|
ਨਸਲੀ ਹਿੰਸਾ ਦੀ ਅੱਗ ਗੁਰਦੁਆਰੇ ਪਹੁੰਚੀ
ਅਣਪਛਾਤੇ ਆਸਟ੍ਰੇਲੀਆਈ ਲੋਕਾਂ ਨੇ ਗੁਰਦੁਆਰਾ ਨਾਨਕਸਰ ਠਾਠ
ਦੀ
ਉਸਾਰੀ
ਅਧੀਨ ਇਮਾਰਤ
ਨੂੰ
ਜਾਣਬੁੱਝ ਕੇ’
ਅੱਗ ਲਗਾਈ,
ਸਿੱਖ
ਭਾਈਚਾਰੇ
`ਚ
ਰੋਸ
ਤੇਜਸਦੀਪ ਸਿੰਘ ਅਜਨੌਦਾ
ਮੈਲਬਰਨ:
ਆਸਟ੍ਰੇਲੀਆ ਦੀ ਪੁਲਿਸ ਨੇ ਇਸ ਗੱਲ ਦਾ
ਖੁਲਾਸਾ
ਕੀਤਾ ਹੈ ਕਿ
ਮੈਲਬਰਨ
ਦੇ ਇਕ ਗੁਰਦੁਆਰੇ ਨੂੰ ਜਾਣਬੁੱਝ ਕੇ ਅੱਗ ਲਗਾਉਣ ਲਈ ਪੈਟਰੋਲ ਬੰਬ ਵਰਤਿਆ ਗਿਆ।
ਇਸ
ਦੌਰਾਨ ਦੇਸ਼ ਵਿਚਲੇ ਸਿੱਖ
ਭਾਈਚਾਰੇ ਨੇ ਇਸ ਨੂੰ ਨਸਲੀ ਹਮਲਾ ਕਰਾਰ ਦਿੰਦਿਆਂ ਇਸ ਕਾਰੇ ਦੀ ਸਖਤ
ਨਿੰਦਾ
ਕੀਤੀ ਹੈ।
ਨਿਸ਼ਾਨਾ
ਬਣਾਇਆ
ਗਿਆ
ਉਸਾਰੀ ਅਧੀਨ ਗੁਰਦੁਆਰਾ
ਨਾਨਕਸਰ
ਠਾਠ ਲਿਨਬਰੂਕ ਇਲਾਕੇ ਵਿਚ ਸਥਿਤ ਹੈ ਅਤੇ ਬੀਤੀ ਰਾਤ ਸਾਢੇ ਬਾਰਾਂ ਵਜੇ ਇਸ
ਨੂੰ
ਅੱਗ
ਲਗਾ
ਦਿੱਤੀ
ਗਈ।
ਜਾਣਕਾਰੀ ਅਨੁਸਾਰ ਗੁਰੂ ਘਰ
`ਚ
ਅਖੰਡ ਪਾਠ ਸਾਹਿਬ ਦੇ ਪਾਠ ਚੱਲ ਰਹੇ ਸਨ ਤੇ
ਗ੍ਰੰਥੀ
ਸਿੰਘ
ਜਦੋਂ ਆਪਣੀ ਡਿਊਟੀ
ਤੋਂ
ਉੱਠਿਆ
ਤਾਂ ਉਸ ਨੇ ਕੁਝ ਖੜਾਕ ਸੁਣਿਆ ਅਤੇ
ਕੁਝ
ਅਣਪਛਾਤੇ
ਵਿਅਕਤੀ
ਅੱਗ ਲਗਾ ਰਹੇ ਸਨ ਪਰ ਗ੍ਰੰਥੀ
ਸਿੰਘ
ਨੂੰ
ਦੇਖ ਉਹ ਭੱਜ ਨਿਕਲੇ।
ਅੱਗ ਨਾਲ ਗੁਰਦੁਆਰੇ ਦੀ ਇਮਾਰਤ ਨੂੰ ਕਾਫੀ ਨੁਕਸਾਨ ਪਹੁੰਚਿਆ
ਹੈ।
ਫਾਇਰ ਬ੍ਰਿਗੇਡ ਦਾ ਕਹਿਣਾ ਹੈ ਕਿ
ਜੇਕਰ
ਇਮਾਰਤ ਉਸਾਰੀ
ਅਧੀਨ
ਨਾ ਹੁੰਦੀ ਤਾਂ ਕਾਫੀ ਨੁਕਸਾਨ ਹੋ ਸਕਦਾ ਸੀ।
ਗੁਰਦੁਆਰਾ ਕਮੇਟੀ ਦੇ ਸੀਨੀਅਰ
ਮੈਂਬਰ
ਸਤਨਾਮ
ਸਿੰਘ
ਨੇ ਕਿਹਾ ਕਿ ਦੇਸ਼ ਵਿਚ
ਭਾਰਤੀਆਂ
`ਤੇ
ਨਸਲੀ ਹਮਲੇ ਹੋ ਰਹੇ ਹਨ ਅਤੇ
ਸਿੱਖਾਂ
ਦੇ
ਪਵਿੱਤਰ ਗੁਰਦੁਆਰੇ
`ਤੇ
ਵੀ ਹਮਲਾ ਉਸੇ ਨਸਲੀ ਭੇਦਭਾਵ ਦਾ ਹਿੱਸਾ
ਹੈ।
ਓਧਰ
ਜਾਂਚ ਅਧਿਕਾਰੀ ਸੀਨੀਅਰ ਕੰਸਟੇਬਲ ਪੌਲ ਸਟੋਅ ਨੇ ਕਿਹਾ ਕਿ ਇਸ ਬਾਰੇ
ਹਾਲੇ
ਯਕੀਨ ਨਾਲ ਨਹੀਂ
ਕਿਹਾ
ਜਾ
ਸਕਦਾ ਕਿ ਇਹ ਨਸਲਵਾਦ ਨਾਲ ਸਬੰਧਤ ਕਾਰਵਾਈ ਹੈ,
ਜਿਸ
ਤਰ੍ਹਾਂ ਦੀ ਇਹ ਕਾਰਵਾਈ ਹੈ ਉਸ ਤੋਂ ਇਹ ਜਾਣਬੁੱਝ
ਕੇ
ਕੀਤੀ
ਲਗਦੀ ਹੈ।
ਮੁਢਲੀ
ਜਾਂਚ
ਤੋਂ ਇਹ
ਗੱਲ ਸਾਹਮਣੇ ਆ ਰਹੀ ਹੈ ਕਿ ਅੱਗ ਲਾਉਣ ਲਈ ਪੈਟਰੋਲ ਬੰਬ ਦੀ ਵਰਤੋਂ
ਕੀਤੀ
ਗਈ।
ਸਤਨਾਮ
ਸਿੰਘ ਦੇ ਹਵਾਲੇ ਨਾਲ ‘ਦ
ਆਸਟ੍ਰੇਲੀਅਨ’
ਨੇ ਲਿਖਿਆ ਹੈ ਕਿ ਇਹ
ਰੱਬ
ਦਾ ਘਰ
ਹੈ ਅਤੇ ਹਰ ਕੋਈ ਇਥੇ ਰੱਬ ਕੋਲ ਅਰਦਾਸ ਕਰਨ ਲਈ ਆਉਂਦਾ ਹੈ।
ਜਦੋਂ
ਉਨ੍ਹਾਂ
ਨੂੰ
ਪੁਛਿਆ
ਗਿਆ ਕਿ ਤੁਹਾਨੂੰ ਇਹ ਹਮਲਾ ਨਸਲੀ ਲਗਦਾ ਹੈ ਤਾਂ ਉਨ੍ਹਾਂ ਕਿਹਾ ਕਿ ਹਾਂ ਇਹ
ਭਾਰਤੀਆਂ
`ਤੇ
ਹਮਲਾ ਹੈ।
ਆਸਟ੍ਰੇਲੀਆ ਦੀ ਵਿਕਟੋਰੀਆ
ਪੁਲਿਸ
ਦੀਆਂ
ਵਿਸ਼ੇਸ਼ ਟੀਮਾਂ ਵਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਜਾਰੀ ਹੈ।
ਵੱਖ-ਵੱਖ
ਜਾਂਚ
ਟੀਮਾਂ
ਨੇ
ਨਾਨਕਸਰ ਠਾਠ ਦਾ ਮੁਆਇਨਾ
ਕੀਤੀ
ਅਤੇ ਘਟਨਾ ਸਥਾਨ ਤੋਂ ਮਿਲੀਆਂ
ਵਸਤਾਂ
ਅਪਣਾਈਆਂ
ਨੂੰ
ਸਾਹਮਣੇ
ਲਿਆਉਣ
`ਚ
ਸਹਾਈ
ਹੋਣਗੀਆਂ।
ਨੇੜਲੇ
ਸਾਰੇ
ਪੈਟਰੋਲ ਸਟੇਸ਼ਨਾਂ
`ਤੇ
ਲੱਗੇ
ਕੈਮਰਿਆਂ ਤੋਂ ਤਸਵੀਰਾਂ
ਹਾਸਲ
ਕੀਤੀਆਂ ਜਾ ਰਹੀਆਂ ਹਨ।
ਸਿਡਨੀ
ਤੋਂ
ਗੱਲਬਾਤ
ਕਰਦਿਆਂ ਸਿੱਖ ਫ਼ੈਡਰੇਸ਼ਨ ਆਫ਼ ਆਸਟ੍ਰੇਲੀਆ ਦੇ
ਪ੍ਰਧਾਨ
ਮਨਜੀਤ
ਸਿੰਘ
ਪੁਰੇਵਾਲ ਨੇ ਮੀਡੀਆ ਵਿਚ ਆਈਆਂ ਉਨ੍ਹਾਂ ਖ਼ਬਰਾਂ ਦੀ ਨਿਖੇਧੀ
ਕੀਤੀ
ਹੈ,
ਜਿਨ੍ਹਾਂ ਵਿਚ ਇਸ ਘਟਨਾ ਲਈ ਸਾਰੇ ਆਸਟ੍ਰੇਲੀਆਈ
ਲੋਕਾਂ
ਦਾ
ਲੁਕਵਾਂ
ਸਮਰਥਨ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਉਨ੍ਹਾਂ
ਕਿਹਾ
ਕਿ ਵੱਖ-ਵੱਖ ਸ਼ਹਿਰਾਂ
`ਚ
ਸਿੱਖ ਭਾਈਚਾਰੇ ਦੇ ਗੁਰੂਘਰਾਂ ਵਿਚ ਸਮਾਗਮ ਕਰਵਾਉਂਦਾ ਹੈ,
ਜਿਸ
ਵਿਚ ਆਸਟਰੇਲੀਆਈ ਲੋਕ ਵੀ ਸ਼ਾਮਲ ਹੁੰਦੇ ਹਨ।
ਬਲੈਕਰਬਨ ਸਥਿਤ ਸ੍ਰੀ
ਗੁਰੂ
ਨਾਨਕ
ਸਤਿਸੰਗ ਦੇ
ਪ੍ਰਧਾਨ
ਦਰਸ਼ਨ
ਸਿੰਘ
ਨੇ ਕਿਹਾ ਕਿ ਹਾਲ ਹੀ ਦੇ ਸਮੇਂ
ਦੌਰਾਨ
ਗੁਰਦੁਆਰਿਆਂ
`ਤੇ
ਹਮਲੇ ਦੀ ਇਹ ਦੂਜੀ ਘਟਨਾ ਹੈ।
ਇਸ
ਤੋਂ
ਸਿੱਖ
ਭਾਈਚਾਰਾ ਕਾਫ਼ੀ ਚਿੰਤਤ
ਤੇ
ਪ੍ਰੇਸ਼ਾਨ ਹੈ।
ਹਾਲਾਤ
ਸੁਧਰ ਨਹੀਂ
ਰਹੇ ਪਰ
ਉਨ੍ਹਾਂ
ਗੁਰਦੁਆਰੇ
`ਤੇ
ਹੋਏ ਹਮਲੇ ਦੀ ਪਹਿਲੀ ਘਟਨਾ ਦੀ
ਜਾਣਕਾਰੀ ਨਹੀਂ ਦਿੱਤੀ।
ਉਨ੍ਹਾਂ
ਨੇ ਇਸ
ਘਟਨਾ ਨੂੰ ਨਸਲੀ
ਕਰਾਰ
ਦਿੱਤਾ।
ਨਵੀਂ
ਦਿੱਲੀ
ਵਿਖੇ
ਭਾਰਤੀ
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਸ ਨੇ ਇਸ ਘਟਨਾ
ਬਾਰੇ
ਆਸਟ੍ਰੇਲੀਆ ਸਰਕਾਰ ਨਾਲ ਗੱਲ ਕੀਤੀ ਹੈ।
ਬੁਲਾਰੇ
ਨੇ
ਦਸਿਆ ਕਿ ਮੈਲਬਰਨ ਵਿਚਲੇ ਸਾਡੇ ਕੌਂਸਲਖਾਨੇ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟ ਤੋਂ
ਸਾਰੇ
ਮਾਮਲੇ
ਦੀ ਜਾਣਕਾਰੀ ਲਈ ਜਾ
ਰਹੀ
ਹੈ ਅਤੇ
ਨਾਲ ਹੀ ਆਸਟ੍ਰੇਲੀਆ ਸਰਕਾਰ ਕੋਲ ਇਸ ਬਾਰੇ
ਗੱਲਬਾਤ
ਕੀਤੀ
ਹੈ।
ਆਸਟ੍ਰੇਲੀਆ ਤੋਂ
ਛਪਦੇ
ਇਕ ਅਖ਼ਬਾਰ ਨੂੰ ਇਕ
ਸਿੱਖ
ਸ਼ਰਧਾਲੂ
ਨੇ
ਦਸਿਆ
ਕਿ ਉਸ ਨੇ ਪੁਲਿਸ ਨੂੰ
ਗੁਰਦੁਆਰੇ
ਵਿਚ
ਤਿੰਨ
ਪੈਟਰੋਲ
ਬੰਬ ਤੇ
ਇਕ ਪੈਟਰੋਲ ਨਾਲ ਭਰੇ ਜੈਨੀ ਕੇਨ ਬਾਰੇ ਸੂਚਨਾ ਦਿੱਤੀ ਸੀ।
ਪ੍ਰਬੰਧਕਾਂ ਨਾਲ ਗੱਲਬਾਤ ਕਰਨ
`ਤੇ
ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਉਸਾਰੀ ਅਧੀਨ ਹੈ,
ਨੂੰ
ਪਿਛਲੇ
ਪਾਸੇ ਤੋਂ ਗੁਰਦੁਆਰੇ
ਦੀ
ਇਮਾਰਤ
ਦੇ
ਆਲੇ-ਦੁਆਲੇ ਲੱਗੀ ਵਾੜ ਨੂੰ ਤੋੜ ਕੇ ਪੈਟਰੋਲ
ਪਾ ਕੇ
ਸਾੜਿਆ
ਗਿਆ।
ਰਣਜੀਤ
ਸਿੰਘ ਤੇ ਗੰ੍ਰਥੀ ਸਿੰਘ ਨੇ ਆਪਣੀ ਡਿਊਟੀ ਤੋਂ ਬਾਅਦ ਅਚਾਨਕ ਅੱਗ ਲੱਗੀ ਦੇਖੀ।
ਉਨ੍ਹਾਂ
ਦਾ ਕਹਿਣਾ ਹੈ ਕਿ ਫਾਇਰ ਬ੍ਰਿਗੇਡ ਸਮੇਂ ਸਿਰ ਨਹੀਂ ਪਹੁੰਚੀ
ਤੇ ਅੱਗ
ਨਾਲ ਕਾਫੀ ਨੁਕਸਾਨ ਹੋ ਗਿਆ ਹੈ।
ਉਨ੍ਹਾਂ
ਦੱਸਿਆ ਕਿ ਪਹਿਲਾਂ
ਵੀ
ਗੁਰਦੁਆਰੇ
ਦੇ
ਬਾਹਰਵਾਰ ਨਸ਼ਈ ਕਿਸਮ ਦੇ ਛੋਟੀ ਉਮਰ ਦੇ
ਮੁੰਡੇ
ਕਾਰਾਂ ਦੀਆਂ ਦੌੜਾਂ ਲਗਾਉਂਦੇ ਸਨ।
ਸੰਗਤਾਂ ਨੇ ਉਨ੍ਹਾਂ
ਨੂੰ
ਇੰਜ
ਕਰਨ ਤੋਂ
ਵਰਜਿਆ
ਸੀ।
ਉਨ੍ਹਾਂ
ਦੱਸਿਆ
ਕਿ ਪੁਲਿਸ ਨੂੰ
ਇਸ
ਬਾਰੇ
ਪਹਿਲਾਂ
ਹੀ ਸੂਚਿਤ ਕੀਤਾ
ਜਾ
ਚੁੱਕਾ
ਸੀ ਪਰ
ਪੁਲਿਸ ਨੇ
ਕੋਈ
ਕਾਰਵਾਈ
ਨਹੀਂ
ਕੀਤੀ।
ਘਟਨਾ
`ਤੇ
ਟਿੱਪਣੀ ਕਰਦਿਆਂ
ਉੱਘੇ
ਸਿੱਖ ਨੇਤਾ ਅਤੇ ਇਕ ਪੰਜਾਬੀ ਅਖ਼ਬਾਰ ਦੇ ਸੰਪਾਦਕ
ਟੋਨੀ
ਸਿੰਘ
ਨੇ
ਕਿਹਾ
ਕਿ
ਇਸ
ਤਰ੍ਹਾਂ
ਦੀ
ਘਟਨਾ ਹਿਲਾ ਦੇਣ
ਵਾਲੀ
ਤੇ
ਪ੍ਰੇਸ਼ਾਨ ਕਰਨ ਵਾਲੀ ਹੁੰਦੀ ਹੈ ਪਰ ਭਾਈਚਾਰੇ
ਨੂੰ
ਆਪਣਾ
ਸਬਰ ਕਾਇਮ ਰੱਖਣਾ
ਚਾਹੀਦਾ
ਹੈ।
ਟੋਨੀ ਸਿੰਘ
ਨੇ
ਕਿਹਾ
ਕਿ ਜੋ ਕੁਝ ਵਾਪਰਿਆ ਉਹ ਸਹੀ ਨਹੀਂ ਪਰ ਇਕ ਦਮ ਕਿਸੇ
ਸਿੱਟੇ
`ਤੇ
ਵੀ ਨਹੀਂ ਪੁੱਜਿਆ
ਜਾ
ਸਕਦਾ।
ਉਨ੍ਹਾਂ
ਸਿੱਖ
ਭਾਈਚਾਰੇ
ਨੂੰ
ਸ਼ਾਂਤੀ ਬਣਾਈ
ਰੱਖਣ
ਦੀ ਅਪੀਲ ਕੀਤੀ।
ਵਰਨਣਯੋਗ ਹੈ ਕਿ ਸਾਲ
2008
ਵਿਚ ਆਸਟ੍ਰੇਲੀਆ ਵਿਚ
ਭਾਰਤੀਆਂ
`ਤੇ
ਨਸਲੀ ਹਮਲੇ ਦੇ
17
ਮਾਮਲੇ
ਸਨ,
ਜੋ ਸਾਲ 2009 ਵਿਚ ਵਧ ਕੇ 100
ਦੇ
ਕਰੀਬ
ਪੁੱਜ
ਗਏ।
ਪੰਜਾਬ
ਦੇ ਮੁੱਖ ਮੰਤਰੀ ਪ੍ਰਕਾਸ਼
ਸਿੰਘ
ਬਾਦਲ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਪੰਜਾਬੀਆਂ ਦਾ ਆਸਟ੍ਰੇਲੀਆ ਸਰਕਾਰ ਤੋਂ
ਵਿਸ਼ਵਾਸ਼ ਉੱਠ
ਜਾਵੇਗਾ,
ਜੋ ਆਸਟਰੇਲੀਆ ਦੇ ਆਰਥਿਕ ਵਿਕਾਸ
`ਚ
ਮਹੱਤਵਪੂਰਨ
ਯੋਗਦਾਨ
ਪਾ ਰਹੇ ਹਨ।
ਉਨ੍ਹਾਂ
ਕਿਹਾ
ਗੁਰਦੁਆਰੇ
ਦੀ
ਇਮਾਰਤ
ਨੂੰ
ਅੱਗ
ਲਗਾਉਣ ਦੀ ਘਟਨਾ ਦਾ ਮਾਮਲਾ ਉਨ੍ਹਾਂ ਨੇ ਪ੍ਰਧਾਨ
ਮੰਤਰੀ
ਡਾਕਟਰ ਮਨਮੋਹਨ ਸਿੰਘ
ਕੋਲ
ਉਠਾਇਆ ਹੈ ਤੇ ਉਨ੍ਹਾਂ
ਨੂੰ
ਇਸ
ਸਬੰਧੀ ਆਸਟ੍ਰੇਲੀਆ ਸਰਕਾਰ
ਕੋਲ
ਪਹੁੰਚ ਕਰਨ ਦੀ ਅਪੀਲ ਕੀਤੀ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ
ਸਿੰਘ
ਨੇ ਇਸ ਘਟਨਾ ਦੀ ਪੁਰਜ਼ੋਰ ਨਿੰਦਾ ਕਰਦਿਆਂ
ਕਿਹਾ
ਕਿ ਆਸਟ੍ਰੇਲੀਆ
`ਚ
ਅਜਿਹੀਆਂ ਘਟਨਾਵਾਂ
ਦਾ
ਵਾਪਰਨਾ ਆਸਟ੍ਰੇਲੀਆ
ਦੀ
ਸਰਕਾਰ
ਲਈ ਸ਼ਰਮਨਾਕ ਗੱਲ ਹੈ।
ਸ਼ੋ੍ਰਮਣੀ
ਕਮੇਟੀ
ਪ੍ਰਧਾਨ
ਨੇ
ਕਿਹਾ
ਕਿ ਨਸਲੀ ਹਿੰਸਾ ਤੋਂ ਹੁਣ ਇਹ ਗੱਲ ਧਾਰਮਿਕ ਅਸਥਾਨਾਂ
`ਤੇ
ਹਮਲਿਆਂ
ਵਲ ਮੋੜ
ਕੱਟ ਰਹੀ ਹੈ ਜਿਸ ਨੂੰ ਸਿੱਖ ਜਗਤ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ।
ਟੈਕਸੀ
ਡਰਾਇਵਰ
`ਤੇ
ਹਮਲੇ
ਦੇ
ਦੋਸ਼ੀ
ਨੂੰ
ਕੁਝ
ਘੰਟਿਆਂ
`ਚ
ਹੀ ਸੁਣਾਈ ਸਜ਼ਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਮੈਲਬਰਨ:
ਪੱਛਮੀ
ਵਿਕਟੋਰੀਆ ਦੇ ਬਾਲਾਰਟ ਸ਼ਹਿਰ
`ਚ
ਰਾਤ
ਦੋ
ਵਜੇ ਦੇ
ਕਰੀਬ ਪਾਲ ਜਾਨ ਬ੍ਰੋਗਡਨ ਨਾਂਅ
ਦੇ
48
ਸਾਲਾਂ
ਦੇ
ਇਕ
ਆਸਟੇ੍ਰਲੀਆਈ ਨਾਗਰਿਕ
ਨੇ
ਨਸ਼ੇ ਦੀ
ਹਾਲਤ
`ਚ
24 ਸਾਲਾਂ
ਦੇ
ਭਾਰਤੀ ਡਰਾਈਵਰ ਸਤੀਸ਼
ਥਾਤੀਪਾਮੁਲਾ
ਨੂੰ
ਗਾਲ਼ਾਂ
ਕੱਢੀਆਂ ਅਤੇ ਉਸ
`ਤੇ
ਹਮਲਾ
ਕਰ ਦਿੱਤਾ।
ਉਸ ਨੇ ਸਤੀਸ਼ ਨੂੰ ਜਾਨੋਂ
ਮਾਰਨ
ਦੀ ਧਮਕੀ ਵੀ ਦਿੱਤੀ ਅਤੇ ਉਸਦੀ ਗੱਡੀ
ਨੂੰ
ਵੀ
ਨੁਕਸਾਨ ਪਹੁੰਚਾਇਆ।
ਪੁਲਿਸ
ਨੇ
ਤੁਰੰਤ
ਕਾਰਵਾਈ ਕਰਦੇ ਹੋਏ
ਬ੍ਰੋਗਡਨ ਨੂੰ
ਗ੍ਰਿਫ਼ਤਾਰ ਕਰਕੇ ਸਵੇਰੇ ਹੀ ਅਦਾਲਤ
`ਚ
ਪੇਸ਼ ਕਰ ਦਿੱਤਾ ਜਿਥੇ ਉਸ ਨੂੰ
ਘਟਨਾ
ਦੇ
ਕੁਝ ਹੀ
ਘੰਟਿਆਂ ਅੰਦਰ ਤਿੰਨ ਮਹੀਨੇ
ਕੈਦ ਦੀ
ਸਜ਼ਾ ਸੁਣਾਈ ਗਈ।
ਕੁੱਟਮਾਰ ਕਰਨ
ਵਾਲੇ
ਬ੍ਰੋਗਡਨ ਦਾ ਕਹਿਣਾ ਸੀ ਕਿ ਭਾਰਤੀ ਡਰਾਈਵਰ ਉਸ ਨੂੰ ਗ਼ਲਤ ਰਸਤੇ
`ਤੇ
ਲੈ ਗਿਆ।
ਮਾਮਲੇ
ਅਨੁਸਾਰ
ਬ੍ਰੋਗਡਨ
ਨੇ
ਉਸ ਨੂੰ
ਕਿਹਾ
ਕਿ ਜਦ
ਤੂੰ ਮੈਨੂੰ
ਉਤਾਰੇਂਗਾ ਤਾਂ
ਮੈਂ
ਤੈਨੂੰ
ਮਾਰ
ਦੇਵਾਂਗਾ।
ਇਸੇ
ਦੌਰਾਨ ਉਸ ਨੇ ਹਮਲਾ ਕਰ ਦਿੱਤਾ।
ਹਾਲਾਂਕਿ ਸਤੀਸ਼ ਦੇ ਜ਼ਿਆਦਾ
ਸੱਟਾਂ
ਨਹੀਂ ਲੱਗੀਆਂ।
ਦੂਸਰੇ
ਪਾਸੇ
ਮੈਜਿਸਟ੍ਰੇਟ ਨੇ ਸਜ਼ਾ
ਸੁਣਾਉਂਦਿਆਂ ਕਿਹਾ ਕਿ ਆਸਟੇ੍ਰਲੀਆਈ ਭਾਈਚਾਰੇ ਨੂੰ ਮੁੱਲਵਾਨ ਸੇਵਾ ਦੇ ਰਹੇ ਲੋਕਾਂ
ਖਿਲਾਫ਼ ਨਸਲਵਾਦ ਅਤੇ ਹਿੰਸਾ ਦੀਆਂ ਘਟਨਾਵਾਂ ਬਰਦਾਸ਼ਤ ਨਹੀਂ ਕੀਤੀਆਂ
ਜਾਣਗੀਆਂ।
ਅਦਾਲਤ
ਨੇ ਪੀੜਤ ਨੂੰ
1500
ਡਾਲਰ
ਦੇਣ ਲਈ ਵੀ ਕਿਹਾ ਹੈ।
ਜ਼ਿਕਰਯੋਗ ਹੈ ਕਿ ਬ੍ਰੋਗਡਨ ਨੂੰ ਸ਼ਰਾਬ ਨਾਲ ਸਬੰਧਿਤ ਇਕ ਮਾਮਲੇ
`ਚ
ਪਹਿਲਾਂ
ਵੀ
ਦੋਸ਼ੀ
ਠਹਿਰਾਇਆ ਜਾ ਚੁੱਕਾ ਹੈ।
ਬ੍ਰੋਗਡਨ ਨੂੰ ਸ਼ਰਾਬ ਨਾਲ ਸਬੰਧਿਤ ਇਕ
ਮਾਮਲੇ
`ਚ
ਪਹਿਲਾਂ
ਵੀ
ਦੋਸ਼ੀ ਠਹਿਰਾਇਆ ਜਾ
ਚੁੱਕਾ
ਹੈ।
ਤਾਜ਼ਾ
ਘਟਨਾ
`ਤੇ
ਪ੍ਰਤੀਕਿਰਿਆ ਪ੍ਰਗਟ ਕਰਦਿਆਂ ਆਸਟੇ੍ਰਲੀਆ
`ਚ
ਫੈਡਰੇਸ਼ਨ ਆਫ਼ ਇੰਡੀਅਨ ਸਟੂਡੈਂਟਸ ਦੇ
ਬੁਲਾਰੇ
ਗੌਤਮ ਗੁਪਤਾ
ਨੇ
ਕਿਹਾ
ਕਿ ਇਹ ਸਰਕਾਰ ਦੁਆਰਾ ਘਿਰਣਾ ਅਪਰਾਧ ਕਾਨੂੰਨਾਂ
`ਤੇ
ਕਾਰਵਾਈ
ਕਰਨ ਦਾ ਸਮਾਂ ਹੈ।
ਬਾਲਾਰਟ ਇੰਡੀਅਨ ਐਸੋਸੀਏਸ਼ਨ ਦੇ ਪ੍ਰਧਾਨ ਖੁਸ਼ੀ ਮਹਾਰਾਜ ਨੇ ਵੀ ਅਦਾਲਤ ਦੇ ਫ਼ੈਸਲੇ ਦਾ
ਸਵਾਗਤ
ਕੀਤਾ ਹੈ।
| |
‘ਪੰਜਾਬੀ
ਭਾਈਚਾਰੇ ਤੇ ਧਰਮ ਅਸਥਾਨਾਂ ਦੀ ਸੁਰੱਖਿਆ ਯਕੀਨੀ
ਬਣਾਈ ਜਾਵੇ’
ਮੁੱਖ ਮੰਤਰੀ ਪ੍ਰਕਾਸ਼
ਸਿੰਘ ਬਾਦਲ ਨੇ ਆਸਟ੍ਰੇਲੀਆ
`ਚ
ਪੰਜਾਬੀ ਵਰਗ ਅਤੇ ਧਰਮ ਅਸਥਾਨਾਂ ਦੀ ਸੁਰੱਖਿਆ
ਨੂੰ ਯਕੀਨੀ ਬਨਾਉਣ ਲਈ ਪ੍ਰਧਾਨ ਮੰਤਰੀ ਡਾ.
ਮਨਮੋਹਨ ਸਿੰਘ
ਦੇ
ਨਿੱਜੀ
ਦਖਲ ਦੀ ਮੰਗ ਕੀਤੀ ਹੈ।
ਇੱਕ ਪੱਤਰ ਰਾਹੀਂ
ਮੁੱਖ ਮੰਤਰੀ ਨੇ ਡਾ. ਮਨਮੋਹਨ ਸਿੰਘ ਦਾ ਧਿਆਨ ਆਸਟ੍ਰੇਲੀਆ
ਵਿੱਚ ਮੈਲਬੋਰਨ ਵਿਖੇ ਲੰਘੀ
12
ਅਤੇ
13
ਜਨਵਰੀ ਦੀ ਰਾਤ ਨੂੰ ਉਸਾਰੀ ਅਧੀਨ ਗੁਰਦੁਆਰੇ ਨੂੰ ਅੱਗ ਲਗਾਉਣ ਦੀ ਘਟਨਾ ਵੱਲ
ਦਿਵਾਉਂਦੇ ਹੋਏ ਆਸਟਰੇਲੀਆ ਵਿਚ
ਪੰਜਾਬੀ ਵਰਗ ਦੇ
ਮੈਬਰਾਂ
ਵਿਰੁਧ ਨਸਲੀ ਵਿਤਕਰੇ ਸਬੰਧੀ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ
ਹੈ।
ਉਨ੍ਹਾਂ ਕਿਹਾ ਕਿ ਜੇ ਅਜਿਹੀਆਂ ਘਟਨਾਵਾਂ ਜਾਰੀ ਰਹੀਆਂ ਤਾਂ ਪੰਜਾਬ ਵਿਚ
ਇਨ੍ਹਾਂ ਘਟਨਾਵਾਂ ਦਾ ਘਾਤਕ ਅਸਰ ਹੋ ਸਕਦਾ ਹੈ। |
|
| |
ਮਲੇਸ਼ੀਆ
`ਚ
ਗੁਰਦੁਆਰੇ
`ਤੇ
ਪਥਰਾਅ
ਅੰਮ੍ਰਿਤਸਰ ਟਾਈਮਜ਼ ਬਿਊਰੋ
ਕੁਆਲਾਲੰਪੁਰ:
ਕੁਝ ਅਣਪਛਾਤੇ ਵਿਅਕਤੀਆਂ ਨੇ ਕੁਆਲਾਲੰਪੁਰ ਸਥਿਤ ਇਕ ਗੁਰਦੁਆਰੇ
`ਤੇ
ਪਥਰਾਅ ਕਰਕੇ ਇਮਾਰਤ
ਦੇ
ਅੱਗੇ ਲੱਗੀ ਇਕ ਖਿੜਕੀ ਤੋੜ ਦਿੱਤੀ।
ਪੁਲਿਸ ਨੇ ਇਸ ਘਟਨਾ ਨੂੰ ਸ਼ਰਾਰਤੀ ਅਨਸਰਾਂ ਦਾ ਕਾਰਾ ਦੱਸਦਿਆਂ
ਕਿਹਾ ਕਿ ਉਹ ਮਾਮਲੇ ਦੀ
ਜਾਂਚ ਕਰ ਰਹੀ ਹੈ।
ਪੁਲਿਸ ਅਨੁਸਾਰ ਗੁਰਦੁਆਰੇ
`ਤੇ
ਮੰਗਲਵਾਰ ਸ਼ਾਮ
6.45
ਵਜੇ ਪਥਰਾਅ ਕੀਤਾ ਗਿਆ।
ਉਸ
ਵੇਲੇ ਗੁਰਦੁਆਰੇ
`ਚ
ਕਈ ਸ਼ਰਧਾਲੂ
ਮੌਜੂਦ ਸਨ।
ਪਥਰਾਅ
`ਚ
ਕੋਈ ਜ਼ਖ਼ਮੀ ਨਹੀਂ ਹੋਇਆ।
ਪੁਲਿਸ ਅਨੁਸਾਰ ਗੁਰਦੁਆਰੇ ਦੇ ਨੇੜੇ ਸਥਿਤ ਦੂਰਸੰਚਾਰ ਦੀ ਇਕ ਇਮਾਰਤ
`ਤੇ
ਵੀ
ਪਥਰਾਅ ਕੀਤਾ ਗਿਆ।
ਕਾਬਿਲੇਗੌਰ ਹੈ ਕਿ ਪਿਛਲੇ ਦਿਨੀਂ
ਮਲੇਸ਼ੀਆ ਵਿਚ ਕੁਝ ਗਿਰਜਾ ਘਰਾਂ
`ਤੇ
ਵੀ ਇਸੇ ਤਰ੍ਹਾਂ
ਦੇ
ਹਮਲੇ
ਹੋਏ ਹਨ।
ਰੋਜ਼ਾਨਾ ਅਖ਼ਬਾਰ ‘ਸਟ੍ਰੇਟ
ਟਾਈਮਜ਼’
ਵਿਚ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਦਿਆਲ ਸਿੰਘ ਦੇ ਹਵਾਲੇ ਨਾਲ
ਕਿਹਾ
ਗਿਆ ਹੈ ਕਿ ਗੁਰਦੁਆਰੇ ਅੰਦਰ ਮੌਜੂਦ ਸ਼ਰਧਾਲੂਆਂ ਨੇ ਕੁਝ ਆਵਾਜ਼ਾਂ ਸੁਣੀਆਂ
ਅਤੇ ਬਾਹਰ ਆਏ ਪਰ ਬਾਹਰ ਕੋਈ ਵੀ ਨਹੀਂ ਸੀ।
ਇਸ
`ਤੇ
ਉਨ੍ਹਾਂ ਪੁਲਿਸ ਨੂੰ
ਸੂਚਿਤ ਕੀਤਾ।
ਸ਼ਹਿਰ ਦੇ ਪੁਲਿਸ ਮੁਖੀ ਉੱਪ ਕਮਾਂਡਰ ਸੇਬਤੂ
ਉਸਮਾਨ ਨੇ
ਦੱਸਿਆ ਕਿ ਲਗਦਾ ਹੈ ਕਿ ਕੁਝ ਸ਼ਰਾਰਤੀ ਬੱਚਿਆਂ ਨੇ ਅਜਿਹਾ ਕੀਤਾ ਹੈ।
ਦੂਰਸੰਚਾਰ ਇਮਾਰਤ ਗੁਰਦੁਆਰੇ ਦੇ ਨਜ਼ਦੀਕ ਹੈ,
ਉਸ
`ਤੇ
ਵੀ ਉਸੇ
ਤਰ੍ਹਾਂ ਦੇ ਪੱਥਰ ਮਾਰੇ ਗਏ ਜਿਸ ਤਰ੍ਹਾਂ
ਦੇ
ਗੁਰਦੁਆਰੇ
`ਤੇ।
ਇਸ ਮਾਮਲੇ ਦੀ ਜਾਂਚ ਦੰਡਾਵਲੀ
ਦੀ
ਧਾਰਾ
295
ਤਹਿਤ ਕੀਤੀ ਜਾ ਰਹੀ ਹੈ।
ਇਸ
ਧਾਰਾ
`ਚ
ਪ੍ਰਾਰਥਨਾ/ਅਰਦਾਸ ਵਾਲੀ ਥਾਂ ਦਾ ਅਪਮਾਨ ਕਰਨ
ਬਾਰੇ ਮਾਮਲੇ
ਆਉਂਦੇ ਹਨ।
ਜ਼ਿਕਰਯੋਗ ਹੈ ਕਿ ਮਲੇਸ਼ੀਆ
`ਚ
ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ
10
ਫੀਸਦੀ ਹੈ,
ਜਿਨ੍ਹਾਂ
`ਚੋਂ
1,20,000
ਦੇ ਕਰੀਬ ਸਿੱਖ ਹਨ।
ਇਸ ਤੋਂ ਪਹਿਲਾਂ ਮਲੇਸ਼ੀਆ ਵਿਚ ਘੱਟੋ-ਘੱਟ
ਅੱਠ ਗਿਰਜਾ ਘਰਾਂ
`ਤੇ
ਹਮਲੇ ਹੋ ਚੁੱਕੇ ਹਨ।
ਇਹ ਹਮਲੇ ਅਦਾਲਤ ਵਲੋਂ
ਗੈਰ-ਮੁਸਲਮਾਨਾਂ
ਨੂੰ
‘ਅੱਲ੍ਹਾ’
ਸ਼ਬਦ ਦੇ ਉਪਯੋਗ
ਦੀ ਆਗਿਆ
ਮਿਲਣ ਤੋਂ ਬਾਅਦ ਹੋਏ।
|
|
20
ਜਨਵਰੀ
2010 |