|
ਸੱਚਖੰਡ
ਸ੍ਰੀ
ਹਜ਼ੂਰ
ਸਾਹਿਬ
ਵਿਖੇ ਸੰਪੂਰਨਤਾ
ਸਮਾਗਮ ਦੀਆਂ ਰੌਣਕਾਂ
ਸ੍ਰੀ
ਗੁਰੂ
ਗ੍ਰੰਥ
ਸਾਹਿਬ
ਜੀ ਦਾ
ਪੁਰਾਤਨ
ਸਰੂਪ
ਕੀਤਾ
ਗਿਆ ਪ੍ਰਕਾਸ਼
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਾਂਦੇੜ:
ਦਸਮ
ਪਾਤਸ਼ਾਹ
ਸ੍ਰੀ
ਗੁਰੂ
ਗੋਬਿੰਦ
ਸਿੰਘ ਜੀ ਵੱਲੋਂ
ਸ਼ਬਦ
ਗੁਰੂ
ਸ੍ਰੀ
ਗੁਰੂ ਗ੍ਰੰਥ
ਸਾਹਿਬ
ਨੂੰ ਗੁਰਤਾਗੱਦੀ
ਸੌਂਪੇ
ਜਾਣ ਦੇ ਸਿੱਖ ਇਤਿਹਾਸ ਦੇ ਅਹਿਮ,
ਵਿਲੱਖਣ
ਤੇ ਅਲੌਕਿਕ ਵਰਤਾਰੇ ਅਤੇ ਕਲਗੀਧਰ ਪਿਤਾ
ਸ੍ਰੀ
ਗੁਰੂ
ਗੋਬਿੰਦ
ਸਿੰਘ
ਦੇ
ਜੋਤੀ
ਜੋਤ ਸਮਾਉਣ
ਦੀਆਂ
ਤ੍ਰ੍ਰੈਸ਼ਤਾਬਦੀਆਂ ਦੇ ਸੰਪੂਰਨਤਾ ਸਮਾਗਮ
ਸ੍ਰੀ
ਗੁਰੂ
ਗ੍ਰੰਥ
ਸਾਹਿਬ
ਦੇ ਪੁਰਾਤਨ ਸਰੂਪ ਨੂੰ ਤਖ਼ਤ ਸੱਚਖੰਡ
ਸ੍ਰੀ
ਹਜ਼ੂਰ
ਸਾਹਿਬ
ਵਿਖੇ
ਪ੍ਰਕਾਸ਼
ਕਰਕੇ ਗੁਰਤਾ
ਗੱਦੀ
ਸੌਂਪੇ
ਜਾਣ ਦੀ ਰਸਮ ਨਾਲ ਸ਼ੁਰੂ ਹੋ ਗਏ।
19
ਤੋਂ
23
ਅਕਤੂਬਰ
ਤਕ ਚੱਲਣ
ਵਾਲੇ
ਇਨ੍ਹਾਂ
5
ਰੋਜ਼ਾ ਸੰਪੂਰਨਤਾ ਸਮਾਗਮਾਂ ਦੀ ਸ਼ੁਰੂਆਤ ਗੁਰੂ
ਗੋਬਿੰਦ
ਸਿੰਘ
ਜੀ
ਦੀ
ਚਰਨ
ਛੋਹ ਪ੍ਰਾਪਤ ਗੁਰਦੁਆਰਾ
ਨਗੀਨਾ
ਘਾਟ
ਤੋਂ ਸ਼ੁਰੂ ਹੋਏ ਨਗਰ ਕੀਰਤਨ
ਨਾਲ
ਹੋਈ।
ਜੈਕਾਰਿਆਂ ਦੀ ਗੂੰਜ ਅਤੇ ਬੜੇ ਹੀ ਜੋਸ਼ੀਲੇ ਵਾਤਾਵਰਨ ਵਿਚ ਸਜਾਏ ਗਏ ਇਸ ਨਗਰ ਕੀਰਤਨ
ਰਾਹੀਂ
ਸ੍ਰੀ
ਹਜ਼ੂਰ ਸਾਹਿਬ ਦੀ ਮਰਿਆਦਾ ਅਨੁਸਾਰ ਸੰਗਤਾਂ
ਵੱਲੋਂ
ਸ਼ਰਧਾ,
ਸਤਿਕਾਰ
ਅਤੇ ਉਤਸ਼ਾਹ ਨਾਲ
ਸ੍ਰੀ
ਗੁਰੂ ਗ੍ਰੰਥ
ਸਾਹਿਬ
ਦਾ ਬਾਬਾ ਦੀਪ ਸਿੰਘ ਜੀ ਦੀ ਹੱਥਲਿਖਤ ਵਾਲਾ ਸਰੂਪ ਸੱਚਖੰਡ
ਸ੍ਰੀ
ਹਜ਼ੁੂਰ
ਸਾਹਿਬ ਲਿਆਂਦਾ ਗਿਆ,
ਜਿੱਥੇ
ਤਖ਼ਤ
ਸੱਚਖੰਡ
ਸ੍ਰੀ
ਹਜ਼ੂਰ
ਸਾਹਿਬ
ਦੇ
ਜਥੇਦਾਰ
ਸਿੰਘ ਸਾਹਿਬ ਜਥੇਦਾਰ
ਕੁਲਵੰਤ
ਸਿੰਘ
ਦੀ
ਅਗਵਾਈ ਵਿਚ ਪੰਜ ਪਿਆਰਿਆਂ ਨੇ ਇਸ ਨੂੰ
ਤਖ਼ਤ
ਸਾਹਿਬ ਵਿਖੇ ਪ੍ਰਕਾਸ਼ ਕਰਕੇ ਗੁਰਤਾਗੱਦੀ ਸੌਂਪੇ ਜਾਣ ਦੀ ਹਰ ਸਾਲ
ਨਿਭਾਈ
ਜਾਂਦੀ ਰਸਮ ਨੂੰ ਇਕ ਵਾਰ ਫਿਰ ਅਦਾ ਕੀਤਾ।
ਵਰਨਣਯੋਗ ਹੈ ਕਿ
ਸ੍ਰੀ
ਗੁਰੂ
ਗੋਬਿੰਦ
ਸਿੰਘ ਜੀ ਨੇ 1708
ਵਿਚ
ਨਾਂਦੇੜ
ਵਿਖੇ
ਹੀ
ਗੁਰੂ
ਗ੍ਰੰਥ
ਸਾਹਿਬ ਜੀ
ਨੂੰ ਸਭ
ਤੋਂ
ਪਹਿਲਾਂ
ਆਪ ਨਤਮਸਤਕ
ਹੁੰਦਿਆਂ
ਸਿੱਖਾਂ
ਦੇ
ਜੁਗੋ-ਜੁਗ
ਅਟਲਿ ਗੁਰੂ ਦੇ ਰੂਪ ਵਿਚ
ਗੁਰਤਾਗੱਦੀ ਸੌਂਪੀ ਸੀ।
ਸਵੇਰੇ ਗੁਰਦੁਆਰਾ
ਨਗੀਨਾ
ਘਾਟ ਤੋਂ ਸ਼ੁਰੂ ਹੋਇਆ ਇਹ ਨਗਰ ਕੀਰਤਨ ਸ਼ਹਿਰ ਦੇ ਸਜਾਏ ਹੋਏ ਬਾਜ਼ਾਰਾਂ ਵਿਚੋਂ
ਲੰਘਦਾ
ਪੌਣੇ ਗਿਆਰਾਂ ਵਜੇ ਤਖ਼ਤ ਸੱਚਖੰਡ
ਸਾਹਿਬ
ਵਿਖੇ
ਪੁੱਜਾ।
ਸ੍ਰੀ
ਗੁਰੂ
ਗ੍ਰੰਥ
ਸਾਹਿਬ ਦੇ
ਸਰੂਪ
ਨੂੰ
ਗੁਰਤਾਗੱਦੀ ਸੌਂਪੇ
ਜਾਣ
ਦੀ ਰਸਮ
ਨਿਭਾਉਣ ਸਮੇਂ
ਜਥੇਦਾਰ
ਸਿੰਘ ਸਾਹਿਬ ਕੁਲਵੰਤ
ਸਿੰਘ
ਦੇ ਨਾਲ
ਮੀਤ
ਜਥੇਦਾਰ ਬਾਬਾ ਜੋਤ ਇੰਦਰ ਸਿੰਘ,
ਧੂਪੀਆ
ਭਾਈ ਰਾਮ ਸਿੰਘ,
ਗਿਆਨੀ
ਪ੍ਰਤਾਪ
ਸਿੰਘ
ਹੈੱਡ
ਗ੍ਰੰਥੀ,
ਭਾਈ ਕਸ਼ਮੀਰ
ਸਿੰਘ
ਮੀਤ ਗ੍ਰੰਥੀ ਅਤੇ ਭਾਈ ਮਾਨ
ਸਿੰਘ
ਚੌਰਬਰਦਾਰ ਤੋਂ ਇਲਾਵਾ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ,
ਅਬਿਚਲ
ਨਗਰ ਬੋਰਡ ਦੇ ਪ੍ਰਸ਼ਾਸਕ ਡਾ: ਪੀਐਸ ਪਸਰੀਚਾ,
ਸ੍ਰੀ
ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ
ਵੇਦਾਂਤੀ,
ਤਖ਼ਤ
ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ
ਸਿੰਘ,
ਬਾਬਾ ਨਰਿੰਦਰ ਸਿੰਘ ਲੰਗਰ
ਸਾਹਿਬ
ਵਾਲੇ,
ਦਮਦਮੀ
ਟਕਸਾਲ
ਦੇ
ਮੁਖੀ
ਬਾਬਾ ਹਰਨਾਮ ਸਿੰਘ
ਖਾਲਸਾ,
ਬਾਬਾ
ਅਵਤਾਰ ਸਿੰਘ ਸੁਰਸਿੰਘ ਵਾਲੇ,
ਬਾਬਾ
ਸੇਵਾ
ਸਿੰਘ
ਖਡੂਰ ਸਾਹਿਬ ਵਾਲੇ,
ਸੰਤ
ਕਸ਼ਮੀਰ ਸਿੰਘ
ਭੂਰੀ
ਵਾਲੇ,
ਬਾਬਾ
ਬਲਵਿੰਦਰ
ਸਿੰਘ
ਕੁਰਾਲੀ
ਵਾਲੇ
ਅਤੇ
ਸੰਤ ਭੁਪਿੰਦਰ ਸਿੰਘ ਜਰਗ
ਵਾਲਿਆਂ
ਸਮੇਤ ਕਈ ਸੰਤ ਹਾਜ਼ਰ ਸਨ।
ਨਜ਼ਾਰਾ
ਉਸ ਵੇਲੇ ਵੇਖਣ
ਵਾਲਾ
ਸੀ ਜਦ ਨਗਰ ਕੀਰਤਨ ਦੇ ਸੱਚਖੰਡ ਸਾਹਿਬ ਦੇ ਮੁੱਖ ਗੇਟ
`ਤੇ
ਪੁੱਜਣ
ਮਗਰੋਂ ਜੈਕਾਰਿਆਂ ਦੀ
ਗੂੰਜ
ਵਿਚ
ਸੱਚਖੰਡ ਸਾਹਿਬ ਦੇ
ਮੀਤ
ਗ੍ਰੰਥੀ
ਗੁਰੂ ਸਾਹਿਬ ਦੀ ਸਵਾਰੀ ਆਪਣੇ
ਸਿਰ
`ਤੇ
ਸੁਸ਼ੋਭਿਤ ਕਰਕੇ ਸੱਚਖੰਡ
ਵੱਲ
ਲਿਜਾ ਰਹੇ ਸਨ।
ਗੇਟ
ਤੋਂ ਸੱਚਖੰਡ
ਸਾਹਿਬ
ਤਕ ਦੋਹੀਂ
ਪਾਸੀਂ
ਕਿਰਪਾਨਾਂ ਫੜੀ ਕਤਾਰਾਂ ਵਿਚ ਖੜ੍ਹੇ
ਸਿੱਖ
ਬੱਚਿਆਂ,
ਨੌਜਵਾਨਾਂ ਅਤੇ ਬਜ਼ੁਰਗਾਂ ਤਕ ਨੇ ਸ੍ਰੀ
ਗੁਰੂ
ਗ੍ਰੰਥ
ਸਾਹਿਬ ਨੂੰ ਸਲਾਮੀ
ਦਿੰਦੇ
ਹੋਏ
ਉਨ੍ਹਾਂ ਦਾ
ਸਤਿਕਾਰ
ਕੀਤਾ
ਜਿਸ ਮਗਰੋਂ ਅਰਦਾਸ ਕਰਕੇ ਜਥੇਦਾਰ ਕੁਲਵੰਤ ਸਿੰਘ ਨੇ ਤਖ਼ਤ ਸੱਚਖੰਡ ਵਿਖੇ ਗੁਰੂ
ਸਾਹਿਬ
ਦੇ
ਪੁਰਾਤਨ
ਸਰੂਪ
ਨੂੰ
ਸੁਸ਼ੋਭਿਤ ਕਰਕੇ ਪ੍ਰਕਾਸ਼ ਕਰਦੇ ਹੋਏ ਗੁਰਤਾਗੱਦੀ ਸੌਂਪਣ ਦੀ ਰਸਮ ਅਦਾ
ਕੀਤੀ।
ਅਸਲ ਵਿਚ ਦੀਵਾਲੀ
ਤੋਂ ਹੀ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ
ਪ੍ਰੋਗਰਾਮ ਸ਼ੁਰੂ ਹੋ ਚੁੱਕੇ ਹਨ।
ਇਸ ਦਿਨ
ਇੱਥੇ
ਬੰਦੀ
ਛੋੜ
ਦਿਵਸ
ਮਨਾਇਆ ਗਿਆ ਅਤੇ ਅਗਲੇ
ਦਿਨ
‘ਹੱਲਾ
ਬੋਲ’
ਭਾਵ
ਮੁਹੱਲਾ ਕੱਢਿਆ ਗਿਆ।
ਤਖ਼ਤ
ਸੱਚਖੰਡ
ਤੋਂ
ਸ਼ੁਰੂ
ਹੁੰਦੇ
‘ਹੱਲਾ
ਬੋਲ’
ਵਿਚ
ਨੰਗੀਆਂ
ਕਿਰਪਾਨਾਂ ਦੇ ਨਾਲ ਨੌਜਵਾਨ
ਸਿੰਘ
ਲੰਬਾ ਪੈਂਡਾ ਬੜੇ ਹੀ ਜੋਸ਼ ਨਾਲ ਜੈਕਾਰੇ ਲਗਾਉਂਦੇ ਹੋਏ ਸ਼ਹਿਰ ਦੇ ਬਾਜ਼ਾਰਾਂ
ਵਿਚੋਂ
ਹੁੰਦੇ
ਹੋਏ ਇਤਿਹਾਸਕ ਗੁਰਦੁਆਰਾ
ਬਾਉਲੀ
ਸਾਹਿਬ ਪੁੱਜਦੇ ਹਨ ਜਿੱਥੇ ਗੁਰਮਤਿ ਸਮਾਗਮ ਦੇ ਰੂਪ ਵਿਚ
‘ਹੱਲਾ
ਬੋਲ’
ਦੀ ਸਮਾਪਤੀ ਹੁੰਦੀ ਹੈ।
‘ਹੱਲਾ
ਬੋਲ’
ਸ੍ਰੀ
ਹਜ਼ੂਰ ਸਾਹਿਬ ਵਿਚ ਦੱਖਣੀ
ਸਿੱਖਾਂ
ਦਾ ਐਸਾ ਸ਼ਸਤਰ ਪ੍ਰਦਰਸ਼ਨ ਹੈ ਜਿਸ ਦੀ ਮਿਸਾਲ
ਪੂਰੇ
ਸਿੱਖ
ਜਗਤ
ਵਿਚ
ਵੀ
ਕਿਤੇ
ਹੋਰ
ਨਹੀਂ ਮਿਲਦੀ।
ਸ੍ਰੀ
ਗੁਰੂ
ਗ੍ਰੰਥ
ਸਾਹਿਬ ਭਵਨ ਦਾ ਉਦਘਾਟਨ
ਗੁਰੂ
ਗ੍ਰੰਥ
ਸਾਹਿਬ
ਜੀ ਦੀ ਗੁਰਤਾ ਗੱਦੀ
ਦੀ
ਤ੍ਰੈਸ਼ਤਾਬਦੀ ਦੇ ਸਮਾਗਮਾਂ
ਦੇ
ਪਹਿਲੇ ਦਿਨ 26 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸ੍ਰੀ
ਗੁਰੂ
ਗੰ੍ਰਥ ਸਾਹਿਬ ਭਵਨ
ਦਾ
ਉਦਘਾਟਨ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸਿੰਘ
ਸਾਹਿਬ
ਕੁਲਵੰਤ ਸਿੰਘ ਸਣੇ ਪੰਜ ਪਿਆਰਿਆਂ ਦੀ ਸਰਪ੍ਰਸਤੀ ਹੇਠ ਮਹਾਰਾਸ਼ਟਰ ਦੇ ਮੁੱਖ ਮੰਤਰੀ
ਅਸ਼ੋਕ ਰਾਓ ਚਵਾਨ ਨੇ ਕੀਤਾ।
ਧਾਰਮਿਕ
ਸਮਾਗਮਾਂ
ਲਈ
ਬਣਾਏ ਗਏ ਇਸ ਲਾ-ਮਿਸਾਲ
ਭਵਨ ਵਿਖੇ
ਸਜਾਏ
ਗਏ ਸੰੁਦਰ ਪੰਡਾਲ ਵਿਚ ਗੁਰਮਤਿ ਸਮਾਗਮ ਸ਼ੁਰੂ
ਹੋ ਗਏ।
ਸ੍ਰੀ
ਚਵਾਨ
ਨੇ ਇਸ
ਤੋਂ
ਪਹਿਲਾਂ
ਸ੍ਰੀ
ਗੁਰੂ
ਗ੍ਰੰਥ
ਸਾਹਿਬ ਭਵਨ ਦੇ
ਨੀਂਹ
ਪੱਥਰ ਤੋਂ ਪਰਦਾ ਹਟਾਉਣ ਦੀ ਰਸਮ ਨਿਭਾਈ।
ਤਖ਼ਤ
ਸੱਚਖੰਡ
ਸ੍ਰੀ
ਹਜ਼ੂਰ
ਸਾਹਿਬ
ਪ੍ਰਬੰਧਕੀ
ਬੋਰਡ
ਦੇ
ਪ੍ਰਸ਼ਾਸਕ ਡਾ: ਪੀ.
ਐੱਸ.
ਪਸਰੀਚਾ
ਨੇ
ਕਿਹਾ
ਕਿ ਜੋ ਵਿਸ਼ਵਾਸ ਉਨ੍ਹਾਂ
`ਤੇ
ਪ੍ਰਗਟਾਇਆ ਗਿਆ
ਹੈ
ਉਹ ਉਸ
ਨੂੰ ਕਦੇ ਨਹੀਂ ਤੋੜਨਗੇ।
ਉਨ੍ਹਾਂ
ਕਿਹਾ
ਕਿ ਇਸ
ਵੱਡੇ
ਕੰਮ ਵਿਚ ਪ੍ਰਧਾਨ ਮੰਤਰੀ ਡਾ:
ਮਨਮੋਹਨ
ਸਿੰਘ,
ਯੋਜਨਾ
ਕਮਿਸ਼ਨ ਦੇ ਉਪ ਚੇਅਰਮੈਨ ਸ:
ਮੋਨਟੇਕ
ਸਿੰਘ ਆਹਲੂਵਾਲੀਆ ਅਤੇ
ਸ੍ਰੀ
ਚਵਾਨ
ਦਾ
ਬਹੁਤ
ਯੋਗਦਾਨ ਹੈ ਜਿਸ ਲਈ ਉਹ ਇਨ੍ਹਾਂ ਦੇ ਧੰਨਵਾਦੀ ਹਨ।
ਮਤਭੇਦਾਂ
ਕਾਰਨ
ਨਾਂਦੇੜ ਨਹੀਂ ਗਏ ਜਥੇਦਾਰ ਨੰਦਗੜ੍ਹ
ਤਖ਼ਤ
ਸ੍ਰੀ ਦਮਦਮਾ ਸਾਹਿਬ ਦੇ
ਜਥੇਦਾਰ
ਗਿਆਨੀ ਬਲਵੰਤ ਸਿੰਘ ਨੰਦਗੜ੍ਹ
ਨੇ
ਕਿਹਾ
ਹੈ ਕਿ
ਉਨ੍ਹਾਂ
ਨੂੰ
ਸ੍ਰੀ
ਹਜ਼ੂਰ
ਸਾਹਿਬ
ਵਿਖੇ
ਹੋਣ ਵਾਲੇ
ਤ੍ਰੈਸ਼ਤਾਬਦੀਆਂ
ਦੇ
ਸੰਪੂਰਨਤਾ
ਸਮਾਗਮਾਂ
ਸਬੰਧੀ
ਸੱਦਾ ਤਾਂ ਮਿਲਿਆ ਹੈ ਪਰ ਉਹ ਕੁਝ ਬਹੁਤ ਅਹਿਮ ਮੁੱਦਿਆਂ
`ਤੇ
ਮਤਭੇਦ ਹੋਣ ਕਾਰਨ ਹੀ ਇਨ੍ਹਾਂ ਸਮਾਗਮਾਂ
ਵਿਚ
ਸ਼ਿਰਕਤ ਕਰਨ ਲਈ ਨਹੀਂ ਪੁੱਜ ਰਹੇ।
ਜਥੇਦਾਰ
ਨੰਦਗੜ੍ਹ
ਨੇ
ਕਿਹਾ
ਕਿ ਤਖ਼ਤ
ਸ੍ਰੀ
ਹਜ਼ੂਰ
ਸਾਹਿਬ
ਵੱਲੋਂ
ਪਿਛਲੇ
ਸਾਲ
ਤ੍ਰੈਸ਼ਤਾਬਦੀ ਸਮਾਗਮਾਂ ਮੌਕੇ ਛਾਪੇ ਗਏ ਸਾਹਿਤ
ਵਿਚ
ਸ੍ਰੀ
ਹਜ਼ੂਰ
ਸਾਹਿਬ
ਨੂੰ ਸਭ
ਤਖ਼ਤਾਂ ਤੋਂ ਸਰਬਉੱਚ
ਦੱਸਿਆ
ਗਿਆ ਜਦਕਿ
ਇਸ ਗੱਲ
ਤੋਂ ਕੋਈ ਵੀ ਇਨਕਾਰੀ ਨਹੀਂ ਹੋ ਸਕਦਾ ਕਿ ਤਖ਼ਤਾਂ ਵਿਚੋਂ ਸਰਬਉੱਚ ਤਾਂ
ਸ੍ਰੀ
ਅਕਾਲ ਤਖ਼ਤ ਸਾਹਿਬ ਹੈ।
14
ਅਕਤੂਬਰ
2009
|