|
ਬਿਕਰਮ
ਮਜੀਠੀਆ ਦੀ ਰਿਸੈਪਸ਼ਨ
`ਚ
ਜੁੜੀਆਂ ਸਿਆਸਤਦਾਨਾਂ
ਦੀਆਂ
ਭੀੜਾਂ
ਹਿਮਾਚਲ
ਦੇ ਮੁੱਖ ਮੰਤਰੀ ਸਣੇ ਪੰਜਾਬ ਦੇ ਕਈ ਕਾਂਗਰਸੀ ਆਗੂਆਂ ਵਲੋਂ
ਸ਼ਮੂਲੀਅਤ
ਮਨਪ੍ਰੀਤ ਬਾਦਲ ਤੇ ਨਵਜੋਤ ਸਿੱਧੂ ਨਾ ਆਏ
ਅੰਮ੍ਰਿਤਸਰ ਟਾਈਮਜ਼ ਬਿਊਰੋ
ਮੋਹਾਲੀ:
ਪੰਜਾਬ
ਦੇ ਉਪ ਮੁੱਖ ਮੰਤਰੀ ਸੁਖਬੀਰ
ਸਿੰਘ ਬਾਦਲ ਦੇ ਸਾਲਾ ਅਤੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਬਿਕਰਮ
ਸਿੰਘ ਮਜੀਠੀਆ ਦੇ ਵਿਆਹ ਦੀ ਰਿਸੈਪਸ਼ਨ ਵਿਚ ਕਈ ਉੱਘੀਆਂ ਹਸਤੀਆਂ
ਨੇ
ਸ਼ਿਰਕਤ ਕੀਤੀ।
ਇਹ ਸਮਾਗਮ ਇਥੋਂ ਨੇੜੇ ਸਿਊਂਕ
ਪਿੰਡ ਵਿਚ ਹੋਏ।
ਭਾਵੇਂ ਮਹਿਮਾਨ ਦਿਨੇ 11
ਵਜੇ ਹੀ ਆਉਣੇ
ਸ਼ੁਰੂ ਹੋ ਗਏ ਸਨ ਪਰ ਮਜੀਠੀਆ ਆਪਣੀ ਨਵੀਂ ਦੁਲਹਨ ਨਾਲ ਸਵਾ
ਬਾਰਾਂ ਵਜੇ ਰਿਸੈਪਸ਼ਨ
`ਚ
ਪੁੱਜੇ।
ਉਨ੍ਹਾਂ ਦੇ ਪੁੱਜਣ
`ਤੇ
ਪੂਰਾ ਪੰਡਾਲ ਹੀ ਖੁਸ਼ੀ ਵਿਚ ਨੱਚ ਉਠਿਆ।
ਹਰ ਕੋਈ ਬਿਕਰਮ ਮਜੀਠੀਆ
ਨੂੰ
ਮਿਲਣ ਲਈ ਕਾਹਲਾ ਦਿਖਾਈ ਦੇ ਰਿਹਾ ਸੀ।
ਮੁਖ
ਮੰਤਰੀ ਪ੍ਰਕਾਸ਼ ਸਿੰਘ ਬਾਦਲ,
ਸੁਰਿੰਦਰ ਕੌਰ
ਬਾਦਲ,
ਸੁਖਬੀਰ ਸਿੰਘ ਬਾਦਲ,
ਹਰਸਿਮਰਤ ਕੌਰ
ਬਾਦਲ,
ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੀ ਨਵ-ਵਿਆਹੀ ਜੋੜੀ ਦੇ ਨਾਲ ਹੀ ਪਹੁੰਚੇ।
ਇਸ ਦਾਅਵਤ ਵਿਚ ਵੀਵੀਆਈਪੀਜ਼ ਦੇ ਆਉਣ ਕਾਰਨ ਜ਼ਿਲ੍ਹਾ
ਪੁਲਿਸ
ਪ੍ਰਸ਼ਾਸ਼ਨ ਵਲੋਂ ਸਖ਼ਤ ਸੁਰੱਖਆ ਪ੍ਰਬੰਧ ਕੀਤੇ ਗਏ ਸਨ।
ਦਾਅਵਤ ਵਾਲੀ ਥਾਂ ਦੇ ਬਾਹਰ ਚੱਪੇ-ਚੱਪੇ
`ਤੇ
ਪੁਲਿਸ ਜਵਾਨ ਅਤੇ
ਸਪੈਸ਼ਲ ਕਮਾਂਡੋਜ਼ ਤਾਇਨਾਤ
ਕੀਤੇ ਹੋਏ ਸਨ।
ਦਾਅਵਤ
ਪਿੰਡ ਸਿਊਂਕ ਸਥਿਤੀ ਸੀਨੀਅਰ ਆਈਏਐਸ ਅਧਿਕਾਰੀ ਗੁਰਨਿਹਾਲ ਸਿੰਘ
ਦੇ
ਫਾਰਮ ਹਾਊਸ ਵਿਖੇ
ਰੱਖੀ ਗਈ ਸੀ।
ਇਸ ਵਿਚ ਹਿਮਾਚਲ
ਪ੍ਰਦੇਸ ਦੇ ਮੁਖ ਮੰਤਰੀ ਪ੍ਰੇਮ
ਕੁਮਾਰ
ਧੂਮਲ,
ਪੰਜਾਬ
ਦੇ ਰਾਜਪਾਲ ਜਨਰਲ
(ਰਿਟਾ.)
ਐਸਐਫ ਰੌਡਰਿਗਜ਼,
ਹਰਿਆਣਾ
ਦੇ
ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼
ਚੌਟਾਲਾ,
ਪੰਜਾਬ ਪੁਲਿਸ ਮੁਖੀ ਪੀਐਸ
ਗਿੱਲ,
ਕਾਂਗਰਸੀ ਆਗੂ ਤੇ ਸਾਬਕਾ
ਮੰਤਰੀ ਲਾਲ ਸਿੰਘ,
ਅਵਤਾਰ ਸਿੰਘ ਬਰਾੜ,
ਅਮਰਜੀਤ ਸਿੰਘ ਸਮਰਾ,
ਖਰੜ ਦੇ ਵਿਧਾਇਕ ਬਲਬੀਰ ਸਿੰਘ ਸਿੱਧੂ,
ਰਣਦੀਪ
ਸਿੰਘ ਵਿਧਾਇਕ ਨਾਭਾ,
ਮੁਹਾਲੀ
ਨਗਰ ਕੌਂਸਲ ਦੇ ਪ੍ਰਧਾਨ ਰਜਿੰਦਰ
ਸਿੰਘ ਰਾਣਾ,
ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਐਨਕੇ ਸ਼ਰਮਾ,
ਪੰਜਾਬ ਭਾਜਪਾ ਦੇ ਪ੍ਰਧਾਨ ਪ੍ਰੋ.
ਰਜਿੰਦਰ
ਭੰਡਾਰੀ,
ਵਣ ਮੰਤਰੀ ਤੀਕਸ਼ਣ ਸੂਦ,
ਸੀਨੀਅਰ ਭਾਜਪਾ ਆਗੂ ਬਲਰਾਮ ਜੀ ਦਾਸ ਟੰਡਨ,
ਲੋਕ ਭਲਾਈ ਪਾਰਟੀ ਦੇ ਮੁਖੀ
ਬਲਵੰਤ ਸਿੰਘ ਰਾਮੂਵਾਲੀਆ ਸਮੇਤ ਦਰਜਨਾਂ
ਉੱਘੇ ਸਿਆਸਤਦਾਨ ਤੇ ਸੀਨੀਅਰ ਅਫਸਰ ਪਹੁੰਚੇ
ਹੋਏ ਸਨ ਜਦੋਂ
ਕਿ
ਤਾਮਿਲਨਾਡੂ ਦੇ ਰਾਜਪਾਲ ਸੁਰਜੀਤ ਸਿੰਘ ਬਰਨਾਲਾ,
ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ,
ਯੂਥ ਅਕਾਲੀ ਦਲ ਦੇ ਪ੍ਰਧਾਨ ਕਿਰਨਬੀਰ ਸਿੰਘ ਕੰਗ ਤੇ ਭਾਜਪਾ
ਦੇ ਸੰਸਦ ਮੈਂਬਰ ਨਵਜੋਤ ਸਿੰਘ
ਸਿੱਧੂ ਇਸ ਸਮਾਗਮ ਵਿਚ ਨਜ਼ਰ ਨਹੀਂ ਆਏ।
ਇਨ੍ਹਾਂ
ਤੋਂ
ਇਲਾਵਾ ਮੁਹਾਲੀ,
ਬਠਿੰਡਾ,
ਮੁਕਤਸਰ,
ਫਿਰੋਜ਼ਪੁਰ ਤੇ ਫਰੀਦੋਕਟ ਇਲਾਕਿਆਂ
ਵਿਚੋਂ
ਪਾਰਟੀ ਆਗੂ ਅਤੇ ਆਮ ਅਕਾਲੀ ਵਰਕਰ ਨੇ ਵੀ ਇਸ ਦਾਅਵਤਾ ਦਾ ਲੁਤਫ ਉਠਾਇਆ।
ਪੰਜਾਬ ਦੇ
ਉਘੇ
ਲੋਕ ਗਾਇਕ
ਤੇ
ਅਦਾਕਾਰ ਹਰਭਜਨ ਮਾਨ ਨੇ ਰੰਗਾਰੰਗ ਪ੍ਰੋਗਰਾਮ
ਪੇਸ਼ ਕੀਤਾ।
ਉਨ੍ਹਾਂ
ਆਪਣੇ ਚਰਚਿਤ ਗੀਤਾਂ ਰਾਹੀਂ ਮਹਿਮਾਨਾਂ ਨੂੰ ਨੱਚਣ ਲਈ ਮਜਬੂਰ ਕਰ ਦਿਤਾ।
ਸੁਖਬੀਰ ਸਿੰਘ ਬਾਦਲ ਤੇ ਪਰਿਵਾਰ ਦੇ ਹੋਰ
ਜੀਆਂ ਨੇ ਯੂਥ ਅਕਾਲੀ ਦਲ ਦੇ ਅਗੂਆਂ
ਨਾਲ
ਮਿਲ ਕੇ ਖੂਬ ਭੰਗੜਾ ਪਾਇਆ।
ਦਾਅਵਤ ਦੀ
ਖਾਸ
ਗੱਲ ਇਹ ਰਹੀ
ਹੈ ਕਿ ਇਥੇ ਮਹਿਮਾਨਾਂ ਨੂੰ ਪਰੋਸਿਆ ਗਿਆ ਖਾਣਾ ਬਿਲਕੁਲ ਸ਼ੁੱਧ
ਸ਼ਾਕਾਹਾਰੀ
ਸੀ,
ਪਰ ਸ਼ਰਾਬ ਜ਼ਰੂਰ ਵਰਤਾਈ ਗਈ।
ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਮੁਹਾਲੀ,
ਰੂਪਨਗਰ,
ਫਤਿਹਗੜ੍ਹ ਸਾਹਿਬ,
ਪਟਿਆਲਾ ਤੇ ਬਠਿੰਡਾ ਜ਼ਿਲਿਆਂ ਦੀ ਪੁਲਿਸ ਫੋਰਸ ਇਥੇ ਲਗਾਈ ਗਈ ਸੀ।
ਇਥੇ ਆਉਣ ਵਾਲੇ ਵੀਵੀਆਈਪੀਜ਼ ਨੂੰ
ਕਿਸੇ ਕਿਸਮ ਦੀ ਪ੍ਰੇਸ਼ਾਨੀ ਤੋਂ ਬਚਾਉਣ ਲਈ ਇਥੇ ਚਾਰ ਗੇਟ ਬਣਾਏ ਗਏ ਸਨ।
ਜਿਨ੍ਹਾਂ ਵਿਚ ਇਕ ਵੀਵੀਆਈਪ ਇਕ ਵੀਆਈਪ ਅਤੇ ਦੋ ਜਨਰਲ ਗੇਟ ਸ਼ਾਮਲ ਸਨ ਅਤੇ ਹਰੇਕ ਗੇਟ
ਉਤੇ
ਮੈਟਲ ਡਿਕਟੈਸ਼ਨ ਦਾ ਪ੍ਰਬੰਧ ਕੀਤਾ ਗਿਆ ਸੀ ਹਰੇਕ ਗੇਟ
`ਤੇ
ਘੱਟੋ ਘੱਟ
ਡੀਐਸਪੀ ਰੈਂਕ
ਦਾ
ਅਧਿਕਾਰੀ ਤਾਇਨਾਤ
ਰਿਹਾ।
2
ਦਸੰਬਰ
2009 |