|
‘ਸ੍ਰੀ
ਅਕਾਲ ਤਖ਼ਤ ਸਾਹਿਬ ਦੀ ਆਲੋਚਨਾ ਕਰਨਾ ਸਿੱਖ ਪੰਥ ਦੀ ਸਰਬਉੱਚ ਸੰਸਥਾ
ਤੋਂ
ਮੁੱਖ ਮੋੜਣ ਵਾਲੀ ਕਾਰਵਾਈ’
ਸ਼੍ਰੋਮਣੀ
ਅਕਾਲੀ ਦਲ (ਬਾਦਲ) ਦੀ ਅਮਰੀਕਾ
ਇਕਾਈ
ਵਲੋਂ ਜਥੇਦਾਰਾਂ ਦੇ ਫੈਸਲਿਆਂ ਦੀ ਪੂਰਨ ਹਮਾਇਤ ਦਾ ਐਲਾਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਡਬਲਿਨ:
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਅਮਰੀਕਾ ਇਕਾਈ ਵਲੋਂ
ਸ੍ਰੀ
ਅਕਾਲ
ਤਖ਼ਤ ਸਾਹਿਬ
ਨੂੰ
ਸਿੱਖ
ਪੰਥ ਲਈ ਸਰਬਉੱਚ ਦੱਸਦੇ ਹੋਏ ਸਿੰਘ
ਸਾਹਿਬਾਨ ਵਲੋਂ ਲਏ ਗਏ ਸਮੁੱਚੇ
ਫੈ਼ਸਲਿਆਂ
ਦੀ ਸਰਬ
ਸੰਮਤੀ ਨਾਲ
ਪ੍ਰੋੜ੍ਹਤਾ
ਕੀਤੀ
ਗਈ।
ਬੀਤੇ
ਐਤਵਾਰ
17
ਜਨਵਰੀ
ਨੂੰ ਸ਼੍ਰੋਮਣੀ ਅਕਾਲੀ ਦਲ
(ਬਾਦਲ)
ਦੇ ਅਹੁਦੇਦਾਰਾਂ ਦੀ ਇਥੇ ਹੋਈ ਇਕ ਅਹਿਮ
ਮੀਟਿੰਗ
ਦੌਰਾਨ ਪੰਥ ਵਿਚ ਵਾਪਰ ਰਹੀਆਂ ਅਹਿਮ ਘਟਨਾਵਾਂ
ਸਬੰਧੀ
ਚਿੰਤਾ
ਦਾ
ਪ੍ਰਗਟਾਵਾ
ਕਰਦੇ
ਹੋਏ ਬੜੀ ਹੀ ਸੰਜੀਦਗ਼ੀ
ਨਾਲ
ਵਿਚਾਰ
ਵਟਾਂਦਰਾ ਕੀਤਾ ਗਿਆ।
ਇਸ
ਮੀਟਿੰਗ ਵਿਚ ਸਰਬ ਸੰਮਤੀ ਨਾਲ ਮਤਾ
ਪਾਸ
ਕੀਤਾ
ਗਿਆ
ਕਿ
ਸਿੱਖ ਧਰਮ ਵਿਚ
ਸ੍ਰੀ
ਅਕਾਲ
ਤਖ਼ਤ ਸਾਹਿਬ
ਦਾ
ਅਸਥਾਨ ਸਰਬ ਉੱਚ ਹੈ।
ਸ੍ਰੀ
ਅਕਾਲ ਤਖ਼ਤ ਸਾਹਿਬ ਵਲੋਂ ਲਏ ਗਏ ਕਿਸੇ ਵੀ ਪ੍ਰਕਾਰ
ਦੇ
ਫੈ਼ਸਲੇ ਉਪਰ ਕਿੰਤੂ ਪਰੰਤੂ ਕਰਨਾ ਸਿੱਧੇ
ਤੌਰ
`ਤੇ
ਸ੍ਰੀ
ਅਕਾਲ
ਤਖ਼ਤ ਸਾਹਿਬ
ਤੋਂ
ਮੁੱਖ
ਮੋੜਣਾ ਹੈ।
ਮੀਟਿੰਗ
ਦੌਰਾਨ
ਬੁਲਾਰਿਆ ਨੇ
ਕਿਹਾ
ਕਿ ਮੌਜੂਦਾ
ਸਮੇਂ
ਸਮੁੱਚਾ
ਸਿੱਖ
ਪੰਥ ਕਈ ਪ੍ਰਕਾਰ ਦੇ ਵਿਵਾਦਾਂ ਕਰਕੇ ਚਰਚਿਆਂ
ਵਿਚ ਹੈ।
ਇਨ੍ਹਾਂ
ਵਿਚ
‘ਦਸਮ
ਗ੍ਰੰਥ’
ਅਤੇ
‘ਨਾਨਕਸ਼ਾਹੀ
ਕੈਲੰਡਰ’
ਦੇ ਮਸਲਿਆਂ ਕਰਕੇ ਕੌਮ ਵਿਚ ਅਨੇਕਾਂ
ਪ੍ਰਕਾਰ
ਦੇ
ਵਿਵਾਦ
ਪੈਦਾ
ਹੋ ਰਹੇ ਹਨ।
ਇਨ੍ਹਾਂ
ਵਿਵਾਦਾਂ
ਨੂੰ
ਪੰਥ ਵਿਰੋਧੀ ਸ਼ਕਤੀਆਂ
ਵਲੋਂ
ਪੰਥ ਨੂੰ ਸਿੱਧੇ
ਤੌਰ
`ਤੇ
ਬਦਨਾਮ
ਕਰਨ ਦੀ ਸ਼ਾਜ਼ਿਸ ਕਰਾਰ
ਦਿੰਦੇ
ਹੋਏ
ਸ਼੍ਰੋਮਣੀ ਅਕਾਲੀ ਦਲ
(ਬਾਦਲ)
ਦੀ ਅਮਰੀਕਾ ਇਕਾਈ ਦੇ ਆਗੂਆਂ ਨੇ ਸਰਬ ਸੰਮਤੀ ਨਾਲ ਕਿਹਾ ਕਿ ਛੇਵੀਂ ਪਾਤਸ਼ਾਹੀ
ਵਲੋਂ
ਸਥਾਪਤ ਕੀਤੇ ਗਏ ਇਸ ਅਸਥਾਨ ਵਲੋਂ
ਕਿਸੇ
ਵੀ ਪ੍ਰਕਾਰ ਦੀ
ਮੁਸ਼ਕਲ
ਸਮੇਂ
ਸਿੱਖ
ਕੌਮ
ਨੂੰ
ਰਹਿਨੁਮਾਈ ਮਿਲਦੀ
ਰਹੀ ਹੈ।
ਇਤਿਹਾਸ
ਗਵਾਹ ਹੈ ਕਿ ਸਿੱਖ ਕੌਮ ਨੂੰ
ਸ੍ਰੀ
ਅਕਾਲ
ਤਖ਼ਤ ਸਾਹਿਬ ਵਲੋਂ
ਰਹਿਨੁਮਾਈ
ਮਿਲਣ
ਤੋਂ ਉਪਰੰਤ ਪੰਥ ਦਾ ਹੌਂਸਲਾ ਹੋਰ ਬੁਲੰਦ ਹੋਇਆ
ਹੈ
ਅਤੇ
ਪੰਥ ਵਿਰੋਧੀ
ਤਾਕਤਾਂ
ਦੀ ਹਾਰ ਹੋਈ
ਹੈ।
ਇਸ ਲਈ
ਸਾਨੂੰ
ਸ੍ਰੀ
ਅਕਾਲ
ਤਖ਼ਤ
ਸਾਹਿਬ
ਉਪਰ ਪੂਰਨ ਨਿਸਚਾ
ਪ੍ਰਗਟਾਉਣਾ ਚਾਹੀਦਾ ਹੈ।
ਾਂ
ਆਗੂਆਂ
ਨੇ
ਕਿਹਾ
ਕਿ ਅਸੀਂ ਪੰਥਕ
ਹਿਤਾਂ
ਖਾਤਰ
ਸਿੰਘ
ਸਾਹਿਬਾਨ ਵਲੋਂ
ਵਲੋਂ
‘ਨਾਨਕਸ਼ਾਹੀ
ਕੈਲੰਡਰ’
ਵਿਚ ਕੀਤੀਆਂ
ਗਈਆਂ
ਸੋਧਾਂ ਸਬੰਧੀ ਲਏ ਗਏ ਫੈ਼ਸਲੇ
ਨੂੰ
ਪ੍ਰਵਾਨ
ਕਰਦੇ ਹਾਂ
ਅਤੇ
ਸਮੁੱਚੇ
ਸਿੱਖ ਭਾਈਚਾਰੇ
ਨੂੰ
ਅਪੀਲ
ਕਰਦੇ ਹਾਂ ਕਿ ਉਹ ਪੰਥਕ ਹਿਤਾਂ ਨੂੰ ਮੁੱਖ ਰਖਦੇ
ਹੋਏ
ਸਿੰਘ
ਸਾਹਿਬਾਨ ਵਲੋਂ ਲਏ ਗਏ ਫੈ਼ਸਲਿਆਂ ਦੀ ਪੂਰਨ ਹਿਮਾਇਤ ਕਰਨ।
ਇਸਦੇ
ਨਾਲ ਹੀ ਇਸ
ਮੀਟਿੰਗ
ਵਿਚ ਪਾਰਟੀ ਨੂੰ ਅਮਰੀਕਾ ਵਿਖੇ
ਮਜ਼ਬੂਤ
ਕਰਨ ਲਈ ਵਿਚਾਰ
ਵਟਾਂਦਰਾ
ਕੀਤਾ
ਗਿਆ ਅਤੇ ਇਹ ਫੈ਼ਸਲਾ ਲਿਆ ਗਿਆ ਕਿ ਪਾਰਟੀ ਵਿਚ ਹੋਰ ਵਰਕਰਾਂ
ਦੀ
ਭਰਤੀ
ਕੀਤੀ
ਜਾਵੇ।
ਇਸ
ਮੀਟਿੰਗ
ਵਿਚ
ਅਮਰੀਕਾ ਵਿਖੇ ਪਾਰਟੀ ਦੇ ਸਰਪ੍ਰਸਤ ਸ.
ਦੀਦਾਰ
ਸਿੰਘ ਬੈਂਸ,
ਹਰਿੰਦਰ
(ਹੈਰੀ)
ਸਿੰਘ
ਗਿੱਲ
ਚੇਅਰਮੈਨ ਅਮਰੀਕਾ,
ਸ.
ਬਲਜੀਤ ਸਿੰਘ ਮਾਨ ਪ੍ਰਧਾਨ
ਕੈਲੀਫੋਰਨੀਆ,
ਕੁਲਵੰਤ ਸਿੰਘ ਖਹਿਰਾ ਮੀਤ
ਪ੍ਰਧਾਨ
ਅਮਰੀਕਾ,
ਸ.
ਦਵਿੰਦਰ ਸਿੰਘ ਰਣੀਆਂ ਜਨਰਲ ਸਕੱਤਰ ਅਮਰੀਕਾ,
ਸ.
ਕਰਮਬੀਰ ਸਿੰਘ ਬੈਂਸ,
ਸ.ਵਿਕਰਮਜੀਤ
ਸਿੰਘ,
ਸ.ਗੁਰਦਿਆਲ ਸਿੰਘ ਢਿਲੋਂ,
ਸ.ਸੁਖਵਿੰਦਰ ਸਿੰਘ ਅਬਲੂਵਾਲ,
ਸ.ਅਰਵਿੰਦਰ ਸਿੰਘ ਲਾਖਨ,
ਸ.ਜਸਵੰਤ ਸਿੰਘ ਸਰਾਂ,
ਸ. ਜਸਵੰਤ ਸਿੰਘ ਸਹੋਤਾ,
ਸ.
ਸਰਬਜੀਤ ਸਿੰਘ ਸਰੋਆ,
ਸ. ਤੱਖਰ ਅਤੇ ਸ. ਘੋਲੀਆ ਅਹੁਦੇਦਾਰ ਸ਼ਾਮਲ ਹੋਏ।
ਇਸਤੋਂ
ਉਪਰੰਤ ਪਾਰਟੀ
ਦੀ
ਰੂਪਰੇਖਾ
ਨੂੰ
ਉਲੀਕਣ
ਲਈ ਅਗਲੀ ਮੀਟਿੰਗ ਜਲਦੀ ਹੀ ਕਰਨ
ਦਾ
ਵਾਅਦਾ
ਵੀ ਇਨ੍ਹਾਂ
ਆਗੂਆਂ
ਵਲੋਂ
ਕੀਤਾ
ਗਿਆ।
20
ਜਨਵਰੀ
2010 |