|
ਸਰੀ ਦੇ
ਸਿੱਖ
ਨੌਜਵਾਨਾਂ ਨੇ ਸਿਰਜਿਆ ਇਤਿਹਾਸ
ਸੰਗਤਾਂ ਨੇ ਗੁਰੂ ਨਾਨਕ
ਸਿੱਖ ਗੁਰਦੁਆਰਾ ਸਾਹਿਬ ਦਾ
ਪ੍ਰਬੰਧ ਸਿੱਖ ਯੂਥ ਗਰੁੱਪ ਨੂੰ ਸੌਂਪਿਆ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸਰੀ:
ਇਥੋਂ ਦੇ ਬਹੁ ਚਰਚਿਤ ਗੁਰਦੁਆਰਾ
ਗੁਰੂ ਨਾਨਕ ਸਿੱਖ ਟੈਂਪਲ
ਦੀਆਂ ਚੋਣਾਂ ਵਿਚ ਪੜ੍ਹੇ
ਲਿਖੇ ਨੌਜਵਾਨ ਸ.
ਬਿਕਰਮਜੀਤ ਸਿੰਘ ਸੰਧਰ ਦੀ ਅਗਵਾਈ
ਵਾਲਾ
ਸਿੱਖ ਯੂਥ ਗਰੁੱਪ
ਭਾਰੀ
ਬਹੁਮਤ ਨਾਲ ਜਿੱਤ ਗਿਆ
ਹੈ।
ਗੁਰੂ
ਘਰ
ਦੇ
ਪ੍ਰਬੰਧਾਂ
ਉੱਤੇ ਕਾਬਜ਼ ਵਲੀ ਆ ਰਹੀ
ਸ੍ਰਿ
ਹਰਜਿੰਦਰ ਸਿੰਘ ਥਾਣਾ ਚੀਮਾ
ਦਾ
ਧੜਾ ਚੋਣਾਂ ਹਾਰ ਗਿਆ ਹੈ।
ਪਿਛਲੇ ਇਕ ਦਹਾਕੇ ਤੋਂ ਇਹ ਉੱਤਰੀ ਅਮਰੀਕਾ
ਵਿਚ
ਦੂਜੇ
ਵੱਡੇ ਗੁਰਦੁਆਰੇ ਦੇ ਪ੍ਰਬੰਧ ਉਪਰ ਇਸ ਧੜੇ ਦਾ ਕਬਜ਼ਾ ਸੀ।
ਐਤਵਾਰ ਨੂੰ ਪਈਆਂ ਚੋਣਾਂ ਵਿਚ ਸੰਧਰ ਦੀ ਅਗਵਾਈ ਵਾਲੇ ਸਿੱਖ ਯੂਥ ਗਰੁੱਪ ਨੂੰ
13,458
ਵੋਟਾਂ ਪਈਆਂ ਜਦਕਿ ਚੀਮਾ
ਧੜੇ ਨੂੰ
7247
ਵੋਟਾਂ
ਮਿਲੀਆਂ।
ਪਿਛਲੇ
ਸਾਲ ਇਸ ਧੜੇ ਨੇ ਤਤਕਾਲੀ
ਪ੍ਰਧਾਨ ਬਲਵੰਤ ਸਿੰਘ ਗਿੱਲ ਅਤੇ
ਸਾਧੂ
ਸਿੰਘ ਸਮਰਾ
ਦੇ ਧੜਿਆਂ
ਨੂੰ ਹਰਾ
ਦਿੱਤਾ ਸੀ।
ਉਸ ਵਕਤ ਕੁੱਲ 21000
ਵੋਟਰਾਂ
ਵਿਚੋਂ
14594
ਨੇ ਵੋਟਾਂ
ਪਾਈਆਂ ਸਨ।
ਸਿੱਖ ਯੂਥ ਗਰੁੱਪ ਦੇ ਕਾਬਜ਼ ਹੋਣ ਨਾਲ ਗੁਰਦੁਆਰਾ ਸਾਹਿਬ ਅੰਦਰ ਲੰਗਰ ਦੀ ਮਰਯਾਦਾ
ਬਾਰੇ ਫਿਰ
ਵਿਵਾਦ
ਛਿੜਨ ਦੇ ਆਸਾਰ ਹਨ।
ਜੇਤੂ ਧੜਾ ਸੰਗਤ ਵਿਚ ਬੈਠ ਕੇ ਲੰਗਰ ਛਕਾਉਣ ਦੀ ਮਰਯਾਦਾ
ਦੀ ਵਕਾਲਤ ਕਰਦਾ ਹੈ ਜਦਕਿ ਦੂਜੇ ਗਰੁੱਪ
ਨੇ
ਮੇਜ਼ ਕੁਰਸੀਆਂ
`ਤੇ
ਲੰਗਰ ਛਕਾਉਣ ਦੀ ਨਵੀਂ ਮਰਯਾਦਾ
ਸ਼ੁਰੂ ਕੀਤੀ ਸੀ।
ਜਿਸ ਨਾਲ ਸਾਰੇ
ਸਿੱਖ ਜਗਤ ਵਿਚ ਨਵਾਂ
ਵਿਵਾਦ
ਛਿੜ
ਗਿਆ ਸੀ।
ਸਿੱਖ ਯੂਥ ਧੜੇ ਦੇ ਭਾਰੀ
ਵੋਟਾਂ
ਨਾਲ ਜਿੱਤਣ
`ਤੇ
ਇਹ ਸਮੱਸ਼ਟ ਸੰਕੇਤ ਮਿਲਦਾ ਹੈ ਕਿ ਗੁਰਦੁਆਰਾ ਸਾਹਿਬ ਦੀ ਸੰਗਤ,
ਪੰਗਤ ਵਿਚ ਬੈਠ ਕੇ
ਲੰਗਰ ਛਕਣ ਦੇ
ਹੱਕ
ਵਿਚ ਹੈ ਪਰ ਲੰਗਰ ਦੀ ਮਰਯਾਦਾ ਨੂੰ ਲੈ ਕੇ ਦੋਬਾਰਾ ਵਿਵਾਦ ਸ਼ੁਰੂ ਹੋ ਸਕਦਾ ਹੈ।
ਇਸ ਧੜੇ ਦਾ ਕਹਿਣਾ ਹੈ ਕਿ
ਸ੍ਰੀ
ਅਕਾਲ ਤਖ਼ਤ ਸਾਹਿਬ
ਦੇ ਹੁਕਮਨਾਮੇ ਅਨੁਸਾਰ ਫਰਸ਼ ਉਪਰ ਬੈਠ ਕੇ ਪੰਗਤ ਵਿਚ ਹੀ ਲੰਗਰ ਛਕਾਉਣਾ ਚਾਹੀਦਾ
ਹੈ।
ਉਨ੍ਹਾਂ ਦਾ
ਕਹਿਣਾ ਹੈ ਕਿ
ਬਹੁਤ
ਜ਼ਿਆਦਾ ਬਿਰਧਾਂ ਅਤੇ ਬੀਮਾਰ ਵਿਅਕਤੀਆਂ
ਜਿਹੜੇ ਭੂੰਜੇ ਨਹੀਂ ਬੈਠ ਸਕਦੇ ਨੂੰ ਮੇਜ ਲਗਾ ਕੇ ਕੁਰਸੀ ਉਪਰ ਲੰਗਰ ਛਕਾਇਆ ਜਾ
ਸਕਦਾ ਹੈ।
ਇਸ ਮੁੱਦੇ
ਨੂੰ
ਲੈ ਕੇ
1997
ਵਿਚ
ਗੁਰੂ ਨਾਨਕ ਸਿੱਖ ਟੈਂਪਲ ਗੁਰਦੁਆਰੇ
ਵਿਚ
ਭਾਰੀ
ਵਿਵਾਦ ਖੜ੍ਹਾ
ਹੋ
ਗਿਆ
ਸੀ ਜੋ ਹਿੰਸਕ ਰੂਪ ਧਾਰਨ ਕਰ ਗਿਆ ਸੀ।
ਇਸ ਕਰਕੇ
ਸ੍ਰੀ
ਅਕਾਲ ਤਖ਼ਤ ਸਾਹਿਬ
ਨੇ ਗਿੱਲ ਅਤੇ 5 ਹੋਰਨਾਂ ਨੂੰ ਸਿੱਖ ਪੰਥ ਵਿਚੋਂ ਛੇਕ
ਦਿੱਤਾ ਸੀ।
ਇਸ ਵਾਰ ਜਿਹੜੇ
ਮੈਂਬਰ ਜਿੱਤੇ ਹਨ ਉਨ੍ਹਾਂ
ਵਿਚੋਂ
ਬਹੁਤੇ
ਪੁਰਾਣੇ ਮੈਂਬਰਾਂ
ਨਾਲੋਂ ਉਮਰ ਵਿਚ
20-20
ਸਾਲ
ਛੋਟੇ ਹਨ।
ਉਨ੍ਹਾਂ
ਦਾ ਕਹਿਣਾ ਹੈ ਕਿ ਮੇਜ਼ ਕੁਰਸੀਆਂ ਉਪਰ ਲੰਗਰ ਛਕਾਉਣ ਦੇ ਮੁੱਦੇ ਤੋਂ
ਇਲਾਵਾ ਕੈਨੇਡਾ
ਦੇ
ਜੰਮਪਲ ਨੌਜਵਾਨਾਂ ਨੂੰ
ਗੁਰੂ
ਘਰ ਨਾਲ ਜੋੜਨਾ ਇਕ ਵੱਡੀ
ਚੁਣੌਤੀ ਹੈ।
ਉਨ੍ਹਾਂ
ਕਿਹਾ ਕਿ ਉਹ ਗੁਰਦੁਆਰਾ ਸੇਵਾਵਾਂ ਵਿਚ ਅੰਗਰੇਜ਼ੀ ਭਾਸ਼ਾ
ਦੀ ਵਰਤੋਂ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਦੇ ਉਪਰਾਲੇ
ਵੀ
ਕਰ ਰਹੇ ਹਨ।
ਪ੍ਰਧਾਨ ਚੁਣੇ ਗਏ ਬਿਕਰਮਜੀਤ ਸਿੰਘ ਸੰਧਰ
ਦਾ
ਕਹਿਣਾ
ਹੈ
ਕਿ
ਤਬਦੀਲੀ ਦਾ ਸਮਾਂ ਆ
ਚੁੱਕਾ ਹੈ।
ਉਨ੍ਹਾਂ
ਕਿਹਾ ਕਿ ਗੁਰਦੁਆਰੇ ਦੇ ਮੈਂਬਰ ਇਹ
ਚਾਹੁੰਦੇ ਹਨ ਕਿ ਗੁਰਦੁਆਰਾ ਮੈਨੇਜਮੈਂਟ ਸਾਡੇ ਭਾਈਚਾਰੇ ਨੂੰ ਦਰਪੇਸ਼ ਅਸਲੀ ਮੁੱਦਿਆਂ
ਨੂੰ
ਉਠਾਵੇ।
ਸਾਨੂੰ ਸਾਡੇ ਬੱਚਿਆਂ
ਨੂੰ ਨਸ਼ਿਆਂ ਅਤੇ ਗਿਰੋਹਾਂ ਤੋਂ ਬਚਾਉਣ ਅਤੇ ਔਰਤਾਂ ਨੂੰ ਬਰਾਬਰ
ਦੇ
ਮੌਕੇ ਦੇਣ ਲਈ ਇਕੱਠੇ
ਹੋਣਾ ਚਾਹੀਦਾ
ਹੈ।
18
ਨਵੰਬਰ
2009 |