|
ਟਾਈਗਰ
ਵੁੱਡਜ਼
ਨੂੰ ਤਲਾਕ ਅਰਬਾਂ ਰੁਪਏ
`ਚ
ਪਵੇਗਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਲੰਡਨ:
ਦੁਨੀਆ
ਦੇ
ਨੰਬਰ ਇਕ ਗੌਲਫ਼ਰ ਅਮਰੀਕਾ ਦੇ ਟਾਈਗਰ ਵੁੱਡਜ਼ ਨੂੰ ਵਿਆਹ ਟੁੱਟਣ ਦੀ ਕੀਮਤ ਪਿਛਲੇ
ਪੰਜ
ਸਾਲਾਂ
ਵਿਚ ਕੀਤੀ ਕਮਾਈ
ਦਾ
ਅੱਧਾ
ਹਿੱਸਾ
ਦੇ ਕੇ ਚੁਕਾਉਣੀ ਪੈ ਸਕਦੀ
ਹੈ।
ਇੰਗਲੈਂਡ
ਦੀ
ਅਖ਼ਬਾਰ
‘ਦ
ਮਿਰਰ’
ਦੀ ਰਿਪੋਰਟ ਮੁਤਾਬਕ ਟਾਈਗਰ ਵੁੱਡਜ਼ ਤੋਂ
ਤਲਾਕ
ਲੈਣ ਲਈ ਉਸ ਦੀ ਪਤਨੀ ਐਲਿਨ ਟਾਰਡੇਗੇ੍ਰਨ ਉਸ ਦੀ ਕਮਾਈ ਦਾ ਅੱਧਾ ਹਿੱਸਾ ਮੰਗ ਸਕਦੀ
ਹੈ।
ਇਹ ਰਕਮ ਲਗਭਗ 33.75
ਕਰੋੜ ਪੌਂਡ
ਦਾ
ਅੱਧ ਹੋ
ਸਕਦੀ
ਹੈ।
ਰਿਪੋਰਟ
ਅਨੁਸਾਰ ਉਸ
ਦੀ
ਪਤਨੀ
ਨੇ
ਤਲਾਕ
ਦੇ
ਮੁਕੱਦਮਿਆਂ ਵਿਚ ਮਾਹਰ ਵਕੀਲ ਸੋਰੇਲ ਟੋ੍ਰਪ ਨਾਲ ਸੰਪਰਕ ਕੀਤਾ ਹੈ।
ਇਸ ਤੋਂ ਬਾਅਦ ਹੀ ਇਨ੍ਹਾਂ
ਦਾ
ਤਲਾਕ
ਹੋਣ
ਦੀਆਂ
ਖ਼ਬਰਾਂ ਮੀਡੀਆ ਵਿਚ ਸੁਰਖੀਆਂ
ਬਣੀਆਂ
ਹੋਈਆਂ ਹਨ।
29
ਸਾਲ
ਏਲਿਨ ਨੂੰ ਹੁਣੇ
ਹੁਣੇ
ਸਗਾਈ
ਵਾਲੀ
ਅੰਗੂਠੀ
ਤੋਂ ਬਿਨਾਂ ਦੇਖਿਆ ਗਿਆ।
ਉਹ
ਅਗਲੇ ਹਫ਼ਤੇ ਕੈਲੀਫੋਰਨੀਆ ਵਿਚ ਵਕੀਲ
ਸੋਰੇਲ
ਨਾਲ
ਗੱਲਬਾਤ ਕਰ ਸਕਦੀ ਹੈ।
82
ਸਾਲਾ
ਸੋਰੇਲ ਹਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਕੈਰੀ ਗ੍ਰਾਂਟ,
ਨਿਕੋਲ
ਕਿਡਮੈਨ,
ਬ੍ਰਿਟਨੀ ਸਪੀਅਰਸ ਆਦਿ ਦੇ ਤਲਾਕ ਦੇ ਕੇਸ ਲੜ
ਚੁੱਕੇ
ਹਨ।
ਜ਼ਿਕਰਯੋਗ ਹੈ ਕਿ ਆਪਣੀ ਪਰਿਵਾਰਕ ਜਿੰਦਗੀ ਨੰੂ
ਕਾਇਮ
ਰੱਖਣ ਲਈ ਟਾਈਗਰ ਵੁੱਡਜ਼ ਗੌਲਫ਼ ਤੋਂ ਸਦਾ ਲਈ ਨਾਤਾ ਤੋੜ ਚੁੱਕੇ ਹਨ।
ਹੁਣ
ਤੱਕ
ਟਾਈਗਰ ਵੁੱਡਜ਼ ਦੇ
18
ਔਰਤਾਂ ਨਾਲ ਸਬੰਧ ਹੋਣ ਦੇ
ਮਾਮਲੇ
ਸਾਹਮਣੇ ਆ ਚੁੱਕੇ
ਹਨ।
ਇਸ ਤੋਂ
ਨਾਰਾਜ਼ ਉਸ ਦੀ ਪਤਨੀ ਏਲਿਨ ਉਸ ਨੂੰ ਮੁਆਫ਼ ਕਰਨ ਦੇ ਮੂਡ ਵਿਚ ਨਹੀਂ ਹੈ।
| |
ਹੁਣ ਤੱਕ 18 ਮਹਿਲਾਵਾਂ
ਨਾਲ ਸਬੰਧ
ਦਾ
ਹੋਇਆ ਖੁਲਾਸਾ
ਏਲਿਨ
ਨੂੰ
18
ਪ੍ਰੇਮਿਕਾਵਾਂ
ਨਾਲ ਵੁੱਡਜ਼ ਦੇ ਸਬੰਧ ਹੋਣੇ ਰਾਸ ਨਹੀਂ ਆ ਰਿਹਾ।
ਆਪਣੀਆਂ ਇਨ੍ਹਾਂ
ਪ੍ਰੇਮਿਕਾਵਾਂ
`ਤੇ
ਪੰਜ ਹਜ਼ਾਰ ਕਰੋੜ ਖਰਚ ਚੁੱਕੇ ਟਾਈਗਰ ਵੁੱਡਜ਼ ਆਪਣੀ ਘਰੇਲੂ
ਜਿੰਦਗੀ ਨੂੰ
ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਪਰ ਲਗਦਾ ਨਹੀਂ ਕਿ ਉਹ
ਕਾਮਯਾਬ ਹੋ ਜਾਣਗੇ। |
|
23
ਦਸੰਬਰ
2009 |