BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 

 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਐਲਾਨ ਨੇ ਸੋਧਿਆ ਨਾਨਕਸ਼ਾਹੀ ਕੈਲੰਡਰ ਰੱਦ ਕੀਤਾ 
ਬਲਵਿੰਦਰਪਾਲ ਸਿੰਘ ਖ਼ਾਲਸਾ

ਪੰਜਾ ਸਾਹਿਬ-ਪਾਕਿਸਤਾਨ: ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਸ਼ਾਮ ਸਿੰਘ ਅਤੇ ਅਮਰੀਕਾ ਤੋਂ ਆਏ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ: ਪ੍ਰਿਤਪਾਲ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਮਾਨੇ ਢੰਗ ਨਾਲ ਆਰ.ਐਸ.ਐਸ. ਦੇ ਦਬਾਅ ਅਧੀਨ, ਸੋਧੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਮੂਲੋਂ ਰੱਦ ਕਰਦਿਆਂ ਕਿਹਾ ਕਿ ਉਹ ਸ.ਪਾਲ ਸਿੰਘ ਪੁਰੇਵਾਲ ਦੁਆਰਾ ਬਣਾਏ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਨਜ਼ੂਰ ਕਰਕੇ ਲਾਗੂ ਕੀਤੇ ਗਏ ਪਹਿਲੇ ਕੈਲੰਡਰ ਨੂੰ ਹੀ ਮਾਨਤਾ ਦਿੰਦੇ ਹਨ ਪੂਰੇ ਪਾਕਿਸਤਾਨ ਵਿਚਲੇ ਸਿੱਖ 2003 ਵਾਲੇ ਅਸਲੀ ਕੈਲੰਡਰ ਅਨੁਸਾਰ ਹੀ ਗੁਰਪੁਰਬ, ਸ਼ਹੀਦੀ ਦਿਹਾੜੇ ਤੇ ਹੋਰ ਦਿਨ ਤਿਓਹਾਰ ਮਨਾ ਰਹੇ ਹਨ ਤੇ ਮਨਾਉਣਗੇ ਡਾ: ਪ੍ਰਿਤਪਾਲ ਸਿੰਘ ਹੁਰਾਂ ਕਿਹਾ ਕਿ ਜਦ ਤੱਕ ਕੈਲੰਡਰ ਦੇ ਮਾਹਰਾਂ ਦੁਆਰਾ ਕੋਈ ਠੋਸ ਸਬੂਤ ਪੇਸ਼ ਕਰਕੇ ਦਰੁਸਤ ਕਾਰਜ-ਪ੍ਰਣਾਲੀ ਰਾਹੀਂ ਸਰਬਸੰਮਤ ਰਾਏ ਬਣਾ ਕੇ ਖਾਲਸਾ ਪੰਥ ਨਾਲ ਸਾਂਝੀ ਨਹੀਂ ਕੀਤੀ ਜਾਂਦੀ, ਤਦ ਤੱਕ ਕੈਲੰਡਰ ਵਿਚ ਕਿਸੇ ਕਿਸਮ ਦੀ ਸੋਧ ਬਰਦਾਸ਼ਤ ਨਹੀਂ ਕੀਤੀ ਜਾਏਗੀ ਪਹਿਲਾਂ ਹੀ ਦਿੱਲੀ, ਭਾਰਤ ਦੇ ਕਬਜ਼ੇ ਹੇਠਲੇ ਪੰਜਾਬ ਵਿਚਲੇ ਬਹੁਤੇ ਸਿੱਖ, ਅਮਰੀਕਾ, ਕੈਨੇਡਾ, ਯੋਰਪ, ਆਸਟਰੇਲੀਆ ਤੇ ਨਿਊਜ਼ੀਲੈਂਡ ਦੇ ਸਿੱਖ ਨਵੀਆਂ ਸੋਧਾਂ ਵਾਲੇ ਕੈਲੰਡਰ ਨੂੰ ਰੱਦ ਕਰ ਚੁੱਕੇ ਹਨ

ਸੋਧਾਂ ਵਾਲਾ ਨਵਾਂ ਧੁੰਮਾ ਛਾਪ ਕੈਲੰਡਰ ਸਵਾਰਥ ਅਧੀਨ ਸਿੱਖ ਕੌਮ ਦੀ ਨਿਵੇਕਲੀ ਪਛਾਣ ਨੂੰ ਖੋਰਾ ਲਾਣ ਤੇ ਸਿੱਖ ਨੇਸ਼ਨ ਨੂੰ ਹਿੰਦੂਵਾਦ ਦੇ ਸਮੁੰਦਰ ਵਿਚ ਗਰਕ ਕਰਨ ਲਈ ਜਾਰੀ ਕੀਤਾ ਗਿਆ ਹੈ ਜਿਸਦੀ ਸਣੇ ਧੁੰਮੇ, ਅਕਾਲੀ ਦਲ ਬਾਦਲ ਤੇ ਬਹੁਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਸਮਝ ਨਹੀਂ ਪੁਰਾਣੇ ਅਕਾਲੀਆਂ ਦੀ ਕੁਰਬਾਨੀ ਵਾਲੀ ਸੋਚ ਤੋਂ ਪੂਰੀ ਤਰਾਂ ਕਿਨਾਰਾ ਕਰਦਿਆਂ ਆਰ.ਐਸ.ਐਸ. ਦੀ ਗ਼ੁਲਾਮੀ ਸਵੀਕਾਰ ਕਰਕੇ, ਹੁਣ ਵਾਲੇ ਅਕਾਲੀ ਦਲ ਨੇ ਆਪਣੀ ਝਾਕ ਸਿਰਫ਼ ਤੇ ਸਿਰਫ਼ ਕੁਰਸੀਆਂ ਤੱਕ ਸੀਮਤ ਕਰ ਲਈ ਹੈ, ਜਿਸ ਨਾਲ ਕੌਮ ਦਾ ਨੁਕਸਾਨ ਹੋ ਰਿਹਾ ਹੈ, ਜਿਸ ਨੂੰ ਹਰ ਹੀਲੇ ਰੋਕਣ ਦੀ ਲੋੜ ਹੈ ਇਹ ਐਲਾਨ ਗੁਰਦੁਆਰਾ ਪੰਜਾ ਸਾਹਿਬ-ਹਸਨ ਅਬਦਾਲ-ਪੰਜਾਬ ਪਾਕਿਸਤਾਨ ਵਿਖੇ ਸੰਸਾਰ ਭਰ `ਚੋਂ ਖ਼ਾਲਸਾ ਸਾਜਨਾ ਦਿਵਸ ਮਨਾਉਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ ਦੀ ਹਾਜ਼ਰੀ `ਚ ਕੀਤਾ ਗਿਆ ਜਿਸਦੇ ਬੜੇ ਦੂਰ ਰੱਸ ਸਿੱਟੇ ਨਿਕਲਣਗੇ, ਕਿਉਂਕਿ ਪਾਕਿਸਤਾਨ ਵਿਚ ਬਹੁਤ ਸਾਰੇ ਵਡੇ ਸਿੱਖ ਇਤਿਹਾਸਕ ਅਸਥਾਨ ਹਨ ਜੋ ਗੁਰੂ ਸਾਹਿਬਾਨ ਦੀ ਨੂਰੀ ਛੋਹ ਨਾਲ ਸਰਸ਼ਾਰ ਹਨ

ਇਸ ਤੋਂ ਇਲਾਵਾ ਭਾਰਤੀ ਕਬਜ਼ੇ ਹੇਠਲੇ ਪੰਜਾਬ ਤੇ ਸੰਸਾਰ ਭਰ `ਚੋਂ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਸਿੱਖਾਂ ਨੂੰ ਪਹਿਲੇ ਅਸਲੀ ਕੈਲੰਡਰ ਦੀਆਂ ਤਰੀਕਾਂ ਅਨੁਸਾਰ ਹੀ ਜਾਣਾ ਪਏਗਾ ਤੇ ਵੀਜ਼ੇ ਲੈਣੇ ਪੈਣਗੇ ਤੇ ਅੰਤ ਬਾਦਲ-.ਧੁੰਮੇ ਤੇ ਮਕੱੜ ਵਰਗਿਆਂ ਨੂੰ ਪਹਿਲੇ ਅਸਲੀ ਕੈਲੰਡਰ ਅਨੁਸਾਰ ਹੀ ਚੱਲਣਾ ਪਏਗਾ

ਪਿਛਲੇ ਹਫ਼ਤੇ, ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਵਿਖੇ ਖ਼ਾਲਸਾ ਪੰਥ ਦਾ 311ਵਾਂ ਸਾਜਨਾ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਅਰਜਨ ਸਿੰਘ ਬਾਲਾ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਇਸ ਮੌਕੇ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਪਾਰਲੀਮਾਨੀ ਸਕੱਤਰ ਅਤੇ ਮੈਂਬਰ ਕੌਮੀ ਅਸੰਬਲੀ ਸ੍ਰੀ ਰਮੇਸ਼ ਲਾਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇਕੱਲੇ ਸਿੱਖਾਂ ਦੇ ਹੀ ਨਹੀਂ ਸਗੋਂ ਸਾਰੇ ਧਰਮਾਂ ਦੇ ਪੈਗੰਬਰ ਹਨ ਉਨ੍ਹਾਂ ਕਿਹਾ ਕਿ ਜੇਕਰ ਸਿੱਖ ਭਰਾ ਸਿੰਧ ਦੇ ਵੀਜ਼ੇ ਲਗਵਾ ਕੇ ਆਉਣ ਤਾਂ ਇਹ ਬੜੀ ਖ਼ੁਸ਼ੀ ਵਾਲੀ ਗੱਲ ਹੋਵੇਗੀ

ਸਾਬਕਾ ਪ੍ਰਧਾਨ ਸ: ਬਿਸ਼ਨ ਸਿੰਘ ਨੇ ਮੁਹਾਲੀ ਤੋਂ ਛਪਦੇ ਪੰਜਾਬੀ ਅਖ਼ਬਾਰ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਸੰਪਾਦਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ `ਤੇ ਕਿੰਤੂ-ਪੰਰਤੂ ਕਰਕੇ ਘੋਰ ਅਪਰਾਧ ਕੀਤਾ ਹੈ ਅਤੇ ਉਸ ਨੂੰ ਇਸ ਦੀ ਸਜ਼ਾ ਮਿਲਣੀ ਚਾਹੀਦੀ ਹੈ

ਇਸ ਸਮੇਂ ਪਿਛਲੇ 15 ਸਾਲਾਂ ਤੋਂ ਸਿੱਖਾਂ ਦੀਆਂ ਸੇਵਾਵਾਂ ਵਿਚ ਲੱਗੇ ਪੀਰ ਬੁੱਧ ਸ਼ਾਹ ਜੀ ਦੇ ਅੰਸ਼-ਵੰਸ਼ ਵਿਚੋਂ ਡਿਪਟੀ ਸਕੱਤਰ ਅੱਬਾਸ ਨੂੰ ਪੀ. ਐੱਸ. ਜੀ. ਪੀ. ਸੀ. ਅਤੇ ਵਫ਼ਦ ਬੋਰਡ ਵੱਲੋਂ ਸਾਂਝੇ ਤੌਰ `ਤੇ ਸੋਨੇ ਦਾ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਭਾਰੀ ਇਕੱਠ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਜਥਾ ਆਗੂ ਜਥੇ: ਸਵਿੰਦਰ ਸਿੰਘ ਦੋਬਲੀਆ, ਡਾ: ਸਾਹਿਬ ਸਿੰਘ ਮੀਤ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਂਬਰ ਕੌਮੀ ਅਸੰਬਲੀ ਸ੍ਰੀ ਮਦਨ ਲਾਲ, ਐੱਮ. ਐੱਨ. ਏ. ਡਾ: ਹਰੀਸ਼ ਕੁਮਾਰ, ਵਧੀਕ ਸਕੱਤਰ ਮੁਹੰਮਦ ਸਦੀਕ ਖੁਰਮ, ਖਾਲੜਾ ਮਿਸ਼ਨ ਕਮੇਟੀ ਵੱਲੋਂ ਸ: ਬਲਵਿੰਦਰ ਸਿੰਘ ਝਬਾਲ, ਨਨਕਾਣਾ ਸਾਹਿਬ ਸਿੱਖ ਯਾਤਰੀ ਸੇਵਕ ਸਭਾ ਦੇ ਪ੍ਰਧਾਨ ਸ: ਸਵਰਨ ਸਿੰਘ ਗਿੱਲ, ਡਾ; ਲਾਲ ਚੰਦ, ਵਹਾਬ ਗੁੱਲ ਚੌਧਰੀ ਤਨਵੀਰ, ਡਿਪਟੀ ਪ੍ਰਬੰਧਕ ਆਦਿ ਨੇ ਸੰਬੋਧਨ ਕਰਦਿਆਂ ਸਿੱਖ ਸੰਗਤਾਂ ਨੂੰ ਖ਼ਾਲਸਾ ਸਾਜਨਾ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਪਾਕਿਸਤਾਨ ਸਰਕਾਰ (ਵਕਫ਼ ਬੋਰਡ) ਅਤੇ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਫਿਰੋਜ਼ਪੁਰ ਤੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਮੁੱਖ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਮੈਂਬਰ ਸ਼੍ਰੋਮਣੀ ਕਮੇਟੀ ਸ.ਅਮਰਜੀਤ ਸਿੰਘ ਭਲਾਈਪੁਰ, ਡਾ. ਸਵਰਨ ਸਿੰਘ, ਜਸਪਾਲ ਸਿੰਘ ਮੀਤ ਸਕੱਤਰ, ਜੱਸਾ ਸਿੰਘ ਮੁੰਡਾ ਪਿੰਡ, ਸੋਹਣ ਸਿੰਘ ਫਿਰੋਜ਼ਪੁਰ, ਡਾ. ਗੁਰਭੇਜ ਸਿੰਘ ਲੋਪੋਕੇ, ਡਾ. ਬੀ. ਐੱਸ. ਕੋਹਾਲਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਕਤਸਰ ਤੋਂ ਜਨਰਲ ਸਕੱਤਰ ਸ.ਪਿੱਪਲ ਸਿੰਘ ਲੁਬਾਣਿਆਂ ਵਾਲੀ, ਸ. ਦਿਲਬਾਗ ਸਿੰਘ ਪ੍ਰਧਾਨ ਤੇ ਡਾ. ਹਰਵੰਤ ਸਿੰਘ ਕੋਹਾਲਾ ਹਾਜ਼ਰ ਸਨ

21 ਅਪ੍ਰੈਲ 2010
 

Bookmark with

Reddit    Yahoo     Furl    Delicious

Name

Subject

Comment

ਹੋਰ ਪੜੋ


 

  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 

  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas