BETA 1.0

 

ਮੁੱਖ ਪੰਨਾ | ਦਰਬਾਰ ਸਾਹਿਬ ਦਾ ਹੁਕਮਨਾਮਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

 
 

ਖਾਸ ਰਿਪੋਰਟ
ਸੰਪਾਦਕੀ
ਆੱਪ
-ਐਡ
ਨਜ਼ੱਰੀਆ
ਭਾਈਚਾਰਾ

ਸਿਆਸਤ
ਮੀਡੀਆ

ਸਾਹਿੱਤ
ਸੰਗੀਤ
ਸੱਭਿਆਚਾਰ
ਸਿੱਖ ਧਰਮ

ਸਾਡੇ ਹੱਕ
1984
ਕਿਤਾਬਾਂ
ਸਿੱਖਿਆ
ਵਪਾਰ

ਫੋਟੋ ਗੈਲਰੀ
ਮਨੋਰੰਜਨ
ਰਹਿਣ-ਸਹਿਣ
ਸਫਰ
ਸਿਹਤ
ਵਿਰਸਾ
ਖੇਡਾਂ
ਬਾਲ ਜਗਤ

ਪੰਜਾਬ
ਭਾਰਤ

ਪਾਕਿਸਤਾਨ
ਸਾਊਥ ਏਸ਼ੀਆ
ਅਮਰੀਕਾ
ਕੈਨੇਡਾ

ਏਸ਼ੀਆ ਪੈਸੀਫਿਕ
ਯੂ. ਕੇ
.
ਯੋਰਪ
ਮਿਡਲ ਈਸਟ
ਅਫਰੀਕਾ

ਸੰਸਾਰ

ਪਿਛਲੇ ਅੰਕ
ਨਿਊਜ਼ਲੈਟਰ
ਇਸ਼ਤਿਹਾਰ

ਸ਼ੋਕ ਖਬਰ

ਫੀਡਬੈਕ
ਸੰਪਰਕ
ਸਾਡੇ ਬਾਰੇ
ਸਾਈਟ ਮੈਪ

ਪੰਜਾਬੀ ਕਲਚਰਲ ਸੁਸਾਇਟੀ ਸੈਕਰਾਮੈਂਟੋ ਵਲੋਂ ਹਾਕੀ ਉਲੰਪੀਅਨ ਪਦਮ ਸ੍ਰੀ ਬਲਬੀਰ ਸਿੰਘ ਦਾ ਸਨਮਾਨ
ਅੰਮ੍ਰਿਤਸਰਟਾਈਮਜ਼ ਬਿਊਰੋ

ਸੈਕਰਾਮੈਂਟੋ: ਪੰਜਾਬੀ ਕਲਚਰਲ ਸੁਸਾਇਟੀ ਸੈਕਰਾਮੈਂਟੋ ਵਲੋਂ ਉਘੇ ਹਾਕੀ ਉਲੰਪੀਅਨ ਅਰਜਨ ਐਵਾਰਡ ਜੇਤੂ ਪਦਮ ਸ੍ਰੀ ਬਲਬੀਰ ਸਿੰਘ ਦੇ ਮਾਣ-ਸਨਮਾਨ ਵਿਚ ਇਕ ਵਿਸ਼ੇਸ਼ ਸਮਾਗਮ ਕੀਤਾ ਗਿਆ ਸੈਕਰਾਮੈਂਟੋ ਦੇ ਪੂਜਾ ਰੈਸਟੋਰੈਂਟ ਵਿਚ ਪੰਜਾਬੀ ਕਲਚਰਲ ਸੁਸਾਇਟੀ ਸੈਕਰਾਮੈਂਟੋ ਦੇ ਕਰਤਾ ਧਰਤਾ ਸ. ਰਛਪਾਲ ਸਿੰਘ ਫਰਵਾਲਾ ਦੇ ਸੱਦੇ `ਤੇ 11 ਸਤੰਬਰ ਸ਼ੁਕਰਵਾਰ ਨੂੰ ਰਖੀ ਗਈ ਇਸ ਮਿਲਣੀ ਵਿਚ ਸੁਸਾਇਟੀ ਦੇ ਬਹੁਤ ਸਾਰੇ ਮੈਂਬਰਾਂ ਤੋਂ ਇਲਾਵਾ ਹੋਰ ਸਹਿਯੋਗੀ ਜਥੇਬੰਦੀਆਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ

ਜ਼ਿਕਰਯੋਗ ਹੈ ਕਿ ਡੀਆਈਜੀ (ਪੰਜਾਬ ਪੁਲਿਸ) ਦੇ ਅਹੁਦੇ ਤੋਂ ਰਿਟਾਇਰ ਹੋਏ ਸ.ਬਲਬੀਰ ਸਿੰਘ ਨੂੰ ਦੇਸ਼ ਲਈ ਹਾਕੀ ਪ੍ਰਤੀ ਪਾਏ ਯੋਗਦਾਨ ਬਦਲੇ ਜਿਥੇ ਅਰਜੁਨ ਐਵਾਰਡ ਤੇ ਪਦਮਸ੍ਰੀ ਐਵਾਰਡਾਂ ਨਾਲ ਨਿਵਾਜਿਆ ਗਿਆ, ਉਥੇ ਪੁਲਿਸ ਵਿਚ ਇਮਾਨਦਾਰ ਤੇ ਵਧੀਆ ਪੁਲਿਸ ਸੇਵਾਵਾਂ ਬਦਲੇ  ਉਨ੍ਹਾਂ ਨੂੰ ਪ੍ਰੈਜੀਡੈਂਟ ਪੁਲੀਸ ਐਵਾਰਡ ਵੀ ਦਿੱਤਾ ਗਿਆ ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਟੀਮ ਨੇ ਏਸ਼ੀਅਨ ਗੇਮਾਂ ਅਤੇ 1964 ਵਿਚ ਜਾਪਾਨ ਵਿਚ ਹੋਈਆਂ ਉਲੰਪਿਕ ਗੇਮਾਂ ਵਿਚ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਸੀ

ਬਹੁਤ ਹੀ ਸੁਖਾਵੇਂ ਮਾਹੌਲ ਵਿਚ ਹੋਏ ਇਸ ਸੰਖੇਪ ਪਰ ਭਾਵਪੂਰਤ ਸਮਾਗਮ ਵਿਚ ਜਿਥੇ ਸੁਸਾਇਟੀ ਦੇ ਮੈਂਬਰ ਆਪਣੇ ਪਰਿਵਾਰਾਂ ਨਾਲ ਸ਼ਾਮਲ ਹੋਏ, ਉਥੇ ਸ. ਬਲਬੀਰ ਸਿੰਘ ਵੀ ਆਪਣੇ ਪਰਿਵਾਰ ਨਾਲ ਪਹੁੰਚੇ ਇੰਡੋ ਅਮੈਰੀਕਨ ਕਲਚਰਲ ਆਰਗੇਨਾਈਜੇਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਬਿੰਦਰਾ, ਇੰਡਸ ਵੈਲੀ ਚੈਂਬਰ ਆਫ਼ ਕਾਮਰਸ ਦੇ ਸਕੱਤਰ ਸੁਖਚੈਨ ਸੁੱਖ ਅਤੇ ਪੰਜਾਬ ਆਰਟਸ ਐਂਡ ਕਲਚਰਲ ਪ੍ਰੋਮੋਸ਼ਨਜ਼ (ਸਟਾਕਟਨ) ਦੇ ਸੈਕਟਰੀ ਜਸਵੰਤ ਸਿੰਘ ਸ਼ਾਦ ਨੇ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕਰਦਿਆਂ ਸ. ਬਲਬੀਰ ਸਿੰਘ ਨੂੰ ਜੀ ਆਇਆਂ ਆਖਿਆ ਉਪਰੰਤ ਸ.ਬਲਬੀਰ ਸਿੰਘ ਨੇ ਆਏ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਆਪਣੀ ਜ਼ਿੰਦਗੀ ਦੇ ਬਹੁਤ ਹੀ ਕੀਮਤੀ ਤੇ ਮਹੱਤਵਪੂਰਨ ਤਜ਼ਰਬੇ ਸਾਂਝੇ ਕੀਤੇ ਪੰਜਾਬੀ ਕਲਚਰਲ ਸੁਸਾਇਟੀ ਵਲੋਂ ਸ.ਅਮਰੀਕ ਸਿੰਘ ਪਰਹਾਰ ਨੇ ਸ.ਬਲਬੀਰ ਸਿੰਘ ਨੂੰ ਇਕ ਖ਼ੂਬਸੂਰਤ ਯਾਦਗਾਰੀ ਪਲੇਕ ਭੇਂਟ ਕੀਤੀ ਅੰਤ ਵਿਚ ਸ.ਰਛਪਾਲ ਸਿੰਘ ਫਰਵਾਲਾ ਨੇ ਮੁੱਖ ਮਹਿਮਾਨ ਅਤੇ ਆਏ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ ਸ੍ਰੀ ਕਮਲ ਬੰਗਾ ਨੇ ਆਪਣੇ ਸ਼ੇਅਰਾਂ ਨਾਲ ਹਾਜ਼ਰੀ ਲੁਆ ਕੇ ਮਾਹੌਲ ਨੂੰ ਖ਼ੁਸ਼ਗਵਾਰ ਬਣਾਇਆ ਸਮਾਗਮ ਵਿਚ ਸ਼ਾਮਲ ਹੋਏ ਪਤਵੰਤ ਸੱਜਣਾਂ ਵਿਚ ਸ. ਜਰਨੈਲ ਸਿੰਘ ਸਰਪੰਚ, ਸੁਖਚੈਨ ਸੁੱਖ ਤੇ ਸ੍ਰੀਮਤੀ ਸੁੱਖ, ਕਮਲ ਬੰਗਾ, ਸੁਰਿੰਦਰ ਸਿੰਘ ਬਿੰਦਰਾ, ਅਵਤਾਰ ਸਿੰਘ ਡੋਡ, ਮਿਸਟਰ ਤੇ ਮਿਸਿਜ਼ ਇਕਬਾਲ ਸਿੰਘ ਬਡਵਾਲ, ਰਾਜਿੰਦਰ ਪਾਲ ਸਿੰਘ, ਤੀਰਥ ਸਹੋਤਾ, ਜਸਚਰਨ ਗਿੱਲ, ਅਮਰੀਕ ਸਿੰਘ ਪਰਹਾਰ, ਅੰਮ੍ਰਿਤਪਾਲ ਸਿੰਘ ਵਿਰਕ, ਚਰਨ ਬਡਵਾਲ, ਜੱਸੀ, ਅਜੈਬ ਕਾਹਲੋਂ, ਪਰਮਜੀਤ ਢਿਲੋਂ, ਕਮਲਜੀਤ ਕੌਰ ਢਿਲੋਂ, ਪਰੀਤ ਸਹੋਤਾ, ਮਨਦੀਪ ਫਰਵਾਲਾ, ਬਲਦੇਵ ਕੌਰ, ਇੰਦਰਪਾਲ ਕੌਰ, ਹਰਵਿੰਦਰ ਕੌਰ, ਮਿਸਜ਼ ਸੁਖਚੈਨ ਸੁੱਖ ਤੇ ਪਰਦੀਪ ਪੂਨੀ ਸ਼ਾਮਲ ਹੋਏ

16 sqMbr 2009
 

Bookmark with

Reddit    Yahoo     Furl    Delicious

ਹੋਰ ਪੜੋ

 
  ਮਿਲਦੇ-ਜੁਲਦੇ ਲਿੰਕ

ਇਹਨਾਂ ਸਾਈਟਾਂ ਦੇ ਮੌਜੂਦ ਲੇਖਾਂ ਲਈ ਅੰਮ੍ਰਿਤਸਰ ਟੱਈਮਜ਼ ਜਿੰਮੇਵਾਰ ਨਹੀਂ ਹੈ
 

  ਨਿਊਜ਼ਲੈਟਰ

ਸਬਸਕਰਾਈਬ ਕਰਨ ਲਈ ਆਪਣਾ ਈਮੇਲ ਐਡਰੈਸ ਇਸ ਈਮੇਲ ਤੇ ਭੇਜੋ newsletterasrtimes@gmail.com

  ਤੁਹਾਡਾ ਅੰਮ੍ਰਿਤਸਰ ਟਾਈਮਜ਼

  ਖਬਰ ਭੇਜੋ
  ਘੋਸ਼ਣਾ ਭੇਜੋ
  ਪ੍ਰੋਗਰਾਮ ਭੇਜੋ
 
  ਫੋਟੋ ਭੇਜੋ
  ਚਿੱਠੀ ਭੇਜੋ 
  ਫੀਡਬੈਕ ਭੇਜੋ

ਦਰਬਾਰ ਸਾਹਿਬ ਦਾ ਹੁਕਮਨਾਮਾ | ਮੁੱਖ ਪੰਨਾ | ਵਰਲਡ ਸਿੱਖ ਨਿਊਜ਼  | ਸਾਡੇ ਬਾਰੇ | ਇਸ਼ਤਿਹਾਰ | ਨਿਊਜ਼ਲੈਟਰ |  ਫੀਡਬੈਕ | ਸੰਪਰਕ

Copyright @ 2007 Amritsar Publications & Media Group. All Rights Reserved.

Site design, development and maintenance by Big Ideas