Make a banner at FlashBannerNow.com
Amritsar Times

ਤਿਹਾੜ ਜੇਲ੍ਹ ‘ਚ ਮਾਨਸਿਕ ਰੋਗੀ ਬਣ ਗਏ ਢਾਈ ਸੌ ਕੈਦੀ

ਪੰਜਾਬ ਦੇ 225 ਵਿਅਕਤੀ ਦਿੱਲੀ ਦੀਆਂ ਜੇਲ੍ਹਾਂ ਵਿਚ ਬੰਦ


ਬਠਿੰਡਾ/ਅੰਮ੍ਰਿਤਸਰ ਟਾਈਮਜ਼ ਬਿਊਰੋ
ਦਿੱਲੀ ਦੀ ਤਿਹਾੜ ਜੇਲ੍ਹ ਦੇ ਢਾਈ ਸੌ ਕੈਦੀ ਮਾਨਸਿਕ ਰੋਗੀ ਬਣ ਗਏ ਹਨ। ਤਿਹਾੜ ਜੇਲ੍ਹ ਵਿਚ ਫਾਂਸੀ ਦੀ ਸਜ਼ਾ ਵਾਲੇ 14 ਕੈਦੀ ਹਨ, ਜਿਨ੍ਹਾਂ ਵਿਚ ਬਠਿੰਡਾ ਜ਼ਿਲ੍ਹੇ ਦਾ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਵੀ ਸ਼ਾਮਲ ਹਨ। ਜ਼ਿਆਦਾਤਰ ਫਾਂਸੀ ਦੀ ਸਜ਼ਾ ਯਾਫ਼ਤਾ ਕੈਦੀ ਮਾਨਸਿਕ ਤਵਾਜ਼ਨ ਗੁਆ ਬੈਠੇ ਹਨ। ਉਂਝ, ਭਾਈ ਦਵਿੰਦਰਪਾਲ ਸਿੰਘ ਭੁੱਲਰ ਦਿੱਲੀ ਦੀ ਤਿਹਾੜ ਦੀ ਕੇਂਦਰੀ ਜੇਲ੍ਹ ਨੰਬਰ 3 ਵਿਚ ਬੰਦ ਰਿਹਾ ਹਨ, ਪਰ ਇਸ ਵੇਲੇ ਉਹ ਇੰਸਟੀਚਿਊਟ ਆਫ਼ ਹਿਊਮਨ ਬਿਹੇਵੀਅਰ ਐਂਡ ਅਲਾਈਡ ਸਾਇੰਸਿਜ਼ (ਆਈਐਚਬੀਏਐਸ) ਵਿਚ ਇਲਾਜ ਅਧੀਨ ਹਨ। ਪ੍ਰੋæ ਭੁੱਲਰ ਦੇ ਇਲਾਜ ਦੀ ਫਾਈਲ ਵੀ ਹਸਪਤਾਲ ਵਿਚ ਹੀ ਹੈ, ਜਿਸ ਕਰਕੇ ਜੇਲ੍ਹ ਕੋਲ ਕੋਈ ਮੈਡੀਕਲ ਰਿਕਾਰਡ ਨਹੀਂ ਹੈ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ‘ਚ ਪਾਈ ਪਟੀਸ਼ਨ ਵਿਚ ਵੀ ਇਹੋ ਆਖਿਆ ਗਿਆ ਸੀ ਕਿ ਅਪੀਲ ਦਾ ਫ਼ੈਸਲਾ ਨਾ ਹੋਣ ਕਰਕੇ ਪ੍ਰੋæ ਭੁੱਲਰ ਮਾਨਸਿਕ ਤੌਰ ‘ਤੇ ਬਿਮਾਰ ਹੋ ਗਏ ਹਨ।
ਸੂਚਨਾ ਅਧਿਕਾਰ ਤਹਿਤ ਤਿਹਾੜ ਜੇਲ੍ਹ ਤੋਂ ਜੋ ਵੇਰਵੇ ਮਿਲੇ ਹਨ, ਉਨ੍ਹਾਂ ਅਨੁਸਾਰ ਫਾਂਸੀ ਦੀ ਸਜ਼ਾ ਵਾਲੇ ਬਹੁਤੇ ਕੈਦੀ ਇਸੇ ਜੇਲ੍ਹ ਵਿਚ ਹਨ। ਜਿਹੜੇ ਕੈਦੀ ਮਾਨਸਿਕ ਪੀੜਾ ਝੱਲ ਰਹੇ ਹਨ, ਉਨ੍ਹਾਂ ਦਾ ਇਲਾਜ ਵੀ ਨਾਲੋ-ਨਾਲ ਚੱਲ ਰਿਹਾ ਹੈ। ਤਿਹਾੜ ਦੀ ਕੇਂਦਰੀ ਜੇਲ੍ਹ ਨੰਬਰ 2 ਵਿਚ ਫਾਂਸੀ ਦੀ ਸਜ਼ਾ ਵਾਲੇ ਚਾਰ ਕੈਦੀ ਹਨ। ਇਨ੍ਹਾਂ ਕੈਦੀਆਂ ਵਿਚ ਯੂਪੀ ਦਾ ਅਤਵੀਰ ਸਿੰਘ, ਨਵੀਂ ਦਿੱਲੀ ਦਾ ਸੁਸ਼ੀਲ ਸ਼ਰਮਾ, ਹਰਿਆਣਾ ਦੇ ਗਿਆਨ ਚੰਦ ਅਤੇ ਜਗਤਾਰ ਸਿੰਘ ਸ਼ਾਮਲ ਹਨ। ਅਤਵੀਰ ਸਿੰਘ ਤੇ ਸੁਸ਼ੀਲ ਸ਼ਰਮਾ ਤਾਂ 16 ਵਰ੍ਹਿਆਂ ਤੋਂ ਇਥੇ ਬੰਦ ਹਨ। ਇਨ੍ਹਾਂ ਕੈਦੀਆਂ ਦੇ ਇਲਾਜ ‘ਤੇ ਆਏ ਖਰਚ ਦਾ ਕੋਈ ਵੇਰਵਾ ਸੰਗ੍ਰਹਿਤ ਨਹੀਂ ਕੀਤਾ ਗਿਆ। ਉਂਝ, ਇਕੱਲੀ ਜੇਲ੍ਹ ਨੰਬਰ 2 ਵਿਚ ਹੀ 35 ਕੈਦੀ ਮਾਨਸਿਕ ਰੋਗੀ ਬਣ ਚੁੱਕੇ ਹਨ। ਇਨ੍ਹਾਂ ਸਾਰਿਆਂ ਦਾ ਇਲਾਜ ਚੱਲ ਰਿਹਾ ਹੈ। ਤਿਹਾੜ ਦੀਆਂ ਕੁੱਲ ਛੇ ਜੇਲ੍ਹਾਂ ਹਨ, ਜਿੰਨ੍ਹਾਂ ਵਿਚ ਮਾਨਸਿਕ ਰੋਗੀਆਂ ਦੀ ਗਿਣਤੀ 247 ਬਣਦੀ ਹੈ। ਕੇਂਦਰੀ ਜੇਲ੍ਹ ਨੰਬਰ 6 ਵਿਚ 576 ਔਰਤਾਂ ਬੰਦ ਹਨ, ਜਿਨ੍ਹਾਂ ਵਿਚ 458 ਹਵਾਲਾਤੀ ਹਨ। ਇਸ ਜੇਲ੍ਹ ਵਿਚ ਪੰਜਾਬ ਦੀਆਂ ਤਿੰਨ ਔਰਤਾਂ ਸ਼ਾਮਲ ਹਨ। ਇਸੇ ਜੇਲ੍ਹ ਵਿਚ ਬੰਦ 42 ਔਰਤਾਂ ਦੇ ਨਾਲ ਉਨ੍ਹਾਂ ਦੇ 46 ਬੱਚੇ ਵੀ ਰਹਿੰਦੇ ਹਨ। ਦੋ ਔਰਤਾਂ ਫਾਂਸੀ ਦੀ ਸਜ਼ਾ ਤਹਿਤ ਬੰਦ ਹਨ।
ਪਾਣੀਪਤ ਦੀ ਸ਼ੀਲਾ ਪੁੱਤਰੀ ਗਿਆਨ ਚੰਦ 8 ਜੂਨ 2003 ਤੋਂ ਬੰਦ ਹੈ, ਜਦੋਂਕਿ ਦੂਸਰੀ ਔਰਤ ਲਖਪਤੀ ਪਤਨੀ ਰਾਜ ਸਿੰਘ 18 ਅਕਤੂਬਰ 2007 ਤੋਂ ਬੰਦ ਹੈ। ਇਹ ਔਰਤ ਨਵੀਂ  ਦਿੱਲੀ ਤੋਂ ਹੀ ਹੈ। ਇਸ ਜੇਲ੍ਹ ਵਿਚ ਦੋ ਔਰਤਾਂ ਮਾਨਸਿਕ ਰੋਗੀ ਬਣ ਗਈਆਂ ਹਨ। ਜੇਲ੍ਹ ਨੰਬਰ 5 ਵਿਚ ਵੀ ਦੋ ਕੈਦੀ ਫਾਂਸੀ ਦੀ ਸਜ਼ਾ ਵਾਲੇ ਹਨ, ਜਿਨ੍ਹਾਂ ਦਾ ਰਿਕਾਰਡ ਦੇਣ ਤੋਂ ਨਾਂਹ ਕਰ ਦਿੱਤੀ ਗਈ ਹੈ। ਇਸ ਜੇਲ੍ਹ ਵਿਚ ਸਭ ਤੋਂ ਜ਼ਿਆਦਾ 108 ਕੈਦੀ ਮਾਨਸਿਕ ਰੋਗੀ ਬਣ ਚੁੱਕੇ ਹਨ। ਤਿਹਾੜ ਅਧੀਨ ਹੀ ਆਉਂਦੀ ਰੋਹਿਣੀ ਦੀ ਜ਼ਿਲ੍ਹਾ ਜੇਲ੍ਹ ਵਿਚ ਇਕ ਕੈਦੀ ਅਸ਼ੋਕ ਪੁੱਤਰ ਸੁਰਜੀਤ ਵਾਸੀ ਹਰਿਆਣਾ ਫਾਂਸੀ ਦੀ ਸਜ਼ਾ ਅਧੀਨ ਬੰਦ ਹੈ। ਇਹ ਕੈਦੀ 1 ਜੂਨ 2003 ਤੋਂ ਬੰਦ ਹੈ। ਜੇਲ੍ਹ ਦੀ ਡਿਸਪੈਂਸਰੀ ਵਿਚ ਹੀ ਉਸ ਦਾ ਇਲਾਜ ਚੱਲ ਰਿਹਾ ਹੈ। ਜੇਲ੍ਹ ‘ਚ ਪੰਜਾਬ ਨਾਲ ਸਬੰਧਤ 5 ਬੰਦੀ ਹਨ। ਜੇਲ੍ਹ ਨੰਬਰ ਚਾਰ ਵਿਚ ਵੀ ਫਾਂਸੀ ਦੀ ਸਜ਼ਾ ਵਾਲੇ ਚਾਰ ਕੈਦੀ ਹਨ, ਜਿਨ੍ਹਾਂ ਦੇ ਨਾਂ ਦੱਸਣ ਤੋਂ ਜੇਲ੍ਹ ਅਧਿਕਾਰੀਆਂ ਨੇ ਇਨਕਾਰ ਕਰ ਦਿੱਤਾ। ਇਸ ਜੇਲ੍ਹ ਦੇ 10 ਬੰਦੀ ਮਾਨਸਿਕ ਰੋਗੀ ਬਣ ਗਏ ਹਨ। ਪ੍ਰਾਪਤ ਸੂਚਨਾ ਅਨੁਸਾਰ ਤਿਹਾੜ ਦੀਆਂ ਸਾਰੀਆਂ ਜੇਲ੍ਹਾਂ ਵਿਚ ਪੰਜਾਬ ਦੇ ਕੁੱਲ 223 ਵਿਅਕਤੀ ਬੰਦ ਹਨ। ਇਨ੍ਹਾਂ ਵਿਚ ਤਿੰਨ ਔਰਤਾਂ ਸ਼ਾਮਲ ਹਨ। ਪੰਜਾਬ ਨਾਲ ਸਬੰਧਤ ਸਭ ਤੋਂ ਜ਼ਿਆਦਾ 168 ਬੰਦੀ ਤਿਹਾੜ ਦੀ ਕੇਂਦਰੀ ਜੇਲ੍ਹ ਨੰਬਰ ਇਕ ਵਿਚ ਬੰਦ ਹਨ।

ਰਹਿਮ ਦੀਆਂ ਅਪੀਲਾਂ ਦੇ ਨਿਪਟਾਰੇ ‘ਚ ਦੇਰੀ ਕਿਉਂ?
ਨਾਰਾਜ਼ ਸੁਪਰੀਮ ਕੋਰਟ ਵਲੋਂ ਰਹਿਮ ਦੀਆਂ ਸਾਰੀਆਂ ਅਪੀਲਾਂ ਦਾ ਰਿਕਾਰਡ ਤਲਬ
ਨਵੀਂ ਦਿੱਲੀ/ਅੰਮ੍ਰਿਤਸਰ ਟਾਈਮਜ਼ ਬਿਊਰੋ
ਸੁਪਰੀਮ ਕੋਰਟ ਨੇ ਮੌਤ ਦੀਆਂ ਸਜ਼ਾਵਾਂ ਨਾਲ ਸਬੰਧਤ ਰਹਿਮ ਦੀਆਂ ਅਪੀਲਾਂ ਵਿਚ ਕੇਂਦਰ ਤੇ ਰਾਜ ਸਰਕਾਰਾਂ ਵਲੋਂ ਕੀਤੀ ਜਾ ਰਹੀ ਦੇਰੀ ‘ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ। ਅਦਾਲਤ ਨੇ ਕੇਂਦਰ ਤੇ ਸਾਰੇ ਰਾਜਾਂ ਤੋਂ ਅਜਿਹੇ ਸਾਰੇ ਮਾਮਲਿਆਂ ਦਾ ਰਿਕਾਰਡ ਵੀ ਤਲਬ ਕੀਤਾ ਹੈ। ਜਸਟਿਸ ਜੀਐਸ ਸਿੰਘਵੀ ਤੇ ਐਸਜੇ ਮੁਖੋਪਾਧਿਆਏ ‘ਤੇ ਆਧਾਰਤ ਬੈਂਚ ਨੇ ਸਾਰੇ ਰਾਜਾਂ ਦੇ ਗ੍ਰਹਿ ਸਕੱਤਰਾਂ ਨੂੰ ਕਿਹਾ ਹੈ ਕਿ ਉਹ ਤਿੰਨ ਦਿਨਾਂ ਦੇ ਅੰਦਰ-ਅੰਦਰ ਰਹਿਮ ਦੀਆਂ ਅਪੀਲਾਂ ਦਾ ਸਾਰਾ ਰਿਕਾਰਡ ਕੇਂਦਰ ਸਰਕਾਰ ਨੂੰ ਭੇਜਣ ਜਿਹੜੀ ਅੱਗੋਂ ਇਸ ਅਦਾਲਤ ਵਿਚ ਪੇਸ਼ ਕਰੇਗੀ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇ ਰਾਜ ਸਰਕਾਰਾਂ ਨੇ ਮਿੱਥੇ ਸਮੇਂ ਅੰਦਰ ਇਹ ਰਿਕਾਰਡ ਨਾ ਭੇਜਿਆ ਤਾਂ ਉਹ ਇਹ ਸਾਰਾ ਕੁੱਝ ਅਪਣੇ ਜੋਖਮ ‘ਤੇ ਹੀ ਕਰਨਗੇ।
ਸੁਪਰੀਮ ਕੋਰਟ ਨੇ ਇਹ ਨਿਰਦੇਸ਼ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਹਿਮ ਦੀ ਅਪੀਲ ‘ਤੇ ਸੁਣਵਾਈ ਕਰਦਿਆਂ ਦਿੱਤੇ ਹਨ। ਪ੍ਰੋ. ਭੁੱਲਰ ਨੂੰ ਸਤੰਬਰ 1993 ਵਿਚ ਦਿੱਲੀ ਵਿਖੇ ਹੋਏ ਇਕ ਬੰਬ ਧਮਾਕੇ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇਸ ਧਮਾਕੇ ਵਿਚ 9 ਬੰਦੇ ਮਾਰੇ ਗਏ ਸਨ। ਪ੍ਰੋ. ਭੁੱਲਰ ਵਲੋਂ ਵਾਰ-ਵਾਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਮੌਤ ਦੀ ਸਜ਼ਾ ਉਮਰ ਕੈਦ ਵਿਚ ਬਦਲ ਦਿਤੀ ਜਾਵੇ ਕਿਉਂਕਿ ਉਨ੍ਹਾਂ ਦੀ ਰਹਿਮ ਦੀ ਅਪੀਲ ਦੇ ਨਿਪਟਾਰੇ ਵਿਚ ਪਹਿਲਾਂ ਹੀ ਅਸਾਧਾਰਣ ਦੇਰੀ ਹੋ ਚੁੱਕੀ ਹੈ ਜਿਸ ਕਾਰਨ ਉਨ੍ਹਾਂ ਦਾ ਮਾਨਸਿਕ ਸੰਤੁਲਨ ਵੀ ਵਿਗੜ ਗਿਆ ਹੈ। ਇਸ ਤੋਂ ਪਹਿਲਾਂ ਇਕ ਸੁਣਵਾਈ ਦੌਰਾਨ ਪ੍ਰੋæ ਭੁੱਲਰ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਉਨ੍ਹਾਂ ਦੀ ਰਹਿਮ ਦੀ ਅਪੀਲ 2003 ਤੋਂ ਲਟਕਦੀ ਆ ਰਹੀ ਹੈ ਜਿਸ ਕਾਰਨ ਉਨ੍ਹਾਂ ਦੇ ਮੁਵੱਕਲ ਨਾਲ ਅਣਮਨੁੱਖੀ ਅਤੇ ਬਹੁਤ ਹੀ ਕਠੋਰ ਵਿਹਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਦਲੀਲ ਸੀ ਕਿ ਪ੍ਰੋæ ਭੁੱਲਰ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਵਿਚ ਹੋ ਰਹੀ ਐਨੀ ਦੇਰੀ ਭਾਰਤੀ ਵਿਧਾਨ ਦੀ ਧਾਰਾ 21 ਦੀ ਸਰਾਸਰ ਉਲੰਘਣਾ ਹੈ ਜਿਸ ਅਧੀਨ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਦਾ ਵੀ ਘਾਣ ਕੀਤਾ ਜਾ ਰਿਹਾ ਹੈ।
ਬੈਂਚ ਦਾ ਇਹ ਵੀ ਕਹਿਣਾ ਹੈ ਕਿ ਕੁੱਝ ਮਾਮਲਿਆਂ ‘ਚ ਰਹਿਮ ਦੀਆਂ ਅਪੀਲਾਂ ਦਾ ਨਿਪਟਾਰਾ 11 ਸਾਲਾਂ ਪਿਛੋਂ ਕੀਤਾ ਗਿਆ ਜਿਹੜਾ ਕਾਫ਼ੀ ਲੰਬਾ ਸਮਾਂ ਹੈ। ਬੈਂਚ ਨੇ ਕੇਂਦਰ ਸਰਕਾਰ ਤੋਂ ਪੁਛਿਆ ਹੈ ਕਿ ਜਦੋਂ ਇਹ ਰਹਿਮ ਦੀਆਂ ਅਪੀਲਾਂ ਸਮਰੱਥ ਅਧਿਕਾਰੀ ਕੋਲ ਪੁੱਜਦੀਆਂ ਹਨ, ਉਸ ਪਿੱਛੋਂ ਇਨ੍ਹਾਂ ਦਾ ਕੀ ਕੀਤਾ ਜਾਂਦਾ ਹੈ? ਅਦਾਲਤ ਦਾ ਕਹਿਣਾ ਹੈ ਕਿ ਇਕ ਮਾਮਲੇ ਵਿਚ ਇਸ ਦੇ ਨਿਪਟਾਰੇ ਵਿਚ 11 ਸਾਲ ਲੱਗੇ ਜਦਕਿ ਇਕ ਹੋਰ ਮਾਮਲੇ ਵਿਚ 8 ਸਾਲ ਦਾ ਸਮਾਂ ਲੰਘਾਅ ਦਿੱਤਾ ਗਿਆ। ਅਦਾਲਤ ਨੇ ਕੇਂਦਰ ਸਰਕਾਰ ਦੀ ਇਹ ਦਲੀਲ ਵੀ ਖ਼ਾਰਜ ਕਰ ਦਿੱਤੀ ਕਿ ਸਜ਼ਾ ਯਾਫ਼ਤਾ ਕੈਦੀਆਂ ਵਲੋਂ ਵਾਰ-ਵਾਰ ਅਪੀਲਾਂ ਦਾਇਰ ਕਰਨ ਕਰ ਕੇ ਇਸ ਵਿਚ ਦੇਰੀ ਹੁੰਦੀ ਹੈ। ਬੈਂਚ ਦਾ ਕਹਿਣਾ ਹੈ ਕਿ ਵਾਰ-ਵਾਰ ਪਟੀਸ਼ਨ ਦਾਇਰ ਕਰਨ ‘ਤੇ ਕੋਈ ਪਾਬੰਦੀ ਨਹੀਂ।
ਸੁਪਰੀਮ ਕੋਰਟ ਨੇ 26 ਮਾਰਚ 2002 ਨੂੰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਮੌਤ ਦੀ ਸਜ਼ਾ ਵਿਰੁਧ ਪਟੀਸ਼ਨ ਖ਼ਾਰਜ ਕਰ ਦਿੱਤੀ ਸੀ। ਇਹ ਸਜ਼ਾ ਪਹਿਲਾਂ ਹੇਠਲੀ ਅਦਾਲਤ ਵਲੋਂ ਸੁਣਾਈ ਗਈ ਸੀ ਅਤੇ ਦਿੱਲੀ ਹਾਈ ਕੋਰਟ ਵਲੋਂ ਵੀ ਇਸ ਨੂੰ ਕਾਇਮ ਰਖਿਆ ਗਿਆ ਸੀ। ਪ੍ਰੋæ ਭੁੱਲਰ ਨੇ ਇਸ ਪਿਛੋਂ ਨਜ਼ਰਸਾਨੀ ਪਟੀਸ਼ਨ ਦਾਖ਼ਲ ਕੀਤੀ ਸੀ ਅਤੇ ਇਹ ਵੀ 17 ਦਸੰਬਰ 2002 ਨੂੰ ਰੱਦ ਕਰ ਦਿੱਤੀ ਗਈ ਸੀ। ਇਸ ਪਿੱਛੋਂ ਪ੍ਰੋæ ਭੁੱਲਰ ਨੇ ਇਕ ਹੋਰ ਅਪੀਲ ਦਾਇਰ ਕੀਤੀ, ਉਹ ਵੀ ਉ¤ਚ ਅਦਾਲਤ ਵਲੋਂ 12 ਮਾਰਚ 2003 ਨੂੰ ਰੱਦ ਕਰ ਦਿੱਤੀ ਗਈ। ਇਸ ਤੋਂ ਪਹਿਲਾਂ 14 ਜਨਵਰੀ 2003 ਨੂੰ ਪ੍ਰੋæ ਦਵਿੰਦਰਪਾਲ ਸਿੰਘ ਭੁੱਲਰ ਨੇ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਵੀ ਦਾਇਰ ਕੀਤੀ ਸੀ। ਰਾਸ਼ਟਰਪਤੀ ਨੇ ਅੱਠ ਸਾਲਾਂ ਤੋਂ ਵੱਧ ਸਮਾਂ ਲੰਘ ਜਾਣ ਪਿੱਛੋਂ ਬੀਤੇ ਸਾਲ 25 ਮਈ ਨੂੰ ਇਹ ਪਟੀਸ਼ਨ ਰੱਦ ਕਰ ਦਿੱਤੀ ਸੀ। ਪ੍ਰੋæ ਭੁੱਲਰ ਇਸ ਵੇਲੇ ਸ਼ਾਹਦਰਾ ਦੇ ਇਕ ਹਸਪਤਾਲ ਵਿਚ ਜ਼ੇਰੇ ਇਲਾਜ ਹਨ ਕਿਉਂਕਿ ਉਹ ਇਸੇ ਵੇਲੇ ਮਾਨਸਿਕ ਤਣਾਅ ਸਮੇਤ ਕਈ ਹੋਰ ਬੀਮਾਰੀਆਂ ਦਾ ਸਾਹਮਣਾ ਕਰ ਰਹੇ ਹਨ ਅਤੇ ਉਨ੍ਹਾਂ ਵਿਚ ਖ਼ੁਦਕਸ਼²ੀ ਕਰਨ ਦਾ ਰੁਝਾਨ ਵੀ ਦੇਖਿਆ ਗਿਆ ਹੈ। ਇਸ ਤੋਂ ਪਹਿਲਾਂ ਕੇਂਦਰ ਵਲੋਂ ਸੁਪਰੀਮ ਕੋਰਟ ਵਿਚ ਦਾਖ਼ਲ ਕੀਤੇ ਗਏ ਇਕ ਹਲਫ਼ਨਾਮੇ ਵਿਚ ਰਹਿਮ ਦੀ ਅਪੀਲ ਦੇ ਨਿਪਟਾਰੇ ਵਿਚ ਲੱਗੇ ਅੱਠ ਸਾਲ ਤੋਂ ਵੱਧ ਦੇ ਸਮੇਂ ਨੂੰ ਇਹ ਕਹਿ ਕੇ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਰਹਿਮ ਦੀ ਅਪੀਲ ਦਾ ਨਿਪਟਾਰਾ ਮਹਿਜ਼ ਇਕ ਵਿਧਾਨਕ ਕਾਰਵਾਈ ਹੈ ਤੇ ਇਸ ਵਿਚ ਸਮਾਂ ਲੱਗ ਹੀ ਜਾਂਦਾ ਹੈ।

Short URL: http://www.amritsartimes.com/?p=11870

Posted by on Mar 1 2012. Filed under ਖਬਰਸਾਰ. You can follow any responses to this entry through the RSS 2.0. Responses are currently closed, but you can trackback from your own site.

6 Comments for “ਤਿਹਾੜ ਜੇਲ੍ਹ ‘ਚ ਮਾਨਸਿਕ ਰੋਗੀ ਬਣ ਗਏ ਢਾਈ ਸੌ ਕੈਦੀ”

  1. abjures…

    roughly around 200 dollars give or take…

  2. abigail…

    I enjoyed studying your blog and I wanted to inform you that I completely agree with you. It is difficult to seek out folks that assume alike these days. Keep it up…

  3. Salutations…

    I pondered posting this pingback excellent gadget…

  4. Check this out…

    Bonjour love this work witness this…

  5. Thanks a lot…

    Hello, I really like this article, it was really informative. I’ll be looking forward for your next post….

  6. Salutations…

    I thought sending this pingback great function…

Comments are closed

Featured Links

Search Archive

Search by Date
Search by Category
Search with Google

Photo Gallery

Make flash banner at FlashBannerNow.com
Log in | Designed by Gabfire themes