|
ਸਮਾਜਿਕ ਬੁਰਾਈਆਂ ਦੀ ਬਲੀ
ਚੜ੍ਹ ਰਹੇ ਕਿਸਾਨ
ਕਰਜ਼ਦਾਰ
ਹੋਣ ਲਈ ਖਰਾਬ ਫਸਲ ਤੋਂ ਜ਼ਿਆਦਾ ਦਹੇਜ ਵਰਗੀ
ਬੁਰਾਈ
ਜ਼ਿੰਮੇਵਾਰ
ਬੇਟੀਆਂ ਨੂੰ ਦੇਣਦਾਰੀ ਸਮਝਣ ਲੱਗੇ ਹਨ ਲੋਕ
ਅੰਮ੍ਰਿਤਸਰ ਟਾਈਮਜ਼ ਬਿਊਰੋ
ਲੁਧਿਆਣਾ:
ਪੰਜਾਬ
ਵਿਚ ਫਸਲਾਂ
ਹੋਣਾ
ਹੀ
ਨਹੀਂ
ਬਲਕਿ ਸਮਾਜ ਵਿਚ ਗਹਿਰਾਈ ਤੱਕ ਪਹੁੰਚ ਚੁੱਕੀ
ਦਹੇਜ
ਵਰਗੀ ਬੁਰਾਈ ਵੀ ਕਿਸਾਨਾਂ
ਨੂੰ
ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਕਰ ਰਹੀ ਹੈ।
ਦਿੱਲੀ ਦੀ ਇਕ ਮਹਿਲਾਵਾਦੀ ਅਤੇ ਮੋਹਰੀ ਕਿਸਾਨ ਜਥੇਬੰਦੀ
ਦੇ
ਸਾਂਝੇ
ਅਧਿਐਨ
ਵਿਚ ਇਹ ਖੁਲਾਸਾ ਹੋਇਆ।
ਅਧਿਐਨ
ਵਿਚ ਪਾਇਆ ਗਿਆ ਹੈ ਕਿ ਆਪਣੇ ਪਰਿਵਾਰ
ਕੇ
ਕਿਸੇ
ਵੀ
ਮੈਂਬਰ
ਵੱਲੋਂ ਖੁਦਕੁਸ਼ੀ ਕਰਨ ਦੇ ਪਿੱਛੇ ਅਜਿਹੇ ਹੀ ਕਾਰਨ ਹੁੰਦੇ ਹਨ।
ਇੰਪੈਕਟ ਆਫ ਐਗਰੋਰੀਅਨ ਕ੍ਰਾਈਸਿਸ ਆਨ ਪੇਜੈਂਟ ਵੂਮਨ ਨਾਂ
ਦੀ
ਸੰਸਥਾ ਵੱਲੋਂ
ਕੀਤੇ
ਅਧਿਐਨ
ਵਿਚ ਫਿਰੋਜ਼ਪੁਰ,
ਮੁਕਤਸਰ,
ਬਠਿੰਡਾ,
ਮੋਗਾ,
ਮਾਨਸਾ,
ਲੁਧਿਆਣਾ,
ਸੰਗਰੂਰ,
ਪਟਿਆਲਾ,
ਬਰਨਾਲਾ
ਅਤੇ ਫਰੀਦਕੋਟ
ਜ਼ਿਲ੍ਹਿਆਂ
ਦੇ 47
ਪਿੰਡਾਂ
ਵਿਚ ਖੁਦਕੁਸ਼ੀਆਂ ਕਰਨ ਵਾਲੇ
ਵਿਅਕਤੀਆਂ ਦੇ
125
ਪਰਿਵਾਰਾਂ ਨੂੰ ਸ਼ਾਮਲ ਕੀਤਾ
ਗਿਆ
ਹੈ।
ਇਸ ਅਧਿਐਨ ਵਿਚ ਪਾਇਆ ਗਿਆ ਹੈ ਕਿ ਕਰਜ਼ਾ ਤਾਂ ਉਨ੍ਹਾਂ
ਨੇ
ਖੇਤੀ ਲਈ ਲਿਆ ਪਰ ਇਹ ਪੈਸਾ ਉਨ੍ਹਾਂ
ਨੂੰ
ਦਹੇਜ ਦੇਣ ਜਾਂ ਫਿਰ
ਬਿਮਾਰੀ
ਆਦਿ ਦੇ
ਇਲਾਜ ਲਈ ਖਰਚ ਕਰਨਾ ਪਿਆ।
46
ਫੀਸਦੀ ਵਿਧਵਾ ਔਰਤਾਂ ਦਾ ਮੰਨਣਾ ਹੈ ਕਿ
ਉਨ੍ਹਾਂ
ਨੇ ਫਸਲ ਲਈ ਕਰਜੇ ਦੀ ਰਕਮ ਲੜਕੀਆਂ ਦੇ ਵਿਆਹ
`ਤੇ
ਖਰਚ ਕੀਤੀ।
ਓਧਰ
36
ਫੀਸਦੀ
ਦਾ ਕਹਿਣਾ ਹੈ ਕਿ ਕਰਜੇ ਦਾ ਪੈਸਾ ਪਰਿਵਾਰ ਦੇ
ਕਿਸੇ
ਮੈਂਬਰ
ਦੀ ਬਿਮਾਰੀ
ਦੇ
ਇਲਾਜ
`ਤੇ
ਖਰਚ ਕਰਨਾ ਪਿਆ।
ਖੁਦਕੁਸ਼ੀਆਂ
ਦੇ
ਜ਼ਿਆਦਾਤਰ ਮਾਮਲੇ ਖੇਤੀ ਸੰਕਟ
ਨਾਲ
ਪ੍ਰਭਾਵਤ
ਮਾਲਵਾ
ਖੇਤਰ ਤੋਂ
ਹਨ।
ਅਧਿਐਨ
ਵਿਚ ਸ਼ਾਮਲ ਕੀਤੀਆਂ ਗਈਆਂ ਵਿਧਵਾਵਾਂ
ਨੇ
ਦੱਸਿਆ
ਕਿ ਅੱਜ
ਇਕ ਆਮ ਜੱਟ ਸਿੱਖ ਪਰਿਵਾਰ ਵਿਚ ਦਹੇਜ ਦੀ ਰਕਮ ਦਾ ਖਰਚਾ ਘੱਟ ਤੋਂ ਘੱਟ ਦੋ
ਲੱਖ
ਰੁਪਏ
ਹੈ।
ਜਦਕਿ
ਭੂਮੀਹੀਣ ਕਿਸਾਨ
ਤੋਂ
ਘੱਟ
ਤੋਂ
ਘੱਟ 60
ਹਜ਼ਾਰ
ਰੁਪਏ ਤੱਕ ਦੇ ਦਹੇਜ ਦੀ ਆਸ ਰੱਖੀ
ਜਾਂਦੀ
ਹੈ।
ਅਧਿਐਨ ਟੀਮ ਦੀ ਮੁਖੀ ਰੰਜਨਾ ਪਾਧੀ
ਨੇ
ਦੱਸਿਆ
ਕਿ
ਇਨ੍ਹਾਂ
ਔਰਤਾਂ
ਨੇ
ਸਪੱਸ਼ਟ ਤੌਰ
`ਤੇ
ਮੰਨਿਆ ਹੈ ਕਿ ਸਮਾਜ ਵਿਚ ਲੜਕੀਆਂ ਨੂੰ ਦੇਣਦਾਰੀ ਦੇ ਤੌਰ
`ਤੇ
ਦੇਖਿਆ
ਜਾ ਰਿਹਾ ਹੈ ਅਤੇ ਦਹੇਜ ਦੇਣ ਦੇ ਕਾਰਨ ਕਰਜ਼ਦਾਰ ਵਧ ਰਹੇ ਹਨ।
ਸੁਤੰਤਰ ਇਸਤਰੀ ਅੰਦੋਲਨ ਨਾਲ
1986
ਤੋਂ
ਜੁੜੀ
ਰੰਜਨਾ ਨੇ ਪੰਜਾਬ ਵਿਚ ਭਾਰਤੀ
ਕਿਸਾਨ
ਯੂਨੀਅਨ
ਏਕਤਾ,
ਪੰਜਾਬ
ਕਿਸਾਨ ਯੂਨੀਅਨ ਅਤੇ
ਭਾਕਿਊ
ਏਕਤਾ ਨਾਲ ਮਿਲ ਕੇ ਇਹ ਅਧਿਐਨ ਕੀਤਾ।
ਅਧਿਐਨ
ਵਿਚ 40
ਪ੍ਰਤੀਸ਼ਤ ਦਲਿਤ ਅਤੇ ਬਾਕੀ
ਛੋਟੇ
ਕਿਸਾਨ ਪਰਿਵਾਰਾਂ ਨੂੰ ਸ਼ਾਮਲ ਕੀਤਾ ਗਿਆ।
ਖੁਦਕੁਸ਼ੀਆਂ ਕਰਨ ਵਾਲਿਆਂ ਵਿਚ
80
ਪ੍ਰਤੀਸ਼ਤ 21-50
ਸਾਲ ਦੀ
ਉਮਰ ਦੇ ਸਨ।
70
ਫੀਸਦੀ
ਨੇ ਖੁਦਕੁਸ਼ੀ ਕਰਨ ਲਈ
ਕੀਟਨਾਸ਼ਕਾਂ ਦੀ ਵਰਤੋਂ
ਕੀਤੀ।
14
ਫੀਸਦੀ
ਔਰਤਾਂ
ਨੇ
ਕਿਹਾ
ਕਿ
ਉਨ੍ਹਾਂ
ਸਹੁਰੇ ਪਰਿਵਾਰ ਜਾਂ
ਪੇਕੇ
ਪਰਿਵਾਰ ਵੱਲੋਂ ਮਦਦ ਮਿਲ ਰਹੀ ਹੈ।
ਜਦੋਂ
ਕਿ
86
ਫੀਸਦੀ
ਔਰਤਾਂ
ਨੂੰ
ਕਿਸੇ
ਪਾਸਿਓਂ
ਵੀ ਮਦਦ ਨਸੀਬ ਨਹੀਂ ਹੋਈ।
ਅੱਖਾਂ ਖੋਲ੍ਹਣ
ਵਾਲੇ
ਤੱਥ
*
ਖੁਦਕੁਸ਼ੀ ਕਰਨ ਵਾਲਿਆਂ ਵਿਚੋਂ
74
ਫੀਸਦੀ
ਪਰਿਵਾਰ ਦਹੇਜ ਜਾਂ ਫਿਰ ਕਿਸੇ ਹੋਰ ਸਮਾਜਿਕ ਜਿੰਮੇਵਾਰੀ ਕਾਰਨ ਕਰਜ਼ੇ ਹੇਠਾਂ
ਦਬੇ
ਪਾਏ ਗਏ।
*
ਜੱਟ
ਸਿੱਖ ਪਰਿਵਾਰ ਵਿਚ ਦਹੇਜ ਦੀ ਘੱਟ ਤੋਂ ਘੱਟ ਮੰਗ
2
ਲੱਖ
ਰੁਪਏ
ਹੁੰਦੀ
ਹੈ ਜਦੋਂ ਕਿ ਭੂਮੀਹੀਣ ਕਿਸਾਨਾਂ ਵਿਚ
60
ਹਜ਼ਾਰ
ਰੁਪਏ।
*
ਖੁਦਕੁਸ਼ੀਆਂ
ਕਰਨ
ਵਾਲਿਆਂ ਵਿਚ 80 ਫੀਸਦੀ
ਲੋਕ 21
ਤੋਂ
50
ਸਾਲ ਦੀ
ਉਮਰ ਦੇ ਸਨ।
ਇਹ ਉਮਰ
ਜਿੰਦਗੀ ਵਿਚ ਸਭ
ਤੋਂ
ਵੱਧ
ਉਤਪਾਦਕ ਮੰਨੀ ਜਾਂਦੀ ਹੈ।
21
ਅਕਤੂਬਰ
2009
|