|
ਪੰਜਾਬੀ ਸਾਹਿਤ ਦੀ ਕੈਨਵਸ
ਉੱਪਰ ਉਰਦੂ ਦਾ
ਸ਼ੋਖ
ਰੰਗ
‘ਗ਼ਮ-ੲ-ਹੈਯਾਤ’
ਨੀਲਮ ਸੈਣੀ
(510-502-0551)
ਪੰਜਾਬੀ
ਸਾਹਿਤ ਪਬਲੀਕੇਸ਼ਨ ਟਰੱਸਟ ਵਲੋਂ ਪਿਛਲੇ ਦਿਨੀਂ
ਪ੍ਰਕਾਸ਼ਿਤ ਸ਼੍ਰੋਮਣੀ ਕਵੀ ਆਜ਼ਾਦ
ਜਾਲੰਧਰੀ ਜੀ ਦੀ
ਕਾਵਿ-
ਪੁਸਤਕ ‘ਗ਼ਮ-ੲ-ਹੈਯਾਤ’
ਪੰਜਾਬੀ
ਸਾਹਿਤ ਦੀ ਕੈਨਵਸ
ਉੱਪਰ ਉਰਦੂ ਦਾ ਸ਼ੋਖ ਰੰਗ ਭਰਦੀ ਉਹ ਪੁਸਤਕ ਹੈ,
ਜਿਸ ਵਿਚ ਸ਼ਾਮਲ ਗ਼ਜ਼ਲਾਂ,
ਗੀਤ,
ਰੁਬਾਈਆਂ ਅਤੇ ਨਜ਼ਮਾਂ ਮਾਨਵਵਾਦੀ ਕਦਰਾਂ ਕੀਮਤਾਂ ਨਾਲ ਓਤਪੋਤ ਹਨ।
ਦੂਜੇ
ਸ਼ਬਦਾਂ ਵਿਚ ਜੇ ਕਰ ਮੈਂ ਇਹ ਕਹਿ
ਦੇਵਾਂ
ਕਿ
ਆਜ਼ਾਦ ਜੀ ਦੀ ਕਲਮ ਨੇ ਅੱਖਰਾਂ
ਨਾਲ ਇਬਾਦਤ ਕਰਦੀ ਹੋਈ ਇਹ ਅਨਮੋਲ ਪੁਸਤਕ ਪੰਜਾਬੀ
ਸਾਹਿਤ ਦੀ
ਝੋਲੀ ਪਾ ਕੇ ਉਸ
ਨੂੰ
ਮਾਣਮੱਤਾ ਕਰ ਦਿੱਤਾ ਹੈ
ਤਾਂ
ਕੋਈ ਅਤਿ ਕਥਨੀ ਨਹੀਂ
ਹੋਵੇਗੀ।
ਪੁਸਤਕ ਦੇ
ਮੁੱਖ-ਬੰਦ
ਵਿਚ
ਡਾ.
ਗੁਰੂਮੇਲ
ਸਿੱਧੂ ਨੇ ਆਜ਼ਾਦ ਜਾਲੰਧਰੀ ਦੀ ਸ਼ਖਸ਼ੀਅਤ ਬਾਰੇ ਵਰਣਨ ਕਰਦੇ ਹੋਏ
ਉਨ੍ਹਾਂ ਨੂੰ ਇਕ ਨੇਕ ਇਨਸਾਨ,
ਦਾਨਿਸ਼ਵਰ
ਬੰਦਾ
ਅਤੇ ਨਾਮਵਰ ਸ਼ਾਇਰ ਦਾ ਰੁਤਬਾ ਦਿੱਤਾ ਹੈ।
ਉਨ੍ਹਾਂ ਦੇ ਇਹ ਸਾਰੇ ਗੁਣ ਇਸ ਪੁਸਤਕ ਨੂੰ
ਪੜ੍ਹਦਿਆਂ ਭਲੀ-ਭਾਂਤ ਸਾਹਮਣੇ ਆ ਜਾਂਦੇ ਹਨ।
ਪੰਨਾ
10
ਤੇ
ਆਪਣੀ ਜਾਣ-ਪਹਿਚਾਣ ਕਰਵਾਉਂਦੇ ਆਜ਼ਾਦ ਜੀ
ਲਿਖਦੇ ਹਨ :
ਦੀਆ ਪੰਜਾਬ
ਕੋ ਬਚਪਨ,
ਜਵਾਨੀ
ਭੇਂਟ ਦਿੱਲੀ ਕੀ
ਬੁੜਾਪਾ
ਕਾਟਨੇ
ਆਜ਼ਾਦ ਅਮਰੀਕਾ
ਚਲੇ ਆਏ।
ਇਸ ਸ਼ੇਅਰ
ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਹ ਪੁਸਤਕ ਆਜ਼ਾਦ
ਜੀ
ਦੇ ਨਿੱਜੀ ਤਜ਼ਰਬੇ ਦਾ ਸਾਰ ਅੰਸ਼ ਹੈ।
ਬਚਪਨ ਦੀਆਂ ਮੌਜਾਂ,
ਜਵਾਨੀ
ਦੀ
ਬੇ-ਪ੍ਰਵਾਹੀ
ਅਤੇ
ਬੁਢਾਪੇ ਦੇ ਖੱਟੇ-ਮਿੱਠੇ
ਅਨੁਭਵ ਉਨ੍ਹਾਂ
ਦੇ ਨਿੱਜ ਤੋਂ ਪਰ ਤੱਕ ਦੀ
ਮੂੰਹ-ਬੋਲਦੀ
ਤਸਵੀਰ ਹਨ :
ਜਿਸਨੇ
ਕੀ ਆਜ਼ਾਦ ਪੈਦਾ ਖ਼ੂਬਸੂਰਤ
ਸੂਰਤੇਂ,
ਆਪ ਕਿਤਨਾ
ਖ਼ੂਬਸੂਰਤ ਹੈ ਵੋਹ ਅੰਦਾਜ਼ਾ
ਕਰੋ।
‘ਗ਼ਮ-ੲ-ਹੈਯਾਤ’
ਵਿਚ ਅੰਕਿਤ ਹਰ ਵੰਨਗੀ ਚਾਹੇ
ਉਹ ਗ਼ਜ਼ਲ ਹੈ,
ਚਾਹੇ ਨਜ਼ਮ ਤੇ
ਜਾਂ
ਫਿਰ
ਗੀਤ ਅਧਿਅਤਾਮਕ ਅਤੇ ਦਾਰਸ਼ਿਨਕ ਪੱਖ ਤੇ
ਪੂਰਾ ਉਤਰਦੀ ਹੈ
।
ਹਰ ਸ਼ੇਅਰ
ਥੋੜ੍ਹਾ
ਰੁਕ ਕੇ ਸੋਚਣ ਲਈ ਮਜਬੂਰ ਕਰਦਾ ਹੈ :
ਮੁਝ ਕੋ
ਮਾਲੂਮ ਨਹੀਂ ਕਿ
ਇਬਾਦਤ ਕਿਆ ਹੈ,
ਸਰ ਝੁਕਾਤਾ
ਹੂੰ
ਜਹਾਂ ਆਪ ਕਾ ਦਰ ਹੋਤਾ ਹੈ।
ਆਜ਼ਾਦ ਜੀ
ਨੂੰ ਪਰਵਰਦਿਗਾਰ
ਦੀ
ਹੋਂਦ ਤੇ
ਅਟੁੱਟ ਵਿਸ਼ਵਾਸ
ਹੈ।
ਉਸਦੀ ਰਜ਼ਾ ਵਿਚ ਰਹਿਣਾ
ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ
ਹੈ।
ਅਮਰੀਕਾ ਦੀ ਇਸ ਭੱਜ-ਦੌੜ ਵਾਲੀ ਜ਼ਿੰਦਗੀ ਵਿਚ ਇਨਸਾਨੀ ਕਦਰਾਂ-ਕੀਮਤਾਂ
ਵਿਚ ਆ ਰਹੇ ਨਿਘਾਰ ਤੋਂ ਉਨ੍ਹਾਂ
ਦਾ ਮਨ ਉਪਰਾਮ
ਹੁੰਦਾ ਹੈ।
ਉਹ ਤਾਂ ਮੁਹੱਬਤ ਦਾ ਬੀਜ ਬੀਜਣਾ ਚਾਹੁੰਦੇ ਹਨ,ਪਿਆਰ
ਦਾ
ਛੱਟਾ ਦੇਣਾ ਚਾਹੁੰਦੇ ਹਨ,
ਜ਼ਰਾ ਨਮੂਨਾ ਦੇਖੋ
:
ਹਮ ਹੈਂ
ਫ਼ਨਕਾਰ ਜ਼ਮਾਨੇ ਸੇ ਗੁਜ਼ਰ
ਜਾਏਂਗੇ,
ਖਾਲੀ ਦਾਮਨ
ਹੈ
ਜੋ ਸਬ ਪਿਆਰ ਸੇ ਭਰ ਜਾਏਂਗੇ।
ਜ਼ਮਾਨੇ ਦਾ
ਦਰਦ ਉਨ੍ਹਾਂ
ਦਾ
ਆਪਣਾ ਦਰਦ ਮਹਿਸੂਸ ਹੁੰਦਾ ਹੈ।
ਪਰਵਾਸੀਆਂ
ਦੀ
ਪੀੜਾ,
ਪਰਦੇਸ
ਦੀਆਂ ਦੁਸ਼ਵਾਰੀਆਂ
ਅਤੇ ਬੇ-ਵਤਨੇ ਹੋਣ ਦਾ ਅਹਿਸਾਸ ਵੀ ਬੜੀ ਸ਼ਿੱਦਤ
ਨਾਲ
ਪੇਸ਼ ਕੀਤਾ ਹੈ :
ਵਤਨ ਕੋ
ਅਲਵਿਦਾ ਕਹਿ
ਕੇ
ਕਈ ਬੇਬਸ ਚਲੇ
ਆਏ,
ਹਜ਼ਾਰੋਂ
ਖਵਾਹਿਸ਼ੇਂ ਲੇਕਰ ਦਿਲੋਂ ਮੇਂ ਵਲਵਲੇ ਆਏ।
ਨਾ
ਜਾਨੇ ਕੌਨ
ਸੀ
ਦੁਨੀਆਂ ਮੇਂ ਵੋਹ ਗੁਮ ਹੋ ਗਏ ਆ ਕਰ,
ਹਮਾਰੇ ਸਾਥ
ਉਮੀਦੋਂ
ਕੇ ਥੇ ਜੋ
ਕਾਫ਼ਿਲੇ ਆਏ।
ਕੁਲ ਮਿਲਾ
ਕੇ
‘ਗ਼ਮ-ੲ-ਹੈਯਾਤ’
ਆਜ਼ਾਦ ਜਲੰਧਰੀ
ਜੀ
ਵਲੋਂ ਸਮੁੱਚੀ
ਮਾਨਵ ਜਾਤੀ ਨੂੰ ਮਾਨਵਤਾ ਲਈ ਦਿੱਤਾ
ਗਿਆ ਹੋਕਾ ਹੈ।
ਸੂਫ਼ੀ ਰੰਗ ਵਿਚ ਰੰਗੀ ਇਸ ਸ਼ਾਨਦਾਰ
ਪੁਸਤਕ ਦੀ ਪ੍ਰਕਾਸ਼ਨਾ ਲਈ ਆਜ਼ਾਦ ਜਾਲੰਧਰੀ
ਜੀ ਅਤੇ ਪੰਜਾਬੀ ਸਾਹਿਤ ਪਬਲੀਕੇਸ਼ਨ ਟਰੱਸਟ ਨੂੰ
ਮੁਬਾਰਕ
।
ਇਸਦੇ ਨਾਲ
ਹੀ
ਇਸ ਪੁਸਤਕ
ਨੂੰ
ਪਾਠਕਾਂ ਤੱਕ ਪੁੱਜਦਾ ਕਰਨ ਲਈ ਹਾਰਦਿਕ
ਧੰਨਵਾਦ
।
21
ਅਕਤੂਬਰ
2009
|