|
ਪੰਜਾਬੀ
ਯੂਨੀਵਰਸਿਟੀ ਪੰਜਾਬੀ
ਭਾਸ਼ਾ
ਦੀ ਤਰੱਕੀ ਲਈ ਕਿਸੇ ਨਾਲ ਵੀ
ਸਹਿਯੋਗ ਨੂੰ ਤਿਆਰ - ਵਾਈਸ ਚਾਂਸਲਰ
ਵਿਪਸਾਅ ਵਲੋਂ ਬੁੱਧੀਜੀਵੀਆਂ ਨਾਲ ਮਿਲਣੀ ਦੌਰਾਨ ਡਾ.ਜਸਪਾਲ ਸਿੰਘ,
ਡਾ.ਆਤਮਜੀਤ ਅਤੇ
ਹੋਰ ਲੇਖਕਾਂ ਦਾ ਸਨਮਾਨ
ਬੁਲਾਰਿਆਂ ਵਲੋਂ ਗਦਰ ਇਤਿਹਾਸ
ਨੂੰ
ਸੰਭਾਲਣ ਦੀ ਲੋੜ
ਉੱਤੇ ਜ਼ੋਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਫਰੀਮੌਂਟ:
ਵਿਸ਼ਵ
ਪੰਜਾਬੀ ਸਾਹਿਤ ਅਕਾਡਮੀ
(ਵਿਪਸਾਅ)
ਵਲੋਂ
ਕੈਲੀਫੋਰਨੀਆ ਦੇ
ਦੌਰੇ ਤੇ ਆਏ ਪੰਜਾਬੀ
ਯੁਨੀਵਰਸਿਟੀ
ਪਟਿਆਲਾ ਦੇ ਵਾਈਸ-ਚਾਂਸਲਰ
ਡਾ. ਜਸਪਾਲ ਸਿੰਘ,
ਨਾਟਕਕਾਰ ਡਾ. ਆਤਮਜੀਤ,
ਇਤਿਹਾਸਕਾਰ ਡਾ.
ਹਰੀਸ਼
ਪੁਰੀ,
ਕਹਾਣੀਕਾਰ ਡਾ. ਬਲਦੇਵ ਸਿੰਘ
ਧਾਲੀਵਾਲ ਅਤੇ ਸ਼ਾਇਰ/ਕਲਾਕਰਮੀ
ਅਜਾਇਬ ਕਮਲ ਨਾਲ ਪਿਛਲੇ ਐਤਵਾਰ ਮਹਿਰਾਨ ਰੈਸਟੋਰੈਂਟ ਵਿੱਚ ਰਾਤ ਦੇ
ਪ੍ਰੀਤੀ ਭੋਜਨ ਅਤੇ ਮੁਲਾਕਾਤ ਦਾ ਪ੍ਰੋਗਰਾਮ
ਕੀਤਾ ਗਿਆ।
ਡਾ. ਜਸਪਾਲ ਸਿੰਘ,
ਡਾ. ਆਤਮਜੀਤ ਅਤੇ
ਡਾ.
ਹਰੀਸ਼ ਪੁਰੀ,
ਗਦਰ ਮੈਮੋਰੀਅਲ ਫਾਊਂਡੇਸ਼ਨ ਅਮਰੀਕਾ ਦੇ ਸੱਦੇ ਤੇ ਫਾਊਂਡੇਸ਼ਨ ਦੇ ਸਾਲਾਨਾ ਸਮਾਗਮ
ਵਿੱਚ ਸ਼ਾਮਲ ਹੋਣ ਲਈ ਆਏ ਸਨ।
ਵਿਪਸਾਅ ਦੇ ਚੇਅਰਮੈਨ ਰੇਸ਼ਮ ਸਿਧੂ ਅਤੇ ਜਰਨਲ ਸਕੱਤਰ ਜਗਜੀਤ ਨੌਸ਼ਹਿਰਵੀ ਨੇ ਵਿਪਸਾਅ
ਵਲੋਂ ਗਦਰ ਮੈਮੋਰੀਅਲ ਸਮਾਗਮ ਅਤੇ ਇਸ ਵਿੱਚ
ਖੇਡੇ
ਗਏ
ਨਾਟਕ
‘ਗਦਰ
ਐਕਸਪ੍ਰੈਸ`
ਦੀ ਸਫਲਤਾ ਦੀ
ਪ੍ਰਬੰਧਕਾਂ ਨੂੰ ਵਧਾਈ ਦਿੱਤੀ।
ਇਸ ਨਾਟਕ ਅਤੇ ਸਮਾਗਮ ਦੇ ਬਹਾਨੇ ਇਹ ਵਿਦਵਾਨ ਦੋਸਤ ਅਕਾਡਮੀ
ਮੈਂਬਰਾਂ
ਦੇ ਸਨਮੁੱਖ ਹੋਏ ਹਨ
ਜਿਸ ਲਈ ਅਕਾਡਮੀ,
ਗਦਰ ਫਾਊਂਡੇਸ਼ਨ ਦੇ ਕੁਲਦੀਪ ਧਾਲੀਵਾਲ,
ਚਰਨ ਸਿੰਘ ਜੱਜ ਅਤੇ ਅਕਾਡਮੀ ਦੇ ਡਾਇਰੈਕਟਰ ਕੁਲਵਿੰਦਰ ਦੇ ਸੁਹਿਰਦ ਉਦਮ ਦੀ ਸ਼ੁਕਰ-ਗੁੁਜ਼ਾਰ
ਹੈ।
ਕੁਲਦੀਪ
ਧਾਲੀਵਾਲ ਨੇ ਇਸ
ਪ੍ਰੋਗਰਾਮ ਦੀ ਪਿੱਠ-ਭੁਮੀ
ਬਾਰੇ ਜਾਣਕਾਰੀ ਦਿੱਤੀ ਅਤੇ ਹਾਜ਼ਰ ਲੇਖਕਾਂ
ਨੂੰ
ਕੈਲੀਫੋਰਨੀਆ ਦੀ ਧਰਤੀ ਤੋਂ ਉੱਠੀ ਗਦਰ ਲਹਿਰ
ਬਾਰੇ
ਖੋਜ ਭਰਪੂਰ ਲਿਖਤਾਂ ਪਾਠਕਾਂ ਸਾਹਮਣੇ ਲਿਆਉਣ ਲਈ ਬੇਨਤੀ ਕੀਤੀ।
ਡਾ.
ਗੁਰੂਮੇਲ ਸਿੱਧੂ ਨੇ ਵੀਸੀ ਜਸਪਾਲ ਸਿੰਘ ਅਤੇ ਡਾ. ਆਤਮਜੀਤ ਦੀ ਜਾਣ ਪਹਿਚਾਣ
ਸਰੋਤਿਆਂ ਨਾਲ ਕਰਵਾਈ ਅਤੇ
ਦੋਨਾਂ ਸ਼ਖਸੀਅਤਾਂ ਦੀ ਭਰਪੂਰ ਪ੍ਰਸ਼ੰਸਾਂ
ਕੀਤੀ।
ਸਮਾਗਮ ਦੀ ਪ੍ਰਧਾਨਗੀ ਲਈ ਡਾ. ਜਸਪਾਲ ਸਿੰਘ ਦੇ ਨਾਲ ਸਟੇਜ਼ ਤੇ ਸ਼ਾਮਲ ਸਨ ਡਾ.
ਆਤਮਜੀਤ,
ਹਰੀਸ਼ ਪੁਰੀ,
ਡਾ.
ਬਲਦੇਵ ਸਿੰਘ ਧਾਲੀਵਾਲ,
ਡਾ.
ਗੁਰੂਮੇਲ ਸਿਧੂ,
ਅਜਾਇਬ ਕਮਲ,
ਰੇਸ਼ਮ
ਸਿਧੂ
ਅਤੇ
ਚਰਨ ਸਿੰਘ
ਜੱਜ।
ਢਾ. ਹਰੀਸ਼ ਪੁਰੀ ਨੇ ਪੰਜਾਬ
ਦੇ ਸੰਦਰਭ ਵਿੱਚ ਦਲਿਤ ਵਰਗ ਦੀਆਂ ਇਤਿਹਾਸਕ ਪ੍ਰਸਥਿਤੀਆਂ
ਬਾਰੇ ਆਪਣੇ ਵਿਚਾਰ ਰੱਖੇ।
ਢਾ. ਆਤਮਜੀਤ
ਨੇ
‘ਗਦਰ
ਐਕਸਪ੍ਰੈਸ`
ਨਾਟਕ ਦੇ
ਪ੍ਰੇਰਨਾ ਸ੍ਰੋਤਾਂ ਅਤੇ ਇਸ ਨਾਟਕ ਦੇ ਲਿਖਣ ਦੌਰਾਨ ਗਦਰ ਲਹਿਰ ਬਾਰੇ ਸਾਹਮਣੇ ਆਏ
ਨਵੇਂ ਤੱਥਾਂ
ਬਾਰੇ
ਵਿਸਥਾਰ ਸਹਿਤ
ਚਾਨਣਾ ਪਾਇਆ।
ਡਾ.
ਆਤਮਜੀਤ ਨੇ ਕਿਹਾ ਕਿ ਗਦਰ ਲਹਿਰ ਬਾਰੇ
ਹੋਰ ਬਹੁਤ ਕੁੱਝ ਅਜੇ ਜਾਨਣ ਵਾਲਾ ਹੈ ਅਤੇ
ਲਹਿਰ
ਦਾ ਇਤਿਹਾਸ ਨਵੇਂ
ਸਿਰਿਓਂ ਲਿਖਣ ਦੀ ਲੋੜ ਹੈ।
ਡਾ. ਜਸਪਾਲ
ਸਿੰਘ ਨੇ
ਕਿਹਾ ਕਿ ਪੰਜਾਬੀ
ਯੁਨੀਵਰਸਿਟੀ ਪੰਜਾਬੀ
ਭਾਸ਼ਾ ਦੀ ਸੇਵਾ ਲਈ ਵਚਨਬਧ ਹੈ ਅਤੇ ਉਹ ਖੁਦ ਪੰਜਾਬੀ ਦੀ ਤਰੱਕੀ ਲਈ ਕਿਸੇ
ਵੀ ਤਜਵੀਜ਼ ਨੂੰ ਖੁੱਲ੍ਹੇ ਦਿਲ ਨਾਲ ਸੁਨਣਗੇ ਅਤੇ ਬਣਦਾ ਸਹਿਯੋਗ ਦੇਣਗੇ।
ਪੰਜਾਬੀ ਭਾਸ਼ਾ
ਦੀ ਪੜ੍ਹਾਈ ਲਈ ਆਪਣੇ
ਕਾਰਜਕਾਲ ਦੌਰਾਨ ਯੂਨੀਵਰਸਿਟੀ ਵਲੋਂ ਚੁੱਕੇੇ ਗਏ ਕਦਮਾਂ ਬਾਰੇ ਡਾ. ਜਸਪਾਲ
ਸਿੰਘ ਨੇ ਸਰੋਤਿਆਂ
ਨੂੰ
ਦੱਸਿਆ।
ਉਹਨਾਂ ਕਿਹਾ ਕਿ ਪੰਜਾਬੀ ਮੂਲ ਰੂਪ ਵਿੱਚ
ਸੈਕੂਲਰ ਲੋਕ ਹਨ ਅਤੇ ਉਹ ਪੰਜਾਬੀ ਹੋਣ ਲਈ ਸੈਕੂਲਰਤਾ ਨੂੰ ਮੁੱਖ ਆਧਾਰ
ਮੰਨਦੇ ਹਨ।
ਉਹਨਾਂ ਨੇ
ਪੰਜਾਬੀਅਤ ਬਾਰੇ ਬੜੇ
ਰੌਚਿਕ
ਅੰਦਾਜ਼ ਵਿੱਚ ਜ਼ਿਕਰ ਕੀਤਾ
ਜਿਸ ਨੂੰ ਸਰੋਤਿਆਂ ਨੇ ਬਹੁਤ ਸਲਾਹਿਆ।
ਵਿਪਸਾਅ ਨੇ ਡਾ. ਜਸਪਾਲ ਸਿੰਘ ਨੂੰ ਉਹਨਾਂ ਦੀਆਂ ਸਿੱਖ ਧਰਮ ਬਾਰੇ ਅਧਿਐਨ ਅਤੇ
ਅਕਾਦਮਿਕ ਅਤੇ ਪ੍ਰਬੰਧਕੀ ਖੇਤਰਾਂ ਵਿੱਚ ਪਾਏ ਗਏ ਯੋਗਦਾਨ ਲਈ ਸਨਮਾਨਤ ਕੀਤਾ।
ਡਾ. ਆਤਮਜੀਤ
ਸਿੰਘ ਨੂੰ ਪੰਜਾਬੀ ਨਾਟਕ ਲੇਖਣੀ
ਅਤੇ ਥੀਏਟਰ ਦੇ ਖੇਤਰ ਵਿੱਚ ਪਾਏ ਅਹਿਮ ਯੋਗਦਾਨ ਲਈ ਸਨਮਾਨਤ ਕੀਤਾ।
ਡਾ.
ਹਰੀਸ਼ ਪੁਰੀ ਨੂੰ ਗਦਰ ਲਹਿਰ ਬਾਰੇ ਖੋਜ ਲਈ ਅਤੇ ਡਾ. ਬਲਦੇਵ
ਸਿੰਘ ਧਾਲੀਵਾਲ ਨੂੰ ਪੰਜਾਬੀ ਕਹਾਣੀ ਕਲਾ ਦੇ ਖੇਤਰ ਵਿੱਚ ਯੋਗਦਾਨ ਲਈ ਸਨਮਾਨਤ ਕੀਤਾ।
ਸ਼ਾਇਰ ਅਜਾਇਬ ਕਮਲ ਨੂੰ
5
ਦਹਾਕੇ ਤੋਂ ਵੱਧ ਪੰਜਾਬੀ
ਕਵਿਤਾ
ਅਤੇ ਕਲਾ ਦੇ ਖੇਤਰ ਵਿੱਚ ਸਰਗਰਮੀ ਨੂੰ
ਮੁੱਖ
ਰੱਖਕੇ ਸਨਮਾਨਤ ਕੀਤਾ ਗਿਆ।
ਅਜਾਇਬ ਕਮਲ ਨੇ ਸਰੋਤਿਆਂ
ਨਾਲ ਆਪਣੀਆਂ
ਕੁੱਝ ਗ਼ਜ਼ਲਾਂ ਸਾਂਝੀਆਂ
ਕੀਤੀਆਂ।
ਇਸ ਸਮਾਗਮ
ਵਿੱਚ ਕੁੱਝ ਸ਼ਾਇਰਾਂ ਦੇ ਨਾਲ
ਉੱਘੇ ਗਾਇਕ ਸੁਖਦੇਵ ਸਾਹਿਲ ਨੇ ਉੱਚਕੋਟੀ ਦੀ ਕਾਵਿ ਮਹਿਫਲ
ਪੇਸ਼ ਕਰਕੇ ਸਰੋਤਿਆਂ ਦੀ ਦਾਦ ਵਸੂਲ ਕੀਤੀ।
ਸੁਖਦੇਵ
ਸਾਹਿਲ
ਨੇ
ਸੂਫੀ ਕਲਾਮ ਦੇ ਨਾਲ ਸ਼ਾਇਰ ਕੁਲਵਿੰਦਰ,
ਰੇਸ਼ਮ ਅਤੇ ਹੋਰ
ਸ਼ਾਇਰਾਂ
ਦੀ ਕਿਰਤਾਂ ਨੂੰ ਗਾਇਆ।
ਸੰਗੀਤਕ ਮਹਿਫਲ ਵਿੱਚ ਤਬਲੇ ਤੇ ਸੁਰਜੀਤ
ਬਾਵਾ ਨੇ ਸਾਥ
ਦਿੱਤਾ ਅਤੇ ਸਾਊਂਡ
ਸਿਸਟਮ ਦਾ ਪ੍ਰਬੰਧ ਵਿਜੈ ਸਟੂਡੀਓ ਨੇ ਕੀਤਾ।
ਸਟੇਜ਼ ਦੀ ਸਮੁੱਚੀ ਕਾਰਵਾਈ ਜਗਜੀਤ ਨੌਸ਼ਹਿਰਵੀ ਨੇ ਨਿਭਾਈ।
ਪੰਜਾਬੀ ਕਮਿਊਨਿਟੀ
ਦੇ ਬਹੁਤ ਸਾਰੇ ਸਰਕਰਦਾ ਮੈਂਬਰਾਂ ਨੇ ਇਸ ਮਿਲਣੀ ਵਿੱਚ ਹਿੱਸਾ
ਲਿਆ
ਜਿਨ੍ਹਾਂ
ਵਿੱਚ ਡਾ. ਮਹਿੰਦਰ ਸਿੰਘ ਮਦਾਨ,
ਡਾ.
ਆਤਮਜੀਤ ਸਿੰਘ
(ਸੈਨਹੋਜੇ
ਯੂਨੀਵਰਸਿਟੀ),
ਸੁਰਿੰਦਰ ਸਿੰਘ ਧਨੋਆ,
ਡਾ.
ਵੇਦ ਵੱਟੁਕ,
ਆਜ਼ਾਦ ਜਾਲੰਧਰੀ,
ਸੁਰਿੰਦਰ ਸਿੰਘ ਸੀਰਤ,
ਜਸ ਫਿਜ਼ਾ,
ਈਸ਼ਰ ਸਿੰਘ ਮੋਮਨ,
ਪੰਕਜ਼ ਆਂਸਲ,
ਬਲਵਿੰਦਰ
ਸਿੰਘ ਲਾਲੀ ਧਨੋਆ,
ਜਸਵਿੰਦਰ ਕੌਰ ਧਨੋਆ,
ਸਰਦਾਰ ਅਤੇ ਮਿਸਿਜ਼ ਬਿਰਦੀ,
ਮਨਜੀਤ ਪਲਾਹੀ,
ਫਾਰੂਖ਼ ਤਰਾਜ਼,
ਖਵਾਜ਼ਾ ਅਸ਼ਰਫ,
ਦਿਲਾਵਰ ਚਾਹਲ,
ਸਿਆਸਤ ਸਿੰਘ
ਜੰਮੂ,
ਅਮਰਜੀਤ ਕੌਰ ਪੰਨੂ,
ਨਵਨੀਤ ਪੰਨੂ,
ਤਾਰਾ ਸਿੰਘ ਸਾਗਰ,
ਮੇਜਰ ਭੁਪਿੰਦਰ ਦਲੇਰ,
ਹਰਭਜਨ ਢਿਲੋਂ ਅਤੇ ਹੋਰ
ਸਾਹਿਤਕਾਰ ਸ਼ਾਮਲ ਸਨ।
ਹੋਰ ਜਾਣਕਾਰੀ ਲਈ ਸੰਪਰਕ : ਜਗਜੀਤ ਨੌਸ਼ਹਿਰਵੀ ਜਰਨਲ ਸਕੱਤਰ,
ਵਿਸ਼ਵ ਪੰਜਾਬੀ ਸਾਹਿਤ ਅਕਾਡਮੀ
(ਵਿਪਸਾਅ)
ਫੋਨ
: 510-676-1565
ਈਮੇਲ :
Jagjit_Naushehrvi@yahoo.com
2
sqMbr
2009
|