BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਜੋਤਿ ਜੋਤ ਰਲੀ..
ਕਮਿਊਨਿਸਟ ਆਗੂ ਜਓਤੀ ਬਾਸੂ ਦਾ ਸਫਰ

ਭਾਰਤ ਵਿਚ 1996 ਵਿਚ ਹੋਈਆਂ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਕੁਝ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਜਓਤੀ ਬਾਸੂ ਇਕ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਜ਼ਰੂਰ ਬਣਨਗੇ ਅਜਿਹਾ ਕਹਿਣਾ ਇਸ ਲਈ ਵੀ ਨਹੀਂ ਸੀ ਕਿ ਉਹ ਇਕ ਅਜਿਹੀ ਕਮਿਊਨਿਸਟ ਪਾਰਟੀ ਨਾਲ ਸਬੰਧਤ ਸਨ ਜਿਸ ਦਾ ਪ੍ਰਭਾਵ ਦੇਸ਼ ਦੇ ਤਿੰਨ ਸੂਬਿਆਂ ਨੂੰ ਛੱਡ ਕੇ ਬਾਕੀ ਸੂਬਿਆਂ ਵਿਚ ਕਿਤੇ ਵੀ ਨਹੀਂ ਸੀ, ਇਸ ਲਈ ਵੀ ਨਹੀਂ ਕਿ ਰਾਸ਼ਟਰੀ ਰਾਜਨੀਤੀ ਵਿਚ ਉਨ੍ਹਾਂ ਦੀ ਭੂਮਿਕਾ ਪਾਰਟੀ ਦੇ ਪੋਲਿਟ ਬਿਊਰੋ ਅਤੇ ਕੇਂਦਰੀ ਕਮੇਟੀ ਦੀਆਂ ਮੀਟਿੰਗਾਂ ਤੱਕ ਹੀ ਸੀਮਤ ਸੀ ਬਲਕਿ ਅਜਿਹੀ ਚਰਚਾ ਇਸ ਕਰਕੇ ਹੋ ਰਹੀ ਸੀ ਕਿ ਭਾਰਤੀ ਰਾਜਨੀਤੀ ਵਿਚ ਮੁਕਾਬਲੇਬਾਜ਼ੀ ਵਧ ਰਹੀ ਸੀ, ਕੁਝ ਖੇਤਰੀ ਨੇਤਾਵਾਂ ਦੀ ਰਾਜਨੀਤੀ `ਚ ਚੜਤ ਹੋ ਰਹੀ ਸੀ, ਕੁਝ ਖੱਬੇਪੱਖੀਆਂ ਅਤੇ ਖੇਤਰੀ ਪਾਰਟੀਆਂ ਦਾ ਗਠਜੋੜ ਹੋ ਰਿਹਾ ਸੀ ਅਜਿਹੇ ਮੌਕੇ ਜਓਤੀ ਬਾਸੂ ਪ੍ਰਧਾਨ ਮੰਤਰੀ ਅਹੁਦੇ ਲਈ ਇਕ ਸੰਪੂਰਨ ਦਾਅਵੇਦਾਰ ਦੇ ਤੌਰ `ਤੇ ਉਭਰ ਕੇ ਸਾਹਮਣੇ ਆਏ ਸਨ

ਜਬਰਦਸਤ ਸਿਆਸੀ ਅਨੁਭਵ

ਜਓਤੀ ਬਾਸੂ ਕੋਲ ਬੰਗਾਲ ਵਿਚ ਖੱਬੇਪੱਖੀਆਂ ਨੂੰ ਇਕੱਠੇ ਰੱਖਣ ਦਾ ਕਾਫ਼ੀ ਲੰਬਾ ਅਨੁਭਵ ਸੀ ਇਹ ਗਠਜੋੜ ਅੱਜ 33 ਸਾਲਾਂ ਬਾਅਦ ਵੀ ਉਥੇ ਸਤਾ ਵਿਚ ਬਣਿਆ ਹੋਇਆ ਹੈ, ਪਰ ਹੁਣ ਇਹ ਕਮਜ਼ੋਰ ਹੁੰਦਾ ਦਿਖਾਈ ਦੇ ਰਿਹਾ ਹੈ ਅਜਿਹੇ ਸਮੇਂ ਕੇਂਦਰ ਦੀ ਰਾਜਨੀਤੀ ਵਿਚ ਇਕ ਅਸਥਿਰ ਗਠਜੋੜ ਨੂੰ ਸਥਿਰ ਬਣਾਈ ਰੱਖਣਾ ਕਾਫ਼ੀ ਚੁਣੌਤੀ ਭਰਿਆ ਕੰਮ ਸੀ, ਪਰ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਇਸ ਨੂੰ ਦੂਸਰੇ ਤਰੀਕੇ ਨਾਲ ਲਿਆ ਮਾਰਕਸਵਾਦੀ ਕਮਿਊਨਿਸਟ ਪਾਰਟੀ ਨੇ ਇਸ ਗਠਜੋੜ ਦੀ ਸਰਕਾਰ ਵਿਚ ਨਾ ਸ਼ਾਮਲ ਹੋਣ ਅਤੇ ਬਾਹਰ ਤੋਂ ਸਮਰਥਨ ਦੇਣ ਦਾ ਫੈਸਲਾ ਕੀਤਾ ਇਸ ਨਾਲ ਜਓਤੀ ਬਾਸੂ ਪ੍ਰਧਾਨ ਮੰਤਰੀ ਨਹੀਂ ਬਣ ਸਕੇ ਬਾਅਦ ਵਿਚ ਉਨ੍ਹਾਂ ਨੇ ਪਾਰਟੀ ਦੇ ਇਸ ਫੈਸਲੇ ਨੂੰ ਇਤਿਹਾਸਕ ਗਲਤੀ ਕਰਾਰ ਦਿੱਤਾ

ਜਓਤੀ ਬਾਸੂ ਦਾ ਜਨਮ ਪੂਰਬੀ ਬੰਗਾਲ (ਹੁਣ ਬੰਗਲਾ ਦੇਸ਼) ਦੇ ਇਕ ਮੱਧ ਵਰਗੀ ਪਰਿਵਾਰ ਵਿਚ 8 ਜੁਲਾਈ 1914 ਨੂੰ ਹੋਇਆ ਸੀ, ਉਨ੍ਹਾਂ ਨੇ ਕਲਕੱਤਾ ਦੇ ਇਕ ਕੈਥੋਲਿਕ ਸਕੂਲ ਅਤੇ ਸੇਂਟ ਜੇਵੀਅਰਜ਼ ਕਾਲਜ ਤੋਂ ਪੜਾਈ ਕੀਤੀ ਉਨ੍ਹਾਂ ਨੇ ਵਕਾਲਤ ਦੀ ਪੜ੍ਹਾਈ ਲੰਡਨ ਵਿਚ ਕੀਤੀ ਰਜਨੀ ਪਾਮ ਦੱਤ ਵਰਗੇ ਕਮਿਊਨਿਸਟ ਨੇਤਾਵਾਂ ਨਾਲ ਸਬੰਧ ਹੋਣ ਕਾਰਨ ਉਹ 1930 ਵਿਚ ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੇ ਮੈਂਬਰ ਬਣੇ ਰੇਲ ਕਰਮਚਾਰੀਆਂ ਦੇ ਅੰਦੋਲਨ ਵਿਚ ਸ਼ਾਮਲ ਹੋਣ ਤੋਂ ਬਾਅਦ ਪਹਿਲੀ ਵਾਰ ਉਹ ਚਰਚਾ ਵਿਚ ਆਏ ਅਤੇ 1957 ਵਿਚ ਪੱਛਮੀ ਬੰਗਾਲ ਵਿਧਾਨ ਸਭਾ ਵਿਚ ਉਹ ਵਿਰੋਧੀ ਧਿਰ ਦੇ ਆਗੂ ਚੁਣੇ ਗਏ 1967 ਵਿਚ ਬਣੀ ਖੱਬੇ ਮੋਰਚੇ ਦੀ ਸੰਯੁਕਤ ਮੋਰਚਾ ਸਰਕਾਰ ਵਿਚ ਜਓਤੀ ਬਾਸੂ ਨੂੰ ਗ੍ਰਹਿ ਮੰਤਰੀ ਬਣਾਇਆ ਗਿਆ ਪਰ ਨਕਸਲਬਾਦੀ ਅੰਦੋਲਨ ਕਾਰਨ ਸੂਬੇ ਵਿਚ ਰਾਸ਼ਟਰਪਤੀ ਰਾਜ ਲਗਾ ਦਿੱਤਾ ਗਿਆ ਅਤੇ ਇਹ ਸਰਕਾਰ ਡਿੱਗ ਗਈ

ਇਸ ਤੋਂ ਬਾਅਦ 1977 ਦੀਆਂ ਚੋਣਾਂ ਵਿਚ ਜਦੋਂ ਖੱਬੇ ਮੋਰਚੇ ਨੂੰ ਵਿਧਾਨ ਸਭਾ ਵਿਚ ਪੂਰਨ ਬਹੁਮਤ ਮਿਲਿਆ ਤਾਂ ਜਓਤੀ ਬਾਸੂ ਮੁੱਖ ਮੰਤਰੀ ਦੇ ਅਹੁਦੇ ਲਈ ਸੰਪੂਰਨ ਉਮੀਦਵਾਰ ਵਜੋਂ ਉਭਰ ਕੇ ਸਾਹਮਣੇ ਆਏ

ਇਤਿਹਾਸਕ ਮੁੱਖ ਮੰਤਰੀ

ਇਸ ਤੋਂ ਬਾਅਦ ਦਾ ਸਮਾਂ ਇਕ ਇਤਿਹਾਸ ਬਣ ਗਿਆ ਜਦੋਂ ਜਓਤੀ ਬਾਸੂ ਨੇ ਲਗਾਤਾਰ 23 ਸਾਲ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਵਜੋਂ ਕੰਮ ਕੀਤਾ ਜਓਤੀ ਬਾਸੂ ਦੀ ਅਗਵਾਈ ਵਾਲੀ ਸਰਕਾਰ ਕਈ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ, ਜਿਨ੍ਹਾਂ ਵਿਚ ਮੁੱਖ ਤੌਰ `ਤੇ ਨਕਸਲਵਾਦੀ ਅੰਦੋਲਨ ਕਾਰਨ ਬੰਗਾਲ ਵਿਚ ਪੈਦਾ ਹੋਈ ਅਸਥਿਰਤਾ ਨੂੰ ਰਾਜਨੀਤਕ ਸਥਿਰਤਾ ਵਿਚ ਬਦਲਣਾ ਹੈ ਉਨ੍ਹਾਂ ਦੀ ਸਰਕਾਰ ਦਾ ਇਕ ਹੋਰ ਵਰਨਣਯੋਗ ਕੰਮ ਹੈ ਭੂਮੀ ਸੁਧਾਰ, ਜੋ ਦੂਜੇ ਸੂਬਿਆਂ ਦੇ ਕਿਸਾਨਾਂ ਲਈ ਅੱਜ ਵੀ ਇਕ ਸੁਪਨੇ ਵਾਂਗ ਹੈ

ਜਓਤੀ ਬਾਸੂ ਦੀ ਅਗਵਾਈ ਵਾਲੀ ਸਰਕਾਰ ਨੇ ਉਮੀਦਵਾਰਾਂ ਅਤੇ ਸਰਕਾਰੀ ਕਬਜ਼ੇ ਵਾਲੀਆਂ ਜ਼ਮੀਨਾਂ ਦੇ ਮਾਲਕੀ ਹੱਕ ਲਗਭਗ 10 ਲੱਖ ਭੂਮੀਹੀਣ ਕਿਸਾਨਾਂ ਨੂੰ ਦੇ ਦਿੱਤਾ ਪੇਂਡੂ ਖੇਤਰਾਂ ਦੀ ਗਰੀਬੀ ਦੂਰ ਕਰਨ ਲਈ ਕਾਫ਼ੀ ਹੱਦ ਤੱਕ ਸਫ਼ਲਤਾ ਦੇ ਝੰਡੇ ਗੱਡਣ ਵਾਲੀ ਜਓਤੀ ਬਾਸੂ ਦੀ ਇਸ ਸਰਕਾਰ ਵਿਚ ਕੁਝ ਕਮੀਆਂ ਵੀ ਰਹੀਆਂ, ਜਿਵੇਂ ਕਿ ਉਹ ਵਾਰ ਵਾਰ ਹੜਤਾਲ ਕਰਨ ਵਾਲੀਆਂ ਟਰੇਡ ਯੂਨੀਅਨਾਂ `ਤੇ ਕੋਈ ਰੋਕ ਨਾ ਲਗਾ ਸਕੀ, ਉਦਯੋਗਾਂ ਨੂੰ ਖਾਸ ਉਤਸ਼ਾਹਤ ਨਾ ਕਰ ਸਕੀ ਅਤੇ ਵਿਦੇਸ਼ੀ ਨਿਵੇਸ਼ ਨੂੰ ਵੀ ਆਕਰਸ਼ਤ ਨਾ ਕਰ ਸਕੀ ਜਓਤੀ ਬਾਸੂ ਦੀ ਇਹ ਸਰਕਾਰ ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਦੀਆਂ ਸਰਕਾਰਾਂ ਵਾਂਗ ਤਕਨੀਕੀ ਤੌਰ `ਤੇ ਸਮਰਥ ਲੋਕਾਂ ਦੀ ਵਰਤੋਂ ਕਰਕੇ ਸੂਬੇ ਵਿਚ ਸੂਚਨਾ ਤਕਨਾਲੋਜੀ ਉਦਯੋਗ ਵੀ ਨਾ ਖੜਾ ਕਰ ਸਕੀ

ਪਾਰਟੀ ਦਾ ਅੰਦਰੂਨੀ ਵਿਰੋਧ

ਜਓਤੀ ਬਾਸੂ ਦੀ ਸਰਕਾਰ ਨੇ ਵਿਦੇਸ਼ੀ ਨਿਵੇਸ਼ ਦੇ ਸੈਂਕੜੇ ਸਮਝੌਤਿਆਂ `ਤੇ ਹਸਤਾਖ਼ਰ ਕੀਤੇ ਪਰ ਇਨ੍ਹਾਂ ਵਿਚੋਂ ਕੁਝ ਨੂੰ ਹੀ ਅਮਲੀਜਾਮਾ ਪਹਿਨਾਇਆ ਜਾ ਸਕਿਆ, ਕਿਉਂਕਿ ਮਜ਼ਦੂਰ ਜਥੇਬੰਦੀਆਂ ਇਸ ਦੇ ਪੱਖ ਵਿਚ ਨਹੀਂ ਸਨ ਇਸ ਦੇ ਲਈ ਜਓਤੀ ਬਾਸੂ ਆਪਣੀ ਸਰਕਾਰ ਦੀ ਆਖ਼ਰੀ ਕੈਬਨਿਟ ਮੀਟਿੰਗ ਤੱਕ ਲੜਦੇ ਰਹੇ ਜਓਤੀ ਬਾਸੂ ਨੂੰ ਇਕ ਕੱਟੜ ਕਮਿਊਨਿਸਟ ਆਗੂ ਦੀ ਤੁਲਨਾ ਵਿਚ ਇਕ ਦੂਰਦਰਸ਼ੀ ਸਮਾਜਵਾਦੀ ਨੇਤਾ ਦੇ ਰੂਪ ਵਿਚ ਦੇਖਿਆ ਜਾਂਦਾ ਰਿਹਾ ਹੈ ਰਾਜਨੀਤਕ ਵਿਸ਼ਲੇਸ਼ਕ ਬਾਸੂ ਰਾਏ ਚੌਧਰੀ ਕਹਿੰਦੇ ਹਨ ਕਿ ਜਓਤੀ ਬਾਸੂ ਨੇ ਕਮਿਊਨਿਜ਼ਮ ਨੂੰ ਸਨਮਾਨਜਨਕ ਬਣਾਇਆ

ਜਓਤੀ ਬਾਸੂ ਦੇ ਰਾਜਨੀਤਕ ਕੈਰੀਅਰ `ਤੇ ਬਹੁਤ ਹੀ ਨੇੜੇ ਤੋਂ ਨਿਗਾਹ ਰੱਖਣ ਵਾਲੇ ਰਾਜਨੀਤਕ ਵਿਸ਼ਲੇਸ਼ਕ ਅਤੇ ਅੰਗਰੇਜ਼ੀ ਅਖ਼ਬਾਰ ਟੈਲੀਗ੍ਰਾਫ ਦੇ ਰਾਜਨੀਤਕ ਸੰਪਾਦਕ ਆਸ਼ੀਸ਼ ਚੱਕਰਵਰਤੀ ਕਹਿੰਦੇ ਹਨ ਕਿ ਬਾਸੂ ਕਮਿਊਨਿਸਟ ਘੱਟ ਅਤੇ ਵਿਵਹਾਰਕ ਜ਼ਿਆਦਾ ਦਿਖਦੇ ਸਨ, ਇਕ ਸਮਾਜਿਕ ਪਰਜਾਤੰਤਰਿਕ, ਪਰ ਉਨ੍ਹਾਂ ਦੀ ਸਫ਼ਲਤਾ ਇਹ ਸੰਕੇਤ ਦਿੰਦੀ ਹੈ ਕਿ ਸਮਾਜਿਕ ਲੋਕਤੰਤਰ ਦਾ ਤਾਂ ਭਵਿੱਖ ਹੈ, ਪਰ ਕਮਿਊਨਿਜ਼ਮ ਦਾ ਨਹੀਂ ਉਨ੍ਹਾਂ ਦੀ ਇਹ ਸਫ਼ਲਤਾ ਹੋਰ ਵੀ ਜ਼ਿਆਦਾ ਹੋ ਸਕਦੀ ਸੀ ਜੇਕਰ ਉਨ੍ਹਾਂ ਦੀ ਪਾਰਟੀ ਦੀ ਕੇਂਦਰੀ ਸਮਿਤੀ ਨੇ ਉਨ੍ਹਾਂ ਨੂੰ 1996 ਵਿਚ ਕੇਂਦਰ ਵਿਚ ਬਣਨ ਵਾਲੀ ਗਠਜੋੜ ਦੀ ਸਰਕਾਰ ਦੀ ਅਗਵਾਈ ਕਰਨ ਦੀ ਆਗਿਆ ਦੇ ਦਿੱਤੀ ਹੁੰਦੀ ਜਓਤੀ ਬਾਸੂ ਨੇ ਬਾਅਦ ਵਿਚ ਪਾਰਟੀ ਦੇ ਇਸ ਫੈਸਲੇ ਨੂੰ ਇਕ ਇਤਿਹਾਸਕ ਭੁੱਲ ਦੱਸਿਆ ਸੀ

ਜਯੋਤਿਰਿੰਦਰ ਤੋਂ ਜਓਤੀ

ਜਓਤੀ ਬਾਸੂ ਤੇ ਮਾਪੇ ਆਪਣੇ ਪੁੱਤਰ ਦਾ ਨਾਮ ਅਜਿਹਾ ਰੱਖਣਾ ਚਾਹੁੰਦੇ ਸਨ ਕਿ ਜਿਸ ਨਾਲ ਉਸ ਦੀ ਪਛਾਣ ਵੱਖਰੀ ਲੱਗੇ ਇਸ ਲਈ ਪਿਤਾ ਨਿਸ਼ੀਕਾਂਤ ਬਾਸੂ ਤੇ ਮਾਂ ਹੇਮਲਤਾ ਬਾਸੂ ਨੇ ਜਯੋਤਿਰਿੰਦਰ ਤੇ ਰਣਤਿੰਦਰ ਦੋਵਾਂ ਨਾਵਾਂ ਵਿਚੋਂ ਇਕ ਚੁਣਨਾ ਸੀ ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਮ ਜਯੋਤਿਰਿੰਦਰ ਰੱਖਿਆ ਪਰ ਪਿਤਾ ਨੂੰ ਹਾਲੇ ਵੀ ਧੁੜਕੂ ਲੱਗਿਆ ਰਿਹਾ ਤੇ ਜਦੋਂ ਉਹ ਆਪਣੇ ਪੁੱਤਰ ਨੂੰ ਲੋਰੇਟੋ ਕਿੰਡਰਗਾਰਟਨ ਵਿਚ ਦਾਖ਼ਲ ਕਰਾਉਣ ਗਏ ਤਾਂ ਨਾਮ ਜਯੋਤੀ ਬਾਸੂ ਰੱਖ ਦਿੱਤਾ ਗਿਆ ਪਰਿਵਾਰ ਵਿਚ ਜਯੋਤੀ ਤੋਂ ਇਲਾਵਾ ਉਨ੍ਹਾਂ ਦੀ ਭੈਣ ਸੁਧਾ ਤੇ ਭਰਾ ਸੌਰਿੰਦਰਨ ਕਿਰਨ ਸਨ

ਕਿੰਗ ਨਾ ਬਣ ਸਕਿਆ ਕਿੰਗ ਮੇਕਰ

ਸੱਤ ਦਹਾਕਿਆਂ ਤੱਕ ਚਲੇ ਜਓਤੀ ਬਾਸੂ ਦੇ ਰਾਜਨੀਤਕ ਕੈਰੀਅਰ ਦੌਰਾਨ ਉਨ੍ਹਾਂ ਨੂੰ ਕਈ ਉਪਲਬਧੀਆਂ ਲਈ ਯਾਦ ਕੀਤਾ ਜਾਵੇਗਾ, ਪਰ ਸ਼ਾਇਦ ਉਨ੍ਹਾਂ ਦਾ ਸਭ ਤੋਂ ਵੱਡਾ ਯੋਗਦਾਨ ਸੀ, ਕਮਿਊਨਿਸਟ ਅੰਦੋਲਨ ਨੂੰ ਇਹ ਆਜ਼ਾਦੀ ਝੂਠੀ ਹੈ ਦੇ ਨਾਅਰਿਆਂ `ਚੋਂ ਬਾਹਰ ਕੱਢ ਕੇ ਸੰਸਦੀ ਵਿਵਸਥਾ ਦੀ ਮਹੱਤਵਪੂਰਨ ਭੂਮਿਕਾ ਵਿਚ ਥਾਂ ਦਿਵਾਉਣਾ ਕਈ ਮੌਕਿਆਂ `ਤੇ ਜਓਤੀ ਬਾਸੂ ਨੇ ਕਿੰਗ ਮੇਕਰ ਦੀ ਭੂਮਿਕਾ ਨਿਭਾਈ, ਪਰ ਜਦੋਂ ਖੁਦ ਦੇ ਕਿੰਗ ਬਣਨ ਦਾ ਮੌਕਾ ਆਇਆ ਤਾਂ ਉਹ ਆਪਣੀ ਪਾਰਟੀ ਦੇ ਕਹਿਣ `ਤੇ ਪਿੱਛੇ ਹਟ ਗਏ ਸਾਲ 1996 ਵਿਚ ਜਓਤੀ ਬਾਸੂ ਉਸ ਥਾਂ `ਤੇ ਪਹੁੰਚ ਸਕਦੇ ਸਨ, ਜਿਥੇ ਅੱਜ ਤੱਕ ਕੋਈ ਵੀ ਭਾਰਤੀ ਕਮਿਊਨਿਸਟ ਨਹੀਂ ਪਹੁੰਚ ਸਕਿਆ ਪਰ ਪਾਰਟੀ ਨੇ ਨੌਜਵਾਨ ਆਗੂ ਪ੍ਰਕਾਸ਼ ਕਰਾਤ ਅਤੇ ਸੀਤਾ ਰਾਮ ਯੇਚੁਰੀ ਦੇ ਦਬਾਅ ਕਾਰਨ ਇਹ ਕਹਿੰਦਿਆਂ ਵਿਰੋਧ ਕੀਤਾ ਕਿ ਪਾਰਟੀ ਨੂੰ ਉਸ ਦਿਨ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ, ਜਦੋਂ ਉਨ੍ਹਾਂ ਕੋਲ ਸਰਕਾਰ ਚਲਾਉਣ ਲਈ ਆਪਣਾ ਪੂਰਾ ਬਹੁਮਤ ਹੋਵੇ

ਵੱਡੀ ਗਲਤੀ

ਜਓਤੀ ਬਾਸੂ ਨੇ ਪਾਰਟੀ ਦੇ ਇਸ ਫੈਸਲੇ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਅਤੇ ਬਾਅਦ ਵਿਚ ਉਨ੍ਹਾਂ ਨੇ ਇਸ ਨੂੰ ਪਾਰਟੀ ਵੱਡੀ ਗਲਤੀ ਵੀ ਦੱਸਿਆ ਜਓਤੀ ਬਾਸੂ ਸੋਮਨਾਥ ਲਾਹਿਰੀ, ਨੰਬੂਦਰੀਪਾਦ ਅਤੇ ਬੀ ਟੀ ਰਣਦਿਵੇ ਵਰਗੇ ਬੁਲਾਰੇ ਨਹੀਂ ਸਨ, ਪਰ ਉਨ੍ਹਾਂ ਵਿਚ ਆਪਣੇ ਸ਼ਬਦਾਂ ਰਾਹੀਂ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਗਜ਼ਬ ਦੀ ਸਮਰਥਾ ਸੀ ਕਈ ਮੁੱਦਿਆਂ `ਤੇ ਪਾਰਟੀ ਵਾਲਿਆਂ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਸਾਲ 1964 ਵਿਚ ਜਦੋਂ ਕਮਿਊਨਿਸਟ ਪਾਰਟੀ ਦੋਫ਼ਾੜ ਹੋਈ ਤਾਂ ਉਹ ਅਤੇ ਨੰਬੂਦਰੀਪਾਦ ਇਸ ਦੇ ਵਿਰੁਧ ਸਨ ਜਦੋਂ ਉਨ੍ਹਾਂ ਦੇ ਨਜ਼ਦੀਕੀ ਪ੍ਰਮੋਦ ਦਾਸ ਗੁਪਤਾ ਬਟਵਾਰੇ ਦੀ ਪੂਰਜ਼ੋਰ ਵਕਾਲਤ ਕਰ ਰਹੇ ਸਨ ਤਾਂ ਜਓਤੀ ਬਾਸੂ ਸੁਲਹਾ ਕਰਵਾਉਣ ਵਾਲਿਆਂ ਦਾ ਸਾਥ ਦੇ ਰਹੇ ਸਨ ਉਨ੍ਹਾਂ ਨੇ ਤੁਰੰਤ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੀ ਮੈਂਬਰਸ਼ਿਪ ਨਹੀਂ ਲਈ, ਪਰ ਬਾਅਦ ਵਿਚ ਉਹ ਪੋਲਿਟ ਬਿਊਰੋ ਦੇ ਮੈਂਬਰ ਬਣ ਕੇ ਪਾਰਟੀ ਵਿਚ ਆਏ

ਜਓਤੀ ਬਾਸੂ ਨੇ ਇਕ ਵਾਰ ਅਮਰੀਕੀਆਂ ਨੂੰ ਚਿੜਾਉਣ ਲਈ ਕਲਕੱਤਾ ਵਿਚ ਹੈਰਿੰਗਟਨ ਸਟਰੀਟ (ਜਿਥੇ ਅਮਰੀਕੀ ਦੂਤਾਵਾਸ ਹੈ) ਦਾ ਨਾਂ ਬਦਲ ਕੇ `ਚੀ ਮਿਨ ਸਰਾਨੀ ਰੱਖ ਦਿੱਤਾ ਸੀ ਪਰ ਇਹੀ ਜਓਤੀ ਬਾਸੂ ਭਾਰਤ-ਅਮਰੀਕਾ ਪ੍ਰਮਾਣੂ ਸਮਝੌਤੇ ਦੇ ਮੁੱਦੇ `ਤੇ ਯੂਪੀਏ ਸਰਕਾਰ ਤੋਂ ਸਮਰਥਨ ਵਾਪਸ ਲੈਣ ਦੇ ਪਾਰਟੀ ਦੇ ਫੈਸਲੇ ਦੇ ਖਿਲਾਫ਼ ਸਨ ਜਓਤੀ ਬਾਸੂ ਮਾਰਕਸਵਾਦ ਵਿਚ ਪੂਰੀ ਤਰ੍ਹਾਂ ਵਿਸ਼ਵਾਸ ਕਰਨ ਦੇ ਬਾਵਜੂਦ ਵਿਵਹਾਰਿਕ ਸਨ, ਆਪਣੇ ਕਾਰਜਕਾਲ ਦੇ ਆਖ਼ਰੀ ਦਿਨਾਂ ਵਿਚ ਵਿਦੇਸ਼ੀ ਨਿਵੇਸ਼ ਅਤੇ ਬਾਜ਼ਾਰੂ ਨੀਤੀਆਂ ਤੋਂ ਉਨ੍ਹਾਂ ਨੇ ਪਰਹੇਜ਼ ਨਹੀਂ ਰੱਖਿਆ ਸੀ

ਭੁੱਲਣਾ ਮੁਸ਼ਕਲ

ਛੋਟੇ ਕੱਦ ਦੇ, ਘੱਟ ਬੋਲਣ ਤੇ ਕਦੇ ਕਦੇ ਰੁੱਖਾ ਬੋਲਣ ਵਾਲੇ, ਹਮੇਸ਼ਾ ਸਫੈਦ ਕੁੜਤਾ-ਧੋਤੀ ਪਾਉਣ ਵਾਲੇ ਜਓਤੀ ਬਾਸੂ ਨੇ ਬੰਦਰਗਾਹ ਅਤੇ ਰੇਲਵੇ ਕਰਮਚਾਰੀਆਂ ਦੇ ਆਗੂ ਦੇ ਤੌਰ `ਤੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ ਸੀ ਉਹ ਰਿਕਾਰਡ 23 ਸਾਲ ਦੇ ਕਾਰਜਕਾਲ ਤੱਕ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਰਹੇ ਆਪਣੇ ਆਖ਼ਰੀ ਦਿਨਾਂ ਵਿਚ ਉਨ੍ਹਾਂ ਨੇ ਆਪਣੇ ਆਪ ਨੂੰ ਪਾਰਟੀ ਦੇ ਕੰਮਾਂ ਤੋਂ ਵੱਖ ਕਰ ਲਿਆ ਸੀ, ਪਰ ਉਹ ਪਾਰਟੀ ਦੇ ਘਟ ਰਹੇ ਅਸਰ ਨੂੰ ਮਹਿਸੂਸ ਕਰ ਰਹੇ ਸਨ ਉਨ੍ਹਾਂ ਦੇ ਜਾਣ ਤੋਂ ਬਾਅਦ ਪਾਰਟੀ ਦੇ ਰੋਜ਼ਮਰਾ ਦੇ ਕੰਮਾਂ ਵਿਚ ਸ਼ਾਇਦ ਹੀ ਕੋਈ ਅਸਰ ਪਵੇ, ਪਰ ਉਹ ਪੀੜ੍ਹੀ ਉਨ੍ਹਾਂ ਦੀ ਕਮੀ ਨੂੰ ਜ਼ਰੂਰ ਮਹਿਸੂਸ ਕਰੇਗੀ, ਜੋ ਬ੍ਰਿਗੇਡ ਪਰੇਡ ਗਰਾਊਂਡ `ਤੇ ਉਨ੍ਹਾਂ ਦੇ ਟਰੇਡ ਮਾਰਗ ਸੋਧ ਨਾਲ ਵੱਡੀ ਹੋਈ ਹੈ

ਜਓਤੀ ਬਾਸੂ : ਅਹਿਮ ਪੜਾਅ

- 8 ਜੁਲਾਈ 1914 ਨੂੰ ਕਲਕੱਤਾ ਵਿਚ ਜਨਮ
- 1930 ਵਿਚ ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੇ ਮੈਂਬਰ ਬਣੇ
- 1952-57 ਤੱਕ ਪਾਰਟੀ ਦੀ ਪੱਛਮੀ ਬੰਗਾਲ ਇਕਾਈ ਦੇ ਸਕੱਤਰ ਰਹੇ
- ਪਹਿਲੀ ਵਾਰ 1946 ਵਿਚ ਬੰਗਾਲ ਵਿਧਾਨ ਸਭਾ ਲਈ ਚੁਣੇ ਗਏ
- ਆਜ਼ਾਦੀ ਤੋਂ ਬਾਅਦ 1952, 1957, 1962, 1967, 1969, 1971, 1977, 1982, 1987, 1991 ਅਤੇ 1996 ਵਿਚ ਵਿਧਾਨ ਸਭਾ ਦੇ ਮੈਂਬਰ ਰਹੇ
- 1957 ਤੋਂ 1967 ਤੱਕ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਹੇ
- 21 ਜੂਨ 1977 ਨੂੰ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਬਣੇ
- ਸਿਹਤ ਠੀਕ ਨਾ ਹੋਣ ਕਾਰਨ 6 ਨਵੰਬਰ 2000 ਨੂੰ ਮੁੱਖ ਮੰਤਰੀ ਦਾ ਅਹੁਦਾ ਛੱਡਿਆ

 

ਪੰਜਾਬ `ਚ ਵੀ ਬਿਤਾਏ ਸਨ ਗੁਪਤਵਾਸ ਦੇ ਦਿਨ
ਇੰਦਰਾ ਗਾਂਧੀ ਵਲੋਂ ਲਗਾਈ ਐਮਰਜੈਂਸੀ ਮੌਕੇ ਬਾਸੂ ਤੇ ਸਾਥੀਆਂ ਨੇ ਕੁਲਦੀਪ ਸਿੰਘ ਵਡਾਲਾ ਦੇ ਫਾਰਮ ਹਾਊਸ ਵਿਚ ਲਈ ਸੀ ਸ਼ਰਨ

ਭਾਰਤ ਦੇ ਰਾਜਨੀਤਕ ਪਿੜ ਦੇ ਅਹਿਮ ਆਗੂ ਜਓਤੀ ਬਾਸੂ
ਦੀਆਂ ਯਾਦਾਂ ਜਲੰਧਰ ਸ਼ਹਿਰ ਨਾਲ ਜੁੜੀਆਂ ਹੋਈਆਂ ਹਨ ਇਹ ਬਹੁਤ ਘੱਟ ਲੋਕ ਜਾਣਦੇ ਹਨ ਕਿ ਭਾਰਤ ਵਿਚ 1975 ਦੀ ਐਮਰਜੈਂਸੀ ਦੌਰਾਨ ਸੀਪੀਆਈ ਐਮ ਦੇ ਕਈ ਹੋਰ ਅਹਿਮ ਆਗੂਆਂ ਨਾਲ ਜਓਤੀ ਬਾਸੂ ਨੇ ਆਪਣੇ ਗੁਪਤਵਾਸ ਦੇ ਤਿੰਨ ਦਿਨ ਸ਼ਹਿਰ ਦੇ ਨਜ਼ਦੀਕ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਵਡਾਲਾ ਦੇ ਫ਼ਾਰਮ ਹਾਊਸ ਵਿਖੇ ਬਿਤਾਏ ਸਨ ਜਓਤੀ ਬਾਸੂ ਗੁਪਤ ਰੂਪ ਵਿਚ ਕੋਲਕਾਤਾ ਤੋਂ ਜਲੰਧਰ ਵਿਖੇ ਕਸ਼ਮੀਰ ਮੇਲ ਰਾਹੀਂ ਪਹੁੰਚੇ ਸਨ ਇਹ ਯਾਤਰਾ ਉਨ੍ਹਾਂ ਨੇ ਆਪਣਾ ਨਾਂ  ਬਦਲ ਕੇ ਕੀਤੀ ਸੀ ਤਾਂ ਜੋ ਐਮਰਜੈਂਸੀ ਦੌਰਾਨ ਗ੍ਰਿਫ਼ਤਾਰੀ ਤੋਂ ਬਚਿਆ ਜਾ ਸਕੇ

ਉਨ੍ਹਾਂ ਦਿਨਾ ਵਿਚ ਇਹ ਆਗੂ ਇਥੇ ਪੋਲਿਟ ਬਿਊਰੋ ਦੀ ਇਕ ਮੀਟਿੰਗ ਕਰਨ ਲਈ ਆਏ ਸਨ ਜਿਸ ਵਿਚ ਜਓਤੀ ਬਾਸੂ ਤੋਂ ਇਲਾਵਾ ਸੀਪੀਐਮ ਦੇ ਅਹਿਮ ਆਗੂ ਨੰਬੂਦਰੀਪਾਦ, ਪੀ. ਸੰਦਰਿਆ, ਪੀ ਰਾਮਾਮੂਰਤੀ, ਏਕੇ ਨਈਅਰ ਅਤੇ ਐਮ ਬਸਵਾਕੁਨੱਈਆ ਸ਼ਾਮਲ ਹੋਏ ਸਨ ਇਹ ਉਹ ਸਮਾਂ ਸੀ ਜਦੋਂ ਉਸ ਸਮੇਂ ਦੀ ਕਾਂਗਰਸੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਪੁਲਿਸ ਅਧਿਕਾਰੀਆਂ ਨੂੰ ਐਮਰਜੈਂਸੀ ਦਾ ਵਿਰੋਧ ਕਰਨ ਵਾਲੇ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਲਈ ਨਿਰਦੇਸ਼ ਦਿੱਤੇ ਹੋਏ ਸਨ ਅਤੇ ਪੁਲਿਸ ਸੀਪੀਐਮ ਦੇ ਮੁੱਖ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੂਰੀ ਤਰ੍ਹਾਂ ਸਰਗਰਮ ਸੀ ਸੀਪੀਐਮ ਦੇ ਪੋਲਿਟ ਬਿਊਰੋ ਦੀ ਇਸ ਮੀਟਿੰਗ ਦੇ ਪ੍ਰਬੰਧ ਕਰਨ ਲਈ ਸ. ਵਡਾਲਾ ਨੂੰ ਉਨ੍ਹਾਂ ਦੇ ਲੰਮਾ ਸਮਾਂ ਦੋਸਤ ਰਹੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੇ ਆਖਿਆ ਸੀ

ਗੁਪਤਵਾਸ ਦੇ ਤਿੰਨ ਦਿਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਵਡਾਲਾ ਦੱਸਦੇ ਹਨ ਕਿ ਜਓਤੀ ਬਾਸੂ ਬੜੇ ਸਾਦਾ ਸੁਭਾਅ ਅਤੇ ਹਰ ਨਵੀਂ ਘਟਨਾ ਅਤੇ ਰਾਜਨੀਤਕ ਮੋੜ ਉਤੇ ਤਿੱਖੀ ਨਜ਼ਰ ਰੱਖਣ ਵਿਚ ਦਿਲਚਸਪੀ ਰੱਖਦੇ ਸਨ ਉਨ੍ਹਾਂ ਦਸਿਆ ਕਿ ਫਾਰਾਮ ਹਾਊਸ ਵਿਖੇ ਦਿਨ ਬਿਤਾਉਣ ਸਮੇਂ ਸ੍ਰੀ ਬਾਸੂ ਫਸਲਾਂ ਨੂੰ ਦੇਖ ਕੇ ਬੜਾ ਖੁਸ਼ ਹੁੰਦੇ ਸਨ ਸ. ਵਡਾਲਾ ਦਾ ਕਹਿਣਾ ਹੈ ਕਿ ਜਓਤੀ ਬਾਸੂ ਆਪਣੇ ਰਾਜਨੀਤਕ ਜੀਵਨ ਦੇ ਅਰਸੇ ਦੌਰਾਨ ਪੰਜਾਬ ਦੇ ਦੋਸਤ ਰਹੇ ਹਨ ਉਨ੍ਹਾਂ ਦੱਸਿਆ ਕਿ ਪੰਜਾਬੀ ਸੂਬੇ ਲਈ ਸ੍ਰੀ ਬਾਸੂ ਅਤੇ ਕਾਮਰੇਡ ਸੁਰਜੀਤ ਨੇ ਡਟ ਕੇ ਆਵਾਜ਼ ਉਠਾਈ ਸੀ

ਉਨ੍ਹਾਂ ਦੱਸਿਆ ਕਿ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਉਤੇ ਵੀ ਇਸ ਕਾਮਰੇਡ ਆਗੂ ਨੇ ਅਕਾਲੀ ਦਲ ਦੀ ਹਮਾਇਤ ਕੀਤੀ ਸੀ ਗੁਪਤਵਾਸ ਦੇ ਦਿਨਾ ਬਾਰੇ ਸ. ਵਡਾਲਾ ਦੱਸਦੇ ਹਨ ਕਿ ਮੀਟਿੰਗ ਕਰਨ ਤੋਂ ਬਾਅਦ ਸ੍ਰੀ ਬਾਸੂ ਜ਼ਿਆਦਾ ਸਮਾਂ ਫਾਰਮ ਉਤੇ ਹੀ ਗੁਜ਼ਾਰਦੇ ਇਥੋਂ ਤੱਕ ਕਿ ਜਓਤੀ ਬਾਸੂ ਨੇ ਉਨ੍ਹਾਂ ਨੂੰ ਇਸ ਮੌਕੇ ਇਕ ਫੋਟੋਗ੍ਰਾਫਰ ਦਾ ਪ੍ਰਬੰਧ ਕਰਨ ਲਈ ਆਖਿਆ ਸੀ ਤਾਂ ਜੋ ਉਹ ਇਸ ਦੌਰੇ ਦੀਆਂ ਫੋਟੋਆਂ ਆਪਣੇ ਨਾਲ ਪੱਛਮੀ ਬੰਗਾਲ ਲਿਜਾ ਸਕਣ ਮੀਟਿੰਗ ਤੋਂ ਬਾਅਦ ਵਿਚ ਇਨ੍ਹਾਂ ਆਗੂਆਂ ਨੂੰ ਵੱਖੋ-ਵੱਖਰੇ ਥਾਈਂ ਪਹੁੰਚਾ ਦਿੰਤਾ ਜਾਂਦਾ ਸੀ ਤਾਂ ਜੋ ਪੁਲਿਸ ਦੀ ਛਾਪੇਮਾਰੀ ਦੀ ਸੂਰਤ ਵਿਚ ਇਹ ਸਾਰੇ ਆਗੂ ਇਕੋ ਥਾਂ ਇਕੱਠੇ ਗ੍ਰਿਫ਼ਤਾਰ ਨਾ ਹੋ ਜਾਣ

ਕੁਲਦੀਪ ਸਿੰਘ ਵਡਾਲਾ ਨੇ ਦੱਸਿਆ ਕਿ ਸ੍ਰੀ ਬਾਸੂ ਸੀਪੀਐਮ ਦੇ ਉਨ੍ਹਾਂ ਆਗੂਆਂ ਵਿਚੋਂ ਸਨ ਜਿਨ੍ਹਾਂ ਨੇ ਪਾਰਟੀ ਨੂੰ ਕਦੇ ਵੀ ਲੋਕਤੰਤਰਿਕ ਕਦਰਾਂ-ਕੀਮਤਾਂ ਤੋਂ ਹਿੱਲਣ ਨਹੀਂ ਦਿੱਤਾ ਅਤੇ ਸੰਗਠਤ ਰੱਖਿਆ ਉਨ੍ਹਾਂ ਕਿਹਾ ਕਿ ਰਾਜਨੀਤਕ ਪਿੜ ਵਿਚ ਉੱਤਰਨ ਵਾਲੇ ਲੋਕਾਂ ਨੂੰ ਅਜਿਹੇ ਆਗੂਆਂ ਤੋਂ ਜ਼ਰੂਰ ਸੇਧ ਲੈਣੀ ਚਾਹੀਦੀ ਹੈ ਜਓਤੀ ਬਾਸੂ ਦੀ ਮੌਤ ਬਾਰੇ ਸ. ਵਡਾਲਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਭਾਰਤੀ ਰਾਜਨੀਤੀ ਨੂੰ ਦੇਣ ਸਦੀਆਂ ਤੱਕ ਯਾਦ ਕੀਤੀ ਜਾਂਦੀ ਰਹੇਗੀ

 

20 ਜਨਵਰ 2010

Bookmark with

Reddit    Yahoo     Furl    Delicious

Name

Subject
Comment
ਹੋਰ ਪੜੋ

 
  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas