Make a banner at FlashBannerNow.com
Amritsar Times

ਯੂਨੀਅਨ ਸਿਟੀ ਦੇ ਮੇਅਰ ਦੀ ਇਲੈਕਸ਼ਨ ਲੜ ਰਹੇ ਰਿਚਰਡ ਵਾਈਏ ਲਈ ਸਿੱਖ ਭਾਈਚਾਰੇ ਵਲੋਂ ਫੰਡ ਰੇਂਜ

ਯੂਨੀਅਨ ਸਿਟੀ/ਅੰਮ੍ਰਿਤਸਰ ਟਾਈਮਜ਼ ਬਿਊਰੋ :
ਯੂਨੀਅਨ ਸਿਟੀ ਦੇ ਮੇਅਰ ਦੀ ਇਲੈਕਸ਼ਨ ਲੜ ਰਹੇ ਰਿਚਰਡ ਵਾਈਏ ਲਈ ਸਿੱਖ ਭਾਈਚਾਰੇ ਵਲੋਂ ਕੀਤੇ ਫੰਡ ਰੇਜਿੰਗ ਨੂੰ ਚੰਗਾ ਹੁੰਗਾਰਾ ਮਿਲਿਆ। ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਯੂਨੀਅਨ ਸਿਟੀ Ḕਰਾਜਾ ਸਵੀਟਸ’ ਵਿਖੇ ਲੰਘੇ ਹਫ਼ਤੇ ਕੀਤੇ ਇਸ ਪ੍ਰੋਗਰਾਮ ਵਿੱਚ ਸਿੱਖ ਭਾਈਚਾਰੇ ਦੇ ਪਤਵੰਤੇ ਸੱਜਣਾਂ ਨੇ ਭਰਵੀਂ ਸ਼ਮੂਲੀਅਤ ਕੀਤੀ।  ਯੂਨੀਅਨ ਸਿਟੀ ਦੇ ਵਾਈਸ ਮੇਅਰ ਰਹਿ ਚੁੱਕੇ ਅਤੇ ਹਰ ਭਾਈਚਾਰੇ ਵਿਚ ਚੰਗੀ ਪਛਾਣ ਬਣਾ ਚੁੱਕੇ ਰਿਚਰਡ ਵਾਈਏ, ਜੋ ਕਿ ਹੁਣ 2012 ਵਿਚ ਆ ਰਹੀ ਇਲੈਕਸ਼ਨ ਵਿਚ ਯੂਨੀਅਨ ਸਿਟੀ ਸ਼ਹਿਰ ਤੋਂ ਮੇਅਰ ਦੇ ਉਮੀਦਵਾਰ ਹਨ, ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਲਈ ਅਤੇ ਮਾਈਕ ਸਹਾਇਤਾ ਦਾ ਵਾਅਦਾ ਕੀਤਾ ਗਿਆ।
ਪ੍ਰੋਗਰਾਮ ਦੇ ਸ਼ੁਰੂ ‘ਚ ਹਰਭਜਨ ਸਿੰਘ ਦੁਸਾਂਝ ਨੇ ਆਏ ਹੋਏ ਪਤਵੰਤੇ ਸੱਜਣਾਂ ਅਤੇ ਇਲੈਕਸ਼ਨ ਲੜ ਰਹੇ ਰਿਚਰਡ ਵਾਈਏ ਨੂੰ ਜੀ ਆਇਆਂ ਕਹਿੰਦਿਆਂ ਅਤੇ ਸਭਨਾਂ ਦਾ ਧੰਨਵਾਦ ਕਰਦਿਆਂ ਬੁਲਾਰਿਆਂ ਨੂੰ ਬੋਲਣ ਦਾ ਸੱਦਾ ਦਿੱਤਾ। ਬੁਲਾਰਿਆਂ ਨੇ ਜਿਥੇ ਰਿਚਰਡ ਵਾਈਏ ਦੀ ਸ਼ਖਸੀਅਤ, ਉਸ ਦੇ ਕੰਮਕਾਜ਼ ਕਰਨ ਦੇ ਢੰਗ ਅਤੇ ਸਿੱਖ ਭਾਈਚਾਰੇ ਪ੍ਰਤੀ ਨਿਭਾਈਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ, ਉਥੇ ਖ਼ਾਸ ਤੌਰ ‘ਤੇ ਕੁਝ ਸਾਲ ਪਹਿਲਾਂ ਯੂਨੀਅਨ ਸਿਟੀ ਵਿਚ ਕੱਢੇ ਗਏ ਨਗਰ ਕੀਰਤਨ ਲਈ ਜਗ੍ਹਾ ਅਤੇ ਪਰਮਿਟ ਲੈਣ ਵਿਚ ਨਿਭਾਈ ਭੂਮਿਕਾ ਦਾ ਖ਼ਾਸ ਤੌਰ ‘ਤੇ ਜ਼ਿਕਰ ਕਰਦਿਆਂ ਕਨਟੈਂਪੋ ਪਾਰਕ ਵਿਚ ਬਜ਼ੁਰਗਾਂ ਦੇ ਬੈਠਣ ਲਈ ਬੈਂਚ ਬਣਾ ਕੇ ਦੇਣ ਬਾਰੇ, ਯੂਨੀਅਨ ਸਿਟੀ ਬਾਰਟ ਸਟੇਸ਼ਨ ਤੋਂ ਗੁਰਦੁਆਰਾ ਸਾਹਿਬ ਤੱਕ ਬੱਸ ਸੇਵਾ ਸ਼ੁਰੂ ਕਰਵਾਈ ਗਈ ਸੀ, ਉਸ ਬਾਰੇ ਜ਼ਿਕਰ ਕਰਦਿਆਂ ਰਿਚਰਡ ਵਾਈਏ ਦਾ ਖ਼ਾਸ ਧੰਨਵਾਦ ਕਰਦਿਆਂ ਸਿੱਖ ਭਾਈਚਾਰੇ ਨੂੰ ਰਿਚਰਡ ਵਾਈਏ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰਨ ਦੀ ਅਪੀਲ ਕੀਤੀ ਤਾਂ ਕਿ ਭਵਿੱਖ ਵਿਚ ਸਿੱਖ ਭਾਈਚਾਰੇ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ।
ਇਸ ਮੌਕੇ ਉੱਤੇ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਫਰੀਮਾਂਟ ਦੇ ਸਾਬਕਾ ਸੁਪਰੀਮ ਕੌਂਸਲ ਮੈਂਬਰ ਭਾਈ ਰਾਮ ਸਿੰਘ, ਯੂਨਾਈਟਿਡ ਸਿੱਖਜ਼ ਦੇ ਡਾਇਰੈਕਟਰ ਕਸ਼ਮੀਰ ਸਿੰਘ ਸ਼ਾਹੀ, ਕਰਨੈਲ ਸਿੰਘ ਗਿੱਲ, ਕਸ਼ਮੀਰ ਸਿੰਘ ਗਿੱਲ, ਮਨਜੀਤ ਗਿੱਲ, ਹਰਪਾਲ ਸਿੰਘ ਰਾਣਾ, ਗੁਰਚਰਨ ਸਿੰਘ ਮਾਨ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਪਰਮਜੀਤ ਸਿੰਘ ਢਿੱਲੋਂ, ਰਾਜਵੰਤ ਢੇਰ, ਨਿਰਪਾਲ ਸਿੰਘ, ਦਵਿੰਦਰ ਸਿੰਘ, ਮੱਖਣ ਬੈਂਸ ਅਤੇ ਅਸ਼ੋਕ ਭੌਰਾ ਹਾਜ਼ਰ ਸਨ।

Short URL: http://www.amritsartimes.com/?p=11615

Posted by on Feb 16 2012. Filed under ਭਾਈਚਾਰਾ. You can follow any responses to this entry through the RSS 2.0. Responses are currently closed, but you can trackback from your own site.

Comments are closed

Featured Links

Search Archive

Search by Date
Search by Category
Search with Google

Photo Gallery

Make flash banner at FlashBannerNow.com
Log in | Designed by Gabfire themes