Make a banner at FlashBannerNow.com
Amritsar Times

ਚੋਣਾਂ ਤੋਂ ਬਾਅਦ ਫਿਰ ਗਰਮਾਇਆ ਪੰਥਕ ਏਜੰਡਾ

ਡੇਰਾ ਸਿਰਸਾ ਦੀ ਤਾਕਤ ਦੇ ਮੁਕਾਬਲੇ ਪੰਥਕ ਜਥੇਬੰਦੀਆਂ ਨੇ ਵਧਾਈਆਂ ਸਰਗਰਮੀਆਂ

ਚੰਡੀਗੜ/ਅੰਮ੍ਰਿਤਸਰ ਟਾਈਮਜ਼ ਬਿਊਰੋ
ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਵਿਚੋਂ ਗਾਇਬ ਰਿਹਾ ਪੰਥਕ ਏਜੰਡਾ ਮੁੜ ਗਰਮਾਉਣ ਲੱਗਾ ਹੈ। ਪੰਥਕ ਜਥੇਬੰਦੀਆਂ ਨੇ ਫਿਰ ਪੰਥਕ ਰਾਜਨੀਤੀ ਨੂੰ ਕੇਂਦਰ ਵਿਚ ਲਿਆਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਸਿਰਫ਼ ਦੋ ਦਿਨ ਪਹਿਲਾਂ ਸੰਤ ਸਮਾਜ ਵਲੋਂ ਅਖ਼ਬਾਰਾਂ ਵਿਚ ਵੱਡੇ ਵੱਡੇ ਇਸ਼ਤਿਹਾਰ ਲੁਆ ਕੇ ਪੰਥ ਨੂੰ ਅਕਾਲੀ ਦਲ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਸੀ, ਜਿਸ ‘ਤੇ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਵੀ ਕੀਤੇ ਸਨ।
ਸੂਤਰਾਂ ਮੁਤਾਬਕ ਪੰਜਾਬ ਸਰਕਾਰ ਦੇ ਇਸ਼ਾਰੇ ‘ਤੇ ਪੁਲਿਸ ਨੇ ਚੋਣਾਂ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਵਿਰੁਧ ਦਰਜ 295-ਏ ਦਾ ਮਾਮਲਾ ਖਾਰਜ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਮਾਮਲਾ ਡੇਰਾ ਮੁਖੀ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਪਹਿਰਾਵਾ ਪਾ ਕੇ ਅਪਣੇ ਸ਼ਰਧਾਲੂਆਂ ਨੂੰ ਅੰਮ੍ਰਿਤਪਾਨ ਦੀ ਨਕਲ ਉਤੇ ‘ਜਾਮ-ਏ-ਇੰਸਾਂ’ ਪਿਲਾਉਣ ਦੇ ਚਲਦਿਆਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿਚ ਦਰਜ ਹੋਇਆ ਸੀ। ਸ਼ਿਕਾਇਤਕਰਤਾ ਰਜਿੰਦਰ ਸਿੰਘ ਸਿੱਧੂ ਵਲੋਂ ਬਦਲਿਆ ਹੋਇਆ ਬਿਆਨ ਅਦਾਲਤ ਵਿਚ ਪੇਸ਼ ਕੀਤਾ ਗਿਆ, ਪਰ ਚੋਣਾਂ ਤੋਂ ਬਾਅਦ ਸ. ਸਿੱਧੂ ਨੇ ਫਿਰ ਦੁਬਾਰਾ ਪੁਰਾਣੇ ਬਿਆਨ ‘ਤੇ ਕਾਇਮ ਰਹਿਣ ਦੀ ਗੱਲ ਦੋਹਰਾ ਦਿੱਤੀ। ਇਸੇ ਦੌਰਾਨ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ ਦੀ ਸਰਪ੍ਰਸਤੀ ਹੇਠ ਚੱਲ ਰਹੀ ਏਕ ਨੂਰ ਖ਼ਾਲਸਾ ਫ਼ੌਜ ਦੀ ਮੀਟਿੰਗ ਹੋਈ, ਜਿਸ ਵਿਚ ਏਕ ਨੂਰ ਖ਼ਾਲਸਾ ਫੌਜ ਨੇ ਸਭ ਤੋਂ ਵੱਧ ਡੇਰਾ ਪੈਰੋਕਾਰਾਂ ਦਾ ਵਿਰੋਧ ਕੀਤਾ।
ਜਥੇਦਾਰ ਨੰਦਗੜ ਨੇ ਕਿਹਾ ਕਿ ਡੇਰਾ ਹੀ ਵੋਟਾਂ ਦੇ ਬਾਰੇ ਵਿਚ ਕੇਂਦਰ ਬਣ ਰਿਹਾ ਹੈ ਤਾਂ ਪੰਥ ਕਿਥੇ ਗਿਆ? ਇਹ ਰਾਜਨੀਤਕ ਨੇਤਾਵਾਂ ਨੂੰ ਸੋਚਣਾ ਹੋਵੇਗਾ। ਇਸ ਤੋਂ ਇਲਾਵਾ ਪੰਥਕ ਜਥੇਬੰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਐਲਾਨ ਕੇ ਆਨੰਦਪੁਰ ਸਾਹਿਬ ਮਤੇ ਵਿਚ ਕੁਝ ਨਾ ਕੁਝ ਸੋਧ ਕਰਕੇ ਇਕ ਨਵੀਂ ਪੰਥਕ ਰਾਜਨੀਤੀ ਨੂੰ ਜਥੇਬੰਦੀ ਦਾ ਆਧਾਰ ਬਣਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਇਸ ਪੂਰੇ ਘਟਨਾਕ੍ਰਮ ‘ਤੇ ਡੇਰੇ ਦੇ ਰਾਜਨੀਤਕ ਵਿੰਗ ਨੇ ਵੀ ਨਜ਼ਰ ਰੱਖੀ ਹੋਈ ਹੈ। ਹਾਲਾਂਕਿ ਉਨਾਂ ਨੂੰ ਕਿਸੇ ਟਕਰਾਅ ਜਾਂ ਵਿਵਾਦ ਦੀ ਸੰਭਾਵਨਾ ਨਜ਼ਰ ਨਹੀਂ ਆਉਂਦੀ।
ਡੇਰਾ ਸੱਚਾ ਸੌਦਾ ਸਿਰਸਾ ਦੇ ਰਾਜਨੀਤਿਕ ਵਿੰਗ ਦੇ ਮੁਖੀ ਰਾਮ ਸਿੰਘ ਦਾ ਕਹਿਣਾ ਹੈ ਕਿ ‘ਮਹਾਰਾਜ ਜੀ’ ਦੇ ਵਿਰੁਧ ਦਰਜ ਕੇਸ ਵਾਪਸ ਲੈਣ ਅਤੇ ਹੁਣ ਫਿਰ ਗਵਾਹ ਦਾ ਮੁਕਰ ਜਾਣਾ, ਇਸ ਬਾਰੇ ਵਿਚ ਤਾਂ ਸਰਕਾਰ ਨੂੰ ਬਿਹਤਰ ਪਤਾ ਹੋਵੇਗਾ, ਪਰ ਕਾਨੂੰਨੀ ਤੌਰ ‘ਤੇ ਕੇਸ ‘ਤੇ ਕੋਈ ਅਸਰ ਨਹੀਂ, ਕਿਉਂਕਿ ਤਿੰਨ ਸਾਲ ਦੇ ਅੰਦਰ ਅੰਦਰ ਚਲਾਨ ਪੇਸ਼ ਕਰਨਾ ਹੁੰਦਾ ਹੈ, ਜਿਸ ਦਾ ਸਮਾਂ ਲੰਘ ਗਿਆ ਹੈ। ਰਾਮ ਸਿੰਘ ਨੇ ਕਿਹਾ ਕਿ ਜਿਥੋਂ ਤੱਕ ਮਾਹੌਲ ਦਾ ਮਾਮਲਾ ਹੈ, ਲੋਕ ਟਕਰਾਅ ਵਾਲੇ ਮਾਹੌਲ ਦਾ ਨਤੀਜਾ ਭੁਗਤ ਚੁੱਕੇ ਹਨ। ਹੁਣ ਅਜਿਹੇ ਸ਼ਰਾਰਤੀ ਅਨਸਰਾਂ ਦੀ ਗੱਲ ਵਿਚ ਨਹੀਂ ਆਉਣਗੇ, ਜੋ ਲੋਕਾਂ ਨੂੰ ਲੜਾਉਣ ਦਾ ਕੰਮ ਕਰਨ।
ਡੇਰਾਵਾਦ ਵਿਰੁਧ ਲੰਮਾਂ ਸੰਘਰਸ਼ ਲੜਣ ਵਾਲੀ ਜਥੇਬੰਦੀ ਖ਼ਾਲਸਾ ਐਕਸ਼ਨ ਕਮੇਟੀ ਦੇ ਮੁਖੀ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਦੋਂ ਪੰਥ ਨੂੰ ਧੋਖਾ ਦੇ ਸਕਦੇ ਹਨ ਤਾਂ ਡੇਰਾ ਮੁਖੀ ਕੌਣ ਹੈ? ਇਸ ਲਈ ਪਹਿਲਾਂ ਵੋਟਾਂ ਲਈ ਕੇਸ ਵਾਪਸ ਕਰਾਉਣ ਦਾ ਡਰਾਮਾ ਕੀਤਾ। ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਵਿਚੋਂ ਪੰਥਕ ਏਜੰਡਾ ਗਾਇਬ ਕਰਨ ਤੋਂ ਸਪੱਸ਼ਟ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਪੰਥਕ ਨਹੀਂ, ਇਸ ਲਈ ਪੰਥਕ ਏਜੰਡੇ ਵਾਲੀ ਨਵੀਂ ਪਾਰਟੀ ਦੀ ਭਾਲ ਵਿਚ ਪੰਥਕ ਜਥੇਬੰਦੀਆਂ ਨੂੰ ਮਿਲ ਕੇ ਸੋਚਣਾ ਹੋਵੇਗਾ।
————————————-

ਕੀ ਹੈ ਮਾਮਲਾ?
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਪੰਜਾਬ ਵਿਚਲੇ ਹੈਡਕੁਆਟਰ ਡੇਰਾ ਸਲਾਬਤਪੁਰਾ (ਬਠਿੰਡਾ) ਵਿਖੇ 11 ਮਈ 2007 ਦਿਨ ਸ਼ੁਕਰਵਾਰ ਦੀ ਸ਼ਾਮ ਨੂੰ ਆ ਕੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤਰਾਂ ਲਿਬਾਸ ਧਾਰਨ ਕਰਕੇ ਅਪਣੇ ਸੱਤ ਪੈਰੋਕਾਰਾਂ ਨੂੰ ‘ਅੰਮ੍ਰਿਤ’ ਦੀ ਦਾਤ ਦੀ ਤਰਜ਼ ਉਤੇ ‘ਜਾਮ-ਏ-ਇੰਸਾਂ’ ਪਿਲਾਉਣ ਦੀ ਕਾਰਵਾਈ ਕੀਤੀ। ਜਿਸ ਤਰਾਂ ਅੰਮ੍ਰਿਤ ਛਕਣ ਤੋਂ ਬਾਅਦ ਵਿਅਕਤੀ ਸਿੰਘ ਸਜ ਜਾਂਦਾ ਹੈ, ਉਸੇ ਤਰਾਂ ਸਿਰਸਾ ਡੇਰੇ ਨੇ ਜਾਮ-ਏ-ਇੰਸਾਂ ਪਿਲਾਉਣ ਤੋਂ ਬਾਅਦ ਉਸ ਨੂੰ ‘ਇੰਸਾਂ’ ਦਾ ਖਿਤਾਬ ਦਿੱਤਾ ਜਾਂਦਾ ਹੈ, ਜਿਸ ਨੂੰ ਹਰ ਪੈਰੋਕਾਰ ਅਪਣੇ ਨਾਂ ਦੇ ਅਖੀਰ ਵਿਚ ਜੋੜ ਲੈਂਦਾ ਹੈ। ਇਸ ਕਾਂਡ ਤੋਂ ਬਾਅਦ 14 ਮਈ ਨੂੰ ਬਠਿੰਡਾ ਸ਼ਹਿਰ ਵਿਚ ਸਿੱਖਾਂ ਵਲੋਂ ਸ਼ਾਂਤਮਈ ਤਰੀਕੇ ਨਾਲ ਰੋਸ ਮਾਰਚ ਕੱਢਿਆ ਜਾ ਰਿਹਾ ਸੀ, ਜਿਸ ਦਾ ਡੇਰੇ ਦੇ ਪੈਰੋਕਾਰਾਂ ਨੇ ਵਿਰੋਧ ਕੀਤਾ ਅਤੇ ਵੇਖਦਿਆਂ ਹੀ ਪੈਰੋਕਾਰਾਂ ਤੇ ਸਿੱਖਾਂ ਵਿਚਕਾਰ ਹਿੰਸਕ ਝੜਪ ਹੋ ਗਈ ਸੀ ਜਿਸ ਵਿਚ 15 ਦੇ ਕਰੀਬ ਸਿੱਖ ਜਖ਼ਮੀ ਹੋ ਗਏ ਸਨ। ਇਸ ਝੜਪ ਵਿਚ ਪੈਰੋਕਾਰਾਂ ਨੇ ਸਿੱਖਾਂ ਨੂੰ ਘੇਰ ਘੇਰ ਕੇ ਕੁੱਟਿਆ, ਦਸਤਾਰਾਂ ਲਾਹ ਦਿੱਤੀਆਂ ਅਤੇ ਕਈਆਂ ਨੂੰ ਕੇਸਾਂ ਤੋਂ ਫੜ ਕੇ ਧੂਹਿਆ। ਅਗਲੇ ਦਿਨ ਜਦੋਂ ਤਸਵੀਰਾਂ ਅਖਵਾਰਾਂ ਵਿਚ ਆਈਆਂ ਤੋਂ ਪੂਰੇ ਉੱਤਰ ਭਾਰਤ ਵਿਚ ਡੇਰਾ ਸੱਚਾ ਸੌਦਾ ਸਿਰਸਾ ਵਿਰੁਧ ਰੋਸ ਫੈਲ ਗਿਆ ਅਤੇ ਹਿੱਸਾ ਹੋਰ ਜ਼ਿਆਦਾ ਫੈਲ ਗਈ। ਪੰਜਾਬ ਵਿਚ ਮਾਹੌਲ ਤਣਾਅਪੂਰਨ ਹੋ ਗਿਆ ਸੀ ਤੇ ਪੰਜਾਬ ਦੇ ਕਈ ਹਿੱਸਿਆਂ ਵਿਚ ਕੇਂਦਰੀ ਸੁਰੱਖਿਆ ਫ਼ੋਰਸ ਸੱਦ ਕੇ ਕਰਫ਼ਿਊ ਲਗਾਉਣਾ ਪਿਆ ਸੀ। ਇਸ ਹਿੰਸਕ ਘਟਨਾ ਵਿਚ ਕਰੋੜਾਂ ਰੁਪਏ ਦੀ ਸਰਕਾਰੀ ਜਾਇਦਾਦ ਵੀ ਤਬਾਹ ਹੋ ਗਈ ਸੀ। ਪੰਜਾਬ ਵਿਚ ਡੇਰਾਵਾਦ ਵਿਰੁਧ ਮੁਹਿੰਮ ਚੱਲ ਪਈ ਅਤੇ ਪੰਥਕ ਜਥੇਬੰਦੀਆਂ ਵਲੋਂ ਭਾਰੀ ਵਿਰੋਧ ਦੇ ਚਲਦਿਆਂ 17 ਮਈ, 2007 ਨੂੰ ਪੰਜ ਸਿੰਘ ਸਾਹਿਬਾਨ ਨੇ ਡੇਰੇ ਅਤੇ ਪੈਰੋਕਾਰਾਂ ਦੇ ਸਮਾਜਿਕ ਬਾਈਕਾਟ ਦਾ ਸਖ਼ਤ ਹੁਕਮਨਾਮਾ ਜਾਰੀ ਕਰ ਦਿੱਤਾ। ਇਸ ਤੋਂ ਬਾਅਦ ਵੀ ਹਿੰਸਾ ਤਾਂ ਰੁਕ ਰੁਕ ਕੇ ਚੱਲਦੀ ਰਹੀ, ਪਰ ਡੇਰੇ ਵਲੋਂ ਨਾਮ ਚਰਚਾ ਦੇ ਨਾਂ ਹੇਠ ਕੀਤੇ ਜਾਂਦੇ ਸਮਾਰੋਹ ਅਤੇ ਡੇਰੇ ਦੀਆਂ ਵੱਖ ਵੱਖ ਕਸਬਿਆਂ ਵਿਚ ਬਣੀਆਂ ਬਰਾਂਚਾਂ ਵਿਚ ਸਰਗਰਮੀਆਂ ਬੰਦ ਹੋ ਗਈਆਂ। ਡੇਰਾ ਮੁਖੀ ਰਾਮ ਰਹੀਮ ਦਾ ਇਸ ਤੋਂ ਬਾਅਦ ਇਕ ਵੀ ਸਮਾਰੋਹ ਪੰਜਾਬ ਵਿਚ ਨਹੀਂ ਹੋਣ ਦਿੱਤਾ ਗਿਆ। ਲੋਕ ਸਭਾ ਚੋਣਾਂ ਤੱਕ ਸਥਿਤੀ ਬਦਲਣੀ ਸ਼ੁਰੂ ਹੋਈ। ਡੇਰਾ ਪੈਰੋਕਾਰਾਂ ਨੂੰ ਪੰਥਕ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਢਿੱਲ ਦੇ ਦਿੱਤੀ ਗਈ ਅਤੇ ਨਾਮ ਚਰਚਾ ਦੇ ਨਾਂ ਹੇਠ ਪੈਰੋਕਾਰਾਂ ਦੇ ਪਿੰਡ ਪੱਧਰ ਦੇ ਸਮਾਰੋਹ ਸ਼ੁਰੂ ਹੋ ਗਏ। ਇਸ ਦੇ ਬਦਲ ਵਿਚ ਡੇਰਾ ਪੈਰੋਕਾਰਾਂ ਨੇ ਲੋਕ ਸਭਾ ਚੋਣਾਂ ਵੇਲੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਦੇ ਨਾਲ ਨਾਲ ਹੋਰਨਾਂ ਕੁਝ ਥਾਵਾਂ ‘ਤੇ ਵੀ ਅਕਾਲੀ ਦਲ ਦੀ ਹਮਾਇਤ ਕਰਕੇ ਉਨਾਂ ਦੀ ਝੋਲੀ ਸੀਟਾਂ ਪਾ ਦਿੱਤੀਆਂ। 30 ਜਨਵਰੀ ਨੂੰ ਵਿਧਾਨ ਸਭਾ ਦੀਆਂ ਚੋਣਾਂ ਲਈ ਵੋਟਾਂ ਪੈਣ ਤੋਂ ਪਹਿਲਾਂ ਇਹ ਆਮ ਚਰਚਾ ਸੀ ਕਿ ਡੇਰਾ ਕਈ ਸੀਟਾਂ ‘ਤੇ ਕਾਂਗਰਸ ਦੀ ਹਮਾਇਤ ਕਰਨ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹਮਾਇਤ ਕਰਨ ਜਾ ਰਿਹਾ ਹੈ, ਸੱਤਾਧਾਰੀ ਅਕਾਲੀ ਦਲ ਦੇ ਵੱਡੀ ਗਿਣਤੀ ਉਮੀਦਵਾਰ ਵੀ ਬਕਾਇਦਾ ਸਿਰਸਾ ਡੇਰੇ ਜਾ ਕੇ ਰਾਮ ਰਹੀਮ ਤੋਂ ‘ਆਸ਼ੀਰਵਾਦ’ ਲੈ ਕੇ ਆਏ ਹਨ। ਹੁਣ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਡੇਰੇ ਨੇ ਇਸ ਕੇਸ ਦੀ ਵਾਪਸੀ ਬਦਲੇ ਕਈ ਸੀਟਾਂ ‘ਤੇ ਅਕਾਲੀ ਦਲ ਦੀ ਹਮਾਇਤ ਕੀਤੀ ਹੈ ਅਤੇ ਇਸਦੇ ਸਹਾਰੇ ਹੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਮੁੜ ਤੋਂ ਸੱਤਾ ਵਿਚ ਆਉਣ ਦੇ ਦਾਅਵੇ ਕਰ ਰਹੇ ਹਨ।

——————————

ਕੇਸ ਖਾਰਜ ਕਰਨ ਦੀ ਕੋਸ਼ਿਸ਼ ਸਫ਼ਲ ਨਹੀਂ ਹੋਣ ਦੇਵਾਂਗੇ : ਜਥੇਦਾਰ ਨੰਦਗੜ•
ਜਥੇਦਾਰ ਵੇਦਾਂਤੀ ਨੇ ਕੀਤੀ ਉਚ ਪੱਧਰੀ ਜਾਂਚ ਦੀ ਮੰਗ
ਅੰਮ੍ਰਿਤਸਰ, ਬਠਿੰਡਾ/ਅੰਮ੍ਰਿਤਸਰ ਟਾਈਮਜ਼ ਬਿਊਰੋ
ਡੇਰਾਮੁਖੀ ਵਿਰੁਧ ਬਠਿੰਡਾ ਵਿਚ ਚੱਲ ਰਹੇ ਕੇਸ ਦੇ ਮਾਮਲੇ ਵਿਚ ਪੁਲਿਸ ਕਾਰਵਾਈ ‘ਤੇ ਉਠੇ ਸਵਾਲ ਨਾਲ ਸਿੱਖਾਂ ‘ਚ ਗੁੱਸਾ ਫਿਰ ਤੋਂ ਭੜਕ ਉਠਿਆ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਵਿਰੁਧ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦਰਜ ਕੇਸ ਨੂੰ ਖਾਰਜ ਕਰਨ ਦੀ ਕੋਸ਼ਿਸ਼ ਸਫ਼ਲ ਨਹੀਂ ਹੋਣ ਦੇਣਗੇ। ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਸਿੱਖ ਜਥੇਬੰਦੀਆਂ ਸ਼ਿਕਾਇਤਕਰਤਾ ਭਾਈ ਰਜਿੰਦਰ ਸਿੰਘ ਸਿੱਧੂ ਦੇ ਨਾਲ ਹਨ। ਇਹ ਸਵਾਲ ਵੀ ਉਠ ਰਿਹਾ ਹੈ ਕਿ ਅਦਾਲਤ ਵਿਚ ਪੁਲਿਸ ਵਲੋਂ ਕਿਸ ਦੇ ਇਸ਼ਾਰੇ ‘ਤੇ ਸ਼ਿਕਾਇਤਕਰਤਾ ਰਜਿੰਦਰ ਸਿੰਘ ਦਾ ਹਲਫ਼ੀਆ ਬਿਆਨ ਜਮਾਂ ਕਰਵਾ ਦਿੱਤਾ ਗਿਆ। ਦੱਸਣਯੋਗ ਹੈ ਕਿ ਪੁਲਿਸ ਵਲੋਂ ਅਦਾਲਤ ਵਿਚ ਸ਼ਿਕਾਇਤਕਰਤਾ ਰਜਿੰਦਰ ਸਿੰਘ ਸਿੱਧੂ ਵਲੋਂ ਹਲਫ਼ੀਆ ਬਿਆਨ ਦਿੱਤਾ ਗਿਆ ਕਿ ਸ਼ਿਕਾਇਤਕਰਤਾ ਅਪਣੀ ਦਿੱਤੀ ਸ਼ਿਕਾਇਤ ਨਾਲ ਸਹਿਮਤ ਨਹੀਂ। ਲੰਘੇ ਸ਼ਨੀਵਾਰ ਸ. ਸਿੱਧੂ ਨੇ ਅਦਾਲਤ ਵਿਚ ਪੇਸ਼ ਹੋ ਕੇ ਸਪੱਸ਼ਟ ਕਰ ਦਿੱਤਾ ਕਿ ਪੁਲਿਸ ਵਲੋਂ ਉਸ ਦੇ ਨਾਮ ਦਾ ਦਿੱਤਾ ਗਿਆ ਹਲਫ਼ਨਾਮਾ ਝੂਠਾ ਹੈ। ਉਸ ਨੇ ਇਸ ਤਰਾਂ ਦਾ ਕੋਈ ਵੀ ਬਿਆਨ ਪੁਲਿਸ ਨੂੰ ਨਹੀਂ ਦਿੱਤਾ। ਇਸ ਵਿਵਾਦ ਨੂੰ ਲੈ ਕੇ ਵੱਖ ਵੱਖ ਸਿੱਖ ਜਥੇਬੰਦੀਆਂ ਨੇ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਡੇਰਾਮੁਖੀ ‘ਤੇ 2007 ਵਿਚ ਡੇਰਾ ਸਲਾਬਤਪੁਰਾ ‘ਚ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਪਹਿਰਾਵਾ ਪਾ ਕੇ ਜਾਮ ਏ ਇੰਸਾ ਪਿਲਾਉਣ ‘ਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਿਹਾ ਕਿ ਇਸ ਘਟਨਾ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਕਿ ਉਹ ਕੌਣ ਲੋਕ ਹਨ ਜਿਨਾਂ ਨੇ ਸ਼ਿਕਾਇਤਕਰਤਾ ਦਾ ਜਾਅਲੀ ਹਲਫ਼ਨਾਮਾ ਅਦਾਲਤ ਵਿਚ ਪੇਸ਼ ਕਰਨ ਲਈ ਪੁਲਿਸ ‘ਤੇ ਦਬਾਅ ਬਣਾਇਆ। ਉਨਾਂ ਕਿਹਾ ਕਿ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਵੀ ਇਸ ਮਾਮਲੇ ਦੀ ਜਾਂਚ ਕਰਨ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਕਿ ਇਸ ਮਾਮਲੇ ਦੀ ਸਚਾਈ ਸਾਹਮਣੇ ਆ ਸਕੇ।
ਦਮਦਮੀ ਟਕਸਾਲ ਸੰਗਰਾਵਾਂ ਦੇ ਮੁਖੀ ਗਿਆਨੀ ਰਾਮ ਸਿੰਘ ਨੇ ਵੀ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਕੁਝ ਤਾਕਤਾਂ ਹਨ ਜੋ ਕਿਸੇ ਨਾ ਕਿਸੇ ਰੂਪ ਵਿਚ ਸੱਤਾ ਨਾਲ ਜੁੜੀਆਂ ਹੋਈਆਂ ਹਨ ਜੋ ਇਸ ਮਾਮਲੇ ਵਿਚ ਡੇਰਾਮੁਖੀ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਲੱਗੀਆਂ ਹੋਈਆਂ ਹਨ। ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਰਾਜਵਿੰਦਰ ਸਿੰਘ ਰਾਜੂ ਨੇ ਵੀ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਸਿੱਖ ਜਥੇਬੰਦੀਆਂ ਨੂੰ ਆਪਣੇ ਪੱਧਰ ‘ਤੇ ਕਰਨੀ ਚਾਹੀਦੀ ਹੈ।

‘ਚੋਣ ਕਮਿਸ਼ਨ ਡੇਰਿਆਂ ‘ਤੇ ਰੋਕ ਲਗਾਵੇ’
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ ਨੇ ਕਿਹਾ ਕਿ ਡੇਰਾ ਮੁਖੀ ਅਪਣੀਆਂ ਵੋਟਾਂ ਦੀ ਬਦੌਲਤ ਸਿਆਸੀ ਨੇਤਾਵਾਂ ਨੂੰ ਵਰਤ ਰਿਹਾ ਹੈ। ਡੇਰਾ ਮੁਖੀ ਜਾਂ ਉਸ ਦੇ ਸਮਰਥਕ ਜਿਸ ਉਮੀਦਵਾਰ ਦੀ ਮਦਦ ਕਰਨਗੇ, ਸਿੱਖ ਕੌਮ ਉਸ ਦੇ ਵਿਰੁਧ ਖੜੀ ਹੋਵੇਗੀ ਤਾਂ ਕਿ ਡੇਰਾ ਸੱਚਾ ਸੌਦਾ ਦਾ ਪ੍ਰਭਾਵ ਖਤਮ ਕੀਤਾ ਜਾ ਸਕੇ। ਉਨਾਂ ਚੋਣ ਕਮਿਸ਼ਨ ਤੋਂ ਵੀ ਮੰਗ ਕੀਤੀ ਕਿ ਉਹ ਵੋਟ ਦੀ ਰਾਜਨੀਤੀ ਕਰਨ ਵਾਲੇ ਡੇਰਿਆਂ ‘ਤੇ ਰੋਕ ਲਾਵੇ। ਉਨਾਂ ਕਿਹਾ ਕਿ ਅੱਜ ਸਿੱਖ ਵੋਟਰਾਂ ਦਾ ਪ੍ਰਭਾਵ ਖ਼ਤਮ ਹੋ ਗਿਆ ਹੈ। ਪੰਜਾਬ ਦੀ ਜਵਾਨੀ, ਕਿਸਾਨੀ ਅਤੇ ਇਨਸਾਨੀਅਤ ਬਿਲਕੁਲ ਖ਼ਤਮ ਹੋ ਹੁੱਕੀ ਹੈ। ਇਸ ਨੂੰ ਮੁੜ ਜੀਵਤ ਕਰਨ ਲਈ ਸਮੂਹ ਸਿੱਖ ਸੰਗਤ ਨੂੰ ਇਕ ਮੰਚ ‘ਤੇ ਇਕੱਠਾ ਹੋਣਾ ਹੋਵੇਗਾ।

ਸਮਾਜ ਸੁਧਾਰ ਮੁਹਿੰਮ ਚਲਾਉਣ ਦਾ ਐਲਾਨ
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਨੇ ਡੇਰਾ ਸਿਰਸਾ ਖ਼ਿਲਾਫ ‘ਸਮਾਜਿਕ ਮੁਹਿੰਮ’ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਅਪਣੀ ਸਰਪ੍ਰਸਤੀ ਵਾਲੀ ਏਕਨੂਰ ਖਾਲਸਾ ਫੌਜ ਦੇ ਜਥੇਦਾਰ ਨੂੰ ਮਾਰਚ ਮਹੀਨੇ ਤੋਂ ਸਮਾਜਿਕ ਮੁਹਿੰਮ ਸ਼ੁਰੂ ਕਰਨ ਦੀ ਹਦਾਇਤ ਕਰ ਦਿੱਤੀ ਹੈ। ਜਥੇਦਾਰ ਨੰਦਗੜ ਵੱਲੋਂ ਉਲੀਕੇ ਪ੍ਰੋਗਰਾਮ ਮੁਤਾਬਕ ਇਸ ਮੁਹਿੰਮ ਤਹਿਤ 4 ਮਾਰਚ ਨੂੰ ਪਿੰਡ ਗੰਗਾ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਨਗਰ ਕੀਰਤਨ ਸਜਇਆ ਜਾਵੇਗਾ ਜਿਸ ਵਿਚ ਲੋਕਾਂ ਨੂੰ ਵਿਰਸੇ ਨਾਲ ਜੁੜਨ ਲਈ ਵੀ ਜਾਗਰੂਕ ਕੀਤਾ ਜਾਵੇਗਾ। ਏਕਨੂਰ ਖਾਲਸਾ ਫੌਜ ਵੱਲੋਂ 11 ਮਾਰਚ ਨੂੰ ਪਿੰਡ ਗੰਗਾ ਵਿਖੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਵੀ ਕੀਤੇ ਜਾਣਗੇ। ਇਸ ਤੋਂ ਇਲਾਵਾ ਖਾਲਸਾ ਫੌਜ ਗਰੀਬ ਬੱਚਿਆਂ ਦੀ ਪੜਾਈ ਵਿੱਚ ਮੱਦਦ ਕਰੇਗੀ ਅਤੇ ਗਰੀਬ ਲੋਕਾਂ ਨੂੰ ਘਰ ਬਣਾ ਕੇ ਦੇਵੇਗੀ। ਜਥੇਦਾਰ ਨੰਦਗੜ ਵੱਲੋਂ ਏਕਨੂਰ ਖਾਲਸਾ ਫੌਜ ਦੇ ਜ਼ਿਲਾ ਜਥੇਦਾਰਾਂ ਦੀ ਮੀਟਿੰਗ ਵਿੱਚ ਧਾਰਮਿਕ ਮੁਹਿੰਮ ਦੇ ਨਾਲ ਨਾਲ ਯੋਜਨਾਬੱਧ ਤਰੀਕੇ ਨਾਲ ਸਮਾਜਿਕ ਮੁਹਿੰਮ ਚਲਾਉਣ ਲਈ ਕਿਹਾ ਗਿਆ ਤਾਂ ਜੋ ਲੋਕਾਂ ਨੂੰ ਸਿੱਖੀ ਨਾਲ ਜੋੜਿਆ ਜਾ ਸਕੇ ਤੇ ਲੋਕ ਤਾਕਤ ਨਾਲ ਡੇਰਾਵਾਦ ਨੂੰ ਟੱਕਰ ਦਿੱਤੀ ਜਾ ਸਕੇ।

—————————-

ਮੁੱਖ ਮੰਤਰੀ ਤੋਂ ‘ਫ਼ਖ਼ਰ-ਏ-ਕੌਮ’ ਵਾਪਸ ਲੈਣ ਦੀ ਮੰਗ
ਡੇਰਾਮੁਖੀ ਦੇ ਖਿਲਾਫ਼ ਦਰਜ ਕੇਸ ਵਾਪਸ ਲੈਣ ਦੀਆਂ ਖ਼ਬਰਾਂ ਤੋਂ ਨਰਾਜ਼ ਸਿੱਖ ਜਥੇਬੰਦੀਆਂ
ਸੰਤ ਦਾਦੂਵਾਲ ਨੇ ਕਿਹਾ, ਵੋਟਾਂ ਲਈ ਮੁੱਖ ਮੰਤਰੀ ਡੇਰਾ ਮੁਖੀ ਨੂੰ ਕਲੀਨਚਿੱਟ ਦੇਣ ਦੀ ਕੋਸ਼ਿਸ਼ ਕਰ ਰਹੇ ਹਨ
ਅੰਮ੍ਰਿਤਸਰ/ਅੰਮ੍ਰਿਤਸਰ ਟਾਈਮਜ਼ ਬਿਊਰੋ
ਪੰਥਕ ਜਥੇਬੰਦੀਆਂ ਨੇ ਸਿਰਸਾ ਡੇਰੇ ਦੇ ਮੁਖੀ ਵਿਰੁਧ ਬਠਿੰਡਾ ਵਿਚ ਦਰਜ ਕੇਸ ਵਾਪਸ ਲੈਣ ‘ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਟਹਿਰੇ ਵਿਚ ਖੜਾ ਕਰ ਦਿੱਤਾ ਹੈ। ਸੰਤ ਬਲਜੀਤ ਸਿੰਘ ਦਾਦੂਵਾਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਬਾਦਲ ਨੂੰ ਦਿੱਤਾ ਫ਼ਖ਼ਰ ਏ ਕੌਮ ਦਾ ਖਿਤਾਬ ਵਾਪਸ ਲੈਣ ਦੀ ਮੰਗ ਕੀਤੀ ਹੈ। ਸਿਰਫ਼ ਏਨਾ ਹੀ ਨਹੀਂ ਇਸ ਮਾਮਲੇ ਨੂੰ ਲੈ ਕੇ ਵੱਖ ਵੱਖ ਜਥੇਬੰਦੀਆਂ ਦੇ ਪ੍ਰਤੀਨਿਧੀਆਂ ਨੇ ਮੰਗਲਵਾਰ ਨੂੰ ਮਾਨਸਾ ਵਿਚ ਇਕ ਮੀਟਿੰਗ ਕੀਤੀ। ਸੰਤ ਦਾਦੂਵਾਲ ਨੇ ਕਿਹਾ ਕਿ ਡੇਰਾ ਮੁਖੀ ਨੂੰ ਕਲੀਨਚਿਟ ਦਿਵਾਉਣ ਦੀ ਬਾਦਲ ਸਰਕਾਰ ਦੀ ਕੋਸ਼ਿਸ਼ ਸਫ਼ਲ ਨਹੀਂ ਹੋਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਸ. ਬਾਦਲ ਕੁਝ ਕੁ ਵੋਟਾਂ ਲਈ 27 ਜਨਵਰੀ, 2011 ਤੋਂ ਹੀ ਕੇਸ ਵਾਪਸ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਨਾਲ ਉਨਾਂ ਦਾ ਡੇਰੇ ਪ੍ਰਤੀ ਮੋਹ ਉਜਾਗਰ ਹੋ ਗਿਆ ਹੈ। ਉਨਾਂ ਨੂੰ ਪੰਥਕ ਕਹਾਉਣ ਦਾ ਕੋਈ ਹੱਕ ਨਹੀਂ। ਇਸ ਤੋਂ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ• ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਵੀ ਮੁੱਖ ਮੰਤਰੀ ਦੀ ਭੂਮਿਕਾ ਦੀ ਆਲੋਚਨਾ ਕਰ ਚੁੱਕੇ ਹਨ।

ਡੇਰੇ ਦੇ ਲੈਣ ਦੇਣ ‘ਤੇ ਖੁਫ਼ੀਆ ਨਜ਼ਰ
ਸੂਬੇ ਦੇ ਵੱਖ ਵੱਖ ਧਾਰਮਿਕ ਡੇਰਿਆਂ ਦੀਆਂ ਗਤੀਵਿਧੀਆਂ ‘ਤੇ ਖੁਫ਼ੀਆ ਵਿਭਾਗ ਨੇ ਕਰੜੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਵੱਖ ਵੱਖ ਡੇਰਿਆਂ ਵਿਚ ਆਉਣ ਵਾਲੇ ਫੰਡ, ਪ੍ਰਬੰਧ ਅਤੇ ਵਿਦੇਸ਼ ਤੋਂ ਆਉਣ ਵਾਲੀ ਕਰੰਸੀ ਬਾਰੇ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਇੰਟੈਲੀਜੈਂਸ ਵਿੰਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋਰ ਸਥਾਨਾਂ ਵਾਂਗ ਧਾਰਮਿਕ ਡੇਰਿਆਂ ‘ਤੇ ਵੀ ਕਰੜੀ ਨਜ਼ਰ ਰੱਖੀ ਜਾਰਹੀ ਹੈ।

ਚੋਣਾਂ ‘ਚ ਡੇਰਿਆਂ ਦੀ ਰਹੀ ਸ਼ੱਕੀ ਭੂਮਿਕਾ
ਪੰਜਾਬ ਚੋਣਾਂ ਵਿਚ ਵੀ ਕਈ ਧਾਰਮਿਕ ਡੇਰਿਆਂ ਦੀ ਭੂਮਿਕਾ ਸ਼ੱਕੀ ਰਹੀ ਹੈ। ਵੱਖ ਵੱਖ ਸਿਆਸੀ ਪਾਰਟੀਆਂ ਦੇ ਵੱਡੇ ਵੱਡੇ ਆਗੂਆਂ ਨੇ ਚੋਣਾਂ ਤੋਂ ਪਹਿਲਾਂ ਇਨਾਂ ਧਾਰਮਿਕ ਡੇਰਿਆਂ ਦੇ ਮੁਖੀਆਂ ਨੂੰ ਮਿਲ ਕੇ ਵੋਟਾਂ ਵਿਚ ਸਹਿਯੋਗ ਦੇਣ ਦੀ ਮੰਗ ਕੀਤੀ ਸੀ। ਸੂਬੇ ਦੀਆਂ ਖੁਫੀਆ ਏਜੰਸੀਆਂ ਨੇ ਆਪਣੇ ਪੱਧਰ ‘ਤੇ 262 ਛੋਟੇ ਵੱਡੇ ਡੇਰਿਆਂ ਦੀ ਲਿਸਟ ਤਿਆਰ ਕੀਤੀ ਹੈ, ਜਿਥੇ ਸਮਾਜ ਸੇਵਾ ਦੀ ਆੜ ਵਿਚ ਦਾਨ ਦੇ ਤੌਰ ‘ਤੇ ਪੈਸਾ ਭੇਜਿਆ ਜਾ ਰਿਹਾ ਹੈ। ਉਧਰ, ਇੰਟੈਲੀਜੈਂਸ ਮੁਖੀ ਸੁਰੇਸ਼ ਅਰੋੜਾ ਦਾ ਕਹਿਣਾ ਹੈ ਕਿ ਲਾ ਐਂਡ ਆਰਡ ਨੂੰ ਬਰਕਰਾਰ ਰੱਖਣ ਲਈ ਜ਼ਿਲਾ ਪੱਧਰ ਦੇ ਅਧਿਕਾਰੀਆਂ ਨੂੰ ਡੇਰਿਆਂ ਦੀ ਸੁਰੱਖਿਆ ਲਈ ਕਰੜੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

————————————-

ਡੇਰਾ ਮੁਖੀ ਖ਼ਿਲਾਫ਼ ਕੇਸਾਂ ਤੋਂ ਸ਼੍ਰੋਮਣੀ ਕਮੇਟੀ ਨੇ ਪਾਸਾ ਵੱਟਿਆ
ਮੁਦਈ ਪਲਿਓਂ ਪੈਸੇ ਖਰਚ ਕੇ ਲੜ ਰਿਹਾ ਹੈ ਕੇਸ
ਮਾਮਲਾ ਇਕੱਲੇ ਮੁਦਈ ਦਾ ਨਹੀਂ, ਬਲਕਿ ਸਿੱਖ ਕੌਮ ਦਾ : ਨੰਦਗੜ
ਬਠਿੰਡਾ/ਅੰਮ੍ਰਿਤਸਰ ਟਾਈਮਜ਼ ਬਿਊਰੋ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡੇਰਾ ਮੁਖੀ ਖਿਲਾਫ ਚੱਲਦੇ ਕੇਸਾਂ ਵਿਚ ਚੁੱਪ ਵੱਟ ਲਈ ਹੈ ਜਦੋਂ ਕਿ ਅਹਿਮ ਕੇਸ ਦਾ ਮੁਦਈ ਇਕੱਲਾ ਹੀ ਲੜਾਈ ਲੜ ਰਿਹਾ ਹੈ। ਲੋਕ ਸਭਾ ਚੋਣਾਂ ਤੋਂ ਮਗਰੋਂ ਸ਼੍ਰੋਮਣੀ ਕਮੇਟੀ ਨੇ ਮੁਦਈ ਦੀ ਮੱਦਦ ਕਰਨ ਦੀ ਥਾਂ ਉਸ ਦੀ ਕਦੇ ਸਾਰ ਵੀ ਨਹੀਂ ਲਈ। ਮੁਦਈ ਰਜਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਅਪਣੇ ਕੀਤੇ ਵਾਅਦੇ ਤੋਂ ਭੱਜ ਗਈ ਹੈ ਜਿਸ ਕਰਕੇ ਉਸ ਨੂੰ ਸਾਰਾ ਖਰਚਾ ਪੱਲਿਓਂ ਕਰਨਾ ਪਿਆ ਹੈ। ਦੱਸਣਯੋਗ ਹੈ ਕਿ ਜਦੋਂ ਡੇਰਾ ਵਿਵਾਦ ਉਠਿਆ ਸੀ ਤਾਂ ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਸੀ ਕਿ ਸ਼੍ਰੋਮਣੀ ਕਮੇਟੀ ਡੇਰਾ ਮੁਖੀ ਖਿਲਾਫ ਹਰ ਤਰਾਂ ਦੀ ਕਾਨੂੰਨੀ ਲੜਾਈ ਲੜੇਗੀ। ਸੂਚਨਾ ਦੇ ਅਧਿਕਾਰ ਤਹਿਤ ਸ਼੍ਰੋਮਣੀ ਕਮੇਟੀ ਨੇ ਦੱਸਿਆ ਹੈ ਕਿ ਸ਼੍ਰੋਮਣੀ ਕਮੇਟੀ ਨੇ ਡੇਰਾ ਮੁਖੀ ਦੇ ਕੇਸ ਦੀ ਪੈਰਵਾਈ ਅਤੇ ਵਕੀਲਾਂ ਦੀ ਫੀਸ ‘ਤੇ 1.32 ਲੱਖ ਰੁਪਏ ਖਰਚ ਕੀਤੇ ਹਨ। ਦੂਸਰੀ ਤਰਫ ਮੁਦਈ ਰਜਿੰਦਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਉਸ ਨੂੰ ਸ਼੍ਰੋਮਣੀ ਕਮੇਟੀ ਨੇ ਵਕੀਲਾਂ ਨੂੰ ਫੀਸ ਦੇਣ ਵਾਸਤੇ ਹੁਣ ਤੱਕ ਸਿਰਫ 35 ਹਜ਼ਾਰ ਰੁਪਏ ਦਿੱਤੇ ਹਨ ਜਦਕਿ ਉਸ ਨੇ 75 ਹਜ਼ਾਰ ਰੁਪਏ ਦਾ ਬਿੱਲ ਦਿੱਤਾ ਸੀ। ਮੁਦਈ ਆਖਦਾ ਹੈ ਕਿ ਜਦੋਂ ਹਾਈ ਕੋਰਟ ਵਿੱਚ ਮਾਮਲਾ ਸੀ ਤਾਂ ਉਦੋਂ ਦੋ ਤਿੰਨ ਪੇਸ਼ੀਆਂ ‘ਤੇ ਹੀ ਸ਼੍ਰੋਮਣੀ ਕਮੇਟੀ ਦਾ ਵਕੀਲ ਪੇਸ਼ ਹੋਇਆ ਸੀ। ਬਾਕੀ ਲੜਾਈ ਉਸ ਨੇ ਪ੍ਰਾਈਵੇਟ ਵਕੀਲਾਂ ਦੀ ਮਦਦ ਨਾਲ ਲੜੀ ਹੈ।
ਦੱਸਣਯੋਗ ਹੈ ਕਿ ਡੇਰਾ ਮੁਖੀ ਖਿਲਾਫ ਬਠਿੰਡਾ ਦੇ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਅਤੇ ਨਗਰ ਕੌਂਸਲਰ ਰਜਿੰਦਰ ਸਿੰਘ ਸਿੱਧੂ ਵਲੋਂ ਧਾਰਾ 295 ਏ ਦਾ ਬਠਿੰਡਾ ਕੋਤਵਾਲੀ ਵਿਚ ਪੁਲੀਸ ਕੇਸ ਦਰਜ ਕਰਾਇਆ ਗਿਆ ਸੀ। ਉਦੋਂ ਉਸ ਨੂੰ ਪੁਲੀਸ ਸੁਰੱਖਿਆ ਵੀ ਦਿੱਤੀ ਗਈ ਸੀ ਜੋ ਉਸ ਨੇ ਵਾਪਸ ਕਰਕੇ ਸਿਰਫ ਇੱਕ ਸਿਪਾਹੀ ਰੱਖ ਲਿਆ ਸੀ। ਇਹ ਮਾਮਲਾ ਕਾਫੀ ਦੇਰ ਹਾਈ ਕੋਰਟ ਵਿੱਚ ਚੱਲਦਾ ਰਿਹਾ ਹੈ। ਮੁਦਈ ਰਜਿੰਦਰ ਸਿੱਧੂ ਦਾ ਕਹਿਣਾ ਸੀ ਕਿ ਉਹ ਖੁਦ ਬਠਿੰਡਾ ਤੋਂ ਕੋਤਵਾਲੀ ਪੁਲੀਸ ਨੂੰ ਨਾਲ ਲੈ ਕੇ ਚੰਡੀਗੜ ਤਰੀਕਾਂ ‘ਤੇ ਜਾਂਦਾ ਰਿਹਾ। ਪੱਲਿਓਂ ਤੇਲ ਫੂਕਦਾ ਰਿਹਾ ਹੈ ਅਤੇ ਪੱਲਿਓਂ ਹੀ ਪੁਲੀਸ ਟੀਮ ਨੂੰ ਰੋਟੀ ਖਵਾਉਂਦਾ ਸੀ। ਉਸ ਨੇ ਦੱਸਿਆ ਕਿ ਉਸ ਨੂੰ ਸ਼੍ਰੋਮਣੀ ਕਮੇਟੀ ਨੇ ਸਿਰਫ 35 ਹਜ਼ਾਰ ਰੁਪਏ ਦਿੱਤੇ ਸਨ ਜੋ ਕਿ ਉਸ ਨੇ ਹਾਈ ਕੋਰਟ ਅਤੇ ਬਠਿੰਡਾ ਦੇ ਵਕੀਲਾਂ ਨੂੰ ਫੀਸ ਦੇ ਦਿੱਤੀ ਸੀ। ਉਸ ਨੇ ਦੱਸਿਆ ਉਸ ਨੇ ਸਿੱਖ ਪੰਥ ਦੀ ਤਰਫੋਂ ਇਹ ਕੇਸ ਲੜਿਆ ਹੈ ਅਤੇ ਇੱਕ ਦਫਾ ਉਸ ਨੇ ਸ਼੍ਰੋਮਣੀ ਕਮੇਟੀ ਤੋਂ ਕੇਸ ਦੀ ਪੈਰਵਾਈ ਲਈ ਗੱਡੀ ਦੀ ਮੰਗ ਕੀਤੀ ਸੀ ਜੋ ਕਿ ਦਿੱਤੀ ਨਹੀਂ ਗਈ। ਉਸ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਮਗਰੋਂ ਤਾਂ ਸ਼੍ਰੋਮਣੀ ਕਮੇਟੀ ਨੇ ਕਦੇ ਉਸ ਨਾਲ ਇਸ ਕੇਸ ਸਬੰਧੀ ਕੋਈ ਗੱਲਬਾਤ ਵੀ ਨਹੀਂ ਕੀਤੀ। ਉਸ ਦਾ ਕਹਿਣਾ ਸੀ ਕਿ ਸ਼੍ਰੋਮਣੀ ਕਮੇਟੀ ਏਨੀ ਰਾਸ਼ੀ ਕਿਥੇ ਖਰਚ ਕੀਤੀ ਹੈ, ਸਮਝੋ ਬਾਹਰ ਹੈ।
ਮੁਦਈ ਰਜਿੰਦਰ ਸਿੱਧੂ ਦਾ ਕਹਿਣਾ ਸੀ ਕਿ ਉਸ ਨੇ ਇਹ ਫੈਸਲਾ ਕਰ ਲਿਆ ਹੈ ਕਿ ਉਹ ਸ਼੍ਰੋਮਣੀ ਕਮੇਟੀ ਤੋਂ ਭੀਖ ਨਹੀਂ ਮੰਗੇਗਾ। ਉਨਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਨੂੰ ਖੁਦ ਚਾਹੀਦਾ ਸੀ ਕਿ ਉਹ ਡੇਰਾ ਮੁਖੀ ਖਿਲਾਫ਼ ਦਰਜ ਕੇਸ ਦੀ ਪੈਰਵਾਈ ਕਰਦੀ ਪਰ ਕਮੇਟੀ ਨੇ ਇਸ ਕੇਸ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ। ਉਨਾਂ ਇਹ ਵੀ ਦੱਸਿਆ ਕਿ ਹੋਰ ਕਿਸੇ ਧਾਰਮਿਕ ਜਥੇਬੰਦੀ ਨੇ ਡੇਰਾ ਮੁਖੀ ਵਾਲੇ ਕੇਸ ਵਿੱਚ ਉਸ ਦਾ ਸਹਿਯੋਗ ਨਹੀਂ ਕੀਤਾ ਅਤੇ ਕਿਸੇ ਨੇ ਹਾਅ ਦਾ ਨਾਅਰਾ ਵੀ ਨਹੀਂ ਮਾਰਿਆ। ਦੱਸਣਯੋਗ ਹੈ ਡੇਰਾ ਮੁਖੀ ਦੇ ਕੇਸ ਦਾ ਮੁਦਈ ਰਜਿੰਦਰ ਸਿੰਘ ਸਿੱਧੂ ਅੱਜ ਕੱਲ ਇਸ ਕਰਕੇ ਚਰਚਾ ਹੈ ਕਿ ਉਸ ਨੇ ਪਹਿਲਾਂ ਤਾਂ ਡੇਰਾ ਮੁਖੀ ਖਿਲਾਫ ਦਰਜ ਕੇਸ ਨੂੰ ਕੈਂਸਲ ਕਰਨ ਵਾਸਤੇ ਪੁਲੀਸ ਨੂੰ ਹਲਫੀਆ ਬਿਆਨ ਦੇ ਦਿੱਤਾ ਅਤੇ ਮਗਰੋਂ ਹੁਣ ਉਹ ਹਲਫੀਆ ਬਿਆਨ ਤੋਂ ਹੀ ਮੁੱਕਰ ਗਿਆ ਹੈ।
ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਦਾ ਕਹਿਣਾ ਸੀ ਕਿ ਸ਼੍ਰੋਮਣੀ ਕਮੇਟੀ ਨੂੰ ਮੁਦਈ ਰਜਿੰਦਰ ਸਿੰਘ ਸਿੱਧੂ ਦੀ ਡੇਰਾ ਮੁਖੀ ਖਿਲਾਫ ਚੱਲ ਰਹੇ ਕੇਸ ਦੇ ਸਬੰਧ ਵਿੱਚ ਹਰ ਤਰਾਂ ਦੀ ਮਦਦ ਕਰਨੀ ਚਾਹੀਦੀ ਸੀ ਕਿਉਂਕਿ ਇਹ ਮਾਮਲਾ ਇਕੱਲੇ ਮੁਦਈ ਦਾ ਨਹੀਂ ਬਲਕਿ ਸਿੱਖ ਕੌਮ ਦਾ ਹੈ। ਉਨਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਨੂੰ ਲੋੜ ਪੈਣ ‘ਤੇ ਆਪਣੀ ਟਾਸਕ ਫੋਰਸ ਵੀ ਮੁਦਈ ਨਾਲ ਭੇਜਣੀ ਚਾਹੀਦੀ ਸੀ। ਉਨਾਂ ਆਖਿਆ ਕਿ ਅਸਲ ਵਿੱਚ ਇਹ ਕੇਸ ਸ਼੍ਰੋਮਣੀ ਕਮੇਟੀ ਸਾਰਾ ਖਰਚ ਕਰਕੇ ਖੁਦ ਲੜਦੀ।

————————
ਮੈਂ ਤਾਂ ਵਿਦੇਸ਼ ਦੌਰੇ ਤੋਂ ਪਰਤਿਆਂ : ਸਿੰਘ ਸਾਹਿਬ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਜਦੋਂ ਡੇਰਾ ਮੁਖੀ ਦੇ ਕੇਸ ਦੀ ਵਾਪਸੀ ਬਾਰੇ ਪੁਛਿਆ ਗਿਆ ਤਾਂ ਉਨਾਂ ਆਖਿਆ ਕਿ ਉਹ ਅੱਜ ਹੀ ਵਿਦੇਸ਼ ਦੌਰੇ ਤੋਂ ਪਰਤੇ ਹਨ ਅਤੇ ਉਨਾਂ ਨੂੰ ਇਸ ਕੇਸ ਦੇ ਵਾਪਸ ਲੈਣ ਸਬੰਧੀ ਖ਼ਬਰ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਰ ਉਨਾਂ ਕਿਹਾ ਕਿ ਜੇਕਰ ਡੇਰਾ ਸਿਰਸਾ ਦੇ ਮੁਖੀ ਖਿਲਾਫ ਕੋਈ ਅਪਰਾਧਿਕ ਮਾਮਲਾ ਦਰਜ ਹੈ ਤਾਂ ਇਸ ਸਬੰਧੀ ਕਾਰਵਾਈ ਹੋਣੀ ਚਾਹੀਦੀ ਹੈ। ਕੇਸ ਵਾਪਸ ਨਹੀਂ ਲਿਆ ਜਾਣਾ ਚਾਹੀਦਾ। ਉਨਾਂ ਆਖਿਆ ਕਿ ਉਹ ਇਸ ਮਾਮਲੇ ਬਾਰੇ ਸਾਰੀ ਸਥਿਤੀ ਨੂੰ ਦੇਖਣ ਉਪਰੰਤ ਹੀ ਅਪਣਾ ਪ੍ਰਤੀਕਰਮ ਦੇਣਗੇ।
—————————–
ਦੇਖੋ ਜੀ, ਮੈਨੂੰ ਤਾਂ ਕੁਝ ਪਤਾ ਨਹੀਂ” : ਬਾਦਲ
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਡੇਰਾ ਮੁਖੀ ਦੇ ਕੇਸ ਬਾਰੇ ਅਗਿਆਨਤਾ ਦਾ ਪ੍ਰਗਟਾਵਾ ਕੀਤਾ ਹੈ। ਪੱਤਰਕਾਰਾਂ ਨੇ ਜਦੋਂ ਇਸ ਮਾਮਲੇ ‘ਤੇ ਮੁੱਖ ਮੰਤਰੀ ਤੋਂ ਪੱਖ ਜਾਣਨਾ ਚਾਹਿਆ ਤਾਂ ਸ੍ਰੀ ਬਾਦਲ ਨੇ ਕਿਹਾ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵਿਰੁਧ ਚੱਲ ਰਹੇ ਬਠਿੰਡਾ ਕੇਸ ਦੇ ਵਾਪਸ ਲੈਣ ਦੀ ਪ੍ਰਕਿਰਿਆ ਬਾਰੇ ਉਸਨੂੰ ਕੋਈ ਜਾਣਕਾਰੀ ਨਹੀਂ ਹੈ ਤੇ ਨਾ ਹੀ ਕੇਸ ਵਾਪਸ ਲੈਣ ਲਈ ਕਿਸੇ ਵਿਅਕਤੀ ਨੇ ਹਲਫੀਆ ਬਿਆਨ ਅਦਾਲਤ ਵਿਚ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ, ਜੋ ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਰੁੱਝੇ ਹੋਏ ਹਨ, ਨੇ ਵੀ ਇਸ ਸਬੰਧੀ ਖ਼ਬਰ ਬਾਰੇ ਅਗਿਆਨਤਾ ਪ੍ਰਗਟਾਈ ਪਰ ਉਨਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਪ੍ਰਗਟਾਏ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਕੀਤੀ ਹੈ।
——————————
ਡੇਰੇ ਤੋਂ ਵੋਟਾਂ ਮੰਗਣ ਵਾਲਿਆਂ ਨੂੰ ਤਲਬ ਕੀਤਾ ਜਾਵੇ : ਬਾਬਾ ਧੁੰਮਾ
ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਜਿਹੜਾ ਵੀ ਸਿੱਖ ਉਮੀਦਵਾਰ ਜਾਂ ਪਾਰਟੀ ਆਗੂ ਵੋਟਾਂ ਮੰਗਣ ਲਈ ਡੇਰਾ ਸੱਚਾ ਸੌਦਾ ਸਿਰਸਾ ਵਿਖੇ ਡੇਰਾ ਮੁਖੀ ਕੋਲ ਗਿਆ, ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕੀਤਾ ਜਾਣਾ ਚਾਹੀਦਾ ਹੈ। ਸੰਤ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਵਲੋਂ ਖਾਲਸਾ ਪੰਥ ਨੂੰ ਢਾਹ ਲਗਾਈ ਗਈ ਹੈ ਅਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਾ ਅਪਮਾਨ ਕੀਤਾ ਗਿਆ ਹੈ, ਜਿਸ ਨੂੰ ਸਿੱਖ ਕੌਮ ਵਲੋਂ ਭੁਲਾਇਆ ਨਹੀਂ ਜਾ ਸਕਦਾ। ਉਨਾਂ ਕਿਹਾ ਕਿ ਸਿਆਸੀ ਲਾਲਸਾ ਖਾਤਰ ਸਿੱਖ ਉਮੀਦਵਾਰਾਂ ਵਲੋਂ ਉਨਾਂ ਦੇ ਡੇਰੇ ‘ਚ ਵੋਟਾਂ ਮੰਗਣ ਜਾਣਾ ਨਿੰਦਣਯੋਗ ਹੈ। ਉਨਾਂ ਕਿਹਾ ਕਿ ਅਜਿਹੇ ਉਮੀਦਵਾਰਾਂ ਜਾਂ ਆਗੂਆਂ ਨੂੰ ਅਜਿਹੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਕਿ ਅੱਗੋਂ ਲਈ ਹੋਰ ਕੋਈ ਉਮੀਦਵਾਰ ਜਾਂ ਪਾਰਟੀ ਕਿਸੇ ਵੀ ਅਜਿਹੇ ਸਿੱਖ ਪੰਥ ਵਿਰੋਧੀ ਡੇਰੇ ‘ਚ ਜਾਣ ਦੀ ਹਿੰਮਤ ਨਾ ਕਰ ਸਕੇ।

——————————–

ਪੰਜਾਬ ਸਰਕਾਰ ਦਾ ਸੌਦਾ ਸਾਧ ਅੱਗੇ ਆਤਮ ਸਮਰਪਣ?

-ਅੰਮ੍ਰਿਤਸਰ ਟਾਈਮਜ਼ ਬਿਊਰੋ
ਡੇਰਾ ਸਿਰਸਾ ਮੁਖੀ ਰਾਮ ਰਹੀਮ ਵਲੋਂ 11 ਮਈ 2007 ਨੂੰ ਜ਼ਿਲਾ ਬਠਿੰਡਾ ਵਿਚ ਪੈਂਦੇ ਸਲਾਬਤਪੁਰਾ ਵਿਖੇ ਸਥਿਤ ਡੇਰੇ ਦੀ ਪੰਜਾਬ ਸ਼ਾਖਾ ਵਿਚ ਇਕ ਡਰਾਮਾ ਰਚ ਕੇ ਗੁਰੂ ਗੋਬਿੰਦ ਸਿੰਘ ਜੀ ਵਰਗਾ ਪਹਿਰਾਵਾ ਪਹਿਣ ਕੇ ਖੰਡੇ ਬਾਟੇ ਦੀ ਰੀਸ ਕਰਦਿਆਂ ਹੋਇਆ ਅਖੌਤੀ ਰੂਹਾਨੀ ਜਾਮ ਦਾ ਸ਼ਰਬਤ ਪਿਲਾਇਆ ਗਿਆ। ਜਿਸ ਸਬੰਧੀ 13 ਮਈ 2007 ਨੂੰ ਕਈ ਅਖਬਾਰਾਂ ਵਿਚ ਇਸ ਗੱਲ ਨੂੰ ਪ੍ਰਚਾਰਨ ਦੇ ਇਸ਼ਤਿਹਾਰ ਜਾਰੀ ਕੀਤੇ ਗਏ। ਉਦੋਂ ਤੋਂ ਲੈ ਕੇ ਹੁਣ ਤਕ ਲਗਾਤਾਰ ਸਿੱਖਾਂ ਤੇ ਡੇਰਾ ਪ੍ਰੇਮੀਆਂ ਵਿਚ ਝੜਪਾਂ ਹੁੰਦੀਆਂ ਰਹੀਆਂ ਪਰ ਸਰਕਾਰ ਨੇ ਕਦੇ ਵੀ ਡੇਰਾ ਮੁਖੀ ਤੇ ਉਸਦੇ ਪ੍ਰੇਮੀਆਂ ਵਲੋਂ ਕੀਤੀਆਂ ਹਿੰਸਕ ਤੇ ਗੈਰ ਕਾਨੂੰਨੀ ਕਾਰਵਾਈਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਅਤੇ ਇਸਦੇ ਉਲਟ ਸੌਦੇ ਸਾਧ ਦੀਆਂ ਕੂੜ ਚਰਚਾਵਾਂ ਖਿਲਾਫ ਸ਼ਾਂਤਮਈ ਪ੍ਰਦਰਸ਼ਨ ਕਰਦੇ ਸਿੱਖਾਂ ਨੂੰ ਕਈ ਵਾਰ ਗ੍ਰਿਫਤਾਰ ਕਰਕੇ ਝੂਠੇ ਮੁਕੱਦਮਿਆਂ ਵਿਚ ਉਲਝਾਇਆ ਗਿਆ। ਜਿਸ ਦੀ ਪ੍ਰਮੁੱਖ ਮਿਸਾਲ ਅਕਾਲੀ ਦਲ ਪੰਚ ਪ੍ਰਧਾਨੀ ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਨੂੰ ਪਿਛਲੇ ਕਰੀਬ ਢਾਈ ਸਾਲਾਂ ਤੋਂ ਝੂਠੇ ਪੁਲਿਸ ਕੇਸਾਂ ਵਿਚ ਉਲਝਾ ਕੇ ਜੇਲ•ੀਂ ਡੱਕਿਆ ਹੋਇਆ ਹੈ ਅਤੇ ਇਸ ਤੋਂ ਉਲਟ 4 ਸਿੱਖਾਂ ਦੇ ਕਾਤਲ ਡੇਰਾ ਮੁਖੀ ਤੇ ਉਸਦੇ ਪ੍ਰੇਮੀਆਂ ਨੂੰ ਕੇਸਾਂ ਵਿਚੋਂ ਬਾਇੱਜ਼ਤ ਬਰੀ ਕੀਤਾ ਜਾ ਚੁੱਕਾ ਹੈ।
11 ਮਈ 2007 ਦੇ ਸਲਾਬਤਪੁਰਾ ਡਰਾਮੇ ਸਬੰਧੀ ਥਾਣਾ ਕੋਤਵਾਲੀ ਬਠਿੰਡਾ ਵਿਖੇ ਇਕ ਐਫ.ਆਈ.ਆਰ ਨੰਬਰ 262, ਮਿਤੀ 20 ਮਈ 2007 ਨੂੰ ਭਾਰਤੀ ਦੰਡਵਾਲੀ ਦੀ ਧਾਰਾ 295-ਏ ਅਧੀਨ ਇਕ ਮੁਕੱਦਮਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਖਿਲਾਫ ਦਰਜ ਕੀਤਾ ਗਿਆ ਸੀ। ਜਿਸ ਵਿਚੋਂ ਡੇਰਾ ਮੁਖੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਬਾਹਰੋਂ ਬਾਹਰ ਜ਼ਮਾਨਤ ਦੇ ਦਿੱਤੀ ਸੀ। ਅਤੇ ਪੰਜਾਬ ਪੁਲਿਸ ਬਠਿੰਡੇ ਤੋਂ ਸਿਰਸਾ ਜਾ ਕੇ ਡੇਰਾ ਪ੍ਰਮੁੱਖ ਦੀ ਹਜ਼ੂਰੀ ਭਰਕੇ ਉਸਨੂੰ ਇਸ ਕੇਸ ਵਿਚ ਸ਼ਾਮਿਲ ਤਫਤੀਸ਼ ਕਰਨ ਦਾ ਡਰਾਮਾ ਕਰਦੀ ਰਹੀ। ਪਰ ਕੋਰਟ ਵਿਚ ਚਲਾਨ ਪੇਸ਼ ਕਰਨ ਲਈ ਹਮੇਸ਼ਾ ਟਾਲ-ਮਟੋਲ ਦੀ ਨੀਤੀ ਅਪਣਾਈ ਰੱਖੀ।
ਜਦੋਂ ਕਰੀਬ 4 ਸਾਲ ਤਕ ਪੰਜਾਬ ਪੁਲਿਸ ਵਲੋਂ ਸੌਦਾ ਸਾਧ ਖਿਲਾਫ ਉਕਤ ਕੇਸ ਦਾ ਚਲਾਨ ਪੇਸ਼ ਨਹੀਂ ਕੀਤਾ ਗਿਆ ਤਾਂ ਅਕਾਲੀ ਦਲ ਪੰਚ ਪ੍ਰਧਾਨੀ ਦੇ ਸੀਨੀਅਰ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਤੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੂੰ ਮੁਦੱਈ ਵਜੋਂ ਪੇਸ਼ ਕਰਕੇ ਐਡਵੋਕੇਟ ਨਵਕਿਰਨ ਸਿੰਘ ਤੇ ਐਡਵੋਕੇਟ ਜੇਆਰ ਖੱਟੜ ਵਲੋਂ ਹਰਜੀਤ ਸਿੰਘ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਬਠਿੰਡਾ ਦੀ ਅਦਾਲਤ ਵਿਚ ਇਕ ਫੌਜਦਾਰੀ ਮੁਕੱਦਮਾ 28 ਮਈ 2011 ਨੂੰ ਦਰਜ ਕਰਵਾ ਦਿੱਤਾ ਗਿਆ। ਜਿਸ ਸਬੰਧੀ ਮੈਜਿਸਟ੍ਰੇਟ ਵਲੋਂ ਪੰਜਾਬ ਪੁਲਿਸ ਨੂੰ ਤਲਬ ਕਰਦਿਆਂ ਪੁੱਛਿਆ ਗਿਆ ਕਿ ਉਸਨੇ ਅਜੇ ਤਕ ਸੌਦਾ ਸਾਧ ਖਿਲਾਫ ਚਲਾਨ ਪੇਸ਼ ਕਿਉਂ ਨਹੀਂ ਕੀਤਾ ਤਾਂ ਪੰਜਾਬ ਪੁਲਿਸ ਨੇ ਟਾਲ-ਮਟੋਲ ਦੀ ਨੀਤੀ ਅਪਣਾਉਂਦਿਆਂ ਹੋਇਆ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲੰਘਾਈਆਂ ਤੇ ਹੁਣ ਪੰਜਾਬ ਵਿਧਾਨ ਸਭਾ ਚੋਣਾਂ ਹੋਣ ਤੋਂ ਕੁਝ ਦਿਨਾਂ ਬਾਅਦ ਹੀ 4 ਫਰਵਰੀ 2012 ਨੂੰ ਉਕਤ ਐਫਆਈਆਰ ਨੂੰ ਕੈਂਸਲ ਕਰਨ ਸਬੰਧੀ ਅਦਾਲਤ ਵਿਚ ਰਿਪੋਰਟ ਪੇਸ਼ ਕਰ ਦਿੱਤੀ ਅਤੇ ਦਾਵਾ ਕੀਤਾ ਗਿਆ ਕਿ ਉਕਤ ਐਫਆਈਆਰ ਦੇ ਮੁਦੱਈ ਰਜਿੰਦਰ ਸਿੰਘ ਸਿੱਧੂ ਨੇ ਹਲਫਨਾਮਾ ਦੇ ਕੇ ਪੁਲਿਸ ਕੋਲ ਫਰਿਆਦ ਕੀਤੀ ਸੀ ਕਿ ਮੇਰੇ ਵਲੋਂ ਦਰਜ ਕਰਵਾਈ ਉਕਤ ਐਫਆਈਆਰ ਨੂੰ ਕੈਂਸਲ ਕਰ ਦਿੱਤਾ ਜਾਵੇ ਪਰ ਪੁਲਿਸ ਦੇ ਇਸ ਦਾਅਵੇ ਦੀ ਉਸ ਸਮੇਂ ਫੂਕ ਨਿਕਲ ਗਈ ਜਦੋਂ 4 ਫਰਵਰੀ 2012 ਨੂੰ ਹੀ ਰਜਿੰਦਰ ਸਿੰਘ ਸਿੱਧੂ ਵਲੋਂ ਅਦਾਲਤ ਵਿਚ ਪੇਸ਼ ਹੋ ਕੇ ਇਹ ਬਿਆਨ ਦਰਜ ਕਰਵਾ ਦਿੱਤਾ ਗਿਆ ਕਿ ਮੈਂ ਪੁਲਿਸ ਨੂੰ ਐਫਆਈਆਰ ਦਰਜ ਕਰਨ ਸਬੰਧੀ ਕੋਈ ਹਲਫਨਾਮਾ ਨਹੀਂ ਦਿੱਤਾ ਤੇ ਨਾ ਹੀ ਮੈਂ ਪੁਲਿਸ ਦੀ ਉਕਤ ਐਫਆਈਆਰ ਨੂੰ ਕੈਂਸਲ ਕਰਨ ਦੀ ਰਿਪੋਰਟ ਨਾਲ ਸਹਿਮਤ ਹਾਂ।
ਇਸ ਸਬੰਧੀ ਹਰਜੀਤ ਸਿੰਘ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਬਠਿੰਡਾ ਨੇ ਸਾਰੀਆਂ ਧਿਰਾਂ ਭਾਵ ਪੰਜਾਬ ਸਰਕਾਰ, ਸ. ਰਜਿੰਦਰ ਸਿੰਘ ਸਿੱਧੂ ਤੇ ਪੰਚ ਪ੍ਰਧਾਨੀ ਦੇ ਆਗੂਆਂ ਨੂੰ 11 ਫਰਵਰੀ 2012 ਨੂੰ ਆਪਣੇ ਵਿਚਾਰ ਦਰਜ ਕਰਵਾਉਣ ਦੀ ਤਾਰੀਕ ਨਿਸ਼ਚਿਤ ਕੀਤੀ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਜੇਕਰ ਕਿਸੇ ਹਾਲਾਤ ਵਿਚ ਕੋਰਟ ਪੰਜਾਬ ਪੁਲਿਸ ਵਲੋਂ ਪੇਸ਼ ਕੀਤੀ ਕੈਂਸਲ ਰਿਪੋਰਟ ਨੂੰ ਮੰਨ ਵੀ ਲੈਂਦੀ ਹੈ ਤਾਂ ਪੰਚ ਪ੍ਰਧਾਨੀ ਦੇ ਆਗੂਆਂ ਵਲੋਂ ਸੌਦਾ ਸਾਧ ਖਿਲਾਫ ਦਰਜ ਫੌਜਦਾਰੀ ਮੁਕੱਦਮੇ ਅਧੀਨ ਸੌਦਾ ਸਾਧ ਦੇ ਖਿਲਾਫ ਡੇਰਾ ਸਲਾਬਤਪੁਰਾ ਵਿਖੇ ਰਚੇ ਢੌਂਗ ਸਬੰਧੀ ਕਾਰਵਾਈ ਕੀਤੀ ਜਾ ਸਕਦੀ ਹੈ।

Short URL: http://www.amritsartimes.com/?p=11352

Posted by on Feb 8 2012. Filed under ਵਿਸ਼ੇਸ਼ ਰਿਪੋਰਟ. You can follow any responses to this entry through the RSS 2.0. Responses are currently closed, but you can trackback from your own site.

59 Comments for “ਚੋਣਾਂ ਤੋਂ ਬਾਅਦ ਫਿਰ ਗਰਮਾਇਆ ਪੰਥਕ ਏਜੰਡਾ”

  1. Check this out…

    [...] that is the end of this article. Here you’ll find some sites that we think you’ll appreciate, just click the links over[...]……

  2. Ping backs…

    hello respect your work have a look of mine…

  3. Salutations…

    I thought leaving this trackback incredible function…

  4. Summer thanks…

    Hey respect your work take a browse of mine…

  5. Check this out…

    Bonjour appreciate this article witness ours…

  6. Warm hello…

    interesting Here’s a ping for your ideas…

  7. Trackback suggestion…

    salutations respect your time take a browse of mine…

  8. [...]The information mentioned in the article are some of the best available [...]……

    [...]The information mentioned in the article are some of the greatest available [...]……

  9. [...]The information mentioned in the article are some of the best available [...]……

    [...]The information mentioned in the article are some of the greatest available [...]……

  10. Websites we think you should visit…

    we like to honor many other internet sites on the web, even if they aren’t linked to us, by linking to them. Under are some webpages worth checking out…

  11. Excellent website…

    the time to read or visit the content or sites we have linked to below the…

  12. Great Content…

    we like to honor many other internet sites on the web, even if they aren’t linked to us, by linking to them. Under are some webpages worth checking out…

  13. Woman of Alien…

    Best do the job you may have done, this website is de facto interesting with superb info. Time is God’s technique for maintaining every little thing from taking place simultaneously….

  14. Whispering Misty…

    So sorry you can pass up the workshop!…

  15. Online Article…

    Every so often in a while we choose blogs that we read. Listed underneath are the latest sites that we choose…

  16. Blogs you should be reading…

    please visit the sites we follow, including this one, as it represents our picks from the web…

  17. Check this out…

    The information mentioned in the article are some of the best available…

  18. So cool…

    The information mentioned in the article are some of the best available…

  19. So cool…

    The information mentioned in the article are some of the best available…

  20. Sites we like…

    the time to read or visit the content or sites we have linked to below the…

  21. Excellent website…

    the time to read or visit the content or sites we have linked to below the…

  22. Websites you should visit…

    Every once in a while we choose blogs that we read. Listed below are the latest sites that we choose…

  23. Check this out…

    The information mentioned in the article are some of the best available…

  24. Sources…

    Here are some of the sites we recommend for our visitor…

  25. Blogs you should be reading…

    please visit the sites we follow, including this one, as it represents our picks from the web…

  26. Sources…

    Here are some of the sites we recommend for our visitor…

  27. Blogs you should be reading…

    please visit the sites we follow, including this one, as it represents our picks from the web…

  28. Cool sites…

    Here are some of the sites we recommend for our visitor…

  29. Online Article…

    Every so often in a while we choose blogs that we read. Listed underneath are the latest sites that we choose…

  30. Sites we like…

    the time to read or visit the content or sites we have linked to below the…

  31. Websites we think you should visit…

    we like to honor many other internet sites on the web, even if they aren’t linked to us, by linking to them. Under are some webpages worth checking out…

  32. Great Content…

    we like to honor many other web sites on the web, even if they aren’t linked to us, by linking to them. Under are some webpages worth checking out…

  33. So cool…

    The information provided in the article are some of the best available…

  34. Blogs you should be reading…

    please visit the sites we follow, including this one, as it represents our picks from the web…

  35. Websites we think you should visit…

    we like to honor many other internet sites on the web, even if they aren’t linked to us, by linking to them. Under are some webpages worth checking out…

  36. Sources…

    Here are some of the sites we recommend for our visitor…

  37. Websites you should visit…

    Every once in a while we choose blogs that we read. Listed below are the latest sites that we choose…

  38. Websites you should visit…

    Every once in a while we choose blogs that we read. Listed below are the latest sites that we choose…

  39. Sites we like…

    the time to read or visit the content or sites we have linked to below the…

  40. Sources…

    Here are some of the sites we recommend for our visitor…

  41. So cool…

    The information provided in the article are some of the best available…

  42. Blogs you should be reading…

    please visit the sites we follow, including this one, as it represents our picks from the web…

  43. Great Content…

    we like to honor many different internet pages on the web, even if they aren’t linked to us, by linking to them. Under are some webpages worth checking out…

  44. Great Content…

    we like to honor many other web pages on the web, even if they aren’t linked to us, by linking to them. Under are some webpages worth checking out…

  45. Websites we think you should visit…

    we like to honor many other internet sites on the web, even if they aren’t linked to us, by linking to them. Under are some webpages worth checking out…

  46. Blogs you should be reading…

    please visit the sites we follow, including this one, as it represents our picks from the web…

  47. Online Article…

    Every once in a while we choose blogs that we read. Listed underneath are the latest sites that we choose…

  48. Online Article…

    Every so often in a while we choose blogs that we read. Listed below are the latest sites that we choose…

  49. Excellent website…

    the time to read or visit the content or sites we have linked to below the…

  50. Sites we like…

    the time to read or visit the content or sites we have linked to below the…

  51. Like…

    This is a topic which is close to my heart… Thank you! Exactly where can I find the contact details for questions?…

  52. Future…

    That is a very good tip particularly to those new to the blogosphere. Brief but very accurate information… Many thanks for sharing this one. A must read article!…

  53. Genie…

    Hi there, I do think your web site could possibly be having browser compatibility problems. When I take a look at your blog in Safari, it looks fine however when opening in Internet Explorer, it’s got some overlapping issues. I simply wanted to give y…

  54. Mamry…

    I must thank you for the efforts you’ve put in penning this site. I’m hoping to view the same high-grade content by you in the future as well. In fact, your creative writing abilities has encouraged me to get my very own website now ;)

  55. Stuff…

    Hi, I do believe this is an excellent site. I stumbledupon it ;) I may revisit once again since I book marked it. Money and freedom is the greatest way to change, may you be rich and continue to guide other people….

  56. Genie…

    I’m impressed, I have to admit. Seldom do I come across a blog that’s both educative and engaging, and let me tell you, you’ve hit the nail on the head. The problem is something that too few folks are speaking intelligently about. I am very happy I ca…

  57. 500 fast cash…

    [...]the time to study or check out the content material or web-sites we’ve linked to beneath the[...]…

  58. Bookmark…

    Excellent web site you’ve got here.. It’s difficult to find good quality writing like yours these days. I really appreciate individuals like you! Take care!!…

  59. Stuff…

    Excellent blog post. I certainly love this website. Stick with it!…

Comments are closed

Featured Links

Search Archive

Search by Date
Search by Category
Search with Google

Photo Gallery

Make flash banner at FlashBannerNow.com
Log in | Designed by Gabfire themes