|
ਨਾਨਕਸ਼ਾਹੀ ਕੈਲੰਡਰ
ਸਿੱਖ ਵਿਰੋਧੀ
ਸ਼ਕਤੀਆਂ ਦੀਆਂ
ਸਾਜ਼ਿਸ਼ਾਂ
ਸਿੱਖਾਂ
ਦੀ ਵੱਖਰੀ ਹਸਤੀ ਨੂੰ ਦਰਸਾਉਂਦੇ ਨਾਨਕਸ਼ਾਹੀ ਕੈਲੰਡਰ ਦੇ ਮੁੜ
ਚਰਚਾ ਵਿੱਚ ਆਉਣ ਦੇ ਕਾਰਨ ਕਿਸੇ
ਤੋਂ
ਗੁਝੇ
ਨਹੀਂ।
ਅਸਲ ਵਿੱਚ
ਕੈਨੇਡਾ ਵਸਦੇ
ਸਿੱਖ ਵਿਦਵਾਨ ਸ.
ਪਾਲ ਸਿੰਘ
ਪੁਰੇਵਾਲ ਵਲੋਂ ਲੰਮੀ ਖੋਜ ਤੇ ਭਾਰੀ ਮਿਹਨਤ
ਨਾਲ
ਤਿਆਰ ਕੀਤਾ ਅਤੇ ਸਿੱਖ ਜਗਤ ਵਲੋਂ ਸੰਨ 2003
ਤੋਂ ਅਮਲ ਵਿੱਚ
ਲਿਆਂਦਾ ਇਹ ਇਤਿਹਾਸਕ ਦਸਤਾਵੇਜ਼
ਸਿੱਖਾਂ
ਦੀ ਅੱਡਰੀ ਪਛਾਣ ਅਤੇ ਹੋਂਦ ਨੂੰ ਕਬੂਲ ਨਾ ਕਰਨ
ਵਾਲੇ
ਹਿੰਦੂ ਸੰਗਠਨਾਂ ਅਤੇ ਸਿੱਖ
ਸਾਧਾਂ
ਸੰਤਾਂ
ਦੀਆਂ
ਸੋਚਾਂ ਅਤੇ ਨਜ਼ਰਾਂ
ਵਿੱਚ ਰੜਕਦਾ ਆ ਰਿਹਾ ਹੈ।
ਇਸਦੇ ਲਾਗੂ
ਕਰਨ ਤੋਂ
ਪਹਿਲਾਂ ਵੀ ਵੱਖ ਵੱਖ ਹਲਕਿਆਂ ਵਲੋਂ ਇਸਦਾ ਵਿਰੋਧ
ਕੀਤਾ
ਗਿਆ ਸੀ।
ਹਾਲਾਂ ਕਿ ਕਿਸੇ ਵੀ ਸੰਭਾਵੀ ਵਿਵਾਦ ਨੂੰ
ਅਗਾਊ ਦੂਰ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਉੱਤੇ
ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਨੇ ਇਸ ਕੈਲੰਡਰ ਦੇ ਖਰੜੇ ਦਾ ਅਧਿਅਨ ਕਰਨ ਲਈ
ਸਿੱਖ ਵਿਦਵਾਨਾਂ
ਦੀ ਉੱਚ ਪੱਧਰੀ ਕਮੇਟੀ ਕਾਇਮ ਕੀਤੀ।
ਉਸ ਕਮੇਟੀ ਵਲੋਂ
ਸਾਰੀਆਂ ਧਿਰਾਂ ਦੇ ਵਿਚਾਰ ਜਾਨਣ ਅਤੇ ਲੋੜੀਂਦੀਆਂ ਤਬਦੀਲੀਆਂ
ਬਾਅਦ ਕੈਲੰਡਰ ਨੂੰ ਬਕਾਇਦਾ ਲਾਗੂ ਕਰਨ ਦੀ ਸਿਫ਼ਾਰਿਸ਼ ਕੀਤੀ ਗਈ।
ਸਿੱਖ ਪੰਥ ਦੀ ਸਰਬਉੱਚ ਧਾਰਮਿਕ ਸੰਸਥਾ
ਸ੍ਰੀ
ਅਕਾਲ ਅਖ਼ਤ ਸਾਹਿਬ,
ਭਾਈਚਾਰੇ ਦੀ ਸਭ ਵੱਧ ਤਾਕਤਵਰ
ਰਾਜਸੀ ਜਥੇਬੰਦੀ ਅਕਾਲੀ ਦਲ
(ਬਾਦਲ),
ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ,
ਹੋਰਨਾਂ
ਰਾਜਸੀ ਜਥੇਬੰਦੀਆਂ,
ਸੰਸਥਾਵਾਂ ਅਤੇ ਵਿਦਵਾਨਾਂ
ਨੇ ਸਾਂਝੀ ਸਹਿਮਤੀ ਨਾਲ ਇਸ
ਕੈਲੰਡਰ ਨੂੰ ਕੇਵਲ ਮਨਜ਼ੂਰ
ਹੀ ਨਹੀਂ
ਕੀਤਾ
ਬਕਾਇਦਾ ਅਪਣਾਉਂਦਿਆਂ ਅਮਲੀ ਤੌਰ ਉੱਤੇ ਲਾਗੂ
ਕੀਤਾ।
ਇਸ ਬਾਰੇ ਦੋ ਰਾਵਾਂ ਨਹੀਂ ਕਿ ਪੁਰਾਣੇ
ਹਿੰਦੂਵਾਦੀ ਬਿਕਰਮੀ ਸੰਮਤ
ਵਾਲੇ ਕੈਲੰਡਰ ਦੇ ਨਾਲ ਇਸ ਨਵੇਂ ਕੈਲੰਡਰ ਮੁਤਾਬਕ ਕੁਝ ਅਤਿ ਅਹਿਮ
ਇਤਿਹਾਸਕ ਦਿਹਾੜਿਆਂ ਦੀਆਂ ਤਾਰੀਖ਼ਾਂ ਮੇਲ ਨਹੀਂ
ਸਨ ਖਾਂਦੀਆਂ।
ਜਿਵੇਂ ਕਿ
ਸੰਗਰਾਂਦ,
ਮਸਿਆ ਅਤੇ ਪੂਰਨਮਾਸ਼ੀ
ਦੇ ਰਵਾਇਤੀ ਸਿਲਸਿਲੇ
ਦੇ ਉਲਟ ਦੂਸਰੇ ਵਿਗਿਆਨਕ
ਤੱਥਾਂ
ਉੱਤੇ
ਆਧਾਰਿਤ ਇਸ ਦਸਤਾਵੇਜ ਮੁਤਾਬਕ ਪਹਿਲੇ
ਪਾਤਸ਼ਾਹ ਸ੍ਰੀ
ਗੁਰੂ ਨਾਨਕ ਦੇਵ ਜੀ ਅਤੇ ਦਸਵੇਂ
ਪਾਤਸ਼ਾਹ
ਸ੍ਰੀ
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬਾਂ
ਦੀਆਂ
ਤਾਰੀਖ਼ਾਂ ਵੀ ਨਵੇਂ ਸਿਰਿਓਂ ਨਿਰਧਾਰਤ ਕਰਨੀਆਂ
ਪੈਂਦੀਆਂ ਸਨ।
ਇਸਦੇ ਬਾਵਜੂਦ ਇਸਨੂੰ ਲਾਗੂ ਕਰਨ ਵੇਲੇ ਇਹ ਮੰਨ ਲਿਆ ਗਿਆ ਸੀ ਕਿ
ਜਿਹੜੀਆਂ
ਵੀ
ਛੋਟੀਆਂ ਮੋਟੀਆਂ ਮੁਸ਼ਕਲਾਂ ਸਾਹਮਣੇ ਆਉਂਣਗੀਆਂ
ਉਨ੍ਹਾਂ
ਨੂੰ ਭਵਿੱਖ ਵਿੱਚ ਪੰਥਕ ਧਿਰਾਂ ਆਪਸੀ ਸਲਾਹ ਮਸ਼ਵਰੇ ਨਾਲ ਦੂਰ
ਕਰਦੀਆਂ
ਰਹਿਣਗੀਆਂ।
ਪਰ ਹੁਣ
ਸ੍ਰੀ
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਜਿਸ
ਤਰ੍ਹਾਂ
ਚੋਰੀ
ਛੁਪੇ ਦੀਵਾਲੀ
ਵਾਲੇ ਦਿਨ ਪੰਜ ਸਿੰਘ
ਸਾਹਿਬਾਨ ਦੀ ਮੀਟਿੰਗ
ਬੁਲਾ ਕੇ ਕੈਲੰਡਰ ਸਬੰਧੀ
ਅੰਦਰਖ਼ਾਤੇ ਫੈਸਲਾ ਕਰਨ ਦਾ ਯਤਨ ਕੀਤਾ ਉਸਤੋਂ ਨਾਨਕਸ਼ਾਹੀ ਕੈਲੰਡਰ
ਦੇ ਵਿਰੋਧੀਆਂ ਦੇ ਮਨਸ਼ੇ ਸਾਫ਼ ਨਜ਼ਰ ਆਉਂਦੇ ਹਨ।
ਸੰਤ ਸਮਾਜ,
ਜਿਸਦੇ ਵੱਡੀ ਗਿਣਤੀ ਆਗੂ
ਆਪੋ
ਅਪਣੀ ਸੰਸਥਾ ਦੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਨੂੰ ਸਿੱਖ
ਰਵਾਇਤਾਂ
ਦੀ ਬਜਾਏ ਡੇਰਿਆਂ ਵਾਂਗ ਚਲਾਉਂਦੇ ਹਨ ਅਤੇ ਫਿਰਕੂ
ਹਿੰਦੂ ਜਥੇਬੰਦੀ ਆਰ ਐਸ ਐਸ ਦੀ ਮਿਲੀਭੁਗਤ ਨਾਲ ਚਲੀਆਂ ਜਾ ਰਹੀਆਂ
ਚਾਲਾਂ
ਨੂੰ
ਸੱਤਾਧਾਰੀ
ਅਕਾਲੀ
ਦਲ (ਬਾਦਲ),
ਉਸਦੀ ਹੱਥਠੋਕਾ
ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ,
ਚਾਪਲੂਸ ਕਿਸਮ ਦੇ ਅਖੌਤੀ
ਸਿੱਖ ਵਿਦਵਾਨਾਂ ਅਤੇ ਅਜਿਹੀਆਂ ਹੀ ਰਾਜਸੀ ਅਤੇ ਧਾਰਮਿਕ
ਜਥੇਬੰਦੀਆਂ ਦੀ ਹਮਾਇਤ ਹਾਸਲ ਹੈ।
ਵੈਸੇ
ਆਰਐਸਐਸ ਵਲੋਂ
ਅਜਿਹੀਆਂ ਚਾਲਾਂ
`ਚ
ਸ਼ਾਮਲ ਹੋਣ ਦਾ ਖੰਡਨ ਕਰਨਾ ਸਗੋਂ ਇਸਦੇ ‘ਅੰਰਦਖ਼ਾਤੇ
ਸਰਗਰਮ’
ਹੋਣ ਨੂੰ ਸਿੱਧ ਕਰਦਾ
ਹੈ।
ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ,
ਦਮਦਮੀ ਟਕਸਾਲ ਦੇ ਮੁਖੀ
ਭਾਈ ਹਰਨਾਮ ਸਿਮਘ ਧੁੰਮਾਂ ਅਤੇ ਉਨ੍ਹਾਂ
ਦੇ
ਸਾਥੀਆਂ ਵਲੋਂ
ਕੈਲੰਡਰ ਵਿੱਚ ਸੋਧਾਂ ਬਦਲੇ ਬਾਦਲ ਦਲ ਨਾਲ ਕੀ ਲੈਣ ਦੇਣ ਕੀਤਾ
ਜਾਣਾ ਹੈ,
ਅਜਿਹੇ
ਖਦਸ਼ੇ ਵੀ ਸੁੱਟ ਪਾਉਣ ਵਾਲੇ ਨਹੀਂ।
ਅਸਲ ਵਿੱਚ ਤਾਂ
ਹਿੰਦੂ
ਹਿੱਤਾਂ
ਦੇ ਪਹਿਰੇਦਾਰ ਅਤੇ ਝੰਡਾਬਰਦਾਰ ਅਨਸਰ,
ਸਿੱਖਾਂ
ਦੀ ਨਿਆਰੀ ਹਸਤੀ ਦੇ
ਕਿਸੇ ਵੀ ਪਛਾਣ ਚਿੰਨ੍ਹ
ਜਾਂ ਦਸਤਾਵੇਜ
ਨੂੰ ਕਦਾਚਿੱਤ ਅਮਲ
ਵਿੱਚ ਆਇਆ ਵੇਖਣਾ
ਜਾਂ
ਰਹਿਣ ਨਹੀਂ ਦੇਣਾ ਚਾਹੁੰਦੇ।
ਇਸ ਲਈ ਹੋਰ ਤਾਂ ਹੋਰ ‘ਨਾਨਕਸ਼ਾਹੀ
ਕੈਲੰਡਰ’
ਨਾਂਅ
ਹੀ
ਉਨ੍ਹਾਂ ਨੂੰ ਲਗਾਤਾਰ ਚੁਭਦਾ
ਆ ਰਿਹਾ ਹੈ।
ਕੈਲੰਡਰ ਨੂੰ ਵਾਪਸ ਲੈਣ
ਵਿਰੁਧ
ਸਿੱਖ ਹਲਕਿਆਂ ਵਿੱਚ ਪਾਏ ਜਾ ਰਹੇ ਭਾਰੀ ਰੋਹ ਨੂੰ ਧਿਾਅਨ ਵਿੱਚ
ਰਖਦਿਆਂ
ਹਿੰਦੂਵਾਦੀ ਜਥੇਬੰਦੀਆਂ
ਅਤੇ
ਉਨ੍ਹਾਂ ਦੇ ਚਹੇਤੇ ਸਿੱਖਾਂ ਵਲੋਂ
ਅੰਦਰਖ਼ਾਤੇ ਇਹ ਸਾਜ਼ਿਸ਼ ਕੀਤੀ ਜਾ ਰਹੀ ਹੈ ਕਿ ਲੋੜੀਂਦੀਆਂ ਸੋਧਾਂ
ਕਰਦਿਆਂ
ਕੈਲੰਡਰ ਦਾ ਨਾਂਅ ਬਦਲ ਕੇ ‘ਨਾਨਕਸ਼ਾਹੀ
ਖਾਲਸਾ ਯੰਤਰੀ’
ਜਾਂ
ਅਜਿਹਾ ਹੀ ਕੋਈ ਹੋਰ
ਨਾਂਅ ਰੱਖ ਦਿੱਤਾ
ਜਾਵੇ ਜਿਸ
ਨਾਲ ਇਹ ਵੱਖਰਾ ਦਸਤਾਵੇਜ ਹੋਣ ਦੀ ਥਾਂ ਅਣਗਿਣਤ ਹਿੰਦੂ/ਸਿੱਖ
ਯੰਤਰੀਆਂ ਦਾ ਹਿੱਸਾ ਬਣ ਕੇ ਰਹਿ ਜਾਵੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਦੀਆਂ ਅਗਲੇ ਕੁਝ ਮਹੀਨਿਆਂ ਦੌਰਾਨ ਹੋਣ ਜਾ ਰਹੀਆਂ ਆਮ ਚੋਣਾਂ ਦੇ
ਮੱਦੇਨਜ਼ਰ ‘ਨਾਨਕਸ਼ਾਹੀ
ਕੈਲੰਡਰ’
ਨਾਲ ਮੁੜ ਛੇੜ ਛਾੜ ਸ਼ੁਰੂ ਕਰਨ ਦਾ ਮੰਤਵ ਅਕਾਲੀ ਦਲ(ਬਾਦਲ) ਵਲੋਂ
ਸੰਤ ਸਮਾਜ ਦੀਆਂ ਵੋਟਾਂ ਬਟੋਰਨਾ ਜਾਪਦਾ
ਹੈ।
ਪਰ ਅਕਾਲ ਤਖ਼ਤ ਸਾਹਿਬ ਅਤੇ ਪੰਜ ਸਿੰਘ ਸਾਹਿਬਾਨ ਨੂੰ ਢਾਲ ਬਣਾ ਕੇ
ਚਲੀਆਂ ਜਾਣ ਵਾਲੀਆਂ ਪੰਥ
ਵਿਰੋਧੀ ਚਾਲਾਂ ਦਾ ਵੇਲੇ ਸਿਰ ਭਾਂਡਾ
ਫੁੱਟ ਜਾਣ ਨਾਲ ਪੰਥ
ਵਿਰੋਧੀਆਂ ਲਈ ਨਾਨਕਸ਼ਾਹੀ ਕੈਲੰਡਰ ਨੂੰ ਵਾਪਸ ਲੈਣਾ ਮੁਸ਼ਕਲ ਹੋ
ਗਿਆ ਹੈ।
ਇਸ ਲਈ ‘ਸੋਧਾਂ
ਦੀ ਸਾਜ਼ਿਸ’
ਰਚੀ
ਜਾ
ਰਹੀ ਹੈ।
ਮਸਲਾ ਨਾਜ਼ੁਕ ਹੀ ਨਹੀਂ ਅਤਿ ਅਹਿਮ ਅਤੇ ਭਖ਼ਵਾਂ ਹੈ।
ਸਿੱਖ ਜਥੇਬੰਦੀਆਂ,
ਸੰਸਥਾਵਾਂ ਅਤੇ ਸਿੱਖ ਚਿੰਤਕ ਲਗਾਤਾਰ
ਚੌਕਸੀ ਵਰਤਦੇ ਹੋਏ ਹੀ
‘ਵਹਿਮਾਂ
ਭਰਮਾਂ ਰਾਹੀਂ
ਸਿੱਖ
ਸੰਗਤਾਂ
ਨੂੰ
ਗੁੰਮਰਾਹ ਕਰਕੇ ਅਪਣੀਆਂ ਧਾਰਮਿਕ ਦੁਕਾਨਾਂ ਚਲਾਉਣ ਵਾਲਿਆਂ’
ਦੀਆਂ ਸਿਖਾਂ ਦੀ ਨਿਆਰੀ ਹਸਤੀ ਨੂੰ ਸਥਾਪਤ ਕਰਦੇ ਦਸਤਾਵੇਜਾਂ ਨੂੰ
ਢਾਹ ਲਾਉਣ ਦੇ ਮਨਸੂਬਿਆਂ
ਨੂੰ
ਰੋਕ ਸਕਣਗੇ।
21
ਅਕਤੂਬਰ
2009
|