|
ਟਰਲੱਕ
ਇਲਾਕੇ ਦੇ ਪੰਜਾਬੀਆਂ ਨੇ ਮਾਣੀ
ਅਪਣੇ
ਸਭਿਆਚਾਰ ਦੀ ਮਹਿਕ
ਅਮਿੱਟ ਪੈੜਾਂ
ਛੱਡ ਗਿਆ ਦੂਸਰਾ ਸਾਲਾਨਾ ਪੰਜਾਬੀ ਮੇਲਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਟਰਲੱਕ:
ਪੰਜਾਬੀਆਂ ਦੀ ਚੋਖੀ ਵਸੋਂ ਵਾਲੇ ਇਲਾਕੇ ਦੇ
ਸ਼ਹਿਰ ਟਰਲੱਕ ਵਿੱਚ ਕਰਵਾਇਆ ਗਿਆ ਦੂਸਰਾ ਪੰਜਾਬੀ
ਮੇਲੇ ਅਪਣੇ ਸਭਿਆਚਾਰ ਅਤੇ ਮਾਂ ਬੋਲੀ ਨਾਲ ਪਿਆਰ ਕਰਨ ਵਾਲੇ ਪੰਜਾਬੀਆਂ ਦਾ ਭਰਭੂਰ
ਮਨੋਰੰਜਨ ਕਰਦਿਆਂ ਮਿੱਠੀਆਂ
ਯਾਦਾਂ
ਅਤੇ ਅਮਿੱਟ ਪੈੜ੍ਹਾਂ
ਛੱਡ ਗਿਆ।
ਟਰਲੱਕ
ਦੇ
ਐਸੀਰੀਅਨ ਹਾਲ ਵਿਚ 9 ਅਗਸਤ ਐਤਵਾਰ ਵਾਲੇ ਦਿਨ ਇਹ ਮੇਲਾ ਦੁਪਹਿਰ
12
ਕੁ ਵਜੇ
ਸ਼ੁਰੂ ਹੋਇਆ ਅਤੇ ਸ਼ਾਮ
ਦੇ
7
ਵਜੇ ਤੱਕ ਵੱਖ ਵੱਖ ਆਈਟਮਾਂ
ਰਾਹੀਂ ਕਲਾਕਰਾਂ ਨੇ ਲੋਕਾਂ
ਦਾ ਜੀਅ ਲਵਾਈ ਰਖਿਆ।
ਇਸ
ਮੇਲੇ ਵਿਚ ਵੱਖੋ ਵੱਖ ਵੰਨਗੀਆਂ ਪੇਸ਼
ਕੀਤੀਆਂ ਗਈਆਂ।
ਮੇਲੇ
ਵਿਚ
ਗਿੱਧਿਆਂ ਅਤੇ ਭੰਗੜਿਆਂ
ਦੀਆਂ ਟੀਮਾਂ ਨੇ ਚੰਗਾ ਰੰਗ ਬੰਨਿਆ।
ਗਰਮੀ ਵੀ ਬਹੁਤ ਸੀ ਪਰ ਹਾਲ ਏਅਰ ਕੰਡੀਸ਼ਨ ਹੋਣ ਕਾਰਨ ਲੋਕ ਰਾਹਤ ਮਹਿਸੂਸ ਕਰ ਰਹੇ ਸਨ।
ਸਾਰੇ
ਪ੍ਰਬੰਧ ਬੜੇ ਸੁਚੱਜੇ
ਢੰਗ ਨਾਲ ਕੀਤਾ ਹੋਇਆ ਸੀ।
ਇਕ ਤੋਂ ਇਕ ਵੱਧ ਟੀਮਾਂ ਨੇ ਆਪਣੇ ਆਪਣੇ ਜੌਹਰ ਦਿਖਾਏ।
ਟਰਲੱਕ
ਦੀਆਂ
ਸਾਰੀਆਂ ਟੀਮਾਂ ਸਰਬਜੀਤ ਦੀਆਂ ਤਿਆਰ ਕਰਵਾਈਆਂ ਹੋਈਆਂ ਸਨ।
ਬੇਅ-ਏਰੀਆ ਤੋਂ ਜਸਪਾਲ
ਸਿੰਘ ਪਾਲ ਅਤੇ ਗੋਗੀ ਵੀ ਗਿੱਧੇ ਦੀ ਟੀਮ ਲੈ ਕੇ ਗਏ ਹੋਏ ਸਨ ਜਿਸ ਵਿਚ ਪੰਝੀ
ਮੁਟਿਆਰਾਂ
ਨੇ ਐਨੀ
ਧਮਾਲ
ਪਾਈ ਕਿ
ਸਟੇਜ
ਕੰਬਣ ਲਾ
ਦਿੱਤੀ।
ਸਾਉਣ ਮਹੀਨੇ
ਦੀਆਂ ਤੀਆਂ ਵਾਂਗ ਅਸਲੀ ਪੰਜਾਬੀ
ਗਿੱਧੇ
ਦਾ ਰੰਗ
ਬੰਨ੍ਹਿਆ।
ਅਜੇ
ਅਤੇ
ਪੂਜਾ ਨੇ ਵੀ ਸੀਟੀ ਵਾਲੇ
ਗੀਤ
`ਤੇ
ਵਾਹ
ਵਾਹ
ਖੱਟੀ।
ਸਰਬਜੀਤ ਨੇ ਇਕ ਖਾਸ ਆਈਟਮ
‘ਫਾਂਸੀ
ਉਤੇ ਰੰਗ ਦੇ ਬਸੰਤੀ ਚੋਲਾ’
ਵਾਲੇ ਗੀਤ ਉਤੇ
ਫਾਂਸੀ
ਦਾ ਚਰਗਟਾ ਬਣਾ ਕੇ ਦੇਸ਼ ਪ੍ਰੇਮ ਦੇ ਗੀਤ ਉਤੇ ਆਪਣੇ
ਦੋ
ਸਾਥੀਆਂ ਨਾਲ ਭਗਤ ਸਿੰਘ ਬਣ ਕੇ ਕਲਾਕਾਰੀ ਦਾ ਖਾਸ ਪ੍ਰਦਰਸ਼ਨ ਕੀਤਾ
।
ਸਾਰੇ ਲੋਕਾਂ ਨੇ ਜੰਮ ਕੇ ਭੰਗੜਾ ਦੇਖਿਆ ਅਤੇ
ਖੜੇ ਹੋ ਕੇ ਤਾੜੀਆਂ ਮਾਰੀਆਂ।
ਗਿੱਧੇ ਤੇ ਭੰਗੜੇ ਦੀਆਂ
ਟੀਮਾਂ ਵਿਚ ਮਹਿਕ ਪੰਜਾਬ ਦੀ,
ਝਿਲ ਮਿਲ ਤਾਰੇ,
ਗੱਭਰੂ ਪੰਜਾਬ ਦੇ,
ਅਣਖੀ
ਪੰਜਾਬੀ,
ਪਿਊਰ ਪੰਜਾਬੀ ਭੰਗੜਾ,
ਗਿੱਧਾ
ਪੰਜਾਬਣਾਂ ਦਾ,
ਰੰਗਲਾ ਪੰਜਾਬ,
ਫਾਂਸੀ,
ਟਵਿਸਟਿਡ ਪੰਜਾਬੀ,
ਮਲਵਈ ਗਿੱਧਾ
ਟੀਮਾਂ
ਨੇ ਹਿੱਸਾ
ਲਿਆ।
ਮਲਵਈ ਗਿੱਧੇ ਵਾਲੀ
ਟੀਮ ਨੇ ਵੱਖਰੀ ਵੱਖਰੀ ਬੋਲੀ
ਪਾ
ਕੇ
ਰੌਣਕ ਹੀ ਲਾ ਛੱਡੀ।
ਬਾਅਦ ਵਿਚ ਗਾਇਕੀ ਦਾ ਦੌਰ
ਸ਼ੁਰੂ ਹੋਇਟਾ ਜਿਸ ਵਿਚ ਜਸਵੀਰ ਸਿੰਘ,
ਹਰਜੀਤ ਗਿੱਲ,
ਗੁਰਮੀਤ
ਸਿੰਘ,
ਲਾਲੀ ਸੰਧੂ,
ਲਾਲੀ ਤੱਖਰ,
ਕਿਸ਼ੋਰ ਅਤੇ ਇੰਡੀਆ
ਤੋਂ ਆਈ ਮਸ਼ਹੂਰ ਗਾਇਕਾ ਸੁਖਵੰਤ ਸੁੱਖੀ ਅਤੇ ਭੁਪਿੰਦਰ
ਬੱਬਲ ਹੁਰਾਂ ਨੇ ਸ਼ਾਮ ਦੇ
7.00
ਵਜੇ ਤੱਕ
ਲੋਕਾਂ
ਨੂੰ ਕੀਲੀ ਰੱਖਿਆ।
ਬਾਅਦ ਵਿਚ ਸੁਖੀ ਅਤੇ ਬੱਬਲ ਨੇ ਬੋਲੀਆਂ ਦੀ ਝੜੀ
ਲਾਈ।
ਇਸ ਮੇਲੇ ਨੂੰ ਸਫ਼ਲ ਬਣਾਉਣ ਲਈ ਸਰਬਜੀਤ ਸਿੰਘ ਅਤੇ ਹਰਵਿੰਦਰ ਸਿੰਘ ਬੈਂਸ
ਨੇ ਦਿਨ ਰਾਤ ਇਕ
ਕੀਤਾ
ਅਤੇ
ਮੇਲੇ
ਨੂੰ ਸਫ਼ਲ ਬਣਾਇਆ।
ਇਸ ਮੇਲੇ ਦੇ ਸਪਾਂਸਰ ਚੰਦੀ ਬ੍ਰਦਰਜ਼,
ਸਰਬਜੀਤ ਢਿਲੋਂ,
ਨਿਰਮਲ ਸਿੰਘ,
ਗਿੱਲ ਬ੍ਰਦਰਜ਼,
ਪਰਮਜੀਤ
ਸਿੰਘ ਗਿੱਲ,
ਪ੍ਰਗਟ ਸਿੰਘ,
ਡਾ.
ਰਾਮ ਸੈਣੀ,
ਡਾ. ਜਗਮੋਹਣ ਸਿੰਘ ਭਿਡਰ,
ਜਗਰੂਪ ਸਿੰਘ ਤੱਖਰ,
ਹਰਵਿੰਦਰ ਸਿੰਘ ਕੁਲਾਰ,
ਚੱਡਾ
ਕੰਨਸਟਰਕਸ਼ਨ,
ਰਾਮ ਆਸਰਾ,
ਗੁਰਮੇਲ ਢਿਲੋਂ,
ਪ੍ਰਦੀਪ ਸਿੰਘ ਸਹੋਤਾ,
ਬਲਜੀਤ ਸਿੰਘ ਜੌਹਲ,
ਰੌਜਰ ਧਨੋਆ,
ਸਰਬਜੀਤ ਸਿੰਘ ਗਿੱਲ,
ਅਮਰੀਕ ਸਿੰਘ ਅਤੇ ਡਾ.
ਹੁੰਦਲ ਆਪਣਾ ਯੋਗਦਾਨ ਪਾਇਆ।
ਮੇਲੇ ਦੀ ਸਟੇਜ ਦਾ
ਸੰਚਾਲਨ ਇੰਜੀਨੀਅਰ ਜਸਪਾਲ
ਸੈਣੀ
ਨੇ
ਕੀਤਾ।
ਸੰਸਾਰ ਰੈਸਟੋਰੈਂਟ
ਵਾਲਿਆਂ ਨੇ ਖਾਣੇ ਦੀ ਕੇਟਰਿੰਗ
ਕੀਤੀ
ਅਤੇ
ਜਵਾਲਾ
ਸਿੰਘ ਨੇ ਮਿਊਜ਼ਿਕ
ਦਿੱਤਾ।
ਗੱਲ ਕੀ ਭਖਦੀ ਗਰਮੀ
ਵਿਚ
ਮੇਲਾ
ਵੀ
ਸਾਰਾ ਇਕ ਭਖਦੇ ਦਿਨ ਵਾਂਗ ਜਵਾਨ ਰਿਹਾ।
ਇਸ
ਦਾ
ਸਾਰਾ ਸਿਹਰਾ ਦੋ ਪ੍ਰਬੰਧਕਾਂ
ਸਰਬਜੀਤ ਸਿੰਘ,
ਹਰਵਿੰਦਰ
ਸਿੰਘ ਬੈਂਸ ਸਮੇਤ ਸਾਰੇ ਦਰਸ਼ਕਾਂ
ਅਤੇ ਸਪਾਂਸਰਜ਼ ਨੂੰ
ਜਾਂਦਾ ਹੈ।
ਮੇਲਾ ਯਾਦਗਾਰੀ ਹੋ ਨਿਬੜਿਆ।
19
ਅਗਸਤ
2009
|