|
ਹਰੇ ਇਨਕਲਾਬ ਦੇ ਮੋਢੀ
ਨੋਰਮਨ ਬੋਰਲਾਗ ਦਾ
ਅਕਾਲ ਚਲਾਣ
ਨੋਬਲ ਸ਼ਾਂਤੀ ਪੁਰਸਕਾਰ
ਜੇਤੂ
ਖੇਤ
ਵਿਗਿਆਨੀ
ਨੇ
ਦੁਨੀਆ ਨੂੰ ਭੁਖਮਰੀ
ਤੋਂ ਬਚਾਇਆ ਸੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਵਾਸ਼ਿੰਗਟਨ:
ਭਾਰਤ ਸਮੇਤ ਦੱਖਣੀ ਏਸ਼ੀਆਈ ਖਿੱਤੇ ਵਿਚ ਹਰੀ ਕ੍ਰਾਂਤੀ
ਨੂੰ ਜਨਮ ਦੇਣ
ਵਾਲੇ ਅਮਰੀਕੀ
ਖੇਤੀ ਵਿਗਿਆਨੀ ਨੌਰਮਨ ਬੋਰਲਾਗ ਦਾ ਸ਼ਨੀਚਰਵਾਰ ਦੇਰ ਰਾਤ
ਡੱਲਾਸ ਸਥਿਤ ਉਨ੍ਹਾਂ
ਦੀ ਰਿਹਾਇਸ਼ ਵਿਖੇ ਦੇਹਾਂਤ ਹੋ ਗਿਆ।
ਟੈਕਸਾਸ ਏ ਐਂਡ ਐਮ ਯੂਨੀਵਰਸਿਟੀ ਵੱਲੋਂ
ਜਾਰੀ
ਕੀਤੇ ਬਿਆਨ ਵਿਚ ਕਿਹਾ ਗਿਆ ਹੈ ਕਿ ਕੈਂਸਰ ਕਾਰਨ ਸਿਹਤ ਵਿਗੜਨ ਮਗਰੋਂ ਵਿਛੋੜੇ ਦੇ
ਗਏ ਨੌਰਮਨ ਬੋਰਲਾਗ ਜਿਨ੍ਹਾਂ
ਨੂੰ
1970
ਵਿਚ ਨੋਬਲ ਸ਼ਾਂਤੀ ਸਨਮਾਨ ਦਿੱਤਾ ਗਿਆ,
ਨੇ
ਦੁਨੀਆ ਦੇ
ਭੁੱਖ ਮਾਰੇ ਲੋਕਾਂ
ਦਾ ਢਿੱਡ ਭਰਨ ਦਾ ਉਪਰਾਲਾ ਕੀਤਾ।
ਡਾ.
ਬੋਰਲਾਗ ਨੂੰ
2007
ਵਿਚ ਅਮਰੀਕਾ
ਦਾ ਸਰਵਉੱਚ ਨਾਗਰਿਕ ਪੁਰਸਕਾਰ,
ਕਾਂਗਰਸ
ਦਾ
ਸੋਨ ਤਮਗਾ
ਪ੍ਰਦਾਨ ਕੀਤਾ
ਗਿਆ
ਸੀ।
ਉਨ੍ਹਾਂ
ਡਾ.
ਉਮਰ ਵਿਕਾਸਸ਼ੀਲ ਦੇਸ਼ਾਂ ਵਿਚ ਕਮੀ ਦੂਰ ਕਰਨ ਲਈ ਖੋਜਾਂ,
ਕਰਨ ਲਈ ਖੋਜਾਂ ਕੀਤੀਆਂ
ਤੇ
ਪੰਜਾਬ ਸਮੇਤ ਕਈ ਖਿੱਤਿਆਂ ਵਿਚ ਚੌਗੁਣੀ
ਤੋਂ
ਵੱਧ ਉਪਜ
ਪ੍ਰਾਪਤ ਕਰਨ ਦੇ ਹੀਲੇ ਈਜਾਦ
ਕੀਤੇ।
ਖੇਤੀ ਮਾਹਰਾਂ ਦਾ ਵਿਚਾਰ ਹੈ ਕਿ
20ਵੀਂ
ਸਦੀ ਦੇ ਦੂਸਰੇ ਅੱਧ ਵਿਚ ਇਸ ਅਮਰੀਕੀ ਖੇਤੀ
ਵਿਗਿਆਨੀ ਨੇ ਹਰੀ
ਕ੍ਰਾਂਤੀ ਰਾਹੀਂ ਵਿਸ਼ਵ ਨੂੰ ਕੌਮਾਂਤਰੀ ਕਾਲ ਤੋਂ ਬਚਾਇਆ।
ਨੋਬਲ ਸ਼ਾਂਤੀ ਪੁਰਸਕਾਰ ਕਮੇਟੀ ਦੇ ਮੁਖੀ ਨੇ ਨੌਰਮਨ ਬਰਲੌਗ ਨੂੰ ਸਨਮਾਨ ਲਈ
ਚੁਣੇ ਜਾਣ ਵੇਲੇ ਕਿਹਾ ਸੀ ਕਿ,
ਵਿਸਵ ਦੇ ਕਿਸੇ
ਵੀ
ਹੋਰ
ਵਿਅਕਤੀ ਨਾਲੋਂ ਨੌਰਮਨ ਬਰਲੌਗ ਵਿਸ਼ਵ ਦੇ ਭੁੱਖਿਆਂ
ਦੇ
ਢਿੱਡ ਭਰਨ ਵਿਚ ਸਹਾਈ ਹੋਏ ਅਤੇ ਅਸੀਂ
ਉਨ੍ਹਾਂ ਨੂੰ ਇਹ ਸਨਮਾਨ ਇਸੇ ਆਸ ਵਿਚ ਦੇ ਰਹੇ ਹਾਂ ਕਿ ਲੋੜਵੰਦਾਂ ਨੂੰ ਅਨਾਜ ਮਿਲਣ
ਨਾਲ ਵਿਸ਼ਵ
ਵਿਚ
ਸ਼ਾਂਤੀ ਫੈਲੇਗੀ।
ਪਿਛਲੇ ਵਰ੍ਹੇ ਤਤਕਾਲੀ ਅਮਰੀਕੀ ਰਾਸ਼ਟਰਪਤੀ ਜਾਰਜ਼ ਬੁਸ਼ ਵੱਲੋਂ ਅਮਰੀਕਾ
ਵਿਚ ਅਨਾਜ
ਦੀ
ਕਮੀ ਲਈ ਭਾਰਤੀ ਮੱਧ ਵਰਗ
ਨੂੰ
ਜਿੰਮੇਵਾਰ ਠਹਿਰਾਏ ਜਾਣ
ਵੇਲੇ ਨੌਰਮਨ ਬਰਲੌਗ ਨੇ ਭਾਰਤੀ ਪੱਖ ਦੀ ਪੈਰਵੀ
ਕਰਦਿਆਂ ਕਿਹਾ
ਸੀ ਕਿ ਅਮਰੀਕਾ ਵਿਚ ਅਨਾਜ ਦੀ ਕਮੀ ਭਾਰਤ ਵੱਲੋਂ
ਕਣਕ ਤੇ ਗੈਰ ਬਾਸਮਤੀ ਚਾਵਲਾਂ ਦੀ
ਦਰਾਮਦ ਉੱਤੇ ਰੋਕ ਲਾਏ ਜਾਣ ਕਾਰਨ ਹੈ ਤੇ ਇਹ
ਕਾਰਵਾਈ ਕਿਸੇ
ਵੀ
ਜਿੰਮੇਵਾਰ ਸਰਕਾਰ ਲਈ ਕਰਨੀ ਜ਼ਰੂਰੀ ਹੈ।
ਭਾਰਤ ਦੇ
ਕੇਂਦਰੀ
ਖੇਤੀਬਾੜੀ
ਮੰਤਰੀ ਸ਼ਰਦ ਪਵਾਰ ਨੇ ਨੌਬਲ ਸਨਮਾਨ ਜੇਤੂ ਖੇਤੀ
ਵਿਗਿਆਨੀ ਨੌਰਮਨ ਬਰਲੌਗ ਨੂੰ
ਹਰੀ ਕ੍ਰਾਂਤੀ
ਦਾ
ਪਿਤਾਮਾ ਦੱਸਦਿਆਂ
ਉਨ੍ਹਾਂ
ਦੀ ਮੌਤ
`ਤੇ
ਡੂੰਘੇ
ਦੁੱਖ ਦਾ ਪ੍ਰਗਟਾਵਾ ਕੀਤਾ ਹੈ।
16
sqMbr
2009
|