|
ਸ੍ਰੀ
ਗੁਰੂ
ਗ੍ਰੰਥ ਸਾਹਿਬ ਜੀ ਦਾ
301
ਸਾਲਾ ਗੁਰਗੱਦੀ ਦਿਵਸ ਭਾਰੀ
ਉਤਸ਼ਾਹ ਤੇ ਸ਼ਰਧਾ ਮਨਾਇਆ
ਜਗਜੀਤ
ਸਿੰਘ
ਲਾਸ
ਏਂਜਲਸ:
ਗੁਰਦੁਆਰਾ ਸਾਹਿਬ ਬਿਊਨਾ ਪਾਰਕ ਵਿਖੇ
ਸ੍ਰੀ
ਗੁਰੂ ਗ੍ਰੰਥ
ਸਾਹਿਬ
ਜੀ
ਦਾ 301 ਸਾਲਾ ਗੁਰਗੱਦੀ
ਦਿਵਸ
ਭਾਰੀ ਉਤਸ਼ਾਹ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ।
5
ਨਵੰਬਰ ਨੂੰ
ਸ੍ਰੀ
ਅਖੰਡ
ਪਾਠ
ਸਾਹਿਬ ਦਾ ਆਰੰਭ ਹੋਇਆ ਅਤੇ
7
ਨਵੰਬਰ ਸ਼ਨਿਚਰਵਾਰ
ਨੂੰ
ਭੋਗ
ਪਾਏ
ਗਏ।
ਇਸ
ਮੌਕੇ 3000
ਤੋਂ
ਵੱਧ ਸੰਗਤਾਂ
ਨੇ
ਹਾਜ਼ਰੀਆਂ
ਲਵਾਈਆਂ।
ਇਸ ਮੌਕੇ ਅਖੰਡ
ਕੀਰਤਨੀ ਜਥੇ
ਅਤੇ
ਹੋਰ
ਰਾਗੀ
ਸਿੰਘਾਂ
ਨੇ
ਮਨੋਹਰ ਕੀਰਤਨ ਕੀਤਾ।
ਅੰਮ੍ਰਿਤ
ਵੇਲੇ
ਆਸਾ
ਦੀ
ਵਾਰ
ਦਾ
ਕੀਰਤਨ ਕੀਤਾ ਗਿਆ।
ਬੱਚਿਆਂ ਤੇ ਬੀਬੀਆਂ ਦੇ ਜਥਿਆਂ ਨੇ ਵੀ ਕੀਰਤਨ ਦੀ ਸੇਵਾ
ਨਿਭਾਈ।
ਸ਼ਾਮ ਦਾ ਸਮਾਗਮ
ਤੀਜੇ
ਪਹਿਰ
3
ਵਜੇ ਤੋਂ ਲੈ ਕੇ ਰਾਤ
ਦੇ
11
ਵਜੇ ਤੱਕ ਚੱਲਿਆ ਅਤੇ
ਪ੍ਰੋਗਰਾਮ ਦਾ
ਸੰਚਾਲਨ ਸੁਖਬੀਰ ਸਿੰਘ ਮੁੰਡੀ ਨੇ ਕੀਤਾ।
ਇਸ ਮੌਕੇ ਭਾਈ ਮਰਦਾਨਾ
ਅਕੈਡਮੀ
ਦੇ
ਭਾਈ
ਰਣਜੀਤ ਸਿੰਘ,
ਗੁਰਦੁਆਰਾ ਵਾਲਨਟ ਤੋਂ ਭਾਈ ਰਘਬੀਰ
ਸਿੰਘ,
ਗੁਰਦੁਆਰਾ
ਬਿਊਨਾ ਪਾਰਕ ਤੋਂ ਭਾਈ ਜਸਵੰਤ
ਸਿੰਘ
ਜ਼ੀਰਾ,
ਭਾਈ
ਰਣਧੀਰ ਸਿੰਘ,
ਗੁਰਦੁਆਰਾ ਨਾਰਕੋ ਤੋਂ ਭਾਈ ਸੋਹਣ ਸਿੰਘ,
ਗੁਰਦੁਆਰਾ ਰਿਵਰ ਸਾਈਡ
ਤੋਂ
ਭਾਈ
ਅਨੰਤਬੀਰ
ਸਿੰਘ,
ਭਾਈ ਸੋਹਣ ਸਿੰਘ ਰਸੀਆ,
ਗੁਰਦੁਆਰਾ
ਵਰਮੌਂਟ ਤੋਂ ਭਾਈ ਰਤਨ ਸਿੰਘ,
ਨਾਰਕੋ ਤੋਂ ਭਾਈ ਮਹਿੰਦਰ ਸਿੰਘ,
ਭਾਈ
ਅਜੀਤ
ਸਿੰਘ
ਨਿੰਮਾ
ਜਲੰਧਰ ਵਾਲੇ,
ਭਾਈ
ਪਰਨਾਮ ਸਿੰਘ ਅਤੇ ਹੋਰ ਕੀਰਤਨੀ ਜਥਿਆਂ
ਨੇ
ਆਪਣੇ
ਮਨੋਹਰ ਕੀਰਤਨ ਰਾਹੀਂ ਸੰਗਤਾਂ
ਨੂੰ
ਨਿਹਾਲ
ਕੀਤਾ।
ਭਾਈ
ਸੁਖਜਿੰਦਰ ਸਿੰਘ ਦੇ ਢਾਡੀ ਜਥੇ ਨੇ ਢਾਡੀ
ਵਾਰਾਂ
ਸੁਣਾਈਆਂ।
ਬੱਚਿਆਂ ਦੇ ਜਥਿਆਂ ਨੇ ਵੀ ਕੀਰਤਨ ਕੀਤਾ ਅਤੇ ਬੱਚਿਆਂ ਨੇ
ਸਿੱਖ
ਧਰਮ ਨਾਲ ਸਬੰਧਤ ਕਵਿਤਾਵਾਂ ਪੜ੍ਹੀਆਂ।
ਗੁਰਦੁਆਰਾ ਬਿਉਨਾ
ਪਾਰਕ
ਤੋਂ ਡਾ.ਸੁਰਿੰਦਰ
ਕੌਰ
ਧਾਲੀਵਾਲ ਅਤੇ ਹਰਪ੍ਰੀਤ ਕੌਰ
ਦੇ
ਬੀਬੀਆਂ ਦੇ ਜਥੇ ਨੇ ਵੀ ਧਾਰਮਿਕ
ਪ੍ਰੋਗਰਾਮ ਪੇਸ਼ ਕੀਤਾ।
ਗੁਰੂ
ਕਾ ਲੰਗਰ ਅਤੁੱਟ ਵਰਤਿਆ।
ਸੰਗਤਾਂ ਨੇ ਚਾਹ,
ਦੁੱਧ,
ਜਲੇਬੀ,
ਚਾਟ,
ਛੋਲੇ
ਭਟੂਰੇ,
ਸਮੋਸਿਆਂ ਅਤੇ
ਸਾਗ
ਤੇ
ਮੱਕੀ
ਦੀ
ਰੋਟੀ
ਦੇ ਲੰਗਰ ਲਗਾਏ।
18
ਨਵੰਬਰ
2009
|