BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਤੁਰ ਚਲਿਐਂ ਸ਼ਹਿਰ ਰੁਆ ਸਾਡਾ ....
ਵਿਦਵਾਨਾਂ ਦੇ ਵੱਡੇ ਇਕੱਠ ਵਲੋਂ ਪ੍ਰੋ. ਹਰਿੰਦਰ ਸਿੰਘ ਮਹਿਬੂਬ ਨੂੰ ਅੰਤਿਮ ਵਿਦਾਇਗੀ
ਕਰਮਜੀਤ ਸਿੰਘ (99150-91063) 

ਝੂੰਦਾਂ (ਸੰਗਰੂਰ): ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੇ ਤੁਰ ਜਾਣ ਨਾਲ ਸਿੱਖੀ ਜਜ਼ਬਿਆਂ ਦੇ ਵਿਚਾਰਧਾਰਕ ਪਿੜ ਵਿਚ ਇਕ ਵੱਡਾ ਖਲਾਅ ਆ ਗਿਆ ਹੈਇਕ ਤਰ੍ਹਾਂ ਨਾਲ ਪੰਜਾਬੀ ਸਾਹਿਤ ਦੇ ਖੇਤਰ ਵਿਚ ਸੁੰਨਮਸਾਨ ਛਾ ਗਈ ਹੈ ਕਿਉਂ ਕਿ ਅੱਜ ਕਲ੍ਹ ਰਚੇ ਜਾ ਰਹੇ ਪੰਜਾਬੀ ਸਾਹਿਤ ਦਾ ਵੱਡਾ ਹਿੱਸਾ ਗੁਰੂ-ਇਤਿਹਾਸ, ਗੁਰੂ-ਸਭਿਆਚਾਰ ਅਤੇ ਗੁਰੂ-ਮਾਰਗ ਦੀ ਠੰਢੀ ਮਿੱਠੀ ਛਾਂ ਦੇ ਅਨੰਦ ਤੋਂ ਸੱਖਣਾ ਭਟਕ ਰਿਹਾ ਹੈ ਹਰਿੰਦਰ ਸਿੰਘ ਮਹਿਬੂਬ 20ਵੀਂ ਸਦੀ ਦੇ ਉਨ੍ਹਾਂ ਦੋ-ਤਿੰਨ ਮਹਾਨ ਲੇਖਕਾਂ ਵਿਚੋਂ ਇਕ ਹੈ ਜਿਨ੍ਹਾਂ ਦੀਆਂ ਰਚਨਾਵਾਂ ਵਿਚ ਸਿੱਖੀ ਸੰਦਰਭ ਦੀ ਖ਼ੁਸ਼ਬੋ ਹੈਜਦੋਂ ਉਹ ਮਾਓਜ਼ੇ ਤੁੰਗ ਜਾਂ ਹਜ਼ਰਤ ਮੁਹੰਮਦ ਸਾਹਿਬ ਅਤੇ ਜਾਂ ਇਕਬਾਲ ਵਰਗੇ ਮਹਾਨ ਸ਼ਾਇਰ ਦੀ ਪ੍ਰਸੰਸ਼ਾ ਵਿਚ ਕਿਸੇ ਕਵਿਤਾ ਦੀ ਸਿਰਜਣਾ ਕਰ ਰਿਹਾ ਹੁੰਦਾ ਹੈ ਤਾਂ ਉਹ ਕਵਿਤਾ ਸਿੱਖੀ ਨਾਲ ਤੁਹਾਡੀ ਸਾਂਝ ਨੂੰ ਹੋਰ ਗੂੜ੍ਹਾ ਤੇ ਮਜ਼ਬੂਤ ਹੀ ਕਰਦੀ ਹੈਇੰਝ ਸਾਂਝ ਕਰੀਜੈ ਗੁਣਹ ਕੇਰੀ` ਦਾ ਗੁਰਬਾਣੀ ਸਿਧਾਂਤ ਉਸ ਦੀਆਂ ਰਚਨਾਵਾਂ ਵਿਚੋਂ ਲੱਭਣ ਮੁਸ਼ਕਲ ਨਹੀਂ ਹੁੰਦਾ

ਸੋਮਵਾਰ ਵਾਲੇ ਦਿਨ ਉਨ੍ਹਾਂ ਦੇ ਪਿੰਡ ਝੂੰਦਾਂ (ਨੇੜੇ ਨਾਭਾ) ਵਿਚ ਅੰਤਿਮ ਵਿਦਾਇਗੀ ਸਮੇਂ ਉਹ ਲੋਕ ਵੱਡੀ ਗਿਣਤੀ ਵਿਚ ਸ਼ਾਮਲ ਸਨ ਜਿਨ੍ਹਾਂ ਨੇ ਉਨ੍ਹਾਂ ਦੀਆਂ ਲਿਖਤਾਂ ਨੂੰ ਨਿੱਠ ਕੇ ਪੜਿਆ ਸੀ ਅਤੇ ਜਾਂ ਫਿਰ ਉਨ੍ਹਾਂ ਨਾਲ ਗਿਆਨ ਗੋਸ਼ਟੀ ਦੀਆਂ ਅਲੌਕਿਕ ਮਹਿਫ਼ਲਾਂ ਵਿਚ ਸ਼ਾਮਲ ਹੋਏ ਸਨ ਕੁਝ ਉਹ ਲੋਕ ਵੀ ਦੇਖਣ ਵਿਚ ਆਏ ਜਿਹੜੇ ਸਮਝਦੇ ਸਨ ਕਿ ਮਹਿਬੂਬ ਦੀਆਂ ਲਿਖ਼ਤਾਂ ਨੇ ਉਨ੍ਹਾਂ ਦੀ ਰਾਜਨੀਤਕ ਜ਼ਿੰਦਗੀ ਨੂੰ ਇਕ ਨਵੀਂ ਰੌਸ਼ਨੀ ਨਾਲ ਮਾਲਾ-ਮਾਲ ਕੀਤਾ ਹੈ ਇਨ੍ਹਾਂ ਵਿਚ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ, ਪੰਚ ਪ੍ਰਧਾਨੀ ਦੇ ਚੋਟੀ ਦੇ ਨੇਤਾ ਸ. ਹਰਪਾਲ ਸਿੰਘ ਚੀਮਾ, ਰਾਜਨੀਤਕ ਵਿਦਵਾਨ ਸ. ਗੁਰਤੇਜ ਸਿੰਘ ਆਈ.ਏ.ਐਸ., ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ, ਸਿੱਖ ਵਿਦਵਾਨ ਸ. ਅਜਮੇਰ ਸਿੰਘ, ਸਾਬਕਾ ਪ੍ਰੋ-ਵਾਈਸ ਚਾਂਸਲਰ ਤੇ ਇਤਿਹਾਸਕਾਰ ਡਾ. ਪ੍ਰਿੰਥੀਪਾਲ ਸਿੰਘ ਕਪੂਰ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸ. ਕਿਰਪਾਲ ਸਿੰਘ ਬਡੂੰਗਰ, ਭਾਸ਼ਾ ਵਿਭਾਗ ਦੇ ਸਾਬਕਾ ਡਾਇਰੈਕਟਰ ਸ. ਰਛਪਾਲ ਸਿੰਘ ਗਿੱਲ, ਪ੍ਰਿੰਸੀਪਲ ਅਮਰਜੀਤ ਸਿੰਘ ਪਰਾਗ, . ਬਲਦੇਵ ਸਿੰਘ ਸਹੋਤਾ, ਸ. ਇਕਬਾਲ ਸਿੰਘ ਝੂੰਦਾਂ ਐਮਐਲਏ, ਡਾ. ਬਲਕਾਰ ਸਿੰਘ, ਭਾਸ਼ਾ ਵਿਭਾਗ ਦੀ ਡਾਇਰੈਕਟਰ ਬੀਬੀ ਬਲਬੀਰ ਕੌਰ, ਸ. ਚੇਤੰਨ ਸਿੰਘ, ਪ੍ਰੋ. ਸ਼ਾਮ ਸਿੰਘ ਅਤੇ ਹੋਰ ਕਈ ਵਿਦਵਾਨ ਸ਼ਾਮਲ ਸਨ ਹਰਿੰਦਰ ਸਿੰਘ ਮਹਿਬੂਬ ਦੀ ਰੂਹਾਨੀ ਮਹਾਂ ਪੁਰਸ਼ਾਂ ਨਾਲ ਕਿੰਨੀ ਕੁ ਸਾਂਝ ਤੇ ਪਿਆਰ ਸੀ ਉਸ ਦਾ ਪਤਾ ਸੰਤ ਬਾਬਾ ਸੇਵਾ ਸਿੰਘ ਰਾਮਪੁਰਾ ਖੇੜਾ ਦੀ ਹਾਜ਼ਰੀ ਤੋਂ ਪਤਾ ਲਗਦਾ ਹੈ ਇਨ੍ਹਾਂ ਸੰਤਾਂ ਨਾਲ ਮਹਿਬੂਬ ਸਾਹਿਬ ਘੰਟਿਆਂ ਬੱਧੀ ਸਿੱਖੀ ਦੇ ਆਤਮਕ ਭੇਦਾਂ ਦੇ ਡੂੰਘੇ ਰਾਜ਼ ਸਾਂਝੇ ਕਰਿਆ ਕਰਦੇ ਸਨ ਅੰਤਮ ਸਸਕਾਰ ਸਮੇਂ ਅਰਦਾਸ ਵੀ ਸੰਤ ਬਾਬਾ ਸੇਵਾ ਸਿੰਘ ਜੀ ਨੇ ਕੀਤੀ

ਪਰ ਇਕ ਧਿਰ ਨੂੰ ਮਹਿਬੂਬ ਸਾਹਿਬ ਦੀ ਮਹੱਤਤਾ ਤੇ ਮਹਾਨਤਾ ਦੀ ਨਾ ਹੀ ਸੋਝੀ ਸੀ, ਨਾ ਹੀ ਇਹ ਜਾਨਣ ਦੀ ਜਗਿਆਸਾ ਤੇ ਨਾ ਹੀ ਵੇਹਲ ਇਹ ਸੀ ਸੱਤਾਧਾਰੀ ਅਕਾਲੀ ਦਲ (ਬਾਦਲ) ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਨ੍ਹਾਂ ਨੇ ਰਸਮੀ ਜਿਹੇ ਅਫਸੋਸ ਵਾਲੇ ਬਿਆਨ ਜਾਰੀ ਕਰ ਦਿਤੇ ਜਿਹੋ ਜਿਹੇ ਖੁਸ਼ਕ ਤੇ ਰਸਹੀਣ ਉਨ੍ਹਾਂ ਦੇ ਮੀਡੀਆ ਸਲਾਹਕਾਰ ਛੋਟੇ ਮੋਟੇ ਪੱਤਰਕਾਰਾਂ ਤੇ ਲੇਖਕਾਂ ਦੀ ਮੌਤ ਸਮੇਂ ਮੁੱਖ ਮੰਤਰੀ ਦੀ ਤਰਫ਼ੋਂ ਅਕਸਰ ਹੀ ਰੋਜ਼ ਰੋਜ਼ ਜਾਰੀ ਕਰਨ ਦੀ ਰਸਮ ਅਦਾ ਕਰਦੇ ਰਹਿੰਦੇ ਹਨ ਮਹਿਬੂਬ ਸਾਹਿਬ ਦੇ ਵਿਛੋੜੇ `ਤੇ ਨਾ ਹੀ ਪਾਰਟੀ, ਨਾ ਹੀ ਸਰਕਾਰ ਤੇ ਨਾ ਹੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਕਮੇਟੀ ਇਹੋ ਜਿਹੇ ਗੈਰ ਰਸਮੀ ਅਤੇ ਉੱਚੀ ਪੱਧਰ ਦੀ ਵਿਦਵਤਾ ਵਾਲੇ ਬਿਆਨ ਜਾਰੀ ਕਰ ਸਕੇ ਜਿਸ ਨਾਲ ਇਸ ਮਹਾਨ ਲੇਖਕ ਦੀ ਸਖ਼ਸ਼ੀਅਤ ਅਤੇ ਉਸ ਦੀਆਂ ਬਹੁਪੱਖੀ ਰਚਨਾਵਾਂ ਦੀ ਇਕ ਖੂਬਸੂਰਤ ਝਲਕ ਨਜ਼ਰ ਆਉਂਦੀ ਹੋਵੇਇਹੋ ਜਿਹੀ ਲਾਪਰਵਾਹੀ ਤੇ ਅਗਿਆਨਤਾ ਤੋਂ ਪਤਾ ਲਗਦਾ ਹੈ ਕਿ ਸਾਡੀਆਂ ਸਰਕਾਰਾਂ ਤੇ ਸਾਡੀ ਪੰਥਕ ਲੀਡਰਸ਼ਿਪ ਦੀ ਮਾਨਸਿਕਤਾ ਵਿੱਚ ਬੰਦਿਆਂ ਦੀ ਪਹਿਚਾਣ ਕਰਨ ਵਾਲਾ ਹਿੱਸਾ ਕਿੰਨਾ ਖਾਲੀ ਹੈ, ਕਿੰਨਾ ਸਰਾਪਿਆ ਪਿਆ ਹੈ

ਸਾਹਿਤ, ਇਤਿਹਾਸ ਅਤੇ ਧਰਮ ਨੂੰ ਬਾਰੀਕ ਨਜ਼ਰ ਨਾਲ ਵੇਖਣ ਵਾਲੇ ਪੰਥ ਦੇ ਰਾਜਨੀਤਕ ਵਿਦਵਾਨ ਪ੍ਰੋ. ਗੁਰਤੇਜ ਸਿੰਘ ਆਈਏਐਸ ਨੇ ਇਸ ਪੱਤਰਕਾਰ ਨੂੰ ਠੀਕ ਹੀ ਕਿਹਾ ਕਿ ਜੇਕਰ ਅਸੀਂ ਮਹਿਬੂਬ ਸਾਹਿਬ ਦੀਆਂ ਲਿਖਤਾਂ ਦਾ ਅੰਗਰੇਜ਼ੀ ਵਿਚ ਉਲਥਾ ਕਰਕੇ ਦੁਨੀਆਂ ਸਾਹਮਣੇ ਪੇਸ਼ ਕੀਤਾ ਹੁੰਦਾ ਤਾਂ ਇਨ੍ਹਾਂ ਲਿਖਤਾਂ ਦੀ ਕੀਮਤ ਨੋਬਲ ਪੁਰਸਕਾਰ ਵਾਲੀਆਂ ਰਚਨਾਵਾਂ ਤੋਂ ਘੱਟ ਨਹੀਂ ਸੀ ਉਨ੍ਹਾਂ ਕਿਹਾ ਕਿ ਜਿਵੇਂ ਮਹਿਬੂਬ ਸਾਹਿਬ ਨੇ ਸਿੱਖ ਪੰਥ ਦੀ ਚੇਤਨਾ ਨੂੰ ਵਿਸ਼ਵ ਪੱਧਰ `ਤੇ ਸਥਾਪਤ ਕੀਤਾ ਅਤੇ ਕਾਮਯਾਬੀ ਵੀ ਹਾਸਲ ਕੀਤੀ, ਉਹ ਆਪਣੇ ਆਪ ਵਿਚ ਮਾਣ ਕਰਨ ਵਾਲੀ ਗੱਲ ਹੈਇਸ ਵਿਦਵਾਨ ਦਾ ਕਹਿਣਾ ਸੀ ਕਿ ਅਜੇ ਤਾਂ ਪੰਥ ਖਿੰਡਿਆ ਪੁੰਡਿਆ ਹੈ ਪਰ ਜਦੋਂ ਕਦੇ ਵੀ ਸਿੱਖ ਪੰਥ ਵਿਚ ਚੇਤਨਾ ਦੀ ਕੋਈ ਲਹਿਰ ਸ਼ੁਰੂ ਹੋਈ ਤਾਂ ਇਹ ਆਗਾਜ਼ ਮਹਿਬੂਬ ਸਾਹਿਬ ਦੀਆਂ ਲਿਖਤਾਂ ਤੋਂ ਆਰੰਭ ਹੋਵੇਗਾ

ਸ. ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਸੀ ਕਿ ਮਹਿਬੂਬ ਸਾਹਿਬ ਦੀਆਂ ਲਿਖਤਾਂ ਵਿਚੋਂ ਸਾਨੂੰ ਆਪਣੀ ਕੌਮੀਅਤ ਦੀ, ਸਾਡੀ ਵੱਖਰੀ ਪਹਿਚਾਣ ਦੀ ਝਲਕ ਮਿਲਦੀ ਹੈ ਉਹ ਸੱਚ ਬੋਲਣ ਵਾਲੇ ਅਤੇ ਇਸ ਉਤੇ ਅਮਲ ਕਰਨ ਵਾਲੇ ਗੁਰਸਿੱਖ ਸਨਮਾਨ ਸਾਹਿਬ ਇਕ ਹਫ਼ਤਾ ਪਹਿਲਾਂ ਹੀ ਮਹਿਬੂਬ ਸਾਹਿਬ ਨੂੰ ਉਨ੍ਹਾਂ ਦੇ ਘਰ ਮਿਲ ਕੇ ਆਏ ਸਨ ਉਨ੍ਹਾਂ ਦੀ ਮੰਗ ਸੀ ਕਿ ਪਿੰਡ ਝੂੰਦਾਂ ਵਿਚ ਮਹਿਬੂਬ ਸਾਹਿਬ ਦੀ ਯਾਦ ਵਿਚ ਕੋਈ ਰਿਸਰਚ ਸੈਂਟਰ ਜਾਂ ਯੂਨੀਵਰਸਿਟੀ ਬਣਨੀ ਚਾਹੀਦੀ ਹੈ ਕਿਉਂਕਿ ਇਹੋ ਜਿਹੇ ਵਿਦਵਾਨ ਸਦੀਆਂ ਪਿਛੋਂ ਆਉਂਦੇ ਹਨ

ਮਹਿਬੂਬ ਸਾਹਿਬ ਦੇ ਇਕ ਕਰੀਬੀ ਦੋਸਤ ਅਮਰਜੀਤ ਸਿੰਘ ਪਰਾਗ ਦਾ ਕਹਿਣਾ ਸੀ ਕਿ ਮਹਿਬੂਬ ਦੀਆਂ ਲਿਖਤਾਂ ਵਿਚ ਸਿੱਖੀ ਪ੍ਰਤੀ ਓੜਕਾਂ ਲਈ ਵਚਨਬੱਧਤਾ ਤੇ ਪਿਆਰ ਹੋਣ ਦੇ ਬਾਵਜੂਦ, ਉਨ੍ਹਾਂ ਦੀਆਂ ਰਚਨਾਵਾਂ ਵਿਚ ਦੂਜਿਆਂ ਧਰਮਾਂ ਤੇ ਵਿਸ਼ਵਾਸ਼ਾਂ ਪ੍ਰਤੀ ਰਤਾ ਵੀ ਮੈਲ ਨਹੀਂ ਸੀਇਹ ਰਚਨਾਵਾਂ ਵਿਸ਼ਵ ਨੂੰ ਧਰਾਤਲ `ਤੇ ਰੱਖ ਕੇ ਰਚੀਆਂ ਗਈਆਂ ਸਨਉਹ ਸੁਹਜ ਦੇ ਸ਼ਾਇਰ ਸਨ

ਸ. ਚੇਤਨ ਸਿੰਘ, ਜਿਨ੍ਹਾਂ ਨੇ 'ਸਹਿਜੇ ਰਚਿਓ ਖ਼ਾਲਸਾ` ਨੂੰ ਖ਼ੁਦ ਹੱਥ ਨਾਲ ਲਿਖਿਆ ਅਤੇ ਪਰੂਫ ਰੀਡਿੰਗ ਕੀਤੀ, ਉਨ੍ਹਾਂ ਲਈ ਮਹਿਬੂਬ 'ਇਲਮ ਦਾ ਵਗਦਾ ਦਰਿਆ` ਸੀ ਉਨ੍ਹਾਂ ਕਿਹਾ ਕਿ ਕਾਰਲਾਈਲ ਦੇ ਪ੍ਰਸਿਧ ਲੇਖ ਹੀਰੋ ਐਂਡ ਹੀਰੋ ਵਰਸ਼ਿਪ` ਵਿਚ ਇਕ ਨਾਇਕ ਹੋਣ ਦੀਆਂ ਜੋ ਸ਼ਰਤਾਂ ਦਿਤੀਆਂ ਗਈਆਂ ਹਨ, ਮਹਿਬੂਬ ਸਾਹਿਬ ਉਨ੍ਹਾਂ ਸ਼ਰਤਾਂ ਨੂੰ ਪੂਰਾ ਕਰਦੇ ਹਨਉਹ ਸੱਚ ਮੁੱਚ ਇਸ ਧਰਤੀ ਉਤੇ ਵਿਦਵਤਾ ਦੀ ਇਕ ਪਿਆਰੀ ਸੌਗਾਤ ਸਨ

ਅਕਾਲੀ ਦਲ (ਪੰਚ ਪ੍ਰਧਾਨੀ) ਦੇ ਚੇਅਰਮੈਨ ਸ. ਦਲਜੀਤ ਸਿੰਘ ਬਿੱਟੂ ਨੇ ਅੰਮ੍ਰਿਤਸਰ ਜੇਲ੍ਹ ਤੋਂ ਭੇਜੇ ਇਕ ਸੁਨੇਹੇ ਰਾਹੀਂ ਕਿਹਾ ਹੈ ਕਿ ਉਨ੍ਹਾਂ ਨੇ ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੀਆਂ ਦੋ ਪੁਸਤਕਾਂ ਸਹਿਜੇ ਰਚਿਓ ਖ਼ਾਲਸਾ` ਅਤੇ ਝਨਾਂ ਦੀ ਰਾਤ` ਨੂੰ ਆਪਣੇ ਰੂਪੋਸ਼ ਜੀਵਨ ਵਿਚ ਪੜ੍ਹਿਆ ਤੇ ਮਾਣਿਆ ਉਨ੍ਹਾਂ ਕਿਹਾ ਕਿ ਇਨ੍ਹਾਂ ਪੁਸਤਕਾਂ ਰਾਹੀਂ ਸਾਨੂੰ ਨਾ ਕੇਵਲ ਆਪਣੇ ਧਰਮ ਤੇ ਆਪਣੇ ਇਤਿਹਾਸ ਦੀ ਵਿਲੱਖਣਤਾ ਬਾਰੇ ਹੀ ਪਤਾ ਲਗਾ ਸਗੋਂ ਹੋਰਨਾਂ ਧਰਮਾਂ ਤੇ ਮਹਾਨ ਲੇਖਕਾਂ ਨਾਲ ਵੀ ਸਾਡੀ ਸਾਂਝ ਪਈ ਉਨ੍ਹਾਂ ਕਿਹਾ ਕਿ ਫ਼ਾਂਸੀ ਚੜ੍ਹਨ ਤੋਂ ਪਹਿਲਾਂ ਸ਼ਹੀਦ ਸੁਖਦੇਵ ਸਿੰਘ ਸੁੱਖਾ ਤੇ ਸ਼ਹੀਦ ਹਰਜਿੰਦਰ ਸਿੰਘ ਜਿੰਦਾ ਨੇ ਉਨ੍ਹਾਂ ਦੀਆਂ ਰਚਨਾਵਾਂ ਨੂੰ ਡੂੰਘੀ ਰੀਝ ਤੇ ਨੀਝ ਨਾਲ ਪੜ੍ਹਿਆ ਸੀ ਨਜ਼ਰਬੰਦ ਆਗੂ ਦਾ ਕਹਿਣਾ ਸੀ ਕਿ ਸਿੱਖ ਪੰਥ ਦੇ ਰਾਜਨੀਤਕ ਭਵਿੱਖ ਦੀ ਰੂਪ ਰੇਖਾ ਤੈਅ ਕਰਨ ਵਿਚ ਮਹਿਬੂਬ ਸਾਹਿਬ ਸਦਾ ਸਾਡੀ ਅਗਵਾਈ ਕਰਦੇ ਰਹਿਣਗੇ ਉਨ੍ਹਾਂ ਕਿਹਾ ਕਿ ਇਕ ਵਿਦਵਾਨ ਦੇ ਤੌਰ `ਤੇ ਮਹਿਬੂਬ ਸਾਹਿਬ ਦੀ ਵਿਲੱਖਣਤਾ ਤੇ ਮਹਾਨਤਾ ਇਸ ਗੱਲ ਵਿਚ ਹੈ ਕਿ ਉਨ੍ਹਾਂ ਨੇ ਅਜੋਕੇ ਦੌਰ ਵਿਚ ਬਿਪਰ ਸੰਸਕਾਰ ਦੇ ਹਰ ਬਾਰੀਕ ਤੋਂ ਬਾਰੀਕ ਤੇ ਅਣਦਿਸਦੇ ਰੂਪ ਦੀ ਜਿਵੇਂ ਪਹਿਚਾਣ ਕੀਤੀ, ਉਸ ਨਾਲ ਸਿਆਸੀ ਜ਼ਿੰਦਗੀ ਵਿਚ ਇਕ ਬੁਨਿਆਦੀ ਸੂਝ ਤੇ ਚੇਤਨਾ ਦਾ ਸੂਰਜ ਚੜ੍ਹਿਆ ਇਸ ਨਾਲ ਹੁਣ ਸਾਡਾ ਸਿਆਸੀ ਜੀਵਨ ਇਸ ਕਦਰ ਰੌਸ਼ਨ ਹੋ ਗਿਆ ਹੈ ਕਿ ਭਵਿੱਖ ਦੇ ਸਿਆਸੀ ਰਾਹ ਤੇ ਰਣਨੀਤੀਆਂ ਚੁਣਨ ਵਿਚ ਸਾਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ

ਡਾ. ਪ੍ਰਿੰਥੀਪਾਲ ਸਿੰਘ ਕਪੂਰ ਨੇ ਕਿਹਾ ਕਿ ਜਿਵੇਂ ਮਹਿਬੂਬ ਸਾਹਿਬ ਨੇ ਇਕ ਛੋਟੇ ਜਿਹੇ ਕਸਬੇ ਦੇ ਕਾਲਜ ਵਿਚ ਸੀਮਤ ਵਸੀਲਿਆਂ ਨਾਲ ਆਪਣੀ ਵਿਦਵਤਾ ਦਾ ਪ੍ਰਕਾਸ਼ ਕੀਤਾ ਅਤੇ ਵਿਸ਼ਵ ਪੱਧਰ ਦੀਆਂ ਕਲਾਸਕੀ ਰਚਨਾਵਾਂ ਪੇਸ਼ ਕੀਤੀਆਂ, ਉਹ ਸਾਡੇ ਲਈ ਮਾਣ ਵਾਲੀ ਗੱਲ ਹੈ ਉਨ੍ਹਾਂ ਦੀਆਂ ਰਚਨਾਵਾਂ ਆਉਣ ਵਾਲੇ ਕੱਲ੍ਹ ਨਾਲ ਸੰਵਾਦ ਕਰਦੀਆਂ ਹਨ ਉਨ੍ਹਾਂ ਦੀ ਰਚਨਾ ਸਹਿਜੇ ਰਚਿਓ ਖ਼ਾਲਸਾ` ਵਿਸ਼ਵ ਪੱਧਰ ਦੀ ਉਤਮ ਰਚਨਾ ਕਹੀ ਜਾ ਸਕਦੀ ਹੈ

ਸਿੱਖ ਸਿਧਾਂਤਾਂ ਮੁਤਾਬਕ ਰਾਜਨੀਤਕ ਚੇਤਨਾ ਨੂੰ ਪ੍ਰਚੰਡ ਕਰਨ ਵਾਲੀਆਂ ਤਿੰਨ ਉੱਚੇ ਪੱਧਰ ਦੀਆਂ ਚਰਚਿਤ ਪੁਸਤਕਾਂ ਦੇ ਰਚੇਤਾ ਸ. ਅਜਮੇਰ ਸਿੰਘ ਨੇ ਕਿਹਾ ਕਿ ਮਹਿਬੂਬ ਸਾਹਿਬ ਦੀ ਦੂਜੇ ਸਿੱਖ ਵਿਦਵਾਨਾਂ ਨਾਲੋਂ ਵਿਲੱਖਣਤਾ ਇਸ ਹਕੀਕਤ ਵਿਚ ਹੈ ਕਿ ਉਹ ਮੌਲਿਕਤਾ, ਪ੍ਰਮਾਣਿਕਤਾ ਤੇ ਬਹੁਪੱਖੀ ਜਾਣਕਾਰੀ ਦੀ ਸਿਖ਼ਰ ਨੂੰ ਛੂੰਹਦੇ ਸਨਜਦੋਂ ਚੜ੍ਹਦੀ ਜਵਾਨੀ ਵਿਚ ਉਨ੍ਹਾਂ ਨੇ ਮਾਰਕਸਵਾਦ ਤੋਂ ਸਿੱਖੀ ਵੱਖ ਮੋੜ ਕੱਟਿਆ ਤਾਂ ਹੋਰਨਾਂ ਵਿਦਵਾਨਾਂ ਤੇ ਲੇਖਕਾਂ ਵਾਂਗ ਉਨ੍ਹਾਂ ਨੇ ਇਹ ਮੋੜ ਬਾਹਰਮੁਖੀ ਘਟਨਾਵਾਂ ਦੇ ਪ੍ਰਭਾਵ ਕਾਰਨ ਨਹੀਂ ਸੀ ਕੱਟਿਆ ਸਗੋਂ ਉਸ ਮੌਕੇ ਹੀ ਉਨ੍ਹਾਂ ਨੇ ਸਿੱਖ ਧਰਮ ਉਤੇ ਭਿਆਨਕ ਸੋਕਾ ਦੇਖਿਆ ਅਤੇ ਇਸ ਵਿਚ ਮਾਨਵਤਾ ਦੀ ਵੱਡੀ ਤਬਾਹੀ ਵੀ ਉਨ੍ਹਾਂ ਨੂੰ ਨਜ਼ਰ ਆਉਣ ਲੱਗੀ ਧਰਮਾਂ ਅਤੇ ਕੌਮਾਂ ਉਤੇ ਇਹ ਸੋਕਾ ਕਦੋਂ ਆਉਂਦਾ ਹੈ, ਇਸ ਦੇ ਬਾਹਰਮੁਖੀ ਤੇ ਅੰਤਰਮੁਖੀ ਕਾਰਨਾਂ ਦੀ ਖੋਜ ਦਾ ਸਿਹਰਾ ਵੀ ਮਹਿਬੂਬ ਸਾਹਿਬ ਨੂੰ ਜਾਂਦਾ ਹੈਪਰ ਉਨ੍ਹਾਂ ਨੇ ਇਨ੍ਹਾਂ ਕਾਰਨਾਂ ਦੀ ਖੋਜ ਹੀ ਨਹੀਂ ਕੀਤੀ ਸਗੋਂ ਇਨ੍ਹਾਂ ਕਾਰਨਾਂ ਦੇ ਪ੍ਰਸੰਗ ਵਿਚ ਉਨ੍ਹਾਂ ਨੇ ਸਿੱਖ ਪੰਥ ਦੀ ਵਿਲੱਖਣਤਾ ਨੂੰ ਇਕ ਵਿਸ਼ਾਲ ਕੈਨਵਸ ਉਤੇ ਜਿਵੇਂ ਪੇਸ਼ ਕੀਤਾ, ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਸਦੀਵੀਂ ਯਾਦਗਾਰ ਬਣ ਗਈ ਹੈ

ਪੰਚ ਪ੍ਰਧਾਨੀ ਦੇ ਸੀਨੀਅਰ ਨੇਤਾ ਭਾਈ ਹਰਪਾਲ ਸਿੰਘ ਚੀਮਾ ਦਾ ਕਹਿਣਾ ਸੀ ਕਿ ਸਿੱਖ ਕੌਮ ਦੇ ਸਿਆਸਤਦਾਨਾਂ ਨੇ ਇਸ ਦਰਵੇਸ਼ ਕਵੀ ਦੀ ਘਾਲਣਾ ਦੀ ਕਦਰ ਤਾਂ ਕੀ ਪਾਉਣੀ ਸੀ ਬਲਕਿ ਇਸਨੂੰ ਰੋਲਿਆ ਇੰਨਾ ਨੇ ਅਪਣੀਆਂ ਰਚਨਾਵਾਂ ਸਹਿਜੇ ਰਚਿਓ ਖਾਲਸਾ ਤੋਂ ਇਲਾਵਾ ਇਲਾਹੀ ਨਦਰ ਦੇ ਪੈਂਡੇ ਦੀਆਂ ਦੋ ਜਿਲਦਾਂ ਅਤੇ ਝਨਾਂ ਦੀ ਰਾਤ ਰਾਹੀਂ ਅਸਲੀ ਸਿੱਖ ਸਿਧਾਂਤਾਂ ਅਤੇ ਜ਼ਜ਼ਬਿਆਂ ਨੂੰ ਰੂਪਮਾਨ ਕੀਤਾ ਹੈ ਗਰੂ ਸਾਹਿਬ ਪ੍ਰਤੀ ਮਹਿਬੂਬ ਸਾਹਿਬ ਦਾ ਪਿਆਰ, ਗੁਰੂ ਸਾਹਿਬ ਦੇ ਸਿਧਾਂਤ ਦੀ ਸਮਝ ਅਤੇ ਉਨ੍ਹਾਂ ਦੇ ਸੁਨੇਹੇ ਨਾਲ ਪ੍ਰਤੀਬੱਧਤਾ ਜਿਹੜੀ ਸੀ, ਉਹ ਕਿਸੇ ਹੋਰ ਵਿਦਵਾਨ ਵਿੱਚ ਨਹੀਂ ਮਿਲਦੀ ਅਜਿਹੇ ਵਿਦਵਾਨ ਕੌਮ ਦੀਆਂ ਅਗਲੀਆਂ ਨਸਲਾਂ ਦੀ ਅਗਵਾਈ ਕਰਦੇ ਹਨ ਪਰ ਖੇਦ ਦੀ ਗੱਲ ਹੈ ਕਿ ਕੌਮ ਦੇ ਅਖੌਤੀ ਰਾਜਸੀ ਰਾਹਬਰਾਂ ਨੇ ਸਿੱਖ ਕੌਮ ਦੀ ਅੰਦਰਲੀ ਰੂਹ ਨੂੰ ਪੇਸ਼ ਕਰਨ ਵਾਲੇ ਵਿਦਵਾਨ ਦਾ ਜਿਉਂਦੇ ਜੀਅ ਅਤੇ ਅੱਜ ਤੁਰ ਜਾਣ ਉੱਤੇ ਬਣਦਾ ਸਤਿਕਾਰ ਦੇਣ ਦੀ ਲੋੜ ਤੱਕ ਨਹੀਂ ਸਮਝੀ

ਸ. ਬਲਦੇਵ ਸਿੰਘ ਸਹੋਤਾ (ਜਿਹੜੇ ਮੈਨੇਜਰ ਸਾਹਿਬ ਵਜੋਂ ਜਾਣੇ ਜਾਂਦੇ ਹਨ) ਜਿਨ੍ਹਾਂ ਨੇ 40 ਸਾਲ ਤੱਕ ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੀ ਸੰਗਤ ਕੀਤੀ ਅਤੇ ਉਨ੍ਹਾਂ ਦੀ ਸਖ਼ਸ਼ੀਅਤ ਨੂੰ ਨੇੜੇ ਹੋ ਕੇ ਦੇਖਿਆ, ਦਾ ਕਹਿਣਾ ਸੀ ਕਿ ਮਹਿਬੂਬ ਸਾਹਿਬ ਦੀ ਸਖ਼ਸ਼ੀਅਤ ਵਿਚ ਇਕ ਦਰਵੇਸ਼ ਤੇ ਇਕ ਸ਼ਾਇਰ ਦਾ ਅਲੌਕਿਕ ਸੰਗਮ ਸੀ ਉਨ੍ਹਾਂ ਕਿਹਾ ਕਿ ਕਵੀ ਤੇ ਦਰਵੇਸ਼ ਦੀ ਚੇਤਨਾ ਇਕੋ ਦਰਵਾਜ਼ੇ ਉਤੇ ਦਸਤਕ ਦਿੰਦੀ ਹੈ ਪਰ ਜੇ ਕਵੀ ਫਕੀਰ ਹੋਵੇ ਤਾਂ ਇਕ ਵੱਡਾ ਚਮਤਕਾਰ ਵਾਪਰਦਾ ਹੈ ਮਹਿਬੂਬ ਸਾਹਿਬ ਦੇ ਮਾਮਲੇ ਵਿਚ ਇਸ ਤਰ੍ਹਾਂ ਹੀ ਹੋਇਆ ਉਨ੍ਹਾਂ ਕਿਹਾ ਕਿ ਮਹਿਬੂਬ ਸਾਹਿਬ ਦੀਆਂ ਹੋਰਨਾਂ ਰਚਨਾਵਾਂ ਦੇ ਨਾਲ ਨਾਲ ਗੁਰੂ ਗੋਬਿੰਦ ਸਿੰਘ ਦੇ ਜੀਵਨ ਨਾਲ ਜੁੜੀ ਰਚਨਾ ਇਲਾਹੀ ਨਦਰਿ ਦੇ ਪੈਂਡੇ` ਇਹੋ ਜਿਹੀ ਮਹਾਨ ਕਿਰਤ ਹੈ ਜੋ ਲੰਮੇ ਸਮੇਂ ਤੱਕ ਸਿੱਖ ਮਾਨਸਿਕਤਾ ਨੂੰ ਟੂੰਬਦੀ ਰਹੇਗੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਰਚਨਾਵਾਂ ਨੂੰ ਜਦੋਂ ਵੀ ਨੌਜਵਾਨ ਪੜ੍ਹਨਗੇ ਤਾਂ ਉਹ ਅਤੀਤ ਵਿਚ ਹੋਈਆਂ ਗਲਤੀਆਂ `ਤੇ ਪਛਤਾਵੇ ਦੀ ਹੰਝੂ ਵਹਾਉਂਦੇ ਹੋਏ ਇਕ ਵਾਰ ਮੁੜ ਗੁਰੂ ਦੇ ਨਾਂ `ਤੇ ਕੁਰਬਾਨ ਹੋਣ ਲਈ ਉਠਣਗੇ ਇਹ ਮੇਰਾ ਵਿਸ਼ਵਾਸ਼ ਹੈ ਤੇ ਉਮੀਦ ਵੀ

ਪੰਜਾਬੀ ਯੂਨੀਵਰਸਿਟੀ ਵਿਚ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਸਾਬਕਾ ਮੁਖੀ ਅਤੇ ਸਿੱਖ ਵਿਦਵਾਨ ਡਾ. ਬਲਕਾਰ ਸਿੰਘ ਨੇ ਕਿਹਾ ਕਿ ਸਿੱਖ ਧਰਮ ਦੇ ਨਿਆਰੇਪਨ ਨੂੰ ਜਿਵੇਂ ਨਿਰਭਉ ਤੇ ਨਿਰਭੈਅ ਹੋ ਕੇ ਜਿੰਨੀਆਂ ਬਾਰਕੀਆਂ ਨਾਲ ਮਹਿਬੂਬ ਸਾਹਿਬ ਨੇ ਪੇਸ਼ ਕੀਤਾ ਹੈ ਉਸ ਨਾਲ ਨਾ ਕੇਵਲ ਸਾਡੇ ਜੀਵਨ ਦੇ ਹਰ ਪੱਖ ਵਿਚ ਤਾਜ਼ਗੀ ਆਈ ਹੈ ਸਗੋਂ ਇਹ ਲਿਖਤਾਂ ਰੂਹਾਨੀ ਤੌਰ `ਤੇ ਵੀ ਸਾਡੀ ਅਗਵਾਈ ਕਰਦੀਆਂ ਹਨ

17 ਫਰਵਰੀ 2010
 

Bookmark with

Reddit    Yahoo     Furl    Delicious

Name

Subject
Comment
ਹੋਰ ਪੜੋ

 
  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas