਹੈ ਪੂਰਨ ਸਿੰਘ ਬਾਰੇ ਏਥੇ ਵਿਸਥਾਰ ਵਿਚ ਦੇਣਾ ਇਸ ਲਈ ਪਿਆ ਹੈ, ਕਿ ਪੂਰਨ ਸਿੰਘ ਨੇ ਜਿਥੋਂ ਇਹ ਕੰਮ ਆਰੰਭ ਕਰਕੇ ਜਿਥੇ ਛੱਡਿਆ ਸੀ, ਹਰਿੰਦਰ ਸਿੰਘ ਨੇ ਇਸ ਨੂੰ ਉਥੋਂ ਹੀ ਸ਼ੁਰੂ ਕਰਕੇ ਇਸ ਨੂੰ ਸਿਰਜਣਾਤਮਕ ਪੱਖ ਤੋਂ ਨੇਪੜੇ ਚਾੜ੍ਹਨ ਦੇ ਅਤਿ ਨਜ਼ਦੀਕ ਲੈ ਆਂਦਾ ਹੈ

ਹਰਿੰਦਰ ਸਿੰਘ ਮਹਿਬੂਬ ਆਪਣੇ ਪਿਤਾ ਜੋ ਕਿ ਸਰਕਾਰੀ ਨੌਕਰੀ ਤੇ ਡਾਕਟਰ ਸਨ, ਉਹਨਾਂ ਦੇ ਨਾਲ ''ਠੀਕਰੀ ਵਾਲਾ, ਚੱਕ ਝੁਮਰਾ, ਤਹਿਸੀਲ ਸਮੁੰਦਰੀ, ਅਠਾਰਹ ਚੱਕ, ਲਾਇਲਪੁਰ ਤੇ ਅੰਤ ਵਿਚ ਜੜ੍ਹਾਂਵਾਲਾ ਵਿਚ ਆਜ਼ਾਦ ਹਵਾਵਾਂ ਵਾਂਗ ਘੁੰਮਿਆਂ`` ਸਨ ਸੰਤਾਲੀ ਤੋਂ ਪਹਿਲਾਂ ਚੱਕ ਨੰ. 233 ਵਿਚ ਆਖਰੀ ਤਿਨ ਸਾਲਾਂ ਦੀ ਪੜ੍ਹਾਈ ਲੇਖਕ ਨੇ ਨਾਲ ਦੇ ਪਿੰਡ ਜੋ ਕਿ ਏਥੋਂ ਤਿੰਨ ਕੁ ਮੀਲ ਦੀ ਵਿਥ ਤੇ ਸੀ- ਰੋਡੀ (ਮੁਹੰਮਦਪੁਰਾ, ਜਾਂ ਚੱਕ ਨੰ. : 24 ਵਿਚ ਕੀਤੀ ਏਸ ਪਿੰਡ ਦਾ ਰਾਹ ਅਤੇ ਵੱਡਾ ਵਣ ਲੇਖਕ ਦੀ ਜ਼ਿੰਦਗੀ ਅਤੇ ਕਵਿਤਾ ਤੇ ਸਦੀਵੀ ਪ੍ਰਭਾਵ ਪਾਉਣ ਵਾਲੇ ਸਨ ਲੇਖਕ ਨੇ ਖੁਦ ਹੀ ਆਪਣੇ ਸ਼ਬਦਾਂ ਵਿਚ ਪਿੰਡ ਤੋਂ ਸਕੂਲ ਤੱਕ ਦੇ ਰਾਹ ਦੀ ਤੁਲਨਾ ਵਾਲਟ ਵਿਟਮੈਨ ਦੇ ''ਸਾਂਗ ਆਫ ਦੀ ਓਪਨ ਰੋਡ`` ਨਾਲ ਕੀਤੀ ਹੈ, ਜਦੋਂ ਲੇਖਕ ਅਤਿ ਮਸਤੀ ਭਰੇ ਚਾਵਾਂ ਨਾਲ ਲੁਡੀਆਂ ਪਾਉਂਦਿਆਂ ਆਪਣੇ ਪਿੰਡ ਦੇ ਸਾਥੀਆ ਠੁਲ੍ਹੀ ਵਾਲਿਆਂ ਦੇ ਪਾਲ ਅਤੇ ਲੰਮੇ ਤਾਰੀ ਨਾਲ ਵੱਡੇ ਬਣ ਥੱਲੇ ਆ ਕੇ ਆਰਾਮ ਕਰਿਆ ਕਰਦਾ ਸੀ। (262)

ਏਸੇ ਪਿੰਡ ਦੇ ਚੜ੍ਹਦੇ ਪਾਸੇ ਨਹਿਰ ਰੱਖ ਬ੍ਰਾਂਚ ਤੋਂ ਪਹਿਲਾਂ ਪਿੰਡ ਦੇ ਅਤਿ ਨੇੜਿਓ, ਰੇਲ ਗੱਡੀ ਦੀ ਲਾਈਨ ਲੰਘਦੀ ਸੀ, ਜੋਕਿ ਲਾਹੌਰ ਤੋਂ ਨਨਕਾਣਾ ਸਾਹਿਬ ਹੁੰਦੀ ਹੋਈ ਲਾਇਲਪੁਰ ਵਿਚੋਂ ਦੀ ਅੱਗੇ ਜਾਂਦੀ ਸੀ ਲੇਖਕ ਨੇ ਨੌ ਸਾਲ ਦੀ ਉਮਰ ਤੱਕ ਪਿੰਡ ਛੱਡਣ ਤੋਂ ਪਹਿਲਾਂ ਨਨਕਾਣਾ ਸਾਹਿਬ ਦੋ ਵਾਰ ਵੇਖਿਆ ਸੀ ਏਥੇ ਹੀ ਲੇਖਕ ਦੇ ਡਾਕਟਰ ਤੇ ਸ਼ਾਇਰ ਪਿਤਾ ਉਜਾਗਰ ਸਿੰਘ ਨੇ ਹਰਿੰਦਰ ਸਿੰਘ ਮਹਿਬੂਬ ਨੂੰ ਵਿਧਾਤਾ ਸਿੰਘ ਤੀਰ ਦਾ ਦਸਮੇਸ਼ ਦਰਸਨ ਖਰੀਦ ਕੇ ਦਿੱਤਾ, ਜਿਸ ਦਾ ਲੇਖਕ ਦੀਆਂ ਲਿਖਤਾਂ ਉਪਰ ਅਖੀਰ ਤੱਕ ਇਤਿਹਾਸਕ ਪ੍ਰਭਾਵ ਰਿਹਾ ਹੈ ਲੇਖਕ ਦੇ ਕੁੱਲ ਚਾਰ ਭੈਣਾਂ ਅਤੇ ਦੋ ਹੋਰ ਭਰਾ ਹਨ ਇਹਨਾਂ ਵਿਚੋਂ ਕੋਈ ਵੀ ਲੇਖਕ ਦੀਆਂ ਪ੍ਰਤਿਭਾਸ਼ੀਲ ਰੁਚੀਆਂ ਦੇ ਅਧਿਆਤਮਕ ਰਹੱਸ ਨੂੰ ਆਪਣੇ ਅਮਲ ਵਿਚ ਤਾਂ ਭਾਵੇਂ ਨਹੀਂ ਪਾਲ ਰਿਹਾ ਪ੍ਰੰਤੂ ਲੇਖਕ ਦੇ ਛੋਟੇ ਭਰਾ ਮਲਕੀਤ ਸਿੰਘ ਨੇ ਦੁਨੀਆਂ ਦਾ ਚੋਣਵਾਂ ਗਲਿਪ-ਸਹਿਤ ਦੂਰ ਦਰਸ਼ੀ ਸੂਝ ਨਾਲ ਪੜ੍ਹਿਆ ਹੋਇਆ ਹੈ, ਅਤੇ ਲੇਖਕ ਦੀਆਂ ਲਗਪਗ ਸਾਰੀਆਂ ਲਿਖਤਾਂ ਦਾ ਅਧਿਐਨ ਵੀ ਇਸ ਨੇ ਕੀਤਾ ਹੋਇਆ ਹੈ ਲੇਖਕ ਦੀ ਵੱਡੀ ਭੈਣ ਗੁਰਮੇਜ਼ ਕੌਰ ਅਤੇ ਸਭ ਤੋਂ ਛੋਟੀ ਭੈਣ ਬਲਜੀਤ ਵਿਚ ਕਰਮਵਾਰ ਪਿਆਰ, ਅਥਾਹ ਪਿਆਰ ਅਤੇ ਮਾਂ ਵਾਲੇ ਸਿਦਕ ਦੇ ਪ੍ਰਛਾਵੇਂ ਕੁਝ ਨਾ ਕੁਝ ਜ਼ਰੂਰ ਹਨ ਲੇਖਕ ਦੇ ਮਨ ਤੇ ਨਨਕਾਣਾ ਸਾਹਿਬ ਦੇ ਮੇਲੇ ਦੇ ਦ੍ਰਿਸ਼ਾਂ ਦੇ ਨਾਲ ਪਿੰਡ ਨੂੰ ਆਉਂਦਿਆਂ ਜਾਂਦਿਆਂ ਗੱਡੀਆਂ ਦੀ ਦੌੜ ਵਿਸ਼ੇਸ਼ ਤੌਰ ਤੇ ਪ੍ਰਭਾਵਤ ਕਰਦੀ ਆ ਰਹੀ ਹੈ ਪਿੰਡ ਦੇ ਗਰੀਬ ਦਾਸ ਦੇ ਡੇਰੇ ਵਿਚ ਦੀਨਾ ਕਵਾਲ, ਰਾਸਧਾਰੀਏ ਅਤੇ ਗਜ਼ਲਾਂ ਗਾਉਣ ਵਾਲੇ ਪ੍ਰਸਿੱਧ ਗਾਇਕਾਂ ਦਾ ਪ੍ਰਭਾਵ ਉਸਦੀਆਂ ਲਿਖਤਾਂ ਵਿਚ ਅਤਿ ਗਹਿਰਾ ਅਤੇ ਗੰਭੀਰ ਹੈ ਪਿੰਡ ਦੇ ਮੁਰੱਬਿਆਂ ਦੀਆਂ ਭਰਵੀਆਂ ਫਸਲਾਂ ਅਤੇ ਕੁਦਰਤ ਦੇ ਵੰਨ-ਸੁਵੰਨੇ ਨਜ਼ਾਰੇ ਲੇਖਕ ਨੂੰ ਵਿਸ਼ੇਸ਼ ਤੌਰ ਤੇ ਯਾਦ ਹਨ ਇਸ ਇਲਾਕੇ ਦੀਆਂ ਜਾਂਗਲੀ ਕੁੜੀਆਂ ਦੇ ਰਸਭਿੰਨੇ ਨਕਸ਼ ਅਤੇ ਚਰਿਤਰ ਦਾ ਪ੍ਰਭਾਵ ਲੇਖਕ ਦੀਆਂ ਲਿਖਤਾਂ ਵਿਚ ਲਗਾਤਾਰ ਰੂਪ ਵਟਾ ਵਟਾ ਕੇ ਆ ਰਿਹਾ ਦਿਸਦਾ ਹੈਲੇਖਕ ਨੂੰ ਜੜ੍ਹਾਂ ਵਾਲੇ ਸ਼ਹਿਰ ਤੋਂ ਆਪਣੇ ਪਿਤਾ ਉਜਾਗਰ ਸਿੰਘ ਦੇ ਨਾਲ ਉਹਨਾਂ ਦੇ ਗੂੜ੍ਹੇ ਦੋਸਤ ਸੰਤ ਸਿੰਘ ਨਾਲ ਸਾਈਕਲ ਤੇ ਬੈਠ ਕੇ ਮਿਰਜ਼ੇ ਦਾ ਪਿੰਡ ਦਾਨਾਬਾਦ ਵੇਖਣ ਦੀ ਯਾਦ ਨੇ ਸਭ ਤੋਂ ਵੱਧ ਪ੍ਰਭਾਵਤ ਕੀਤਾ ਹੈ ਲੇਖਕ ਅਨੁਸਾਰ ''ਉਸ ਸਮੇਂ ਮਿਰਜ਼ੇ ਦਾ ਜੰਡ ਹਰਾ ਭਰਾ ਸੀ, ਜੋਕਿ ਅੱਜ ਕੱਲ੍ਹ ਡਿਗ ਚੁੱਕਾ ਹੈ,`` ਅਤੇ ਇਸ ਲੋਕ ਕਥਾ ਦਾ ਪ੍ਰਭਾਵ ਲੇਖਕ ਤੇ ਇੰਨਾ ਪਿਆ ਕਿ ਉਸਨੇ ''ਮਿਰਜ਼ੇ ਦੀ ਨੀਂਦ`` ਦੇ ਸਿਰਲੇਖ ਥੱਲੇ ''ਝਨ੍ਹਾਂ ਦੀ ਰਾਤ`` ਦੀ ਪੰਜਵੀਂ ਪੁਸਤਕ ਵਿਚ ਇਕ ਅਤਿ ਪ੍ਰਭਾਵਸ਼ਾਹਲੀ ਅਤੇ ਸੂਖਮ ਦ੍ਰਿਸ਼ਟੀ ਵਾਲੀ ਕਵਿਤਾ ਲਿਖੀ ਹੈ ਭਾਵੇਂ ਕਿ ਮਿਰਜ਼ੇ ਅਤੇ ਸਾਹਿਬਾਂ ਦੀਆਂ ਸਖਸੀਅਤਾਂ ਦੇ ਪ੍ਰਭਾਵ ਬਾਕੀ ਲੋਕ ਕਥਾਵਾਂ ਦੇ ਨਾਇਕ/ਨਾਇਕਾਵਾਂ ਵਾਂਗ ਹਰ ਕਵਿਤਾ ਵਿਚ ਅਚੇਤ ਹੀ ਅਭੇਦ ਹਨ ਹਰਿੰਦਰ ਸਿੰਘ ਮਹਿਬੂਬ ਨੇ ਪਿੰਡ ''ਸ਼ਹਿਰੂਆਣਾ`` ਵਿਚ ਕਵਾਲਾਂ ਦੀਆਂ ਕਵਾਲੀਆਂ ਦੇ ਪ੍ਰਭਾਵ ਨੂੰ ਵੀ ਹੱਦੋ ਵੱਧ ਆਪਣੀ ਕਵਿਤਾ ਵਿਚ ਕਬੂਲਿਆ ਹੈ ਲੇਖਕ ਤੇ ਮੁਹੰਮਦਪੁਰੇ ਦੇ ਉਸਤਾਦ ਅਬਦੁਲ ਗਫੂਰ ਖਾਨ ਜੋ ਕਿ ਸ਼ਹਿਰੂਆਣੇ ਤੋਂ ਮੁਹੰਮਦਪੁਰੇ ਰੋਜ਼ ਪੜ੍ਹਾਉਣ ਆਇਆ ਕਰਦੇ ਸਨ, ਦਾ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਡੂੰਘਾ ਪ੍ਰਭਾਵ ਪਿਆ ਲੇਖਕ ਨੇ ਪੂਰਬੀ ਪੰਜਾਬ ਪਹੁੰਚ ਕੇ ਜਦੋਂ ਅੰਗਰੇਜ਼ੀ ਦਾ ਪ੍ਰੋਫੈਸਰ ਸੀ, ਇਸ ਨੂੰ ਇਕ ਪਿਆਰ ਤੇ ਡੂੰਘੇ ਸਨੇਹ ਵਾਲੀ ਚਿੱਠੀ ਲਿਖੀ ਸੀ, ਜਿਸ ਦੇ ਜੁਆਬ ਵਿਚ ਉਸਨੇ ਲਿਖਿਆ ਸੀ ਕਿ ''ਮੈਂ ਤੇਰੀ ਚਿੱਠੀ ਪੜ੍ਹਕੇ ਦੋ ਵਾਰ ਰੋਇਆਂ ਹਾਂ ਅਤੇ ਤੇਰੇ ਸਕੂਲ ਮੁਹੰਮਦਪੁਰੇ, ਜੋ ਕਿ ਅੱਜ ਕੱਲ੍ਹ ਮਿਡਲ ਸਕੂਲ ਬਣ ਚੁੱਕਿਆ ਹੈ, ਉਥੋਂ ਦੇ ਸਮੁੱਚੇ ਵਿਦਿਆਰਥੀਆਂ ਨੂੰ ਵੀ ਮੈਂ ਇਹ ਤੇਰੀ ਮੁਹੱਬਤ ਭਰੀ ਚਿੱਠੀ ਜਦੋਂ ਸੁਣਾਈ, ਤਾਂ ਸਾਰੇ ਵਿਦਿਆਰਥੀਆਂ ਦੀਆਂ ਹੈਰਾਨੀ ਅਤੇ ਪਿਆਰ ਨਾਲ ਅੱਖਾਂ ਭਰ ਆਈਆਂ`` ਅਖੀਰ ਤੇ ਲੇਖਕ ਦੇ ਇਸ ਉਰਦੂ ਵਿਚ ਲਿਖੇ ਖੱਤ ਵਿਚੋਂ ਇਕ ਸ਼ਬਦ ਦੀ ਦਰੁਸਤੀ ਵੀ ਕੀਤੀ ਅਤੇ ਅੱਗੇ ਨੂੰ ਠੀਕ ਲਿਖਣ ਦੀ ਅਚੇਤ ਹਦਾਇਤ ਕੀਤੀ ਜਦੋਂ 1947 ਈ: ਵਿਚ, ਸਤੰਬਰ ਦੇ ਨਾ ਭੁੱਲਣ ਵਾਲੇ ਸਾਲ ਅਤੇ ਮਹੀਨੇ ਵਿਚ ਲੇਖਕ ਨੂੰ ਪਿੰਡ ਛੱਡਣਾ ਪਿਆ, ਤਾਂ ਡਾ: ਗੁਰਪ੍ਰੀਤ ਕੌਰ ਦੇ ਪੀ.ਐਚ.ਡੀ. ਦੇ ਖੋਜ ਪ੍ਰਬੰਧ ''ਝਨਾਂ ਦੀ ਰਾਤ`` ਵਿਚ ਨਾਰੀ ਚੇਤਨਾ ਵਿਸ਼ੇ ਦੇ ਸਬੰਧ ਵਿਚ ਲੇਖਕ ਰਾਹੀਂ ਦਿੱਤੀ ਇਟਰਵਿਊ ਵਿਚੋਂ ਇਸ ਦਾ ਹਵਾਲਾ ਲੇਖਕ ਦੇ ਆਪਣੇ ਸ਼ਬਦਾਂ ਵਿਚੋਂ ਹੀ ਦੇਣਾ ਅਤਿ ਯੋਗ ਸਮਝਦੇ ਹਾਂ:

ਅਸੀਂ ਦੋ ਸੌ ਤੇਤੀ ਚੱਕ (233 ਚੱਕ) ਨੂੰ ਸਤੰਬਰ ਦੇ ਮਹੀਨੇ ਵਿਚ ਰਾਤ ਸਮੇਂ ਸਦਾ ਲਈ ਛੱਡ ਦਿੱਤਾ ਸਾਡੇ ਘਰ ਦੇ ਸਾਹਮਣੇ ਦੀ ਬੈਠਕ ਵਿਚ ਗੁਰਤਰਨ ਦਾ ਰਾਗੀ ਪਿਤਾ ਕੋਈ ਰਹੱਸਮਈ ਸਾਜ਼ ਵਜਾ ਰਿਹਾ ਸੀ ਜਿਸ ਨੂੰ ਸੁਣਦਿਆਂ ਮੱਲੋ ਮੱਲੀ ਸਾਡੀਆਂ ਅੱਖਾਂ ਵਿਚ ਹੰਝੂ ਉਮਲਦੇ ਸਨ ਉਸ ਅਲਬੇਲੇ ਇਨਸਾਨ ਨੇ ਆਪਣੇ ਰੂਹਾਨੀ ਦੇਸ਼ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਵੀਹ ਦਿਨਾਂ ਪਿਛੋਂ ਆਪਣੇ ਖੇਤਾਂ ਦੇ ਨੇੜੇ ਹੀ ਸ਼ਹੀਦ ਹੋ ਗਿਆ ਸੀ ਪਿੰਡ ਨੂੰ ਛਡਦਿਆਂ ਸਾਡੇ ਹਰ ਘਰ ਨੇ ਮੱਝਾਂ ਤੇ ਗਾਈਆਂ ਦੇ ਸੰਗਲ ਖੋਲ੍ਹ ਦਿੱਤੇ ਸਨ ਪਿੰਡ ਵਿਚ ਸੌ ਕੁ ਹਥਣੀਆਂ ਵਰਗੀਆਂ ਮੱਝਾਂ ਸਨ ਇਸ ਸਬੰਧ ਵਿਚ ਤੀਸਰੇ ਦਿਨ ਇਕ ਅਜਿਹਾ ਚਮਤਕਾਰ ਵਾਪਰਿਆ ਜਿਸ ਦੀ ਦਾਸਤਾਨ ਹੰਝੂਆਂ ਤੋਂ ਵੀ ਡੂੰਘੀ ਹੈ ਮੇਰੇ ਚਾਚਾ ਜੀ ਸ਼ੰਕਰ ਤੋਂ ਮੁੜ ਪਿੰਡ ਦੇਖਣ ਦੀ ਤੜਪ ਲੈ ਕੇ ਜਦ ਦੋ ਸੌ ਤੇਤੀ ਚੱਕ ਪਹੁੰਚੇ ਤਾਂ ਪਿੰਡ ਦੀਆਂ ਮੱਝਾਂ, ਗਾਈਆਂ, ਵੱਛੇ, ਵੱਛੀਆਂ ਅਤੇ ਕਟਰੂਆਂ ਦਾ ਵੱਡਾ ਵੱਗ ਮੇਰੇ ਚਾਚਾ ਜੀ ਦੇ ਪਿੱਛੇ ਲੱਗ ਤੁਰਿਆ ਹਰ ਪਸ਼ੂ ਦੀ ਅੱਖ ਵਿਚੋਂ ਪਰਲ-ਪਰਲ ਹੰਝੂ ਵਗ ਰਹੇ ਸਨ ਅਤੇ ਚਾਚਾ ਜੀ ਦੇ ਮੋੜਿਆਂ ਵੀ ਮੁੜਦੇ ਨਹੀਂ ਸਨ ਨਹਿਰ ਦੇ ਪੁਲ ਤੱਕ ਸਾਰੇ ਪਸੂ ਰੋਂਦੇ ਹੋਏ ਚਾਚਾ ਜੀ ਦੇ ਪਿੱਛੇ-ਪਿੱਛੇ ਸਾਰੇ ਆ ਰਹੇ ਸਨ ਅੰਤ ਬੇਵਸੀ ਵਿਚ ਪੁਲ ਦੇ ਨੇੜੇ ਪਹੁੰਚ ਕੇ ਪਸ਼ੂਆਂ ਨੂੰ ਵੀ ਕਿਸੇ ਪ੍ਰਾ-ਸਰੀਰਕ ਦੁਖਾਂਤ ਦੀ ਸਮਝ ਆ ਗਈ ਅਤੇ ਉਥੇ ਹੀ ਖਲੋਕੇ ਸਾਰਾ ਵੱਗ ਰੋਂਦਾ ਰਿਹਾ ਅਸੀਂ ਗੱਡੇ ਜੋੜ ਕੇ ਵੈਲਾਂ ਦੀਆਂ ਟੱਲੀਆਂ ਨੂੰ ਲਾਹ ਕੇ ਨਹਿਰ ਵੱਲ ਇਸ ਤਰ੍ਹਾਂ ਤੁਰ ਪਏ ਜਿਵੇਂ ਧੀ ਆਪਣੇ ਪੇਕੇ ਘਰ ਤੋਂ ਵਿਛੜਦੀ ਹੈ ਅਸੀਂ ਸ਼ਹੀਦ ਭਗਤ ਸਿੰਘ ਦੇ ਪਿੰਡ ਕੋਲ ਦੀ ਤਿੰਨ ਕਿਲੋਮੀਟਰ ਦੇ ਫਾਸਲੇ ਤੇ ਸ਼ੰਕਰ ਪਿੰਡ ਪੁੱਜੇ ਪਿੰਡ ਦੇ ਲੋਕਾਂ ਨੇ ਸਾਨੂੰ ਰੱਜ ਕੇ ਮਿਹਣੇ ਮਾਰੇ ਕਿ ''ਕਾਇਰਾਂ ਵਾਂਗ ਕਿਉਂ ਪਿੰਡ ਛੱਡ ਆਏ ਹੋ ?” (264-265)

ਇਕ ਮਹੀਨਾ ਸ਼ੰਕਰ ਰਹਿਣ ਪਿਛੋਂ ਲੇਖਕ ਦਾ ਕਾਫਲਾ ਲਾਉਕੇ ਤੋਂ ਫਲਾਹੀ ਵਾਲੇ ਪੁੱਜ ਗਿਆ ਸ਼ੰਕਰ ਰਹਿੰਦਿਆਂ ਵੀ ਮੁਸਲਮਾਨਾਂ ਨੇ ਢੋਲ ਵਜਾ ਕੇ ਪਿੰਡ ਦੇ ਬਾਹਰਲੇ ਪਾਸਿਓਂ ਇਕ ਤਗੜਾ ਹਮਲਾ ਕੀਤਾ ਸੀ ਜੋ ਕਿ ਸਿੰਘਾਂ ਨੇ ਪੂਰੀ ਤਾਕਤ ਨਾਲ ਖਦੇੜ ਦਿੱਤਾ ਸੀ ਲਾਉਕੇ ਤੋਂ ਫਲਾਹੀ ਵਾਲਾ ਪਹੁੰਚਣ ਸਮੇਂ ਲੇਖਕ ਦੇ ਕਾਫਲੇ ਤੇ ਮੁਸਲਮਾਨਾਂ ਵਲੋਂ ਸਭ ਤੋਂ ਸ਼ਕਤੀਸ਼ਾਲੀ ਹਮਲਾ ਹੋਇਆ ਸੀ, ਜਦੋਂ ਮੁਸਲਮਾਨਾਂ ਨੇ ਕਾਫਲੇ ਦੇ ਨੇੜੇ ਲੱਗਦੇ ਕਮਾਦਾਂ ਅਤੇ ਭਾਰੀਆਂ ਫਸਲਾਂ ਵਿਚ ਵੜ ਕੇ ਰਾਈਫਲਾਂ ਦੀਆਂ ਪੋਜੀਸ਼ਨਾ ਲੈ ਲਈਆਂ ਸਨ ਪ੍ਰੰਤੂ ਚੰਗੇ ਭਾਗਾਂ ਨੂੰ ਵੱਡੇ ਕਾਫਲੇ ਵਿਚੋ (ਜੋ ਕਿ ਲਗਭਗ 72 ਪਿੰਡਾਂ ਦਾ ਕਾਫਲਾ ਸੀ) ਕੁੱਝ ਪੁਰਾਣੇ ਸੇਵਾਮੁਕਤ ਮਾਹਿਰ ਫੌਜੀਆਂ ਦੀ ਦਲੇਰੀਅਤੇ ਹੁਸ਼ਿਆਰੀ ਨਾਲ ਅਸੀਂ ਬਚ ਗਏ ਅਤੇ ਮੁਸਲਮਾਨਾ ਨੂੰ ਮੂੰਹ ਤੋੜਵਾਂ ਉਤਰ ਮਿਲਿਆ ਫਲਾਹੀ ਵਾਲੇ ਦੇ ਹਮਲੇ ਸਮੇਂ ਦਾ ਜੋ ਦੁਖਾਂਤ ਕਾਫਲੇ ਤੇ ਵਾਪਰਿਆ ਉਸ ਦਾ ਪ੍ਰਮਾਣ ਸੰਖੇਪ ਵਿਚ ਲੇਖਕ ਦੇ ਆਪਦੇ ਸ਼ਬਦਾਂ ਵਿਚ ਹੀ ਦੇਣਾ ਅਤਿ ਢੁਕਵਾਂ ਹੋਵੇਗਾ :

ਫਿਰ ਅਚਾਨਕ ਮੁਲਸਮਾਨ ਹਮਲਾਵਾਰਾਂ ਨੇ ਢੋਲ ਵਜਾ ਕੇ ਅਤੇ ਨਾਅਰੇ ਲਗਾ ਕੇ ਸਾਡੇ ਉਤੇ ਹਮਲੇ ਸ਼ੁਰੂ ਕਰ ਦਿੱਤੇ ਪਹਿਲਾਂ ਅਸੀਂ ਸ਼ੰਕਰ ਛੱਡ ਕੇ ਸਰੀਂਹ ਪੁੱਜੇ ਸਰੀਂਹ ਤੋਂ ਬਾਰ ਦੇ ਸੱਠ ਕੁ ਪਿੰਡ ਲਾਉਕੇ ਅਤੇ ਫਲਾਹੀਵਾਲਾ ਇਕੱਠੇ ਹੋ ਗਏ ਉਦੋਂ ਸਾਡੇ ਸੇਵਾ ਮੁਕਤ ਫੌਜੀਆਂ ਨੇ ਸੂਰਮਗਤੀ ਦੇ ਉਹ ਜੌਹਰ ਦਿਖਾਏ ਕਿ ਫਲਾਹੀ ਵਾਲਾ ਦੀ ਜੰਗ ਸਮੇਂ ਅਠਾਰਵੀਂ ਸਦੀ ਦੀ ਯਾਦ ਤਾਜ਼ਾ ਹੋ ਗਈ ਅਸੀਂ ਜੀਵਨ ਦੇ ਉਸ ਪੜਾਅ ਤੇ ਪਹੁੰਚ ਗਏ ਸੀ ਜਿਸਨੂੰ ਮਾਰਟਿਨ ਲਿੰਗਜ਼ ''Eleventh Hour” ਆਖਦਾ ਹੈ ਐਨ ਉਸੇ ਸਮੇਂ ਪਾਕ-ਹਿੰਦ ਦੇ ਸਮਝੌਤੇ ਅਨੁਸਾਰ ਸਾਨੂੰ ਸੁਰੱਖਿਅਤ ਰੂਪ ਵਿਚ ਲਿਜਾਣ ਲਈ ਗੋਰਖਾ ਮਿਲਟਰੀ ਆ ਹਾਜ਼ਰ ਹੋਈ ਫਿਰ ਉਹਨਾਂ ਦਿਨਾਂ ਦਾ ਬਿਆਨ ਨਹੀਂ ਹੋ ਸਕਦਾ ਵੇਦਨਾਂ ਦੇ ਐਨੇ ਰੂਪ ਅਸੀਂ ਦੇਖੇ ਕਿ ਸਦੀਆਂ ਦੇ ਦੁਖਾਂਤ ਵੀ ਉਹਨਾਂ ਨੂੰ ਗਿਣ ਨਹੀਂ ਸਨ ਸਕਦੇ ਕਿਉਂਕਿ ਉਹਨਾਂ ਦਾ ਸਬੰਧ ਰੂਹ ਦੇ ਸਫਰ ਨਾਲ ਸੀ ਮੈਂ ਇਹਨਾਂ ਦਿਨਾਂ ਦੀ ਅਤੇ ਹਿੰਦੁਸਤਾਨ ਵਿਚ ਆ ਕੇ ਮੁਸਲਮਾਨ ਕਾਫਲਿਆਂ ਦੇ ਦੁਖੜਿਆਂ ਨੂੰ ਆਪਣੀ ਲੰਮੀਂ ਕਵਿਤਾ ''ਕੁਰਲਾਉਂਦੇ ਕਾਫਲੇ`` ਵਿਚ ਬਿਆਨ ਕੀਤਾ ਹੈ ਪਰ ਫਿਰ ਵੀ ਉਸਨੂੰ ਇਹ ਆਖਦਿਆਂ ਇਕਹਿਰਾ ਮੰਨਿਆ ਹੈ ਕਿ ''ਮੇਰੇ ਅੰਦਰ ਬੇ-ਪੱਤ ਹੋਈਆਂ ਕੌਮਾਂ ਦੇ ਦੱਬੇ ਹੌਕੇ ਹਨ ਮੇਰੇ ਅੱਥਰੂ ਵਿਚ ਦੈਵੀ ਨਜ਼ਰਾਂ ਨਾਲ ਦਗਾ ਕਮਾਉਂਦੀਆਂ ਉਹਨਾਂ ਸਾਜਿਸ਼ਾਂ ਦੇ ਭੇਦ ਹਨ, ਜਿਹਨਾਂ ਨੂੰ ਸ਼ੈਤਾਨ ਹਕੂਮਤਾਂ ਨੇ ਸੱਚੇ ਧਰਮਾਂ ਨੂੰ ਕੋਹਣ ਲਈ ਵਰਤਿਆ ਯਕੀਨ ਕਰਨਾ ਮੇਰੇ ਅੰਦਰ ਇਖ਼ਲਾਕੀ, ਰੂਹਾਨੀ ਅਤੇ ਮੁਲਕੀ ਪੱਥਰ ਉਤੇ ਬੇ-ਵਤਨ ਹੋਣ ਦੀ ਪੀੜ ਇਸ ਕਵਿਤਾ ਨਾਲੋਂ ਕਿਤੇ ਵੱਡੀ ਹੈ” (265)

1947 ਦੀ ਵੰਡ ਸਮੇਂ ਲਗਪਗ ਦੋ ਮਹੀਨਿਆਂ ਵਿਚ ਲੇਖਕ ਕਈ ਪਿੰਡਾਂ ਅਤੇ ਸ਼ਹਿਰਾਂ ਵਿਚੋਂ ਗੁਜ਼ਰਦਿਆਂ ਆਪਦੇ ਨਾਨਕੇ ਪਿੰਡ ਭੈਣੀ ਮੁਰਾਝ ਪਹੁੰਚਿਆ ਲੇਖਕ ਜਦੋਂ ਆਪਣੇ ਨਾਨਕ ਪਿੰਡ ਭੈਣੀ ਮੁਰਾਝ ਜ਼ਿਲਾ ਸੰਗਰੂਰ ਪਹੁੰਚਿਆ ਤਾਂ ਇਥੋਂ ਦੀ ਇਕ ਮੁਸਲਮਾਨ ਕੁੜੀ ਜਮੀਲਾਂ ਦੀ ਜੋ ਕਿ ਸੰਤਾਲੀ ਵੇਲੇ ਏਥੋਂ ਦੇ ਇਕ ਸਧਾਰਨ ਜੱਟ ਨੇ ਉਧਾਲ ਕੇ ਆਪਦੇ ਕੋਲ ਰੱਖੀ ਹੋਈ ਸੀ, ਅਤਿ ਦਰਦ ਭਰੀ ਅਸਹਿ ਕਹਾਣੀ ਨੇ ਲੇਖਕ ਨੂੰ ਜ਼ਿੰਦਗੀ ਭਰ ਲਈ ਝੰਜੋੜ ਕੇ ਰੱਖ ਦਿੱਤਾ ਸੀ ਜਮੀਲਾਂ ਇਕ ਮੁਸਲਮਾਨ ਪ੍ਰੋਫੈਸਰ ਦੀ ਮੰਗੇਤਰ ਸੀ, ਜੋ ਕਿ ਸੰਤਾਲੀ ਦੇ ਦੁਖਾਂਤ ਵਿਚ ਘਿਰ ਕੇ ਏਸ ਪਿੰਡ ਆਈ ਲੇਖਕ ਦੀ ਮਾਸੀ ਕੋਲ ਆ ਕੇ ਉਹ ਹਰ ਰੋਜ਼ ਨਹਾਇਆ ਕਰਦੀ ਸੀ ਅਤੇ ਏਥੇ ਹੀ ਉਹ ਕੁਰਾਨ ਦਾ ਪਾਠ ਕਰਿਆ ਕਰਦੀ ਸੀ ਇਕ ਦਿਨ ਕਿਸੇ ਸਰਾਰਤੀ ਮੁੰਡੇ ਨੇ ਉਸ ਦਾ ਕੁਰਾਨ ਟੋਭੇ ਵਿਚ ਸੁੱਟ ਦਿੱਤਾ, ਪ੍ਰੰਤੂ ਜਮੀਲਾਂ ਦੇ ਕੁਰਾਲਾ ਉਠਣ ਤੇ ਲੇਖਕ ਦੀ ਮਾਸੀ ਨੇ ਕੁਰਾਨ ਸਲਾਮਤ ਰੂਪ ਵਿਚ ਟੋਭੇ ਵਿਚੋਂ ਕਢਵਾ ਕੇ ਜਮੀਲਾਂ ਦੇ ਸੁਪਰਦ ਕਰ ਦਿੱਤਾ ਕੁਰਾਨ ਮਜੀਦ ਦੀ ਹਾਲਤ ਖਸਤਾ ਸੀ, ਪ੍ਰੰਤੂ ਫੇਰ ਵੀ ਪੜ੍ਹਨ ਯੋਗ ਸੀ ਇਕ ਦਿਨ ਜਮੀਲਾਂ ਦੇ ਤਰਲੇ ਮਿੰਨਤਾ ਸਦਕਾ ਲੇਖਕ ਦੀ ਮਾਸੀ ਨੇ ਕਿਸੇ ਬੰਦੇ ਦੀ ਘੋੜੀ ਤੇ ਚੜ੍ਹਾ ਕੇ ਜਮੀਲਾਂ ਨੂੰ ਮਲੇਰਕੋਟਲਾ ਛੱਡ ਆਉਣ ਲਈ ਕਿਹਾ ਪ੍ਰੰਤੂ ਨਹਿਰ ਦੇ ਕੰਢੇ ਤੇ ਕੁੱਝ ਹੋਰ ਹਮਲਾਵਰਾਂ ਨੇ ਜਦੋਂ ਜਮੀਲਾਂ ਤੇ ਹਮਲਾ ਕਰਰ ਦਿੱਤਾ ਤਾਂ ਜਮੀਲਾਂ ਨੇ ਨਹਿਰ ਵਿਚ ਛਾਲ ਮਾਰ ਕੇ ਆਪਣੇ ਦੁਖਦਾਈ ਜੀਵਨ ਦਾ ਸਦਾ ਲਈ ਅੰਤ ਕਰ ਲਿਆ ਲੇਖਕ ਦੇ ਮਨ ਤੇ ਜਮੀਲਾਂ ਅਤੇ ਜਮੀਲਾਂ ਜੇਹੀਆਂ ਹੋਰ ਕੁੜੀਆਂ ਦੇ ਦੁਖਾਂਤ ਦਾ ਆਤਮਾ ਨੁੰ ਝੰਜੋੜ ਦੇਣ ਵਾਲਾ ਸਦੀਵੀ ਅਸਰ ਹੈ ਜੋ ਕਿ ਲੇਖਕ ਅੱਜ ਤੱਕ ਆਪਣੇ ਜੀਵਨ ਅਤੇ ਕਵਿਤਾ ਵਿਚ ਲਗਾਤਾਰ ਪਾਲ ਰਿਹਾ ਹੈ ਸ਼ਕਲਾਂ ਵਟਾ ਵਟਾ ਕੇ ਪਾਲ ਰਿਹਾ ਹੈ

ਵੰਡ ਪਿਛੋਂ ਲੇਖਕ ਪਹਿਲਾਂ ਕੁੱਝ ਦੇਰ ਆਪਦੇ ਨਾਨਕੇ ਪਿੰਡ ਮੁਰਾਝ ਠਹਿਰਿਆ ਅਤੇ ਫੇਰ ਆਪਣੇ ਪਰਿਵਾਰ ਸਮੇਤ ਰੰਚਣਾਂ ਪਿੰਡ ਆ ਗਿਆ ਇਸ ਪਿੰਡ ਦੀ ਨਹਿਰ ਦੇ ਕੰਢੇ ਤੇ ਲੇਖਕ ਨੇ ਕੁੱਝ ਸਮਾਂ ਨਹਿਰੋਂ ਪਾਰ ਮੱਝਾਂ ਵੀ ਚਾਰੀਆਂ ਸਨ ਜਿਸ ਪਿਛੋਂ ਧੂਰੀ ਸ਼ਹਿਰ ਦੇ ਮਾਲਵਾ ਖਾਲਸਾ, ਸਕੂਲ ਵਿਚੋਂ ਲੇਖਕ ਨੇ ਛੇਵੀਂ ਜਮਾਤ ਪਹਿਲੇ ਨੰਬਰ ਤੇ ਰਹਿ ਕੇ ਪਾਸ ਕੀਤੀ