|
ਪ੍ਰਵਾਸੀ
ਸ਼ਾਇਰ ਸੁਖਦਰਸ਼ਨ ਧਾਲੀਵਾਲ ਦੀ ਪੁਸਤਕ ਸੱਚ
ਦੇ ਸਨਮੁੱਖ
ਤੇ
ਗੋਸ਼ਟੀ
ਬਿਊਰੋ
ਨਿਊਜ਼
ਮੋਗਾ:
ਪ੍ਰਵਾਸੀ ਸ਼ਾਇਰ ਸੁਖਦਰਸ਼ਨ ਧਾਲੀਵਾਲ ਯੂਐਸਏ ਦੇ ਕਾਵਿ ਸ੍ਰਗਿਹ
।ਸੱਚ
ਦੇ ਸਨਮੁੱਖ।
ਦੀ ਘੁੰਢ ਚੁਕਾਈ ਅਤੇ
ਵਿਚਾਰ ਗੋਸ਼ਟੀ ਸਮਾਗਮ
ਭੂਪਿਦਰਾ ਖਾਲਸਾ ਸੀਨੀਅਰ ਸੈਕੰਡਰੀ
ਸਕੂਲ
ਮੋਗਾ
ਵਿਖੇ ਲਿਖਾਰੀ
ਸਭਾ ਮੋਗਾ ਵਲੋ ਕੀਤਾ
ਗਿਆ ਜਿਸ ਦੀ ਪ੍ਰਧਾਨਗੀ ਕੇਦਰੀ ਲਿਖਾਰੀ ਸਭਾ (ਸੇਖੋਂ)
ਦੇ
ਪ੍ਰਧਾਨ ਤੇਜਵੰਤ ਮਾਨ ਨੇ
ਕੀਤੀ।
ਪ੍ਰਧਾਨਗੀ
ਮੰਡਲ ਵਿਚ
ਕੇਦਰੀ
ਲਿਖਾਰੀ ਸਭਾ ਦੇ ਜਨਰਲ ਸਕਤੱਰ ਪਵਨ ਹਰਚੰਦਪੁਰੀ,
ਉੱਘੇ
ਵਿਅੰਗ ਲੇਖਕ ਕੇ ਐਲ ਗਰਗ,
ਲਿਖਾਰੀ ਸਭਾ
ਮੋਗਾ ਦੇ
ਪ੍ਰਧਾਨ ਨਰਿੰਦਰ ਸ਼ਰਮਾ
ਅਤੇ ਲੇਖਿਕ ਸੁਖਦਰਸਨ ਧਾਲੀਵਾਲ ਸੁਸੋਭਤ
ਹੋਏ।
ਯਾਦ ਰਹੇ ਸੁਖਦਰਸਨ ਧਾਲੀਵਾਲ ਪਿਛਲੇ
ਲਮੇ
ਸਮੇ ਤੋ ਅਮਰੀਕਾ ਦੀ ਧਰਤੀ ਤੇ ਕਾਨਸਸ ਵਿਖੇ
ਰਹਿ ਰਿਹਾ
ਹੈ
ਪਰ
ਉਸਦੀ ਜਨਮ ਭੂਮੀ ਮੋਗਾ ਜਿਲੇ ਦਾ ਪਿੰਡ ਲੁਹਾਰਾ
ਹੈ।
ਸੁਦਰਸਨ ਧਾਲੀਵਾਲ
ਦੀ
ਇਹ ਖੁਬੀ
ਰਹੀ ਹੈ ਕਿ ਉਹ ਪ੍ਰਵਾਸੀ
ਹੋਣ
ਦੇ
ਬਾਵਜੂਦ ਵੀ ਆਪਣੀ ਮਿੱਟੀ ਨਾਲ ਜੁੜਿਆ ਰਿਹਾ ਹੈ।
ਸੱਚ ਦੇ ਸਨਮੁੱਖ ਤੌ ਪਹਿਲਾਂ ਵੀ ਉਹ ਦੋ ਪੁਸੱਤਕਾਂ
।ਹਝੰੂਆਂ
ਦੀ ਆਵਾਜ।
ਅਤੇ
।ਸੱਤ
ਰੰਗੇ ਲਫਜ਼।
ਪੰਜਾਬੀ
ਮਾਂ
ਬੋਲੀ
ਦੀ
ਝੋਲੀ ਪਾ
ਚੁੱਕਾ ਹੈ।
ਪੁਸਤਕ ਸੱਚ
ਦੇ ਸਨਮੁੱਖ ਤੇ
ਉੱਘੇ
ਅਲੋਚਕ ਡਾ. ਸੁਰਜੀਤ ਬਰਾੜ ਨੇ
ਪੇਪਰ ਪੜ੍ਹਿਆ
ਜਿਸ
ਰਾਹੀ
ਉਨ੍ਹਾਂ
ਪੁਸਤਕ ਵਿਚ ਦਰਜ ਕਵਿਤਾਵਾਂ
ਦੀ
ਬੜੀ ਬਾਰੀਕੀ ਨਾਲ ਸਮੀਖਿਆ ਕਰਨ ਦੇ ਨਾਲ ਨਾਲ ਸੁਖਦਰਸਨ ਦੀ
ਕਾਵਿ ਸੈਲੀ
,
ਬਿੰਬ ਵਿਧਾਨ ਤੇ ਵਿਚਾਰਾਂ
ਦੀ
ਪੁਖਤਗੀ ਦੇ ਨਾਲ ਨਾਲ ਕਵੀ ਦੀ ਕੁਦਰਤ ਪ੍ਰਤੀ ਪਹੁੰਚ ਆਮ ਲੋਕ ਬਾਰੇ ਚਿੰਤਾਂ ਨਵੀ
ਪੀੜੀ੍ਹ ਦੇ ਰੁਝਾਨ ਅਤੇ ਕਵੀ ਦੇ ਭੂ ਹੇਰਵੇ ਬਾਰੇ
ਬਾਰੇ ਵੀ ਗੱਲ
ਕੀਤੀ।
ਪੇਪਰ ਤੇ ਬਹਿਸ ਦਾ ਆਗਾਜ਼ ਉੱਘੇ ਕਾਲਮ ਨਵੀਸ ਅਮਰਜੀਤ ਬੱਬਰੀ ਨੇ ਕੀਤਾ
ਤੇ
ਬਹਿਸ ਵਿਚ ਹਰਚਰਨ ਸਿੰਘ
ਗਿੱਲ।,
ਮਹਿੰਦਰ ਸਾਥੀ,
ਕੇ
ਐਲ ਗਰਗ,
ਬਲਦੇਵ ਸਿੰਘ
,
ਅਸ਼ੋਕ ਚੁਟਾਨੀ ਤੇ ਪਵਨ ਹਰਚੰਦਪੁਰੀ
ਨੇ
ਹਿੱਸਾ ਲਿਆ।
ਆਪਣੇ ਪ੍ਰਧਾਨਗੀ ਭਾਸਨ ਵਿਚ ਡਾ. ਤੇਜਵੰਤ ਮਾਨ ਨੇ ਕਿਹਾ
ਕਿ
ਅੱਜ
ਦੀ
ਕਵਿਤਾ ਸੰਬੋਧਨ ਦੀ ਸਿਕਾਰ ਹੈ ਇਸ ਨੂੰ
ਨਿੱਜ ਨਾਲੋ ਤੋੜ ਕੇ ਪਰ ਨਾਲ ਜੋੜਨ ਦੀ
ਜਰੂਰਤ ਹੈ ਯਾਨੀ ਇਸਨੂੰ
ਅੰਤਰ
ਮੁਖਤਾ
ਨਾਲੋ ਤੋੜ ਕੇ ਬਾਹਰਮੁਖਤਾ ਨਾਲ ਜੋੜਨ ਦੀ ਜਰੂਰਤ ਹੈ ਤੇ ਉਨ੍ਹਾਂ ਇਸ ਗਲ ਲਈ
ਸੁਖਦਰਸਨ ਧਾਲੀਵਾਲ
ਦੀ
ਪ੍ਰਸੰਸਾ ਕੀਤੀ ਕਿ ਉਹ ਕਵਿਤਾ ਨੂੰ ਬਾਹਰਮੁਖੀ
ਬਣਾਉਣ ਵਿਚ ਕਾਮਯਾਬ
ਰਿਹਾ
ਹੈ।
ਅੰਤ ਵਿਚ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਬਾਹਰੋ ਆਏ ਕੋਈ ਤਿੰਨ ਦਰਜਨ ਲੇਖਕਾਂ,
ਪਾਠਕਾਂ ਅਤੇ ਸਾਹਿਤ
ਪ੍ਰੇਮੀਆਂ ਦਾ ਇਸ ਸਮਾਗਮ ਵਿਚ ਸਾਮਲ ਹੋਣ ਤੇ ਧੰਨਵਾਦ
ਕੀਤਾ।
ਸਟੇਜ ਸਕੱਤਰ ਦੀ
ਭੂਮਿਕਾ ਠਾਕਰਪ੍ਰੀਤ ਰਾਉਕੇ ਨੇ ਨਿਭਾਈ।
16
sqMbr
2009
|