BETA 1.0

 

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਹਾਕੀ ਪ੍ਰੇਮੀਆਂ ਲਈ ਆਸ ਦੀ ਕਿਰਨ
ਬਲਜੀਤ ਸਿੰਘ ਦੀ ਅੱਖ ਦਾ ਅਪ੍ਰੇਸ਼ਨ ਸਫਲ ਰਹਿਣ ਦੀ ਆਸ
ਦੋ ਮਹੀਨਿਆਂ ਤੱਕ ਪੂਰੀ ਨਜ਼ਰ ਪਰਤ ਆਏਗੀ
ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ: ਭਰਤੀ ਖੇਡ ਜਗਤ ਨੂੰ ਇਸ ਖ਼ਬਰ ਨਾਲ ਥੋੜ੍ਹਾ ਜਿਹਾ ਧਰਵਾਸ ਮਿਲਿਆ ਕਿ ਅਮਰੀਕਾ ਵਿਖੇ ਅੱਖ ਦੇ ਸਫਲ ਅਪ੍ਰੇਸ਼ਨ ਤੋਂ ਬਾਅਦ ਫੱਟੜ ਹਾਕੀ ਗੋਲਕੀਪਰ ਬਲਜੀਤ ਸਿੰਘ ਹੁਣ 2 ਮੀਟਰ ਤੱਕ ਠੀਕ-ਠਾਕ ਦੇਖ ਸਕਦਾ ਹੈ ਉਸਦੀ ਅੱਖ ਦੀ ਕਿੰਨੀ ਰੌਸ਼ਨੀ ਵਾਪਸ ਆਉਂਦੀ ਹੈ ਇਸ ਲਈ ਹਾਲੇ 2-3 ਮਹੀਨੇ ਉਡੀਕ ਕਰਨੀ ਪਊ ਪਿਛਲੇ ਮਹੀਨੇ ਪੁਣੇ ਵਿਖੇ ਕੈਂਪ ਦੌਰਾਨ ਸੱਜੀ ਅੱਖ `ਤੇ ਸੱਟ ਖਾਣ ਵਾਲੇ ਬਲਜੀਤ ਬਾਰੇ ਇਹ ਪਹਿਲੀ ਵਾਰ ਰਿਪੋਰਟ ਸਾਹਮਣੇ ਆਈ ਹੈ ਕਿ ਉਹ ਇਕ ਵਾਰ ਦੇਖ ਤਾਂ ਸਕਦਾ ਹੈ ਭਾਵੇਂ 2 ਮੀਟਰ ਹੀ ਸਹੀ

ਬਲਜੀਤ ਸਿੰਘ ਨੇ ਗੱਲਬਾਤ ਦੌਰਾਨ ਕਿਹਾ, ਮੈਂ 2 ਮੀਟਰ ਤੱਕ ਵਸਤੂਆਂ ਨੂੰ ਦੇਖ ਸਕਦਾ ਹਾਂ ਮੈਂ ਡਾ. ਰਾਬਰਟ ਮੌਰਿਸ ਨੂੰ ਮਿਲਿਆ, ਉਸ ਨੇ ਅੱਖ ਦੀ ਜਾਂਚ ਕੀਤੀ ਉਸ ਨੇ ਕਾਲਾ ਚਸ਼ਮਾ ਪੁਆ ਕੇ ਕੁਦਰਤੀ ਰੌਸ਼ਨੀ ਵਿੱਚ ਦੇਖਣ ਲਈ ਕਿਹਾ ਅਤੇ ਬਾਅਦ ਵਿੱਚ ਮੇਰੀਆਂ ਦੋਵੇਂ ਅੱਖਾਂ `ਤੇ ਦਬਾਉ ਪਾ ਕੇ ਜਾਂਚ ਕੀਤੀ ਗਈ ਡਾਕਟਰ ਨੇ ਕਿਹਾ ਕਿ ਉਹ 2 ਮੀਟਰ ਤੱਕ ਦੇਖ ਸਕਦਾ ਹੈ, ਜਦੋਂ ਕਿ ਅਪ੍ਰੇਸ਼ਨ ਤੋਂ ਪਹਿਲਾਂ ਉਹ ਆਪਣੀ ਸੱਜੀ ਅੱਖ ਨਾਲ ਕੁਝ ਵੀ ਨਹੀਂ ਦੇਖ ਸਕਦਾ ਸੀ, ਪਰ ਹੁਣ ਕੁਝ ਦੇਖਣ ਨਾਲ ਧਰਵਾਸ ਹੋਇਆ ਹੈ

ਡਾ. ਮੋਰਿਸ ਨੇ ਕਿਹਾ ਕਿ ਸੁਧਾਰ ਹੋ ਰਿਹਾ ਹੈ, ਪਰ ਹੌਲੀ-ਹੌਲੀ ਭਾਰਤੀ ਗੋਲਕੀਪਰ ਨੇ ਕਿਹਾ ਕਿ ਡਾਕਟਰ ਦੇ ਕਹੇ ਅਨੁਸਾਰ 2-3 ਮਹੀਨਿਆਂ ਵਿੱਚ ਕਾਫੀ ਸੁਧਾਰ ਹੋ ਜਾਵੇਗਾ ਅਤੇ ਉਹ ਚੰਗੀ ਤਰ੍ਹਾਂ ਦੇਖ ਸਕੇਗਾ, ਇਥੋਂ ਤੱਕ ਕਿ ਰੰਗਾਂ ਨੂੰ ਵੀ ਪਛਾਣ ਸਕੇਗਾ ਬਲਜੀਤ ਅਨੁਸਾਰ ਇਹ ਜਾਨਣ ਵਿੱਚ ਸਮਾਂ ਲੱਗੇਗਾ ਕਿ ਉਸ ਦੀ ਅੱਖ ਦੀ ਰੌਸ਼ਨੀ 100 ਫ਼ੀਸਦੀ ਵਾਪਸ ਆ ਗਈ ਹੈ ਜਾਂ ਨਹੀਂ

ਬਲਜੀਤ ਏਮਜ਼ ਵਿਖੇ ਮੁੱਢਲੇ ਅਪ੍ਰੇਸ਼ਨ ਤੋਂ ਬਾਅਦ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਆਪਣੇ ਡਾਕਟਰ ਨਾਲ ਅਮਰੀਕਾ ਗਿਆ ਸੀ, ਜਿੱਥੇ ਇਕ ਥਾਂ ਅਪ੍ਰੇਸ਼ਨ ਤੋਂ ਨਾਂਹ ਕਰਨ ਬਾਅਦ ਅਲਬਾਮਾ ਦੇ ਨਿੱਜੀ ਹਸਪਤਾਲ ਵਿਖੇ ਵਿਸ਼ਵ ਪ੍ਰਸਿੱਧ ਅੱਖਾਂ ਦੇ ਡਾਕ. ਰੋਬਰਟ ਮੋਰਿਸ ਦੀ ਦੇਖ-ਰੇਖ ਵਿੱਚ ਉਸ ਦਾ ਅਪ੍ਰੇਸ਼ਨ ਹੋਇਆ ਸੀ ਬਲਜੀਤ ਨੇ ਕਿਹਾ ਕਿ ਉਹ ਥੋੜ੍ਹੀ ਰਾਹਤ ਅਤੇ ਚੰਗਾ ਮਹਿਸੂਸ ਕਰ ਰਿਹਾ ਹੈ ਉਸ ਨੇ ਕਿਹਾ, ਹੁਣ ਮੈਂ ਜ਼ਰੂਰ ਕਹਾਂਗਾ ਕਿ ਡਾ. ਮੋਰਿਸ ਤੋਂ ਅਪ੍ਰੇਸ਼ਨ ਕਰਵਾਉਣ ਦਾ ਫੈਸਲਾ ਸਹੀ ਨਿਕਲਿਆ ਬਲਜੀਤ ਦੇ ਇਲਾਜ ਦਾ ਖਰਚਾ ਉਠਾਉਣ ਲਈ ਭਾਰਤ ਸਰਕਾਰ, ਖੇਡ ਮੰਤਰਾਲੇ ਤੇ ਭਾਰਤੀ ਓਲੰਪਿਕ ਸੰਘ ਦਾ ਧੰਨਵਾਦ ਕੀਤਾ

2 sqMbr 2009
 

Bookmark with

Reddit    Yahoo     Furl    Delicious

ਹੋਰ ਪੜੋ

 
  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas