|
ਅਫ਼ਗਾਨ ਔਰਤਾਂ
ਦੇ ਹੱਕਾਂ ਲਈ ਲੜ ਰਹੀ
ਹੈ ਬੀਬੀ ਅਨਾਰਕਲੀ ਕੌਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਕਾਬੁਲ:
ਅਨਾਰਕਲੀ ਕੌਰ ਅਫਗਾਨਿਸਤਾਨ ਦੀ ਇਕ ਅਜਿਹੀ ਸਿੱਖ ਔਰਤ ਹੈ,
ਜਿਹੜੀ ਬਚਪਨ ਤੋਂ ਹੀ ਪਾਇਲਟ ਬਣਨ ਦਾ ਸੁਫਨਾ
ਦੇਖਿਆ ਕਰਦੀ ਸੀ।
ਉਨ੍ਹਾਂ
ਦਾ ਉਹ ਸੁਫ਼ਨਾ ਤਾਂ ਪੂਰਾ ਨਹੀਂ
ਹੋ ਸਕਿਆ ਪਰ ਅੱਜ ਉਹ ਅਫਗਾਨ ਔਰਤਾਂ ਦੇ ਅਧਿਕਾਰਾਂ ਦੀ ਲੜਾਈ ਲੜਨ
ਵਾਲੀ ਇਕ ਮੁੱਖ ਕਾਰਕੁੰਨ ਦੇ ਰੂਪ ਵਿਚ ਪਛਾਣੀ
ਜਾਂਦੀ ਹੈ।
ਕਾਬੁਲ ਵਿਚ ਅਫਗਾਨ ਇੰਡੀਪੈਂਡੈਂਟ ਹਿਊਮਨ ਰਾਈਟਸ ਕਮਿਸ਼ਨ ਦੇ ਦਫ਼ਤਰ
ਵਿਚ ਉਨ੍ਹਾਂ ਮੈਨੂੰ ਦੱਸਿਆ,
‘ਅਫਗਾਨਿਸਤਾਨ
`ਚ
ਕਿਸੇ ਔਰਤ ਲਈ ਪਾਇਲਟ ਬਣਨਾ ਬੜਾ ਔਖਾ ਹੈ।
ਪਿਤਾ ਜੀ ਕਿਹਾ ਕਰਦੇ ਸਨ ਕਿ ਇਹ ਦੇਸ਼
ਦੀ
ਸੰਸਕ੍ਰਿਤ
ਨਾਲ
ਮੇਲ ਨਹੀਂ ਖਾਂਦਾ।’
ਉੱਚੀ ਉਡਾਣ ਭਰਨ ਦੀ ਚਾਹ ਰੱਖਣ ਵਾਲੀ ਇਸ ਔਰਤ ਨੇ ਇਸ ਮਾਇਨੇ ਵਿਚ
ਪਾਇਲਟ ਬਣਨ ਤੋਂ ਵੀ ਮੁਸ਼ਕਲ ਕੰਮ ਕਰਨ ਦੀ ਚੁਣੌਤੀ
ਨੂੰ ਸਵੀਕਾਰ ਕੀਤਾ
ਹੈ।
ਅਨਾਰਕਲੀ
ਕੌਰ ਮਰਦ
ਪ੍ਰਧਾਨ ਸਮਾਜ ਵਿਚ ਔਰਤਾਂ ਦੇ ਅਧਿਕਾਰਾਂ ਦੀ ਲੜਾਈ ਲੜ ਰਹੀ ਹੈ।
ਇਹ ਅਜਿਹਾ ਸਮਾਜ ਹੈ,
ਜਿੱਥੇ ਅਨੇਕ ਔਰਤਾਂ
ਬੁਰਕੇ ਵਿਚ ਹੀ ਪੂਰੀ ਜ਼ਿੰਦਗੀ ਗੁਜ਼ਾਰ ਦਿੰਦੀਆਂ
ਹਨ।
ਮਈ 2009
`ਚ
25 ਸਾਲਾ ਅਨਾਰਕਲੀ ਕੌਰ ਨੂੰ
ਰੇਡੀਓ ਫਰੀ ਯੂਰਪ ਦੇ ਅਫਗਾਨ ਚੈਪਟਰ
ਨੇ
‘ਪਰਸਨ
ਆਫ
ਦਿ
ਈਯਰ’
ਸਨਮਾਨ ਲਈ ਚੁਣਿਆ।
ਇਸ ਤੋਂ
ਬਾਅਦ ਇਨ੍ਹਾਂ
ਦਾ ਨਾਂਅ ਘਰ ਘਰ ਵਿਚ ਮੰਨਿਆ ਜਾਣ ਲੱਗਾ।
ਅਫਗਾਨਿਸਤਾਨ
ਵਿਚ ਲਗਭਗ
3000
ਹਿੰਦੂ
ਸਿੱਖ ਆਬਾਦੀ ਹੈ।
ਅਨਾਰਕਲੀ ਪੇਸ਼ੇ ਤੋਂ
ਦੰਦਾਂ ਦੀ ਡਾਕਟਰ ਹੈ।
ਸਾਲ 1991
ਵਿਚ ਅਫਗਾਨਿਸਤਾਨ ਵਿਚ ਗ੍ਰਹਿ ਯੁੱਧ
ਸ਼ੁਰੂ ਹੋਣ ਦੇ ਬਾਅਦ ਇਸ ਭਾਈਚਾਰੇ ਦੀ ਗਿਣਤੀ ਘਟੀ ਹੈ ਅਤੇ
ਇਨ੍ਹਾਂ
ਦੀ ਮਾਲੀ
ਹਾਲਤ ਵੀ ਖਰਾਬ ਹੋਈ ਹੈ।
ਇਸ ਤੋਂ ਪਹਿਲਾਂ ਕਾਬੁਲ,
ਕੰਧਾਰ ਅਤੇ ਹੋਰ ਸ਼ਹਿਰਾਂ
ਵਿਚ ਲਗਭਗ 50 ਹਜ਼ਾਰ ਸਿੱਖ-ਹਿੰਦੂ
ਰਹਿੰਦੇ ਸਨ ਅਤੇ ਬੜੇ ਸਫਲ ਵਪਾਰੀ ਸਨ,
ਪਰ ਹਿੰਸਾ
ਸ਼ੁਰੂ ਹੋਣ ਤੋਂ ਬਾਅਦ ਇਨ੍ਹਾਂ
`ਚੋਂ
ਜ਼ਿਆਦਾਤਰ ਭਾਰਤ ਯੂਰਪ ਅਤੇ ਕੈਨੇਡਾ ਦੇ ਸੁਰੱਖਿਅਤ ਸਥਾਨਾਂ
`ਤੇ
ਚਲੇ ਗਏ।
ਹੁਣ ਉਹ ਉਨ੍ਹਾਂ ਲੋਕਾਂ ਦੇ ਮਨੁੱਖੀ
ਅਧਿਕਾਰਾਂ ਲਈ ਮੁਹਿੰਮ ਚਲਾਉਂਦੀ
ਹੈ,
ਜਿਹੜੇ ਅਫਗਾਨਿਸਤਾਨ ਵਿਚ ਰਹਿ ਗਏ ਰਵਾਇਤੀ
ਤਰੀਕੇ
ਨਾਲ ਅੰਤਮ ਸੰਸਕਾਰ ਕਰਨ ਦੀ ਵਿਵਸਥਾ
ਮੁਹੱਈਆ ਕਰਾਉਣਾ ਵੀ ਸ਼ਾਮਲ ਹੈ।
ਉਨ੍ਹਾਂ
ਦਾ
ਕਹਿਣਾ
ਹੈ
ਕਿ
ਅਜੇ ਵੀ ਕੁਝ ਲੋਕਾਂ ਦਾ ਮੰਨਣਾ ਹੈ ਕਿ
ਅਸੀਂ
ਵਿਦੇਸ਼ੀ
ਹਾਂ
ਤੇ ਅਸੀਂ ਭਾਰਤੀ ਲੋਕ ਕੁਝ ਸਮੇਂ ਲਈ ਕੰਮ ਕਰਨ ਲਈ ਹੀ
ਰਹਿ
ਰਹੇ ਹਾਂ,
ਪਰ ਅੀਂ ਵੀ ਅਫਗਾਨ
ਹਾਂ ਅਤੇ
ਸਾਨੂੰ ਵੀ ਉਹ
ਸਾਰੇ
ਅਧਿਕਾਰ ਅਤੇ ਮੌਕੇ
ਮਿਲਣੇ
ਚਾਹੀਦੇ ਹਨ,
ਜਿਹੜੇ ਦੂਸਰੇ ਅਫਗਾਨ ਨਾਗਰਿਕਾਂ ਨੂੰ ਮਿਲੇ ਹਨ।
ਅਸ਼ਾਂਤ
ਮਾਹੌਲ
`ਚ
ਪਲੀ ਅਨਾਰਕਲੀ ਕੌਰ ਦੀ ਪਰਵਰਿਸ਼ ਬਗਲਾਨ ਸੂਬੇ
`ਚ
1990
ਦੇ ਦਹਾਕੇ
`ਚ
ਹੋਈ,
ਉਦੋਂ ਉਥੇ ਕਬਾਇਲੀ
ਆਗੁਆਂ
ਦਾ
ਬੋਲਬਾਲਾ ਸੀ।
ਬਗਲਾਨ ਵਰਗੇ ਕਈ ਸੂਬਿਆਂ
`ਤੇ
ਤਾਲਿਬਾਨ ਦਾ ਕਬਜ਼ਾ ਹੁੰਦਾ
ਜਾ
ਰਿਹਾ ਸੀ।
ਅਨਾਰਕਲੀ ਲਈ ਉਦੋਂ ਸਥਿਤੀ ਹੋਰ ਖ਼ਰਾਬ ਹੋ ਗਈ,
ਜਦੋਂ
ਤਾਲਿਬਾਨ ਦੇ ਗੜ੍ਹ ਵਿਚ ਲੜਕੀਆਂ ਦੇ ਸਕੂਲਾਂ
ਨੂੰ
ਬੰਦ ਕਰ ਦਿਤਾ
ਗਿਆ ਅਤੇ ਧਾਰਮਿਕ ਘੱਟ ਗਿਣਤੀਆਂ
ਨੂੰ
ਕੱਟੜ
ਸੁੰਨੀ ਮੁਸਲਮਾਨਾਂ
ਤੋਂ ਧਮਕੀ ਮਿਲਣ
ਲੱਗੀ।
ਅਨਾਰਕਲੀ ਕੌਰ ਇਸ ਗੱਲੋਂ ਖੁਸ਼ਕਿਸਮਤ ਰਹੀ ਕਿ ਬਗਲਾਨ ਤੱਕ
ਤਾਲਿਬਾਨ ਦੀ ਪਹੁੰਚ ਨਹੀਂ ਸੀ
ਤੇ
ਵੁਹਨਾਂ ਨੇ ਸਮੇਂ ਤੋਂ ਚਾਰ ਸਾਲ ਪਹਿਲਾਂ ਹੀ ਹਾਈ ਸਕੂਲ ਤੋਂ
ਪ੍ਰੀਖਿਆ ਪਾਸ ਕਰ ਲਈ।
ਅਨਾਰਕਲੀ ਕਹਿੰਦੀ
ਹੈ,
‘ਮੈਂ
ਆਪਣੀ ਸਿੱਖਿਆ
ਜਾਰੀ ਰੰਖਣ ਲਈਮਾਤਾ ਪਿਤਾ ਤੋਂ ਮਿਲੇ ਸਮਰਥਨ ਲਈ ਉਨ੍ਹਾਂ ਦੀ
ਧੰਨਵਾਦੀ ਹਾਂ,
ਪਰ
ਸਾਰੀਆਂ ਅਫਗਾਨ ਲੜਕੀਆਂ ਇੰਨੀਆਂ
ਖੁਸ਼ਕਿਸਮਤ ਨਹੀਂ ਹਨ।’
ਸਾਲ
2001
ਵਿਚ ਜਦੋਂ
ਤਾਲਿਬਾਨ ਨੂੰ
ਸੱਤਾ
ਤੋਂ
ਬੇਦਖਲ ਕੀਤਾ ਗਿਆ,
ਉਦੋਂ ਅਨਾਰਕਲੀ
ਨੇ
ਕਾਬਲ ਯੂਨੀਵਰਸਿਟੀ ਵਿਚ ਮੈਡੀਕਲ ਦੀ ਪੜ੍ਹਾਈ
ਕੀਤੀ।
ਉਨ੍ਹਾਂ ਉਸ ਕਾਨਫਰੰਸ
ਵਿਚ ਵੀ
ਹਿੱਸਾ ਲਿਆ ਜਿਸ ਵਿਚ ਤਾਲਿਬਾਨ ਦੀ ਜਗ੍ਹਾ ਅੰਤਰਿਮ ਸਰਕਾਰ ਦੀ
ਚੋਣ ਹੋਈ।
ਕਾਨਫਰੰਸ ਵਿਚ ਅਫਗਾਨਿਸਤਾਨ ਦੇ ਕਬਾਇਲੀ ਆਗੂਆਂ ਅਤੇ
ਪ੍ਰਤੀਨਿਧੀਆਂ ਦੀ ਉਹ ਰਵਾਇਤੀ ਮਹਾਂ
ਪੰਚਾਇਤ ਹੈ,
ਜਿਹੜੀ ਕੌਮ ਦੇ
ਬਾਰੇ
ਅਹਿਮ ਫੈਸਲੇ ਕਰਦੀ ਹੈ।
17
ਫਰਵਰੀ
2010
|