|
ਕੈਨੇਡਾ ਦੀਆਂ
ਉਲੰਪਿਕ
ਖੇਡਾਂ
`ਚ ਸਿੱਖਾਂ ਨੂੰ
ਕਿਰਪਾਨ ਪਹਿਨਣ ਦੀ ਖੁੱਲ੍ਹ
ਸਮਾਗਮਾਂ ਵਾਲੀ ਥਾਂ ਤੱਕ ਕਿਰਪਾਨ ਲੈ
ਕੇ
ਜਾਣ ਦੀ
ਮਨਜ਼ੂਰੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਵੈਨਕੂਵਰ:
ਕੈਨੇਡਾ
ਵਿਚ ਫਰਵਰੀ ਮਹੀਨੇ
`ਚ
ਹੋਣ ਜਾ ਰਹੀਆਂ ਉਲੰਪਿਕ ਅਤੇ ਪੈਰਾ ਉਲੰਪਿਕ ਖੇਡਾਂ
ਮੌਕੇ
ਅੰਮ੍ਰਿਤਧਾਰੀ
ਸਿੱਖਾਂ
ਨੂੰ
ਆਯੋਜਨ
ਵਾਲੀ ਥਾਂ ਤੱਕ ਕਿਰਪਾਨ ਲੈ ਕੇ ਜਾਣ ਦੀ ਸਰਕਾਰ ਵਲੋਂ ਮਨਜ਼ੂਰੀ
ਦਿੱਤੇ
ਜਾਣ ਨਾਲ ਸਿੱਖ ਭਾਈਚਾਰੇ ਵਿਚ ਖੁਸ਼ੀ ਦੀ
ਲਹਿਰ
ਹੈ।
ਸੰਨ 2010
ਦੀਆਂ
ਸਰਦ ਰੁੱਤ ਉਲੰਪਿਕ ਖੇਡਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਕੌਮਾਂਤਰੀ ਸੰਸਥਾ ਵੈਨਕੂਵਰ
ਇੰਟੀਗਰੇਟਡ ਸਕਿਉਰਿਟੀ ਯੂਨਿਟ (ਆਈਐਸਯੂ)
ਵੱਲੋਂ
ਜਾਰੀ
ਸੁਰੱਖਿਆ ਦਿਸ਼ਾ-ਨਿਰਦੇਸ਼ ਵਿਚ ਸਿੱਖਾਂ ਨੂੰ ਧਾਰਮਿਕ ਮਰਿਯਾਦਾ
ਅਨੁਸਾਰ
ਕਿਰਪਾਨ
ਪਹਿਨ
ਕੇ
ਦਾਖਲੇ
ਦੀ ਆਗਿਆ ਦੇ
ਦਿੱਤੀ
ਗਈ ਹੈ।
ਉਕਤ
ਨਵੇਂ ਨਿਯਮ ਕੈਨੇਡੀਅਨ
ਸਿੱਖਾਂ
ਦੇ
ਪ੍ਰਤੀਨਿਧਾਂ ਨਾਲ ਸੰਸਥਾ
ਵੱਲੋਂ
ਕੀਤੇ ਗਏ ਲੰਮੇ ਵਿਚਾਰ-ਵਟਾਂਦਰੇ
ਮਗਰੋਂ ਹੋਂਦ ਵਿਚ ਆਏ ਹਨ।
ਇਕ ਪੁਲਿਸ ਅਧਿਕਾਰੀ
ਨੇ
ਵੀਰਵਾਰ ਨੂੰ ਦੱਸਿਆ ਕਿ ਉਲੰਪਿਕ ਖੇਡਾਂ
ਵਿਚ ਲੈ
ਕੇ ਜਾਣ ਵਾਲੀ ਕ੍ਰਿਪਾਨ ਦੀ ਲੰਬਾਈ 7.5
ਇੰਚ
ਤੋਂ
ਵੱਧ
ਨਹੀਂ
ਹੋਣੀ
ਚਾਹੀਦੀ।
ਕਿਰਪਾਨ
ਵਸਤਰਾਂ
ਹੇਠ
ਪਾਈ ਹੋਵੇ ਤੇ ਆਸਾਨੀ ਨਾਲ ਪਹੁੰਚਣ
ਯੋਗ
ਨਾ
ਹੋਵੇ।
ਕੈਨੇਡਾ
ਵਿਚ
ਸਿੱਖਾਂ
ਦੀ
ਆਬਾਦੀ ਪੰਜ ਲੱਖ
ਤੋਂ
ਵੱਧ ਹੈ।
ਕੈਨੇਡਾ
ਵਿਚ ਸੁਪਰੀਮ ਕੋਰਟ ਨੇ
2006
ਵਿਚ 17
ਸਾਲ ਮੌਂਟਰੀਅਲ ਵਿਦਿਆਰਥੀ
ਗੁਰਬਾਜ
ਸਿੰਘ
ਮੁਲਤਾਨੀ ਦੇ ਮਾਮਲੇ ਵਿਚ ਅਹਿਮ ਫੈਸਲਾ ਸੁਣਾਉਂਦਿਆਂ ਜਨਤਕ
ਥਾਵਾਂ
`ਤੇ
ਕਿਰਪਾਨ ਪਹਿਨਣ ਦੀ ਖੁੱਲ੍ਹ ਦੇ
ਦਿੱਤੀ
ਸੀ।
ਅਦਾਲਤ ਨੇ ਕੈਨੇਡਾ ਵਿਚ ਸਿੱਖਾਂ ਦੇ ਕਿਰਪਾਨ ਪਹਿਨਣ ਬਾਰੇ ਇਹ ਵੀ ਦੱਸਿਆ ਸੀ ਕਿ
ਪਿਛਲੇ 100 ਸਾਲ ਤੋਂ ਇਥੇ ਸਿੱਖ ਕਿਰਪਾਨ ਧਾਰਨ ਕਰਕੇ ਆ ਰਹੇ ਹਨ,
ਪਰ ਹਿੰਸਾ ਦੀ ਕੋਈ ਵੀ ਘਟਨਾ ਇਸ ਸਬੰਧੀ ਤੱਕ ਆਧਾਰਿਤ ਨਹੀਂ।
ਰਾਇਲ
ਕੈਨੇਡੀਅਨ ਮਾਉਂਟੇਡ
ਪੁਲਿਸ
ਅਨੁਸਾਰ ਸਿੱਖਾਂ ਨੂੰ ਕਿਰਪਾਨ ਲੈ ਕੇ ਜਾਣ ਦੀ ਛੋਟ ਸਥਾਈ ਸਿੱਖ ਭਾਈਚਾਰੇ ਦੇ ਇਸ
ਮੁੱਦੇ
`ਤੇ
ਵਿਚਾਰ ਵਟਾਂਦਰੇ ਤੋਂ ਬਾਅਦ ਕੀਤਾ
ਗਿਆ।
ਉਲੰਪਿਕ
ਵਾਲੀ
ਥਾਂ
`ਤੇ
ਲੋਕਾਂ
ਨੂੰ
ਮੈਟਲ ਡਿਕਟੇਟਰ
ਟੈਸਟ
ਵਿਚੋਂ ਲੰਘਣਾ ਪਵੇਗਾ।
ਇਸ ਲਈ
ਆਰਸੀਐਮਪੀ
ਨੇ
ਖੇਡਾਂ
ਦੀ
ਸ਼ੁਰੂਆਤ
ਤੋਂ ਪਹਿਲਾਂ ਪਹਿਲਾਂ ਇਸ ਮਾਮਲੇ ਨੂੰ ਸੁਲਝਾਉਣ ਦੀ ਵਕਾਲਤ ਕੀਤੀ
ਹੈ।
ਇਸ ਤੋਂ
ਬਾਅਦ ਆਰਸੀਐਮਪੀ ਨੇ ਸਿੱਖ
ਭਾਈਚਾਰੇ ਨਾਲ
ਵਿਚਾਰ
ਵਟਾਂਦਰਾ ਕਰਕੇ ਕ੍ਰਿਪਾਨ ਲੈ ਕੇ ਜਾਣ
`ਤੇ
ਆਮ ਰਾਏ ਬਣਾਉਣ ਦੀ ਪ੍ਰਕਿਰਿਆ
ਸ਼ੁਰੂ
ਕਰ ਦਿੱਤੀ ਹੈ।
ਇਸ ਦੇ
ਤਹਿਤ ਹੀ ਸਾਰੇ ਪੰਜ ਧਾਰਮਿਕ ਚਿੰਨ੍ਹ ਧਾਰਨ ਕਰਨ ਵਾਲੇ
ਅੰਮ੍ਰਿਤਧਾਰੀ
ਸਿੱਖਾਂ
ਨੂੰ ਕਿਰਪਾਨ ਲੈ
ਕੇ
ਓਲੰਪਿਕ
ਵਿਚ ਜਾਣ ਦੀ ਇਜਾਜ਼ਤ ਦਿੱਤੀ
ਗਈ
ਹੈ।
21
ਅਕਤੂਬਰ
2009
|