|
ਪ੍ਰੋਫੈਸਰ ਦਵਿੰਦਰਪਾਲ
ਸਿੰਘ
ਭੁੱਲਰ ਦੀ ਰਿਹਾਈ ਦਾ
ਮਾਮਲਾ
ਸਾਂਝੀ
ਕਮੇਟੀ ਬਣਾ
ਕੇ
ਮਾਮਲੇ
ਨੂੰ ਉੱਚ ਪੱਧਰ ਤੱਕ ਪਹੁੰਚਾਇਆ
ਜਾਵੇ-ਮਾਤਾ
ਉਪਕਾਰ
ਕੌਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਯੂਬਾ
ਸਿਟੀ : ਸਿੱਖ ਭਾਈਚਾਰੇ ਵਲੋਂ
ਸਿੱਖ
ਸੰਘਰਸ਼ ਦੇ ਯੋਧੇ ਪ੍ਰੋ.ਦਵਿੰਦਰਪਾਲ
ਸਿੰਘ ਭੁੱਲਰ ਦੀ ਸਜ਼ਾ ਮਾਫ਼ੀ
ਅਤੇ
ਰਿਹਾਈ ਲਈ ਵਿਸ਼ਵ ਪੱਧਰ ਉੱਤੇ ਦਸਖ਼ਤੀ ਮੁਹਿੰਮ ਆਰੰਭੇ ਜਾਣ
ਨੂੰ
ਧਿਆਨ
ਵਿੱਚ ਰਖਦਿਆਂ
ਸਿੱਖ
ਯੂਥ ਆਫ਼ ਅਮਰੀਕਾ ਅਤੇ ਹੋਰਨਾਂ
ਹਮ
ਖ਼ਿਆਲ ਜਥੇਬੰਦੀਆਂ
ਵਲੋਂ
ਇੱਥੋਂ ਦੇ
ਸਲਾਨਾ
ਨਗਰ ਕੀਰਤਨ ਮੌਕੇ ਵੱਡੀ ਪੱਧਰ
ਉੱਤੇ
ਸੰਗਤ ਦੇ ਦਸਖ਼ਤ ਕਰਵਾਏ ਜਾਣ ਦਾ ਟੀਚਾ ਹੈ।
ਇਸ ਸਬੰਧ ਵਿੱਚ ਵਾਲੰਟੀਅਰਾਂ ਨੇ ਤਿਆਰੀਆਂ
ਆਰੰਭੀਆਂ ਹੋਈਆਂ ਹਨ।
ਪ੍ਰੋ.ਭੁੱਲਰ,
ਜਿਹੜੇ
ਉਮਰ ਕੈਦ ਤੋਂ ਵੱਧ ਸਮੇਂ ਦੀ ਕੈਦ ਹੁਣ ਤੱਕ ਕੱਟ ਚੁੱਕੇ ਹਨ,ਦੀ
ਕੈਨੇਡਾ ਵਸਦੀਪਤਨੀ ਬੀਬੀ ਨਵਨੀਤ
ਕੌਰ ਇਸ
ਮੁਹਿੰਮ ਵਿੱਚ ਸ਼ਾਮਲ ਹੋਣ ਅਤੇ ਅਪਣੇ ਪਤੀ ਨਾਲ ਮੁਲਾਕਾਤ ਲਈ
ਵੈਨਕੂਵਰ
ਤੋਂ
ਦਿੱਲੀ
ਪਹੁੰਚੇ ਹੋਏ ਹਨ
।
ਦਿੱਲੀ
ਦੀ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਪ੍ਰੋ.ਭੁੱਲਰ
ਦੇ ਇੱਥੇ ਵਸਦੇ ਪਰਿਵਾਰ
ਦੇ
ਜੀਆਂ
ਨੂੰ
ਵੀ ਆਸ
ਬੱਝੀ
ਹੈ ਕਿ
ਰਿਹਾਈ ਲਈ
ਲੰਮੇ
ਸਮੇਂ
ਤੋਂ
ਕੀਤੇ ਜਾ ਰਹੇ ਯਤਨ
ਸ਼ਾਇਦ
ਇਸ ਵਾਰ ਸਫ਼ਲ ਹੋਣ।
ਬਠਿੰਡਾ
ਜਿਲ੍ਹੇ ਦੇ ਦਿਆਲਪੁਰਾ ਭਾਈ ਕਾ ਪਿੰਡ ਦੇ ਜੰਮ ਪਲ ਪ੍ਰੋ.
ਭੁੱਲਰ
ਦੇ
ਮਾਤਾ
ਉਪਕਾਰ ਕੌਰ,
ਜਿਹੜੇ
ਇੱਥੇ
ਵਸਦੇ
ਅਪਣੇ ਛੋਟੇ ਪੁੱਤਰ
ਤੇਜਿੰਦਰਪਾਲ ਸਿੰਘ
ਕੋਲ
ਰਹਿੰਦੇ
ਹਨ,
ਦਾ
ਕਹਿਣਾ ਹੈ ਕਿ ਇਸ ਮੰਤਵ ਲਈ ਕੋਈ ਪੱਕੀ ਸਾਂਝੀ ਕਮੇਟੀ ਬਣਾਉਣ
ਦੀ
ਲੋੜ ਹੈ
ਜਿਹੜੀ ਲਗਾਤਾਰ ਸਰਗਰਮੀਆਂ ਰਾਹੀਂ ਮਾਮਲੇ
ਨੂੰ
ਉੱਚ
ਪੱਧਰ
ਉੱਤੇ ਪਹੁੰਚਾਉਂਦੀ ਅਤੇ ਉਠਾਉਂਦੀ ਰਹੇ।
ਪਿਛਲੇ ਐਤਵਾਰ
‘ਅੰਮ੍ਰਿਤਸਰ
ਟਾਈਮਜ਼’
ਨਾਲ
ਵਿਸ਼ੇਸ਼
ਮੁਲਾਕਾਤ
ਦੌਰਾਨ
ਗੱਲਬਾਤ
ਕਰਦਿਆਂ ਮਾਤਾ ਜੀ ਨੇ ਕਿਹਾ ਕਿ ਰਾਸ਼ਟਰਪਤੀ ਪ੍ਰਤਿਭਾ ਪਾਟਿਲ,
ਪ੍ਰਧਾਨ
ਮੰਤਰੀ
ਮਨਮੋਹਨ ਸਿੰਘ ਅਤੇ ਭਾਰਤ ਦੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਕੇ ਜੀ ਬਾਲਾਕ੍ਰਿਸ਼ਨਨ
ਤੋਂ ਇਲਾਵਾ
ਕਾਂਗਰਸ
ਪਾਰਟੀ ਦੀ ਪ੍ਰਧਾਨ ਸੋਨੀਆ
ਗਾਂਧੀ
ਤੱਕ ਵੀ ਲਗਾਤਾਰ ਪਹੁੰਚ ਕਰਨੀ
ਬਣਦੀ
ਹੈ।
ਉਨ੍ਹਾਂ
ਕਿਹਾ
ਕਿ
ਜਿੰਨੀ
ਸਜ਼ਾ
ਦਵਿੰਦਰਪਾਲ ਸਿੰਘ
ਕੱਟ
ਚੁੱਕਾ
ਹੈ ਉਹ ਉਮਰ
ਕੈਦੀ
ਵਲੋਂ
ਕੱਟੀ
ਕੈਦ
ਨਾਲੋਂ ਵੀ ਵੱਧ ਹੈ।
ਇਸ ਲਈ
ਨਜ਼ਾਇਜ਼
ਤੌਰ
ਉੱਤੇ
ਦਿੱਤੀ
ਗਈ
ਫਾਂਸੀ
ਦੀ
ਸਜ਼ਾ
ਤੁਰੰਤ ਖ਼ਤਮ ਕਰਕੇ ਉਸਨੂੰ
ਰਿਹਾਅ
ਕੀਤਾ
ਜਾਵੇ।
ਅਪਣੇ
ਬੇਹੱਦ ਹੁਸ਼ਿਆਰ ਵੱਡੇ
ਪੁੱਤਰ
ਦਵਿੰਦਰਪਾਲ
ਦੇ
ਬਚਪਨ
ਦੀਆਂ ਯਾਦਾਂ
ਸਾਂਝੀਆਂ
ਕਰਦਿਆਂ
ਮਾਤਾ
ਉਪਕਾਰ
ਜੀ
ਨੇ
ਦਸਿਆ
ਕਿ
ਦਵਿੰਦਰ(ਪਾਲ)
ਸ਼ੁਰੂ
ਤੋਂ ਹੀ ਸੰਜੀਦਾ ਅਤੇ ਧਾਰਮਿਕ ਰੁਚੀਆਂ
ਵਾਲਾ
ਸੀ।
ਪੜ੍ਹਣ
ਵਿੱਚ ਹੁਿਸ਼ਆਰ,
ਸੰਗਾਊ
ਅਤੇ ਆਗਿਆਕਾਰ।
ਛੋਟੇ
ਹੁੰਦਿਆਂ
ਤੋਂ
ਹੀ
ਦਸਤਾਰਧਾਰੀ
।
ਕਬੱਡੀ
ਖੇਡਣ ਦਾ ਸ਼ੌਕੀਨ।
ਨੇੜ੍ਹਲੇ
ਪਿੰਡ
ਜਲਾਲ ਦੇ ਸਕੂਲ ਅਤੇ ਜਲੰਧਰ ਦੇ ਡੀਏਵੀ ਅਤੇ ਲਾਇਲਪੁਰ ਖਾਲਸਾ ਕਾਲਜਾਂ ਤੋਂ ਪੜ੍ਹਾਈ
ਬਾਅਦ
ਗੁਰੂ
ਨਾਨਕ ਇੰਜੀਨੀਅਰਿੰਗ
ਕਾਲਜ
ਲੁਧਿਆਣਾ ਤੋਂ ਮਕੈਨੀਕਲ ਇੰਜੀਨੀਅਰਿੰਗ ਦੀ ਉੱਚ ਪੜ੍ਹਾਈ ਖ਼ਤਮ ਕਰਕੇ ਉੱਥੇ
ਹੀ
ਅਧਿਆਪਕ ਲੱਗੇ ਦਵਿੰਦਰਪਾਲ ਸਿੰਘ ਭੁੱਲਰ ਦਰਬਾਰ ਸਾਹਿਬ ਉੱਤੇ ਭਾਰਤੀ ਫੌਜ
ਦੇ
ਹਮਲੇ
ਬਾਅਦ ਉਦਾਸ ਰਹਿਣ
ਲੱਗੇ।
ਮਾਤਾ
ਜੀ ਦੇ ਦਸਣ ਅਨੁਸਾਰ ਉਸਨੇ ਦਰਬਾਰ ਸਾਹਿਬ ਸਰੋਵਰ ਦੀ ਪਵਿੱਤਰ ਮਿੱਟੀ ਅਪਣੇ ਕਮਰੇ
ਵਿੱਚ ਲਿਆ ਕੇ ਰੱਖੀ ਹੋਈ ਸੀ।
ਇਸੇ ਦੌਰਾਨ
ਪੁਲੀਸ
ਵਧੀਕੀਆਂ ਦੇ ਡਰੋਂ
1991
ਵਿੱਚ
ਰੂਪੋਸ਼
ਹੋਣ ਲਈ ਮਜਬੂਰ ਹੋਏ ਦਵਿੰਦਰਪਾਲ ਸਿੰਘ ਭੁੱਲਰ
ਨੂੰ
ਕਾਂਗਰਸੀ ਨੇਤਾ ਮਨਿੰਦਰਜੀਤ ਸਿੰਘ
ਬਿੱਟਾ
ਉੱਤੇ
ਬੰਬ
ਹਮਲੇ
ਦੇ
ਕੇਸ
ਵਿੱਚ
ਝੂਠਾ
ਫਸਾਉਣ,
ਪੁਲੀਸ
ਅੱਗੇ
ਦਿੱਤੇ
ਬਿਆਨ,
ਜਿਸਦੀ
ਅਦਾਲਤ ਵਿੱਚ
ਪੁਸ਼ਟੀ
ਨਹੀਂ
ਕੀਤੀ,
ਦੇ
ਅਧਾਰ ਉੱਤੇ ਫਾਂਸੀ ਦੀ ਸਜ਼ਾ ਸੁਣਾਉਣ ਅਤੇ ਤਿਹਾੜ
ਜੇਲ੍ਹ
ਵਿੱਚ ਬੰਦ ਕਰਨ ਦੀ ਲੰਮੀ ਕਹਾਣੀ ਸੁਣਾਉਂਦਿਆਂ
ਮਾਤਾ
ਉਪਕਾਰ ਕੌਰ ਅਤੇ ਤੇਜਿੰਦਰਪਾਲ ਸਿੰਘ ਦਸਦੇ ਹਨ ਕਿ ਜੇਲ੍ਹ
ਵਿੱਚ
ਭਾਈ ਦਵਿੰਦਰਪਾਲ ਸਿੰਘ
ਦੀ
ਮਾਨਸਿਕ ਅਤੇ ਸਰੀਰਕ
ਸਿਹਤ
ਪਿਛਲੇ ਕੁਝ ਸਮੇਂ
ਤੋਂ
ਬਹੁਤੀ ਠੀਕ ਨਹੀਂ
ਰਹਿ
ਰਹੀ।
ਭਾਵੇਂ
ਕਿ ਉਹ ਅਪਣੇ ਆਪ
ਨੂੰ
ਸਦਾ ਚੜ੍ਹਦੀ
ਕਲਾ
ਵਿੱਚ
ਰੱਖਣ ਦਾ ਯਤਨ ਕਰਦੇ ਹਨ।
ਪਰਿਵਾਰ
ਉੱਤੇ
ਟੁੱਟੇ
ਦੁੱਖਾਂ
ਦੇ ਪਹਾੜ,
ਜਿਸ
ਵਿੱਚ ਪਰਿਵਾਰ ਦੇ ਮੁੱਖੀ ਸ.ਬਲਵੰਤ
ਸਿੰਘ
ਭੁੱਲਰ ਅਤੇ
ਮਾਸੜ
ਸ.ਮਨਜੀਤ
ਸਿੰਘ
ਸੋਹੀ ਕੌਲਸੇੜੀ ਨੂੰ ਪੁਲੀਸ ਨੇ ਜਬਰੀ ਘਰੋਂ ਚੁੱਕ ਕੇ ਸ਼ਹੀਦ ਕਰ ਦਿੱਤਾ,
ਦੌਰਾਨ ਸਰਕਾਰੀ
ਨੌਕਰੀ
ਕਰਦੇ
ਵਾਲੇ ਮਾਤਾ ਜੀ ਨੂੰ ਉਸ ਵਕਤ ਅਪਣੇ ਰੋਪੜ ਰਹਿੰਦੇ ਭਰਾ ਸ.ਜੋਗਿੰਦਰ ਸਿੰਘ ਕੋਲ
ਦਿਨ
ਕੱਟਣ
ਲਈ ਮਜਬੂਰ
ਹੋਣਾ
ਪਿਆ।
ਵਰ੍ਹਿਆਂ
ਤੋਂ
ਪਤੀ ਦੇ
ਇਉਂ
ਚਲੇ
ਜਾਣ ਅਤੇ
ਵੱਡੇ
ਪੁੱਤਰ
ਦੇ ਜੇਲ੍ਹੀਂ
ਰੁਲਣ
ਦੇ ਬਾਵਜੂਦ
ਧੀਰਜ
ਰਖਦਿਆਂ ਮਾਤਾ
ਜੀ
ਨੂੰ
ਮਾਣ ਹੈ
ਕਿ ਉਨ੍ਹਾਂ
ਦੇ
ਲਾਡਲੇ
ਨੇ ਅਪਣੀ ਜਿੰਦਗੀ ਕੌਮ ਦੇ ਲੇਖੇ
ਲਾਈ ਹੈ।
ਸਿੱਖ
ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਯਤਨਾਂ
ਨੂੰ
ਵੇਖਦਿਆਂ ਉਹ ਕਹਿੰਦੇ ਹਨ ਕਿ
ਸਿੱਖ
ਸੰਘਰਸ਼
ਦੇ ਪੀੜਤਾਂ
ਨੂੰ
ਇਨਸਾਫ਼ ਜਰੂਰ ਮਿਲੇਗਾ।
ਮਾਤਾ
ਜੀ
ਉਪਕਾਰ
ਕੌਰ ਅਤੇ ਵੀਰ ਤੇਜਿੰਦਰਪਾਲ
ਸਿੰਘ
ਭੁੱਲਰ ਹੌਂਸਲਾ ਰਖਦਿਆਂ
ਆਸਵੰਦ
ਹਨ ਕਿ
16
ਵਰ੍ਹਿਆਂ
ਤੋਂ
ਜੇਲ੍ਹ
ਵਿੱਚ ਬੰਦ ਉਨ੍ਹਾਂ ਦੇ ਪਿਆਰੇ ਪੁੱਤਰ ਅਤੇ ਵੀਰ ਨੂੰ ਆਖ਼ਰ ਇਨਸਾਫ਼ ਮਿਲਣਾ ਹੀ ਹੈ।
21
ਅਕਤੂਬਰ
2009
|